“ਮੈਂ ਰਿਪੋਰਟ ਵਿਚ ਕਿੰਨੇ ਘੰਟੇ ਭਰ ਸਕਦਾ ਹਾਂ?”
ਕੀ ਤੁਸੀਂ ਕਦੇ ਇਹ ਸਵਾਲ ਪੁੱਛਿਆ ਹੈ? ਸੰਗਠਿਤ (ਹਿੰਦੀ) ਕਿਤਾਬ ਦੇ 85-87 ਸਫ਼ਿਆਂ ʼਤੇ ਕੁਝ ਸੇਧ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਸਮੇਂ-ਸਮੇਂ ਤੇ ਹੋਰ ਸੇਧ ਵੀ ਦਿੱਤੀ ਜਾਂਦੀ ਹੈ। ਮਿਸਾਲ ਲਈ, ਤੁਸੀਂ ਸਤੰਬਰ 2008 ਦੀ ਸਾਡੀ ਰਾਜ ਸੇਵਕਾਈ ਦੀ ਪ੍ਰਸ਼ਨ ਡੱਬੀ ਦੇਖ ਸਕਦੇ ਹੋ। ਸਾਰੇ ਹਾਲਾਤਾਂ ਵਿਚ ਥੋੜ੍ਹਾ-ਬਹੁਤਾ ਫ਼ਰਕ ਹੁੰਦਾ ਹੈ ਇਸ ਕਰਕੇ ਅਸੀਂ ਲੰਬੀ ਸੂਚੀ ਨਹੀਂ ਦੇ ਰਹੇ। ਇਸ ਲਈ ਬਜ਼ੁਰਗਾਂ ਜਾਂ ਹੋਰਨਾਂ ਨੂੰ ਵਾਧੂ ਸੇਧ ਨਹੀਂ ਦੇਣੀ ਚਾਹੀਦੀ।
ਜੇਕਰ ਕੋਈ ਸਵਾਲ ਉੱਠਦਾ ਹੈ ਅਤੇ ਸਾਨੂੰ ਪ੍ਰਕਾਸ਼ਨਾਂ ਵਿਚ ਉਸ ਸੰਬੰਧੀ ਕੋਈ ਸੇਧ ਨਹੀਂ ਮਿਲਦੀ, ਤਾਂ ਸਾਨੂੰ ਸਾਰਿਆਂ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ਕੀ ਉਹ ਸਮਾਂ ਪ੍ਰਚਾਰ ਦੇ ਕੰਮ ਵਿਚ ਬਿਤਾਇਆ ਗਿਆ ਸੀ? ਜਾਂ ਕੀ ਉਹ ਹੋਰ ਕੁਝ ਕਰਦਿਆਂ ਬਿਤਾਇਆ ਗਿਆ ਸੀ ਜੋ ਅਸਲ ਵਿਚ ਪ੍ਰਚਾਰ ਦੇ ਕੰਮ ਦਾ ਹਿੱਸਾ ਨਹੀਂ ਸੀ? ਜੋ ਵੀ ਅਸੀਂ ਮਹੀਨੇ ਦੀ ਆਪਣੀ ਰਿਪੋਰਟ ਵਿਚ ਭਰਦੇ ਹਾਂ, ਉਸ ਤੋਂ ਸਾਨੂੰ ਖ਼ੁਸ਼ ਹੋਣਾ ਚਾਹੀਦਾ ਹੈ ਕਿ ਅਸੀਂ ਸਹੀ ਰਿਪੋਰਟ ਭਰੀ ਹੈ। (ਰਸੂ. 23:1) ਯਹੋਵਾਹ ਰਿਪੋਰਟ ਵਿਚ ਭਰੇ ਸਾਡੇ ਘੰਟੇ ਦੀ ਨਹੀਂ ਦੇਖਦਾ, ਪਰ ਇਹ ਵੀ ਦੇਖਦਾ ਹੈ ਕਿ ਅਸੀਂ ਪ੍ਰਚਾਰ ਵਿਚ ਕਿੰਨੀ ਮਿਹਨਤ ਕੀਤੀ ਹੈ।—ਇਬ. 6:11.