7-13 ਅਪ੍ਰੈਲ ਦੇ ਹਫ਼ਤੇ ਦੀ ਅਨੁਸੂਚੀ
7-13 ਅਪ੍ਰੈਲ
ਗੀਤ 26 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cf ਅਧਿ. 5 ਪੈਰੇ 9-15 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਕੂਚ 7-10 (10 ਮਿੰਟ)
ਨੰ. 1: ਕੂਚ 9:20-35 (4 ਮਿੰਟ ਜਾਂ ਘੱਟ)
ਨੰ. 2: ਸਾਰੇ ਮਸੀਹੀਆਂ ਨੂੰ ਸੇਵਕ ਹੋਣਾ ਚਾਹੀਦਾ ਹੈ—td 8ੳ (5 ਮਿੰਟ)
ਨੰ. 3: ਅਬੀਸ਼ਈ—ਵਫ਼ਾਦਾਰ ਰਹੋ ਤੇ ਆਪਣੇ ਭਰਾਵਾਂ ਦੀ ਮਦਦ ਕਰੋ—1 ਸਮੂ. 26:6-9; 2 ਸਮੂ. 16:9-11; 19:21-23; 21:15-17; 23:18, 19; 1 ਇਤ. 18:12; 19:11-15 (5 ਮਿੰਟ)
□ ਸੇਵਾ ਸਭਾ:
10 ਮਿੰਟ: ਅਪ੍ਰੈਲ ਵਿਚ ਰਸਾਲੇ ਪੇਸ਼ ਕਰੋ। ਚਰਚਾ। ਇਸ ਸਫ਼ੇ ਉੱਤੇ ਦਿੱਤੀ ਪੇਸ਼ਕਾਰੀ ਨੂੰ ਵਰਤ ਕੇ ਪ੍ਰਦਰਸ਼ਨ ਦਿਖਾਓ ਕਿ ਮਾਰਚ-ਅਪ੍ਰੈਲ ਦਾ ਜਾਗਰੂਕ ਬਣੋ! ਰਸਾਲਾ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਫਿਰ ਪੇਸ਼ਕਾਰੀ ਦਾ ਇਕ-ਇਕ ਵਾਕ ਪੜ੍ਹ ਕੇ ਚਰਚਾ ਕਰੋ। ਅਖ਼ੀਰ ਵਿਚ ਭੈਣਾਂ-ਭਰਾਵਾਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਰਸਾਲੇ ਨੂੰ ਚੰਗੀ ਤਰ੍ਹਾਂ ਪੜ੍ਹਨ ਅਤੇ ਜ਼ੋਰਾਂ-ਸ਼ੋਰਾਂ ਨਾਲ ਇਨ੍ਹਾਂ ਨੂੰ ਪੇਸ਼ ਕਰਨ।
10 ਮਿੰਟ: ਪਰਾਹੁਣਚਾਰੀ ਕਰਨੀ ਨਾ ਭੁੱਲੋ। (ਇਬ. 13:1, 2) ਬਜ਼ੁਰਗ ਦੁਆਰਾ ਭਾਸ਼ਣ। ਦੱਸੋ ਕਿ ਮੈਮੋਰੀਅਲ ਲਈ ਕਿਹੜੇ ਇੰਤਜ਼ਾਮ ਕੀਤੇ ਗਏ ਹਨ। ਸੁਝਾਅ ਦਿਓ ਕਿ ਮੈਮੋਰੀਅਲ ਤੇ ਆਏ ਲੋਕਾਂ ਅਤੇ ਸੱਚਾਈ ਵਿਚ ਢਿੱਲੇ ਪਏ ਭੈਣਾਂ-ਭਰਾਵਾਂ ਦੀ ਅਸੀਂ ਕਿੱਦਾਂ ਪਰਾਹੁਣਚਾਰੀ ਕਰ ਸਕਦੇ ਹਾਂ। ਇਕ ਛੋਟਾ ਜਿਹਾ ਪ੍ਰਦਰਸ਼ਨ ਦਿਖਾਓ ਜਿਸ ਦੇ ਪਹਿਲੇ ਹਿੱਸੇ ਵਿਚ ਇਕ ਪਬਲੀਸ਼ਰ ਪ੍ਰੋਗ੍ਰਾਮ ਸ਼ੁਰੂ ਹੋਣ ਤੋਂ ਪਹਿਲਾਂ ਇਕ ਜਣੇ ਦਾ ਸੁਆਗਤ ਕਰਦਾ ਹੈ ਜਿਸ ਨੂੰ ਮੁਹਿੰਮ ਦੌਰਾਨ ਸੱਦਾ-ਪੱਤਰ ਮਿਲਿਆ ਸੀ। ਫਿਰ ਦੂਜੇ ਹਿੱਸੇ ਵਿਚ ਦਿਖਾਓ ਕਿ ਪ੍ਰੋਗ੍ਰਾਮ ਖ਼ਤਮ ਹੋਣ ਤੇ ਉਹ ਉਸ ਦੀ ਦਿਲਚਸਪੀ ਵਧਾਉਣ ਲਈ ਕਿਹੜਾ ਇੰਤਜ਼ਾਮ ਕਰਦਾ ਹੈ।
10 ਮਿੰਟ: ਸਾਨੂੰ ਕੀ ਫ਼ਾਇਦਾ ਹੋਇਆ? ਚਰਚਾ। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਉਨ੍ਹਾਂ ਨੂੰ “ਹੋਰ ਵਧੀਆ ਪ੍ਰਚਾਰਕ ਬਣੋ—ਵਿੱਚੇ ਗੱਲ ਰੋਕਣ ਵਾਲਿਆਂ ਨੂੰ ਕਿਵੇਂ ਜਵਾਬ ਦੇਈਏ” ਲੇਖ ਵਿਚ ਦਿੱਤੇ ਸੁਝਾਵਾਂ ਤੋਂ ਕੀ ਫ਼ਾਇਦਾ ਹੋਇਆ। ਉਨ੍ਹਾਂ ਨੂੰ ਆਪਣੇ ਤਜਰਬੇ ਦੱਸਣ ਲਈ ਕਹੋ।
ਗੀਤ 20 ਅਤੇ ਪ੍ਰਾਰਥਨਾ