ਸੇਵਾ ਸਭਾ ਅਨੁਸੂਚੀ
11-17 ਜੂਨ
ਗੀਤ 5 (45)
10 ਮਿੰਟ: ਸਥਾਨਕ ਘੋਸ਼ਣਾਵਾਂ। ਸਫ਼ਾ 4 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 15 ਜੂਨ ਦੇ ਪਹਿਰਾਬੁਰਜ ਅਤੇ ਅਪ੍ਰੈਲ-ਜੂਨ ਦੇ ਜਾਗਰੂਕ ਬਣੋ! ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ।
15 ਮਿੰਟ: ਪਰਮੇਸ਼ੁਰ ਦਾ ਬਚਨ ਸਿਖਾਉਣ ਵਾਲਿਆਂ ਵਜੋਂ ਪੂਰੀ ਤਰ੍ਹਾਂ ਤਿਆਰ। ਪਹਿਰਾਬੁਰਜ, 15 ਫਰਵਰੀ 2002, ਸਫ਼ੇ 24-28 ਉੱਤੇ ਆਧਾਰਿਤ ਭਾਸ਼ਣ। ਕੁਝ ਮਸੀਹੀ ਦਿਲਚਸਪੀ ਰੱਖਣ ਵਾਲਿਆਂ ਨੂੰ ਬਾਈਬਲ ਸਟੱਡੀ ਕਰਾਉਣ ਤੋਂ ਝਿਜਕਦੇ ਹਨ ਕਿਉਂਕਿ ਉਹ ਸੋਚਦੇ ਹਨ ਕਿ ਉਹ ਸਟੱਡੀ ਕਰਾਉਣ ਦੇ ਕਾਬਲ ਨਹੀਂ ਹਨ। ਪਰ ਯਹੋਵਾਹ ਆਪਣੇ ਬਚਨ, ਆਪਣੀ ਪਵਿੱਤਰ ਆਤਮਾ ਅਤੇ ਆਪਣੇ ਸੰਗਠਨ ਰਾਹੀਂ ਆਪਣੇ ਪ੍ਰਚਾਰਕਾਂ ਨੂੰ ਇਸ ਕੰਮ ਦੇ ਕਾਬਲ ਬਣਾਉਂਦਾ ਹੈ। ਸਾਡਾ ਮਕਸਦ ਲੋਕਾਂ ਨੂੰ ਸਿਰਫ਼ ਕਿਤਾਬਾਂ-ਰਸਾਲੇ ਦੇਣਾ ਹੀ ਨਹੀਂ ਹੈ। ਸਾਨੂੰ ਲੋਕਾਂ ਨੂੰ ਬਾਈਬਲ ਦੀ ਸਿੱਖਿਆ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। (ਮੱਤੀ 28:19, 20) ਪਬਲੀਸ਼ਰਾਂ ਨੂੰ ਬਾਈਬਲ ਸਟੱਡੀਆਂ ਕਰਾਉਣ ਦਾ ਉਤਸ਼ਾਹ ਦਿਓ।
20 ਮਿੰਟ: ਸੱਭੋ ਕੁਝ ਪਰਮੇਸ਼ੁਰ ਦੀ ਵਡਿਆਈ ਲਈ ਕਰੋ। ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ (ਹਿੰਦੀ), ਅਧਿਆਇ 13 ਉੱਤੇ ਆਧਾਰਿਤ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ।
ਗੀਤ 6 (43) ਅਤੇ ਸਮਾਪਤੀ ਪ੍ਰਾਰਥਨਾ।
18-24 ਜੂਨ
ਗੀਤ 4 (37)
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਚੋਣਵੀਆਂ ਘੋਸ਼ਣਾਵਾਂ।
15 ਮਿੰਟ: “ਕਈ ਭਾਸ਼ਾਵਾਂ ਵਿਚ ਟ੍ਰੈਕਟਾਂ ਦੀ ਦੱਥੀ।” ਹਾਜ਼ਰੀਨ ਨਾਲ ਚਰਚਾ। ਕਲੀਸਿਯਾ ਨੂੰ ਦੱਸੋ ਕਿ ਇਲਾਕੇ ਦੇ ਲੋਕਾਂ ਨੂੰ ਧਿਆਨ ਵਿਚ ਰੱਖਦੇ ਹੋਏ ਦੱਥੀ ਵਿਚ ਕਿਹੜੀਆਂ-ਕਿਹੜੀਆਂ ਭਾਸ਼ਾਵਾਂ ਦੇ ਟ੍ਰੈਕਟ ਹੋਣਗੇ। ਪਬਲੀਸ਼ਰਾਂ ਨੂੰ ਉਤਸ਼ਾਹ ਦਿਓ ਕਿ ਉਹ ਇਹ ਦੱਥੀ ਹਮੇਸ਼ਾ ਆਪਣੇ ਨਾਲ ਰੱਖਣ।
20 ਮਿੰਟ: “ਅਸੀਂ ਯਹੋਵਾਹ ਦੀ ਸੇਵਾ ਦਿਲੋ-ਜਾਨ ਨਾਲ ਕਰਦੇ ਹਾਂ!”a ਜੇ ਸਮਾਂ ਹੋਵੇ, ਤਾਂ ਹਾਜ਼ਰੀਨ ਨੂੰ ਲੇਖ ਵਿਚ ਦਿੱਤੇ ਹਵਾਲਿਆਂ ਉੱਤੇ ਟਿੱਪਣੀਆਂ ਕਰਨ ਲਈ ਕਹੋ।
ਗੀਤ 10 (82) ਅਤੇ ਸਮਾਪਤੀ ਪ੍ਰਾਰਥਨਾ।
25 ਜੂਨ–1 ਜੁਲਾਈ
ਗੀਤ 2 (15)
10 ਮਿੰਟ: ਸਥਾਨਕ ਘੋਸ਼ਣਾਵਾਂ। ਅਕਾਊਂਟਸ ਰਿਪੋਰਟ ਅਤੇ ਬ੍ਰਾਂਚ ਆਫਿਸ ਵੱਲੋਂ ਭੇਜੀ ਦਾਨ ਦੀ ਰਸੀਦ ਪੜ੍ਹੋ। ਸਫ਼ਾ 4 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 1 ਜੁਲਾਈ ਦੇ ਪਹਿਰਾਬੁਰਜ ਅਤੇ ਜੁਲਾਈ-ਸਤੰਬਰ ਦੇ ਜਾਗਰੂਕ ਬਣੋ! ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ।
15 ਮਿੰਟ: ਕਲੀਸਿਯਾ ਦੀਆਂ ਲੋੜਾਂ।
20 ਮਿੰਟ: “ਕੀ ਤੁਸੀਂ ‘ਵੱਡੇ ਅਤੇ ਕੰਮ ਕੱਢਣ ਵਾਲੇ ਦਰਵੱਜੇ’ ਥਾਣੀ ਵੜ ਸਕਦੇ ਹੋ?”b ਇਕ-ਦੋ ਰੈਗੂਲਰ ਪਾਇਨੀਅਰਾਂ ਦੀ ਛੋਟੀ ਜਿਹੀ ਇੰਟਰਵਿਊ ਲਓ। ਉਨ੍ਹਾਂ ਨੂੰ ਪੁੱਛੋ ਕਿ ਉਨ੍ਹਾਂ ਨੇ ਪਾਇਨੀਅਰੀ ਕਰਨ ਲਈ ਆਪਣੀਆਂ ਜ਼ਿੰਦਗੀਆਂ ਵਿਚ ਕੀ ਫੇਰ-ਬਦਲ ਕੀਤੇ ਅਤੇ ਉਨ੍ਹਾਂ ਨੂੰ ਕੀ ਬਰਕਤਾਂ ਮਿਲੀਆਂ ਹਨ।
ਗੀਤ 25 (191) ਅਤੇ ਸਮਾਪਤੀ ਪ੍ਰਾਰਥਨਾ।
2-8 ਜੁਲਾਈ
ਗੀਤ 9 (53)
10 ਮਿੰਟ: ਸਥਾਨਕ ਘੋਸ਼ਣਾਵਾਂ। ਪਬਲੀਸ਼ਰਾਂ ਨੂੰ ਜੂਨ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ। ਦੱਸੋ ਕਿ ਜੁਲਾਈ ਵਿਚ ਕਿਹੜਾ ਸਾਹਿੱਤ ਪੇਸ਼ ਕੀਤਾ ਜਾਵੇਗਾ ਅਤੇ ਇਕ ਪ੍ਰਦਰਸ਼ਨ ਵਿਚ ਇਹ ਸਾਹਿੱਤ ਪੇਸ਼ ਕਰਦਿਆਂ ਦਿਖਾਓ।
15 ਮਿੰਟ: ਮੌਕੇ ਲੱਭ ਕੇ ਗਵਾਹੀ ਦੇਣੀ ਪ੍ਰਚਾਰ ਕਰਨ ਦਾ ਇਕ ਮਹੱਤਵਪੂਰਣ ਤਰੀਕਾ ਹੈ। ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ (ਹਿੰਦੀ), ਸਫ਼ੇ 101-2 ਉੱਤੇ ਆਧਾਰਿਤ ਹਾਜ਼ਰੀਨ ਨਾਲ ਚਰਚਾ। ਕੁਝ ਤਰੀਕੇ ਦੱਸੋ ਜਿਨ੍ਹਾਂ ਰਾਹੀਂ ਮੌਕੇ ਲੱਭ ਕੇ ਗਵਾਹੀ ਦਿੱਤੀ ਜਾ ਸਕਦੀ ਹੈ। ਇਸ ਤਰ੍ਹਾਂ ਗਵਾਹੀ ਦੇਣ ਨਾਲ ਹੋਏ ਚੰਗੇ ਤਜਰਬੇ ਦੱਸਣ ਲਈ ਹਾਜ਼ਰੀਨ ਨੂੰ ਕਹੋ।
20 ਮਿੰਟ: “‘ਬਹੁਤਾ ਫਲ’ ਦਿੰਦੇ ਰਹੋ।”c ਚੌਥੇ ਪੈਰੇ ਤੇ ਚਰਚਾ ਕਰਦੇ ਸਮੇਂ ਪਹਿਰਾਬੁਰਜ, 1 ਫਰਵਰੀ 2003 ਦੇ ਸਫ਼ਾ 21 ਉੱਤੇ “ਅਸੀਂ ‘ਧੀਰਜ ਨਾਲ ਫਲ’ ਕਿਸ ਤਰ੍ਹਾਂ ਦੇ ਸਕਦੇ ਹਾਂ?” ਨਾਂ ਦੀ ਡੱਬੀ ਵਿੱਚੋਂ ਕੁਝ ਗੱਲਾਂ ਸ਼ਾਮਲ ਕਰੋ।
ਗੀਤ 26 (204) ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।