ਪ੍ਰਚਾਰ ਵਿਚ ਕੀ ਕਹੀਏ
ਪਹਿਰਾਬੁਰਜ ਅਕਤੂਬਰ-ਦਸੰਬਰ
“ਹਰ ਕੋਈ ਸਫ਼ਲ ਭਵਿੱਖ ਚਾਹੁੰਦਾ ਹੈ। ਤੁਹਾਡੇ ਖ਼ਿਆਲ ਵਿਚ ਇਸ ਤਰ੍ਹਾਂ ਦਾ ਭਵਿੱਖ ਬਣਾਉਣ ਲਈ ਕੀ ਕੀਤਾ ਜਾ ਸਕਦਾ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਸਫ਼ਲ ਜ਼ਿੰਦਗੀ ਪਾਉਣ ਬਾਰੇ ਤੁਹਾਨੂੰ ਇਕ ਵਧੀਆ ਸਿਧਾਂਤ ਦਿਖਾ ਸਕਦਾ ਹਾਂ? [ਜੇ ਘਰ-ਮਾਲਕ ਰਾਜ਼ੀ ਹੈ, ਤਾਂ ਕਹਾਉਤਾਂ 22:3 ਪੜ੍ਹੋ। ਸਫ਼ਾ 26 ʼਤੇ ਲੇਖ ਦਿਖਾਓ।] ਇਹ ਲੇਖ ਚਾਰ ਮੁੱਖ ਗੱਲਾਂ ਬਾਰੇ ਦੱਸਦਾ ਹੈ ਜੋ ਸਫ਼ਲ ਭਵਿੱਖ ਬਣਾਉਣ ਵਿਚ ਸਾਡੀ ਮਦਦ ਕਰਨਗੀਆਂ।”
ਜਾਗਰੂਕ ਬਣੋ! ਅਕਤੂਬਰ-ਦਸੰਬਰ
“ਅਸੀਂ ਜਿਨ੍ਹਾਂ ਨਾਲ ਵੀ ਗੱਲ ਕੀਤੀ ਹੈ, ਲਗਭਗ ਉਨ੍ਹਾਂ ਸਾਰਿਆਂ ਨਾਲ ਹੀ ਕਦੇ-ਨਾ-ਕਦੇ ਅਨਿਆਂ ਹੋਇਆ ਹੈ। ਤੁਹਾਡੇ ਖ਼ਿਆਲ ਵਿਚ ਕੀ ਅਨਿਆਂ ਦਾ ਕੋਈ ਹੱਲ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਇਕ ਭਵਿੱਖਬਾਣੀ ਦਿਖਾ ਸਕਦਾ ਹਾਂ ਕਿ ਦੁਨੀਆਂ ਭਰ ਵਿਚ ਅਨਿਆਂ ਦਾ ਕਿਵੇਂ ਅੰਤ ਹੋਵੇਗਾ? [ਜੇ ਘਰ-ਮਾਲਕ ਰਾਜ਼ੀ ਹੈ, ਤਾਂ ਜ਼ਬੂਰਾਂ ਦੀ ਪੋਥੀ 72:11-14 ਪੜ੍ਹੋ।] ਇਸ ਰਸਾਲੇ ਵਿਚ ਬਾਈਬਲ ਦੇ ਵਾਅਦਿਆਂ ਬਾਰੇ ਦੱਸਿਆ ਗਿਆ ਹੈ ਕਿ ਭਵਿੱਖ ਵਿਚ ਨਿਆਂ ਹੋਵੇਗਾ।”