ਪ੍ਰਚਾਰ ਵਿਚ ਕੀ ਕਹੀਏ
ਪਹਿਰਾਬੁਰਜ ਜੁਲਾਈ ਤੋਂ ਸਤੰਬਰ
“ਜੇ ਤੁਸੀਂ ਦੁਨੀਆਂ ਵਿੱਚੋਂ ਕਿਸੇ ਇਕ ਸਮੱਸਿਆ ਨੂੰ ਖ਼ਤਮ ਕਰ ਸਕੋ, ਤਾਂ ਤੁਸੀਂ ਕਿਹੜੀ ਸਮੱਸਿਆ ਨੂੰ ਖ਼ਤਮ ਕਰਨਾ ਚਾਹੋਗੇ? [ਜਵਾਬ ਲਈ ਸਮਾਂ ਦਿਓ।] ਬਾਈਬਲ ਦੱਸਦੀ ਹੈ ਕਿ ਰੱਬ ਬਹੁਤ ਜਲਦ ਇਸ ਅਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਦਾ ਖ਼ਾਤਮਾ ਕਰ ਦੇਵੇਗਾ। ਕੀ ਮੈਂ ਤੁਹਾਨੂੰ ਧਰਮ ਗ੍ਰੰਥ ਵਿੱਚੋਂ ਉਹ ਹਵਾਲਾ ਦਿਖਾ ਸਕਦਾ ਹਾਂ ਜਿੱਥੇ ਇਹ ਵਾਅਦਾ ਕੀਤਾ ਗਿਆ ਹੈ? [ਜੇ ਘਰ-ਮਾਲਕ ਰਾਜ਼ੀ ਹੈ, ਤਾਂ ਕੋਈ ਢੁਕਵਾਂ ਹਵਾਲਾ ਜਿਵੇਂ ਦਾਨੀਏਲ 2:44; ਕਹਾਉਤਾਂ 2:21, 22; ਮੱਤੀ 7:21-23 ਜਾਂ 2 ਪਤਰਸ 3:7 ਪੜ੍ਹੋ।] ਇਸ ਮੈਗਜ਼ੀਨ ਵਿਚ ਦੱਸਿਆ ਗਿਆ ਹੈ ਕਿ ਰੱਬ ਕਦੋਂ ਅਤੇ ਕਿਵੇਂ ਧਰਤੀ ʼਤੇ ਇਹ ਵਧੀਆ ਬਦਲਾਅ ਕਰੇਗਾ।”