27 ਜੂਨ–3 ਜੁਲਾਈ ਦੇ ਹਫ਼ਤੇ ਦੀ ਅਨੁਸੂਚੀ
27 ਜੂਨ–3 ਜੁਲਾਈ
ਗੀਤ 4 (37) ਅਤੇ ਪ੍ਰਾਰਥਨਾ
□ ਕਲੀਸਿਯਾ ਦੀ ਬਾਈਬਲ ਸਟੱਡੀ:
bh ਅਧਿ. 7 ਪੈਰੇ 21-25, ਸਫ਼ੇ 212-215 ʼਤੇ ਵਧੇਰੇ ਜਾਣਕਾਰੀ (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਜ਼ਬੂਰਾਂ ਦੀ ਪੋਥੀ 52-59 (10 ਮਿੰਟ)
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ (20 ਮਿੰਟ)
□ ਸੇਵਾ ਸਭਾ:
ਗੀਤ 19 (143)
10 ਮਿੰਟ: ਘੋਸ਼ਣਾਵਾਂ। “ਮੈਂ ਰਿਪੋਰਟ ਵਿਚ ਕਿੰਨੇ ਘੰਟੇ ਭਰ ਸਕਦਾ ਹਾਂ?” ਇਕ ਬਜ਼ੁਰਗ ਦੁਆਰਾ ਭਾਸ਼ਣ। ਭਾਸ਼ਣ ਤੋਂ ਬਾਅਦ ਸਫ਼ਾ 4 ਤੋਂ ਇਕ ਪੇਸ਼ਕਾਰੀ ਵਰਤਦਿਆਂ ਪ੍ਰਦਰਸ਼ਨ ਕਰ ਕੇ ਦਿਖਾਓ ਕਿ ਜੁਲਾਈ ਵਿਚ ਪਹਿਲੇ ਸ਼ਨੀਵਾਰ ਨੂੰ ਇਕ ਸਟੱਡੀ ਕਿੱਦਾਂ ਸ਼ੁਰੂ ਕੀਤੀ ਜਾ ਸਕਦੀ ਹੈ। ਸਾਰਿਆਂ ਨੂੰ ਹਿੱਸਾ ਲੈਣ ਦੀ ਹੱਲਾਸ਼ੇਰੀ ਦਿਓ।
10 ਮਿੰਟ: ਜੁਲਾਈ ਵਿਚ ਰਸਾਲੇ ਪੇਸ਼ ਕਰਨ ਦੀ ਤਿਆਰੀ ਕਰੋ। ਚਰਚਾ। ਇਕ-ਦੋ ਮਿੰਟਾਂ ਲਈ ਰਸਾਲਿਆਂ ਵਿਚਲੀ ਜਾਣਕਾਰੀ ਬਾਰੇ ਦੱਸੋ। ਫਿਰ ਕੁਝ ਲੇਖ ਚੁਣੋ ਅਤੇ ਹਾਜ਼ਰੀਨ ਨੂੰ ਪੁੱਛੋ ਕਿ ਉਹ ਆਪਣੀ ਪੇਸ਼ਕਾਰੀ ਵਿਚ ਕਿਹੜੇ ਸਵਾਲ ਪੁੱਛ ਸਕਦੇ ਹਨ ਤੇ ਬਾਈਬਲ ਦੀਆਂ ਕਿਹੜੀਆਂ ਆਇਤਾਂ ਵਰਤ ਸਕਦੇ ਹਨ। ਦਿਖਾਓ ਕਿ ਦੋਵੇਂ ਰਸਾਲੇ ਕਿਵੇਂ ਪੇਸ਼ ਕੀਤੇ ਜਾ ਸਕਦੇ ਹਨ।
15 ਮਿੰਟ: ਪ੍ਰਚਾਰ ਕਰਦਿਆਂ ਸਲੀਕੇ ਨਾਲ ਬੋਲੋ। ਸੇਵਾ ਸਕੂਲ (ਹਿੰਦੀ) ਕਿਤਾਬ, ਸਫ਼ੇ 197-200 ਉੱਤੇ ਆਧਾਰਿਤ ਚਰਚਾ। ਪ੍ਰਦਰਸ਼ਨ ਕਰ ਕੇ ਦਿਖਾਓ ਕਿ ਇਕ ਪਬਲੀਸ਼ਰ ਬਿਨਾਂ ਸੋਚਿਆਂ ਜਵਾਬ ਕਿਵੇਂ ਦਿੰਦਾ ਹੈ ਜਦੋਂ ਘਰ-ਮਾਲਕ ਕੋਈ ਇਤਰਾਜ਼ ਕਰਦਾ ਹੈ। ਫਿਰ ਦੂਸਰੇ ਪ੍ਰਦਰਸ਼ਨ ਵਿਚ ਦਿਖਾਓ ਕਿ ਪਬਲੀਸ਼ਰ ਉਹੀ ਇਤਰਾਜ਼ ਦਾ ਸਾਮ੍ਹਣਾ ਕਰਦਿਆਂ ਸਲੀਕੇ ਨਾਲ ਕਿੱਦਾਂ ਜਵਾਬ ਦਿੰਦਾ ਹੈ।
ਗੀਤ 23 (187) ਅਤੇ ਪ੍ਰਾਰਥਨਾ