ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 3/13 ਸਫ਼ੇ 11-12
  • ਪ੍ਰਬੰਧਕ ਸਭਾ ਵੱਲੋਂ ਚਿੱਠੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪ੍ਰਬੰਧਕ ਸਭਾ ਵੱਲੋਂ ਚਿੱਠੀ
  • ਸਾਡੀ ਰਾਜ ਸੇਵਕਾਈ—2013
ਸਾਡੀ ਰਾਜ ਸੇਵਕਾਈ—2013
km 3/13 ਸਫ਼ੇ 11-12

ਪ੍ਰਬੰਧਕ ਸਭਾ ਵੱਲੋਂ ਚਿੱਠੀ

ਸਾਡੇ ਪਿਆਰੇ ਭੈਣ-ਭਰਾਵੋ:

ਸਾਡਾ ਸਵਰਗੀ ਪਿਤਾ ਯਹੋਵਾਹ ਪਿਆਰ ਦੀ ਮੂਰਤ ਹੈ। ਇਸ ਲਈ ਬਾਈਬਲ ਵਿਚ ਕਿਹਾ ਗਿਆ ਹੈ: “ਪਰਮੇਸ਼ੁਰ ਪਿਆਰ ਹੈ।” (1 ਯੂਹੰ. 4:8) ਭਾਵੇਂ ਕਿ ਯਹੋਵਾਹ ਸਰਬਸ਼ਕਤੀਮਾਨ ਹੈ, ਫਿਰ ਵੀ ਬਾਈਬਲ ਇਹ ਨਹੀਂ ਕਹਿੰਦੀ ਕਿ “ਪਰਮੇਸ਼ੁਰ ਸ਼ਕਤੀ ਹੈ।” ਉਸ ਦਾ ਰਾਜ ਪਿਆਰ ʼਤੇ ਆਧਾਰਿਤ ਹੈ ਜਿਸ ਕਰਕੇ ਅਸੀਂ ਉਸ ਵੱਲ ਖਿੱਚੇ ਜਾਂਦੇ ਹਾਂ।

ਯਹੋਵਾਹ ਸਾਨੂੰ ਆਪਣੀ ਸੇਵਾ ਕਰਨ ਲਈ ਮਜਬੂਰ ਨਹੀਂ ਕਰਦਾ। ਉਹ ਚਾਹੁੰਦਾ ਹੈ ਕਿ ਅਸੀਂ ਉਸ ਦੀ ਸੇਵਾ ਦਿਲੋਂ ਕਰੀਏ। ਜਦੋਂ ਅਸੀਂ ਇਸ ਤਰ੍ਹਾਂ ਕਰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਉਸ ਨੂੰ ਆਪਣੇ ਰਾਜੇ ਵਜੋਂ ਕਬੂਲ ਕਰਦੇ ਹਾਂ। ਨਾਲੇ ਅਸੀਂ ਉਸ ਦੇ ਰਾਜ ਨੂੰ ਸਮਰਥਨ ਦਿੰਦੇ ਹਾਂ ਕਿਉਂਕਿ ਉਸ ਦਾ ਰਾਜ ਕਰਨ ਦਾ ਤਰੀਕਾ ਸਹੀ ਹੈ। ਇਸ ਦਾ ਸਬੂਤ ਸਾਨੂੰ ਮਨੁੱਖੀ ਇਤਿਹਾਸ ਦੇ ਸ਼ੁਰੂ ਤੋਂ ਹੀ ਮਿਲਦਾ ਹੈ।

ਯਹੋਵਾਹ ਪਰਮੇਸ਼ੁਰ ਨੇ ਆਦਮ ਤੇ ਹੱਵਾਹ ਨੂੰ ਆਪਣਾ ਹੁਕਮ ਮੰਨਣ ਲਈ ਮਜਬੂਰ ਕਰਨ ਦੀ ਬਜਾਇ ਖ਼ੁਦ ਫ਼ੈਸਲਾ ਕਰਨ ਦਾ ਮੌਕਾ ਦਿੱਤਾ ਸੀ। ਜੇ ਉਹ ਦਿਲੋਂ ਯਹੋਵਾਹ ਨਾਲ ਪਿਆਰ ਕਰਦੇ ਤੇ ਉਸ ਨੇ ਜੋ ਉਨ੍ਹਾਂ ਲਈ ਕੀਤਾ ਉਸ ਦੀ ਕਦਰ ਕਰਦੇ, ਤਾਂ ਉਹ ਸ਼ੈਤਾਨ ਦੇ ਮਗਰ ਨਾ ਲੱਗਦੇ।

ਬਾਅਦ ਵਿਚ, ਮੂਸਾ ਨੇ ਆਪਣੀ ਮੌਤ ਤੋਂ ਪਹਿਲਾਂ ਇਜ਼ਰਾਈਲ ਕੌਮ ਨੂੰ ਕਿਹਾ: “ਵੇਖੋ, ਮੈਂ ਅੱਜ ਤੁਹਾਡੇ ਸਾਹਮਣੇ ਜੀਵਨ ਅਤੇ ਭਲਿਆਈ, ਮੌਤ ਅਤੇ ਬੁਰਿਆਈ ਰੱਖ ਦਿੱਤੀ ਹੈ।” (ਬਿਵ. 30:15) ਲੋਕ ਖ਼ੁਦ ਫ਼ੈਸਲਾ ਕਰ ਸਕਦੇ ਸਨ ਕਿ ਉਨ੍ਹਾਂ ਨੇ ਜ਼ਿੰਦਗੀ ਵਿਚ ਕੀ ਕਰਨਾ ਸੀ। ਇਸੇ ਤਰ੍ਹਾਂ ਯਹੋਸ਼ੁਆ ਨੇ ਵੀ ਇਜ਼ਰਾਈਲੀਆਂ ਨੂੰ ਕਿਹਾ ਸੀ: ‘ਜੇ ਤੁਹਾਡੀ ਨਿਗਾਹ ਵਿੱਚ ਯਹੋਵਾਹ ਦੀ ਉਪਾਸਨਾ ਬੁਰੀ ਹੈ ਤਾਂ ਅੱਜ ਤੁਸੀਂ ਉਸ ਨੂੰ ਚੁਣ ਲਓ ਜਿਹ ਦੀ ਉਪਾਸਨਾ ਤੁਸੀਂ ਕਰੋਗੇ।’ ਇਸ ਦੇ ਜਵਾਬ ਵਿਚ ਲੋਕਾਂ ਨੇ ਕਿਹਾ: “ਅਸੀਂ ਯਹੋਵਾਹ ਨੂੰ ਛੱਡ ਕੇ ਦੂਜੇ ਦੇਵਤਿਆਂ ਦੀ ਉਪਾਸਨਾ” ਨਹੀਂ ਕਰ ਸਕਦੇ। (ਯਹੋ. 24:15, 16) ਅੱਜ ਅਸੀਂ ਵੀ ਇਹੀ ਕਰਨਾ ਚਾਹੁੰਦੇ ਹਾਂ। ਅਸੀਂ ਯਹੋਵਾਹ ਨਾਲ ਇੰਨਾ ਪਿਆਰ ਕਰਦੇ ਹਾਂ ਕਿ ਅਸੀਂ ਉਸ ਨੂੰ ਛੱਡਣ ਬਾਰੇ ਸੋਚ ਵੀ ਨਹੀਂ ਸਕਦੇ।

ਅਸੀਂ ਜਾਣਦੇ ਹਾਂ ਕਿ ਮਸੀਹੀ ਮੰਡਲੀ ਵਿਚ ਸਾਰਿਆਂ ਕੋਲ ਆਪਣੇ ਫ਼ੈਸਲੇ ਆਪ ਕਰਨ ਦੀ ਆਜ਼ਾਦੀ ਹੈ। ਭਾਵੇਂ ਕਿ ਬਜ਼ੁਰਗ ਸਾਨੂੰ ਸਲਾਹ ਅਤੇ ਲੋੜ ਪੈਣ ਤੇ ਤਾੜਨਾ ਦੇ ਸਕਦੇ ਹਨ, ਪਰ ਉਹ ਸਾਡੇ ʼਤੇ ਰੋਹਬ ਨਹੀਂ ਜਮਾਉਂਦੇ। ਪੌਲੁਸ ਰਸੂਲ ਨੇ ਲਿਖਿਆ: “ਇਹ ਨਹੀਂ ਹੈ ਕਿ ਅਸੀਂ ਤੁਹਾਡੀ ਨਿਹਚਾ ਦੇ ਸੰਬੰਧ ਵਿਚ ਤੁਹਾਡੇ ਉੱਤੇ ਹੁਕਮ ਚਲਾਉਣ ਵਾਲੇ ਹਾਂ, ਸਗੋਂ ਅਸੀਂ ਤੁਹਾਡੀ ਖ਼ੁਸ਼ੀ ਲਈ ਤੁਹਾਡੇ ਨਾਲ ਕੰਮ ਕਰਨ ਵਾਲੇ ਹਾਂ, ਕਿਉਂਕਿ ਤੁਸੀਂ ਆਪਣੀ ਨਿਹਚਾ ਕਰਕੇ ਹੀ ਮਜ਼ਬੂਤੀ ਨਾਲ ਖੜ੍ਹੇ ਹੋ।”—2 ਕੁਰਿੰ. 1:24.

ਸਾਨੂੰ ਉਦੋਂ ਕਿੰਨੀ ਖ਼ੁਸ਼ੀ ਮਿਲਦੀ ਹੈ ਜਦੋਂ ਅਸੀਂ ਕਿਸੇ ਦੇ ਮਜਬੂਰ ਕਰਨ ਦੀ ਬਜਾਇ ਦਿਲੋਂ ਕੋਈ ਕੰਮ ਕਰਦੇ ਹਾਂ। ਯਹੋਵਾਹ ਇਹੀ ਚਾਹੁੰਦਾ ਹੈ ਕਿ ਅਸੀਂ ਉਸ ਨਾਲ ਪਿਆਰ ਹੋਣ ਕਰਕੇ ਚੰਗੇ ਕੰਮ ਕਰੀਏ। ਇਸ ਗੱਲ ਦੀ ਅਹਿਮੀਅਤ ਅਸੀਂ ਪੌਲੁਸ ਦੇ ਸ਼ਬਦਾਂ ਤੋਂ ਦੇਖ ਸਕਦੇ ਹਾਂ: “ਜੇ ਮੈਂ ਆਪਣੀ ਧਨ-ਦੌਲਤ ਦੂਸਰਿਆਂ ਦਾ ਢਿੱਡ ਭਰਨ ਲਈ ਵੰਡ ਦੇਵਾਂ ਤੇ ਜੇ ਮੈਂ ਆਪਣੀ ਜਾਨ ਕੁਰਬਾਨ ਕਰ ਦੇਵਾਂ ਅਤੇ ਇਸ ਗੱਲ ʼਤੇ ਸ਼ੇਖ਼ੀ ਮਾਰਾਂ, ਪਰ ਪਿਆਰ ਨਾ ਕਰਾਂ, ਤਾਂ ਇਹ ਸਭ ਵਿਅਰਥ ਹੈ।”—1 ਕੁਰਿੰ. 13:3.

ਯਹੋਵਾਹ ਦਾ ਦਿਲ ਕਿੰਨਾ ਖ਼ੁਸ਼ ਹੁੰਦਾ ਹੈ ਜਦੋਂ ਦਿਲੋਂ ਪਿਆਰ ਹੋਣ ਕਰਕੇ ਸਾਡੇ ਲੱਖਾਂ ਭੈਣ-ਭਰਾ ਉਸ ਦੀ ਸੇਵਾ ਤੇ ਮਹਿਮਾ ਕਰਦੇ ਹਨ!

ਯਹੋਵਾਹ ਆਪਣੇ ਸਾਰੇ ਸੇਵਕਾਂ ਨਾਲ ਬਹੁਤ ਪਿਆਰ ਕਰਦਾ ਹੈ। ਯਹੋਵਾਹ ਬੱਚਿਆਂ ਤੇ ਨੌਜਵਾਨਾਂ ਨਾਲ ਵੀ ਪਿਆਰ ਕਰਦਾ ਹੈ ਜੋ ਇਸ ਦੁਨੀਆਂ ਦੇ ਮਗਰ ਲੱਗ ਕੇ ਆਪਣੀਆਂ ਸੁਆਰਥੀ ਇੱਛਾਵਾਂ ਪੂਰੀਆਂ ਨਹੀਂ ਕਰਦੇ। ਯਕੀਨ ਰੱਖੋ ਕਿ ਅਸੀਂ ਵੀ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ।—ਲੂਕਾ 12:42, 43.

ਯਹੋਵਾਹ ਲਈ ਪਿਆਰ ਹੋਣ ਕਰਕੇ ਪਿੱਛਲੇ ਸਾਲ ਭੈਣਾਂ-ਭਰਾਵਾਂ ਤੇ ਨੌਜਵਾਨਾਂ ਨੇ ਖ਼ੁਸ਼ ਖ਼ਬਰੀ ਸੁਣਾਉਣ ਵਿਚ 1,74,86,97,447 ਘੰਟੇ ਲਗਾਏ। ਦੁਨੀਆਂ ਭਰ ਵਿਚ ਪਰਮੇਸ਼ੁਰ ਨਾਲ ਪਿਆਰ ਹੋਣ ਕਰਕੇ 77,82,346 ਭੈਣਾਂ-ਭਰਾਵਾਂ ਨੇ ਪ੍ਰਚਾਰ ਦੇ ਕੰਮ ਵਿਚ ਹਿੱਸਾ ਲਿਆ। ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ ਕਿ 2,68,777 ਨਵੇਂ ਭੈਣਾਂ-ਭਰਾਵਾਂ ਨੇ ਬਪਤਿਸਮਾ ਲਿਆ। ਇਨ੍ਹਾਂ ਵਿੱਚੋਂ ਕਈ ਨੌਜਵਾਨ ਵੀ ਸਨ। ਇਸ ਦਾ ਮਤਲਬ ਹੈ ਕਿ ਹਰ ਹਫ਼ਤੇ 5,168 ਲੋਕਾਂ ਨੇ ਬਪਤਿਸਮਾ ਲਿਆ। ਇਹ ਸੁਣ ਕੇ ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ!

ਇਨ੍ਹਾਂ ਆਖ਼ਰੀ ਦਿਨਾਂ ਵਿਚ ਪਰਮੇਸ਼ੁਰ ਦੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ, ਚੁਣੌਤੀਆਂ, ਸਤਾਹਟਾਂ, ਬੀਮਾਰੀਆਂ ਤੇ ਕਈਆਂ ਨੂੰ ਬੁਢਾਪੇ ਦਾ ਵੀ ਸਾਮ੍ਹਣਾ ਕਰਨਾ ਪੈਂਦਾ ਹੈ। ਪਰ ਅਸੀਂ ਪੱਕਾ ਇਰਾਦਾ ਕੀਤਾ ਹੋਇਆ ਹੈ ਕਿ ਅਸੀਂ ਨਾ ਹੀ ਪਿੱਛੇ ਹਟਾਂਗੇ ਤੇ ਨਾ ਹੀ ਹਾਰ ਮੰਨਾਂਗੇ। (ਇਬ. 10:39; 2 ਕੁਰਿੰ. 4:16) ਅਸੀਂ ਤੁਹਾਨੂੰ ਸਾਰਿਆਂ ਨੂੰ ਦਿਲੋਂ ਪਿਆਰ ਕਰਦੇ ਹਾਂ!

ਤੁਹਾਡੇ ਭਰਾ,

ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ