ਰੱਬ ਦਾ ਬਚਨ ਖ਼ਜ਼ਾਨਾ ਹੈ | ਨਹਮਯਾਹ 9-11
ਵਫ਼ਾਦਾਰ ਭਗਤ ਪਰਮੇਸ਼ੁਰ ਦੇ ਪ੍ਰਬੰਧਾਂ ਦਾ ਸਮਰਥਨ ਕਰਦੇ ਹਨ
ਪਰਮੇਸ਼ੁਰ ਦੇ ਲੋਕਾਂ ਨੇ ਖ਼ੁਸ਼ੀ ਨਾਲ ਵੱਖੋ-ਵੱਖਰੇ ਤਰੀਕਿਆਂ ਨਾਲ ਸੱਚੀ ਭਗਤੀ ਦਾ ਸਮਰਥਨ ਕੀਤਾ
ਲੋਕਾਂ ਨੇ ਡੇਰਿਆਂ ਦੇ ਤਿਉਹਾਰ ਲਈ ਤਿਆਰੀ ਕੀਤੀ ਅਤੇ ਸਹੀ ਤਰੀਕੇ ਨਾਲ ਇਹ ਤਿਉਹਾਰ ਮਨਾਇਆ
ਹਰ ਰੋਜ਼ ਲੋਕ ਪਰਮੇਸ਼ੁਰ ਦਾ ਕਾਨੂੰਨ ਸੁਣਨ ਲਈ ਇਕੱਠੇ ਹੁੰਦੇ ਸਨ ਜਿਸ ਨਾਲ ਉਨ੍ਹਾਂ ਨੂੰ ਖ਼ੁਸ਼ੀ ਮਿਲੀ
ਲੋਕਾਂ ਨੇ ਆਪਣੇ ਪਾਪ ਕਬੂਲ ਕੀਤੇ, ਪ੍ਰਾਰਥਨਾ ਕੀਤੀ ਅਤੇ ਯਹੋਵਾਹ ਤੋਂ ਬਰਕਤਾਂ ਮੰਗੀਆਂ
ਲੋਕ ਪਰਮੇਸ਼ੁਰ ਦੇ ਸਾਰੇ ਇੰਤਜ਼ਾਮਾਂ ਦਾ ਸਮਰਥਨ ਕਰਦੇ ਰਹਿਣ ਲਈ ਰਾਜ਼ੀ ਹੋਏ
ਇਨ੍ਹਾਂ ਇੰਤਜ਼ਾਮਾਂ ਦਾ ਲਗਾਤਾਰ ਸਮਰਥਨ ਕਰਨਾ ਜ਼ਰੂਰੀ ਸੀ:
ਸਿਰਫ਼ ਯਹੋਵਾਹ ਦੀ ਭਗਤੀ ਕਰਨ ਵਾਲਿਆਂ ਨਾਲ ਵਿਆਹ ਕਰਾਉਣਾ
ਦਾਨ ਦੇਣਾ
ਸਬਤ ਮਨਾਉਣਾ
ਵੇਦੀ ਲਈ ਲੱਕੜਾਂ ਦੇਣੀਆਂ
ਫ਼ਸਲ ਦਾ ਪਹਿਲਾ ਫਲ ਅਤੇ ਭੇਡਾਂ-ਬੱਕਰੀਆਂ ਦੇ ਜੇਠੇ ਬੱਚੇ ਯਹੋਵਾਹ ਨੂੰ ਦੇਣੇ