ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
27 ਜੂਨ 2011 ਦੇ ਹਫ਼ਤੇ ਦੌਰਾਨ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਰਿਵਿਊ ਕੀਤਾ ਜਾਵੇਗਾ। ਸਕੂਲ ਓਵਰਸੀਅਰ 2 ਮਈ ਤੋਂ 27 ਜੂਨ 2011 ਦੇ ਹਫ਼ਤਿਆਂ ਦੌਰਾਨ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੇ ਆਧਾਰ ʼਤੇ 20 ਮਿੰਟਾਂ ਲਈ ਰਿਵਿਊ ਕਰੇਗਾ।
1. ਅਸੀਂ ਇਸ ਤੋਂ ਕੀ ਸਬਕ ਸਿੱਖ ਸਕਦੇ ਹਾਂ ਕਿ ਯਹੋਵਾਹ ਨੇ ਅੱਯੂਬ ਨੂੰ ਆਪਣੇ ਝੂਠੇ ਦੋਸਤਾਂ ਲਈ ਪ੍ਰਾਰਥਨਾ ਕਰਨ ਲਈ ਕਿਹਾ ਸੀ? (ਅੱਯੂ. 42:8) [w06 8/15 ਸਫ਼ਾ 28 ਪੈਰਾ 13]
2. ਉਹ “ਧਰਮ ਦੇ ਬਲੀਦਾਨ” ਕੀ ਹਨ ਜੋ ਹੁਣ ਮਸੀਹੀ ਚੜ੍ਹਾਉਂਦੇ ਹਨ? (ਜ਼ਬੂ. 4:5) [w06 5/15 ਸਫ਼ਾ 18 ਪੈਰਾ 9]
3. ਦਾਊਦ ਦੇ ਗੁਰਦਿਆਂ ਨੇ ਉਸ ਨੂੰ ਕਿਵੇਂ ਸੁਧਾਰਿਆ? (ਜ਼ਬੂ. 16:7) [w04 12/1 ਸਫ਼ਾ 14 ਪੈਰਾ 9]
4. ਕਿਸ ਭਾਵ ਵਿਚ ਕਿਹਾ ਜਾ ਸਕਦਾ ਹੈ ਕਿ “ਅਕਾਸ਼ ਪਰਮੇਸ਼ੁਰ ਦੀ ਮਹਿਮਾ ਦਾ ਵਰਨਣ ਕਰਦੇ ਹਨ”? (ਜ਼ਬੂ. 19:1) [w04 10/1 ਸਫ਼ਾ 10 ਪੈਰਾ 8]
5. ਜ਼ਬੂਰਾਂ ਦੀ ਪੋਥੀ 27:14 ਅਨੁਸਾਰ ਆਸ਼ਾ ਰੱਖਣ ਅਤੇ ਦਲੇਰ ਬਣਨ ਵਿਚ ਕੀ ਸੰਬੰਧ ਹੈ? [w06 10/1 ਸਫ਼ੇ 26-27 ਪੈਰੇ 3, 6]
6. ਦਾਊਦ ਦੀ ਇਸ ਬੇਨਤੀ ਦਾ ਕੀ ਮਤਲਬ ਸੀ ਕਿ ਯਹੋਵਾਹ ਉਸ ਦੇ ਦੁਸ਼ਮਣਾਂ ਨੂੰ ਉਸ ਉੱਤੇ ਅੱਖ ਨਾ ਮਟਕਾਉਣ ਦੇਵੇ? (ਜ਼ਬੂ. 35:19) [w06 5/15 ਸਫ਼ਾ 20 ਪੈਰਾ 2]
7. ਇਕ ਜਲਾਵਤਨ ਲੇਵੀ ਦੀ ਕਦਰ ਤੋਂ ਅਸੀਂ ਕੀ ਸਬਕ ਸਿੱਖ ਸਕਦੇ ਹਾਂ? (ਜ਼ਬੂ. 42:1-3) [w06 6/1 ਸਫ਼ਾ 9 ਪੈਰਾ 3]
8. ਯਰੂਸ਼ਲਮ ਨੂੰ “ਸੁਹੱਪਣ ਦਾ ਪੂਰਾ” ਕਿਉਂ ਕਿਹਾ ਗਿਆ ਹੈ? (ਜ਼ਬੂ. 50:2) [w06 6/1 ਸਫ਼ਾ 9 ਪੈਰਾ 2]
9. ਉਹ “ਰਾਜਕੁਮਾਰੀ” ਕੌਣ ਹੈ ਜੋ “ਪਾਤਸ਼ਾਹ ਕੋਲ ਪੁਚਾਈ ਜਾਵੇਗੀ”? (ਜ਼ਬੂ. 45:13, 14ੳ) [w06 6/1 ਸਫ਼ਾ 8 ਪੈਰਾ 6]
10. ਅਸੀਂ ਪਰਮੇਸ਼ੁਰ ਦੇ ਘਰ ਵਿਚ ਜ਼ੈਤੂਨ ਦੇ ਬਿਰਛ ਵਾਂਗ ਕਿਵੇਂ ਬਣ ਸਕਦੇ ਹਾਂ? (ਜ਼ਬੂ. 52:8) [w00 5/15 ਸਫ਼ਾ 29 ਪੈਰਾ 6]