ਪ੍ਰਚਾਰ ਵਿਚ ਆਪਣੇ ਸਮੇਂ ਦੀ ਚੰਗੀ ਤਰ੍ਹਾਂ ਵਰਤੋ ਕਰੋ
2014 ਸੇਵਾ ਸਾਲ ਵਿਚ ਯਹੋਵਾਹ ਦੇ ਗਵਾਹਾਂ ਨੇ ਪ੍ਰਚਾਰ ਵਿਚ 1 ਅਰਬ 94 ਕਰੋੜ 54 ਲੱਖ 87 ਹਜ਼ਾਰ 604 ਘੰਟੇ ਬਿਤਾਏ! ਇਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਯਹੋਵਾਹ ਦੀ ਸੇਵਾ ਵਿਚ ਬਿਜ਼ੀ ਰਹਿਣ ਦਾ ਪੱਕਾ ਇਰਾਦਾ ਕੀਤਾ ਹੈ। (ਜ਼ਬੂ. 110:3; 1 ਕੁਰਿੰ. 15:58) ‘ਥੋੜ੍ਹਾ ਸਮਾਂ ਰਹਿਣ’ ਕਰਕੇ ਕੀ ਅਸੀਂ ਪ੍ਰਚਾਰ ਦੌਰਾਨ ਆਪਣਾ ਕੀਮਤੀ ਸਮਾਂ ਜ਼ਿਆਦਾ ਲੋਕਾਂ ਨੂੰ ਮਿਲਣ ਵਿਚ ਲਾ ਸਕਦੇ ਹਾਂ?—1 ਕੁਰਿੰ. 7:29.
ਪ੍ਰਚਾਰ ਵਿਚ ਆਪਣੇ ਸਮੇਂ ਦੀ ਚੰਗੀ ਤਰ੍ਹਾਂ ਵਰਤੋਂ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਸ਼ਡਿਉਲ ਵਿਚ ਫੇਰ-ਬਦਲ ਕਰੀਏ। ਮਿਸਾਲ ਲਈ, ਜੇ ਤੁਸੀਂ ਪ੍ਰਚਾਰ ਦੇ ਕਿਸੇ ਇਕ ਤਰੀਕੇ ਨੂੰ ਵਰਤ ਕੇ ਇਕ ਜਾਂ ਇਸ ਤੋਂ ਜ਼ਿਆਦਾ ਘੰਟੇ ਬਿਨਾਂ ਕਿਸੇ ਨਾਲ ਗੱਲ ਕਰਦਿਆਂ ਬਿਤਾਉਂਦੇ ਹੋ, ਤਾਂ ਕੀ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨਾਲ ਗੱਲ ਕਰਨ ਲਈ ਫੇਰ-ਬਦਲ ਕਰ ਸਕਦੇ ਹੋ? ਹਰ ਜਗ੍ਹਾ ਦੇ ਆਪਣੇ ਹਾਲਾਤ ਹੁੰਦੇ ਹਨ। ਪਰ ਥੱਲੇ ਦਿੱਤੇ ਸੁਝਾਅ ਸਮੇਂ ਨੂੰ ਚੰਗੀ ਤਰ੍ਹਾਂ ਵਰਤਣ ਵਿਚ ਤੁਹਾਡੀ ਮਦਦ ਕਰ ਸਕਦੇ ਹਨ ਤਾਂਕਿ ਤੁਸੀਂ “ਹਵਾ ਵਿਚ ਮੁੱਕੇ” ਨਾ ਮਾਰੋ।—1 ਕੁਰਿੰ. 9:26.
ਘਰ-ਘਰ ਪ੍ਰਚਾਰ: ਬਹੁਤ ਸਾਲਾਂ ਤੋਂ ਪਬਲੀਸ਼ਰ ਘਰ-ਘਰ ਪ੍ਰਚਾਰ ਸਵੇਰ ਵੇਲੇ ਹੀ ਕਰਦੇ ਆ ਰਹੇ ਹਨ। ਜੇ ਦਿਨ ਦੌਰਾਨ ਲੋਕ ਘਰ ਨਹੀਂ ਮਿਲਦੇ, ਤਾਂ ਫਿਰ, ਕਿਉਂ ਨਾ ਘਰ-ਘਰ ਪ੍ਰਚਾਰ ਦੁਪਹਿਰੋਂ ਬਾਅਦ ਜਾਂ ਸ਼ਾਮ ਵੇਲੇ ਕਰੋ ਜਦੋਂ ਜ਼ਿਆਦਾ ਲੋਕ ਘਰੇ ਹੁੰਦੇ ਹਨ ਅਤੇ ਆਰਾਮ ਨਾਲ ਤੁਹਾਡੀ ਗੱਲ ਸੁਣ ਸਕਦੇ ਹਨ? ਦਿਨ ਦੌਰਾਨ ਸੜਕਾਂ ਜਾਂ ਕਾਰੋਬਾਰੀ ਇਲਾਕਿਆਂ ਵਿਚ ਪ੍ਰਚਾਰ ਕਰਨ ਦੇ ਵਧੀਆ ਨਤੀਜੇ ਨਿਕਲ ਸਕਦੇ ਹਨ।
ਪਬਲਿਕ ਥਾਵਾਂ ʼਤੇ ਪ੍ਰਚਾਰ: ਪਬਲੀਸ਼ਰ ਆਪਣੀ ਮੰਡਲੀ ਦੇ ਇਲਾਕੇ ਵਿਚ ਉਸ ਥਾਂ ʼਤੇ ਪ੍ਰਕਾਸ਼ਨਾਂ ਵਾਲੀ ਰੇੜ੍ਹੀ ਜਾਂ ਮੇਜ਼ ਰੱਖਦੇ ਹਨ ਜਿੱਥੋਂ ਦੀ ਬਹੁਤ ਸਾਰੇ ਲੋਕ ਪੈਦਲ ਆਉਂਦੇ-ਜਾਂਦੇ ਹਨ। (ਸਾਡੀ ਰਾਜ ਸੇਵਕਾਈ ਜੂਨ 2014, ਸਫ਼ਾ 3 ਦੇਖੋ।) ਜਿਹੜੀ ਜਗ੍ਹਾ ਪ੍ਰਕਾਸ਼ਨਾਂ ਵਾਲੀ ਰੇੜ੍ਹੀ ਜਾਂ ਮੇਜ਼ ਨੂੰ ਰੱਖਿਆ ਜਾਂਦਾ ਸੀ, ਜੇ ਹੁਣ ਉੱਥੇ ਘੱਟ ਹੀ ਲੋਕ ਪੈਦਲ ਆਉਂਦੇ-ਜਾਂਦੇ ਹਨ, ਤਾਂ ਮੰਡਲੀ ਦੀ ਸਰਵਿਸ ਕਮੇਟੀ ਕਿਸੇ ਹੋਰ ਜਗ੍ਹਾ ਮੇਜ਼ ਜਾ ਰੇੜ੍ਹੀ ਰੱਖਣ ਦਾ ਫ਼ੈਸਲਾ ਕਰ ਸਕਦੀ ਹੈ ਜਿੱਥੋਂ ਦੀ ਜ਼ਿਆਦਾ ਲੋਕ ਪੈਦਲ ਆਉਂਦੇ-ਜਾਂਦੇ ਹਨ।
ਰਿਟਰਨ ਵਿਜ਼ਿਟਾਂ ਅਤੇ ਬਾਈਬਲ ਸਟੱਡੀਆਂ: ਕੀ ਤੁਸੀਂ ਆਪਣੀਆਂ ਰਿਟਰਨ ਵਿਜ਼ਿਟਾਂ ਅਤੇ ਬਾਈਬਲ ਸਟੱਡੀਆਂ ਉਦੋਂ ਕਰਾ ਸਕਦੇ ਹੋ ਜਦ ਹੋਰ ਤਰੀਕਿਆਂ ਨਾਲ ਪ੍ਰਚਾਰ ਕਰਨਾ ਅਸਰਕਾਰੀ ਨਹੀਂ ਹੁੰਦਾ? ਮਿਸਾਲ ਲਈ, ਜੇ ਸ਼ਨੀਵਾਰ ਸਵੇਰ ਨੂੰ ਘਰ-ਘਰ ਪ੍ਰਚਾਰ ਵਧੀਆ ਹੁੰਦਾ ਹੈ, ਤਾਂ ਕੀ ਤੁਸੀਂ ਦੁਪਹਿਰ ਜਾਂ ਸ਼ਾਮ ਨੂੰ ਬਾਈਬਲ ਸਟੱਡੀਆਂ ਕਰਾ ਸਕਦੇ ਹੋ?
ਇਹ ਸੱਚ ਹੈ ਕਿ ਅਸੀਂ ਜਦ ਵੀ ਪ੍ਰਚਾਰ ਕਰਦੇ ਹਾਂ, ਤਾਂ ਅਸੀਂ ਪ੍ਰਚਾਰ ਦਾ ਸਮਾਂ ਲਿਖ ਸਕਦੇ ਹਾਂ। ਪਰ ਸਾਡੀ ਖ਼ੁਸ਼ੀ ਉਦੋਂ ਹੋਰ ਵਧ ਜਾਂਦੀ ਹੈ, ਜਦ ਲੋਕ ਸਾਡੀ ਗੱਲ ਸੁਣਦੇ ਹਨ। ਜੇ ਤੁਹਾਨੂੰ ਲੱਗਦਾ ਹੈ ਕਿ ਪ੍ਰਚਾਰ ਕਰਨ ਦਾ ਇਕ ਤਰੀਕਾ ਕਿਸੇ ਖ਼ਾਸ ਸਮੇਂ ʼਤੇ ਅਸਰਕਾਰੀ ਸਾਬਤ ਨਹੀਂ ਹੋ ਰਿਹਾ, ਤਾਂ ਕੋਈ ਹੋਰ ਤਰੀਕਾ ਵਰਤਣ ਦੀ ਕੋਸ਼ਿਸ਼ ਕਰੋ। “ਖੇਤ ਦੇ ਮਾਲਕ” ਯਹੋਵਾਹ ਨੂੰ ਅਗਵਾਈ ਲਈ ਪ੍ਰਾਰਥਨਾ ਕਰੋ ਤਾਂਕਿ ਤੁਸੀਂ ਪ੍ਰਚਾਰ ਵਿਚ ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤ ਸਕੋ।—ਮੱਤੀ 9:38.