ਹੋਰ ਵਧੀਆ ਪ੍ਰਚਾਰਕ ਬਣੋ—ਗੁੱਸੇ ਵਿਚ ਭੜਕੇ ਘਰ-ਮਾਲਕ ਨਾਲ ਕਿਵੇਂ ਪੇਸ਼ ਆਈਏ?
ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ: ਪ੍ਰਚਾਰ ਵਿਚ ਬਹੁਤ ਸਾਰੇ ਲੋਕ ਸਾਡੇ ਨਾਲ ਸਲੀਕੇ ਨਾਲ ਪੇਸ਼ ਆਉਂਦੇ ਹਨ। ਪਰ ਯਿਸੂ ਨੇ ਭਵਿੱਖਬਾਣੀ ਕੀਤੀ ਸੀ ਕਿ ਲੋਕ ਸਾਡੇ ਨਾਲ ਨਫ਼ਰਤ ਕਰਨਗੇ। (ਯੂਹੰ. 17:14) ਇਸ ਲਈ ਜਦ ਕੋਈ ਸਾਡੇ ਨਾਲ ਗੁੱਸੇ ਵਿਚ ਗੱਲ ਕਰਦਾ ਹੈ, ਤਾਂ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ। ਜਦ ਅਜਿਹਾ ਹੁੰਦਾ ਹੈ, ਤਾਂ ਅਸੀਂ ਚੰਗੀ ਤਰ੍ਹਾਂ ਪੇਸ਼ ਆਵਾਂਗੇ ਜਿਸ ਤੋਂ ਯਹੋਵਾਹ ਨੂੰ ਖ਼ੁਸ਼ੀ ਹੋਵੇਗੀ ਕਿਉਂਕਿ ਅਸੀਂ ਉਸ ਦਾ ਸੰਦੇਸ਼ ਦਿੰਦੇ ਹਾਂ। (ਰੋਮੀ. 12:17-21; 1 ਪਤ. 3:15) ਇਸ ਤਰ੍ਹਾਂ ਕਰਨ ਨਾਲ ਅਸੀਂ ਬਲ਼ਦੀ ʼਤੇ ਤੇਲ ਨਹੀਂ ਪਾਵਾਂਗੇ। ਨਾਲੇ ਸਾਡੇ ਚੰਗੇ ਰਵੱਈਏ ਦਾ ਘਰ-ਮਾਲਕ ਅਤੇ ਹੋਰ ਦੇਖਣ ਵਾਲਿਆਂ ʼਤੇ ਚੰਗਾ ਅਸਰ ਪਵੇਗਾ ਅਤੇ ਅਗਲੀ ਵਾਰ ਮਿਲਣ ਤੇ ਉਹ ਯਹੋਵਾਹ ਦੇ ਗਵਾਹਾਂ ਦੀ ਗੱਲ ਸੁਣਨ ਲਈ ਤਿਆਰ ਹੋ ਸਕਦੇ ਹਨ।—2 ਕੁਰਿੰ. 6:3.
ਇਸ ਮਹੀਨੇ ਇੱਦਾਂ ਕਰਨ ਦੀ ਕੋਸ਼ਿਸ਼ ਕਰੋ:
ਆਪਣੀ ਪਰਿਵਾਰਕ ਸਟੱਡੀ ਵਿਚ ਇਸ ਬਾਰੇ ਪ੍ਰੈਕਟਿਸ ਸੈਸ਼ਨ ਰੱਖੋ।
ਗੁੱਸੇ ਹੋਏ ਘਰ-ਮਾਲਕ ਨਾਲ ਗੱਲ ਖ਼ਤਮ ਕਰਨ ਤੋਂ ਬਾਅਦ ਆਪਣੇ ਸਾਥੀ ਨਾਲ ਗੱਲ ਕਰੋ ਕਿ ਤੁਸੀਂ ਹੋਰ ਵਧੀਆ ਤਰੀਕੇ ਨਾਲ ਕਿਵੇਂ ਜਵਾਬ ਦੇ ਸਕਦੇ ਸੀ।