ਪ੍ਰਚਾਰ ਵਿਚ ਕੀ ਕਹੀਏ
ਜਾਗਰੂਕ ਬਣੋ! ਮਈ-ਜੂਨ
“ਕੀ ਤੁਸੀਂ ਇਸ ਗੱਲ ਨਾਲ ਸਹਿਮਤ ਨਹੀਂ ਹੋਵੋਗੇ ਕਿ ਅੱਜ ਦੇ ਜ਼ਮਾਨੇ ਵਿਚ ਬੱਚਿਆਂ ਦੀ ਦੇਖ-ਭਾਲ ਕਰਨੀ ਬਹੁਤ ਔਖੀ ਹੈ। [ਜਵਾਬ ਲਈ ਸਮਾਂ ਦਿਓ।] ਬਹੁਤ ਸਾਰੇ ਮਾਪਿਆਂ ਨੇ ਬਾਈਬਲ ਵਿੱਚੋਂ ਵਧੀਆ ਸਲਾਹ ਲਈ ਹੈ। ਕੀ ਮੈਂ ਤੁਹਾਨੂੰ ਬਾਈਬਲ ਵਿੱਚੋਂ ਕੁਝ ਗੱਲਾਂ ਦਿਖਾ ਸਕਦਾ ਹਾਂ? [ਜੇ ਘਰ-ਮਾਲਕ ਰਾਜ਼ੀ ਹੋਵੋ, ਤਾਂ ਚਰਚਾ ਜਾਰੀ ਰੱਖੋ।] ਮਿਸਾਲ ਲਈ, ਇਹ ਹਵਾਲਾ ਪਿਤਾਵਾਂ ਦੀ ਮਦਦ ਕਰਦਾ ਹੈ ਕਿ ਉਹ ਮੌਕੇ ਲੱਭ ਕੇ ਆਪਣੇ ਬੱਚਿਆਂ ਦੀ ਪ੍ਰਸ਼ੰਸਾ ਕਰਨ ਤੇ ਉਨ੍ਹਾਂ ਦਾ ਹੌਸਲਾ ਵਧਾਉਣ। [ਕੁਲੁੱਸੀਆਂ 3:21 ਪੜ੍ਹੋ।] ਇਸ ਲੇਖ ਵਿਚ ਪੰਜ ਅਸੂਲ ਦੱਸੇ ਗਏ ਹਨ ਜੋ ਇਕ ਪਿਤਾ ਦੀ ਮਦਦ ਕਰ ਸਕਦੇ ਹਨ।”