ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 9/07 ਸਫ਼ਾ 3
  • ਘੋਸ਼ਣਾਵਾਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਘੋਸ਼ਣਾਵਾਂ
  • ਸਾਡੀ ਰਾਜ ਸੇਵਕਾਈ—2007
ਸਾਡੀ ਰਾਜ ਸੇਵਕਾਈ—2007
km 9/07 ਸਫ਼ਾ 3

ਘੋਸ਼ਣਾਵਾਂ

◼ ਸਤੰਬਰ ਲਈ ਸਾਹਿੱਤ ਪੇਸ਼ਕਸ਼: ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਪਹਿਲੀ ਵਾਰ ਮਿਲਣ ਤੇ ਲੋਕਾਂ ਨਾਲ ਬਾਈਬਲ ਸਟੱਡੀਆਂ ਸ਼ੁਰੂ ਕਰਨ ਦੀ ਕੋਸ਼ਿਸ਼ ਕਰੋ। ਜੇ ਕਿਸੇ ਕੋਲ ਪਹਿਲਾਂ ਹੀ ਇਹ ਕਿਤਾਬ ਹੈ, ਤਾਂ ਉਸ ਨੂੰ ਦਿਖਾਓ ਕਿ ਇਸ ਕਿਤਾਬ ਤੋਂ ਕਿਵੇਂ ਸਟੱਡੀ ਕੀਤੀ ਜਾ ਸਕਦੀ ਹੈ। ਅਕਤੂਬਰ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ। ਜੇ ਕੋਈ ਦਿਲਚਸਪੀ ਦਿਖਾਉਂਦਾ ਹੈ, ਤਾਂ ਉਸ ਨੂੰ ਕੀ ਤੁਸੀਂ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹੋ? ਟ੍ਰੈਕਟ ਦੇ ਕੇ ਇਸ ਉੱਤੇ ਚਰਚਾ ਕਰੋ ਤੇ ਸਟੱਡੀ ਸ਼ੁਰੂ ਕਰਨ ਦੇ ਜਤਨ ਕਰੋ। ਨਵੰਬਰ: ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਪੇਸ਼ ਕਰੋ। ਜੇ ਕੋਈ ਕਹੇ ਕਿ ਉਸ ਦੇ ਬੱਚੇ ਨਹੀਂ ਹਨ, ਤਾਂ ਜਾਗਦੇ ਰਹੋ! ਨਾਮਕ ਬਰੋਸ਼ਰ ਪੇਸ਼ ਕਰੋ। ਦਸੰਬਰ: ਉਹ ਸਰਬ ਮਹਾਨ ਮਨੁੱਖ ਜੋ ਕਦੇ ਜੀਉਂਦਾ ਰਿਹਾ ਕਿਤਾਬ ਪੇਸ਼ ਕਰੋ। ਨਹੀਂ ਤਾਂ ਤੁਸੀਂ ਯਹੋਵਾਹ ਦੇ ਨੇੜੇ ਰਹੋ ਜਾਂ ਪਰਿਵਾਰਕ ਖ਼ੁਸ਼ੀ ਦਾ ਰਾਜ਼ ਕਿਤਾਬ ਵੀ ਦੇ ਸਕਦੇ ਹੋ।

◼ ਸਤੰਬਰ ਵਿਚ ਪੰਜ ਸ਼ਨੀਵਾਰ ਤੇ ਐਤਵਾਰ ਹਨ, ਇਸ ਲਈ ਇਹ ਮਹੀਨਾ ਔਗਜ਼ੀਲਰੀ ਪਾਇਨੀਅਰੀ ਕਰਨ ਲਈ ਬਹੁਤ ਵਧੀਆ ਹੋਵੇਗਾ।

◼ ਕਲੀਸਿਯਾਵਾਂ ਨੂੰ ਆਪਣੇ ਅਗਲੇ ਸਾਹਿੱਤ ਆਰਡਰ ਵਿਚ ਵਾਚ ਟਾਵਰ ਪਬਲੀਕੇਸ਼ਨ ਇੰਡੈਕਸ 2006 ਅਤੇ ਵਾਚਟਾਵਰ ਲਾਇਬ੍ਰੇਰੀ—2007 ਐਡੀਸ਼ਨ ਦਾ ਸੀ. ਡੀ.-ਰੋਮ ਮੰਗਵਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਧਿਆਨ ਦਿਓ ਕਿ ਵਾਚਟਾਵਰ ਲਾਇਬ੍ਰੇਰੀ ਬਪਤਿਸਮਾ-ਪ੍ਰਾਪਤ ਮੈਂਬਰਾਂ ਲਈ ਹੈ ਅਤੇ ਇਸ ਨੂੰ ਸਿਰਫ਼ ਕਲੀਸਿਯਾ ਦੇ ਜ਼ਰੀਏ ਆਰਡਰ ਕੀਤਾ ਜਾ ਸਕਦਾ।

◼ ਯਿਸੂ ਦੀ ਮੌਤ ਦੀ ਵਰ੍ਹੇਗੰਢ ਤੋਂ ਬਾਅਦ ਦਾ ਖ਼ਾਸ ਪਬਲਿਕ ਭਾਸ਼ਣ 31 ਮਾਰਚ 2008 ਦੇ ਹਫ਼ਤੇ ਦਿੱਤਾ ਜਾਵੇਗਾ। ਭਾਸ਼ਣ ਦਾ ਵਿਸ਼ਾ ਬਾਅਦ ਵਿਚ ਦੱਸਿਆ ਜਾਵੇਗਾ। ਜਿਨ੍ਹਾਂ ਕਲੀਸਿਯਾਵਾਂ ਵਿਚ ਉਸ ਹਫ਼ਤੇ ਸਰਕਟ ਨਿਗਾਹਬਾਨ ਦਾ ਦੌਰਾ ਜਾਂ ਸੰਮੇਲਨ ਹੈ, ਉਨ੍ਹਾਂ ਵਿਚ ਇਹ ਖ਼ਾਸ ਭਾਸ਼ਣ ਉਸ ਤੋਂ ਅਗਲੇ ਹਫ਼ਤੇ ਦਿੱਤਾ ਜਾਵੇਗਾ। ਕਿਸੇ ਵੀ ਕਲੀਸਿਯਾ ਵਿਚ ਇਹ ਖ਼ਾਸ ਭਾਸ਼ਣ 31 ਮਾਰਚ ਦੇ ਹਫ਼ਤੇ ਤੋਂ ਪਹਿਲਾਂ ਨਹੀਂ ਦਿੱਤਾ ਜਾਣਾ ਚਾਹੀਦਾ।

◼ ਜਨਵਰੀ 2008 ਤੋਂ ਜਾਗਰੂਕ ਬਣੋ! ਰਸਾਲਾ ਤੇਲਗੂ, ਨੇਪਾਲੀ, ਬੰਗਲਾ ਅਤੇ ਮਰਾਠੀ ਵਿਚ ਛਪਣਾ ਬੰਦ ਹੋ ਜਾਵੇਗਾ। ਹਿੰਦੀ, ਕੰਨੜ, ਗੁਜਰਾਤੀ, ਤਾਮਿਲ, ਪੰਜਾਬੀ ਅਤੇ ਮਲਿਆਲਮ ਵਿਚ ਇਹ ਤਿੰਨ ਮਹੀਨਿਆਂ ਵਿਚ ਇਕ ਵਾਰ ਛਪਿਆ ਕਰੇਗਾ।

◼ ਪ੍ਰਧਾਨ ਨਿਗਾਹਬਾਨ ਜਾਂ ਉਸ ਵੱਲੋਂ ਨਿਯੁਕਤ ਵਿਅਕਤੀ ਨੂੰ ਕਲੀਸਿਯਾ ਦੇ ਜੂਨ, ਜੁਲਾਈ ਅਤੇ ਅਗਸਤ ਮਹੀਨਿਆਂ ਦੇ ਅਕਾਊਂਟਸ ਦੀ ਪੜਤਾਲ ਕਰਨੀ ਚਾਹੀਦੀ ਹੈ। ਫਿਰ ਅਗਲੀ ਅਕਾਊਂਟਸ ਰਿਪੋਰਟ ਪੜ੍ਹਨ ਤੋਂ ਬਾਅਦ ਕਲੀਸਿਯਾ ਵਿਚ ਘੋਸ਼ਣਾ ਕਰੋ ਕਿ ਪੜਤਾਲ ਕੀਤੀ ਜਾ ਚੁੱਕੀ ਹੈ।—ਕਲੀਸਿਯਾ ਦੇ ਹਿਸਾਬ-ਕਿਤਾਬ ਸੰਬੰਧੀ ਹਿਦਾਇਤਾਂ (S-27) ਦੇਖੋ।

◼ ਜਿਨ੍ਹਾਂ ਕਲੀਸਿਯਾਵਾਂ ਨੇ ਟ੍ਰਸਟ ਬਣਾਇਆ ਹੋਇਆ ਹੈ, ਉਨ੍ਹਾਂ ਨੂੰ ਮਿੱਥੀ ਤਾਰੀਖ਼ ਤੋਂ ਪਹਿਲਾਂ ਐਨੂਏਲ ਜਨਰਲ ਮੀਟਿੰਗ ਕਰਨੀ ਚਾਹੀਦੀ ਹੈ। ਜਨਰਲ ਮੀਟਿੰਗ ਅਤੇ ਟ੍ਰਸਟ ਦੀਆਂ ਹੋਰ ਮੀਟਿੰਗਾਂ ਵਿਚ ਚਰਚਾ ਕੀਤੀਆਂ ਗੱਲਾਂ ਨੂੰ ਲਿਖ ਕੇ ਰੱਖਣਾ ਚਾਹੀਦਾ ਹੈ। ਚੰਗਾ ਹੋਵੇਗਾ ਜੇਕਰ ਟ੍ਰਸਟ ਦੇ ਅਕਾਊਂਟਸ ਦੀ ਪੜਤਾਲ ਕਿਸੇ ਚਾਰਟਰਡ ਅਕਾਊਂਟੈਂਟ ਤੋਂ ਕਰਵਾਈ ਜਾਵੇ। ਇਸ ਪੜਤਾਲ ਦੀ ਇਕ ਕਾਪੀ ਬ੍ਰਾਂਚ ਆਫਿਸ ਨੂੰ ਘੱਲੋ। ਜੇ ਟ੍ਰਸਟ ਸੰਬੰਧੀ ਖ਼ਰਚਿਆਂ ਨੂੰ ਕੱਟਣ ਤੋਂ ਪਹਿਲਾਂ ਟ੍ਰਸਟ ਵਿਚ ਇਕ ਲੱਖ ਰੁਪਏ ਤੋਂ ਜ਼ਿਆਦਾ ਰਕਮ ਹੈ, ਤਾਂ ਇਨਕਮ ਟੈਕਸ ਰਿਟਰਨ ਭਰਨਾ ਜ਼ਰੂਰੀ ਹੈ। ਕਿਰਪਾ ਕਰ ਕੇ ਪੱਕਾ ਕਰੋ ਕਿ ਤੁਹਾਡਾ ਟ੍ਰਸਟ ਇਨਕਮ ਟੈਕਸ ਐਕਟ 1961 ਦੀ ਧਾਰਾ 12A ਦੇ ਤਹਿਤ ਰਜਿਸਟਰ ਕੀਤਾ ਗਿਆ ਹੈ। ਤੁਹਾਡਾ ਚਾਰਟਰਡ ਅਕਾਊਂਟੈਂਟ ਇਨਕਮ ਟੈਕਸ ਰਿਟਰਨ ਭਰਨ ਅਤੇ ਟ੍ਰਸਟ ਨੂੰ ਰਜਿਸਟਰ ਕਰਨ ਵਿਚ ਤੁਹਾਡੀ ਮਦਦ ਕਰ ਸਕਦਾ ਹੈ।

◼ ਨਵੇਂ ਪ੍ਰਕਾਸ਼ਨ ਉਪਲਬਧ:

ਯਹੋਵਾਹ ਦੇ ਗੁਣ ਗਾਓ (29 ਗਾਣੇ)—ਗੁਜਰਾਤੀ

ਕੀ ਤੁਸੀਂ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹੋ? (ਟ੍ਰੈਕਟ ਨੰ. 26)—ਕੋਂਕਨੀ (ਦੇਵਨਾਗਰੀ)

◼ ਮੁੜ ਉਪਲਬਧ ਪ੍ਰਕਾਸ਼ਨ:

ਮਹਾਨ ਸਿੱਖਿਅਕ ਤੋਂ ਸਿੱਖੋ—ਤਾਮਿਲ

ਪਰਿਵਾਰਕ ਖ਼ੁਸ਼ੀ ਦਾ ਰਾਜ਼—ਹਿੰਦੀ, ਕੰਨੜ, ਨੇਪਾਲੀ, ਪੰਜਾਬੀ, ਮਲਿਆਲਮ

ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ—ਅੰਗ੍ਰੇਜ਼ੀ, ਹਿੰਦੀ, ਨੇਪਾਲੀ, ਤਾਮਿਲ

ਬੋਲਣ ਅਤੇ ਸਿਖਾਉਣ ਦੀ ਯੋਗਤਾ ਪੈਦਾ ਕਰੋ—ਨੇਪਾਲੀ

‘ਜਾ ਕੇ ਚੇਲੇ ਬਣਾਓ ਤੇ ਉਨ੍ਹਾਂ ਨੂੰ ਬਪਤਿਸਮਾ ਦਿਓ’—ਬੰਗਲਾ

ਯਹੋਵਾਹ ਦੇ ਗੁਣ ਗਾਓ (29 ਗਾਣੇ)—ਨੇਪਾਲੀ

ਕੀ ਸਾਨੂੰ ਕਦੇ ਆਪਣੇ ਦੁੱਖਾਂ ਤੋਂ ਛੁਟਕਾਰਾ ਮਿਲੇਗਾ? (ਟ੍ਰੈਕਟ ਨੰ. 75)—ਅੰਗ੍ਰੇਜ਼ੀ, ਆਸਾਮੀ, ਹਿੰਦੀ, ਕੰਨੜ, ਗੁਜਰਾਤੀ, ਤਾਮਿਲ, ਤੇਲਗੂ, ਪੰਜਾਬੀ, ਮਰਾਠੀ, ਮਲਿਆਲਮ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ