ਆਪਣੇ ਸਮੇਂ ਨੂੰ ਪ੍ਰਭਾਵਕਾਰੀ ਤਰੀਕੇ ਨਾਲ ਇਸਤੇਮਾਲ ਕਰੋ
1 ਸਾਡੇ ਵਿੱਚੋਂ ਹਰ ਇਕ ਨੂੰ ਹਰ ਹਫ਼ਤੇ ਇੱਕੋ ਜਿਹਾ ਸਮਾਂ ਮਿਲਦਾ ਹੈ। ਸਮੇਂ ਦਾ ਜਿਹੜਾ ਹਿੱਸਾ ਅਸੀਂ ਖ਼ੁਸ਼ ਖ਼ਬਰੀ ਫੈਲਾਉਣ ਦੇ ਲਈ ਲਗਾਉਂਦੇ ਹਾਂ ਉਹ ਖ਼ਾਸ ਕਰਕੇ ਕੀਮਤੀ ਹੈ, ਕਿਉਂਕਿ ਇਹ ਜਾਨਾਂ ਬਚਾਉਣ ਦੇ ਕੰਮ ਵਿਚ ਲਗਾਇਆ ਜਾਂਦਾ ਹੈ। (ਰੋਮੀ. 1:16) ਪ੍ਰਚਾਰ ਲਈ ਚੰਗੀ ਤਿਆਰੀ ਕਰ ਕੇ, ਪ੍ਰਚਾਰ ਲਈ ਰੱਖੀਆਂ ਗਈਆਂ ਸਭਾਵਾਂ ਵਿਚ ਸਮੇਂ ਸਿਰ ਪਹੁੰਚ ਕੇ ਅਤੇ ਖੇਤਰ ਵਿਚ ਫ਼ੌਰਨ ਜਾਣ ਦੁਆਰਾ ਅਸੀਂ ਇਸ ਸਮੇਂ ਪ੍ਰਤੀ ਆਪਣੀ ਕਦਰਦਾਨੀ ਦਿਖਾਉਂਦੇ ਹਾਂ। ਸਾਨੂੰ ਇੰਤਜ਼ਾਰ ਕਰਨ ਦੀ ਬਜਾਇ ਪ੍ਰਚਾਰ ਕਰਨਾ ਚਾਹੀਦਾ ਹੈ। ਕਿਉਂਕਿ ਯਹੋਵਾਹ ਨੇ ਸਾਨੂੰ ਸਿਖਾਇਆ ਹੈ ਕਿ “ਹਰੇਕ ਕੰਮ ਦਾ ਇੱਕ ਸਮਾ ਹੈ,” ਇਸ ਲਈ ਸਾਨੂੰ ਸੇਵਕਾਈ ਲਈ ਰੱਖੇ ਗਏ ਸਮੇਂ ਨੂੰ ਪ੍ਰਭਾਵਕਾਰੀ ਤਰੀਕੇ ਨਾਲ ਇਸਤੇਮਾਲ ਕਰਨ ਦੀ ਲੋੜ ਹੈ।—ਉਪ. 3:1.
2 ਆਪਣੇ ਸਮੇਂ ਨੂੰ ਅਕਲਮੰਦੀ ਨਾਲ ਇਸਤੇਮਾਲ ਕਰੋ: ਜਦੋਂ ਅਸੀਂ ਦ੍ਰਿੜ੍ਹਤਾ ਨਾਲ ਅਨੁਸੂਚੀ ਦੇ ਅਨੁਸਾਰ ਚੱਲਦੇ ਹੋਏ ਖੇਤਰ ਸੇਵਕਾਈ ਵਿਚ ਨਿਯਮਿਤ ਹਿੱਸਾ ਲੈਂਦੇ ਹਾਂ, ਤਾਂ ਉਦੋਂ ਸਾਨੂੰ ਬਹੁਤ ਸਾਰੀਆਂ ਬਰਕਤਾਂ ਮਿਲਦੀਆਂ ਹਨ। ਨਿਰਸੰਦੇਹ, ਜਿੰਨਾ ਸਮਾਂ ਅਸੀਂ ਸੇਵਕਾਈ ਵਿਚ ਬਿਤਾਵਾਂਗੇ, ਉੱਨੇ ਹੀ ਚੰਗੇ ਨਤੀਜੇ ਸਾਨੂੰ ਮਿਲਣਗੇ। ਕੀ ਅਸੀਂ ਆਪਣੇ ਨਿੱਤ-ਕਰਮ ਵਿਚ ਕੁਝ ਤਬਦੀਲੀਆਂ ਕਰ ਕੇ, ਖੇਤਰ ਸੇਵਾ ਵਿਚ ਹੋਰ ਜ਼ਿਆਦਾ ਸਮਾਂ ਲਗਾ ਸਕਦੇ ਹਾਂ? ਉਦਾਹਰਣ ਲਈ, ਸਿਨੱਚਰਵਾਰ ਨੂੰ ਰਸਾਲਾ ਕਾਰਜ ਕਰਨ ਤੋਂ ਬਾਅਦ, ਕੀ ਅਸੀਂ ਕੁਝ ਹੋਰ ਸਮਾਂ ਪੁਨਰ-ਮੁਲਾਕਾਤਾਂ ਕਰਨ ਵਿਚ ਲਗਾ ਸਕਦੇ ਹਾਂ? ਜੇਕਰ ਅਸੀਂ ਐਤਵਾਰ ਨੂੰ ਕੁਝ ਸਮੇਂ ਲਈ ਖੇਤਰ ਸੇਵਾ ਕਰਦੇ ਹਾਂ, ਤਾਂ ਕੀ ਅਸੀਂ ਕੁਝ ਸਮਾਂ ਪੁਨਰ-ਮੁਲਾਕਾਤਾਂ ਕਰਨ ਜਾਂ ਇਕ ਬਾਈਬਲ ਅਧਿਐਨ ਕਰਵਾਉਣ ਵਿਚ ਵੀ ਲਗਾ ਸਕਦੇ ਹਾਂ? ਕੀ ਅਸੀਂ ਘਰ-ਘਰ ਦੀ ਸੇਵਕਾਈ ਕਰਨ ਦੇ ਨਾਲ-ਨਾਲ ਸੜਕ ਗਵਾਹੀ ਵੀ ਕਰ ਸਕਦੇ ਹਾਂ? ਇਨ੍ਹਾਂ ਜਾਂ ਹੋਰ ਤਰੀਕਿਆਂ ਨਾਲ, ਅਸੀਂ ਆਪਣੀ ਸੇਵਾ ਵਿਚ ਸੁਧਾਰ ਕਰਨ ਦੇ ਯੋਗ ਹੋ ਸਕਦੇ ਹਾਂ।
3 ਜਦੋਂ ਅਸੀਂ ਸੇਵਕਾਈ ਵਿਚ ਸਚੇਤ ਨਹੀਂ ਹੁੰਦੇ ਤਾਂ ਅਸੀਂ ਆਪਣਾ ਕੀਮਤੀ ਸਮਾਂ ਗੁਆ ਸਕਦੇ ਹਾਂ। ਨਿਸ਼ਚਿਤ ਹੀ, ਜਦੋਂ ਬਹੁਤ ਠੰਢ ਜਾਂ ਗਰਮੀ ਹੁੰਦੀ ਹੈ, ਤਾਂ ਚਾਹ ਜਾਂ ਕੋਲਡ ਡ੍ਰਿੰਕ ਪੀਣ ਲਈ ਥੋੜ੍ਹਾ ਸਮਾਂ ਰੁਕਣਾ ਸਾਨੂੰ ਤਰੋਤਾਜ਼ਾ ਕਰੇਗਾ ਅਤੇ ਹੋਰ ਜ਼ਿਆਦਾ ਸਮੇਂ ਲਈ ਸੇਵਕਾਈ ਕਰਦੇ ਰਹਿਣ ਵਿਚ ਮਦਦ ਕਰੇਗਾ। ਪਰ ਸੰਤੁਲਿਤ ਹੋਵੋ, ਕਿਉਂਕਿ ਹੋ ਸਕਦਾ ਹੈ ਕਿ ਚਾਹ-ਪਾਣੀ ਲਈ ਰੁਕਣਾ ਹਮੇਸ਼ਾ ਜ਼ਰੂਰੀ ਨਾ ਹੋਵੇ।
4 ਹਾਲ ਹੀ ਦੇ ਸਾਲਾਂ ਵਿਚ ਲੋਕਾਂ ਨੂੰ ਘਰਾਂ ਵਿਚ ਮਿਲਣਾ ਬਹੁਤ ਹੀ ਮੁਸ਼ਕਲ ਹੋ ਗਿਆ ਹੈ। ਇਸ ਸਥਿਤੀ ਨਾਲ ਨਜਿੱਠਣ ਲਈ, ਬਹੁਤ ਸਾਰੇ ਪ੍ਰਕਾਸ਼ਕਾਂ ਨੇ ਘਰ-ਘਰ ਜਾ ਕੇ ਗਵਾਹੀ ਦੇਣ ਦੇ ਸਮੇਂ ਨੂੰ ਬਦਲਿਆ ਹੈ। ਕਿਉਂ ਨਾ ਢਲਦੀ ਦੁਪਹਿਰ ਜਾਂ ਸ਼ਾਮ ਦੇ ਸਮੇਂ ਗਵਾਹੀ ਦੇਣ ਦੀ ਕੋਸ਼ਿਸ਼ ਕਰੀਏ?
5 ਜਦੋਂ ਅਸੀਂ ਸੜਕ ਗਵਾਹੀ ਕਾਰਜ ਕਰਦੇ ਹਾਂ, ਤਾਂ ਇਹ ਚੰਗਾ ਹੋਵੇਗਾ ਜੇਕਰ ਅਸੀਂ ਆਪਸ ਵਿਚ ਇਕ ਦੂਜੇ ਨਾਲ ਗੱਲ-ਬਾਤ ਨਾ ਕਰੀਏ। ਇਸ ਦੀ ਬਜਾਇ, ਇਕ ਦੂਜੇ ਤੋਂ ਵੱਖਰੇ ਖੜ੍ਹੇ ਹੋਵੋ ਅਤੇ ਲੋਕਾਂ ਕੋਲ ਜਾਓ ਤੇ ਉਨ੍ਹਾਂ ਨਾਲ ਗੱਲ-ਬਾਤ ਕਰੋ। ਇਸ ਤਰ੍ਹਾਂ ਕਰਨ ਨਾਲ, ਸਮੇਂ ਨੂੰ ਹੋਰ ਜ਼ਿਆਦਾ ਪ੍ਰਭਾਵਕਾਰੀ ਤਰੀਕੇ ਨਾਲ ਇਸਤੇਮਾਲ ਕੀਤਾ ਜਾਵੇਗਾ ਅਤੇ ਇਸ ਕੰਮ ਤੋਂ ਬਹੁਤ ਜ਼ਿਆਦਾ ਖ਼ੁਸ਼ੀ ਮਿਲੇਗੀ।
6 ਗਵਾਹੀ ਦੇਣ ਦੇ ਮੌਕਿਆਂ ਦਾ ਫ਼ਾਇਦਾ ਉਠਾਓ: ਜਦੋਂ ਇਕ ਤੀਵੀਂ ਨੇ ਕਿਹਾ ਕਿ ਉਸ ਨੂੰ ਗੱਲ ਸੁਣਨ ਵਿਚ ਕੋਈ ਦਿਲਚਸਪੀ ਨਹੀਂ, ਤਾਂ ਗਵਾਹ ਨੇ ਪੁੱਛਿਆ ਕਿ ਕੀ ਘਰ ਵਿਚ ਕੋਈ ਹੋਰ ਹੈ ਜਿਸ ਨਾਲ ਉਹ ਗੱਲ ਕਰ ਸਕਦੀ ਹੈ। ਇਹ ਪੁੱਛਣ ਤੇ ਭੈਣ ਘਰ ਦੇ ਮਾਲਕ ਨਾਲ ਗੱਲ-ਬਾਤ ਕਰ ਸਕੀ, ਜਿਹੜਾ ਬਹੁਤ ਸਾਲਾਂ ਤੋਂ ਬੀਮਾਰ ਸੀ ਅਤੇ ਬਹੁਤਾ ਕਰਕੇ ਮੰਜੇ ਤੇ ਲੰਮਾ ਪਿਆ ਰਹਿੰਦਾ ਸੀ। ਪਰਮੇਸ਼ੁਰ ਦੇ ਬਚਨ ਵਿਚ ਦਿੱਤੀ ਗਈ ਆਸ ਕਰਕੇ ਉਸ ਨੇ ਜੀਵਨ ਵਿਚ ਦੁਬਾਰਾ ਤੋਂ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। ਜਲਦੀ ਹੀ ਉਹ ਠੀਕ ਹੋ ਗਿਆ ਤੇ ਰਾਜ-ਗ੍ਰਹਿ ਵਿਖੇ ਸਭਾਵਾਂ ਵਿਚ ਜਾਣ ਲੱਗ ਪਿਆ ਅਤੇ ਆਪਣੀ ਨਵੀਂ ਆਸ ਨੂੰ ਦੂਜਿਆਂ ਨਾਲ ਸਾਂਝਾ ਕਰਨ ਲੱਗ ਪਿਆ!
7 ਇਕ ਕਿਸ਼ੋਰ ਭੈਣ ਨੇ ਕਲੀਸਿਯਾ ਪੁਸਤਕ ਅਧਿਐਨ ਤੋਂ ਇਕ ਘੰਟਾ ਪਹਿਲਾਂ ਖੇਤਰ ਸੇਵਾ ਵਿਚ ਭਾਗ ਲੈਣ ਦੇ ਸੁਝਾਅ ਨੂੰ ਲਾਗੂ ਕੀਤਾ। ਪਹਿਲੇ ਦਰਵਾਜ਼ੇ ਤੇ ਹੀ, ਉਸ ਨੂੰ 13 ਸਾਲ ਦੀ ਇਕ ਕੁੜੀ ਮਿਲੀ ਜਿਸ ਨੇ ਧਿਆਨ ਨਾਲ ਸੁਣਿਆ ਅਤੇ ਸਾਹਿੱਤ ਵੀ ਲਿਆ। ਸਕੂਲ ਵਿਚ ਅਗਲੇ ਦਿਨ, ਇਸ ਨੌਜਵਾਨ ਭੈਣ ਨੇ ਇਸੇ ਕੁੜੀ ਨੂੰ ਦੇਖਿਆ। ਇਸ ਤੋਂ ਜਲਦੀ ਹੀ ਬਾਅਦ, ਉਸ ਨੇ ਉਸ ਨੂੰ ਬਾਈਬਲ ਅਧਿਐਨ ਕਰਨ ਦੀ ਪੇਸ਼ਕਸ਼ ਕੀਤੀ ਅਤੇ ਉਸ ਕੁੜੀ ਨੇ ਸਵੀਕਾਰ ਕਰ ਲਈ।
8 ਸਮੇਂ ਦੀ ਚੰਗੀ ਵਰਤੋਂ ਕਰੋ: ਖੇਤਰ ਸੇਵਾ ਵਿਚ ਨਿਯਮਿਤ ਤੌਰ ਤੇ ਹਿੱਸਾ ਲੈਣ ਨਾਲ ਅਸੀਂ ਖ਼ੁਸ਼ ਖ਼ਬਰੀ ਨੂੰ ਪੇਸ਼ ਕਰਨ ਦੇ ਆਪਣੇ ਹੁਨਰ ਨੂੰ ਹੋਰ ਵੀ ਨਿਖਾਰ ਸਕਦੇ ਹਾਂ। ਕੀ ਤੁਸੀਂ ਹੋਰ ਜ਼ਿਆਦਾ ਪ੍ਰਭਾਵਕਾਰੀ ਪ੍ਰਸਤਾਵਨਾ ਦੇ ਕੇ ਦਰਵਾਜ਼ੇ ਤੇ ਗੱਲ-ਬਾਤ ਸ਼ੁਰੂ ਕਰਨ ਦੀ ਆਪਣੀ ਯੋਗਤਾ ਵਿਚ ਸੁਧਾਰ ਕਰ ਸਕਦੇ ਹੋ? ਇਕ ਗ੍ਰਹਿ ਬਾਈਬਲ ਅਧਿਐਨ ਕਰਾਉਂਦੇ ਸਮੇਂ, ਕੀ ਤੁਸੀਂ ਹੋਰ ਜ਼ਿਆਦਾ ਮਾਹਰ ਸਿੱਖਿਅਕ ਬਣ ਸਕਦੇ ਹੋ? ਇਸ ਤਰ੍ਹਾਂ ਕਰਨ ਦੁਆਰਾ, ਤੁਸੀਂ ਸੇਵਾ ਵਿਚ ਆਪਣੇ ਸਮੇਂ ਨੂੰ ਸੱਚ-ਮੁੱਚ ਪ੍ਰਭਾਵਕਾਰੀ ਤਰੀਕੇ ਨਾਲ ਇਸਤੇਮਾਲ ਕਰ ਸਕਦੇ ਹੋ ਅਤੇ ਆਪਣੀ ਸੇਵਕਾਈ ਨੂੰ ਹੋਰ ਜ਼ਿਆਦਾ ਫਲਦਾਇਕ ਬਣਾ ਸਕਦੇ ਹੋ।—1 ਤਿਮੋ. 4:16.
9 ਕਿਉਂਕਿ ‘ਸਮਾ ਘਟ ਗਿਆ ਹੈ,’ ਸਾਡਾ ਜੀਵਨ ਮਸੀਹੀ ਕੰਮਾਂ ਨਾਲ ਰੁੱਝਿਆ ਹੋਣਾ ਚਾਹੀਦਾ ਹੈ। (1 ਕੁਰਿੰ. 7:29) ਪ੍ਰਚਾਰ ਕਰਨ ਦੇ ਸਮੇਂ ਨੂੰ ਪਹਿਲੇ ਦਰਜੇ ਤੇ ਰੱਖਣਾ ਚਾਹੀਦਾ ਹੈ। ਆਓ ਅਸੀਂ ਸੇਵਕਾਈ ਵਿਚ ਵਧੀਆ ਤਰੀਕੇ ਨਾਲ ਤੇ ਜੋਸ਼ ਨਾਲ ਹਿੱਸਾ ਲਈਏ। ਸਮਾਂ ਇਕ ਅਦਭੁਤ ਚੀਜ਼ ਹੈ ਜੋ ਯਹੋਵਾਹ ਨੇ ਸਾਨੂੰ ਦਿੱਤਾ ਹੈ। ਹਮੇਸ਼ਾ ਇਸ ਨੂੰ ਅਕਲਮੰਦੀ ਨਾਲ ਅਤੇ ਪ੍ਰਭਾਵਕਾਰੀ ਤਰੀਕੇ ਨਾਲ ਇਸਤੇਮਾਲ ਕਰੋ।
[ਸਫ਼ਾ 4 ਉੱਤੇ ਡੱਬੀ]
ਇਨ੍ਹਾਂ ਸੁਝਾਵਾਂ ਤੇ ਵਿਚਾਰ ਕਰੋ:
◼ ਖੇਤਰ ਸੇਵਾ ਲਈ ਰੱਖੀਆਂ ਸਭਾਵਾਂ ਵਿਚ ਸਮੇਂ ਤੇ ਪੁੱਜੋ।
◼ ਜਿੱਥੇ ਤਕ ਉਚਿਤ ਹੋਵੇ, ਗਵਾਹੀ ਦੇਣ ਵਾਲੇ ਗਰੁੱਪਾਂ ਨੂੰ ਛੋਟਾ ਰੱਖੋ।
◼ ਖੇਤਰ ਵਿਚ ਦੇਰੀ ਨਾਲ ਜਾਣ ਤੋਂ ਪਰਹੇਜ਼ ਕਰੋ।
◼ ਖੇਤਰ ਵਿਚ ਉਦੋਂ ਕੰਮ ਕਰੋ ਜਦੋਂ ਜ਼ਿਆਦਾਤਰ ਲੋਕ ਘਰਾਂ ਵਿਚ ਹੁੰਦੇ ਹਨ।
◼ ਕਦੇ-ਕਦਾਈਂ ਇਕੱਲੇ ਕੰਮ ਕਰੋ ਜੇਕਰ ਇਸ ਤਰ੍ਹਾਂ ਕਰਨਾ ਸੁਰੱਖਿਅਤ ਹੋਵੇ।
◼ ਘਰ-ਘਰ ਦੀ ਸੇਵਕਾਈ ਦੇ ਖੇਤਰ ਦੇ ਨੇੜੇ-ਨੇੜੇ ਪੁਨਰ-ਮੁਲਾਕਾਤਾਂ ਕਰੋ।
◼ ਜਦੋਂ ਗਰੁੱਪ ਦੇ ਦੂਜੇ ਭੈਣ-ਭਰਾ ਨੂੰ ਕਿਸੇ ਘਰ ਵਿਚ ਗੱਲ-ਬਾਤ ਕਰਦੇ ਹੋਏ ਦੇਰ ਹੋ ਜਾਂਦੀ ਹੈ ਤਾਂ ਉਸ ਵੇਲੇ ਤੁਸੀਂ ਵੀ ਸੇਵਾ ਵਿਚ ਰੁੱਝੇ ਰਹੋ।
◼ ਜਦੋਂ ਵੀ ਸੰਭਵ ਹੋਵੇ, ਹਾਲਾਤਾਂ ਨੂੰ ਦੇਖਦੇ ਹੋਏ ਇਕ ਘੰਟੇ ਤੋਂ ਜ਼ਿਆਦਾ ਸਮੇਂ ਤਕ ਸੇਵਕਾਈ ਕਰੋ।