24-30 ਸਤੰਬਰ ਦੇ ਹਫ਼ਤੇ ਦੀ ਅਨੁਸੂਚੀ
24-30 ਸਤੰਬਰ
ਗੀਤ 34 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 11 ਪੈਰੇ 15-22, ਸਫ਼ਾ 116 ʼਤੇ ਡੱਬੀ (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਦਾਨੀਏਲ 1-3 (10 ਮਿੰਟ)
ਨੰ. 1: ਦਾਨੀਏਲ 2:17-30 (4 ਮਿੰਟ ਜਾਂ ਘੱਟ)
ਨੰ. 2: ਆਪਣੇ ਵਿਆਹ ਦੇ ਬੰਧਨ ਨੂੰ ਮਜ਼ਬੂਤ ਕਰਨਾ —fy ਸਫ਼ੇ 166, 167 ਪੈਰੇ 10-13 (5 ਮਿੰਟ)
ਨੰ. 3: ਅਸੀਂ ਪਵਿੱਤਰ ਸ਼ਕਤੀ ਨੂੰ ਉਦਾਸ ਕਰਨ ਤੋਂ ਕਿਵੇਂ ਪਰਹੇਜ਼ ਕਰ ਸਕਦੇ ਹਾਂ?—ਅਫ਼. 4:30 (5 ਮਿੰਟ)
□ ਸੇਵਾ ਸਭਾ:
10 ਮਿੰਟ: “ਹਰ ਦਿਨ ਯਹੋਵਾਹ ਦੇ ਬਚਨ ਵੱਲ ਧਿਆਨ ਦਿਓ।” ਜਨਵਰੀ 2000 ਦੀ ਸਾਡੀ ਰਾਜ ਸੇਵਕਾਈ ਦੇ ਸਫ਼ਾ 7 ʼਤੇ ਆਧਾਰਿਤ ਭਾਸ਼ਣ। ਸਾਰਿਆਂ ਨੂੰ ਹਰ ਰੋਜ਼ ਬਾਈਬਲ ਦੀ ਜਾਂਚ ਕਰੋ ਦੀ ਚੰਗੀ ਵਰਤੋਂ ਕਰਨ ਦਾ ਉਤਸ਼ਾਹ ਦਿਓ। ਪਬਲੀਸ਼ਰਾਂ ਤੋਂ ਪੁੱਛੋ ਕਿ ਉਹ ਕਿਵੇਂ ਹਰ ਰੋਜ਼ ਦਿਨ ਦੇ ਹਵਾਲੇ ʼਤੇ ਗੌਰ ਕਰਨ ਅਤੇ ਟਿੱਪਣੀਆਂ ਦੇਣ ਦਾ ਖ਼ਾਸ ਜਤਨ ਕਰਦੇ ਹਨ।
20 ਮਿੰਟ: “ਨੌਜਵਾਨੋ, ਸਹੀ ਟੀਚਿਆਂ ਤੇ ਪਹੁੰਚੋ।” ਸਵਾਲ-ਜਵਾਬ। ਨੌਜਵਾਨਾਂ ਨੂੰ ਪਰਮੇਸ਼ੁਰ ਦੀ ਸੇਵਾ ਸੰਬੰਧੀ ਟੀਚੇ ਰੱਖਣ ਅਤੇ ਉਨ੍ਹਾਂ ਤੇ ਪਹੁੰਚਣ ਲਈ ਮਿਹਨਤ ਕਰਨ ਦਾ ਉਤਸ਼ਾਹ ਦਿਓ। ਇਕ ਜਾਂ ਦੋ ਰੈਗੂਲਰ ਪਾਇਨੀਅਰਾਂ ਜਾਂ ਨੌਜਵਾਨਾਂ ਦੀ ਇੰਟਰਵਿਊ ਲਓ ਜੋ ਫੁੱਲ-ਟਾਈਮ ਸੇਵਾ ਨੂੰ ਆਪਣਾ ਕਰੀਅਰ ਬਣਾਉਣ ਲਈ ਜਤਨ ਕਰ ਰਹੇ ਹਨ। ਉਨ੍ਹਾਂ ਨੂੰ ਦੱਸਣ ਲਈ ਕਹੋ ਕਿ ਉਨ੍ਹਾਂ ਨੇ ਇਸ ਦੁਨੀਆਂ ਵਿਚ ਕਰੀਅਰ ਬਣਾਉਣ ਦੀ ਬਜਾਇ ਪਰਮੇਸ਼ੁਰ ਦੀ ਸੇਵਾ ਸੰਬੰਧੀ ਟੀਚੇ ਕਿਉਂ ਰੱਖੇ ਹਨ।
ਗੀਤ 11 ਅਤੇ ਪ੍ਰਾਰਥਨਾ