ਥੀਓਕ੍ਰੈਟਿਕ ਮਿਨਿਸਟਰੀ ਸਕੂਲ ਰਿਵਿਊ
29 ਅਕਤੂਬਰ 2012 ਦੇ ਹਫ਼ਤੇ ਦੌਰਾਨ ਥੀਓਕ੍ਰੈਟਿਕ ਮਿਨਿਸਟਰੀ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਰਿਵਿਊ ਕੀਤਾ ਜਾਵੇਗਾ। ਉਹ ਤਾਰੀਖ਼ ਦਿਖਾਈ ਗਈ ਹੈ ਜਿਸ ʼਤੇ ਇਨ੍ਹਾਂ ਸਵਾਲਾਂ ਦੀ ਚਰਚਾ ਕੀਤੀ ਜਾਵੇਗੀ ਤਾਂਕਿ ਹਰ ਹਫ਼ਤੇ ਸਕੂਲ ਦੀ ਤਿਆਰੀ ਕਰਦਿਆਂ ਰਿਸਰਚ ਕੀਤੀ ਜਾ ਸਕੇ।
1. ਹਿਜ਼ਕੀਏਲ ਦੁਆਰਾ ਦਰਸ਼ਣ ਵਿਚ ਦੇਖੀ ਜਗਵੇਦੀ ਕਿਸ ਚੀਜ਼ ਨੂੰ ਦਰਸਾਉਂਦੀ ਹੈ? (ਹਿਜ਼. 43:13-20) [10 ਸਤੰ., w07 8/1 ਸਫ਼ਾ 10 ਪੈਰਾ 4]
2. ਹਿਜ਼ਕੀਏਲ ਦੇ ਦਰਸ਼ਣ ਵਿਚ ਨਦੀ ਦਾ ਪਾਣੀ ਕੀ ਦਰਸਾਉਂਦਾ ਹੈ? (ਹਿਜ਼. 47:1-5) [17 ਸਤੰ., w07 8/1 ਸਫ਼ਾ 11 ਪੈਰਾ 1]
3. ਬਚਪਨ ਵਿਚ ਦਾਨੀਏਲ ਨੂੰ ਮਿਲੀ ਹਿਦਾਇਤ ਬਾਰੇ ਇਨ੍ਹਾਂ ਸ਼ਬਦਾਂ ਤੋਂ ਕੀ ਜ਼ਾਹਰ ਹੁੰਦਾ ਹੈ ਕਿ ਉਸ ਨੇ “ਆਪਣੇ ਦਿਲ ਵਿੱਚ ਮਨਸ਼ਾ ਬੰਨ੍ਹੀ”? (ਦਾਨੀ. 1:8) [24 ਸਤੰ., dp ਸਫ਼ੇ 33-34 ਪੈਰੇ 7-9; ਸਫ਼ਾ 36 ਪੈਰਾ 16]
4. ਨਬੂਕਦਨੱਸਰ ਦੇ ਸੁਪਨੇ ਵਿਚ ਵੱਡੀ ਉਚਾਈ ਵਾਲਾ ਦਰਖ਼ਤ ਕਿਸ ਨੂੰ ਦਰਸਾਉਂਦਾ ਸੀ? (ਦਾਨੀ. 4:10, 11, 20-22) [1 ਅਕ., w07 9/1 ਸਫ਼ਾ 18 ਪੈਰਾ 5]
5. ਪ੍ਰਾਰਥਨਾ ਬਾਰੇ ਦਾਨੀਏਲ 9:17-19 ਸਾਨੂੰ ਕੀ ਸਿਖਾਉਂਦਾ ਹੈ? [8 ਅਕ., w07 9/1 ਸਫ਼ਾ 20 ਪੈਰੇ 5-6]
6. 70ਵੇਂ ਹਫ਼ਤੇ ਦੇ ਅਖ਼ੀਰ ਜਾਂ 36 ਈ. ਤਕ ‘ਬਹੁਤਿਆਂ ਦੇ ਨਾਲ’ ਕਿਹੜਾ ਨੇਮ ਬਰਕਰਾਰ ਰਿਹਾ? (ਦਾਨੀ. 9:27) [8 ਅਕ., w07 9/1 ਸਫ਼ਾ 20 ਪੈਰਾ 4]
7. ਅਸੀਂ ਦਾਨੀਏਲ ਨੂੰ ਦੂਤ ਦੀ ਕਹੀ ਇਸ ਗੱਲ ਤੋਂ ਕੀ ਸਿੱਟਾ ਕੱਢ ਸਕਦੇ ਹਾਂ ਕਿ “ਫਾਰਸ ਦੇ ਰਾਜ ਦੇ ਪਰਧਾਨ” ਯਾਨੀ ਸ਼ਹਿਜ਼ਾਦੇ ਨੇ ਉਸ ਨੂੰ ਰਾਹ ਵਿਚ ਅਟਕਾ ਲਿਆ ਸੀ? (ਦਾਨੀ. 10:13) [15 ਅਕ., w12 1/1 ਸਫ਼ਾ 28 ਪੈਰਾ 1]
8. ਦਾਨੀਏਲ 11:20 ਨਾਲ ਸੰਬੰਧਿਤ ਮਸੀਹਾ ਬਾਰੇ ਕਿਹੜੀ ਭਵਿੱਖਬਾਣੀ ਪੂਰੀ ਹੋਈ ਸੀ? [15 ਅਕ., dp ਸਫ਼ੇ 232-233 ਪੈਰੇ 5-6]
9. ਹੋਸ਼ੇਆ 4:11 ਮੁਤਾਬਕ ਬਹੁਤੀ ਸ਼ਰਾਬ ਪੀਣ ਦਾ ਇਕ ਖ਼ਤਰਾ ਕੀ ਹੈ? [22 ਅਕ., w04 12/1 ਸਫ਼ਾ 20 ਪੈਰਾ 10]
10. ਹੋਸ਼ੇਆ 6:6 ਤੋਂ ਸਾਨੂੰ ਕਿਹੜਾ ਜ਼ਰੂਰੀ ਸਬਕ ਸਿੱਖਣਾ ਚਾਹੀਦਾ ਹੈ? [22 ਅਕ., w07 9/15 ਸਫ਼ਾ 16 ਪੈਰਾ 8; w05 11/15 ਸਫ਼ਾ 24 ਪੈਰੇ 11-12]