ਘੋਸ਼ਣਾਵਾਂ
◼ ਜੂਨ ਲਈ ਸਾਹਿੱਤ ਪੇਸ਼ਕਸ਼: ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਜਾਂ ਇਨ੍ਹਾਂ ਵਿੱਚੋਂ ਕੋਈ ਟ੍ਰੈਕਟ: ਨਿਰਾਸ਼ਾ ਵਿਚ ਆਸ਼ਾ ਦੀ ਕਿਰਨ, ਕੀ ਤੁਹਾਡੀ ਜ਼ਿੰਦਗੀ ਦੀ ਡੋਰ ਕਿਸਮਤ ਦੇ ਹੱਥ ਵਿਚ ਹੈ?, ਨਵੀਂ ਦੁਨੀਆਂ ਵਿਚ ਸ਼ਾਂਤੀ ਦਾ ਰਾਜ, ਇਸ ਦੁਨੀਆਂ ਉੱਤੇ ਕਿਹਦਾ ਰਾਜ ਚੱਲਦਾ ਹੈ?, ਕੀ ਸਾਨੂੰ ਕਦੇ ਆਪਣੇ ਦੁੱਖਾਂ ਤੋਂ ਛੁਟਕਾਰਾ ਮਿਲੇਗਾ? ਅਤੇ ਕੀ ਤੁਸੀਂ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹੋ? ਜੁਲਾਈ ਤੇ ਅਗਸਤ: ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ! ਜਾਂ ਕੋਈ ਵੀ 32 ਸਫ਼ਿਆਂ ਵਾਲਾ ਬਰੋਸ਼ਰ। ਸਤੰਬਰ ਅਤੇ ਅਕਤੂਬਰ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ।
◼ ਜੇ ਤੁਸੀਂ ਕਿਸੇ ਨੂੰ ਟ੍ਰੈਕਟ ਜਾਂ ਸੱਦਾ-ਪੱਤਰ ਦਿੰਦੇ ਹੋ ਜਾਂ ਉਨ੍ਹਾਂ ਦੇ ਘਰ ਛੱਡਦੇ ਹੋ, ਤਾਂ ਮਹੀਨੇ ਦੇ ਅਖ਼ੀਰ ਇਨ੍ਹਾਂ ਦੀ ਗਿਣਤੀ ਆਪਣੀ ਰਿਪੋਰਟ ਦੀ “ਬਰੋਸ਼ਰ ਅਤੇ ਟ੍ਰੈਕਟ” ਵਾਲੀ ਡੱਬੀ ਵਿਚ ਭਰ ਦਿਓ। ਜਦੋਂ ਕੋਈ ਦਿਲਚਸਪੀ ਦਿਖਾਉਂਦਾ ਹੈ ਅਤੇ ਸਾਡੇ ਕੋਲੋਂ ਕੋਈ ਵੀ ਪ੍ਰਕਾਸ਼ਨ ਲੈਂਦਾ ਹੈ, ਤਾਂ ਉਨ੍ਹਾਂ ਕੋਲ ਦੁਬਾਰਾ ਜਾਣ ਦੀ ਪੂਰੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।