15-21 ਦਸੰਬਰ ਦੇ ਹਫ਼ਤੇ ਦੀ ਅਨੁਸੂਚੀ
15-21 ਦਸੰਬਰ
ਗੀਤ 6 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
cf ਅਧਿ. 17 ਪੈਰੇ 10-15 (30 ਮਿੰਟ)
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: ਯਹੋਸ਼ੁਆ 6-8 (10 ਮਿੰਟ)
ਨੰ. 1: ਯਹੋਸ਼ੁਆ 8:18-29 (4 ਮਿੰਟ ਜਾਂ ਘੱਟ)
ਨੰ. 2: ਦੂਸਰੇ ਧਰਮਾਂ ਨਾਲ ਸਾਂਝ ਪਾਉਣੀ ਪਰਮੇਸ਼ੁਰ ਨੂੰ ਮਨਜ਼ੂਰ ਨਹੀਂ ਹੈ—td 21ੳ (5 ਮਿੰਟ)
ਨੰ. 3: ਦੁਸ਼ਮਣ—ਸਭ ਤੋਂ ਵੱਡਾ ਦੁਸ਼ਟ ਦੁਸ਼ਮਣ ਸ਼ੈਤਾਨ ਹੈ—ਅਜ਼. 4:1; ਨਹ. 4:11; ਅਸ. 7:6; ਅੱਯੂ. 1:6-11; 2:1-5; ਅਫ਼. 6:11, 12; 1 ਪਤ. 5:8, 9; ਯਹੂ. 3 (5 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: ਸੱਚਾਈ ਦੇ ਅਨਮੋਲ ਖ਼ਜ਼ਾਨੇ ਵਿੱਚੋਂ “ਚੰਗੀਆਂ ਗੱਲਾਂ” ਦੂਜਿਆਂ ਨਾਲ ਸਾਂਝੀਆਂ ਕਰੋ।—ਮੱਤੀ 12:35ੳ.
15 ਮਿੰਟ: “ਅਸਰਦਾਰ ਤਰੀਕੇ ਨਾਲ ਬਾਈਬਲ ਸਟੱਡੀਆਂ ਕਰਾਓ।” ਸਵਾਲ-ਜਵਾਬ। ਪੈਰਾ 3 ʼਤੇ ਚਰਚਾ ਕਰਨ ਤੋਂ ਬਾਅਦ ਦੋ ਪ੍ਰਦਰਸ਼ਨ ਦਿਖਾਓ ਜਿਸ ਵਿਚ ਪਬਲੀਸ਼ਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੇ 15ਵੇਂ ਅਧਿਆਇ ਦੇ 8ਵੇਂ ਪੈਰੇ ਜਾਂ ਖ਼ੁਸ਼ ਖ਼ਬਰੀ ਬਰੋਸ਼ਰ ਦੇ 10ਵੇਂ ਪਾਠ ਦੇ ਪੈਰਾ 3 ਦੇ ਦੂਜੇ ਨੁਕਤੇ ʼਤੇ ਚਰਚਾ ਕਰਦਾ ਹੈ। ਪਹਿਲੇ ਪ੍ਰਦਰਸ਼ਨ ਵਿਚ ਪਬਲੀਸ਼ਰ ਬਹੁਤ ਜ਼ਿਆਦਾ ਬੋਲਦਾ ਹੈ। ਦੂਜੇ ਪ੍ਰਦਰਸ਼ਨ ਵਿਚ ਉਹ ਵਿਦਿਆਰਥੀ ਦੀ ਸੋਚ ਨੂੰ ਜਾਣਨ ਲਈ ਸਵਾਲ ਪੁੱਛਦਾ ਹੈ।
15 ਮਿੰਟ: ਜਿਹੜੇ ਭਰਾ ਵਧੀਆ ਤਰੀਕੇ ਨਾਲ ਸੇਵਾ ਕਰਦੇ ਹਨ। (1 ਤਿਮੋ. 3:13) ਦੋ ਸਹਾਇਕ ਸੇਵਕਾਂ ਦੀ ਇੰਟਰਵਿਊ ਲਓ। ਮੰਡਲੀ ਵਿਚ ਉਨ੍ਹਾਂ ਕੋਲ ਕਿਹੜੀਆਂ ਜ਼ਿੰਮੇਵਾਰੀਆਂ ਹਨ ਅਤੇ ਇਨ੍ਹਾਂ ਨੂੰ ਨਿਭਾਉਣ ਵਿਚ ਕੀ ਸ਼ਾਮਲ ਹੈ? ਉਨ੍ਹਾਂ ਨੇ ਸਹਾਇਕ ਸੇਵਕ ਬਣਨ ਲਈ ਮਿਹਨਤ ਕਿਉਂ ਕੀਤੀ? ਮੰਡਲੀ ਵਿਚ ਸੇਵਾ ਕਰ ਕੇ ਤੇ ਬਜ਼ੁਰਗਾਂ ਦੀ ਮਦਦ ਕਰ ਕੇ ਉਨ੍ਹਾਂ ਨੂੰ ਖ਼ੁਸ਼ੀ ਕਿਉਂ ਮਿਲਦੀ ਹੈ?
ਗੀਤ 2 ਅਤੇ ਪ੍ਰਾਰਥਨਾ