ਘੋਸ਼ਣਾਵਾਂ
◼ ਮਈ ਲਈ ਸਾਹਿੱਤ ਪੇਸ਼ਕਸ਼: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ। ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਦੁਬਾਰਾ ਮਿਲ ਕੇ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਪੇਸ਼ ਕਰਨ ਦਾ ਜਤਨ ਕਰੋ। ਇਨ੍ਹਾਂ ਵਿਚ ਉਹ ਲੋਕ ਹੋ ਸਕਦੇ ਹਨ ਜੋ ਮੈਮੋਰੀਅਲ ਜਾਂ ਹੋਰ ਕਿਸੇ ਖ਼ਾਸ ਮੀਟਿੰਗ ਵਿਚ ਆਏ ਸਨ, ਪਰ ਹਰ ਹਫ਼ਤੇ ਮੀਟਿੰਗਾਂ ਵਿਚ ਨਹੀਂ ਆਉਂਦੇ। ਉਨ੍ਹਾਂ ਨਾਲ ਬਾਈਬਲ ਸਟੱਡੀ ਸ਼ੁਰੂ ਕਰਨ ਦੀ ਪੂਰੀ ਕੋਸ਼ਿਸ਼ ਕਰੋ। ਜੂਨ: ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਬਾਈਬਲ ਸਟੱਡੀ ਸ਼ੁਰੂ ਕਰਨ ਦੀ ਪੂਰੀ ਕੋਸ਼ਿਸ਼ ਕਰੋ। ਜੁਲਾਈ ਅਤੇ ਅਗਸਤ: ਆਮ ਲੋਕਾਂ ਲਈ ਕੋਈ ਵੀ 32-ਸਫ਼ਾ ਬਰੋਸ਼ਰ ਜੋ ਤੁਹਾਡੀ ਭਾਸ਼ਾ ਵਿਚ ਹੈ ਅਤੇ ਜਿਸ ਨੂੰ ਲੋਕ ਪੜ੍ਹਨਾ ਪਸੰਦ ਕਰਨਗੇ।