24-30 ਦਸੰਬਰ ਦੇ ਹਫ਼ਤੇ ਦੀ ਅਨੁਸੂਚੀ
24-30 ਦਸੰਬਰ
ਗੀਤ 10 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 16 ਪੈਰੇ 10-15 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਜ਼ਕਰਯਾਹ 9-14 (10 ਮਿੰਟ)
ਨੰ. 1: ਜ਼ਕਰਯਾਹ 11:1-13 (4 ਮਿੰਟ ਜਾਂ ਘੱਟ)
ਨੰ. 2: ਹਮਦਰਦ ਅਤੇ ਸਮਝਦਾਰ ਬਣੋ—fy ਸਫ਼ੇ 176, 177 ਪੈਰੇ 9, 10 (5 ਮਿੰਟ)
ਨੰ. 3: ਅਸੀਂ ਕਹਾਉਤਾਂ 15:1 ਨੂੰ ਕਿਨ੍ਹਾਂ ਹਾਲਾਤਾਂ ਵਿਚ ਲਾਗੂ ਕਰ ਸਕਦੇ ਹਾਂ? (5 ਮਿੰਟ)
□ ਸੇਵਾ ਸਭਾ:
30 ਮਿੰਟ: ਕਿਵੇਂ ਕਰੀਏ ਆਪਣੀ ਵੈੱਬਸਾਈਟ ਦੀ ਚੰਗੀ ਵਰਤੋਂ। 3-6 ਸਫ਼ਿਆਂ ਦੀ ਚਰਚਾ। ਸਫ਼ਾ 4 ʼਤੇ ਚਰਚਾ ਕਰਦਿਆਂ ਤਿੰਨ ਮਿੰਟ ਦੇ ਪ੍ਰਦਰਸ਼ਨ ਵਿਚ ਇਕ ਪਰਿਵਾਰ ਨੂੰ ਆਪਣੀ ਪਰਿਵਾਰਕ ਸਟੱਡੀ ਖ਼ਤਮ ਕਰਦਿਆਂ ਦਿਖਾਓ। ਪਰਿਵਾਰ ਦਾ ਮੁਖੀ ਸੁਝਾਅ ਪੁੱਛਦਾ ਹੈ ਕਿ ਅਗਲੇ ਹਫ਼ਤੇ ਪਰਿਵਾਰ ਕਿਹੜੇ ਵਿਸ਼ੇ ਦੀ ਸਟੱਡੀ ਕਰ ਸਕਦਾ ਹੈ। ਬੱਚੇ ਵੈੱਬਸਾਈਟ ʼਤੇ “ਨੌਜਵਾਨ” ਭਾਗ ਵਿੱਚੋਂ ਕੁਝ ਲੇਖ ਚੁਣਦੇ ਹਨ ਜਿਨ੍ਹਾਂ ਉੱਤੇ ਉਹ ਇਕੱਠੇ ਚਰਚਾ ਕਰਨੀ ਚਾਹੁੰਦੇ ਹਨ। ਹਾਜ਼ਰੀਨ ਨੂੰ ਦੱਸਣ ਲਈ ਕਹੋ ਕਿ ਉਨ੍ਹਾਂ ਨੇ jw.org ਵੈੱਬਸਾਈਟ ਕਿਵੇਂ ਵਰਤੀ ਹੈ ਜਾਂ ਆਉਣ ਵਾਲੇ ਸਮੇਂ ਵਿਚ ਨਿੱਜੀ ਅਧਿਐਨ ਜਾਂ ਪਰਿਵਾਰਕ ਸਟੱਡੀ ਲਈ ਕਿਵੇਂ ਵਰਤਣਾ ਚਾਹੁੰਦੇ ਹਨ। ਸਫ਼ਾ 5 ਦੀ ਚਰਚਾ ਕਰਦਿਆਂ ਤਿੰਨ ਮਿੰਟਾਂ ਦਾ ਪ੍ਰਦਰਸ਼ਨ ਦਿਖਾਓ ਜਿਸ ਵਿਚ ਪਬਲੀਸ਼ਰ ਮੋਬਾਇਲ ʼਤੇ ਵੈੱਬਸਾਈਟ ਵਰਤ ਕੇ ਸਾਡੇ ਵਿਸ਼ਵਾਸਾਂ ਬਾਰੇ ਘਰ-ਮਾਲਕ ਦੇ ਸਵਾਲ ਦਾ ਜਵਾਬ ਦਿੰਦਾ ਹੈ। ਸਫ਼ਾ 6 ਦੀ ਚਰਚਾ ਕਰਦਿਆਂ ਚਾਰ ਮਿੰਟਾਂ ਦਾ ਪ੍ਰਦਰਸ਼ਨ ਦਿਖਾਓ ਜਿਸ ਵਿਚ ਪਬਲੀਸ਼ਰ ਦਿਲਚਸਪੀ ਰੱਖਣ ਵਾਲੇ ਵਿਅਕਤੀ ਨਾਲ ਗੱਲ ਕਰਦਾ ਹੈ ਜੋ ਹੋਰ ਭਾਸ਼ਾ ਵਿਚ ਪੜ੍ਹਨਾ ਚਾਹੁੰਦਾ ਹੈ। ਪਬਲੀਸ਼ਰ ਆਪਣੇ ਮੋਬਾਇਲ ਜਾਂ ਵਿਅਕਤੀ ਦੇ ਕੰਪਿਊਟਰ ʼਤੇ ਉਸ ਦੀ ਭਾਸ਼ਾ ਵਿਚ ਉਸ ਨੂੰ ਕੀ ਤੁਸੀਂ ਸੱਚਾਈ ਜਾਣਨੀ ਚਾਹੁੰਦੇ ਹੋ? ਟ੍ਰੈਕਟ ਜਾਂ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦਾ ਸਫ਼ਾ ਦਿਖਾ ਕੇ ਉਸ ਨਾਲ ਇਸ ਬਾਰੇ ਗੱਲ ਕਰਦਾ ਹੈ। ਹਾਜ਼ਰੀਨ ਨੂੰ ਪੁੱਛੋ ਕਿ ਉਨ੍ਹਾਂ ਨੇ ਪ੍ਰਚਾਰ ਦੌਰਾਨ jw.org ਵੈੱਬਸਾਈਟ ਕਿਵੇਂ ਵਰਤੀ ਹੈ।
ਗੀਤ 47 ਅਤੇ ਪ੍ਰਾਰਥਨਾ