26 ਮਾਰਚ–1 ਅਪ੍ਰੈਲ ਦੇ ਹਫ਼ਤੇ ਦੀ ਅਨੁਸੂਚੀ
26 ਮਾਰਚ–1 ਅਪ੍ਰੈਲ
ਗੀਤ 27 (212) ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 2 ਪੈਰੇ 10-17 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਯਿਰਮਿਯਾਹ 12-16 (10 ਮਿੰਟ)
ਨੰ. 1: ਯਿਰਮਿਯਾਹ 13:1-14 (4 ਮਿੰਟ ਜਾਂ ਘੱਟ)
ਨੰ. 2: ਮੈਮੋਰੀਅਲ ਵਿਚ ਕਿਨ੍ਹਾਂ ਨੂੰ ਰੋਟੀ ਖਾਣੀ ਤੇ ਦਾਖਰਸ ਪੀਣਾ ਚਾਹੀਦਾ ਹੈ? (5 ਮਿੰਟ)
ਨੰ. 3: ਮੈਮੋਰੀਅਲ ਕਿੰਨੀ ਵਾਰ ਤੇ ਕਦੋਂ ਮਨਾਇਆ ਜਾਣਾ ਚਾਹੀਦਾ ਹੈ? (5 ਮਿੰਟ)
□ ਸੇਵਾ ਸਭਾ:
ਗੀਤ 25 (191)
5 ਮਿੰਟ: ਘੋਸ਼ਣਾਵਾਂ। ਮੰਡਲੀ ਨੂੰ ਦੱਸੋ ਕਿ ਕਿਹੜੇ-ਕਿਹੜੇ ਇਲਾਕਿਆਂ ਵਿਚ ਹਾਲੇ ਮੈਮੋਰੀਅਲ ਸੱਦਾ-ਪੱਤਰ ਵੰਡਣ ਦੀ ਲੋੜ ਹੈ।
10 ਮਿੰਟ: ਪਰਾਹੁਣਚਾਰੀ ਕਰਨੀ ਨਾ ਭੁੱਲੋ। (ਇਬ. 13:1, 2) ਬਜ਼ੁਰਗ ਦੁਆਰਾ ਭਾਸ਼ਣ। ਦੱਸੋ ਕਿ ਮੈਮੋਰੀਅਲ ਮਨਾਉਣ ਲਈ ਕਿਹੜੇ ਇੰਤਜ਼ਾਮ ਕੀਤੇ ਗਏ ਹਨ। ਸੁਝਾਅ ਦਿਓ ਕਿ ਮੈਮੋਰੀਅਲ ਤੇ ਪਹਿਲੀ ਵਾਰ ਆਏ ਲੋਕਾਂ ਅਤੇ ਨਿਹਚਾ ਵਿਚ ਕਮਜ਼ੋਰ ਪੈ ਚੁੱਕੇ ਭੈਣਾਂ-ਭਰਾਵਾਂ ਦੀ ਅਸੀਂ ਸਾਰੇ ਜਣੇ ਕਿੱਦਾਂ ਪਰਾਹੁਣਚਾਰੀ ਕਰ ਸਕਦੇ ਹਾਂ। ਇਕ ਛੋਟਾ ਜਿਹਾ ਪ੍ਰਦਰਸ਼ਨ ਕਰ ਕੇ ਦਿਖਾਓ ਜਿਸ ਦੇ ਪਹਿਲੇ ਹਿੱਸੇ ਵਿਚ ਇਕ ਪਬਲੀਸ਼ਰ ਪ੍ਰੋਗ੍ਰਾਮ ਸ਼ੁਰੂ ਹੋਣ ਤੋਂ ਪਹਿਲਾਂ ਇਕ ਜਣੇ ਦਾ ਸੁਆਗਤ ਕਰਦਾ ਹੈ ਜਿਸ ਨੂੰ ਮੁਹਿੰਮ ਦੌਰਾਨ ਸੱਦਾ-ਪੱਤਰ ਮਿਲਿਆ ਸੀ। ਦੂਜੇ ਹਿੱਸੇ ਵਿਚ ਦਿਖਾਓ ਕਿ ਪ੍ਰੋਗ੍ਰਾਮ ਸਮਾਪਤ ਹੋਣ ਤੇ ਉਹ ਉਸ ਦੀ ਦਿਲਚਸਪੀ ਵਧਾਉਣ ਲਈ ਕੀ ਇੰਤਜ਼ਾਮ ਕਰਦਾ ਹੈ।
20 ਮਿੰਟ: ਬੱਚਿਆਂ ਦੇ ਦਿਲਾਂ ਵਿਚ ਯਹੋਵਾਹ ਲਈ ਪਿਆਰ ਪੈਦਾ ਕਰੋ—ਅਧਿਐਨ। 1 ਸਤੰਬਰ 2007 ਦੇ ਪਹਿਰਾਬੁਰਜ ਦੇ ਸਫ਼ੇ 27, 28, ਪੈਰੇ 8-12 ʼਤੇ ਆਧਾਰਿਤ ਚਰਚਾ।
ਗੀਤ 5 (45) ਅਤੇ ਪ੍ਰਾਰਥਨਾ