23-29 ਜਨਵਰੀ ਦੇ ਹਫ਼ਤੇ ਦੀ ਅਨੁਸੂਚੀ
23-29 ਜਨਵਰੀ
ਗੀਤ 28 (221) ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
bh ਅਧਿ. 18 ਪੈਰੇ 1-7 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਯਸਾਯਾਹ 38-42 (10 ਮਿੰਟ)
ਨੰ. 1: ਯਸਾਯਾਹ 39:1–40:5 (4 ਮਿੰਟ ਜਾਂ ਘੱਟ)
ਨੰ. 2: ਜਦੋਂ ਇਕ ਪਰਿਵਾਰਕ ਸਦੱਸ ਬੀਮਾਰ ਹੁੰਦਾ ਹੈ—fy ਸਫ਼ੇ 116, 117 ਪੈਰੇ 1-4 (5 ਮਿੰਟ)
ਨੰ. 3: ਪਰਮੇਸ਼ੁਰੀ ਸਿੱਖਿਆ ਦੀ ਉੱਤਮਤਾ—ਫ਼ਿਲਿ. 3:8 (5 ਮਿੰਟ)
□ ਸੇਵਾ ਸਭਾ:
ਗੀਤ 19 (143)
10 ਮਿੰਟ: ਘੋਸ਼ਣਾਵਾਂ। ਦੱਸੋ ਕਿ ਫਰਵਰੀ ਵਿਚ ਕਿਹੜਾ ਸਾਹਿੱਤ ਪੇਸ਼ ਕੀਤਾ ਜਾਵੇਗਾ ਅਤੇ ਇਕ-ਦੋ ਪ੍ਰਦਰਸ਼ਨ ਕਰ ਕੇ ਦਿਖਾਓ। ਭੈਣਾਂ-ਭਰਾਵਾਂ ਨੂੰ ਅਗਲੀ ਸੇਵਾ ਸਭਾ ਲਈ ਨਵੰਬਰ 2006 ਦੀ ਸਾਡੀ ਰਾਜ ਸੇਵਕਾਈ ਦਾ ਅੰਤਰ-ਪੱਤਰ ਲਿਆਉਣ ਲਈ ਕਹੋ।
10 ਮਿੰਟ: ਅਸੀਂ ਕੀ ਸਿੱਖਦੇ ਹਾਂ? ਚਰਚਾ। ਕਿਸੇ ਨੂੰ ਮਰਕੁਸ 10:17-30 ਪੜ੍ਹਨ ਲਈ ਕਹੋ। ਗੌਰ ਕਰੋ ਕਿ ਇਹ ਆਇਤਾਂ ਪ੍ਰਚਾਰ ਦੇ ਕੰਮ ਵਿਚ ਸਾਡੀ ਕਿੱਦਾਂ ਮਦਦ ਕਰ ਸਕਦੀਆਂ ਹਨ।
15 ਮਿੰਟ: “‘ਹਰ ਤਰ੍ਹਾਂ ਦੇ ਲੋਕਾਂ’ ਨੂੰ ਪ੍ਰਚਾਰ ਕਰੋ।” ਸਵਾਲ-ਜਵਾਬ। ਅੰਤਰ-ਪੱਤਰ ਵਿਚ ਦੱਸੇ ਹਰ ਬਰੋਸ਼ਰ ਦੇ ਮਕਸਦ ਦੀ ਚਰਚਾ ਕਰੋ। ਫਿਰ ਦੋ ਬਰੋਸ਼ਰ ਚੁਣੋ ਜੋ ਤੁਹਾਡੇ ਇਲਾਕੇ ਵਿਚ ਲੋਕਾਂ ਲਈ ਫ਼ਾਇਦੇਮੰਦ ਸਾਬਤ ਹੋ ਸਕਦੇ ਹਨ। ਦੋਵਾਂ ਬਰੋਸ਼ਰਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸੋ ਅਤੇ ਪ੍ਰਦਰਸ਼ਨ ਕਰ ਕੇ ਦਿਖਾਓ ਕਿ ਇਹ ਕਿਵੇਂ ਪੇਸ਼ ਕੀਤੇ ਜਾ ਸਕਦੇ ਹਨ।
ਗੀਤ 27 (212) ਅਤੇ ਪ੍ਰਾਰਥਨਾ