24-30 ਮਈ ਦੇ ਹਫ਼ਤੇ ਦੀ ਅਨੁਸੂਚੀ
24-30 ਮਈ
ਗੀਤ 25 (191)
□ ਕਲੀਸਿਯਾ ਦੀ ਬਾਈਬਲ ਸਟੱਡੀ:
lv ਅਧਿ. 7 ਪੈਰੇ 10-19, ਸਫ਼ੇ 81 ʼਤੇ ਡੱਬੀ
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: 2 ਸਮੂਏਲ 13-15
ਨੰ. 1: 2 ਸਮੂਏਲ 13:23-33
ਨੰ. 2: ਪਰਿਵਾਰ ਕੀ ਕਰ ਸਕਦਾ ਹੈ? (fy ਸਫ਼ੇ 145-146 ਪੈਰੇ 9-13)
ਨੰ. 3: ਸਾਨੂੰ ਸੰਸਾਰ ਨੂੰ ਹੱਦੋਂ ਵਧ ਕਿਉਂ ਨਹੀਂ ਵਰਤਣਾ ਚਾਹੀਦਾ (1 ਕੁਰਿੰ. 7:31)
□ ਸੇਵਾ ਸਭਾ:
ਗੀਤ 19 (143)
5 ਮਿੰਟ: ਘੋਸ਼ਣਾਵਾਂ।
10 ਮਿੰਟ: ਜੂਨ ਵਿਚ ਰਸਾਲੇ ਪੇਸ਼ ਕਰਨ ਦੀ ਤਿਆਰੀ ਕਰੋ। ਹਾਜ਼ਰੀਨ ਨਾਲ ਚਰਚਾ। ਇਕ-ਦੋ ਮਿੰਟਾਂ ਲਈ ਰਸਾਲਿਆਂ ਵਿਚਲੀ ਜਾਣਕਾਰੀ ਬਾਰੇ ਦੱਸੋ। ਫਿਰ ਕੁਝ ਲੇਖ ਚੁਣੋ ਤੇ ਹਾਜ਼ਰੀਨ ਨੂੰ ਪੁੱਛੋ ਕਿ ਉਹ ਆਪਣੀ ਪੇਸ਼ਕਾਰੀ ਵਿਚ ਕਿਹੜੇ ਸਵਾਲ ਪੁੱਛ ਸਕਦੇ ਹਨ ਤੇ ਕਿਹੜੀਆਂ ਆਇਤਾਂ ਵਰਤ ਸਕਦੇ ਹਨ। ਦਿਖਾਓ ਕਿ ਦੋਵੇਂ ਰਸਾਲੇ ਕਿਵੇਂ ਪੇਸ਼ ਕੀਤੇ ਜਾ ਸਕਦੇ ਹਨ।
10 ਮਿੰਟ: ਇਕ ਸਾਫ਼-ਸੁਥਰਾ ਕਿੰਗਡਮ ਹਾਲ ਯਹੋਵਾਹ ਦੀ ਮਹਿਮਾ ਕਰਦਾ ਹੈ। ਇਕ ਬਜ਼ੁਰਗ ਦੁਆਰਾ ਭਾਸ਼ਣ। ਯਹੋਵਾਹ ਪਵਿੱਤਰ ਪਰਮੇਸ਼ੁਰ ਹੈ ਇਸ ਕਰਕੇ ਉਸ ਦੇ ਲੋਕਾਂ ਨੂੰ ਸਫ਼ਾਈ ਨੂੰ ਪਹਿਲ ਦੇਣੀ ਚਾਹੀਦੀ ਹੈ। (ਕੂਚ 30:17-21; 40:30-32) ਆਪਣੇ ਕਿੰਗਡਮ ਹਾਲ ਨੂੰ ਸਾਫ਼-ਸੁਥਰਾ ਅਤੇ ਚੰਗੀ ਹਾਲਤ ਵਿਚ ਰੱਖ ਕੇ ਅਸੀਂ ਯਹੋਵਾਹ ਦੀ ਮਹਿਮਾ ਕਰਦੇ ਹਾਂ। (1 ਪਤ. 2:12) ਇਕ ਭਰਾ ਦੀ ਇੰਟਰਵਿਊ ਲਵੋ ਜੋ ਕਿੰਗਡਮ ਹਾਲ ਦੀ ਸਫ਼ਾਈ ਅਤੇ ਮੁਰੰਮਤ ਕਰਨ ਦੇ ਇੰਤਜ਼ਾਮ ਕਰਦਾ ਹੈ। ਸਥਾਨਕ ਜਾਂ ਪ੍ਰਕਾਸ਼ਿਤ ਤਜਰਬੇ ਸੁਣਾਓ ਜੋ ਦਿਖਾਉਂਦੇ ਹਨ ਕਿ ਕਿੰਗਡਮ ਹਾਲ ਦੀ ਚੰਗੀ ਸਾਂਭ-ਸੰਭਾਲ ਕਰਕੇ ਸਥਾਨਕ ਲੋਕਾਂ ਨੂੰ ਗਵਾਹੀ ਮਿਲੀ। ਕਿੰਗਡਮ ਹਾਲ ਦੀ ਦੇਖ-ਭਾਲ ਵਿਚ ਸਾਰਿਆਂ ਨੂੰ ਹੱਥ ਵਟਾਉਣ ਦੀ ਹੱਲਾਸ਼ੇਰੀ ਦਿਓ।
10 ਮਿੰਟ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਜ਼ਰੂਰ ਕੀਤਾ ਜਾਵੇਗਾ!” ਸਵਾਲ-ਜਵਾਬ ਦੁਆਰਾ ਚਰਚਾ।
ਗੀਤ 24 (200)