9-15 ਅਪ੍ਰੈਲ ਦੇ ਹਫ਼ਤੇ ਦੀ ਅਨੁਸੂਚੀ
9-15 ਅਪ੍ਰੈਲ
ਗੀਤ 22 (185) ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 3 ਪੈਰੇ 1-14 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਯਿਰਮਿਯਾਹ 22-24 (10 ਮਿੰਟ)
ਨੰ. 1: ਯਿਰਮਿਯਾਹ 23:15-23 (4 ਮਿੰਟ ਜਾਂ ਘੱਟ)
ਨੰ. 2: ਨਵੀਂ ਦੁਨੀਆਂ ਵਿਚ ਜ਼ਿੰਦਗੀ ਬੋਰਿੰਗ ਕਿਉਂ ਨਹੀਂ ਹੋਵੇਗੀ? (5 ਮਿੰਟ)
ਨੰ. 3: ਜਦੋਂ ਪਤਨੀ ਮਸੀਹੀ ਨਹੀਂ ਹੁੰਦੀ—fy ਸਫ਼ਾ 132 ਪੈਰੇ 10, 11 (5 ਮਿੰਟ)
□ ਸੇਵਾ ਸਭਾ:
ਗੀਤ 2 (15)
5 ਮਿੰਟ: ਘੋਸ਼ਣਾਵਾਂ।
15 ਮਿੰਟ: ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾਓ। ਪਹਿਰਾਬੁਰਜ, 15 ਜਨਵਰੀ 2008, ਸਫ਼ੇ 6-8, ਪੈਰੇ 14-19 ʼਤੇ ਆਧਾਰਿਤ ਭਾਸ਼ਣ। ਬ੍ਰਾਂਚ ਆਫ਼ਿਸ ਤੋਂ ਪੁੱਛ ਕੇ ਬਜ਼ੁਰਗ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਉਨ੍ਹਾਂ ਲਾਗਲੇ ਇਲਾਕਿਆਂ ਵਿਚ ਪ੍ਰਚਾਰ ਕਰਨ ਲਈ ਕਹਿ ਸਕਦੇ ਹਨ ਜਿੱਥੇ ਪ੍ਰਚਾਰ ਨਹੀਂ ਕੀਤਾ ਗਿਆ ਅਤੇ ਗਰੁੱਪਾਂ ਤੇ ਪਰਿਵਾਰਾਂ ਲਈ ਛੁੱਟੀਆਂ ਦੇ ਕੁਝ ਦਿਨਾਂ ਜਾਂ ਹਫ਼ਤਿਆਂ ਦੌਰਾਨ ਪ੍ਰਚਾਰ ਕਰਨਾ ਸੁਰੱਖਿਅਤ ਹੈ। ਬਜ਼ੁਰਗਾਂ ਨੂੰ ਇਸ ਤਰ੍ਹਾਂ ਦੇ ਪ੍ਰਚਾਰ ਲਈ ਚੰਗੇ ਪ੍ਰਬੰਧ ਕਰਨੇ ਅਤੇ ਇਨ੍ਹਾਂ ʼਤੇ ਨਿਗਰਾਨੀ ਰੱਖਣੀ ਚਾਹੀਦੀ ਹੈ। ਪਬਲੀਸ਼ਰ ਬਜ਼ੁਰਗਾਂ ਨਾਲ ਆਪਣੀਆਂ ਯੋਜਨਾਵਾਂ ਬਾਰੇ ਗੱਲ ਕਰ ਸਕਦੇ ਹਨ। ਗਰਮੀਆਂ ਦੇ ਮਹੀਨਿਆਂ ਵਿਚ ਜਦੋਂ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਹਨ, ਤਾਂ ਬਜ਼ੁਰਗ ਕਿਸੇ ਲਾਗਲੀ ਮੰਡਲੀ ਜਾਂ ਗਰੁੱਪ ਨਾਲ ਮਿਲ ਕੇ ਉਨ੍ਹਾਂ ਦੇ ਇਲਾਕੇ ਨੂੰ ਪੂਰਾ ਕਰਨ ਲਈ ਪ੍ਰਚਾਰ ਕਰਨ ਦਾ ਪ੍ਰਬੰਧ ਕਰ ਸਕਦੇ ਹਨ। ਇਸ ਬਾਰੇ ਤੁਸੀਂ ਆਪਣੇ ਸਰਕਟ ਓਵਰਸੀਅਰ ਦੀ ਵੀ ਸਲਾਹ ਲੈ ਸਕਦੇ ਹੋ।
15 ਮਿੰਟ: “ਸਿੱਖਿਆ ਦੇਣ ਦੇ ਤਰੀਕੇ ਨੂੰ ਸੁਧਾਰਨ ਦੇ ਤਿੰਨ ਸੁਝਾਅ।” ਸਵਾਲ-ਜਵਾਬ। ਪੈਰਾ 2 ਦੀ ਚਰਚਾ ਕਰਦਿਆਂ, ਇਕ ਪ੍ਰਦਰਸ਼ਨ ਕਰ ਕੇ ਦਿਖਾਓ ਜਿਸ ਵਿਚ ਇਕ ਪਬਲੀਸ਼ਰ ਘਰ-ਮਾਲਕ ਨਾਲ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਪੁਸਤਕ ਦੇ ਸਫ਼ਾ 3 ʼਤੇ ਪਹਿਲੇ ਪੈਰੇ ਦੀ ਚਰਚਾ ਕਰ ਰਿਹਾ ਹੈ। ਅੱਯੂਬ 10:15 ਪੜ੍ਹਨ ਤੋਂ ਬਾਅਦ, ਪਬਲੀਸ਼ਰ ਇਕ-ਦੋ ਮਿੰਟਾਂ ਲਈ ਸਮਝਾਉਂਦਾ ਹੈ ਕਿ ਅੱਯੂਬ ਅਸਲ ਵਿਚ ਕੌਣ ਸੀ। ਬਾਅਦ ਵਿਚ ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਸਿੱਖਿਆ ਦੇਣ ਦਾ ਇਹ ਢੰਗ ਵਧੀਆ ਕਿਉਂ ਨਹੀਂ ਸੀ ਭਾਵੇਂ ਕਿ ਉਸ ਨੇ ਅੱਯੂਬ ਬਾਰੇ ਜੋ ਕੁਝ ਕਿਹਾ ਉਹ ਬਿਲਕੁਲ ਸਹੀ ਸੀ।
ਗੀਤ 26 (204) ਅਤੇ ਪ੍ਰਾਰਥਨਾ