25 ਫਰਵਰੀ–3 ਮਾਰਚ ਦੇ ਹਫ਼ਤੇ ਦੀ ਅਨੁਸੂਚੀ
25 ਫਰਵਰੀ–3 ਮਾਰਚ
ਗੀਤ 6 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 19 ਪੈਰੇ 9-17 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਮਰਕੁਸ 5-8 (10 ਮਿੰਟ)
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ (20 ਮਿੰਟ)
□ ਸੇਵਾ ਸਭਾ:
5 ਮਿੰਟ: “ਹਟੋ ਜਾਂ ਹੋਰ ਕਰੋ?” ਚਰਚਾ।
10 ਮਿੰਟ: ਮਾਰਚ ਵਿਚ ਰਸਾਲੇ ਪੇਸ਼ ਕਰਨ ਦੇ ਸੁਝਾਅ। ਚਰਚਾ। ਹਾਜ਼ਰੀਨ ਨੂੰ ਪੁੱਛੋ। ਜਦੋਂ ਅਸੀਂ ਸ਼ਨੀ-ਐਤਵਾਰ ਨੂੰ ਸੱਦਾ-ਪੱਤਰ ਵੰਡਾਂਗੇ, ਤਾਂ ਕਿਹੜੀ ਗੱਲ ਤੋਂ ਸਾਨੂੰ ਪਤਾ ਲੱਗੇਗਾ ਕਿ ਅਸੀਂ ਘਰ-ਮਾਲਕ ਨੂੰ ਰਸਾਲੇ ਪੇਸ਼ ਕਰ ਸਕਦੇ ਹਾਂ? ਤੁਸੀਂ ਸੱਦਾ-ਪੱਤਰ ਦੇਣ ਤੋਂ ਬਾਅਦ ਰਸਾਲੇ ਕਿਵੇਂ ਪੇਸ਼ ਕਰੋਗੇ? ਭਾਵੇਂ ਕਿ ਸਾਡੀ ਰਾਜ ਸੇਵਕਾਈ ਵਿਚ ਦਿੱਤਾ ਸੁਝਾਅ ਸਵਾਲ ਅਤੇ ਹਵਾਲਾ ਪੇਸ਼ ਕਰਨ ਲਈ ਕਹਿੰਦਾ ਹੈ, ਪਰ ਅਸੀਂ ਇਸ ਨੂੰ ਛੋਟਾ ਕਿਵੇਂ ਬਣਾ ਸਕਦੇ ਹਾਂ? ਪ੍ਰਦਰਸ਼ਨ ਕਰ ਕੇ ਦਿਖਾਓ ਕਿ ਸੱਦਾ-ਪੱਤਰ ਦੇਣ ਦੇ ਨਾਲ-ਨਾਲ ਰਸਾਲੇ ਕਿਵੇਂ ਪੇਸ਼ ਕੀਤੇ ਜਾ ਸਕਦੇ ਹਨ।
15 ਮਿੰਟ: “ਅਪਾਰਟਮੈਂਟਾਂ ਵਿਚ ਪ੍ਰਚਾਰ ਕਰਦਿਆਂ ‘ਚੰਗੀ ਤਰ੍ਹਾਂ ਗਵਾਹੀ ਦਿਓ।’” ਇਕ ਬਜ਼ੁਰਗ ਦੁਆਰਾ ਪੈਰੇ 1-11 ʼਤੇ ਚਰਚਾ। ਸਮਝਾਓ ਕਿ ਮੰਡਲੀ ਆਪਣੇ ਇਲਾਕੇ ਵਿਚ ਇਹ ਜਾਣਕਾਰੀ ਕਿਵੇਂ ਲਾਗੂ ਕਰ ਸਕਦੀ ਹੈ।
ਗੀਤ 44 ਅਤੇ ਪ੍ਰਾਰਥਨਾ