1-7 ਅਕਤੂਬਰ ਦੇ ਹਫ਼ਤੇ ਦੀ ਅਨੁਸੂਚੀ
1-7 ਅਕਤੂਬਰ
ਗੀਤ 51 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 12 ਪੈਰੇ 1-8 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਦਾਨੀਏਲ 4-6 (10 ਮਿੰਟ)
ਨੰ. 1: ਦਾਨੀਏਲ 4:18-28 (4 ਮਿੰਟ ਜਾਂ ਘੱਟ)
ਨੰ. 2: ਸੱਚੇ ਮਸੀਹੀ ਜਾਦੂਗਰੀ ਵਿਚ ਕਿਉਂ ਨਹੀਂ ਹਿੱਸਾ ਲੈਂਦੇ? (5 ਮਿੰਟ)
ਨੰ. 3: ਅਧਿਕਾਰ ਰੱਖਣ ਵਾਲਿਆਂ ਪ੍ਰਤੀ ਮਸੀਹੀਆਂ ਦਾ ਰਵੱਈਆ (5 ਮਿੰਟ)
□ ਸੇਵਾ ਸਭਾ:
15 ਮਿੰਟ: ਪਿਛਲੇ ਸਾਲ ਸਾਡੀ ਸੇਵਕਾਈ ਕਿਸ ਤਰ੍ਹਾਂ ਰਹੀ? ਸੇਵਾ ਨਿਗਾਹਬਾਨ ਦੁਆਰਾ ਭਾਸ਼ਣ। ਪਿਛਲੇ ਸੇਵਾ ਸਾਲ ਦੌਰਾਨ ਮੰਡਲੀ ਦੀ ਸੇਵਕਾਈ ਉੱਤੇ ਵਿਚਾਰ ਕਰੋ। ਭੈਣਾਂ-ਭਰਾਵਾਂ ਦੀ ਕੀਤੀ ਮਿਹਨਤ ਉੱਤੇ ਖ਼ਾਸ ਜ਼ੋਰ ਦਿੰਦੇ ਹੋਏ ਮੰਡਲੀ ਨੂੰ ਸ਼ਾਬਾਸ਼ ਦਿਓ। ਇਕ-ਦੋ ਪਬਲੀਸ਼ਰਾਂ ਦੀ ਇੰਟਰਵਿਊ ਲਵੋ ਜਿਨ੍ਹਾਂ ਨੂੰ ਸੇਵਕਾਈ ਵਿਚ ਵਧੀਆ ਤਜਰਬੇ ਹੋਏ ਸਨ। ਇਕ-ਦੋ ਗੱਲਾਂ ਦੱਸੋ ਜਿਨ੍ਹਾਂ ਵਿਚ ਆਉਣ ਵਾਲੇ ਸਾਲ ਦੌਰਾਨ ਮੰਡਲੀ ਹੋਰ ਸੁਧਾਰ ਕਰ ਸਕਦੀ ਹੈ। ਇਸ ਦੇ ਲਈ ਕੁਝ ਵਧੀਆ ਸੁਝਾਅ ਦਿਓ।
15 ਮਿੰਟ: ਅਕਤੂਬਰ ਵਿਚ ਰਸਾਲੇ ਪੇਸ਼ ਕਰਨ ਲਈ ਸੁਝਾਅ। ਚਰਚਾ। 30-60 ਸਕਿੰਟਾਂ ਵਿਚ ਦੱਸੋ ਕਿ ਅਕਤੂਬਰ-ਦਸੰਬਰ ਪਹਿਰਾਬੁਰਜ ਦਾ ਰਸਾਲਾ ਤੁਹਾਡੇ ਇਲਾਕੇ ਦੇ ਲੋਕਾਂ ਨੂੰ ਕਿਉਂ ਪਸੰਦ ਆਵੇਗਾ। ਮੁੱਖ ਲੇਖਾਂ ਨੂੰ ਵਰਤਦਿਆਂ ਹਾਜ਼ਰੀਨ ਨੂੰ ਸੁਝਾਅ ਦੇਣ ਲਈ ਕਹੋ ਕਿ ਦਿਲਚਸਪੀ ਜਗਾਉਣ ਲਈ ਕਿਹੜਾ ਸਵਾਲ ਪੁੱਛਿਆ ਜਾ ਸਕਦਾ ਹੈ ਅਤੇ ਫਿਰ ਪੁੱਛੋ ਕਿ ਬਾਈਬਲ ਵਿੱਚੋਂ ਕਿਹੜਾ ਹਵਾਲਾ ਪੜ੍ਹਿਆ ਜਾ ਸਕਦਾ ਹੈ। ਪ੍ਰਦਰਸ਼ਨ ਕਰ ਕੇ ਦਿਖਾਓ ਕਿ ਇਹ ਰਸਾਲਾ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ।
ਗੀਤ 26 ਅਤੇ ਪ੍ਰਾਰਥਨਾ