21-27 ਸਤੰਬਰ ਦੇ ਹਫ਼ਤੇ ਦੀ ਅਨੁਸੂਚੀ
21-27 ਸਤੰਬਰ
ਗੀਤ 31 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
lv ਅਧਿ. 7 ਪੈਰੇ 20-28 (30 ਮਿੰਟ)
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: 2 ਰਾਜਿਆਂ 19-22 (8 ਮਿੰਟ)
ਨੰ. 1: 2 ਰਾਜਿਆਂ 20:12-21 (3 ਮਿੰਟ ਜਾਂ ਘੱਟ)
ਨੰ. 2: ਏਹੂਦ—ਵਿਸ਼ਾ: ਯਹੋਵਾਹ ਆਪਣੇ ਲੋਕਾਂ ਨੂੰ ਬਚਾਉਂਦਾ ਹੈ—ਨਿਆ. 3:12-30 (5 ਮਿੰਟ)
ਨੰ. 3: ਧਰਤੀ ਲਈ ਪਰਮੇਸ਼ੁਰ ਦਾ ਮਕਸਦ—td 22ੳ (5 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: ‘ਖ਼ੁਸ਼ ਖ਼ਬਰੀ ਦੀ ਚੰਗੀ ਤਰ੍ਹਾਂ ਗਵਾਹੀ ਦਿਓ।’—ਰਸੂ. 20:24.
15 ਮਿੰਟ: ਪਿਛਲੇ ਸਾਲ ਸਾਡੀ ਸੇਵਾ ਕਿੱਦਾਂ ਰਹੀ? ਸਰਵਿਸ ਓਵਰਸੀਅਰ ਦੁਆਰਾ ਭਾਸ਼ਣ। ਪਿਛਲੇ ਸੇਵਾ ਸਾਲ ਦੌਰਾਨ ਮੰਡਲੀ ਦੀ ਸੇਵਕਾਈ ʼਤੇ ਵਿਚਾਰ ਕਰੋ। ਉਨ੍ਹਾਂ ਕੁਝ ਗੱਲਾਂ ਬਾਰੇ ਦੱਸੋ ਜਿਨ੍ਹਾਂ ਵਿਚ ਭੈਣਾਂ-ਭਰਾਵਾਂ ਦੀ ਮਿਹਨਤ ਸਦਕਾ ਚੰਗੇ ਨਤੀਜੇ ਨਿਕਲੇ ਅਤੇ ਸਾਰਿਆਂ ਨੂੰ ਸ਼ਾਬਾਸ਼ੀ ਦਿਓ। ਇਕ-ਦੋ ਗੱਲਾਂ ਦੱਸੋ ਜਿਨ੍ਹਾਂ ਵਿਚ ਆਉਣ ਵਾਲੇ ਸੇਵਾ ਸਾਲ ਦੌਰਾਨ ਮੰਡਲੀ ਹੋਰ ਸੁਧਾਰ ਕਰ ਸਕਦੀ ਹੈ। ਇਸ ਦੇ ਲਈ ਕੁਝ ਵਧੀਆ ਸੁਝਾਅ ਦਿਓ।
15 ਮਿੰਟ: “ਕੀ ਤੁਸੀਂ ਸਾਡੇ ਪ੍ਰਕਾਸ਼ਨਾਂ ਦੀ ਕਦਰ ਕਰਦੇ ਹੋ?” ਹਾਜ਼ਰੀਨ ਨਾਲ ਚਰਚਾ। ਦੱਸੋ ਕਿ ਪਬਲੀਸ਼ਰ ਕਿੱਦਾਂ ਜਾਣ ਸਕਦੇ ਹਨ ਕਿ ਘਰ-ਮਾਲਕ ਦਿਲਚਸਪੀ ਦਿਖਾਉਂਦਾ ਹੈ ਜਾਂ ਨਹੀਂ।
ਗੀਤ 10 ਅਤੇ ਪ੍ਰਾਰਥਨਾ