ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਨਾਂ ਲਿਖਾਉਣਾ
1 ਦੈਵ-ਸ਼ਾਸਕੀ ਸੇਵਕਾਈ ਸਕੂਲ ਲੱਖਾਂ ਹੀ ਯਹੋਵਾਹ ਦੇ ਗਵਾਹਾਂ ਨੂੰ ਖ਼ੁਸ਼ ਖ਼ਬਰੀ ਦੇ ਸੇਵਕਾਂ ਵਜੋਂ ਸਿਖਲਾਈ ਦੇਣ ਵਿਚ ਸਹਾਇਕ ਰਿਹਾ ਹੈ। ਸਾਡੇ ਵਿੱਚੋਂ ਅਨੇਕਾਂ ਨੂੰ ਯਾਦ ਹੈ ਕਿ ਜਦੋਂ ਅਸੀਂ ਇਸ ਸਕੂਲ ਵਿਚ ਪਹਿਲੀ ਵਾਰ ਨਾਂ ਲਿਖਾਇਆ ਸੀ, ਤਾਂ ਅਸੀਂ ਕਿੰਨਾ ਹੀ ਫ਼ਿਕਰਮੰਦ ਅਤੇ ਅਯੋਗ ਮਹਿਸੂਸ ਕੀਤਾ ਸੀ, ਅਤੇ ਅਸੀਂ ਹੁਣ ਭਾਸ਼ਣਕਾਰਾਂ ਅਤੇ ਪਰਮੇਸ਼ੁਰ ਦੇ ਬਚਨ ਦੇ ਸਿੱਖਿਅਕਾਂ ਵਜੋਂ ਆਪਣੇ ਅਧਿਆਤਮਿਕ ਵਿਕਾਸ ਵਿਚ ਇਸ ਦੀ ਭੂਮਿਕਾ ਨੂੰ ਸ਼ੁਕਰਗੁਜ਼ਾਰੀ ਨਾਲ ਸਵੀਕਾਰ ਕਰਦੇ ਹਾਂ। (ਤੁਲਨਾ ਕਰੋ ਰਸੂਲਾਂ ਦੇ ਕਰਤੱਬ 4:13.) ਕੀ ਤੁਸੀਂ ਇਸ ਮਾਅਰਕੇ ਵਾਲੇ ਸਕੂਲ ਵਿਚ ਨਾਂ ਲਿਖਾਇਆ ਹੈ?
2 ਕੌਣ ਨਾਂ ਲਿਖਾ ਸਕਦਾ ਹੈ? ਆਪਣੀ ਸੇਵਕਾਈ ਨੂੰ ਸੰਪੰਨ ਕਰਨ ਲਈ ਸੰਗਠਿਤ (ਅੰਗ੍ਰੇਜ਼ੀ) ਦਾ ਸਫ਼ਾ 73 ਜਵਾਬ ਦਿੰਦਾ ਹੈ: “ਕਲੀਸਿਯਾ ਦੇ ਨਾਲ ਕ੍ਰਿਆਸ਼ੀਲ ਢੰਗ ਨਾਲ ਮੇਲ-ਜੋਲ ਰੱਖਣ ਵਾਲੇ ਸਾਰੇ ਲੋਕ ਇਸ ਵਿਚ ਨਾਂ ਲਿਖਾ ਸਕਦੇ ਹਨ, ਜਿਨ੍ਹਾਂ ਵਿਚ ਉਹ ਵੀ ਸ਼ਾਮਲ ਹਨ ਜੋ ਥੋੜ੍ਹੇ ਚਿਰ ਤੋਂ ਸਭਾਵਾਂ ਵਿਚ ਹਾਜ਼ਰ ਹੋ ਰਹੇ ਹਨ, ਬਸ਼ਰਤੇ ਕਿ ਉਹ ਮਸੀਹੀ ਸਿਧਾਂਤਾਂ ਦੇ ਵਿਰੁੱਧ ਜੀਵਨ ਬਤੀਤ ਨਹੀਂ ਕਰ ਰਹੇ ਹਨ।” ਅਸੀਂ ਉਨ੍ਹਾਂ ਸਾਰਿਆਂ—ਆਦਮੀਆਂ, ਔਰਤਾਂ, ਅਤੇ ਬੱਚਿਆਂ—ਨੂੰ ਸੱਦਾ ਦਿੰਦੇ ਹਾਂ ਜੋ ਯੋਗ ਹਨ ਕਿ ਉਹ ਸਕੂਲ ਨਿਗਾਹਬਾਨ ਦੇ ਕੋਲ ਜਾਣ ਅਤੇ ਨਾਂ ਲਿਖਾਉਣ ਲਈ ਦਰਖ਼ਾਸਤ ਕਰਨ।
3 ਸਾਲ 1997 ਦੇ ਲਈ ਸਕੂਲ ਕਾਰਜਕ੍ਰਮ: 1997 ਦੇ ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ ਕਾਰਜਕ੍ਰਮ ਵਿਚ ਵਿਵਿਧ ਬਾਈਬਲ ਸਿੱਖਿਆਵਾਂ ਸ਼ਾਮਲ ਹਨ। ਆਪਣੀ ਬੋਲਣ ਅਤੇ ਸਿਖਾਉਣ ਦੀ ਯੋਗਤਾ ਨੂੰ ਵਿਕਸਿਤ ਕਰਨ ਦੇ ਨਾਲ-ਨਾਲ, ਅਸੀਂ ਉਨ੍ਹਾਂ ਅਨੇਕ ਅਧਿਆਤਮਿਕ ਰਤਨ ਤੋਂ ਕੁਝ ਸਿੱਖਦੇ ਹਾਂ ਜੋ ਹਰੇਕ ਹਫ਼ਤੇ ਦੇ ਪਾਠਕ੍ਰਮ ਵਿਚ ਪਾਏ ਜਾਂਦੇ ਹਨ। (ਕਹਾ. 9:9) ਜੇਕਰ ਅਸੀਂ ਸਕੂਲ ਦੇ ਲਈ ਤਿਆਰੀ ਕਰਦੇ ਹਾਂ, ਜਿਸ ਵਿਚ ਸਪਤਾਹਕ ਬਾਈਬਲ ਪਠਨ ਕਰਨਾ ਸ਼ਾਮਲ ਹੈ, ਅਤੇ ਨਿਯਮਿਤ ਤੌਰ ਤੇ ਹਾਜ਼ਰ ਹੁੰਦੇ ਹਾਂ, ਤਾਂ ਅਸੀਂ ਕਾਰਜਕ੍ਰਮ ਤੋਂ ਵੱਡਾ ਅਧਿਆਤਮਿਕ ਲਾਭ ਹਾਸਲ ਕਰ ਸਕਦੇ ਹਾਂ।
4 ਸਾਲ 1997 ਦੇ ਲਈ ਨਿਯੁਕਤੀ ਨੰ. 2 ਲਈ ਅਧਿਕਤਰ ਬਾਈਬਲ ਪਠਨ ਪਿਛਲੇ ਸਾਲਾਂ ਦੇ ਪਠਨ ਤੋਂ ਛੋਟੇ ਹਨ। ਇਸ ਨਿਯੁਕਤੀ ਨੂੰ ਤਿਆਰ ਕਰਦੇ ਸਮੇਂ, ਵਿਦਿਆਰਥੀ ਨੂੰ ਧਿਆਨਪੂਰਵਕ ਆਪਣੇ ਪਠਨ ਦੇ ਸਮੇਂ ਦਾ ਹਿਸਾਬ ਰੱਖਣਾ ਚਾਹੀਦਾ ਹੈ ਅਤੇ ਫਿਰ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਉਸ ਦੇ ਭਾਗ ਲਈ ਨਿਯਤ ਕੀਤੇ ਗਏ ਪੰਜ ਮਿੰਟਾਂ ਵਿੱਚੋਂ ਉਹ ਕਿੰਨਾ ਕੁ ਸਮਾਂ ਪ੍ਰਸਤਾਵਨਾ ਅਤੇ ਸਮਾਪਤੀ ਲਈ ਵਰਤ ਸਕਦਾ ਹੈ। ਇੰਜ ਕਰਨ ਨਾਲ ਵਿਦਿਆਰਥੀ ਆਪਣਾ ਸਮਾਂ ਪੂਰੀ ਤਰ੍ਹਾਂ ਨਾਲ ਇਸਤੇਮਾਲ ਕਰ ਸਕੇਗਾ ਅਤੇ ਆਪਣੀ ਪਠਨ ਯੋਗਤਾ ਅਤੇ ਫਿਲਬਦੀ ਬੋਲਣ ਦੀ ਕਲਾ ਦੋਹਾਂ ਨੂੰ ਵਿਕਸਿਤ ਕਰ ਸਕੇਗਾ।—1 ਤਿਮੋ. 4:13.
5 ਨਿਯੁਕਤੀ ਨੰ. 3 ਵਿਚ ਪੇਸ਼ਕਾਰੀਆਂ, ਜੋ ਗਿਆਨ ਪੁਸਤਕ ਉੱਤੇ ਆਧਾਰਿਤ ਹਨ, ਦੇ ਲਈ ਗ਼ੈਰ-ਰਸਮੀ ਗਵਾਹੀ ਨੂੰ ਇਕ ਸੰਭਾਵੀ ਸੈਟਿੰਗ ਵਜੋਂ ਜੋੜਿਆ ਗਿਆ ਹੈ। ਇਸ ਲਈ, ਇਕ ਭੈਣ ਇਸ ਨਿਯੁਕਤੀ ਦੇ ਲਈ ਪੁਨਰ-ਮੁਲਾਕਾਤ, ਗ੍ਰਹਿ ਬਾਈਬਲ ਅਧਿਐਨ, ਜਾਂ ਗ਼ੈਰ-ਰਸਮੀ ਗਵਾਹੀ ਨੂੰ ਸੈਟਿੰਗ ਵਜੋਂ ਚੁਣ ਸਕਦੀ ਹੈ। ਨਿਰਸੰਦੇਹ, ਸੈਟਿੰਗ ਉੱਤੇ ਮੁੱਖ ਜ਼ੋਰ ਦੇਣ ਦੀ ਬਜਾਇ, ਪ੍ਰਭਾਵਕਾਰੀ ਸਿੱਖਿਆ ਉੱਤੇ ਹੀ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ।
6 ਭਾਵੇਂ ਤੁਹਾਨੂੰ ਹਿਦਾਇਤੀ ਭਾਸ਼ਣ, ਬਾਈਬਲ ਦੇ ਮੁੱਖ ਅੰਸ਼, ਜਾਂ ਇਕ ਵਿਦਿਆਰਥੀ ਨਿਯੁਕਤੀ ਪੂਰਾ ਕਰਨ ਦਾ ਵਿਸ਼ੇਸ਼-ਸਨਮਾਨ ਮਿਲਿਆ ਹੋਵੇ, ਤੁਸੀਂ ਆਪਣਾ ਭਾਗ ਚੰਗੀ ਤਰ੍ਹਾਂ ਨਾਲ ਤਿਆਰ ਕਰਨ ਅਤੇ ਪੂਰਵ ਅਭਿਆਸ ਕਰਨ ਦੇ ਦੁਆਰਾ, ਇਸ ਨੂੰ ਵਿਸ਼ਵਾਸ ਅਤੇ ਜੋਸ਼ ਨਾਲ ਪੇਸ਼ ਕਰਨ ਦੇ ਦੁਆਰਾ, ਨਿਯਤ ਸਮੇਂ ਤੋਂ ਵੱਧ ਸਮਾਂ ਨਾ ਲੈਣ ਦੇ ਦੁਆਰਾ, ਸਕੂਲ ਨਿਗਾਹਬਾਨ ਦੀ ਸਲਾਹ ਨੂੰ ਸੁਣਨ ਅਤੇ ਲਾਗੂ ਕਰਨ ਦੇ ਦੁਆਰਾ, ਅਤੇ ਹਮੇਸ਼ਾ ਵਫ਼ਾਦਾਰੀ ਨਾਲ ਆਪਣੀ ਨਿਯੁਕਤੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨ ਦੇ ਦੁਆਰਾ ਦੈਵ-ਸ਼ਾਸਕੀ ਸੇਵਕਾਈ ਸਕੂਲ ਲਈ ਆਪਣੀ ਕਦਰਦਾਨੀ ਦਿਖਾ ਸਕਦੇ ਹੋ। ਇਸ ਤਰ੍ਹਾਂ ਸਕੂਲ ਵਿਚ ਤੁਹਾਡਾ ਨਾਂ ਲਿਖਾਉਣਾ ਤੁਹਾਡੇ ਲਈ ਅਤੇ ਉਨ੍ਹਾਂ ਸਾਰਿਆਂ ਲਈ ਇਕ ਬਰਕਤ ਸਾਬਤ ਹੋਵੇਗਾ ਜੋ ਹਾਜ਼ਰ ਹਨ।