16-22 ਫਰਵਰੀ ਦੇ ਹਫ਼ਤੇ ਦੀ ਅਨੁਸੂਚੀ
16-22 ਫਰਵਰੀ
ਗੀਤ 22 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: ਨਿਆਈਆਂ 15-18 (8 ਮਿੰਟ)
ਨੰ. 1: ਨਿਆਈਆਂ 16:13-24 (3 ਮਿੰਟ ਜਾਂ ਘੱਟ)
ਨੰ. 2: ਬਾਈਬਲ ਦਾ ਸੰਦੇਸ਼ ਕੀ ਹੈ?—igw ਸਫ਼ਾ 8 ਪੈਰੇ 1-4 (5 ਮਿੰਟ)
ਨੰ. 3: ਅਪੁੱਲੋਸ—ਵਿਸ਼ਾ: ਨਿਮਰ, ਪ੍ਰਭਾਵਸ਼ਾਲੀ ਢੰਗ ਨਾਲ ਗੱਲ ਕਰਨ ਵਾਲਾ, ਜੋਸ਼ੀਲਾ—ਰਸੂ. 18:24-28; 1 ਕੁਰਿੰ. 1:10-12; 16:12 (5 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: ‘ਚੰਗੇ ਕੰਮ ਜੋਸ਼ ਨਾਲ ਕਰੋ’!—ਤੀਤੁ. 2:14.
15 ਮਿੰਟ: ਜੋਸ਼ ਨਾਲ ਖ਼ੁਸ਼ ਖ਼ਬਰੀ ਸੁਣਾਉਣ ਲਈ ਤਿਆਰੀ ਕਰੋ। ਚਰਚਾ। ਪ੍ਰਚਾਰ ਲਈ ਤਿਆਰੀ ਕਰਨ ਵਾਸਤੇ ਸਾਨੂੰ ਸਭ ਤੋਂ ਪਹਿਲਾਂ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ? (ਜ਼ਬੂ. 143:10; ਰਸੂ. 4:31) ਪ੍ਰਾਰਥਨਾ ਤੋਂ ਇਲਾਵਾ ਹੋਰ ਕੀ ਕਰਨ ਦੀ ਲੋੜ ਹੈ? (ਅਜ਼. 7:10) ਪ੍ਰਾਰਥਨਾ ਤੋਂ ਬਾਅਦ ਸਾਨੂੰ ਆਪਣੇ ਪ੍ਰਕਾਸ਼ਨਾਂ ਤੇ ਆਪਣੇ ਬੈਗ ਨੂੰ ਤਿਆਰ ਕਰਨ ਲਈ ਕੀ-ਕੀ ਕਰਨਾ ਚਾਹੀਦਾ ਹੈ? ਤਿਆਰੀ ਕਰਨ ਨਾਲ ਸਾਡੇ ਉੱਤੇ ਕਿਹੜਾ ਚੰਗਾ ਅਸਰ ਪੈਂਦਾ ਹੈ? (ਪਹਿਰਾਬੁਰਜ, 15 ਜੁਲਾਈ 2008, ਸਫ਼ਾ 10 ਪੈਰਾ 9 ਦੇਖੋ।) ਤੁਸੀਂ ਪ੍ਰਚਾਰ ਲਈ ਤਿਆਰੀ ਕਿਵੇਂ ਕਰਦੇ ਹੋ? ਇਕ ਪ੍ਰਦਰਸ਼ਨ ਦਿਖਾਓ ਕਿ ਇਕ ਪਬਲੀਸ਼ਰ ਪ੍ਰਚਾਰ ਲਈ ਟ੍ਰੈਕਟਾਂ, ਰਸਾਲਿਆਂ ਜਾਂ ਬਰੋਸ਼ਰਾਂ ਵਿੱਚੋਂ ਕਿਵੇਂ ਤਿਆਰੀ ਕਰਦਾ ਹੈ। ਫਿਰ ਉਹ ਪ੍ਰਚਾਰ ਲਈ ਆਪਣੇ ਬੈਗ ਨੂੰ ਤਿਆਰ ਕਰਦਾ ਹੈ ਤੇ ਪੱਕਾ ਕਰਦਾ ਹੈ ਕਿ ਲੋਕਾਂ ਨੂੰ ਕੋਈ ਵੀਡੀਓ ਦਿਖਾਉਣ ਲਈ ਉਸ ਦਾ ਮੋਬਾਇਲ ਸਹੀ ਤਰੀਕੇ ਨਾਲ ਚੱਲਦਾ ਹੈ। ਇਸ ਗੱਲ ʼਤੇ ਜ਼ੋਰ ਦਿਓ ਕਿ ਪ੍ਰਚਾਰ ʼਤੇ ਜਾਣ ਤੋਂ ਪਹਿਲਾਂ ਸਾਰੇ ਜਣੇ ਚੰਗੀ ਤਰ੍ਹਾਂ ਤਿਆਰੀ ਕਰਨ। (2 ਤਿਮੋ. 3:17)
15 ਮਿੰਟ: “ਕੀ ਤੁਸੀਂ ਮੈਮੋਰੀਅਲ ਦੇ ਮਹੀਨਿਆਂ ਦੌਰਾਨ ਯਹੋਵਾਹ ਅਤੇ ਯਿਸੂ ਵਰਗਾ ਜੋਸ਼ ਦਿਖਾਓਗੇ?” ਸਵਾਲ-ਜਵਾਬ। ਮੀਟਿੰਗ ਵਿਚ ਹਾਜ਼ਰ ਸਾਰੇ ਜਣਿਆਂ ਨੂੰ ਮੈਮੋਰੀਅਲ ਦੇ ਸੱਦਾ-ਪੱਤਰ ਦੀ ਇਕ-ਇਕ ਕਾਪੀ ਦਿਓ ਅਤੇ ਇਸ ਵਿਚ ਦੱਸੀਆਂ ਗੱਲਾਂ ʼਤੇ ਚਰਚਾ ਕਰੋ। ਸਫ਼ਾ 4 ʼਤੇ ਦਿੱਤੀ ਪੇਸ਼ਕਾਰੀ ਵਰਤਦੇ ਹੋਏ ਇਕ ਛੋਟਾ ਜਿਹਾ ਪ੍ਰਦਰਸ਼ਨ ਦਿਖਾਓ।
ਗੀਤ 30 ਅਤੇ ਪ੍ਰਾਰਥਨਾ