2015 ਦੇ ਬਾਈਬਲ ਸਿਖਲਾਈ ਸਕੂਲ ਦੀ ਮਦਦ ਨਾਲ ਆਪਣੀ ਸਿਖਾਉਣ ਦੀ ਕਲਾ ਸੁਧਾਰੋ
1 ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਕਿਹਾ: “ਹੇ ਯਹੋਵਾਹ, ਮੇਰੀ ਚਟਾਨ ਅਰ ਮੇਰੇ ਛੁਡਾਉਣ ਵਾਲੇ, ਮੇਰੇ ਮੂੰਹ ਦੀਆਂ ਗੱਲਾਂ ਅਤੇ ਮੇਰੇ ਮਨ ਦਾ ਵਿਚਾਰ, ਤੇਰੇ ਹਜ਼ੂਰ ਮੰਨਣ ਜੋਗ ਹੋਵੇ।” (ਜ਼ਬੂ. 19:14) ਅਸੀਂ ਵੀ ਚਾਹੁੰਦੇ ਹਾਂ ਕਿ ਸਾਡੀਆਂ ਗੱਲਾਂ ਯਹੋਵਾਹ ਨੂੰ ਖ਼ੁਸ਼ ਕਰਨ ਕਿਉਂਕਿ ਅਸੀਂ ਮੰਡਲੀ ਅਤੇ ਪ੍ਰਚਾਰ ਵਿਚ ਸੱਚਾਈ ਦੱਸਣ ਦੇ ਸਨਮਾਨ ਨੂੰ ਅਨਮੋਲ ਸਮਝਦੇ ਹਾਂ। ਬਾਈਬਲ ਸਿਖਲਾਈ ਸਕੂਲ ਇਕ ਅਜਿਹਾ ਜ਼ਰੀਆ ਹੈ ਜਿਸ ਰਾਹੀਂ ਯਹੋਵਾਹ ਸਾਨੂੰ ਪ੍ਰਚਾਰ ਕਰਨ ਦੀ ਟ੍ਰੇਨਿੰਗ ਦਿੰਦਾ ਹੈ। ਦੁਨੀਆਂ ਭਰ ਵਿਚ 1,11,000 ਤੋਂ ਵੀ ਜ਼ਿਆਦਾ ਮੰਡਲੀਆਂ ਵਿਚ ਹਰ ਹਫ਼ਤੇ ਇਹ ਸਿਖਲਾਈ ਦਿੱਤੀ ਜਾਂਦੀ ਹੈ। ਇਸ ਸਕੂਲ ਦੀ ਮਦਦ ਨਾਲ ਵੱਖ-ਵੱਖ ਪਿਛੋਕੜ ਦੇ ਭੈਣ-ਭਰਾ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੇ ਕਾਬਲ ਬਣ ਸਕੇ ਹਨ। ਉਨ੍ਹਾਂ ਨੇ ਸਿੱਖਿਆ ਹੈ ਕਿ ਪ੍ਰਚਾਰ ਦੌਰਾਨ ਦੂਜਿਆਂ ਨੂੰ ਕਿਵੇਂ ਕਾਇਲ ਕਰਨਾ ਹੈ ਅਤੇ ਕਿਵੇਂ ਸਮਝਦਾਰੀ ਤੇ ਦਲੇਰੀ ਨਾਲ ਸਿਖਾਉਣਾ ਹੈ।—ਰਸੂ. 19:8; ਕੁਲੁ. 4:6.
2 ਸਾਲ 2015 ਦੇ ਸਕੂਲ ਪ੍ਰੋਗ੍ਰਾਮ ਦੇ ਵਿਸ਼ੇ ਪਰਮੇਸ਼ੁਰ ਦੇ ਬਚਨ ਬਾਰੇ ਜਾਣੋ ਅਤੇ ਬਾਈਬਲ ਦੇ ਖ਼ਾਸ ਵਿਸ਼ੇ ਵਿੱਚੋਂ ਲਏ ਗਏ ਹਨ। ਨਾਲੇ ਬਾਈਬਲ ਰੀਡਿੰਗ ਵਿੱਚੋਂ ਖ਼ਾਸ ਗੱਲਾਂ ਵਾਲੇ ਭਾਗ ਅਤੇ ਭਾਸ਼ਣ ਨੰ. 1 ਦੇ ਸਮੇਂ ਵਿਚ ਬਦਲਾਅ ਕੀਤਾ ਗਿਆ ਹੈ। ਇਨ੍ਹਾਂ ਵਿਚ ਕਿਹੜੇ ਬਦਲਾਅ ਕੀਤੇ ਗਏ ਹਨ ਅਤੇ ਸਕੂਲ ਦੇ ਭਾਸ਼ਣ ਕਿਵੇਂ ਪੇਸ਼ ਕੀਤੇ ਜਾਣੇ ਚਾਹੀਦੇ ਹਨ, ਇਸ ਬਾਰੇ ਅਗਲੇ ਪੈਰਿਆਂ ਵਿਚ ਦੱਸਿਆ ਗਿਆ ਹੈ।
3 ਬਾਈਬਲ ਰੀਡਿੰਗ ਵਿੱਚੋਂ ਖ਼ਾਸ ਗੱਲਾਂ: ਇਸ ਭਾਗ ਨੂੰ ਪੇਸ਼ ਕਰਨ ਵਾਲਾ ਭਰਾ ਦੋ ਮਿੰਟਾਂ ਵਿਚ ਹਫ਼ਤੇ ਦੀ ਬਾਈਬਲ ਰੀਡਿੰਗ ਵਿੱਚੋਂ ਇਕ ਦਿਲਚਸਪ ਗੱਲ ਦੱਸੇਗਾ। ਜੇ ਉਸ ਨੇ ਚੰਗੀ ਤਿਆਰੀ ਕੀਤੀ ਹੋਵੇਗੀ, ਤਾਂ ਉਹ ਦੋ ਮਿੰਟਾਂ ਵਿਚ ਮੰਡਲੀ ਨੂੰ ਫ਼ਾਇਦੇਮੰਦ ਜਾਣਕਾਰੀ ਦੇ ਸਕੇਗਾ। ਇਸ ਤੋਂ ਬਾਅਦ ਛੇ ਮਿੰਟਾਂ ਲਈ ਮੰਡਲੀ ਦੇ ਭੈਣ-ਭਰਾ 30 ਸਕਿੰਟਾਂ ਜਾਂ ਘੱਟ ਸਮੇਂ ਵਿਚ ਉਨ੍ਹਾਂ ਦਿਲਚਸਪ ਗੱਲਾਂ ʼਤੇ ਟਿੱਪਣੀਆਂ ਕਰ ਸਕਦੇ ਹਨ ਜੋ ਉਨ੍ਹਾਂ ਨੂੰ ਹਫ਼ਤੇ ਦੀ ਬਾਈਬਲ ਰੀਡਿੰਗ ਵਿੱਚੋਂ ਚੰਗੀਆਂ ਲੱਗੀਆਂ ਹੋਣ। 30 ਸਕਿੰਟਾਂ ਵਿਚ ਵਧੀਆ ਟਿੱਪਣੀਆਂ ਕਰਨ ਲਈ ਚੰਗੀ ਤਿਆਰੀ ਕਰਨੀ ਜ਼ਰੂਰੀ ਹੈ ਕਿਉਂਕਿ ਇੱਦਾਂ ਕਰਨ ਨਾਲ ਸਾਨੂੰ ਸਾਰਿਆਂ ਨੂੰ ਲਾਹੇਵੰਦ ਟ੍ਰੇਨਿੰਗ ਮਿਲਦੀ ਹੈ। ਨਾਲੇ ਹੋਰਨਾਂ ਨੂੰ ਵੀ ਆਪਣੀਆਂ ਰਿਸਰਚ ਕੀਤੀਆਂ ਗੱਲਾਂ ʼਤੇ ਟਿੱਪਣੀਆਂ ਕਰਨ ਦਾ ਮੌਕਾ ਮਿਲਦਾ ਹੈ।
4 ਭਾਸ਼ਣ ਨੰ. 1: ਇਸ ਭਾਸ਼ਣ ਦਾ ਸਮਾਂ ਘਟਾ ਕੇ 3 ਮਿੰਟ ਜਾਂ ਘੱਟ ਕਰ ਦਿੱਤਾ ਗਿਆ ਹੈ ਅਤੇ ਭਰਾ ਥੋੜ੍ਹੀਆਂ ਹੀ ਆਇਤਾਂ ਪੜ੍ਹੇਗਾ। ਤਿਆਰੀ ਕਰਦੇ ਵੇਲੇ ਉਸ ਨੂੰ ਉੱਚੀ ਆਵਾਜ਼ ਵਿਚ ਕਈ-ਕਈ ਵਾਰ ਇਸ ਨੂੰ ਪੜ੍ਹਨਾ ਚਾਹੀਦਾ ਹੈ। ਨਾਲੇ ਉਸ ਨੂੰ ਸਹੀ ਉਚਾਰਣ ਅਤੇ ਰਫ਼ਤਾਰ ਦਾ ਧਿਆਨ ਰੱਖਦਿਆਂ ਆਇਤਾਂ ਨੂੰ ਸੋਚ-ਸਮਝ ਕੇ ਪੜ੍ਹਨਾ ਚਾਹੀਦਾ ਹੈ। ਯਹੋਵਾਹ ਦੇ ਸਾਰੇ ਸੇਵਕਾਂ ਨੂੰ ਵਧੀਆ ਪੜ੍ਹਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਪੜ੍ਹਨਾ ਸਾਡੀ ਭਗਤੀ ਦਾ ਜ਼ਰੂਰੀ ਹਿੱਸਾ ਹੈ। ਅਸੀਂ ਕਿੰਨੇ ਖ਼ੁਸ਼ ਹਾਂ ਕਿ ਸਾਡੇ ਬਹੁਤ ਸਾਰੇ ਬੱਚੇ ਕਿੰਨਾ ਸੋਹਣਾ ਪੜ੍ਹਦੇ ਹਨ! ਅਸੀਂ ਉਨ੍ਹਾਂ ਮਾਪਿਆਂ ਦੀ ਤਾਰੀਫ਼ ਕਰਦੇ ਹਾਂ ਜੋ ਆਪਣੇ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਪੜ੍ਹਨਾ ਸਿਖਾਉਂਦੇ ਹਾਂ।
5 ਭਾਸ਼ਣ ਨੰ. 2: ਇਹ ਪੰਜ ਮਿੰਟ ਦਾ ਭਾਸ਼ਣ ਇਕ ਭੈਣ ਪੇਸ਼ ਕਰੇਗੀ। ਭੈਣ ਨੂੰ ਦਿੱਤੇ ਗਏ ਵਿਸ਼ੇ ਉੱਤੇ ਹੀ ਗੱਲ ਕਰਨੀ ਚਾਹੀਦੀ ਹੈ। ਜਦੋਂ ਭਾਸ਼ਣ ਪਰਮੇਸ਼ੁਰ ਦੇ ਬਚਨ ਬਾਰੇ ਜਾਣੋ ਜਾਂ ਬਾਈਬਲ ਦੇ ਖ਼ਾਸ ਵਿਸ਼ੇ ਵਿੱਚੋਂ ਹੋਵੇਗਾ, ਤਾਂ ਸੈਟਿੰਗ ਵਿਚ ਦਿਖਾਓ ਕਿ ਕਿਸੇ ਇਕ ਤਰੀਕੇ ਨਾਲ ਪ੍ਰਚਾਰ ਕਿਵੇਂ ਕੀਤਾ ਜਾ ਸਕਦਾ ਹੈ। ਉਸ ਨੂੰ ਆਪਣੇ ਇਲਾਕੇ ਦੇ ਲੋਕਾਂ ਨੂੰ ਧਿਆਨ ਵਿਚ ਰੱਖ ਕੇ ਭਾਸ਼ਣ ਤਿਆਰ ਕਰਨਾ ਚਾਹੀਦਾ ਹੈ। ਜਦੋਂ ਬਾਈਬਲ ਵਿੱਚੋਂ ਕਿਸੇ ਵਿਅਕਤੀ ਬਾਰੇ ਭਾਸ਼ਣ ਹੋਵੇਗਾ, ਤਾਂ ਵਿਦਿਆਰਥੀ ਆਇਤਾਂ ਵਿਚ ਦਿੱਤੀ ਗਈ ਜਾਣਕਾਰੀ ਅਨੁਸਾਰ ਹੀ ਭਾਸ਼ਣ ਤਿਆਰ ਕਰੇ, ਢੁਕਵੀਆਂ ਆਇਤਾਂ ਚੁਣੇ ਅਤੇ ਦੱਸੇ ਕਿ ਉਸ ਵਿਅਕਤੀ ਤੋਂ ਅਸੀਂ ਕੀ ਸਿੱਖ ਸਕਦੇ ਹਾਂ। ਭੈਣ ਵਿਸ਼ੇ ਮੁਤਾਬਕ ਹੋਰ ਆਇਤਾਂ ਵੀ ਚੁਣ ਸਕਦੀ ਹੈ। ਸਕੂਲ ਓਵਰਸੀਅਰ ਭੈਣ ਦਾ ਸਾਥ ਦੇਣ ਲਈ ਇਕ ਹੋਰ ਭੈਣ ਦਾ ਇੰਤਜ਼ਾਮ ਕਰੇਗਾ।
6 ਭਾਸ਼ਣ ਨੰ. 3: ਇਹ ਪੰਜ ਮਿੰਟ ਦਾ ਭਾਸ਼ਣ ਇਕ ਭੈਣ ਜਾਂ ਭਰਾ ਪੇਸ਼ ਕਰੇਗਾ। ਜਦੋਂ ਇਹ ਭਾਸ਼ਣ ਇਕ ਭੈਣ ਨੂੰ ਦਿੱਤਾ ਜਾਂਦਾ ਹੈ, ਤਾਂ ਇਸ ਨੂੰ ਭਾਸ਼ਣ ਨੰ. 2 ਮੁਤਾਬਕ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਜਦੋਂ ਇਹ ਭਾਸ਼ਣ ਕਿਸੇ ਭਰਾ ਨੂੰ ਦਿੱਤਾ ਜਾਂਦਾ ਹੈ ਅਤੇ ਬਾਈਬਲ ਵਿੱਚੋਂ ਕਿਸੇ ਵਿਅਕਤੀ ਬਾਰੇ ਹੁੰਦਾ ਹੈ, ਤਾਂ ਇਸ ਨੂੰ ਕਿੰਗਡਮ ਹਾਲ ਵਿਚ ਆਏ ਲੋਕਾਂ ਨੂੰ ਧਿਆਨ ਵਿਚ ਰੱਖ ਕੇ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਵਿਦਿਆਰਥੀ ਦਿੱਤੇ ਗਏ ਵਿਸ਼ੇ ʼਤੇ ਹੀ ਭਾਸ਼ਣ ਤਿਆਰ ਕਰੇ ਅਤੇ ਢੁਕਵੀਆਂ ਆਇਤਾਂ ਚੁਣੇ ਅਤੇ ਦੱਸੇ ਕਿ ਉਸ ਵਿਅਕਤੀ ਤੋਂ ਅਸੀਂ ਕੀ ਸਿੱਖ ਸਕਦੇ ਹਾਂ।
7 ਭਰਾਵਾਂ ਦੇ ਭਾਸ਼ਣ ਨੰ. 3 ਵਿਚ ਇਕ ਬਦਲਾਅ: ਜਦੋਂ ਭਾਸ਼ਣ ਪਰਮੇਸ਼ੁਰ ਦੇ ਬਚਨ ਬਾਰੇ ਜਾਣੋ ਜਾਂ ਬਾਈਬਲ ਦੇ ਖ਼ਾਸ ਵਿਸ਼ੇ ਵਿੱਚੋਂ ਹੋਵੇਗਾ, ਤਾਂ ਇਸ ਨੂੰ ਭਰਾ ਪਰਿਵਾਰਕ ਸਟੱਡੀ ਜਾਂ ਪ੍ਰਚਾਰ ਦੇ ਇਕ ਪ੍ਰਦਰਸ਼ਨ ਦੇ ਰੂਪ ਵਿਚ ਪੇਸ਼ ਕਰੇਗਾ। ਆਮ ਤੌਰ ਤੇ ਸਕੂਲ ਓਵਰਸੀਅਰ ਵਿਦਿਆਰਥੀ ਨੂੰ ਦੱਸੇਗਾ ਕਿ ਪ੍ਰਦਰਸ਼ਨ ਦੀ ਸੈਟਿੰਗ ਕੀ ਹੋਵੇਗੀ ਅਤੇ ਕਿਸ ਨੂੰ ਪ੍ਰਦਰਸ਼ਨ ਵਾਸਤੇ ਲੈਣਾ ਹੈ। ਵਿਦਿਆਰਥੀ ਦੇ ਪਰਿਵਾਰ ਦਾ ਕੋਈ ਮੈਂਬਰ ਜਾਂ ਮੰਡਲੀ ਦਾ ਕੋਈ ਭਰਾ ਪ੍ਰਦਰਸ਼ਨ ਵਿਚ ਉਸ ਦਾ ਸਾਥ ਦੇਵੇਗਾ। ਵਿਦਿਆਰਥੀ ਆਪਣੇ ਭਾਸ਼ਣ ਦੇ ਵਿਸ਼ੇ ਨੂੰ ਧਿਆਨ ਵਿਚ ਰੱਖਦੇ ਹੋਏ ਹੋਰ ਢੁਕਵੀਆਂ ਆਇਤਾਂ ਵੀ ਚੁਣ ਸਕਦਾ ਹੈ। ਸਮੇਂ-ਸਮੇਂ ਤੇ ਇਹ ਭਾਸ਼ਣ ਇਕ ਬਜ਼ੁਰਗ ਨੂੰ ਦਿੱਤਾ ਜਾ ਸਕਦਾ ਹੈ। ਉਹ ਖ਼ੁਦ ਕੋਈ ਸੈਟਿੰਗ ਅਤੇ ਕਿਸੇ ਭਰਾ ਨੂੰ ਪ੍ਰਦਰਸ਼ਨ ਲਈ ਚੁਣ ਸਕਦਾ ਹੈ। ਵਾਕਈ, ਜਦ ਬਜ਼ੁਰਗ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨਾਲ ਜਾਂ ਮੰਡਲੀ ਦੇ ਕਿਸੇ ਭਰਾ ਨਾਲ ਸਟੇਜ ਤੋਂ ਸਿੱਖਿਆ ਦੇਣ ਦੀ ਕੋਈ ਕਲਾ ਦਿਖਾਉਂਦਾ ਹੈ, ਤਾਂ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਉਹ ਕਲਾ ਵਰਤਣ ਦਾ ਹੌਸਲਾ ਮਿਲੇਗਾ।
ਸਲਾਹ ਕਬੂਲ ਕਰ ਕੇ ਅਤੇ ਲਾਗੂ ਕਰ ਕੇ ਤਰੱਕੀ ਕਰੋ
8 ਸਲਾਹ: ਵਿਦਿਆਰਥੀ ਦੇ ਭਾਸ਼ਣ ਤੋਂ ਬਾਅਦ ਸਕੂਲ ਓਵਰਸੀਅਰ ਦੋ ਮਿੰਟਾਂ ਵਿਚ ਵਿਦਿਆਰਥੀ ਦੀ ਤਾਰੀਫ਼ ਕਰੇਗਾ ਅਤੇ ਹਿੰਦੀ ਦੀ ਪਰਮੇਸ਼ੁਰੀ ਸੇਵਾ ਸਕੂਲ ਤੋਂ ਫ਼ਾਇਦਾ ਉਠਾਓ ਕਿਤਾਬ ਵਿੱਚੋਂ ਫ਼ਾਇਦੇਮੰਦ ਸਲਾਹ ਦੇਵੇਗਾ। ਭਾਸ਼ਣ ਤੋਂ ਪਹਿਲਾਂ ਸਕੂਲ ਓਵਰਸੀਅਰ ਇਹ ਨਹੀਂ ਦੱਸੇਗਾ ਕਿ ਵਿਦਿਆਰਥੀ ਕਿਸ ਨੁਕਤੇ ਉੱਤੇ ਕੰਮ ਕਰ ਰਿਹਾ ਹੈ। ਹਰ ਭਾਸ਼ਣ ਤੋਂ ਬਾਅਦ ਸਕੂਲ ਓਵਰਸੀਅਰ ਨੂੰ ਵਿਦਿਆਰਥੀ ਦੀ ਤਾਰੀਫ਼ ਕਰਨੀ ਚਾਹੀਦੀ ਹੈ ਅਤੇ ਦੱਸਣਾ ਚਾਹੀਦਾ ਹੈ ਕਿ ਵਿਦਿਆਰਥੀ ਕਿਸ ਨੁਕਤੇ ʼਤੇ ਕੰਮ ਕਰ ਰਿਹਾ ਸੀ। ਉਸ ਨੂੰ ਦੱਸਣਾ ਚਾਹੀਦਾ ਹੈ ਕਿ ਕਿਉਂ ਕਿਹਾ ਜਾ ਸਕਦਾ ਹੈ ਕਿ ਵਿਦਿਆਰਥੀ ਨੇ ਉਸ ਨੁਕਤੇ ʼਤੇ ਵਧੀਆ ਤਰੀਕੇ ਨਾਲ ਕੰਮ ਕੀਤਾ ਜਾਂ ਫਿਰ ਉਸ ਨੂੰ ਕਿਉਂ ਉਸ ਨੁਕਤੇ ʼਤੇ ਹੋਰ ਕੰਮ ਕਰਨ ਦੀ ਲੋੜ ਹੈ।
9 ਕੌਂਸਲ ਫਾਰਮ ਹਰੇਕ ਵਿਦਿਆਰਥੀ ਦੀ ਹਿੰਦੀ ਦੀ ਸੇਵਾ ਸਕੂਲ ਕਿਤਾਬ ਦੇ ਸਫ਼ੇ 79-81 ʼਤੇ ਦਿੱਤਾ ਗਿਆ ਹੈ। ਮੀਟਿੰਗ ਤੋਂ ਬਾਅਦ ਸਕੂਲ ਓਵਰਸੀਅਰ ਵਿਦਿਆਰਥੀ ਨੂੰ ਇਕੱਲੇ ਵਿਚ ਪੁੱਛੇਗਾ ਕਿ ਕੀ ਉਸ ਨੇ ਦਿੱਤੇ ਗਏ ਨੁਕਤੇ ਦਾ ਅਭਿਆਸ ਕੀਤਾ ਹੈ, ਫਿਰ ਉਸ ਦੀ ਕਿਤਾਬ ਵਿਚ ਫਾਰਮ ʼਤੇ ਨਿਸ਼ਾਨ ਲਾਵੇਗਾ। ਮੀਟਿੰਗ ਤੋਂ ਬਾਅਦ ਜਾਂ ਕਿਸੇ ਹੋਰ ਸਮੇਂ ਸਕੂਲ ਓਵਰਸੀਅਰ ਵਿਦਿਆਰਥੀ ਦੀ ਤਾਰੀਫ਼ ਕਰਨ ਦੇ ਨਾਲ-ਨਾਲ ਕੁਝ ਵਧੀਆ ਸੁਝਾਅ ਦੇ ਸਕਦਾ ਹੈ। ਸਕੂਲ ਵਿਚ ਹਰ ਵਿਦਿਆਰਥੀ ʼਤੇ ਖ਼ਾਸ ਧਿਆਨ ਦਿੱਤਾ ਜਾਂਦਾ ਹੈ, ਇਸ ਲਈ ਹਰ ਵਿਦਿਆਰਥੀ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਸੱਚਾਈ ਵਿਚ ਤਰੱਕੀ ਕਰਨ ਦਾ ਇਕ ਮੌਕਾ ਹੈ।—1 ਤਿਮੋ. 4:15.
10 ਜੇ ਵਿਦਿਆਰਥੀ ਦਿੱਤੇ ਗਏ ਸਮੇਂ ਵਿਚ ਆਪਣਾ ਭਾਸ਼ਣ ਪੂਰਾ ਨਹੀਂ ਕਰ ਪਾਉਂਦਾ, ਤਾਂ ਸਕੂਲ ਓਵਰਸੀਅਰ ਜਾਂ ਉਸ ਦੁਆਰਾ ਠਹਿਰਾਇਆ ਕੋਈ ਭਰਾ ਘੰਟੀ ਵਜਾ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਵਿਦਿਆਰਥੀ ਨੂੰ ਭਾਸ਼ਣ ਖ਼ਤਮ ਕਰਨ ਦਾ ਇਸ਼ਾਰਾ ਕਰੇਗਾ। ਇਸ ਲਈ ਵਿਦਿਆਰਥੀ ਨੂੰ ਉੱਥੇ ਹੀ ਆਪਣਾ ਭਾਸ਼ਣ ਖ਼ਤਮ ਕਰ ਕੇ ਸਟੇਜ ਤੋਂ ਥੱਲੇ ਆ ਜਾਣਾ ਚਾਹੀਦਾ ਹੈ।—ਸੇਵਾ ਸਕੂਲ, ਸਫ਼ਾ 282 ਪੈਰਾ 4 ਦੇਖੋ।
11 ਬਾਈਬਲ ਦੀਆਂ ਮੰਗਾਂ ਪੂਰੀਆਂ ਕਰਨ ਵਾਲੇ ਸਾਰੇ ਲੋਕਾਂ ਨੂੰ ਬਾਈਬਲ ਸਿਖਲਾਈ ਸਕੂਲ ਵਿਚ ਆਪਣਾ ਨਾਂ ਲਿਖਵਾਉਣ ਦੀ ਹੱਲਾਸ਼ੇਰੀ ਦਿੱਤੀ ਜਾਂਦੀ ਹੈ। (ਸੇਵਾ ਸਕੂਲ, ਸਫ਼ਾ 282 ਪੈਰਾ 6 ਦੇਖੋ।) ਇਸ ਸਕੂਲ ਤੋਂ ਸਿਖਲਾਈ ਲੈਣ ਨਾਲ ਯਹੋਵਾਹ ਦੇ ਲੋਕ ਬੜੇ ਯਕੀਨ, ਆਦਰ ਅਤੇ ਪਿਆਰ ਨਾਲ ਦੂਜਿਆਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਪਾਏ ਹਨ। ਵਾਕਈ, ਯਹੋਵਾਹ ਉਨ੍ਹਾਂ ਤੋਂ ਖ਼ੁਸ਼ ਹੁੰਦਾ ਹੈ ਜੋ ਉਸ ਤੋਂ ਸਿਖਲਾਈ ਲੈ ਕੇ ਉਸ ਦੀ ਵਡਿਆਈ ਕਰਦੇ ਹਨ!—ਜ਼ਬੂ. 148:12, 13; ਯਸਾ. 50:4.