ਪ੍ਰਚਾਰ ਵਿਚ ਕੀ ਕਹੀਏ
ਜਾਗਰੂਕ ਬਣੋ! ਮਈ-ਜੂਨ
“ਅੱਜ ਅਸੀਂ ਇਕ ਸਮੱਸਿਆ ਬਾਰੇ ਗੱਲ ਕਰ ਰਹੇ ਹਾਂ ਜੋ ਵਧਦੀ ਹੀ ਜਾ ਰਹੀ ਹੈ। ਕੁਝ ਲੋਕ ਜ਼ਿੰਦਗੀ ਤੋਂ ਇੰਨੇ ਤੰਗ ਆ ਜਾਂਦੇ ਹਨ ਕਿ ਉਹ ਆਤਮ-ਹੱਤਿਆ ਕਰਨ ਬਾਰੇ ਸੋਚਦੇ ਹਨ। ਜਦ ਇਨਸਾਨ ਇੰਨਾ ਦੁਖੀ ਹੋ ਜਾਂਦਾ ਹੈ, ਤਾਂ ਕੀ ਤੁਹਾਡੇ ਖ਼ਿਆਲ ਵਿਚ ਉਹ ਸੱਚੀਂ ਮਰਨਾ ਚਾਹੁੰਦਾ ਹੈ ਜਾਂ ਕੀ ਉਹ ਸਿਰਫ਼ ਆਪਣੇ ਦੁੱਖਾਂ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਪਰਮੇਸ਼ੁਰ ਦੇ ਵਾਅਦੇ ਬਾਰੇ ਦੱਸ ਸਕਦਾ ਹਾਂ ਜਿਸ ਬਾਰੇ ਜਾਣ ਕੇ ਕਈ ਲੋਕ ਸਹੀ ਨਜ਼ਰੀਆ ਰੱਖ ਸਕੇ ਹਨ? [ਜੇ ਘਰ-ਮਾਲਕ ਰਾਜ਼ੀ ਹੈ, ਤਾਂ ਪ੍ਰਕਾਸ਼ ਦੀ ਕਿਤਾਬ 21:3, 4 ਪੜ੍ਹੋ।] ਇਸ ਰਸਾਲੇ ਵਿਚ ਤਿੰਨ ਵਧੀਆ ਕਾਰਨ ਦਿੱਤੇ ਗਏ ਹਨ ਕਿ ਇਨਸਾਨ ਨੂੰ ਸਮੱਸਿਆਵਾਂ ਦੇ ਬਾਵਜੂਦ ਕਿਉਂ ਜੀਉਂਦਾ ਰਹਿਣਾ ਚਾਹੀਦਾ ਹੈ।”