12-18 ਜਨਵਰੀ ਦੇ ਹਫ਼ਤੇ ਦੀ ਅਨੁਸੂਚੀ
12-18 ਜਨਵਰੀ
ਗੀਤ 28 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
cf ਅਧਿ. 18 ਪੈਰੇ 19-23, ਸਫ਼ਾ 223 ʼਤੇ ਡੱਬੀ (30 ਮਿੰਟ)
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: ਯਹੋਸ਼ੁਆ 21-24 (8 ਮਿੰਟ)
ਨੰ. 1: ਯਹੋਸ਼ੁਆ 24:14-21 (3 ਮਿੰਟ ਜਾਂ ਘੱਟ)
ਨੰ. 2: ਰਾਜਾ ਆਹਾਜ਼—ਵਿਸ਼ਾ: ਮੂਰਤੀ-ਪੂਜਾ ਤੋਂ ਯਹੋਵਾਹ ਨਾਖ਼ੁਸ਼ ਹੁੰਦਾ ਹੈ—2 ਰਾਜ. 16:3-6, 10-16, 20; 2 ਇਤ. 28:5-15, 17-19 (5 ਮਿੰਟ)
ਨੰ. 3: ਯਹੋਵਾਹ ਸਰਬਸ਼ਕਤੀਮਾਨ ਸਿਰਜਣਹਾਰ ਹੈ—igw ਸਫ਼ਾ 2 ਪੈਰਾ 4–ਸਫ਼ਾ 3 ਪੈਰਾ 1 (5 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: ‘ਪੂਰੀ ਨਿਮਰਤਾ ਨਾਲ ਪ੍ਰਭੂ ਦੀ ਸੇਵਾ ਕਰੋ।’—ਰਸੂਲਾਂ ਦੇ ਕੰਮ 20:19.
10 ਮਿੰਟ: ਨਿਮਰਤਾ ਨਾਲ ਪ੍ਰਭੂ ਦੀ ਸੇਵਾ ਕਰੋ। ਚਰਚਾ। ਰਸੂਲਾਂ ਦੇ ਕੰਮ 20:19 ਪੜ੍ਹੋ। ਭੈਣਾਂ-ਭਰਾਵਾਂ ਨੂੰ ਇਨ੍ਹਾਂ ਸਵਾਲਾਂ ʼਤੇ ਟਿੱਪਣੀਆਂ ਕਰਨ ਲਈ ਕਹੋ: (1) “ਸੇਵਾ” ਕਰਨ ਵਿਚ ਕੀ ਸ਼ਾਮਲ ਹੈ? (2) ਅਸੀਂ ਕਿਨ੍ਹਾਂ ਕੁਝ ਤਰੀਕਿਆਂ ਨਾਲ ਪ੍ਰਭੂ ਦੀ ਸੇਵਾ ਕਰ ਸਕਦੇ ਹਾਂ? (3) ਨਿਮਰਤਾ ਕੀ ਹੈ? (4) ਨਿਮਰਤਾ ਪ੍ਰਚਾਰ ਦੇ ਕੰਮ ਵਿਚ ਕਿਵੇਂ ਸਾਡੀ ਮਦਦ ਕਰਦੀ ਹੈ?
20 ਮਿੰਟ: “ਹੋਰ ਵਧੀਆ ਪ੍ਰਚਾਰਕ ਬਣੋ—ਗੁੱਸੇ ਵਿਚ ਭੜਕੇ ਘਰ-ਮਾਲਕ ਨਾਲ ਕਿਵੇਂ ਪੇਸ਼ ਆਈਏ?” ਚਰਚਾ। ਲੇਖ ʼਤੇ ਚਰਚਾ ਕਰਨ ਤੋਂ ਬਾਅਦ ਦੋ ਭਾਗਾਂ ਵਾਲਾ ਇਕ ਪ੍ਰਦਰਸ਼ਨ ਦਿਖਾਓ। ਪਹਿਲੇ ਭਾਗ ਵਿਚ ਦਿਖਾਓ ਕਿ ਪਬਲੀਸ਼ਰ ਗੁੱਸੇ ਵਿਚ ਭੜਕੇ ਘਰ-ਮਾਲਕ ਨਾਲ ਠੀਕ ਤਰੀਕੇ ਨਾਲ ਪੇਸ਼ ਨਹੀਂ ਆਉਂਦਾ। ਦੂਜੇ ਵਿਚ ਉਹ ਘਰ-ਮਾਲਕ ਨਾਲ ਸਮਝਦਾਰੀ ਨਾਲ ਪੇਸ਼ ਆਉਂਦਾ ਹੈ। ਸਾਰਿਆਂ ਨੂੰ ਹੱਲਾਸ਼ੇਰੀ ਦਿਓ ਕਿ ਉਹ “ਇਸ ਮਹੀਨੇ ਇੱਦਾਂ ਕਰਨ ਦੀ ਕੋਸ਼ਿਸ਼ ਕਰੋ” ਵਿਚ ਦਿੱਤੇ ਸੁਝਾਵਾਂ ਨੂੰ ਅਜ਼ਮਾ ਕੇ ਦੇਖਣ।
ਗੀਤ 39 ਅਤੇ ਪ੍ਰਾਰਥਨਾ