12-18 ਦਸੰਬਰ ਦੇ ਹਫ਼ਤੇ ਦੀ ਅਨੁਸੂਚੀ
12-18 ਦਸੰਬਰ
ਗੀਤ 13 (113) ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
bh ਅਧਿ. 16 ਪੈਰੇ 9-15 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਯਸਾਯਾਹ 6-10 (10 ਮਿੰਟ)
ਨੰ. 1: ਯਸਾਯਾਹ 6:1-13 (4 ਮਿੰਟ ਜਾਂ ਘੱਟ)
ਨੰ. 2: ਅਸੀਂ ਕਿਵੇਂ ਪਰਮੇਸ਼ੁਰ ਨੂੰ ਪਿਆਰ ਕਰਦੇ ਰਹਿ ਸਕਦੇ ਹਾਂ?—w09 8/15 ਸਫ਼ੇ 18, 19 ਪੈਰੇ 3-5 (5 ਮਿੰਟ)
ਨੰ. 3: ਪ੍ਰੇਮ ਕਿਉਂ ਕਦੇ ਨਹੀਂ ਟਲਦਾ—1 ਕੁਰਿੰ. 13:8; 1 ਯੂਹੰ. 4:8 (5 ਮਿੰਟ)
□ ਸੇਵਾ ਸਭਾ:
ਗੀਤ 14 (117)
5 ਮਿੰਟ: ਘੋਸ਼ਣਾਵਾਂ।
15 ਮਿੰਟ: ਸਾਲ 2012 ਲਈ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਪ੍ਰੋਗ੍ਰਾਮ। ਸਕੂਲ ਓਵਰਸੀਅਰ ਦੁਆਰਾ ਭਾਸ਼ਣ। ਸਾਲ 2012 ਦੇ ਸਕੂਲ ਪ੍ਰੋਗ੍ਰਾਮ ਵਿੱਚੋਂ ਉਨ੍ਹਾਂ ਗੱਲਾਂ ʼਤੇ ਜ਼ੋਰ ਦਿਓ ਜਿਨ੍ਹਾਂ ਵੱਲ ਭੈਣ-ਭਰਾਵਾਂ ਨੂੰ ਧਿਆਨ ਦੇਣ ਦੀ ਲੋੜ ਹੈ। ਸਹਾਇਕ ਸਲਾਹਕਾਰ ਦੀ ਭੂਮਿਕਾ ਬਾਰੇ ਦੱਸੋ। ਜਦੋਂ ਕਿਸੇ ਨੂੰ ਕੋਈ ਭਾਸ਼ਣ ਪੇਸ਼ ਕਰਨ ਲਈ ਦਿੱਤਾ ਜਾਂਦਾ ਹੈ, ਤਾਂ ਉਹ ਇਸ ਨੂੰ ਗੰਭੀਰਤਾ ਨਾਲ ਲਵੇ। ਹੱਲਾਸ਼ੇਰੀ ਦਿਓ ਕਿ ਸਾਰੇ ਜਣੇ ਹਫ਼ਤੇ ਦੀ ਬਾਈਬਲ ਰੀਡਿੰਗ ਵਿੱਚੋਂ ਖ਼ਾਸ ਗੱਲਾਂ ਦੱਸਣ ਵਿਚ ਹਿੱਸਾ ਲੈਣ ਅਤੇ ਹਰ ਹਫ਼ਤੇ ਸਕੂਲ ਓਵਰਸੀਅਰ ਦੁਆਰਾ ਸੇਵਾ ਸਕੂਲ (ਹਿੰਦੀ) ਕਿਤਾਬ ਵਿੱਚੋਂ ਦਿੱਤੇ ਜਾਂਦੇ ਸੁਝਾਵਾਂ ਨੂੰ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕਰਨ।
15 ਮਿੰਟ: “ਅਸੀਂ ਗਵਾਹੀ ਦੇਣ ਲਈ ਹਮੇਸ਼ਾ ਤਿਆਰ ਹਾਂ।” ਸਵਾਲ-ਜਵਾਬ। ਪੈਰਾ 2 ਦੀ ਚਰਚਾ ਕਰਦਿਆਂ, ਇਕ ਪਬਲੀਸ਼ਰ ਦੀ ਛੋਟੀ ਜਿਹੀ ਇੰਟਰਵਿਊ ਲਵੋ ਜੋ ਮੌਕਾ ਮਿਲਣ ਤੇ ਗਵਾਹੀ ਦੇਣ ਵਿਚ ਅਸਰਕਾਰੀ ਹੈ। ਉਸ ਨੂੰ ਸਮਝਾਉਣ ਲਈ ਕਹੋ ਕਿ ਉਹ ਕਿੱਦਾਂ ਤਿਆਰੀ ਕਰਦਾ ਹੈ ਅਤੇ ਉਹ ਇਕ ਵਧੀਆ ਤਜਰਬਾ ਸੁਣਾ ਸਕਦਾ ਹੈ।
ਗੀਤ 29 (222) ਅਤੇ ਪ੍ਰਾਰਥਨਾ