ਬਾਈਬਲ ਸਿਖਲਾਈ ਸਕੂਲ ਰਿਵਿਊ
29 ਜੂਨ 2015 ਦੇ ਹਫ਼ਤੇ ਦੌਰਾਨ ਬਾਈਬਲ ਸਿਖਲਾਈ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਰਿਵਿਊ ਕੀਤਾ ਜਾਵੇਗਾ। ਉਹ ਤਾਰੀਖ਼ ਦਿਖਾਈ ਗਈ ਹੈ ਜਿਸ ʼਤੇ ਇਨ੍ਹਾਂ ਸਵਾਲਾਂ ਦੀ ਚਰਚਾ ਕੀਤੀ ਜਾਵੇਗੀ ਤਾਂਕਿ ਹਰ ਹਫ਼ਤੇ ਸਕੂਲ ਦੀ ਤਿਆਰੀ ਕਰਦਿਆਂ ਰਿਸਰਚ ਕੀਤੀ ਜਾ ਸਕੇ।
ਮੀਕਲ ਦਾ ਦਾਊਦ ਨਾਲ ਗੱਲ ਕਰਨ ਦਾ ਤਰੀਕਾ ਗ਼ਲਤ ਕਿਉਂ ਸੀ ਅਤੇ ਇਸ ਤੋਂ ਵਿਆਹੇ ਜੋੜੇ ਕੀ ਸਬਕ ਸਿੱਖ ਸਕਦੇ ਹਨ? (2 ਸਮੂ. 6:20-23) [11 ਮਈ, w12 1/1 ਸਫ਼ਾ 32 ਪੈਰਾ 1]
ਜਦ ਨਾਥਾਨ ਨਬੀ ਨੇ ਦਾਊਦ ਨੂੰ ਕਿਹਾ ਕਿ ਉਹ ਯਹੋਵਾਹ ਲਈ ਮੰਦਰ ਬਣਾਵੇ, ਤਾਂ ਇਸ ਗੱਲ ਲਈ ਯਹੋਵਾਹ ਵੱਲੋਂ ਸੁਧਾਰੇ ਜਾਣ ʼਤੇ ਨਾਥਾਨ ਨੇ ਕਿਹੋ ਜਿਹਾ ਰਵੱਈਆ ਦਿਖਾਇਆ? (2 ਸਮੂ. 7:2, 3) [11 ਮਈ, w12 2/15 ਸਫ਼ਾ 24 ਪੈਰੇ 6-7]
ਦਾਊਦ ਨੂੰ ਉਸ ਦੀ ਗੰਭੀਰ ਗ਼ਲਤੀ ਬਾਰੇ ਸਿੱਧਾ ਦੱਸਣ ਦੀ ਬਜਾਇ ਨਾਥਾਨ ਨੇ 2 ਸਮੂਏਲ 12:1-7 ਵਿਚ ਦਰਜ ਕਹਾਣੀ ਕਿਉਂ ਸੁਣਾਈ? ਇਹ ਬਿਰਤਾਂਤ ਸਾਡੀ ਵਧੀਆ ਸਿੱਖਿਅਕ ਬਣਨ ਵਿਚ ਕਿਵੇਂ ਮਦਦ ਕਰ ਸਕਦਾ ਹੈ? [18 ਮਈ, w12 2/15 ਸਫ਼ਾ 24 ਪੈਰੇ 2-3]
ਅਬਸ਼ਾਲੋਮ ਇਜ਼ਰਾਈਲੀਆਂ ਨੂੰ ਧੋਖਾ ਕਿਉਂ ਦੇ ਸਕਿਆ ਅਤੇ ਅਸੀਂ ਸਾਡੇ ਸਮੇਂ ਦੇ ਅਬਸ਼ਾਲੋਮ ਵਰਗੇ ਲੋਕਾਂ ਤੋਂ ਕਿਵੇਂ ਬਚ ਸਕਦੇ ਹਾਂ? (2 ਸਮੂ. 15:6) [25 ਮਈ, w12 7/15 ਸਫ਼ਾ 13 ਪੈਰਾ 7]
ਯਹੋਵਾਹ ਨੇ ਔਖੇ ਸਮੇਂ ਵਿਚ ਦਾਊਦ ਦੀਆਂ ਲੋੜਾਂ ਕਿਵੇਂ ਪੂਰੀਆਂ ਕੀਤੀਆਂ ਅਤੇ ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ? (2 ਸਮੂ. 17:27-29) [1 ਜੂਨ, w08 9/15 ਸਫ਼ੇ 5-6 ਪੈਰੇ 15-16]
ਦਾਊਦ ਜਿਸ ਤਰੀਕੇ ਨਾਲ ਇੱਤਈ ਨਾਂ ਦੇ ਪਰਦੇਸੀ ਨਾਲ ਪੇਸ਼ ਆਇਆ, ਉਸ ਤੋਂ ਸਾਨੂੰ ਕੀ ਫ਼ਾਇਦਾ ਹੋ ਸਕਦਾ ਹੈ? (2 ਸਮੂ. 18:2) [1 ਜੂਨ, w09 5/15 ਸਫ਼ਾ 27 ਪੈਰਾ 7]
ਮੰਡਲੀ ਦੇ ਵੱਡੀ ਉਮਰ ਦੇ ਭੈਣ-ਭਰਾ ਬਰਜ਼ਿੱਲਈ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਨ? (2 ਸਮੂ. 19:33-35) [8 ਜੂਨ, w07 7/15 ਸਫ਼ਾ 15 ਪੈਰੇ 1-2]
ਯਹੋਵਾਹ ਦੀ ਨਿਮਰਤਾ ਸਾਨੂੰ “ਵੱਡਾ” ਕਿਵੇਂ ਬਣਾ ਸਕਦੀ ਹੈ? (2 ਸਮੂ. 22:36) [15 ਜੂਨ, w12 11/15 ਸਫ਼ਾ 17 ਪੈਰਾ 7]
ਨਾਥਾਨ ਨੇ ਯਹੋਵਾਹ ਪ੍ਰਤੀ ਆਪਣੀ ਵਫ਼ਾਦਾਰੀ ਕਿਵੇਂ ਦਿਖਾਈ ਅਤੇ ਅਸੀਂ ਅੱਜ ਇਸ ਗੁਣ ਦੀ ਕਿਵੇਂ ਰੀਸ ਕਰ ਸਕਦੇ ਹਾਂ? (1 ਰਾਜ. 1:11-14) [22 ਜੂਨ, w12 2/15 ਸਫ਼ਾ 25 ਪੈਰੇ 1, 4-5]
ਸੁਲੇਮਾਨ ਵਾਂਗ ਕਿਨ੍ਹਾਂ ਕੁਝ ਪਹਿਲੂਆਂ ਵਿਚ ਪਰਮੇਸ਼ੁਰ ਦਾ ਕੋਈ ਸੇਵਕ ਆਪਣੀਆਂ ਹੀ ਦਲੀਲਾਂ ਦੇ ਕੇ ਯਹੋਵਾਹ ਦੇ ਹੁਕਮ ਨਾ ਮੰਨਣ ਦੇ ਬਹਾਨੇ ਬਣਾ ਸਕਦਾ ਹੈ? (1 ਰਾਜ. 3:1) [29 ਜੂਨ, w11 12/15 ਸਫ਼ਾ 10 ਪੈਰੇ 12-14]