ਪ੍ਰਸ਼ਨ ਡੱਬੀ
◼ ਕੀ ਕਲੀਸਿਯਾ ਸੇਵਾ ਸਮਿਤੀ ਦੇ ਕਿਸੇ ਮੈਂਬਰ ਦੇ ਨਿਰਦੇਸ਼ਨ ਅਧੀਨ ਇਕ ਨਿਸ਼ਕ੍ਰਿਆ ਭਰਾ ਜਾਂ ਭੈਣ ਦੇ ਨਾਲ ਗ੍ਰਹਿ ਬਾਈਬਲ ਅਧਿਐਨ ਕਰਵਾਉਣਾ ਅਜੇ ਵੀ ਢੁਕਵਾਂ ਹੈ?
ਬਜ਼ੁਰਗਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਕਲੀਸਿਯਾ ਦੀ ਰਹਿਨੁਮਾਈ ਕਰਨ, ਜਿਸ ਵਿਚ ਉਹ ਮੈਂਬਰ ਵੀ ਸ਼ਾਮਲ ਹਨ ਜਿਹੜੇ ਨਿਸ਼ਕ੍ਰਿਆ ਹੋ ਗਏ ਹਨ। ਬਜ਼ੁਰਗ ਅਜਿਹੇ ਮੈਂਬਰਾਂ ਨਾਲ ਮੁਲਾਕਾਤ ਕਰਦੇ ਹਨ ਅਤੇ ਇਹ ਨਿਰਧਾਰਿਤ ਕਰਦੇ ਹਨ ਕਿ ਉਨ੍ਹਾਂ ਨੂੰ ਕਿਹੜੀ ਵਿਅਕਤੀਗਤ ਮਦਦ ਦੀ ਲੋੜ ਹੈ। ਜਿੱਥੇ ਢੁਕਵਾਂ ਹੋਵੇ, ਉੱਥੇ ਨਿਸ਼ਕ੍ਰਿਆ ਵਿਅਕਤੀ ਨੂੰ ਵਿਅਕਤੀਗਤ ਬਾਈਬਲ ਅਧਿਐਨ ਵੀ ਪੇਸ਼ ਕੀਤਾ ਜਾ ਸਕਦਾ ਹੈ। ਆਪਣੀ ਸੇਵਕਾਈ ਨੂੰ ਸੰਪੰਨ ਕਰਨ ਲਈ ਸੰਗਠਿਤ (ਅੰਗ੍ਰੇਜ਼ੀ), ਸਫ਼ਾ 103, ਸਮਝਾਉਂਦਾ ਹੈ ਕਿ ਕਲੀਸਿਯਾ ਸੇਵਾ ਸਮਿਤੀ ਇਹ ਨਿਰਣਾ ਕਰੇਗੀ ਕਿ ਕਿਨ੍ਹਾਂ ਨਾਲ ਬਾਈਬਲ ਅਧਿਐਨ ਕੀਤਾ ਜਾ ਸਕਦਾ ਹੈ।
ਸੇਵਾ ਨਿਗਾਹਬਾਨ ਇਹ ਨਿਸ਼ਚਿਤ ਕਰਦਾ ਹੈ ਕਿ ਕੌਣ ਸਭ ਤੋਂ ਵੱਧ ਮਦਦ ਕਰ ਸਕਦਾ ਹੈ, ਕਿਹੜੇ ਵਿਸ਼ਿਆਂ ਦਾ ਅਧਿਐਨ ਕੀਤਾ ਜਾਣਾ ਚਾਹੀਦਾ ਹੈ, ਅਤੇ ਕਿਹੜਾ ਪ੍ਰਕਾਸ਼ਨ ਸਭ ਤੋਂ ਵੱਧ ਸਹਾਇਕ ਸਿੱਧ ਹੋਵੇਗਾ। ਸ਼ਾਇਦ ਜਿਸ ਭੈਣ-ਭਰਾ ਨੇ ਉਸ ਨਾਲ ਸ਼ੁਰੂ ਵਿਚ ਅਧਿਐਨ ਕੀਤਾ ਸੀ ਜਾਂ ਜਿਸ ਨੂੰ ਉਹ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਆਦਰ ਕਰਦਾ ਹੈ, ਉਹ ਉਸ ਦੀ ਸਭ ਤੋਂ ਜ਼ਿਆਦਾ ਮਦਦ ਕਰ ਸਕੇਗਾ। ਇਕ ਨਿਸ਼ਕ੍ਰਿਆ ਭੈਣ ਦੀ ਮਦਦ ਕਰਨ ਲਈ ਇਕ ਕਾਬਲ ਅਤੇ ਸਿਆਣੀ ਭੈਣ ਨੂੰ ਕਿਹਾ ਜਾ ਸਕਦਾ ਹੈ। ਆਮ ਤੌਰ ਤੇ ਨਿਯੁਕਤ ਕੀਤੇ ਗਏ ਸੰਚਾਲਕ ਦੇ ਨਾਲ ਦੂਸਰੇ ਕਿਸੇ ਪ੍ਰਕਾਸ਼ਕ ਨੂੰ ਜਾਣ ਦੀ ਜ਼ਰੂਰਤ ਨਹੀਂ ਹੈ। ਜਦੋਂ ਕਿਸੇ ਪ੍ਰਕਾਸ਼ਕ ਨੂੰ ਅਧਿਐਨ ਕਰਾਉਣ ਲਈ ਨਿਯੁਕਤ ਕੀਤਾ ਜਾਂਦਾ ਹੈ, ਤਾਂ ਉਹ ਸਮਾਂ, ਪੁਨਰ-ਮੁਲਾਕਾਤ, ਅਤੇ ਬਾਈਬਲ ਅਧਿਐਨ ਨੂੰ ਗਿਣ ਸਕਦਾ ਹੈ।—ਨਵੰਬਰ 1987 ਦੀ ਸਾਡੀ ਰਾਜ ਸੇਵਕਾਈ (ਅੰਗ੍ਰੇਜ਼ੀ), ਸਫ਼ੇ 1-2, ਦੇਖੋ।
ਕਿਉਂਕਿ ਸਿੱਖਿਆਰਥੀ ਇਕ ਬਪਤਿਸਮਾ-ਪ੍ਰਾਪਤ ਵਿਅਕਤੀ ਹੈ, ਆਮ ਤੌਰ ਤੇ ਅਧਿਐਨ ਨੂੰ ਲੰਮੇ ਸਮੇਂ ਤਕ ਚਾਲੂ ਰੱਖਣ ਦੀ ਜ਼ਰੂਰਤ ਨਹੀਂ ਹੈ। ਮੁੱਖ ਉਦੇਸ਼ ਨਿਸ਼ਕ੍ਰਿਆ ਵਿਅਕਤੀ ਨੂੰ ਕਲੀਸਿਯਾ ਦੀਆਂ ਸਾਰੀਆਂ ਸਭਾਵਾਂ ਵਿਚ ਫਿਰ ਤੋਂ ਹਾਜ਼ਰ ਹੋਣ ਲਈ ਅਤੇ ਖ਼ੁਸ਼ ਖ਼ਬਰੀ ਦੇ ਨਿਯਮਿਤ ਪ੍ਰਕਾਸ਼ਕ ਬਣਨ ਲਈ ਮਦਦ ਕਰਨਾ ਹੈ। ਸੇਵਾ ਨਿਗਾਹਬਾਨ ਅਜਿਹੇ ਅਧਿਐਨਾਂ ਦੀ ਤਰੱਕੀ ਉੱਤੇ ਨਜ਼ਰ ਰੱਖੇਗਾ। ਇਸ ਪ੍ਰੇਮਮਈ ਮਦਦ ਦਾ ਨਤੀਜਾ ਇਹ ਹੋਣਾ ਚਾਹੀਦਾ ਹੈ ਕਿ ਇਹ ਭੈਣ-ਭਰਾ ਯਹੋਵਾਹ ਦੇ ਸਾਮ੍ਹਣੇ ਆਪਣੀ ਜ਼ਿੰਮੇਵਾਰੀ ਦੇ ਭਾਰ ਨੂੰ ਚੁੱਕ ਸਕਣਗੇ ਅਤੇ ਸੱਚਾਈ ਵਿਚ ਪੱਕੀ ਤਰ੍ਹਾਂ ‘ਗੱਡ ਅਤੇ ਠੁੱਕ’ ਜਾਣਗੇ।—ਅਫ਼. 3:17; ਗਲਾ. 6:5.