ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
25 ਫਰਵਰੀ 2008 ਦੇ ਹਫ਼ਤੇ ਦੌਰਾਨ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਪੁਨਰ-ਵਿਚਾਰ ਕੀਤਾ ਜਾਵੇਗਾ। ਸਕੂਲ ਨਿਗਾਹਬਾਨ 7 ਜਨਵਰੀ ਤੋਂ 25 ਫਰਵਰੀ 2008 ਦੇ ਹਫ਼ਤਿਆਂ ਦੌਰਾਨ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੇ ਆਧਾਰ ਤੇ 30 ਮਿੰਟਾਂ ਲਈ ਪੁਨਰ-ਵਿਚਾਰ ਕਰੇਗਾ।
ਸਪੀਚ ਕੁਆਲਿਟੀ
1. ਸਾਨੂੰ ਕੀ ਕਰਨਾ ਚਾਹੀਦਾ ਹੈ ਤਾਂਕਿ ਸਾਡੇ ਸੁਣਨ ਵਾਲੇ ਬਾਈਬਲ ਦੀਆਂ ਆਇਤਾਂ ਨੂੰ ਚੰਗੀ ਤਰ੍ਹਾਂ ਸਮਝ ਜਾਣ? ਇੱਦਾਂ ਕਰਨਾ ਕਿਉਂ ਜ਼ਰੂਰੀ ਹੈ? [be ਸਫ਼ਾ 228 ਪੈਰੇ 2-3]
2. ਸਾਨੂੰ ਕਿਉਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਜੋ ਕੁਝ ਦੱਸਦੇ ਹਾਂ, ਉਸ ਤੋਂ ਦੂਸਰੇ ਕੁਝ ਸਿੱਖਣ? ਇਹ ਅਸੀਂ ਕਿੱਦਾਂ ਕਰ ਸਕਦੇ ਹਾਂ? [be ਸਫ਼ਾ 230, ਪੈਰੇ 3-5, ਡੱਬੀ]
3. ਆਪਣੇ ਭਾਸ਼ਣ ਨੂੰ ਗਿਆਨਦਾਇਕ ਬਣਾਉਣ ਵਿਚ ਰਿਸਰਚ ਸਾਡੀ ਕਿਵੇਂ ਮਦਦ ਕਰ ਸਕਦੀ ਹੈ? [be ਸਫ਼ਾ 231 ਪੈਰੇ 1-3]
4. ਜਾਣੀਆਂ-ਪਛਾਣੀਆਂ ਆਇਤਾਂ ਪੜ੍ਹਨ ਵੇਲੇ ਅਸੀਂ ਕੀ ਕਰ ਸਕਦੇ ਹਾਂ ਤਾਂਕਿ ਇਨ੍ਹਾਂ ਤੋਂ ਦੂਸਰੇ ਕੁਝ ਸਿੱਖਣ? [be ਸਫ਼ਾ 231 ਪੈਰੇ 4-5]
5. ਆਇਤਾਂ ਉੱਤੇ ਤਰਕ ਕਰਨਾ ਕਿਉਂ ਜ਼ਰੂਰੀ ਹੈ? [be ਸਫ਼ਾ 232 ਪੈਰੇ 3-4]
ਪੇਸ਼ਕਾਰੀ ਨੰ. 1
6. ਆਪਣੀਆਂ ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਅਸੀਂ ਸ਼ਤਾਨ ਦੀ ਦੁਨੀਆਂ ਉੱਤੇ ਕਿਵੇਂ ਫਤਹਿ ਪਾ ਸਕਦੇ ਹਾਂ? [wt ਸਫ਼ਾ 75 ਪੈਰਾ 13]
7. ਅਸੀਂ ਕਲੀਸਿਯਾ ਵਿਚ ਭਾਸ਼ਣਕਾਰ ਦੀ ਗੱਲ ਨੂੰ ਕਿਵੇਂ ‘ਦਿਲ ਲਾ ਕੇ’ ਸੁਣ ਸਕਦੇ ਹਾਂ? (2 ਇਤ. 20:33) [be ਸਫ਼ਾ 13 ਪੈਰਾ 4–ਸਫ਼ਾ 14 ਪੈਰਾ 4]
8. ਬੱਚਿਆਂ ਨੂੰ “ਮੁਕਤੀ ਦਾ ਗਿਆਨ” ਦੇਣ ਲਈ ਮਾਪੇ ਕੀ ਕਰ ਸਕਦੇ ਹਨ? (2 ਤਿਮੋ. 3:15) [be ਸਫ਼ਾ 16 ਪੈਰੇ 3-4]
9. ਅਸੀਂ ਕਿਉਂ ਕਹਿੰਦੇ ਹਾਂ ਕਿ ਮਰੇ ਹੋਇਆਂ ਦੇ ਜੀ ਉੱਠਣ ਦੀ ਸਿੱਖਿਆ ਇਕ ‘ਆਦ ਗੱਲ’ ਜਾਂ ਬੁਨਿਆਦੀ ਸਿੱਖਿਆ ਹੈ? [wt ਸਫ਼ਾ 80 ਪੈਰਾ 4]
10. ਮਰੇ ਹੋਇਆਂ ਦੇ ਜੀ ਉੱਠਣ ਦੀ ਸਿੱਖਿਆ ਕਿਵੇਂ ਸਾਨੂੰ ਹਿੰਮਤ ਦਿੰਦੀ ਹੈ? [wt ਸਫ਼ਾ 88 ਪੈਰਾ 16]
ਹਫ਼ਤਾਵਾਰ ਬਾਈਬਲ ਪਠਨ
11. ਕੀ ਦਿਲ ਦੀ ਭੜਾਸ ਕੱਢਣੀ ਦਿਲ ਵਿਚ ਗੁੱਸਾ ਰੱਖਣ ਨਾਲੋਂ ਜ਼ਿਆਦਾ ਖ਼ਰਾਬ ਹੈ? (ਮੱਤੀ 5:21, 22) [w-PJ 08 1/15 “ਯਹੋਵਾਹ ਦਾ ਬਚਨ ਜੀਉਂਦਾ ਹੈ—ਮੱਤੀ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ”]
12. ਅਸੀਂ ਆਪਣੀ ਅੱਖ ਨੂੰ ਨਿਰਮਲ ਕਿਵੇਂ ਰੱਖ ਸਕਦੇ ਹਾਂ? (ਮੱਤੀ 6:22, 23) [w-PJ 06 10/1 ਸਫ਼ਾ 29]
13. ਯਿਸੂ ਦੇ ਕਹਿਣ ਦਾ ਕੀ ਮਤਲਬ ਸੀ ਜਦੋਂ ਉਸ ਨੇ ਚੇਲਿਆਂ ਨੂੰ ਪੁੱਛਿਆ: “ਕੀ ਤੁਸਾਂ ਇਹ ਸੱਭੋ ਕੁਝ ਸਮਝਿਆ?” (ਮੱਤੀ 13:51, 52) [w-PJ 08 1/15 “ਯਹੋਵਾਹ ਦਾ ਬਚਨ ਜੀਉਂਦਾ ਹੈ—ਮੱਤੀ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ”]
14. ਯਿਸੂ ਨੇ ਕਈ ਮੌਕਿਆਂ ਤੇ ਬੀਮਾਰ ਲੋਕਾਂ ਨੂੰ ਚੰਗਾ ਕਰਨ ਤੋਂ ਬਾਅਦ ਕਿਉਂ ਕਿਹਾ ਕਿ ਉਹ ‘ਉਸ ਨੂੰ ਉਜਾਗਰ ਨਾ ਕਰਨ’? (ਮੱਤੀ 12:16) [w87 5/15 ਸਫ਼ਾ 9; cl-PJ ਸਫ਼ਾ 94]
15. ‘ਮੇਪ ਨਾਲ ਮਿਣਨ’ ਦੀ ਗੱਲ ਕਰ ਕੇ ਯਿਸੂ ਕੀ ਦੱਸਣਾ ਚਾਹੁੰਦਾ ਸੀ? (ਮਰ. 4:24, 25) [w80 6/15 ਸਫ਼ਾ 12; gt-PJ ਅਧਿ. 43]