23-29 ਅਪ੍ਰੈਲ ਦੇ ਹਫ਼ਤੇ ਦੀ ਅਨੁਸੂਚੀ
23-29 ਅਪ੍ਰੈਲ
ਗੀਤ 4 (37) ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 4 ਪੈਰੇ 1-8 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਯਿਰਮਿਯਾਹ 29-31 (10 ਮਿੰਟ)
ਨੰ. 1: ਯਿਰਮਿਯਾਹ 31:15-26 (4 ਮਿੰਟ ਜਾਂ ਘੱਟ)
ਨੰ. 2: ਕੀ ਪਰਮੇਸ਼ੁਰ ਮਸੀਹੀਆਂ ਤੋਂ ਹਰ ਹਫ਼ਤੇ ਸਬਤ ਰੱਖਣ ਦੀ ਉਮੀਦ ਰੱਖਦਾ ਹੈ? (5 ਮਿੰਟ)
ਨੰ. 3: ਜੇ ਤੁਸੀਂ ਆਪਣੇ ਮਾਪਿਆਂ ਦੇ ਧਰਮ ਨੂੰ ਨਹੀਂ ਮੰਨਦੇ—fy ਸਫ਼ੇ 134, 135 ਪੈਰੇ 16-19 (5 ਮਿੰਟ)
□ ਸੇਵਾ ਸਭਾ:
ਗੀਤ 27 (212)
5 ਮਿੰਟ: ਘੋਸ਼ਣਾਵਾਂ।
15 ਮਿੰਟ: ਮਈ ਵਿਚ ਰਸਾਲੇ ਪੇਸ਼ ਕਰਨ ਦੇ ਸੁਝਾਅ। ਚਰਚਾ। ਇਕ-ਦੋ ਮਿੰਟਾਂ ਲਈ ਅਪ੍ਰੈਲ-ਜੂਨ ਦੇ ਰਸਾਲਿਆਂ ਵਿੱਚੋਂ ਕੁਝ ਲੇਖਾਂ ਬਾਰੇ ਦੱਸੋ ਜੋ ਤੁਹਾਡੇ ਇਲਾਕੇ ਵਿਚ ਲੋਕਾਂ ਨੂੰ ਪਸੰਦ ਆ ਸਕਦੇ ਹਨ। ਫਿਰ ਪਹਿਰਾਬੁਰਜ ਬਾਰੇ ਭੈਣਾਂ-ਭਰਾਵਾਂ ਨੂੰ ਸੁਝਾਅ ਦੇਣ ਲਈ ਕਹੋ ਕਿ ਉਹ ਦਿਲਚਸਪੀ ਪੈਦਾ ਕਰਨ ਵਾਲਾ ਕਿਹੜਾ ਸਵਾਲ ਪੁੱਛ ਸਕਦੇ ਹਨ ਅਤੇ ਫਿਰ ਪੁੱਛੋ ਕਿ ਉਹ ਬਾਈਬਲ ਦੀ ਕਿਹੜੀ ਆਇਤ ਵਰਤ ਸਕਦੇ ਹਨ। ਜਾਗਰੂਕ ਬਣੋ! ਰਸਾਲੇ ਨਾਲ ਵੀ ਇਸੇ ਤਰ੍ਹਾਂ ਕਰੋ। ਪ੍ਰਦਰਸ਼ਨ ਵਿਚ ਦਿਖਾਓ ਕਿ ਦੋਵੇਂ ਰਸਾਲੇ ਕਿਵੇਂ ਪੇਸ਼ ਕੀਤੇ ਜਾ ਸਕਦੇ ਹਨ।
15 ਮਿੰਟ: “ਪ੍ਰਬੰਧਕ ਸਭਾ ਵੱਲੋਂ ਚਿੱਠੀ।” ਸਾਡੀ ਰਾਜ ਸੇਵਕਾਈ, ਮਾਰਚ 2012 ਵਿਚ ਦਿੱਤੀ ਚਿੱਠੀ ਦੇ ਆਧਾਰ ਤੇ ਭਾਸ਼ਣ ਸ਼ੁਰੂ ਕਰੋ। ਫਿਰ ਭੈਣਾਂ-ਭਰਾਵਾਂ ਨੂੰ ਕਹੋ ਕਿ ਉਹ ਸਾਡੀ ਰਾਜ ਸੇਵਕਾਈ, ਫਰਵਰੀ 2012 ਵਿਚ ਦਿੱਤੀ ਸਾਲਾਨਾ ਰਿਪੋਰਟ ਤੋਂ ਉਹ ਗੱਲਾਂ ਦੱਸਣ ਜਿਨ੍ਹਾਂ ਤੋਂ ਉਨ੍ਹਾਂ ਨੂੰ ਹੌਸਲਾ ਮਿਲਿਆ।
ਗੀਤ 19 (143) ਅਤੇ ਪ੍ਰਾਰਥਨਾ