1999 ਦੇ ਦੈਵ-ਸ਼ਾਸਕੀ ਸੇਵਕਾਈ ਸਕੂਲ ਕਾਰਜਕ੍ਰਮ ਤੋਂ ਲਾਭ
1 ਯਿਸੂ ਇਕ ਮਹਾਨ ਸਿੱਖਿਅਕ ਸੀ। ਲੋਕ “ਉਸ ਦੇ ਉਪਦੇਸ਼ ਤੋਂ ਹੈਰਾਨ” ਹੁੰਦੇ ਸਨ। (ਮਰ. 1:22) ਭਾਵੇਂ ਕਿ ਸਾਡੇ ਵਿੱਚੋਂ ਕੋਈ ਵੀ ਯਿਸੂ ਜਿੰਨਾ ਵਧੀਆ ਤਰੀਕੇ ਨਾਲ ਬੋਲ ਅਤੇ ਸਿਖਾ ਨਹੀਂ ਸਕਦਾ ਹੈ, ਪਰ ਅਸੀਂ ਉਸ ਦਾ ਅਨੁਕਰਣ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ। (ਰਸੂ. 4:13) ਇਸ ਉਦੇਸ਼ ਨੂੰ ਪੂਰਾ ਕਰਨ ਲਈ, ਦੈਵ-ਸ਼ਾਸਕੀ ਸੇਵਕਾਈ ਸਕੂਲ ਕਾਰਜਕ੍ਰਮ ਵਿਚ ਸ਼ਾਮਲ ਹੋਣ ਨਾਲ ਸਾਨੂੰ ਆਪਣੀ ਬੋਲਣ ਦੀ ਅਤੇ ਸਿਖਾਉਣ ਦੀ ਕੁਸ਼ਲਤਾ ਵਿਚ ਸੁਧਾਰ ਕਰਨ ਵਿਚ ਮਦਦ ਮਿਲੇਗੀ।
2 ਸਾਲ 1999 ਵਿਚ, ਨਿਯੁਕਤੀ ਨੰ. 1, 1997 ਦੇ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਦੇ ਲੇਖਾਂ ਉੱਤੇ ਆਧਾਰਿਤ ਹੋਵੇਗੀ। ਜੇਕਰ ਅਸੀਂ ਇਸ ਜਾਣਕਾਰੀ ਨੂੰ ਪਹਿਲਾਂ ਹੀ ਪੜ੍ਹਦੇ ਹਾਂ ਅਤੇ ਫਿਰ ਸਕੂਲ ਦੇ ਕਾਰਜਕ੍ਰਮ ਵਿਚ ਸੁਣਦੇ ਹਾਂ, ਤਾਂ ਅਧਿਆਤਮਿਕ ਵਿਸ਼ਿਆਂ ਉੱਤੇ ਸਾਡੀ ਸਮਝ ਹੋਰ ਵਧੇਗੀ। ਜਿਹੜੇ ਵੀ ਹਿਦਾਇਤੀ ਭਾਸ਼ਣ ਦੇਣ, ਉਨ੍ਹਾਂ ਨੂੰ ਜਾਣਕਾਰੀ ਦੀ ਵਿਵਹਾਰਕ ਉਪਯੋਗਤਾ ਨੂੰ ਇਕ ਦਿਲਚਸਪ ਅਤੇ ਜਾਨਦਾਰ ਤਰੀਕੇ ਨਾਲ ਪੇਸ਼ ਕਰਨਾ ਚਾਹੀਦਾ ਹੈ। ਨਿਯੁਕਤੀ ਨੰ. 3 ਪਰਿਵਾਰਕ ਖ਼ੁਸ਼ੀ ਪੁਸਤਕ ਉੱਤੇ, ਅਤੇ ਨਿਯੁਕਤੀ ਨੰ. 4, ਚਰਚਾ ਲਈ ਬਾਈਬਲ ਵਿਸ਼ੇ ਨਾਮਕ ਪੁਸਤਿਕਾ ਉੱਤੇ ਆਧਾਰਿਤ ਹੋਵੇਗੀ, ਪਰ ਇਨ੍ਹਾਂ ਦੋਹਾਂ ਨਿਯੁਕਤੀਆਂ ਦੀਆਂ ਪਾਠ-ਪੁਸਤਕਾਂ ਵਿਚ ਕਦੇ-ਕਦੇ ਅਦਲਾ-ਬਦਲੀ ਹੋ ਸਕਦੀ ਹੈ। ਭੈਣ-ਭਰਾਵਾਂ ਨੂੰ ਨਿਯੁਕਤੀਆਂ ਦੇਣ ਤੋਂ ਪਹਿਲਾਂ, ਸਕੂਲ ਨਿਗਾਹਬਾਨ ਨੂੰ ਸਾਮੱਗਰੀ ਉੱਤੇ ਧਿਆਨਪੂਰਵਕ ਵਿਚਾਰ ਕਰਨਾ ਚਾਹੀਦਾ ਹੈ। ਜਿਹੜੇ ਵਿਦਿਆਰਥੀਆਂ ਨੂੰ ਪਰਿਵਾਰਕ ਖ਼ੁਸ਼ੀ ਪੁਸਤਕ ਵਿੱਚੋਂ ਜਾਣਕਾਰੀ ਪੇਸ਼ ਕਰਨ ਲਈ ਨਿਯੁਕਤ ਕੀਤਾ ਜਾਂਦਾ ਹੈ, ਉਹ ਆਪਣੇ ਪਰਿਵਾਰਕ ਜੀਵਨ ਵਿਚ ਮਿਸਾਲੀ ਹੋਣੇ ਚਾਹੀਦੇ ਹਨ।
3 ਸਲਾਹ ਨੂੰ ਲਾਗੂ ਕਰੋ ਅਤੇ ਚੰਗੀ ਤਰ੍ਹਾਂ ਤਿਆਰੀ ਕਰੋ: ਹਰ ਕੋਈ ਆਪਣੀ ਬੋਲਣ ਦੀ ਅਤੇ ਸਿਖਾਉਣ ਦੀ ਕਲਾ ਵਿਚ ਸੁਧਾਰ ਕਰ ਸਕਦਾ ਹੈ। (1 ਤਿਮੋ. 4:13) ਇਸ ਲਈ, ਸਾਨੂੰ ਸਲਾਹ ਨੂੰ ਮੰਨਣਾ ਚਾਹੀਦਾ ਹੈ ਅਤੇ ਇਸ ਤੋਂ ਕਦੇ ਵੀ ਕਤਰਾਉਣਾ ਨਹੀਂ ਚਾਹੀਦਾ। (ਕਹਾ. 12:15; 19:20) ਸੱਚਾਈ ਨੂੰ ਸਭਾਵਾਂ ਵਿਚ ਅਤੇ ਖੇਤਰ ਸੇਵਾ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਲਈ, ਸਿਰਫ਼ ਜਾਣਕਾਰੀ ਦੇਣੀ ਜਾਂ ਸ਼ਾਸਤਰਵਚਨਾਂ ਨੂੰ ਸਰਸਰੀ ਤਰੀਕੇ ਨਾਲ ਪੜ੍ਹਨਾ ਹੀ ਕਾਫ਼ੀ ਨਹੀਂ ਹੈ। ਜਿਹੜੇ ਸਾਡੀ ਸੁਣਦੇ ਹਨ, ਸਾਨੂੰ ਉਨ੍ਹਾਂ ਦੇ ਦਿਲਾਂ ਤਕ ਪਹੁੰਚਣ ਅਤੇ ਉਨ੍ਹਾਂ ਨੂੰ ਪ੍ਰੇਰਿਤ ਕਰਨ ਦੀ ਲੋੜ ਹੈ। ਅਸੀਂ ਸੱਚਾਈ ਨੂੰ ਦਿਲੋਂ ਪੂਰੇ ਜੋਸ਼ ਨਾਲ ਬੋਲਣ ਦੁਆਰਾ ਇਹ ਕਰ ਸਕਦੇ ਹਾਂ। (ਰਸੂਲਾਂ ਦੇ ਕਰਤੱਬ 2:37 ਦੀ ਤੁਲਨਾ ਕਰੋ।) ਸਕੂਲ ਤੋਂ ਮਿਲੀ ਸਲਾਹ ਸਾਨੂੰ ਇਸ ਤਰ੍ਹਾਂ ਕਰਨ ਵਿਚ ਮਦਦ ਦੇਵੇਗੀ।
4 ਜਿਵੇਂ ਹੀ ਤੁਸੀਂ ਕੋਈ ਨਿਯੁਕਤੀ ਪ੍ਰਾਪਤ ਕਰੋ, ਸਕੂਲ ਗਾਈਡਬੁੱਕ ਵਿਚ ਸਮਝਾਏ ਗਏ ਉਨ੍ਹਾਂ ਬੋਲਣ ਦੇ ਗੁਣਾਂ ਬਾਰੇ ਸੋਚੋ, ਜਿਨ੍ਹਾਂ ਉੱਤੇ ਤੁਸੀਂ ਕੰਮ ਕਰ ਰਹੇ ਹੋ। ਵਿਚਾਰ ਕਰੋ ਕਿ ਤੁਹਾਨੂੰ ਪਹਿਲਾਂ ਮਿਲੀ ਸਲਾਹ ਨੂੰ ਲਾਗੂ ਕਰਨ ਲਈ ਤੁਹਾਨੂੰ ਕੀ ਕਰਨ ਦੀ ਜ਼ਰੂਰਤ ਹੈ। ਆਪਣੇ ਵਿਸ਼ੇ ਤੇ ਮਨਨ ਕਰੋ ਅਤੇ ਇਸ ਉੱਤੇ ਵੀ ਵਿਚਾਰ ਕਰੋ ਕਿ ਤੁਸੀਂ ਕਿਹੜੀ ਸੈਟਿੰਗ ਚੁਣੋਗੇ, ਅਤੇ ਤੁਸੀਂ ਨਿਯਤ ਸਾਮੱਗਰੀ ਵਿਚਲੇ ਸ਼ਾਸਤਰਵਚਨਾਂ ਨੂੰ ਕਿਵੇਂ ਲਾਗੂ ਕਰੋਗੇ। ਮਨਨ ਕਰੋ ਕਿ ਤੁਸੀਂ ਦੂਜਿਆਂ ਨੂੰ ਸਿਖਾਉਣ ਅਤੇ ਪ੍ਰੇਰਿਤ ਕਰਨ ਲਈ ਜਾਣਕਾਰੀ ਨੂੰ ਸਭ ਤੋਂ ਵਧੀਆ ਢੰਗ ਨਾਲ ਕਿਵੇਂ ਪ੍ਰਯੋਗ ਕਰ ਸਕਦੇ ਹੋ।—1 ਤਿਮੋ. 4:15, 16.
5 ਜੇਕਰ ਤੁਸੀਂ ਸਕੂਲ ਵਿਚ ਆਪਣਾ ਨਾਂ ਲਿਖਵਾਉਣ ਤੋਂ ਡਰਦੇ ਹੋ, ਤਾਂ ਇਸ ਬਾਰੇ ਪ੍ਰਾਰਥਨਾ ਕਰੋ ਅਤੇ ਫਿਰ ਸਕੂਲ ਨਿਗਾਹਬਾਨ ਨੂੰ ਆਪਣੀਆਂ ਭਾਵਨਾਵਾਂ ਦੱਸੋ। 1999 ਦੇ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਪੇਸ਼ ਕੀਤੇ ਜਾਣ ਵਾਲੇ ਕਾਰਜਕ੍ਰਮ ਵਿਚ ਹਿੱਸਾ ਲੈਣ ਦੁਆਰਾ ਹਰ ਕੋਈ ਲਾਭ ਪ੍ਰਾਪਤ ਕਰ ਸਕਦਾ ਹੈ।