ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ 15 ਮਈ
“ਕੀ ਤੁਸੀਂ ਇਸ ਆਇਤ ਵਿਚ ਦੱਸੇ ਹਾਲਾਤਾਂ ਵਿਚ ਰਹਿਣਾ ਪਸੰਦ ਕਰੋਗੇ? [2 ਪਤਰਸ 3:13 ਪੜ੍ਹੋ ਤੇ ਜਵਾਬ ਲਈ ਸਮਾਂ ਦਿਓ।] ਇਹ ਰਸਾਲਾ ਦੱਸਦਾ ਹੈ ਕਿ ਨਵਾਂ ਆਕਾਸ਼ ਅਤੇ ਨਵੀਂ ਧਰਤੀ ਕੀ ਹੈ। ਇਸ ਵਿਚ ਇਹ ਵੀ ਦੱਸਿਆ ਹੈ ਕਿ ਜਦੋਂ ਪਰਮੇਸ਼ੁਰ ਧਰਤੀ ਸੰਬੰਧੀ ਆਪਣਾ ਮਕਸਦ ਪੂਰਾ ਕਰੇਗਾ, ਤਾਂ ਜ਼ਿੰਦਗੀ ਅੱਜ ਨਾਲੋਂ ਕਿਤੇ ਬਿਹਤਰ ਹੋਵੇਗੀ।”
ਜਾਗਰੂਕ ਬਣੋ! ਅਪ੍ਰੈ.-ਜੂਨ
“ਕੀ ਤੁਸੀਂ ਕਦੇ ਸੋਚਿਆ ਕਿ 20-30 ਸਾਲਾਂ ਬਾਅਦ ਇਹ ਦੁਨੀਆਂ ਕਿਸ ਤਰ੍ਹਾਂ ਦੀ ਹੋਵੇਗੀ? [ਜਵਾਬ ਲਈ ਸਮਾਂ ਦਿਓ ਤੇ ਜ਼ਬੂਰਾਂ ਦੀ ਪੋਥੀ 119:105 ਪੜ੍ਹੋ।] ਬਾਈਬਲ ਇਸ ਗੱਲ ਤੇ ਰੌਸ਼ਨੀ ਪਾਉਂਦੀ ਹੈ ਕਿ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ। ਇਸ ਰਸਾਲੇ ਵਿਚ ਕੁਝ ਭਵਿੱਖਬਾਣੀਆਂ ਉੱਤੇ ਚਰਚਾ ਕੀਤੀ ਗਈ ਹੈ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਅਸੀਂ ਸਮੇਂ ਦੇ ਕਿਸ ਮੋੜ ਤੇ ਖੜ੍ਹੇ ਹਾਂ ਅਤੇ ਅਸੀਂ ਬਿਹਤਰ ਭਵਿੱਖ ਦੀ ਉਮੀਦ ਕਿਉਂ ਰੱਖ ਸਕਦੇ ਹਾਂ।”
ਪਹਿਰਾਬੁਰਜ 1 ਜੂਨ
“ਪੁਰਾਣੇ ਜ਼ਮਾਨੇ ਵਿਚ ਜ਼ਿਆਦਾਤਰ ਸਭਿਆਚਾਰਾਂ ਵਿਚ ਬਿਰਧਾਂ ਦਾ ਬਹੁਤ ਆਦਰ ਕੀਤਾ ਜਾਂਦਾ ਸੀ ਜਿਵੇਂ ਇਸ ਪੁਰਾਣੇ ਨਿਯਮ ਤੋਂ ਦੇਖਿਆ ਜਾ ਸਕਦਾ ਹੈ। [ਲੇਵੀਆਂ 19:32 ਪੜ੍ਹੋ।] ਤੁਹਾਡੇ ਖ਼ਿਆਲ ਵਿਚ ਕੀ ਅਜੇ ਵੀ ਬਿਰਧਾਂ ਦਾ ਆਦਰ ਕੀਤਾ ਜਾਂਦਾ ਹੈ? [ਜਵਾਬ ਲਈ ਸਮਾਂ ਦਿਓ।] ਇਹ ਰਸਾਲਾ ਦੱਸਦਾ ਹੈ ਕਿ ਪਰਮੇਸ਼ੁਰ ਬਿਰਧਾਂ ਦੀ ਪਰਵਾਹ ਕਰਦਾ ਹੈ ਤੇ ਅਸੀਂ ਬਿਰਧਾਂ ਦੀ ਦੇਖ-ਭਾਲ ਕਿਵੇਂ ਕਰ ਸਕਦੇ ਹਾਂ।”
ਜਾਗਰੂਕ ਬਣੋ! ਅਪ੍ਰੈ.-ਜੂਨ
“ਦੁਨੀਆਂ ਦੇ ਹਾਲਾਤ ਕਿਉਂ ਲਗਾਤਾਰ ਵਿਗੜਦੇ ਜਾ ਰਹੇ ਹਨ? [ਜਵਾਬ ਲਈ ਸਮਾਂ ਦਿਓ ਤੇ 2 ਤਿਮੋਥਿਉਸ 3:1-5 ਪੜ੍ਹੋ।] ਇਹ ਰਸਾਲਾ ਦੱਸਦਾ ਹੈ ਕਿ ਮਨੁੱਖਜਾਤੀ ਦਾ ਭਵਿੱਖ ਕਿਹੋ ਜਿਹਾ ਹੋਵੇਗਾ।” ਸਫ਼ਾ 9 ਤੇ “ਅਗਲਾ ਮੋੜ” ਉਪ-ਸਿਰਲੇਖ ਥੱਲੇ ਦਿੱਤੀ ਜਾਣਕਾਰੀ ਤੇ ਗੱਲ ਕਰੋ।