ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 11/07 ਸਫ਼ਾ 1
  • ਬੁੱਧੀਮਾਨਾਂ ਵਾਂਗ ਚੱਲੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਬੁੱਧੀਮਾਨਾਂ ਵਾਂਗ ਚੱਲੋ
  • ਸਾਡੀ ਰਾਜ ਸੇਵਕਾਈ—2007
  • ਮਿਲਦੀ-ਜੁਲਦੀ ਜਾਣਕਾਰੀ
  • ਪੈਲੀਆਂ ਵਾਢੀ ਦੇ ਲਈ ਪੱਕ ਕੇ ਪੀਲੀਆਂ ਹੋ ਗਈਆਂ ਹਨ
    ਸਾਡੀ ਰਾਜ ਸੇਵਕਾਈ—2010
  • ਵਧ-ਚੜ੍ਹ ਕੇ ਵਾਢੀ ਦਾ ਵੱਡਾ ਕੰਮ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2010
  • ਅਸੀਂ ਯਹੋਵਾਹ ਦੀ ਸੇਵਾ ਦਿਲੋ-ਜਾਨ ਨਾਲ ਕਰਦੇ ਹਾਂ!
    ਸਾਡੀ ਰਾਜ ਸੇਵਕਾਈ—2007
  • “ਹੋਸ਼ ਵਿਚ ਰਹੋ, ਖ਼ਬਰਦਾਰ ਰਹੋ!”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
ਹੋਰ ਦੇਖੋ
ਸਾਡੀ ਰਾਜ ਸੇਵਕਾਈ—2007
km 11/07 ਸਫ਼ਾ 1

ਬੁੱਧੀਮਾਨਾਂ ਵਾਂਗ ਚੱਲੋ

1 ਇਕ ਵਾਰ ਯਿਸੂ ਨੇ ਚਾਰ ਮਛਿਆਰਿਆਂ ਨੂੰ ਉਸ ਦੇ ਚੇਲੇ ਬਣਨ ਦਾ ਸੱਦਾ ਦਿੱਤਾ। ਉਨ੍ਹਾਂ ਚਾਰਾਂ ਨੇ ਮਨ ਬਣਾਉਣ ਵਿਚ ਢਿੱਲ-ਮੱਠ ਨਹੀਂ ਕੀਤੀ, ਸਗੋਂ ‘ਝੱਟ ਉਹ ਦੇ ਮਗਰ ਹੋ ਤੁਰੇ।’ (ਮੱਤੀ 4:18-22) ਇਸੇ ਤਰ੍ਹਾਂ ਜਦੋਂ ਅੰਨ੍ਹੇ ਸੌਲੁਸ ਨੇ ਯਿਸੂ ਮਸੀਹ ਉੱਤੇ ਨਿਹਚਾ ਕੀਤੀ, ਤਾਂ ਮੁੜ ਸੁਜਾਖਾ ਹੋਣ ਤੇ ਉਹ “ਤੁਰਤ ਸਮਾਜਾਂ ਵਿੱਚ ਯਿਸੂ ਦਾ ਪਰਚਾਰ” ਕਰਨ ਲੱਗ ਪਿਆ ਸੀ। (ਰਸੂ. 9:20) ਸਮਾਂ ਹਮੇਸ਼ਾ ਅੱਗੇ ਵੱਲ ਤੁਰਦਾ ਹੈ। ਇਸ ਕਰਕੇ ਬੀਤਿਆ ਸਮਾਂ ਮੁੜ ਹੱਥ ਨਹੀਂ ਆਉਂਦਾ। ਇਸ ਲਈ ਜ਼ਰੂਰੀ ਹੈ ਕਿ ਅਸੀਂ ‘ਬੁੱਧਵਾਨਾਂ ਵਾਂਙੁ ਚੱਲਦੇ ਹੋਏ’ ਆਪਣੇ ਸਮੇਂ ਨੂੰ ਲਾਭਦਾਇਕ ਤਰੀਕੇ ਨਾਲ ਵਰਤੀਏ।—ਅਫ਼. 5:15, 16.

2 ਕੱਲ੍ਹ ਦਾ ਕੋਈ ਭਰੋਸਾ ਨਹੀਂ: ਅੱਜ ਸਾਡੇ ਕੋਲ ਯਹੋਵਾਹ ਦੀ ਸੇਵਾ ਕਰਨ ਦੇ ਜੋ ਮੌਕੇ ਹਨ, ਉਹ ਸ਼ਾਇਦ ਕੱਲ੍ਹ ਨੂੰ ਨਾ ਹੋਣ। (ਯਾਕੂ. 4:14) “ਹਰ ਕਿਸੇ ਉਤੇ ਬੁਰਾ ਸਮਾਂ ਆਉਂਦਾ ਹੈ।” (ਉਪ. 9:11, ਪਵਿੱਤਰ ਬਾਈਬਲ ਨਵਾਂ ਅਨੁਵਾਦ) ਨਾਲੇ ਸਾਡੀ ਉਮਰ ਵਧਦੀ ਜਾ ਰਹੀ ਹੈ। ਛੇਤੀ ਹੀ ਸਾਨੂੰ ਬੁਢਾਪੇ ਦੇ “ਮਾੜੇ ਦਿਨ” ਦੇਖਣੇ ਪੈਣਗੇ ਜਦੋਂ ਅਸੀਂ ਜ਼ੋਰਾਂ-ਸ਼ੋਰਾਂ ਨਾਲ ਯਹੋਵਾਹ ਦੀ ਸੇਵਾ ਨਹੀਂ ਕਰ ਪਾਵਾਂਗੇ। (ਉਪ. 12:1) ਸੋ ਜੇ ਅਸੀਂ ਅਜੇ ਤਕ ਪਰਮੇਸ਼ੁਰ ਨੂੰ ਆਪਣਾ ਸਮਰਪਣ ਨਹੀਂ ਕੀਤਾ, ਤਾਂ ਜਲਦੀ ਤੋਂ ਜਲਦੀ ਸਮਰਪਣ ਕਰਨ ਦਾ ਫ਼ੈਸਲਾ ਕਰਨਾ ਅਕਲਮੰਦੀ ਦੀ ਗੱਲ ਹੋਵੇਗੀ। ਕੁਝ ਗਵਾਹ ਸੋਚਦੇ ਹਨ ਕਿ ਅਸੀਂ ਉਦੋਂ ਵਧ-ਚੜ੍ਹ ਕੇ ਸੇਵਕਾਈ ਵਿਚ ਹਿੱਸਾ ਲਵਾਂਗੇ ਜਦੋਂ ਸਾਡੇ ਹਾਲਾਤ ਸੁਧਰ ਜਾਣਗੇ। ਪਰ ਹਾਲਾਤ ਬਦਲਣ ਦੀ ਉਡੀਕ ਕਰਨ ਦੀ ਬਜਾਇ ਉਨ੍ਹਾਂ ਨੂੰ ਹੁਣੇ ਤੋਂ ਹੀ ਪੂਰੀ ਵਾਹ ਲਾ ਕੇ ਯਹੋਵਾਹ ਦੀ ਸੇਵਾ ਕਰਨੀ ਚਾਹੀਦੀ ਹੈ। (ਲੂਕਾ 9:59-62) ਅਬਰਾਹਾਮ ਨੇ ਸਮਝਦਾਰੀ ਨਾਲ ਆਪਣੀ ਸਾਰੀ ਜ਼ਿੰਦਗੀ ਯਹੋਵਾਹ ਦੇ ਨਾਂ ਕਰ ਦਿੱਤੀ ਸੀ ਜਿਸ ਕਰਕੇ “ਉਸ ਨੇ ਲੰਬੀ ਤੇ ਸੰਤੁਸ਼ਟ ਜ਼ਿੰਦਗੀ ਭੋਗੀ।”—ਉਤ. 25:8, ਈਜ਼ੀ ਟੂ ਰੀਡ ਵਰਯਨ।

3 ਸਮਾਂ ਥੋੜ੍ਹਾ ਰਹਿ ਗਿਆ ਹੈ: ਅੱਜ ਅਸੀਂ ਵੀ ਆਪਣਾ ਸਮਾਂ ਸਮਝਦਾਰੀ ਨਾਲ ਵਰਤਣਾ ਚਾਹਾਂਗੇ ਕਿਉਂਕਿ “ਸਮਾਂ ਬਹੁਤ ਥੋੜ੍ਹਾ ਰਹਿ ਗਿਆ ਹੈ।” (1 ਕੁਰਿੰ. 7:29-31, ਨਵਾਂ ਅਨੁਵਾਦ) ਛੇਤੀ ਹੀ ਇਸ ਬੁਰੀ ਦੁਨੀਆਂ ਦਾ ਸਫ਼ਾਇਆ ਹੋਣ ਵਾਲਾ ਹੈ। ਅੱਜ “ਧਰਤੀ ਦੀ ਫ਼ਸਲ” ਵੱਢੀ ਜਾ ਰਹੀ ਹੈ ਯਾਨੀ ਨੇਕਦਿਲ ਲੋਕਾਂ ਨੂੰ ਇਕੱਠਾ ਕੀਤਾ ਜਾ ਰਿਹਾ ਹੈ। (ਪਰ. 14:15) ਪਰ ਇਹ ਕੰਮ ਜਲਦੀ ਹੀ ਖ਼ਤਮ ਹੋ ਜਾਵੇਗਾ। ਸੋ ਜਦ ਤਕ ਸਾਡੇ ਕੋਲ ਨੇਕਦਿਲ ਲੋਕਾਂ ਨੂੰ ਇਕੱਠਾ ਕਰਨ ਦਾ ਮੌਕਾ ਹੈ, ਸਾਨੂੰ ਇਸ ਕੰਮ ਵਿਚ ਜੀ-ਜਾਨ ਨਾਲ ਹਿੱਸਾ ਲੈਣਾ ਚਾਹੀਦਾ ਹੈ। ਸਾਨੂੰ ਚੌਕਸ ਰਹਿਣ ਦੀ ਲੋੜ ਹੈ ਕਿ ਅਸੀਂ ਰੋਜ਼ਮੱਰਾ ਜ਼ਿੰਦਗੀ ਦੀਆਂ ਚਿੰਤਾਵਾਂ ਅਤੇ ਕੰਮਾਂ ਵਿਚ ਇੰਨੇ ਨਾ ਰੁੱਝ ਜਾਈਏ ਕਿ ਸਾਡੇ ਕੋਲ ਪ੍ਰਚਾਰ ਕਰਨ ਦਾ ਸਮਾਂ ਹੀ ਨਾ ਬਚੇ। (ਲੂਕਾ 21:34, 35) ਜੇ ਅਸੀਂ ਅੱਜ ਯਹੋਵਾਹ ਵੱਲ ਆਉਣ ਵਿਚ ਲੋਕਾਂ ਦੀ ਮਦਦ ਕਰਦੇ ਹਾਂ, ਤਾਂ ਕੱਲ੍ਹ ਨੂੰ ਅਸੀਂ ਇਹ ਸੋਚ ਕੇ ਖ਼ੁਸ਼ ਹੋਵਾਂਗੇ ਕਿ ਅਸੀਂ ਪਰਮੇਸ਼ੁਰ ਦੇ ਕੰਮ ਵਿਚ ਵਧ-ਚੜ੍ਹ ਕੇ ਹਿੱਸਾ ਲਿਆ।

4 ਜੇਕਰ ਸਾਨੂੰ ਯਹੋਵਾਹ ਦੀ ਸੇਵਾ ਕਰਨ ਦੇ ਵਧੀਆ ਮੌਕੇ ਮਿਲਦੇ ਹਨ, ਤਾਂ ਸਾਨੂੰ ਇਨ੍ਹਾਂ ਨੂੰ ਠੁਕਰਾਉਣਾ ਨਹੀਂ ਚਾਹੀਦਾ। ਆਓ ਆਪਾਂ ਸਾਰੇ ਠਾਣ ਲਈਏ ਕਿ ਜਿੰਨਾ ਚਿਰ “‘ਅੱਜ ਦਾ ਦਿਨ’ ਹਾਲੇ ਇੱਥੇ ਹੀ ਹੈ,” ਅਸੀਂ ਯਹੋਵਾਹ ਦੀ ਜੀ-ਜਾਨ ਨਾਲ ਸੇਵਾ ਕਰਾਂਗੇ। (ਇਬ. 3:13, ਈਜ਼ੀ ਟੂ ਰੀਡ) ਇੰਜ ਕਰਨ ਨਾਲ ਅਸੀਂ ਦਿਖਾਵਾਂਗੇ ਕਿ ਅਸੀਂ ਵਾਕਈ ਸਮਝਦਾਰ ਹਾਂ ਕਿਉਂਕਿ “ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।”—1 ਯੂਹੰ. 2:17.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ