ਸਾਡੀ ਮਸੀਹੀ ਜ਼ਿੰਦਗੀ
ਕੀ ਤੁਸੀਂ ਇਕ ਸਾਲ ਲਈ ਕੋਸ਼ਿਸ਼ ਕਰ ਸਕਦੇ ਹੋ?
ਕਿਸ ਲਈ? ਰੈਗੂਲਰ ਪਾਇਨੀਅਰਿੰਗ ਲਈ! ਤੁਹਾਨੂੰ ਬਹੁਤ ਸਾਰੀਆਂ ਬਰਕਤਾਂ ਮਿਲਣਗੀਆਂ!—ਕਹਾ 10:22.
ਪਾਇਨੀਅਰਿੰਗ ਕਰਨ ਨਾਲ ਤੁਸੀਂ . . .
ਵਧੀਆ ਪ੍ਰਚਾਰਕ ਬਣ ਸਕਦੇ ਹੋ ਤੇ ਪ੍ਰਚਾਰ ਵਿਚ ਜ਼ਿਆਦਾ ਮਜ਼ਾ ਲੈ ਸਕਦੇ ਹੋ
ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰ ਸਕਦੇ ਹੋ। ਜਿੰਨਾ ਜ਼ਿਆਦਾ ਤੁਸੀਂ ਦੂਜਿਆਂ ਨਾਲ ਉਸ ਬਾਰੇ ਗੱਲ ਕਰੋਗੇ, ਉੱਨੇ ਜ਼ਿਆਦਾ ਤੁਹਾਨੂੰ ਉਸ ਦੇ ਸ਼ਾਨਦਾਰ ਗੁਣ ਯਾਦ ਆਉਣਗੇ
ਉਹ ਸੰਤੁਸ਼ਟੀ ਅਤੇ ਖ਼ੁਸ਼ੀ ਪਾ ਸਕਦੇ ਹੋ ਜੋ ਆਪਣੀਆਂ ਇੱਛਾਵਾਂ ਦੀ ਬਜਾਇ ਪਰਮੇਸ਼ੁਰ ਦੇ ਰਾਜ ਦੇ ਕੰਮਾਂ ਨੂੰ ਪਹਿਲ ਅਤੇ ਦੂਜਿਆਂ ਨੂੰ ਆਪਣਾ ਸਮਾਂ ਦੇ ਕੇ ਮਿਲਦੀ ਹੈ।—ਮੱਤੀ 6:33; ਰਸੂ 20:35
ਸਰਕਟ ਨਿਗਾਹਬਾਨ ਦੇ ਦੌਰੇ ਦੌਰਾਨ ਪਾਇਨੀਅਰਿੰਗ ਮੀਟਿੰਗ, ਸਰਕਟ ਸੰਮੇਲਨ ਸੰਬੰਧੀ ਖ਼ਾਸ ਮੀਟਿੰਗ ਅਤੇ ਪਾਇਨੀਅਰ ਸੇਵਾ ਸਕੂਲ ਵਿਚ ਹਾਜ਼ਰ ਹੋ ਸਕਦੇ ਹੋ
ਹੋਰ ਜ਼ਿਆਦਾ ਬਾਈਬਲ ਸਟੱਡੀਆਂ ਕਰਾ ਸਕਦੇ ਹੋ
ਦੂਜੇ ਪ੍ਰਚਾਰਕਾਂ ਨਾਲ ਜ਼ਿਆਦਾ ਸਮਾਂ ਬਿਤਾ ਕੇ ਹੌਸਲਾ ਪਾ ਸਕਦੇ ਹੋ ਅਤੇ ਉਨ੍ਹਾਂ ਨੂੰ ਵੀ ਹੌਸਲਾ ਦੇ ਸਕਦੇ ਹੋ।—ਰੋਮੀ 1:11, 12