ਸੇਵਾ ਸਭਾ ਅਨੁਸੂਚੀ
10-16 ਸਤੰਬਰ
ਗੀਤ 4 (37)
5 ਮਿੰਟ: ਸਥਾਨਕ ਘੋਸ਼ਣਾਵਾਂ।
20 ਮਿੰਟ: ਇੰਟਰਨੈੱਟ ਦਾ ਇਸਤੇਮਾਲ—ਖ਼ਤਰਿਆਂ ਤੋਂ ਸਾਵਧਾਨ ਰਹੋ! ਇਕ ਤਜਰਬੇਕਾਰ ਬਜ਼ੁਰਗ ਹਾਜ਼ਰੀਨ ਨਾਲ ਸਵਾਲ-ਜਵਾਬ ਦੁਆਰਾ ਨਵੰਬਰ 1999 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿਚ ਪੈਰੇ 10-18 ਅਤੇ 27-36 ਉੱਤੇ ਚਰਚਾ ਕਰੇਗਾ। ਪੈਰੇ 12, 13 ਅਤੇ 18 ਪੜ੍ਹੋ।
20 ਮਿੰਟ: “ਯਿਸੂ ਦੀ ਮਿਸਾਲ ਤੇ ਚੱਲੋ।”a ਹਾਜ਼ਰੀਨ ਨੂੰ ਦੱਸਣ ਲਈ ਕਹੋ ਕਿ ਦੂਸਰਿਆਂ ਦੀ ਚੰਗੀ ਮਿਸਾਲ ਤੋਂ ਉਨ੍ਹਾਂ ਨੂੰ ਕੀ ਲਾਭ ਹੋਏ ਹਨ।
ਗੀਤ 18 (130) ਅਤੇ ਸਮਾਪਤੀ ਪ੍ਰਾਰਥਨਾ।
17-23 ਸਤੰਬਰ
ਗੀਤ 23 (187)
10 ਮਿੰਟ: ਸਥਾਨਕ ਘੋਸ਼ਣਾਵਾਂ। ਸਫ਼ਾ 4 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 15 ਸਤੰਬਰ ਦੇ ਪਹਿਰਾਬੁਰਜ ਅਤੇ ਜੁਲਾਈ-ਸਤੰਬਰ ਦੇ ਜਾਗਰੂਕ ਬਣੋ! ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਪ੍ਰਦਰਸ਼ਨਾਂ ਵਿਚ ਪਬਲੀਸ਼ਰ ਦੋਨੋਂ ਰਸਾਲੇ ਪੇਸ਼ ਕਰਨਗੇ, ਭਾਵੇਂ ਕਿ ਉਹ ਸਿਰਫ਼ ਇਕ ਰਸਾਲੇ ਉੱਤੇ ਗੱਲ ਕਰਨਗੇ।
15 ਮਿੰਟ: ਪਿਛਲੇ ਸਾਲ ਸਾਡੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਰਹੀ? ਸੇਵਾ ਨਿਗਾਹਬਾਨ ਪਿਛਲੇ ਸੇਵਾ ਸਾਲ ਦੌਰਾਨ ਕਲੀਸਿਯਾ ਦੀ ਕਾਰਗੁਜ਼ਾਰੀ ਉੱਤੇ ਵਿਚਾਰ ਕਰਦਾ ਹੈ। ਭੈਣ-ਭਰਾਵਾਂ ਦੀ ਮਿਹਨਤ ਉੱਤੇ ਖ਼ਾਸ ਜ਼ੋਰ ਦਿੰਦੇ ਹੋਏ ਕਲੀਸਿਯਾ ਦੀ ਸ਼ਲਾਘਾ ਕਰੋ। ਇਕ ਜਾਂ ਦੋ ਗੱਲਾਂ ਦੱਸੋ ਜਿਨ੍ਹਾਂ ਵਿਚ ਕਲੀਸਿਯਾ 2008 ਸੇਵਾ ਸਾਲ ਦੌਰਾਨ ਹੋਰ ਸੁਧਾਰ ਕਰ ਸਕਦੀ ਹੈ। ਪਾਇਨੀਅਰਾਂ ਦੇ ਕੰਮ ਬਾਰੇ ਟਿੱਪਣੀ ਕਰੋ ਤੇ ਉਨ੍ਹਾਂ ਦੀ ਮਿਹਨਤ ਦੀ ਸ਼ਲਾਘਾ ਕਰੋ। ਦੱਸੋ ਕਿ ਸੱਚਾਈ ਵਿਚ ਠੰਢੇ ਪੈ ਚੁੱਕੇ ਭੈਣਾਂ-ਭਰਾਵਾਂ ਦੀ ਮਦਦ ਕਰਨ ਦੇ ਕਿਹੜੇ ਚੰਗੇ ਨਤੀਜੇ ਨਿਕਲੇ।
20 ਮਿੰਟ: ਏਕਤਾ ਦੇ ਬੰਧਨ ਵਿਚ ਬੱਝਾ ਭਾਈਚਾਰਾ। ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ (ਹਿੰਦੀ) ਕਿਤਾਬ ਦੇ ਅਧਿਆਇ 16 ਉੱਤੇ ਆਧਾਰਿਤ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ।
ਗੀਤ 11 (85) ਅਤੇ ਸਮਾਪਤੀ ਪ੍ਰਾਰਥਨਾ।
24-30 ਸਤੰਬਰ
ਗੀਤ 20 (162)
10 ਮਿੰਟ: ਸਥਾਨਕ ਘੋਸ਼ਣਾਵਾਂ। ਅਕਾਊਂਟਸ ਰਿਪੋਰਟ ਅਤੇ ਬ੍ਰਾਂਚ ਆਫਿਸ ਵੱਲੋਂ ਭੇਜੀ ਦਾਨ ਦੀ ਰਸੀਦ ਪੜ੍ਹੋ।
15 ਮਿੰਟ: ਪ੍ਰਸ਼ਨ ਡੱਬੀ। ਇਕ ਬਜ਼ੁਰਗ ਹਾਜ਼ਰੀਨ ਨਾਲ ਇਸ ਦੀ ਚਰਚਾ ਕਰੇਗਾ। ਜੇ ਸਮਾਂ ਹੋਵੇ, ਤਾਂ ਲੇਖ ਵਿਚ ਦਿੱਤੇ ਬਾਈਬਲ ਦੇ ਹਵਾਲੇ ਪੜ੍ਹ ਕੇ ਇਨ੍ਹਾਂ ਉੱਤੇ ਚਰਚਾ ਕੀਤੀ ਜਾ ਸਕਦੀ ਹੈ।
20 ਮਿੰਟ: ਕੀ ਤੁਸੀਂ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹੋ? ਨਾਮਕ ਟ੍ਰੈਕਟ ਦੀ ਮਦਦ ਨਾਲ ਅਕਤੂਬਰ ਵਿਚ ਬਾਈਬਲ ਸਟੱਡੀਆਂ ਸ਼ੁਰੂ ਕਰੋ। ਅਕਤੂਬਰ ਵਿਚ ਅਸੀਂ ਲੋਕਾਂ ਨੂੰ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਦਿਆਂਗੇ। ਜੇ ਕੋਈ ਦਿਲਚਸਪੀ ਦਿਖਾਉਂਦਾ ਹੈ, ਤਾਂ ਅਸੀਂ ਉਸ ਨਾਲ ਸਟੱਡੀ ਸ਼ੁਰੂ ਕਰਨ ਲਈ ਇਹ ਟ੍ਰੈਕਟ ਵਰਤ ਸਕਦੇ ਹਾਂ। ਇਸ ਟ੍ਰੈਕਟ ਉੱਤੇ ਹਾਜ਼ਰੀਨ ਨਾਲ ਸੰਖੇਪ ਵਿਚ ਚਰਚਾ ਕਰੋ। ਜੇ ਕਲੀਸਿਯਾ ਵਿਚ ਇਹ ਟ੍ਰੈਕਟ ਹੈ, ਤਾਂ ਚਰਚਾ ਸ਼ੁਰੂ ਕਰਨ ਤੋਂ ਪਹਿਲਾਂ ਅਟੈਂਡੈਂਟ ਸਾਰਿਆਂ ਨੂੰ ਇਕ-ਇਕ ਟ੍ਰੈਕਟ ਦੇ ਸਕਦੇ ਹਨ। ਦੱਸੋ ਕਿ ਪਹਿਲੀ ਮੁਲਾਕਾਤ ਤੇ ਜਾਂ ਅਗਲੀ ਮੁਲਾਕਾਤ ਤੇ ਅਸੀਂ ਇਸ ਟ੍ਰੈਕਟ ਵਿੱਚੋਂ ਕੁਝ ਪੈਰੇ ਪੜ੍ਹ ਸਕਦੇ ਹਾਂ ਜਾਂ ਪੂਰੇ ਟ੍ਰੈਕਟ ਉੱਤੇ ਚਰਚਾ ਕਰ ਸਕਦੇ ਹਾਂ। ਸਫ਼ਾ 4 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 1 ਅਕਤੂਬਰ ਦੇ ਪਹਿਰਾਬੁਰਜ ਅਤੇ ਅਕਤੂਬਰ-ਦਸੰਬਰ ਦੇ ਜਾਗਰੂਕ ਬਣੋ! ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਇਕ ਪ੍ਰਦਰਸ਼ਨ ਵਿਚ ਘਰ-ਸੁਆਮੀ ਰਸਾਲੇ ਨਹੀਂ ਲੈਂਦਾ, ਸੋ ਪਬਲੀਸ਼ਰ ਉਸ ਨੂੰ ਟ੍ਰੈਕਟ ਦਿੰਦਾ ਹੈ। ਦੂਸਰੇ ਪ੍ਰਦਰਸ਼ਨ ਵਿਚ ਘਰ-ਸੁਆਮੀ ਰਸਾਲੇ ਲੈ ਲੈਂਦਾ ਹੈ ਅਤੇ ਪਬਲੀਸ਼ਰ ਉਸ ਨੂੰ ਟ੍ਰੈਕਟ ਦੇ ਕੇ ਸਫ਼ਾ 5 ਉੱਤੇ ਚਰਚਾ ਕਰਦਾ ਹੈ। ਫਿਰ ਉਹ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੀ ਵਿਸ਼ਾ-ਸੂਚੀ ਦਿਖਾਉਂਦਾ ਹੈ ਅਤੇ ਦੱਸਦਾ ਹੈ ਕਿ ਇਸ ਕਿਤਾਬ ਦੀ ਮਦਦ ਨਾਲ ਬਾਈਬਲ ਸਟੱਡੀ ਕੀਤੀ ਜਾ ਸਕਦੀ ਹੈ। ਪਬਲੀਸ਼ਰ ਉਸ ਨੂੰ ਇਹ ਕਿਤਾਬ ਪੇਸ਼ ਕਰਦਾ ਹੈ।
ਗੀਤ 29 (222) ਅਤੇ ਸਮਾਪਤੀ ਪ੍ਰਾਰਥਨਾ।
1-7 ਅਕਤੂਬਰ
ਗੀਤ 5 (45)
10 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ। ਪਬਲੀਸ਼ਰਾਂ ਨੂੰ ਸਤੰਬਰ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ।
15 ਮਿੰਟ: ਬ੍ਰਾਂਚ ਆਫਿਸ ਦੀ ਚਿੱਠੀ। ਸਾਡੀ ਰਾਜ ਸੇਵਕਾਈ ਦੇ ਇਸ ਅੰਕ ਦੇ ਪਹਿਲੇ ਸਫ਼ੇ ਉੱਤੇ ਦਿੱਤੀ ਚਿੱਠੀ ਉੱਤੇ ਆਧਾਰਿਤ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਜੇ ਪਿਛਲੇ ਸਾਲ ਲੋਕਾਂ ਨੂੰ “ਸਾਡਾ ਛੁਟਕਾਰਾ ਨੇੜੇ ਹੈ!” ਜ਼ਿਲ੍ਹਾ ਸੰਮੇਲਨ ਦਾ ਸੱਦਾ-ਪੱਤਰ ਦੇਣ ਸੰਬੰਧੀ ਜਾਂ ਇਸ ਸਾਲ ਯਿਸੂ ਦੀ ਮੌਤ ਦੇ ਯਾਦਗਾਰੀ ਸਮਾਰੋਹ ਦਾ ਸੱਦਾ ਦੇਣ ਦੀਆਂ ਮੁਹਿੰਮਾਂ ਦੌਰਾਨ ਭੈਣਾਂ-ਭਰਾਵਾਂ ਨੂੰ ਚੰਗੇ ਤਜਰਬੇ ਹੋਏ ਹਨ, ਤਾਂ ਉਹ ਆਪਣੇ ਤਜਰਬੇ ਦੱਸ ਸਕਦੇ ਹਨ।
20 ਮਿੰਟ: “ਪਹਿਰਾਬੁਰਜ ਦਾ ਨਵਾਂ ਰੂਪ!”b
ਗੀਤ 6 (43) ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।