ਯਹੋਵਾਹ ਸਾਨੂੰ ਪ੍ਰਚਾਰ ਲਈ ਸਿਖਲਾਈ ਦੇ ਰਿਹਾ ਹੈ
1. ਜਦੋਂ ਯਹੋਵਾਹ ਸਾਨੂੰ ਕੋਈ ਕੰਮ ਕਰਨ ਲਈ ਕਹਿੰਦਾ ਹੈ, ਤਾਂ ਉਹ ਹੋਰ ਕੀ ਕਰਦਾ ਹੈ?
1 ਜਦੋਂ ਯਹੋਵਾਹ ਸਾਨੂੰ ਕੋਈ ਕੰਮ ਕਰਨ ਲਈ ਕਹਿੰਦਾ ਹੈ, ਤਾਂ ਉਹ ਸਾਨੂੰ ਕੰਮ ਪੂਰਾ ਕਰਨ ਵਿਚ ਮਦਦ ਵੀ ਦਿੰਦਾ ਹੈ। ਮਿਸਾਲ ਲਈ ਜਦੋਂ ਯਹੋਵਾਹ ਨੇ ਨੂਹ ਨੂੰ ਕਿਸ਼ਤੀ ਬਣਾਉਣ ਲਈ ਕਿਹਾ, ਤਾਂ ਉਸ ਨੇ ਉਸ ਨੂੰ ਇਹ ਵੀ ਦੱਸਿਆ ਕਿ ਕਿਸ਼ਤੀ ਕਿਵੇਂ ਬਣਾਉਣੀ ਹੈ ਕਿਉਂਕਿ ਨੂੰਹ ਨੇ ਪਹਿਲਾਂ ਇਹ ਕੰਮ ਕਦੇ ਨਹੀਂ ਕੀਤਾ ਸੀ। (ਉਤ. 6:14-16) ਜਦੋਂ ਨਿਮਰ ਚਰਵਾਹੇ ਮੂਸਾ ਨੂੰ ਇਸਰਾਏਲ ਦੇ ਬਜ਼ੁਰਗਾਂ ਅਤੇ ਫਿਰਊਨ ਕੋਲ ਘੱਲਿਆ ਗਿਆ, ਤਾਂ ਯਹੋਵਾਹ ਨੇ ਉਸ ਨੂੰ ਭਰੋਸਾ ਦਿਲਾਇਆ: “ਮੈਂ ਤੇਰੇ ਮੂੰਹ ਦੇ ਨਾਲ ਹੋਵਾਂਗਾ ਅਤੇ ਜੋ ਕੁਝ ਤੈਂ ਬੋਲਣਾ ਹੈ ਸੋ ਮੈਂ ਤੈਨੂੰ ਸਿਖਾਵਾਂਗਾ।” (ਕੂਚ 4:12) ਇਸੇ ਤਰ੍ਹਾਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਯਹੋਵਾਹ ਸਾਡੀ ਵੀ ਮਦਦ ਕਰਦਾ ਹੈ। ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਅਤੇ ਸੇਵਾ ਸਭਾ ਦੇ ਜ਼ਰੀਏ ਉਹ ਸਾਨੂੰ ਇਹ ਕੰਮ ਕਰਨ ਦੀ ਸਿਖਲਾਈ ਦੇ ਰਿਹਾ ਹੈ। ਅਸੀਂ ਇਸ ਸਿਖਲਾਈ ਤੋਂ ਕਿਵੇਂ ਫ਼ਾਇਦਾ ਉਠਾ ਸਕਦੇ ਹਾਂ?
2. ਅਸੀਂ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਤੋਂ ਕਿਵੇਂ ਫ਼ਾਇਦਾ ਉਠਾ ਸਕਦੇ ਹਾਂ?
2 ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ: ਮੀਟਿੰਗ ਜਾਣ ਤੋਂ ਪਹਿਲਾਂ ਪ੍ਰੋਗ੍ਰਾਮ ਨੂੰ ਪੜ੍ਹ ਕੇ ਉਸ ʼਤੇ ਗੌਰ ਕਰੋ। ਫਿਰ ਜਦੋਂ ਤੁਸੀਂ ਇਹ ਦੇਖਦੇ ਹੋ ਕਿ ਸਟੂਡੈਂਟਸ ਉਸ ਜਾਣਕਾਰੀ ਨੂੰ ਆਪਣੇ ਭਾਸ਼ਣਾਂ ਵਿਚ ਕਿਵੇਂ ਪੇਸ਼ ਕਰਦੇ ਹਨ, ਤਾਂ ਤੁਸੀਂ ਵੀ ਸਿੱਖੋਗੇ ਕਿ ਦੂਸਰਿਆਂ ਨੂੰ ਕਿਵੇਂ ਸਿਖਾਇਆ ਜਾ ਸਕਦਾ ਹੈ। (ਕਹਾ. 27:17) ਆਪਣੀ ਸੇਵਾ ਸਕੂਲ (ਹਿੰਦੀ) ਕਿਤਾਬ ਆਪਣੇ ਨਾਲ ਮੀਟਿੰਗ ਵਿਚ ਲਿਆਓ ਅਤੇ ਉਸ ਵਿਚ ਨੋਟ ਲਿਖੋ। ਹਰੇਕ ਸਟੂਡੈਂਟ ਦੇ ਭਾਸ਼ਣ ਤੋਂ ਬਾਅਦ ਜਦੋਂ ਸਕੂਲ ਓਵਰਸੀਅਰ ਉਸ ਕਿਤਾਬ ਤੋਂ ਸੁਝਾਅ ਦਿੰਦਾ ਹੈ, ਤਾਂ ਉਨ੍ਹਾਂ ਮੁੱਖ ਗੱਲਾਂ ਹੇਠਾਂ ਲਾਈਨਾਂ ਲਗਾਓ ਜੋ ਤੁਸੀਂ ਆਪ ਲਾਗੂ ਕਰਨੀਆਂ ਚਾਹੁੰਦੇ ਹੋ ਅਤੇ ਖਾਲੀ ਜਗ੍ਹਾ ʼਤੇ ਤੁਸੀਂ ਆਪਣੇ ਲਈ ਨੋਟ ਲਿਖੋ। ਪਰ ਸਕੂਲ ਵਿਚ ਆਪ ਹਿੱਸਾ ਲੈਣ ਨਾਲ ਹੀ ਪੂਰਾ ਫ਼ਾਇਦਾ ਹੁੰਦਾ ਹੈ। ਕੀ ਤੁਸੀਂ ਸਕੂਲ ਵਿਚ ਆਪਣਾ ਨਾਂ ਲਿਖਾਇਆ ਹੈ? ਜਦੋਂ ਤੁਹਾਨੂੰ ਇਕ ਭਾਸ਼ਣ ਦਿੱਤਾ ਜਾਂਦਾ ਹੈ, ਤਾਂ ਉਸ ਦੀ ਚੰਗੀ ਤਰ੍ਹਾਂ ਨਾਲ ਤਿਆਰੀ ਕਰੋ ਅਤੇ ਓਵਰਸੀਅਰ ਦੀ ਸਲਾਹ ਨੂੰ ਲਾਗੂ ਕਰੋ। ਸਿੱਖੀਆਂ ਗੱਲਾਂ ਨੂੰ ਪ੍ਰਚਾਰ ਦੇ ਕੰਮ ਵਿਚ ਵਰਤੋ।
3. ਸੇਵਾ ਸਭਾ ਤੋਂ ਸਾਨੂੰ ਕਿੱਦਾਂ ਫ਼ਾਇਦਾ ਹੋਵੇਗਾ?
3 ਸੇਵਾ ਸਭਾ: ਅਸੀਂ ਇਸ ਮੀਟਿੰਗ ਵਿਚ ਪੇਸ਼ ਕੀਤੇ ਜਾਂਦੇ ਸੁਝਾਵਾਂ ਨੂੰ ਚੰਗੀ ਤਰ੍ਹਾਂ ਯਾਦ ਰੱਖ ਪਾਵਾਂਗੇ ਜੇ ਅਸੀਂ ਪ੍ਰੋਗ੍ਰਾਮ ਨੂੰ ਪਹਿਲਾਂ ਹੀ ਪੜ੍ਹ ਕੇ ਟਿੱਪਣੀਆਂ ਕਰਨ ਲਈ ਤਿਆਰੀ ਕਰਾਂਗੇ। ਜੇ ਅਸੀਂ ਛੋਟੀਆਂ ਟਿੱਪਣੀਆਂ ਕਰਾਂਗੇ, ਤਾਂ ਦੂਸਰੇ ਭੈਣਾਂ-ਭਰਾਵਾਂ ਨੂੰ ਵੀ ਕੁਝ ਕਹਿਣ ਦਾ ਮੌਕਾ ਮਿਲੇਗਾ। ਪ੍ਰਦਰਸ਼ਨਾਂ ਨੂੰ ਧਿਆਨ ਨਾਲ ਦੇਖੋ ਅਤੇ ਸੁਝਾਵਾਂ ਨੂੰ ਵਰਤ ਕੇ ਆਪਣੇ ਪ੍ਰਚਾਰ ਨੂੰ ਹੋਰ ਅਸਰਦਾਰ ਬਣਾਓ। ਸਾਡੀ ਰਾਜ ਸੇਵਕਾਈ ਦੇ ਮੁੱਖ ਲੇਖਾਂ ਨੂੰ ਸਾਂਭ ਕੇ ਰੱਖੋ ਜੋ ਪ੍ਰਚਾਰ ਕਰਨ ਵਿਚ ਅਗਾਹਾਂ ਤੁਹਾਡੀ ਮਦਦ ਕਰ ਸਕਦੇ ਹਨ।
4. ਸਾਨੂੰ ਯਹੋਵਾਹ ਤੋਂ ਮਿਲਦੀ ਸਿਖਲਾਈ ਦਾ ਪੂਰਾ ਫ਼ਾਇਦਾ ਉਠਾਉਣ ਦੀ ਕਿਉਂ ਲੋੜ ਹੈ?
4 ਜਿਵੇਂ ਨੂਹ ਅਤੇ ਮੂਸਾ ਨੂੰ ਦਿੱਤਾ ਗਿਆ ਕੰਮ ਔਖਾ ਸੀ, ਉਸੇ ਤਰ੍ਹਾਂ ਸਾਡੇ ਲਈ ਪੂਰੀ ਦੁਨੀਆਂ ਵਿਚ ਪ੍ਰਚਾਰ ਕਰਨ ਦਾ ਕੰਮ ਔਖਾ ਹੈ। (ਮੱਤੀ 24:14) ਅਸੀਂ ਆਪਣੇ ਮਹਾਨ ਗੁਰੂ ਯਹੋਵਾਹ ʼਤੇ ਭਰੋਸਾ ਰੱਖ ਕੇ ਅਤੇ ਉਸ ਤੋਂ ਮਿਲਦੀ ਸਿਖਲਾਈ ਦਾ ਪੂਰਾ ਫ਼ਾਇਦਾ ਉਠਾ ਕੇ ਸਫ਼ਲ ਹੋ ਸਕਦੇ ਹਾਂ।—ਯਸਾ. 30:20.