ਮਸੀਹੀ ਪ੍ਰਚਾਰਕਾਂ ਨੂੰ ਪ੍ਰਾਰਥਨਾ ਕਰਨ ਦੀ ਲੋੜ ਹੈ
1. ਆਪਣੀ ਸੇਵਕਾਈ ਪੂਰੀ ਕਰਨ ਲਈ ਸਾਡੇ ਲਈ ਕੀ ਕਰਨਾ ਜ਼ਰੂਰੀ ਹੈ?
1 ਅਸੀਂ ਪ੍ਰਚਾਰ ਦਾ ਕੰਮ ਆਪਣੇ ਬਲ ਨਾਲ ਨਹੀਂ ਪੂਰਾ ਕਰ ਸਕਦੇ। ਇਹ ਪੂਰਾ ਕਰਨ ਲਈ ਯਹੋਵਾਹ ਸਾਨੂੰ ਬਲ ਦਿੰਦਾ ਹੈ। (ਫ਼ਿਲਿ. 4:13) ਯਹੋਵਾਹ ਆਪਣੇ ਦੂਤਾਂ ਦੁਆਰਾ ਨੇਕਦਿਲ ਲੋਕਾਂ ਨੂੰ ਲੱਭਣ ਵਿਚ ਸਾਡੀ ਮਦਦ ਕਰਦਾ ਹੈ। (ਪਰ. 14:6, 7) ਅਸੀਂ ਸੱਚਾਈ ਦੇ ਬੀ ਬੀਜ ਕੇ ਉਨ੍ਹਾਂ ਨੂੰ ਸਿੰਜਦੇ ਹਾਂ, ਪਰ ਯਹੋਵਾਹ ਹੀ ਉਨ੍ਹਾਂ ਨੂੰ ਵਧਾਉਂਦਾ ਹੈ। (1 ਕੁਰਿੰ. 3:6, 9) ਕਿੰਨਾ ਜ਼ਰੂਰੀ ਹੈ ਕਿ ਮਸੀਹੀ ਪ੍ਰਚਾਰਕ ਪ੍ਰਾਰਥਨਾ ਰਾਹੀਂ ਆਪਣੇ ਸਵਰਗੀ ਪਿਤਾ ʼਤੇ ਨਿਰਭਰ ਕਰਨ!
2. ਅਸੀਂ ਕਿਹੜੀਆਂ ਗੱਲਾਂ ਬਾਰੇ ਪ੍ਰਾਰਥਨਾ ਕਰ ਸਕਦੇ ਹਾਂ?
2 ਆਪਣੇ ਵਾਸਤੇ: ਪ੍ਰਚਾਰ ਕਰਨ ਦੇ ਹਰ ਮੌਕੇ ʼਤੇ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। (ਅਫ਼. 6:18) ਸਾਨੂੰ ਕਿਹੜੀਆਂ ਗੱਲਾਂ ਬਾਰੇ ਪ੍ਰਾਰਥਨਾ ਕਰਨੀ ਚਾਹੀਦੀ ਹੈ? ਅਸੀਂ ਆਪਣੇ ਇਲਾਕੇ ਦੇ ਸੰਬੰਧ ਵਿਚ ਚੰਗਾ ਰਵੱਈਆ ਰੱਖਣ ਨਾਲੇ ਦਲੇਰੀ ਲਈ ਪ੍ਰਾਰਥਨਾ ਕਰ ਸਕਦੇ ਹਾਂ। (ਰਸੂ. 4:29) ਅਸੀਂ ਪ੍ਰਾਰਥਨਾ ਕਰ ਸਕਦੇ ਹਾਂ ਕਿ ਯਹੋਵਾਹ ਸਾਨੂੰ ਨੇਕਦਿਲ ਲੋਕਾਂ ਨਾਲ ਮਿਲਾਵੇ ਜਿਨ੍ਹਾਂ ਨਾਲ ਅਸੀਂ ਬਾਈਬਲ ਸਟੱਡੀ ਕਰ ਸਕੀਏ। ਜੇ ਘਰ-ਸੁਆਮੀ ਸਾਨੂੰ ਸਵਾਲ ਪੁੱਛੇ, ਤਾਂ ਅਸੀਂ ਚੁੱਪ-ਚਪੀਤੇ ਛੋਟੀ ਜਿਹੀ ਪ੍ਰਾਰਥਨਾ ਕਰ ਸਕਦੇ ਹਾਂ ਕਿ ਵਧੀਆ ਜਵਾਬ ਦੇਣ ਵਿਚ ਯਹੋਵਾਹ ਸਾਡੀ ਮਦਦ ਕਰੇ। (ਨਹ. 2:4) ਅਸੀਂ ਪ੍ਰਾਰਥਨਾ ਕਰ ਸਕਦੇ ਹਾਂ ਕਿ ਅਸੀਂ ਮੁਸ਼ਕਲ ਹਾਲਾਤਾਂ ਵਿਚ ਸਮਝਦਾਰੀ ਅਤੇ ਦਲੇਰੀ ਨਾਲ ਗਵਾਹੀ ਦਿੰਦੇ ਰਹੀਏ। (ਮੱਤੀ 10:16; ਰਸੂ. 4:29) ਅਸੀਂ ਪ੍ਰਚਾਰ ਦੇ ਕੰਮ ਨੂੰ ਪਹਿਲ ਦਿੰਦੇ ਰਹਿਣ ਲਈ ਵੀ ਬੁੱਧ ਲਈ ਪ੍ਰਾਰਥਨਾ ਕਰ ਸਕਦੇ ਹਾਂ। (ਯਾਕੂ. 1:5) ਇਸ ਤੋਂ ਇਲਾਵਾ, ਯਹੋਵਾਹ ਖ਼ੁਸ਼ ਹੁੰਦਾ ਹੈ ਜਦੋਂ ਅਸੀਂ ਉਸ ਦੇ ਗਵਾਹ ਹੋਣ ਦੇ ਆਪਣੇ ਸਨਮਾਨ ਲਈ ਉਸ ਦਾ ਧੰਨਵਾਦ ਕਰਦੇ ਹਾਂ।—ਕੁਲੁ. 3:15.
3. ਦੂਸਰਿਆਂ ਵਾਸਤੇ ਪ੍ਰਾਰਥਨਾ ਕਰਨ ਨਾਲ ਪ੍ਰਚਾਰ ਦੇ ਕੰਮ ਵਿਚ ਕਿੱਦਾਂ ਤਰੱਕੀ ਹੁੰਦੀ ਹੈ?
3 ਦੂਸਰਿਆਂ ਵਾਸਤੇ: ਸਾਨੂੰ ‘ਇੱਕ ਦੂਏ ਲਈ ਵੀ ਪ੍ਰਾਰਥਨਾ’ ਕਰਨੀ ਚਾਹੀਦੀ ਹੈ ਅਤੇ ਭੈਣਾਂ-ਭਰਾਵਾਂ ਦਾ ਨਾਂ ਲੈ ਕੇ ਵੀ ਉਨ੍ਹਾਂ ਦਾ ਜ਼ਿਕਰ ਕਰਨਾ ਚਾਹੀਦਾ ਹੈ ਜੇ ਇਹ ਢੁਕਵਾਂ ਹੋਵੇ। (ਯਾਕੂ. 5:16; ਰਸੂ. 12:5) ਕੀ ਮਾੜੀ ਸਿਹਤ ਕਰਕੇ ਤੁਸੀਂ ਪਹਿਲਾਂ ਨਾਲੋਂ ਥੋੜ੍ਹਾ ਹੀ ਪ੍ਰਚਾਰ ਕਰ ਸਕਦੇ ਹੋ? ਤਾਂ ਫਿਰ ਚੰਗੀ ਸਿਹਤ ਵਾਲੇ ਮਿਹਨਤੀ ਭੈਣਾਂ-ਭਰਾਵਾਂ ਵਾਸਤੇ ਪ੍ਰਾਰਥਨਾ ਕਰੋ। ਇਹ ਕਦੇ ਨਾ ਭੁੱਲੋ ਕਿ ਉਨ੍ਹਾਂ ਲਈ ਕੀਤੀਆਂ ਤੁਹਾਡੀਆਂ ਪ੍ਰਾਰਥਨਾਵਾਂ ਕਿੰਨੀਆਂ ਅਸਰਦਾਰ ਹੋ ਸਕਦੀਆਂ ਹਨ! ਅਧਿਕਾਰੀਆਂ ਲਈ ਵੀ ਪ੍ਰਾਰਥਨਾ ਕਰਨੀ ਸਹੀ ਹੈ ਕਿ ਉਹ ਪ੍ਰਚਾਰ ਦੇ ਕੰਮ ਵਿਚ ਰੁਕਾਵਟ ਨਾ ਪਾਉਣ, ਤਾਂਕਿ ਸਾਡੇ ਭਰਾ ‘ਚੈਨ ਅਤੇ ਸੁਖ ਨਾਲ ਉਮਰ ਭੋਗ ਸਕਣ।’—1 ਤਿਮੋ. 2:1, 2.
4. ਸਾਨੂੰ ਲਗਾਤਾਰ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ?
4 ਸੰਸਾਰ ਭਰ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਕੋਈ ਛੋਟਾ-ਮੋਟਾ ਕੰਮ ਨਹੀਂ ਹੈ ਜੋ ਅਸੀਂ ਆਪਣੇ ਬਲ ਨਾਲ ਕਰ ਸਕਦੇ ਹਾਂ। ਜੇ ਅਸੀਂ “ਪ੍ਰਾਰਥਨਾ ਲਗਾਤਾਰ ਕਰਦੇ” ਰਹਾਂਗੇ, ਤਾਂ ਅਸੀਂ ਯਹੋਵਾਹ ਦੀ ਮਦਦ ਨਾਲ ਇਹ ਕੰਮ ਪੂਰਾ ਕਰ ਸਕਾਂਗੇ।—ਰੋਮੀ. 12:12.