9-15 ਮਾਰਚ ਦੇ ਹਫ਼ਤੇ ਦੀ ਅਨੁਸੂਚੀ
9-15 ਮਾਰਚ
ਗੀਤ 5 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
bm ਪਾਠ 15, 16 (30 ਮਿੰਟ)
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: 1 ਸਮੂਏਲ 1-4 (8 ਮਿੰਟ)
ਨੰ. 1: 1 ਸਮੂਏਲ 2:30-36 (3 ਮਿੰਟ ਜਾਂ ਘੱਟ)
ਨੰ. 2: ਬਾਈਬਲ ਵਿਚ ਮਸੀਹ ਬਾਰੇ ਕਿਹੜੀਆਂ ਭਵਿੱਖਬਾਣੀਆਂ ਕੀਤੀਆਂ ਗਈਆਂ ਹਨ?—igw ਸਫ਼ਾ 10 (5 ਮਿੰਟ)
ਨੰ. 3: ਆਸਾ—ਵਿਸ਼ਾ: ਸ਼ੁੱਧ ਭਗਤੀ ਲਈ ਜੋਸ਼ ਦਿਖਾਓ—2 ਇਤ. 14:1-15; 15:1-15 (5 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: ‘ਹਰ ਚੰਗੇ ਕੰਮ ਲਈ ਤਿਆਰ ਰਹੋ।’—ਤੀਤੁ. 3:1.
10 ਮਿੰਟ: ‘ਹਰ ਚੰਗੇ ਕੰਮ ਲਈ ਤਿਆਰ ਰਹੋ।’ “ਇਸ ਮਹੀਨੇ ਧਿਆਨ ਦਿਓ” ʼਤੇ ਆਧਾਰਿਤ ਭਾਸ਼ਣ। ਕਹਾਉਤਾਂ 21:5, ਤੀਤੁਸ 3:1 ਅਤੇ 1 ਪਤਰਸ 3:15 ਪੜ੍ਹੋ ਅਤੇ ਇਨ੍ਹਾਂ ʼਤੇ ਚਰਚਾ ਕਰੋ। ਸਮਝਾਓ ਕਿ ਚੰਗੀ ਤਿਆਰੀ ਕਰਨ ਨਾਲ ਮਸੀਹੀਆਂ ਨੂੰ ਕਿਵੇਂ ਫ਼ਾਇਦਾ ਹੁੰਦਾ ਹੈ। ਥੋੜ੍ਹੇ ਸ਼ਬਦਾਂ ਵਿਚ ਮਹੀਨੇ ਦੌਰਾਨ ਸੇਵਾ ਸਭਾ ਵਿਚ ਪੇਸ਼ ਕੀਤੇ ਜਾਣ ਵਾਲੇ ਕੁਝ ਭਾਗਾਂ ਬਾਰੇ ਦੱਸੋ ਅਤੇ ਚਰਚਾ ਕਰੋ ਕਿ ਇਹ ਭਾਗ “ਇਸ ਮਹੀਨੇ ਧਿਆਨ ਦਿਓ” ਨਾਲ ਕਿਵੇਂ ਸੰਬੰਧਿਤ ਹਨ।
10 ਮਿੰਟ: ਬਾਈਬਲ ਸਿਖਲਾਈ ਸਕੂਲ ਓਵਰਸੀਅਰ ਦੀ ਇੰਟਰਵਿਊ ਲਓ। ਤੁਹਾਨੂੰ ਮੰਡਲੀ ਵਿਚ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਕੀ ਕੁਝ ਕਰਨਾ ਪੈਂਦਾ ਹੈ? ਹਰ ਹਫ਼ਤੇ ਸਕੂਲ ਲਈ ਤੁਸੀਂ ਕਿਵੇਂ ਤਿਆਰੀ ਕਰਦੇ ਹੋ? ਭੈਣਾਂ-ਭਰਾਵਾਂ ਨੂੰ ਭਾਸ਼ਣਾਂ ਦੀ ਚੰਗੀ ਤਿਆਰੀ ਕਿਉਂ ਕਰਨੀ ਚਾਹੀਦੀ ਹੈ? ਭੈਣਾਂ-ਭਰਾਵਾਂ ਨੂੰ ਕਿਹੜੇ ਫ਼ਾਇਦੇ ਹੁੰਦੇ ਹਨ ਜਦੋਂ ਉਹ ਸਾਰੀ ਜਾਣਕਾਰੀ ਪੜ੍ਹ ਕੇ ਆਉਂਦੇ ਹਨ?
10 ਮਿੰਟ: “ਕੀ ਤੁਸੀਂ ਮੈਮੋਰੀਅਲ ਦੀਆਂ ਤਿਆਰੀਆਂ ਕਰ ਰਹੇ ਹੋ?” ਚਰਚਾ। ਮਾਰਚ 2013 ਦੀ ਸਾਡੀ ਰਾਜ ਸੇਵਕਾਈ ਦੇ ਸਫ਼ਾ 2 ਤੋਂ ਥੋੜ੍ਹੇ ਸ਼ਬਦਾਂ ਵਿਚ ਜਾਣਕਾਰੀ ਦਿਓ। ਇਕ ਪ੍ਰਦਰਸ਼ਨ ਵਿਚ ਪਬਲੀਸ਼ਰ ਨੂੰ ਮੈਮੋਰੀਅਲ ʼਤੇ ਆਏ ਕਿਸੇ ਵਿਅਕਤੀ ਦਾ ਸੁਆਗਤ ਕਰਦਿਆਂ ਦਿਖਾਓ।
ਗੀਤ 8 ਅਤੇ ਪ੍ਰਾਰਥਨਾ