ਸੇਵਾ ਸਭਾ ਅਨੁਸੂਚੀ
10-16 ਦਸੰਬਰ
ਗੀਤ 7 (46)
10 ਮਿੰਟ: ਸਥਾਨਕ ਘੋਸ਼ਣਾਵਾਂ। ਸਫ਼ਾ 6 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 15 ਦਸੰਬਰ ਦੇ ਪਹਿਰਾਬੁਰਜ ਅਤੇ ਅਕਤੂਬਰ-ਦਸੰਬਰ ਦੇ ਜਾਗਰੂਕ ਬਣੋ! ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ।
20 ਮਿੰਟ: ਸਾਲ 2008 ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ। ਸਕੂਲ ਨਿਗਾਹਬਾਨ ਦੁਆਰਾ ਭਾਸ਼ਣ। ਅਕਤੂਬਰ 2007 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿੱਚੋਂ ਉਨ੍ਹਾਂ ਗੱਲਾਂ ਤੇ ਜ਼ੋਰ ਦਿਓ ਜਿਨ੍ਹਾਂ ਵੱਲ ਕਲੀਸਿਯਾ ਨੂੰ ਖ਼ਾਸ ਧਿਆਨ ਦੇਣ ਦੀ ਲੋੜ ਹੈ। ਸਹਾਇਕ ਸਲਾਹਕਾਰ ਦੀ ਭੂਮਿਕਾ ਬਾਰੇ ਦੱਸੋ। ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਸਕੂਲ ਨੂੰ ਆਪਣਾ ਪੂਰਾ-ਪੂਰਾ ਸਹਿਯੋਗ ਦੇਣ। ਜਦੋਂ ਉਨ੍ਹਾਂ ਨੂੰ ਕੋਈ ਭਾਗ ਪੇਸ਼ ਕਰਨ ਲਈ ਦਿੱਤਾ ਜਾਂਦਾ ਹੈ, ਤਾਂ ਉਹ ਇਸ ਨੂੰ ਗੰਭੀਰਤਾ ਨਾਲ ਲੈਣ। ਸਾਰੇ ਜਣੇ ਹਫ਼ਤੇ ਦੇ ਬਾਈਬਲ ਪਠਨ ਵਿੱਚੋਂ ਖ਼ਾਸ ਗੱਲਾਂ ਦੱਸਣ ਵਿਚ ਹਿੱਸਾ ਲੈਣ ਅਤੇ ਹਰ ਹਫ਼ਤੇ ਪਰਮੇਸ਼ੁਰੀ ਸੇਵਾ ਸਕੂਲ ਤੋਂ ਫ਼ਾਇਦਾ ਉਠਾਓ (ਹਿੰਦੀ) ਕਿਤਾਬ ਵਿੱਚੋਂ ਦਿੱਤੇ ਜਾਂਦੇ ਸੁਝਾਵਾਂ ਨੂੰ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕਰਨ।
15 ਮਿੰਟ: “ਟੁੱਟੇ ਦਿਲ ਵਾਲਿਆਂ ਨੂੰ ਦਿਲਾਸਾ ਦਿਓ।”a ਕਲੀਸਿਯਾ ਦੇ ਭੈਣ-ਭਰਾਵਾਂ ਦੇ ਇਕ-ਦੋ ਤਜਰਬੇ ਦੱਸੋ।
ਗੀਤ 4 (37)
17-23 ਦਸੰਬਰ
ਗੀਤ 12 (93)
10 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ।
15 ਮਿੰਟ: “ਸੇਵਕਾਈ ਲਈ ਆਪਣਾ ਜੋਸ਼ ਬਰਕਰਾਰ ਰੱਖੋ।”b ਕਿਸੇ ਇਕ ਜੋਸ਼ੀਲੇ ਪਬਲੀਸ਼ਰ ਦੀ ਇੰਟਰਵਿਊ ਲਓ। ਇਹ ਸਵਾਲ ਪੁੱਛੋ: ਆਪਣਾ ਜੋਸ਼ ਬਰਕਰਾਰ ਰੱਖਣ ਲਈ ਤੁਸੀਂ ਕੀ ਕਰਦੇ ਹੋ? ਕਿਹੜੀ ਗੱਲ ਖ਼ਾਸਕਰ ਤੁਹਾਡੇ ਲਈ ਮਦਦਗਾਰ ਸਾਬਤ ਹੋਈ ਹੈ?
20 ਮਿੰਟ: “ਸੱਚਾਈ ਦੀ ਸਾਖੀ ਦੇਣ ਵਾਲੇ ਰਸਾਲੇ ਦਿਓ।”c ਭੈਣ-ਭਰਾਵਾਂ ਨੂੰ ਨਵੰਬਰ 2006 ਦੀ ਸਾਡੀ ਰਾਜ ਸੇਵਕਾਈ ਦੇ ਸਫ਼ਾ 8 ਉੱਤੇ ਟਿੱਪਣੀਆਂ ਕਰਨ ਲਈ ਕਹੋ। ਸਾਰਿਆਂ ਨੂੰ ਕਹੋ ਕਿ ਉਹ ਜਨਵਰੀ-ਮਾਰਚ ਦਾ ਪਹਿਰਾਬੁਰਜ ਅਤੇ ਜਨਵਰੀ-ਮਾਰਚ ਦਾ ਜਾਗਰੂਕ ਬਣੋ! ਰਸਾਲੇ ਪੜ੍ਹਨ। ਅਗਲੇ ਹਫ਼ਤੇ ਦੀ ਸਭਾ ਲਈ ਇਹ ਰਸਾਲੇ ਨਾਲ ਲਿਆਉਣ ਲਈ ਕਹੋ।
ਗੀਤ 19 (143)
24-30 ਦਸੰਬਰ
ਗੀਤ 27 (212)
10 ਮਿੰਟ: ਸਥਾਨਕ ਘੋਸ਼ਣਾਵਾਂ। ਅਕਾਊਂਟਸ ਰਿਪੋਰਟ ਅਤੇ ਬ੍ਰਾਂਚ ਆਫਿਸ ਵੱਲੋਂ ਭੇਜੀ ਦਾਨ ਦੀ ਰਸੀਦ ਪੜ੍ਹੋ। ਦੱਸੋ ਕਿ ਜਨਵਰੀ ਮਹੀਨੇ ਵਿਚ ਪ੍ਰਚਾਰ ਦੌਰਾਨ ਕਿਹੜਾ ਸਾਹਿੱਤ ਪੇਸ਼ ਕੀਤਾ ਜਾਵੇਗਾ ਅਤੇ ਇਕ ਪ੍ਰਦਰਸ਼ਨ ਵਿਚ ਇਕ ਪਬਲੀਸ਼ਰ ਨੂੰ ਇਹ ਸਾਹਿੱਤ ਪੇਸ਼ ਕਰਦਿਆਂ ਦਿਖਾਓ।
15 ਮਿੰਟ: ਨਵੇਂ ਰਸਾਲੇ ਦੇਣ ਦੀ ਤਿਆਰੀ ਕਰੋ। ਜਨਵਰੀ-ਮਾਰਚ ਦੇ ਪਹਿਰਾਬੁਰਜ ਅਤੇ ਜਨਵਰੀ-ਮਾਰਚ ਦੇ ਜਾਗਰੂਕ ਬਣੋ! ਉੱਤੇ ਆਧਾਰਿਤ ਹਾਜ਼ਰੀਨ ਨਾਲ ਚਰਚਾ। ਦੋਵੇਂ ਅੰਕਾਂ ਬਾਰੇ ਸੰਖੇਪ ਵਿਚ ਦੱਸਣ ਤੋਂ ਬਾਅਦ ਹਾਜ਼ਰੀਨ ਨੂੰ ਪੁੱਛੋ ਕਿ ਉਨ੍ਹਾਂ ਦੇ ਖ਼ਿਆਲ ਵਿਚ ਕਿਹੜੇ ਲੇਖ ਲੋਕਾਂ ਨੂੰ ਪਸੰਦ ਆਉਣਗੇ ਅਤੇ ਕਿਉਂ। ਉਹ ਆਪਣੀ ਪਸੰਦ ਦੇ ਲੇਖਾਂ ਸੰਬੰਧੀ ਕੁਝ ਸੁਝਾਅ ਦੇ ਸਕਦੇ ਹਨ। ਗੱਲਬਾਤ ਸ਼ੁਰੂ ਕਰਨ ਲਈ ਕਿਹੜਾ ਸਵਾਲ ਪੁੱਛਿਆ ਜਾ ਸਕਦਾ ਹੈ? ਫਿਰ ਲੇਖ ਵਿਚ ਦਿੱਤੀ ਕਿਹੜੀ ਆਇਤ ਨੂੰ ਬਾਈਬਲ ਵਿੱਚੋਂ ਪੜ੍ਹ ਕੇ ਸੁਣਾਇਆ ਜਾ ਸਕਦਾ ਹੈ? ਆਇਤ ਨੂੰ ਲੇਖ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ? ਸਾਡੀ ਰਾਜ ਸੇਵਕਾਈ ਵਿਚ ਦਿੱਤੇ ਸੁਝਾਵਾਂ ਜਾਂ ਹਾਜ਼ਰੀਨ ਦੁਆਰਾ ਦੱਸੇ ਤਰੀਕੇ ਅਨੁਸਾਰ ਹਰ ਅੰਕ ਨੂੰ ਪੇਸ਼ ਕਰਨ ਦੇ ਪ੍ਰਦਰਸ਼ਨ ਦਿਖਾਓ।
20 ਮਿੰਟ: “ਬਾਈਬਲ ਸਟੱਡੀ ਕਰਾਉਣ ਦਾ ਟੀਚਾ ਰੱਖੋ।”d ਇਕ ਜਾਂ ਦੋ ਪਬਲੀਸ਼ਰਾਂ ਦੀ ਇੰਟਰਵਿਊ ਲਓ ਜਿਨ੍ਹਾਂ ਨੇ ਹਾਲ ਹੀ ਵਿਚ ਨਵੀਂ ਬਾਈਬਲ ਸਟੱਡੀ ਸ਼ੁਰੂ ਕੀਤੀ ਹੈ। ਸਟੱਡੀ ਕਿਵੇਂ ਸ਼ੁਰੂ ਕੀਤੀ ਗਈ ਸੀ? ਹੁਣ ਸਟੱਡੀ ਕਿਵੇਂ ਚੱਲ ਰਹੀ ਹੈ?
ਗੀਤ 9 (53)
31 ਦਸੰਬਰ–6 ਜਨਵਰੀ
ਗੀਤ 24 (200)
10 ਮਿੰਟ: ਸਥਾਨਕ ਘੋਸ਼ਣਾਵਾਂ। ਪਬਲੀਸ਼ਰਾਂ ਨੂੰ ਦਸੰਬਰ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ।
15 ਮਿੰਟ: ਪਰਮੇਸ਼ੁਰ ਪ੍ਰਤੀ ਸ਼ਰਧਾ ਦਾ ਸਾਡੀ ਜ਼ਿੰਦਗੀ ਉੱਤੇ ਅਸਰ। ਪਹਿਰਾਬੁਰਜ (ਅੰਗ੍ਰੇਜ਼ੀ), 1 ਮਾਰਚ 1990, ਸਫ਼ੇ 22-3 ਉੱਤੇ ਆਧਾਰਿਤ ਉਤਸ਼ਾਹਜਨਕ ਭਾਸ਼ਣ।
20 ਮਿੰਟ: ਮੁਸ਼ਕਲ ਸਮਿਆਂ ਵਿੱਚੋਂ ਲੰਘਦਿਆਂ ਆਪਣੀ ਨਿਹਚਾ ਪੱਕੀ ਰੱਖੋ। 15 ਅਗਸਤ 2006, ਪਹਿਰਾਬੁਰਜ, ਸਫ਼ੇ 26-27, ਪੈਰੇ 5-9 ਉੱਤੇ ਆਧਾਰਿਤ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ।
ਗੀਤ 1 (13)
7-13 ਜਨਵਰੀ
ਗੀਤ 15 (124)
10 ਮਿੰਟ: ਸਥਾਨਕ ਘੋਸ਼ਣਾਵਾਂ।
15 ਮਿੰਟ: ਕਲੀਸਿਯਾ ਦੀਆਂ ਲੋੜਾਂ।
20 ਮਿੰਟ: “ਸੇਵਕਾਈ ਵਿਚ ਵਧ-ਚੜ੍ਹ ਕੇ ਹਿੱਸਾ ਲਓ।”e ਭੈਣ-ਭਰਾਵਾਂ ਨੂੰ ਪੁੱਛੋ ਕਿ ਉਹ ਸੇਵਕਾਈ ਵਿਚ ਹੋਰ ਜ਼ਿਆਦਾ ਹਿੱਸਾ ਲੈਣ ਲਈ ਕੀ ਕਰ ਰਹੇ ਹਨ। ਇਕ-ਦੋ ਪਬਲੀਸ਼ਰਾਂ ਨੂੰ ਟਿੱਪਣੀਆਂ ਕਰਨ ਲਈ ਪਹਿਲਾਂ ਤੋਂ ਤਿਆਰ ਕੀਤਾ ਜਾ ਸਕਦਾ ਹੈ।
ਗੀਤ 22 (185)
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
d ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
e ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।