ਪ੍ਰਚਾਰ ਵਿਚ ਕੀ ਕਹੀਏ
ਪਹਿਰਾਬੁਰਜ ਅਪ੍ਰੈਲ-ਜੂਨ
“ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਇਕੱਲੀਆਂ ਮਾਵਾਂ ਜਾਂ ਇਕੱਲੇ ਪਿਤਾਵਾਂ ਲਈ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨੀ ਜ਼ਿਆਦਾ ਔਖੀ ਹੈ? [ਜਵਾਬ ਲਈ ਸਮਾਂ ਦਿਓ।] ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਉਨ੍ਹਾਂ ਦੀ ਮਦਦ ਕਰੀਏ ਜਿਨ੍ਹਾਂ ਨੂੰ ਜ਼ਿੰਦਗੀ ਵਿਚ ਮੁਸ਼ਕਲਾਂ ਆਉਂਦੀਆਂ ਹਨ। ਕੀ ਮੈਂ ਤੁਹਾਨੂੰ ਇਸ ਰਸਾਲੇ ਵਿੱਚੋਂ ਕੁਝ ਦਿਖਾ ਸਕਦਾ ਹਾਂ? [ਜੇ ਵਿਅਕਤੀ ਰਾਜ਼ੀ ਹੋਵੇ, ਤਾਂ ਸਫ਼ੇ 30 ਤੋਂ ਭਜਨ 41:1 ਪੜ੍ਹ ਕੇ ਸੁਣਾਓ।] ਇਹ ਲੇਖ ਦਿਖਾਉਂਦਾ ਹੈ ਕਿ ਅਸੀਂ ਅਜਿਹੇ ਮਾਪਿਆਂ ਦੀ ਮਦਦ ਕਿੱਦਾਂ ਕਰ ਸਕਦੇ ਹਾਂ।”
ਜਾਗਰੂਕ ਬਣੋ! ਅਪ੍ਰੈਲ-ਜੂਨ
“ਅੱਜ-ਕਲ੍ਹ ਲੱਗਦਾ ਹੈ ਕਿ ਕਈ ਬੱਚੇ ਇਲੈਕਟ੍ਰਾਨਿਕ ਯੰਤਰ ਵਰਤਣ ਵਿਚ ਜ਼ਿਆਦਾ ਸਮਾਂ ਗੁਜ਼ਾਰਦੇ ਹਨ। ਤੁਹਾਡੇ ਖ਼ਿਆਲ ਵਿਚ ਸਹੀ ਨਜ਼ਰੀਆ ਰੱਖਣ ਵਿਚ ਉਨ੍ਹਾਂ ਦੀ ਮਦਦ ਕਿਵੇਂ ਹੋ ਸਕਦੀ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਬਾਈਬਲ ਵਿੱਚੋਂ ਤੁਹਾਨੂੰ ਇਕ ਹਵਾਲਾ ਦਿਖਾ ਸਕਦਾ ਹਾਂ ਜੋ ਸਹੀ ਨਜ਼ਰੀਆ ਰੱਖਣ ਵਿਚ ਸਾਡੀ ਮਦਦ ਕਰ ਸਕਦਾ ਹੈ? [ਜੇ ਵਿਅਕਤੀ ਰਾਜ਼ੀ ਹੋਵੇ, ਤਾਂ ਉਪਦੇਸ਼ਕ ਦੀ ਪੋਥੀ 3:1 ਪੜ੍ਹੋ।] ਇਸ ਲੇਖ ਵਿਚ ਨੌਜਵਾਨਾਂ ਦੀ ਮਦਦ ਲਈ ਕੁਝ ਵਧੀਆ ਸੁਝਾਅ ਦਿੱਤੇ ਗਏ ਹਨ।”