ਪ੍ਰਚਾਰ ਵਿਚ ਕੀ ਕਹੀਏ
ਅਪ੍ਰੈਲ ਦੇ ਪਹਿਲੇ ਸ਼ਨੀਵਾਰ ਨੂੰ ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ
“ਬਹੁਤ ਸਾਰੇ ਲੋਕ ਸੋਚਦੇ ਹਨ ਕਿ ਦੁਨੀਆਂ ਵਿਚ ਹੋ ਰਹੀ ਬੁਰਾਈ ਦੇ ਪਿੱਛੇ ਸ਼ੈਤਾਨ ਦਾ ਹੱਥ ਹੈ। ਪਰ ਉਹ ਜਾਣਨਾ ਚਾਹੁੰਦੇ ਹਨ: ‘ਸ਼ੈਤਾਨ ਕਿੱਥੋਂ ਆਇਆ ਸੀ? ਕੀ ਉਸ ਨੂੰ ਰੱਬ ਨੇ ਬਣਾਇਆ ਸੀ?’ ਤੁਹਾਡਾ ਕੀ ਖ਼ਿਆਲ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਡੇ ਨਾਲ ਇਸ ਬਾਰੇ ਕੁਝ ਗੱਲਾਂ ਸਾਂਝੀਆਂ ਕਰ ਸਕਦਾ ਹਾਂ?” ਜੇ ਘਰ-ਮਾਲਕ ਦਿਲਚਸਪੀ ਦਿਖਾਉਂਦਾ ਹੈ, ਤਾਂ ਮਾਰਚ-ਅਪ੍ਰੈਲ ਦੇ ਪਹਿਰਾਬੁਰਜ ਦੇ ਪਿਛਲੇ ਸਫ਼ੇ ʼਤੇ ਪਹਿਲਾ ਪੈਰਾ ਅਤੇ ਨਾਲ ਦਿੱਤੀ ਆਇਤ ਦਿਖਾਓ। ਉਸ ਨੂੰ ਰਸਾਲੇ ਦਿਓ ਅਤੇ ਅਗਲੇ ਸਵਾਲ ʼਤੇ ਚਰਚਾ ਕਰਨ ਲਈ ਦੁਬਾਰਾ ਮਿਲਣ ਦਾ ਇੰਤਜ਼ਾਮ ਕਰੋ।
ਜਾਗਰੂਕ ਬਣੋ! ਮਾਰਚ-ਅਪ੍ਰੈਲ
“ਅੱਜ-ਕੱਲ੍ਹ ਬਿਹਤਰ ਜ਼ਿੰਦਗੀ ਦੀ ਤਲਾਸ਼ ਵਿਚ ਬਹੁਤ ਸਾਰੇ ਲੋਕ ਵਿਦੇਸ਼ ਚਲੇ ਜਾਂਦੇ ਹਨ। ਕੀ ਤੁਹਾਨੂੰ ਲੱਗਦਾ ਹੈ ਕਿ ਸਾਰਿਆਂ ਨੂੰ ਬਿਹਤਰ ਜ਼ਿੰਦਗੀ ਮਿਲ ਜਾਂਦੀ ਹੈ? [ਜਵਾਬ ਲਈ ਸਮਾਂ ਦਿਓ।] ਵਿਦੇਸ਼ਾਂ ਵਿਚ ਜਾਣਾ ਸਦੀਆਂ ਤੋਂ ਚੱਲਦਾ ਆ ਰਿਹਾ ਹੈ। ਕੀ ਮੈਂ ਤੁਹਾਨੂੰ ਬਾਈਬਲ ਵਿੱਚੋਂ ਇਕ ਮਿਸਾਲ ਦਿਖਾ ਸਕਦਾ ਹਾਂ? [ਜੇ ਘਰ-ਮਾਲਕ ਦਿਲਚਸਪੀ ਦਿਖਾਉਂਦਾ ਹੈ, ਤਾਂ ਉਤਪਤ 46:5, 6 ਪੜ੍ਹੋ।] ਇਹ ਰਸਾਲਾ ਇਨ੍ਹਾਂ ਸਵਾਲਾਂ ਦੇ ਜਵਾਬ ਦਿੰਦਾ ਹੈ।” ਘਰ-ਮਾਲਕ ਨੂੰ ਸਫ਼ਾ 6 ʼਤੇ ਦਿੱਤੇ ਸਵਾਲ ਦਿਖਾਓ।