ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
7-13 ਨਵੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਕਹਾਉਤਾਂ 27-31
“ਬਾਈਬਲ ਪਤਵੰਤੀ ਇਸਤਰੀ ਦਾ ਬਿਆਨ ਕਰਦੀ ਹੈ”
(ਕਹਾਉਤਾਂ 31:10-12) ਪਤਵੰਤੀ ਇਸਤ੍ਰੀ ਕਿਹਨੂੰ ਮਿਲਦੀ ਹੈ? ਕਿਉਂ ਜੋ ਉਹ ਦੀ ਕਦਰ ਲਾਲਾਂ ਨਾਲੋਂ ਬਹੁਤ ਵਧੇਰੇ ਹੈ। 11 ਉਹ ਦੇ ਭਰਤਾ ਦਾ ਮਨ ਉਹ ਦੇ ਉੱਤੇ ਭਰੋਸਾ ਰੱਖਦਾ ਹੈ, ਅਤੇ ਉਹ ਨੂੰ ਲਾਭ ਦੀ ਕੁਝ ਥੁੜ ਨਹੀਂ ਹੁੰਦੀ। 12 ਉਮਰ ਭਰ ਉਹ ਉਸ ਦੇ ਨਾਲ ਭਲਿਆਈ ਹੀ ਕਰੇਗੀ, ਬੁਰਿਆਈ ਨਹੀਂ।
ਵਿਆਹੁਤਾ ਬੰਧਨ ਨੂੰ ਖ਼ੁਸ਼ਹਾਲ ਅਤੇ ਮਜ਼ਬੂਤ ਬਣਾਓ
10 ਯਹੋਵਾਹ ਨੇ ਪਤਨੀ ਨੂੰ ਪਰਿਵਾਰ ਵਿਚ ਖ਼ਾਸ ਭੂਮਿਕਾ ਦਿੱਤੀ ਹੈ। ਉਹ ਆਪਣੇ ਪਤੀ ਦੀ “ਸਾਥਣ” ਹੈ। (ਮਲਾ. 2:14) ਜਦੋਂ ਪਤੀ-ਪਤਨੀ ਪਰਿਵਾਰ ਲਈ ਫ਼ੈਸਲੇ ਕਰਦੇ ਹਨ, ਤਾਂ ਪਤਨੀ ਆਦਰ ਨਾਲ ਆਪਣੇ ਵਿਚਾਰ ਦੱਸਦੀ ਹੈ ਕਿ ਉਹ ਇਨ੍ਹਾਂ ਫ਼ੈਸਲਿਆਂ ਬਾਰੇ ਕੀ ਸੋਚਦੀ ਹੈ। ਪਰ ਇਸ ਵੇਲੇ ਵੀ ਉਹ ਅਧੀਨਗੀ ਦਿਖਾਉਂਦੀ ਹੈ। ਇਕ ਸਮਝਦਾਰ ਪਤੀ ਆਪਣੀ ਪਤਨੀ ਦੀ ਗੱਲ ਧਿਆਨ ਨਾਲ ਸੁਣਦਾ ਹੈ। (ਕਹਾ. 31:10-31) ਅਧੀਨਗੀ ਦਿਖਾਉਣ ਨਾਲ ਪਰਿਵਾਰ ਵਿਚ ਖ਼ੁਸ਼ੀ, ਸ਼ਾਂਤੀ ਤੇ ਏਕਤਾ ਬਣੀ ਰਹਿੰਦੀ ਹੈ ਅਤੇ ਪਤੀ-ਪਤਨੀ ਨੂੰ ਤਸੱਲੀ ਹੁੰਦੀ ਹੈ ਕਿ ਉਹ ਪਰਮੇਸ਼ੁਰ ਨੂੰ ਖ਼ੁਸ਼ ਕਰ ਰਹੇ ਹਨ।—ਅਫ਼. 5:22.
ਇਕ ਸਿਆਣੀ ਮਾਂ ਦੀ ਸਲਾਹ
ਪਤਵੰਤੀ ਤੀਵੀਂ ਬਾਰੇ ਲਮੂਏਲ ਨੂੰ ਕਿਹਾ ਗਿਆ: “ਉਹ ਦੇ ਭਰਤਾ ਦਾ ਮਨ ਉਹ ਦੇ ਉੱਤੇ ਭਰੋਸਾ ਰੱਖਦਾ ਹੈ।” (ਆਇਤ 11) ਦੂਜੇ ਸ਼ਬਦਾਂ ਵਿਚ, ਉਸ ਨੂੰ ਇਸ ਗੱਲ ਤੇ ਅੜਨਾ ਨਹੀਂ ਚਾਹੀਦਾ ਕਿ ਉਸ ਦੀ ਪਤਨੀ ਹਰ ਮਸਲੇ ਵਿਚ ਉਸ ਦੀ ਇਜਾਜ਼ਤ ਮੰਗੇ। ਬੇਸ਼ੱਕ, ਅਹਿਮ ਫ਼ੈਸਲੇ ਕਰਨ ਤੋਂ ਪਹਿਲਾਂ ਪਤੀ-ਪਤਨੀ ਦੋਹਾਂ ਨੂੰ ਇਕ ਦੂਜੇ ਦੀ ਰਾਇ ਲੈਣੀ ਚਾਹੀਦੀ ਹੈ ਜਿਵੇਂ ਕਿ ਮਹਿੰਗੀ ਖ਼ਰੀਦਦਾਰੀ ਕਰਨੀ ਜਾਂ ਬੱਚਿਆਂ ਦੀ ਪਰਵਰਿਸ਼ ਕਰਨੀ। ਇਨ੍ਹਾਂ ਮਾਮਲਿਆਂ ਬਾਰੇ ਆਪੋ ਵਿਚ ਗੱਲ-ਬਾਤ ਕਰਨ ਨਾਲ ਦੋਹਾਂ ਦਾ ਆਪਸੀ ਰਿਸ਼ਤਾ ਹੋਰ ਵੀ ਮਜ਼ਬੂਤ ਹੋਵੇਗਾ।
it-2 1183
ਪਤਨੀ
ਮੂਸਾ ਦੇ ਕਾਨੂੰਨ ਅਧੀਨ ਪਤਨੀ ਦੀ ਰਾਖੀ। ਹਾਲਾਂਕਿ ਵਿਆਹ ਦੇ ਪ੍ਰਬੰਧ ਅਨੁਸਾਰ ਪਤੀ ਦਾ ਦਰਜਾ ਉੱਚਾ ਸੀ, ਪਰ ਪਰਮੇਸ਼ੁਰ ਦੀਆਂ ਮੰਗਾਂ ਮੁਤਾਬਕ ਪਰਿਵਾਰ ਦੀਆਂ ਭੌਤਿਕ ਲੋੜਾਂ ਪੂਰੀਆਂ ਕਰਨੀਆਂ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦਾ ਗਿਆਨ ਦੇਣ ਦੀ ਜ਼ਿੰਮੇਵਾਰੀ ਉਸ ਦੀ ਹੁੰਦੀ ਸੀ। ਨਾਲੇ ਪਰਿਵਾਰ ਦੇ ਕਿਸੇ ਵੀ ਗ਼ਲਤ ਕੰਮ ਕਰਕੇ ਉਸ ਦੀ ਬਦਨਾਮੀ ਹੁੰਦੀ ਸੀ; ਇਸ ਲਈ ਉਸ ਦੇ ਸਿਰ ʼਤੇ ਭਾਰੀ ਜ਼ਿੰਮੇਵਾਰੀ ਸੀ। ਭਾਵੇਂ ਉਸ ਕੋਲ ਪਤਨੀ ਨਾਲੋਂ ਜ਼ਿਆਦਾ ਸਨਮਾਨ ਹੁੰਦੇ ਸਨ, ਪਰ ਪਰਮੇਸ਼ੁਰ ਦਾ ਕਾਨੂੰਨ ਪਤਨੀ ਦੀ ਰਾਖੀ ਕਰਦਾ ਸੀ ਅਤੇ ਉਸ ਨੂੰ ਕੁਝ ਖ਼ਾਸ ਸਨਮਾਨ ਦਿੱਤੇ ਜਾਂਦੇ ਸਨ, ਇਸ ਕਰਕੇ ਉਹ ਖ਼ੁਸ਼ ਸੀ ਤੇ ਉਹ ਮਕਸਦ ਭਰੀ ਜ਼ਿੰਦਗੀ ਜੀਉਂਦੀ ਸੀ।
ਪਰਮੇਸ਼ੁਰ ਦੇ ਕਾਨੂੰਨ ਵਿਚ ਪਤਨੀ ਬਾਰੇ ਦੱਸੇ ਕੁਝ ਇੰਤਜ਼ਾਮਾਂ ਵਿਚ ਇਹ ਵੀ ਸ਼ਾਮਲ ਸੀ: ਜੇ ਪਤੀ ਜਾਂ ਪਤਨੀ ਹਰਾਮਕਾਰੀ ਕਰਦਾ ਸੀ, ਤਾਂ ਉਸ ਨੂੰ ਮੌਤ ਦੀ ਸਜ਼ਾ ਮਿਲਦੀ ਸੀ। ਜੇ ਪਤੀ ਨੂੰ ਸ਼ੱਕ ਹੁੰਦਾ ਸੀ ਕਿ ਉਸ ਦੀ ਪਤਨੀ ਨੇ ਉਸ ਨਾਲ ਬੇਵਫ਼ਾਈ ਕੀਤੀ ਹੈ, ਤਾਂ ਉਹ ਆਪਣੀ ਪਤਨੀ ਨੂੰ ਪੁਜਾਰੀ ਸਾਮ੍ਹਣੇ ਪੇਸ਼ ਕਰ ਸਕਦਾ ਸੀ ਜੋ ਯਹੋਵਾਹ ਪਰਮੇਸ਼ੁਰ ਅੱਗੇ ਉਸ ਦਾ ਨਿਆਂ ਕਰਦਾ ਸੀ। ਜੇ ਪਤਨੀ ਦੋਸ਼ੀ ਪਾਈ ਜਾਂਦੀ ਸੀ, ਤਾਂ ਉਸ ਦੇ ਜਣਨ ਅੰਗਾਂ ਨੂੰ ਕਮਜ਼ੋਰ ਕਰ ਦਿੱਤਾ ਸੀ; ਪਰ ਜੇ ਉਹ ਬੇਕਸੂਰ ਹੁੰਦੀ ਸੀ, ਤਾਂ ਉਹ ਆਪਣੇ ਪਤੀ ਤੋਂ ਗਰਭਵਤੀ ਹੁੰਦੀ ਸੀ। ਇਹ ਲੋਕਾਂ ਸਾਮ੍ਹਣੇ ਉਸ ਦੇ ਬੇਦੋਸ਼ ਹੋਣ ਦਾ ਸਬੂਤ ਸੀ। (ਗਿਣ 5:12-31) ਪਤੀ ਆਪਣੀ ਪਤਨੀ ਨੂੰ ਤਲਾਕ ਦੇ ਸਕਦਾ ਸੀ ਜੇ ਉਸ ਵਿਚ ਕੋਈ ਬਦਤਮੀਜ਼ੀ ਦੀ ਗੱਲ ਪਾਈ ਜਾਂਦੀ ਸੀ। ਇਸ ਵਿਚ ਇਹ ਗੱਲਾਂ ਸ਼ਾਮਲ ਸਨ: ਪਤੀ ਦਾ ਘੋਰ ਨਿਰਾਦਰ ਕਰਨਾ ਜਾਂ ਪਰਿਵਾਰ ਦੀ ਜਾਂ ਆਪਣੇ ਪਿਤਾ ਦੀ ਬਦਨਾਮੀ ਕਰਾਉਣੀ। ਪਰ ਪਤੀ ਕੋਲੋਂ ਮੰਗ ਕੀਤੀ ਜਾਂਦੀ ਸੀ ਕਿ ਉਹ ਪਤਨੀ ਲਈ ਤਲਾਕਨਾਮਾ ਲਿਖੇ। ਇਸ ਤਰ੍ਹਾਂ ਪਤਨੀ ਦੀ ਰਾਖੀ ਹੁੰਦੀ ਸੀ। ਫਿਰ ਉਹ ਕਿਸੇ ਹੋਰ ਆਦਮੀ ਨਾਲ ਵਿਆਹ ਕਰਾ ਸਕਦੀ ਸੀ। (ਬਿਵ 24:1, 2) ਜੇ ਪਤਨੀ ਕੋਈ ਸੁੱਖਣਾ ਸੁੱਖਦੀ ਸੀ ਤੇ ਪਤੀ ਨੂੰ ਲੱਗਦਾ ਸੀ ਕਿ ਇਹ ਸੁੱਖਣਾ ਸੋਚ-ਸਮਝ ਕੇ ਨਹੀਂ ਸੁੱਖੀ ਗਈ ਜਾਂ ਇਹ ਪਰਿਵਾਰ ਦੀ ਭਲਾਈ ਨਹੀਂ ਸੀ, ਤਾਂ ਉਹ ਇਸ ਸੁੱਖਣਾ ਨੂੰ ਰੱਦ ਕਰ ਸਕਦਾ ਸੀ। (ਗਿਣ 30:10-15) ਇਸ ਤਰ੍ਹਾਂ ਪਤਨੀ ਦੀ ਰਾਖੀ ਹੁੰਦੀ ਸੀ ਤਾਂਕਿ ਉਹ ਜਲਦਬਾਜ਼ੀ ਵਿਚ ਚੁੱਕੇ ਕਿਸੇ ਕਦਮ ਕਰਕੇ ਮੁਸ਼ਕਲ ਵਿਚ ਨਾ ਪੈ ਜਾਵੇ।
ਮੂਸਾ ਦੇ ਕਾਨੂੰਨ ਅਨੁਸਾਰ ਕਈ ਤੀਵੀਆਂ ਨਾਲ ਵਿਆਹ ਕੀਤਾ ਜਾ ਸਕਦਾ ਸੀ। ਪਰ ਇਸ ਦੀ ਇਕ ਮਰਯਾਦਾ ਹੁੰਦੀ ਸੀ ਤਾਂਕਿ ਪਤਨੀ ਦੀ ਰਾਖੀ ਹੋਵੇ। ਪਤੀ ਆਪਣੀ ਜਿਹੜੀ ਪਤਨੀ ਨੂੰ ਘੱਟ ਪਿਆਰ ਕਰਦਾ ਸੀ, ਉਹ ਉਸ ਦੇ ਜੇਠੇ ਪੁੱਤਰ ਦਾ ਹੱਕ ਆਪਣੀ ਦੂਜੀ ਮਨ-ਪਸੰਦ ਦੀ ਪਤਨੀ ਦੇ ਜੇਠੇ ਪੁੱਤਰ ਨੂੰ ਨਹੀਂ ਦੇ ਸਕਦਾ ਸੀ। (ਬਿਵ 21:15-17) ਜੇ ਕੋਈ ਇਜ਼ਰਾਈਲੀ ਪਿਤਾ ਆਪਣੀ ਧੀ ਨੂੰ ਨੌਕਰਾਣੀ ਦੇ ਤੌਰ ਤੇ ਵੇਚ ਦਿੱਤਾ ਸੀ ਤੇ ਖ਼ਰੀਦਣ ਵਾਲਾ ਉਸ ਕੁੜੀ ਨੂੰ ਆਪਣੀ ਰਖੇਲ ਬਣਾ ਲੈਂਦਾ ਸੀ, ਤਾਂ ਇਕ ਇੰਤਜ਼ਾਮ ਸੀ। ਜੇ ਉਸ ਕੁੜੀ ਦਾ ਮਾਲਕ ਉਸ ਤੋਂ ਖ਼ੁਸ਼ ਨਹੀਂ ਹੈ, ਤਾਂ ਉਸ ਦੀ ਇਜਾਜ਼ਤ ਨਾਲ ਉਸ ਨੂੰ ਪੈਸੇ ਦੇ ਕੇ ਛੁਡਾਇਆ ਜਾ ਸਕਦਾ ਸੀ, ਪਰ ਮਾਲਕ ਉਸ ਨੂੰ ਕਿਸੇ ਹੋਰ ਕੌਮ ਦੇ ਲੋਕਾਂ ਨੂੰ ਨਹੀਂ ਵੇਚ ਸਕਦਾ ਸੀ। (ਕੂਚ 21:7, 8) ਜੇ ਉਹ ਜਾਂ ਉਸ ਦਾ ਪੁੱਤਰ ਉਸ ਕੁੜੀ ਨੂੰ ਆਪਣੀ ਰਖੇਲ ਬਣਾ ਲੈਂਦਾ ਸੀ ਤੇ ਫਿਰ ਕਿਸੇ ਹੋਰ ਨਾਲ ਵਿਆਹ ਕਰਾ ਲੈਂਦਾ ਸੀ, ਤਾਂ ਉਸ ਦਾ ਫ਼ਰਜ਼ ਬਣਦਾ ਸੀ ਕਿ ਉਹ ਉਸ ਕੁੜੀ ਨੂੰ ਰੋਟੀ, ਕੱਪੜਾ ਤੇ ਮਕਾਨ ਦੇਵੇ ਅਤੇ ਵਿਆਹ ਦੇ ਹੱਕ ਨੂੰ ਪੂਰਾ ਕਰੇ।—ਕੂਚ 21:9-11.
ਪਤਵੰਤੀ ਇਸਤਰੀ ਦਾ ਬਿਆਨ। ਕਹਾਉਤਾਂ 31 ਵਿਚ ਵਫ਼ਾਦਾਰ ਪਤਨੀ ਦੀ ਖ਼ੁਸ਼ੀ ਅਤੇ ਕੰਮਾਂ ਬਾਰੇ ਦੱਸਿਆ ਗਿਆ ਹੈ। ਉਸ ਦੇ ਪਤੀ ਦੇ ਲਈ ਉਸ ਦੀ ਕਦਰ ਲਾਲਾਂ ਨਾਲੋਂ ਵੀ ਜ਼ਿਆਦਾ ਹੈ। ਉਸ ਦਾ ਪਤੀ ਉਸ ਉੱਤੇ ਭਰੋਸਾ ਕਰ ਸਕਦਾ ਹੈ। ਉਹ ਮਿਹਨਤੀ ਹੈ। ਉਹ ਆਪਣੇ ਪਰਿਵਾਰ ਲਈ ਕੱਪੜੇ ਬੁਣਦੀ ਹੈ, ਘਰ ਲਈ ਜ਼ਰੂਰੀ ਚੀਜ਼ਾਂ ਖ਼ਰੀਦਦੀ ਹੈ, ਦਾਖ ਦੀ ਬਾੜੀ ਯਾਨੀ ਅੰਗੂਰਾਂ ਦੇ ਖੇਤ ਵਿਚ ਕੰਮ ਕਰਦੀ ਹੈ, ਨੌਕਰਾਂ ਨੂੰ ਕੰਮ ਦਿੰਦੀ ਹੈ, ਲੋੜਵੰਦਾਂ ਦੀ ਸਹਾਇਤਾ ਕਰਦੀ ਹੈ, ਆਪਣੇ ਪਰਿਵਾਰ ਨੂੰ ਸੋਹਣੇ ਕੱਪੜੇ ਪਹਿਨਾਉਂਦੀ ਹੈ, ਹੱਥੀਂ ਕੰਮ ਕਰ ਕੇ ਕਮਾਉਂਦੀ ਹੈ, ਭਵਿੱਖ ਵਿਚ ਆਉਣ ਵਾਲੇ ਸੰਕਟਾਂ ਲਈ ਪਰਿਵਾਰ ਨੂੰ ਤਿਆਰ ਕਰਦੀ ਹੈ, ਉਸ ਦੀਆਂ ਗੱਲਾਂ ਤੋਂ ਬੁੱਧ ਤੇ ਪਿਆਰ ਝਲਕਦਾ ਹੈ, ਯਹੋਵਾਹ ਦਾ ਡਰ ਰੱਖਣ ਕਰਕੇ ਅਤੇ ਚੰਗੇ ਕੰਮਾਂ ਕਰਕੇ ਉਸ ਦਾ ਪਤੀ ਅਤੇ ਬੱਚੇ ਉਸ ਦੀ ਤਾਰੀਫ਼ ਕਰਦੇ ਹਨ। ਇਸ ਕਰਕੇ ਦੇਸ਼ ਵਿਚ ਉਸ ਦੇ ਪਤੀ ਅਤੇ ਪਰਿਵਾਰ ਦਾ ਆਦਰ ਹੁੰਦਾ ਹੈ। ਸੱਚ-ਮੁੱਚ, ਜਿਸ ਨੂੰ ਚੰਗੀ ਪਤਨੀ ਮਿਲਦੀ ਹੈ, ਉਸ ਨੂੰ ਚੰਗੀ ਚੀਜ਼ ਮਿਲਦੀ ਹੈ ਅਤੇ ਯਹੋਵਾਹ ਦੀ ਕਿਰਪਾ ਉਸ ਉੱਤੇ ਹੁੰਦੀ ਹੈ।—ਕਹਾ 18:22.
ਮਸੀਹੀਆਂ ਮੰਡਲੀਆਂ ਵਿਚ। ਮਸੀਹੀ ਮੰਡਲੀਆਂ ਵਿਚ ਇਕ ਮਿਆਰ ਇਹ ਹੈ ਕਿ ਇਕ ਪਤੀ ਦੀ ਸਿਰਫ਼ ਇੱਕੋ ਪਤਨੀ ਹੋਣੀ ਚਾਹੀਦੀ ਹੈ। (1 ਕੁਰਿੰ 7:2; 1 ਤਿਮੋ 3:2) ਪਤਨੀਆਂ ਨੂੰ ਆਪਣੇ ਪਤੀਆਂ ਦੇ ਅਧੀਨ ਰਹਿਣ ਦਾ ਹੁਕਮ ਦਿੱਤਾ ਗਿਆ ਹੈ, ਭਾਵੇਂ ਪਤੀ ਸੱਚਾਈ ਵਿਚ ਹਨ ਜਾਂ ਨਹੀਂ। (ਅਫ਼ 5:22-24) ਪਤੀ ਨੂੰ ਆਪਣੀ ਪਤਨੀ ਦਾ ਅਤੇ ਪਤਨੀ ਨੂੰ ਆਪਣੇ ਪਤੀ ਦਾ ਹੱਕ ਪੂਰਾ ਕਰਨਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦਾ “ਆਪਣੇ ਸਰੀਰ ਉੱਤੇ ਅਧਿਕਾਰ ਨਹੀਂ ਹੁੰਦਾ।” (1 ਕੁਰਿੰ 7:3, 4) ਪਤਨੀਆਂ ਨੂੰ ਆਪਣੇ ਆਪ ਨੂੰ ਅੰਦਰੋਂ ਸ਼ਿੰਗਾਰਨ ਅਤੇ ਆਪਣੇ ਵਿਚ ਪਵਿੱਤਰ ਸ਼ਕਤੀ ਦੇ ਫਲ ਪੈਦਾ ਕਰਨ ਦੀ ਲੋੜ ਹੈ। ਸ਼ਾਇਦ ਉਨ੍ਹਾਂ ਦੇ ਪਤੀ ਉਨ੍ਹਾਂ ਦੇ ਚਾਲ-ਚਲਣ ਨੂੰ ਦੇਖ ਕੇ ਨਿਹਚਾ ਕਰਨ ਲੱਗ ਪੈਣ।—1 ਪਤ 3:1-6.
ਕਿਸ ਗੱਲ ਨਾਲ ਦਰਸਾਇਆ ਗਿਆ। ਯਹੋਵਾਹ ਨੇ ਇਜ਼ਰਾਈਲ ਕੌਮ ਨੂੰ ਆਪਣੀ ਪਤਨੀ ਕਿਹਾ ਜਿਸ ਨਾਲ ਉਸ ਨੇ ਇਕ ਖ਼ਾਸ ਇਕਰਾਰ ਕੀਤਾ ਸੀ। (ਯਸਾ 54:6) ਪੌਲੁਸ ਰਸੂਲ ਨੇ ਯਹੋਵਾਹ ਨੂੰ ਚੁਣੇ ਹੋਏ ਮਸੀਹੀਆਂ ਦਾ ਪਿਤਾ ਅਤੇ “ਸਵਰਗੀ ਯਰੂਸ਼ਲਮ” ਨੂੰ ਉਨ੍ਹਾਂ ਦੀ ਮਾਂ ਕਿਹਾ, ਜਿਵੇਂ ਚੁਣੇ ਹੋਏ ਮਸੀਹੀਆਂ ਨੂੰ ਪੁੱਤਰਾਂ ਵਜੋਂ ਗੋਦ ਲੈਣ ਦੇ ਮਕਸਦ ਨਾਲ ਯਹੋਵਾਹ ਨੇ ਉਸ ਨਾਲ ਵਿਆਹ ਕੀਤਾ ਹੋਵੇ। (ਗਲਾ 4:6, 7, 26) ਮਸੀਹੀ ਮੰਡਲੀ ਨੂੰ ਯਿਸੂ ਮਸੀਹ ਦੀ ਲਾੜੀ ਜਾਂ ਪਤਨੀ ਕਿਹਾ ਗਿਆ ਹੈ।—ਅਫ਼ 5:23, 25; ਪ੍ਰਕਾ 19:7; 21:2, 9.
(ਕਹਾਉਤਾਂ 31:13-27) ਉਹ ਉੱਨ ਅਤੇ ਕਤਾਨ ਭਾਲ ਕੇ, ਚਾਉ ਨਾਲ ਆਪਣੇ ਹੱਥੀਂ ਕੰਮ ਕਰਦੀ ਹੈ। 14 ਉਹ ਵਪਾਰੀਆਂ ਦੇ ਜਹਾਜ਼ਾ ਵਰਗੀ ਹੈ, ਉਹ ਆਪਣਾ ਭੋਜਨ ਦੂਰੋਂ ਲਿਆਉਂਦੀ ਹੈ। 15 ਰਾਤ ਰਹਿੰਦਿਆਂ ਉਹ ਉੱਠ ਕੇ ਆਪਣੇ ਟੱਬਰ ਨੂੰ ਭੋਜਨ, ਅਤੇ ਆਪਣੀਆਂ ਗੋੱਲੀਆਂ ਨੂੰ ਕੰਮ ਦਿੰਦੀ ਹੈ। 16 ਉਹ ਸੋਚ ਵਿਚਾਰ ਕੇ ਕਿਸੇ ਖੇਤ ਨੂੰ ਮੁੱਲ ਲੈਂਦੀ ਹੈ, ਅਤੇ ਆਪਣੇ ਹੱਥਾਂ ਦੀ ਖੱਟੀ ਨਾਲ ਦਾਖ ਦੀ ਬਾੜੀ ਲਾਉਂਦੀ ਹੈ। 17 ਉਹ ਬਲ ਨਾਲ ਆਪਣਾ ਲੱਕ ਬੰਨ੍ਹਦੀ ਹੈ, ਅਤੇ ਆਪਣੀਆਂ ਬਾਹਾਂ ਨੂੰ ਤਗੜਿਆਂ ਕਰਦੀ ਹੈ। 18 ਉਹ ਪਰਖ ਲੈਂਦੀ ਹੈ ਭਈ ਮੇਰਾ ਵਪਾਰ ਚੰਗਾ ਹੈ, ਰਾਤ ਨੂੰ ਉਹ ਦਾ ਦੀਵਾ ਨਹੀਂ ਬੁੱਝਦਾ। 19 ਉਹ ਤੱਕਲੇ ਨੂੰ ਹੱਥ ਲਾਉਂਦੀ ਹੈ, ਅਤੇ ਉਹ ਦੇ ਹੱਥ ਅਟੇਰਨ ਨੂੰ ਫੜਦੇ ਹਨ। 20 ਉਹ ਮਸਕੀਨਾਂ ਵੱਲ ਹੱਥ ਪਸਾਰਦੀ ਹੈ, ਅਤੇ ਕੰਗਾਲਾਂ ਵੱਲ ਆਪਣੇ ਹੱਥ ਲੰਮੇ ਕਰਦੀ ਹੈ। 21 ਉਹ ਨੂੰ ਆਪਣੇ ਟੱਬਰ ਵੱਲੋਂ ਬਰਫ਼ ਦਾ ਡਰ ਨਹੀਂ, ਕਿਉਂ ਜੋ ਉਹ ਦਾ ਸਾਰਾ ਟੱਬਰ ਕਿਰਮਚ ਪਾਉਂਦਾ ਹੈ। 22 ਉਹ ਆਪਣੇ ਲਈ ਚੋਪ ਬਣਾਉਂਦੀ ਹੈ, ਉਹ ਦੇ ਬਸਤਰ ਕਤਾਨੀ ਤੇ ਬੈਂਗਣੀ ਹਨ। 23 ਉਹ ਦਾ ਪਤੀ ਫ਼ਾਟਕ ਵਿੱਚ ਮੰਨਿਆ ਦੰਨਿਆ ਹੈ, ਜਦ ਉਹ ਦੇਸ ਦਿਆਂ ਬਜ਼ੁਰਗਾਂ ਵਿੱਚ ਬਹਿੰਦਾ ਹੈ। 24 ਉਹ ਮਲਮਲ ਦੇ ਬਸਤਰ ਬਣਾ ਕੇ ਵੇਚਦੀ ਹੈ, ਅਤੇ ਵਪਾਰੀਆਂ ਨੂੰ ਪਟਕੇ ਦਿੰਦੀ ਹੈ। 25 ਬਲ ਅਤੇ ਮਾਣ ਉਹ ਦਾ ਲਿਬਾਸ ਹੈ, ਅਤੇ ਆਉਣ ਵਾਲੇ ਦਿਨਾਂ ਉੱਤੇ ਹੱਸਦੀ ਹੈ। 26 ਉਹ ਬੁੱਧ ਨਾਲ ਆਪਣਾ ਮੁੱਖ ਖੋਲ੍ਹਦੀ ਹੈ, ਅਤੇ ਉਹ ਦੀ ਰਸਨਾ ਉੱਤੇ ਦਯਾ ਦੀ ਸਿੱਖਿਆ ਹੈ। 27 ਉਹ ਆਪਣੇ ਟੱਬਰ ਦੀ ਚਾਲ ਨੂੰ ਧਿਆਨ ਨਾਲ ਵੇਖਦੀ ਹੈ, ਅਤੇ ਆਲਸ ਦੀ ਰੋਟੀ ਨਹੀਂ ਖਾਂਦੀ।
ਇਕ ਸਿਆਣੀ ਮਾਂ ਦੀ ਸਲਾਹ
ਨਿਰਸੰਦੇਹ ਇਕ ਪਤਵੰਤੀ ਪਤਨੀ ਨੂੰ ਕਈ ਕੰਮ ਕਰਨੇ ਪੈਂਦੇ ਹਨ। ਆਇਤਾਂ 13 ਤੋਂ 27 ਵਿਚ ਕਈ ਸਲਾਹਾਂ ਅਤੇ ਸਿਧਾਂਤ ਦਿੱਤੇ ਗਏ ਹਨ ਜੋ ਕੋਈ ਵੀ ਪਤਨੀ ਆਪਣੇ ਪਰਿਵਾਰ ਦੇ ਫ਼ਾਇਦੇ ਲਈ ਲਾਗੂ ਕਰ ਸਕਦੀ ਹੈ। ਉਦਾਹਰਣ ਲਈ, ਕੱਪੜਿਆਂ ਅਤੇ ਹੋਰ ਸਾਜੋ-ਸਾਮਾਨ ਦੀਆਂ ਕੀਮਤਾਂ ਵਧਣ ਕਰਕੇ, ਇਕ ਪਤਵੰਤੀ ਪਤਨੀ ਹੱਥੀਂ ਕੰਮ ਕਰਨਾ ਤੇ ਕਿਫ਼ਾਇਤੀ ਹੋਣਾ ਸਿੱਖੇਗੀ ਤਾਂਕਿ ਉਸ ਦਾ ਪਰਿਵਾਰ ਸੁਚੱਜੇ ਕੱਪੜੇ-ਲੱਤੇ ਪਾ ਸਕੇ। (ਆਇਤਾਂ 13, 19, 21, 22) ਪਰਿਵਾਰ ਦੀਆਂ ਖਾਣ-ਪੀਣ ਦੀਆਂ ਚੀਜ਼ਾਂ ਦਾ ਖ਼ਰਚ ਘਟਾਉਣ ਲਈ, ਜਿੰਨਾ ਕੁ ਉਹ ਕਰ ਸਕਦੀ ਹੈ ਉੱਨੀਆਂ ਕੁ ਚੀਜ਼ਾਂ ਦੀ ਉਹ ਘਰ ਵਿਚ ਹੀ ਕਾਸ਼ਤ ਕਰਦੀ ਹੈ ਤੇ ਸੋਚ-ਸਮਝ ਕੇ ਖ਼ਰੀਦਦਾਰੀ ਕਰਦੀ ਹੈ।—ਆਇਤਾਂ 14, 16.
ਸਪੱਸ਼ਟ ਤੌਰ ਤੇ, ਅਜਿਹੀ ਤੀਵੀਂ “ਆਲਸ ਦੀ ਰੋਟੀ ਨਹੀਂ ਖਾਂਦੀ।” ਉਹ ਸਖ਼ਤ ਮਿਹਨਤ ਕਰਦੀ ਅਤੇ ਆਪਣੇ ਘਰੇਲੂ ਕੰਮਾਂ-ਕਾਰਾਂ ਦਾ ਚੰਗਾ ਪ੍ਰਬੰਧ ਕਰਦੀ ਹੈ। (ਆਇਤ 27) ਉਹ “ਬਲ ਨਾਲ ਆਪਣਾ ਲੱਕ ਬੰਨ੍ਹਦੀ” ਯਾਨੀ ਕਿ ਸਖ਼ਤ ਮਿਹਨਤ ਕਰਨ ਦੀ ਤਿਆਰੀ ਕਰਦੀ ਹੈ। (ਆਇਤ 17) ਉਹ ਹਰ ਦਿਨ ਮੂੰਹ ਹਨੇਰੇ ਉੱਠ ਕੇ ਆਪਣਾ ਕੰਮ ਸ਼ੁਰੂ ਕਰਦੀ ਹੈ ਅਤੇ ਰਾਤ ਤਕ ਮਿਹਨਤ ਕਰਦੀ ਰਹਿੰਦੀ ਹੈ। ਇਕ ਤਰ੍ਹਾਂ ਨਾਲ ਉਹ ਦੇਰ ਰਾਤ ਤਕ ਦੀਵਾ ਜਗਾ ਕੇ ਕੰਮ ਕਰਦੀ ਰਹਿੰਦੀ ਹੈ।—ਆਇਤਾਂ 15, 18.
(ਕਹਾਉਤਾਂ 31:28-31) ਉਹ ਦੇ ਬੱਚੇ ਉੱਠ ਕੇ ਉਹ ਨੂੰ ਧੰਨ ਧੰਨ ਆਖਦੇ ਹਨ, ਅਤੇ ਉਹ ਦਾ ਪਤੀ ਵੀ, ਅਤੇ ਉਹ ਉਹ ਦੀ ਸਲਾਹੁਤ ਕਰਦਾ ਹੈ, 29 ਭਈ ਬਥੇਰੀਆਂ ਨਾਰੀਆਂ ਨੇ ਉੱਤਮਤਾਈ ਵਿਖਾਈ ਹੈ, ਪਰ ਤੂੰ ਓਹਨਾਂ ਸਭਨਾਂ ਨਾਲੋਂ ਵੱਧ ਗਈ ਹੈਂ। 30 ਸੁੰਦਰਤਾ ਛਲ ਹੈ ਤੇ ਸੁਹੱਪਣ ਮਿੱਥਿਆ, ਪਰ ਉਹ ਇਸਤ੍ਰੀ ਜੋ ਯਹੋਵਾਹ ਦਾ ਭੈ ਮੰਨਦੀ ਹੈ ਸਲਾਹੀ ਜਾਵੇਗੀ। 31 ਉਹ ਦੇ ਹੱਥਾਂ ਦਾ ਫਲ ਉਹ ਨੂੰ ਦਿਓ, ਅਤੇ ਉਹ ਦੇ ਕੰਮ ਆਪੇ ਫ਼ਾਟਕ ਵਿੱਚ ਉਹ ਨੂੰ ਜਸ ਦੇਣ!
ਵਿਆਹੁਤਾ ਬੰਧਨ ਨੂੰ ਖ਼ੁਸ਼ਹਾਲ ਅਤੇ ਮਜ਼ਬੂਤ ਬਣਾਓ
8 ਮਸੀਹੀ ਪਤੀਆਂ ਨੂੰ ਵਾਰ-ਵਾਰ ਆਪਣੀਆਂ ਪਤਨੀਆਂ ਤੋਂ ਇਹ ਮੰਗ ਨਹੀਂ ਕਰਨੀ ਚਾਹੀਦੀ ਕਿ ਉਹ ਉਨ੍ਹਾਂ ਦਾ ਆਦਰ ਕਰਨ। ਇਸ ਦੀ ਬਜਾਇ, ਉਹ ‘ਆਪਣੀਆਂ ਪਤਨੀਆਂ ਨਾਲ ਸਮਝਦਾਰੀ ਨਾਲ ਵੱਸਦੇ ਹਨ।’ ਉਹ ਪਤਨੀਆਂ ਨੂੰ “ਨਾਜ਼ੁਕ” ਸਮਝਦੇ ਹਨ, ‘ਇਸ ਲਈ ਜਿਵੇਂ ਉਹ ਕਿਸੇ ਨਾਜ਼ੁਕ ਚੀਜ਼ ਦਾ ਖ਼ਿਆਲ ਰੱਖਦੇ ਹਨ, ਉਸੇ ਤਰ੍ਹਾਂ ਉਹ ਉਨ੍ਹਾਂ ਦਾ ਖ਼ਿਆਲ ਰੱਖਦੇ ਹਨ।’ (1 ਪਤ. 3:7) ਲੋਕਾਂ ਵਿਚ ਅਤੇ ਘਰ ਹੁੰਦਿਆਂ ਪਤੀ ਆਪਣੀਆਂ ਗੱਲਾਂ ਅਤੇ ਕੰਮਾਂ ਰਾਹੀਂ ਦਿਖਾਉਂਦੇ ਹਨ ਕਿ ਉਨ੍ਹਾਂ ਦੀਆਂ ਪਤਨੀਆਂ ਉਨ੍ਹਾਂ ਲਈ ਕਿੰਨੀ ਅਹਿਮੀਅਤ ਰੱਖਦੀਆਂ ਹਨ। (ਕਹਾ. 31:28) ਇਸ ਤਰ੍ਹਾਂ ਉਹ ਆਪਣੀ ਪਤਨੀ ਦਾ ਪਿਆਰ ਜਿੱਤਦਾ ਹੈ ਤੇ ਪਤਨੀ ਉਸ ਦਾ ਆਦਰ ਕਰਦੀ ਹੈ। ਯਹੋਵਾਹ ਵੀ ਉਨ੍ਹਾਂ ਦੇ ਵਿਆਹੁਤਾ ਜੀਵਨ ʼਤੇ ਬਰਕਤ ਪਾਉਂਦਾ ਹੈ।
ਸਭ ਤੋਂ ਵੱਧ, ਇਕ ਪਤਵੰਤੀ ਪਤਨੀ ਅਧਿਆਤਮਿਕ ਤੌਰ ਤੇ ਮਜ਼ਬੂਤ ਹੁੰਦੀ ਹੈ। ਉਹ ਪਰਮੇਸ਼ੁਰ ਦੀ ਡੂੰਘੇ ਆਦਰ ਅਤੇ ਸ਼ਰਧਾਮਈ ਡਰ ਨਾਲ ਭਗਤੀ ਕਰਦੀ ਹੈ। (ਆਇਤ 30) ਇਸੇ ਤਰ੍ਹਾਂ ਬੱਚਿਆਂ ਵਿਚ ਵੀ ਪਰਮੇਸ਼ੁਰ ਦਾ ਸ਼ਰਧਾਮਈ ਡਰ ਪੈਦਾ ਕਰਨ ਵਿਚ ਉਹ ਆਪਣੇ ਪਤੀ ਦੀ ਮਦਦ ਕਰਦੀ ਹੈ। ਆਇਤ 26 ਕਹਿੰਦੀ ਹੈ ਕਿ ਉਹ “ਬੁੱਧ” ਨਾਲ ਆਪਣੇ ਬੱਚਿਆਂ ਨੂੰ ਸਿੱਖਿਆ ਦਿੰਦੀ ਹੈ ਅਤੇ “ਉਹ ਦੀ ਰਸਨਾ ਉੱਤੇ ਦਯਾ ਦੀ ਸਿੱਖਿਆ” ਹੁੰਦੀ ਹੈ।
ਇਕ ਸਿਆਣੀ ਮਾਂ ਦੀ ਸਲਾਹ
ਇਸ ਵਿਚ ਕੋਈ ਸ਼ੱਕ ਨਹੀਂ ਕਿ ਲਮੂਏਲ ਦੀ ਮਾਂ ਆਪਣੇ ਨਿੱਜੀ ਤਜਰਬੇ ਤੋਂ ਆਪਣੇ ਪੁੱਤਰ ਨੂੰ ਉਸ ਦੀ ਹੋਣ ਵਾਲੀ ਪਤਨੀ ਦੀ ਕਦਰ ਕਰਨ ਦੀ ਅਹਿਮੀਅਤ ਬਾਰੇ ਯਾਦ ਦਿਵਾਉਂਦੀ ਹੈ। ਆਪਣੀ ਪਤਨੀ ਤੋਂ ਇਲਾਵਾ ਦੁਨੀਆਂ ਦੀ ਹੋਰ ਕੋਈ ਵੀ ਤੀਵੀਂ ਉਸ ਨੂੰ ਜਾਨ ਤੋਂ ਪਿਆਰੀ ਨਹੀਂ ਲੱਗਣੀ ਚਾਹੀਦੀ। ਇਸ ਲਈ ਆਪਣੀ ਪਤਨੀ ਨਾਲ ਉਹ ਕਿੰਨਾ ਪਿਆਰ ਕਰਦਾ ਹੈ ਇਸ ਬਾਰੇ ਉਹ ਦਿਲ ਦੀ ਡੂੰਘਾਈ ਤੋਂ ਕਹਿੰਦਾ ਹੈ: “ਭਈ ਬਥੇਰੀਆਂ ਨਾਰੀਆਂ ਨੇ ਉੱਤਮਤਾਈ ਵਿਖਾਈ ਹੈ, ਪਰ ਤੂੰ ਓਹਨਾਂ ਸਭਨਾਂ ਨਾਲੋਂ ਵੱਧ ਗਈ ਹੈਂ।”—ਕਹਾਉਤਾਂ 31:29.
ਹੀਰੇ-ਮੋਤੀਆਂ ਦੀ ਖੋਜ ਕਰੋ
(ਕਹਾਉਤਾਂ 27:12) ਸਿਆਣਾ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ, ਪਰ ਭੋਲੇ ਅੱਗਾਹਾਂ ਵੱਧ ਕੇ ਕਸ਼ਟ ਭੋਗਦੇ ਹਨ।
ਖ਼ਤਰੇ ਬਾਰੇ ਚਿੰਤਾ
“ਸਿਆਣਾ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ” ਕਿਉਂਕਿ ਉਹ ਜਾਣਦਾ ਹੈ ਕਿ ਬੁਰੀਆਂ ਗੱਲਾਂ ਹੋਣੀਆਂ ਹੀ ਹਨ। (ਕਹਾਉਤਾਂ 27:12) ਨਾਲੇ ਜਿਸ ਤਰ੍ਹਾਂ ਅਸੀਂ ਆਪਣੇ ਸਰੀਰ ਦਾ ਖ਼ਿਆਲ ਰੱਖਣ ਦੀ ਕੋਸ਼ਿਸ਼ ਕਰਦੇ ਹਾਂ, ਉਸੇ ਤਰ੍ਹਾਂ ਅਸੀਂ ਮਾਨਸਿਕ ਤੇ ਭਾਵਾਤਮਕ ਤੌਰ ਤੇ ਆਪਣਾ ਧਿਆਨ ਰੱਖ ਸਕਦੇ ਹਾਂ। ਮਾਰ-ਧਾੜ ਵਾਲਾ ਮਨੋਰੰਜਨ ਅਤੇ ਖ਼ਬਰਾਂ ਵਿਚ ਡਰਾਉਣੀਆਂ ਤਸਵੀਰਾਂ ਦੇਖ ਕੇ ਸਾਡੀ ਤੇ ਸਾਡੇ ਬੱਚਿਆਂ ਦੀ ਚਿੰਤਾ ਵਧ ਜਾਂਦੀ ਹੈ। ਇਸ ਲਈ ਜੇ ਅਸੀਂ ਇਨ੍ਹਾਂ ਤਸਵੀਰਾਂ ਵੱਲ ਬੇਵਜ੍ਹਾ ਧਿਆਨ ਨਹੀਂ ਦਿੰਦੇ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਹਕੀਕਤ ਤੋਂ ਅੱਖਾਂ ਮੀਟ ਰਹੇ ਹਾਂ। ਰੱਬ ਨੇ ਸਾਡੇ ਦਿਮਾਗ਼ਾਂ ਨੂੰ ਇਸ ਤਰ੍ਹਾਂ ਨਹੀਂ ਬਣਾਇਆ ਕਿ ਇਹ ਬੁਰਾਈ ਬਾਰੇ ਹੀ ਸੋਚਦੇ ਰਹਿਣ। ਇਸ ਦੀ ਬਜਾਇ, ਸਾਨੂੰ ਆਪਣੇ ਦਿਮਾਗ਼ ਵਿਚ “ਸੱਚੀਆਂ, . . . ਸਹੀ, ਸਾਫ਼-ਸੁਥਰੀਆਂ, ਪਿਆਰ ਪੈਦਾ ਕਰਨ ਵਾਲੀਆਂ” ਗੱਲਾਂ ਭਰਨ ਦੀ ਲੋੜ ਹੈ। ਜੇ ਅਸੀਂ ਇਸ ਤਰ੍ਹਾਂ ਕਰਦੇ ਹਾਂ, ਤਾਂ “ਸ਼ਾਂਤੀ ਦਾ ਪਰਮੇਸ਼ੁਰ” ਸਾਨੂੰ ਮਨ ਦੀ ਸ਼ਾਂਤੀ ਦੇਵੇਗਾ।—ਫ਼ਿਲਿੱਪੀਆਂ 4:8, 9.
(ਕਹਾਉਤਾਂ 27:21) ਜਿਵੇਂ ਚਾਂਦੀ ਦੇ ਲਈ ਕੁਠਾਲੀ ਅਤੇ ਸੋਨੇ ਦੇ ਲਈ ਭੱਠੀ ਹੁੰਦੀ ਹੈ, ਓਵੇਂ ਆਦਮੀ ਦੇ ਜਸ ਨਾਲ ਉਹ ਦੀ ਜਾਚ ਹੁੰਦੀ ਹੈ।
ਵੱਡੀਆਂ ਉਮੀਦਾਂ ਅਤੇ ਖ਼ੁਸ਼ੀਆਂ ਦਾ ਦਿਨ
ਭਰਾ ਮੋਰਿਸ ਨੇ ਕਹਾਉਤਾਂ 27:21 ਪੜ੍ਹਿਆ ਜਿਸ ਵਿਚ ਲਿਖਿਆ ਹੈ: “ਜਿਵੇਂ ਚਾਂਦੀ ਦੇ ਲਈ ਕੁਠਾਲੀ ਅਤੇ ਸੋਨੇ ਦੇ ਲਈ ਭੱਠੀ ਹੁੰਦੀ ਹੈ, ਓਵੇਂ ਆਦਮੀ ਦੇ ਜਸ ਨਾਲ ਉਹ ਦੀ ਜਾਚ ਹੁੰਦੀ ਹੈ।” ਉਸ ਨੇ ਸਮਝਾਇਆ ਕਿ ਜਿਵੇਂ ਸੋਨੇ ਅਤੇ ਚਾਂਦੀ ਨੂੰ ਸ਼ੁੱਧ ਕਰਨ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਅਸੀਂ ਤਾਰੀਫ਼ ਨਾਲ ਸ਼ੁੱਧ ਹੋ ਸਕਦੇ ਹਾਂ। ਉਹ ਕਿੱਦਾਂ? ਤਾਰੀਫ਼ ਨਾਲ ਇਕ ਵਿਅਕਤੀ ਦੇ ਸੁਭਾਅ ਦਾ ਪਤਾ ਲੱਗ ਸਕਦਾ ਹੈ। ਇਸ ਨਾਲ ਇਨਸਾਨ ਘਮੰਡੀ ਬਣ ਸਕਦਾ ਹੈ ਅਤੇ ਪਰਮੇਸ਼ੁਰ ਨਾਲ ਉਸ ਦਾ ਰਿਸ਼ਤਾ ਖ਼ਰਾਬ ਹੋ ਸਕਦਾ ਹੈ ਜਾਂ ਤਾਰੀਫ਼ ਸੁਣ ਕੇ ਅਸੀਂ ਸੋਚਣ ਲਈ ਮਜਬੂਰ ਹੋ ਸਕਦੇ ਹਾਂ ਕਿ ਅਸੀਂ ਯਹੋਵਾਹ ਦੇ ਕਰਜ਼ਾਈ ਹਾਂ ਅਤੇ ਸਾਨੂੰ ਉਸ ਦੇ ਮਿਆਰਾਂ ਦੀ ਕਦੇ ਉਲੰਘਣਾ ਨਹੀਂ ਕਰਨੀ ਚਾਹੀਦੀ। ਇਸ ਤਰ੍ਹਾਂ ਭਰਾ ਮੋਰਿਸ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਜਦੋਂ ਉਨ੍ਹਾਂ ਦੀ ਤਾਰੀਫ਼ ਹੋਵੇ, ਤਾਂ ਉਹ ਸਹੀ ਨਜ਼ਰੀਆ ਰੱਖਣ ਤੇ ਦਿਖਾਉਣ ਕਿ ਉਹ ਦਿਲੋਂ “ਯਹੋਵਾਹ ਦਾ ਭੈ” ਮੰਨਦੇ ਹਨ।
ਕਹਾਉਤਾਂ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ
27:21. ਕਿਸੇ ਦੇ ਮੂੰਹੋਂ ਆਪਣੀ ਪ੍ਰਸ਼ੰਸਾ ਸੁਣਨ ਤੇ ਜ਼ਾਹਰ ਹੋ ਜਾਂਦਾ ਹੈ ਕਿ ਅਸੀਂ ਕਿਹੋ ਜਿਹੇ ਇਨਸਾਨ ਹਾਂ। ਅਗਰ ਪ੍ਰਸ਼ੰਸਾ ਸੁਣ ਕੇ ਅਸੀਂ ਯਹੋਵਾਹ ਨੂੰ ਵਡਿਆਉਣ ਤੇ ਉਸ ਦੀ ਸੇਵਾ ਵਿਚ ਰੁੱਝੇ ਰਹਿਣ ਲਈ ਪ੍ਰੇਰਿਤ ਹੁੰਦੇ ਹਾਂ, ਤਾਂ ਇਸ ਦਾ ਮਤਲਬ ਹੈ ਕਿ ਅਸੀਂ ਨਿਮਰ ਇਨਸਾਨ ਹਾਂ। ਲੇਕਿਨ ਜੇ ਅਸੀਂ ਫੁੱਲ ਜਾਂਦੇ ਹਾਂ, ਤਾਂ ਇਸ ਤੋਂ ਸਾਡਾ ਘਮੰਡ ਜ਼ਾਹਰ ਹੁੰਦਾ ਹੈ।
14-20 ਨਵੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਉਪਦੇਸ਼ਕ ਦੀ ਪੋਥੀ 1-6
“ਆਪੋ ਆਪਣੇ ਧੰਦੇ ਦਾ ਲਾਭ ਭੋਗੋ”
(ਉਪਦੇਸ਼ਕ ਦੀ ਪੋਥੀ 3:12, 13) ਮੈਂ ਸੱਚ ਜਾਣਦਾ ਹਾਂ ਭਈ ਓਹਨਾਂ ਦੇ ਲਈ ਇਸ ਨਾਲੋਂ ਵਧੀਕ ਹੋਰ ਕੁਝ ਚੰਗਾ ਨਹੀਂ ਜੋ ਅਨੰਦ ਹੋਣ ਅਤੇ ਆਪਣੇ ਜੀਉਂਦੇ ਜੀ ਭਲਿਆਈ ਕਰ ਲੈਣ। 13 ਇਹ ਵੀ ਜੋ ਹਰੇਕ ਆਦਮੀ ਖਾਵੇ ਪੀਵੇ ਅਤੇ ਆਪੋ ਆਪਣੇ ਧੰਦੇ ਦਾ ਲਾਭ ਭੋਗੇ, ਤਾਂ ਇਹ ਵੀ ਪਰਮੇਸ਼ੁਰ ਦੀ ਦਾਤ ਹੈ।
ਆਪਣੇ ਕੰਮ ਤੋਂ ਖ਼ੁਸ਼ੀ ਕਿਵੇਂ ਪਾਈਏ
“ਹਰੇਕ ਆਦਮੀ ਖਾਵੇ ਪੀਵੇ ਅਤੇ ਆਪੋ ਆਪਣੇ ਧੰਦੇ ਦਾ ਲਾਭ ਭੋਗੇ, ਤਾਂ ਇਹ ਵੀ ਪਰਮੇਸ਼ੁਰ ਦੀ ਦਾਤ ਹੈ।” (ਉਪਦੇਸ਼ਕ ਦੀ ਪੋਥੀ 3:13) ਜੇ ਰੱਬ ਚਾਹੁੰਦਾ ਹੈ ਕਿ ਅਸੀਂ ਆਪਣੇ ਕੰਮ ਤੋਂ ਖ਼ੁਸ਼ੀ ਪਾਈਏ, ਤਾਂ ਕੀ ਇਹ ਸਹੀ ਨਹੀਂ ਹੈ ਕਿ ਉਹ ਸਾਨੂੰ ਦਿਖਾਵੇ ਕਿ ਇਹ ਖ਼ੁਸ਼ੀ ਪਾਈਏ ਕਿਵੇਂ? (ਯਸਾਯਾਹ 48:17) ਇਸ ਬਾਰੇ ਉਹ ਬਾਈਬਲ ਵਿਚ ਦੱਸਦਾ ਹੈ। ਆਪਣੇ ਕੰਮ ਤੋਂ ਸੰਤੁਸ਼ਟ ਹੋਣ ਬਾਰੇ ਬਾਈਬਲ ਦੀ ਸਲਾਹ ʼਤੇ ਗੌਰ ਕਰੋ।
ਕੰਮ ਬਾਰੇ ਸਹੀ ਨਜ਼ਰੀਆ ਰੱਖੋ
ਜੇ ਤੁਸੀਂ ਅਜਿਹਾ ਕੰਮ ਕਰ ਰਹੇ ਹੋ ਜਿਸ ਵਿਚ ਤੁਹਾਨੂੰ ਜ਼ਿਆਦਾਤਰ ਆਪਣਾ ਦਿਮਾਗ਼ ਵਰਤਣਾ ਪੈਂਦਾ ਹੈ ਜਾਂ ਫਿਰ ਹੋਰ ਕੰਮ ਕਰ ਰਹੇ ਹੋ ਜਿਸ ਲਈ ਤੁਹਾਨੂੰ ਹੱਡ-ਤੋੜ ਮਿਹਨਤ ਕਰਨੀ ਪੈਂਦੀ ਹੈ ਜਾਂ ਫਿਰ ਦਿਮਾਗ਼ ਤੇ ਤਾਕਤ ਦੋਵੇਂ ਲਾਉਣੇ ਪੈਂਦੇ ਹਨ, ਤਾਂ ਯਾਦ ਰੱਖੋ ਕਿ “ਮਿਹਨਤ ਨਾਲ ਸਦਾ ਖੱਟੀ ਹੁੰਦੀ ਹੈ” ਯਾਨੀ ਫ਼ਾਇਦਾ ਹੁੰਦਾ ਹੈ। (ਕਹਾਉਤਾਂ 14:23) ਕਿਸ ਤਰ੍ਹਾਂ ਦਾ ਫ਼ਾਇਦਾ? ਇਕ ਤਾਂ ਸਖ਼ਤ ਮਿਹਨਤ ਕਰਨ ਨਾਲ ਅਸੀਂ ਆਪਣੀਆਂ ਆਰਥਿਕ ਲੋੜਾਂ ਪੂਰੀਆਂ ਕਰਦੇ ਹਾਂ। ਇਹ ਵੀ ਸੱਚ ਹੈ ਕਿ ਰੱਬ ਦਿਲੋਂ ਭਗਤੀ ਕਰਨ ਵਾਲਿਆਂ ਦੀਆਂ ਲੋੜਾਂ ਪੂਰੀਆਂ ਕਰਨ ਦਾ ਵਾਅਦਾ ਕਰਦਾ ਹੈ। (ਮੱਤੀ 6:31, 32) ਪਰ ਉਹ ਇਹ ਵੀ ਚਾਹੁੰਦਾ ਹੈ ਕਿ ਅਸੀਂ ਈਮਾਨਦਾਰੀ ਨਾਲ ਪੈਸੇ ਕਮਾਈਏ।—2 ਥੱਸਲੁਨੀਕੀਆਂ 3:10.
ਇਸ ਤਰ੍ਹਾਂ ਅਸੀਂ ਆਪਣੇ ਕੰਮ ਨੂੰ ਗੁਜ਼ਾਰਾ ਤੋਰਨ ਦਾ ਜ਼ਰੀਆ ਮੰਨਦੇ ਹਾਂ। ਕੰਮ ਕਰ ਕੇ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਪਾਉਂਦੇ ਹਾਂ। 25 ਸਾਲਾਂ ਦਾ ਯੋਸ਼ੂਆ ਕਹਿੰਦਾ ਹੈ: “ਆਪਣਾ ਗੁਜ਼ਾਰਾ ਤੋਰਨਾ ਕੋਈ ਛੋਟੀ-ਮੋਟੀ ਗੱਲ ਨਹੀਂ ਹੈ। ਜੇ ਤੁਸੀਂ ਆਪਣੀ ਲੋੜ ਦੀਆਂ ਚੀਜ਼ਾਂ ਖ਼ਰੀਦ ਸਕਦੇ ਹੋ, ਤਾਂ ਇਸ ਦਾ ਮਤਲਬ ਹੈ ਕਿ ਤੁਹਾਡਾ ਕੰਮ ਕਰਨ ਦਾ ਮਕਸਦ ਪੂਰਾ ਹੋ ਰਿਹਾ ਹੈ।”
ਇਸ ਤੋਂ ਇਲਾਵਾ, ਸਖ਼ਤ ਮਿਹਨਤ ਕਰਨ ਨਾਲ ਸਾਡਾ ਆਤਮ-ਵਿਸ਼ਵਾਸ ਵਧਦਾ ਹੈ। ਮਿਹਨਤ ਵਾਲਾ ਕੰਮ ਭਾਰਾ ਹੁੰਦਾ ਹੈ। ਪਰ ਜਦੋਂ ਅਸੀਂ ਆਪਣੇ ਆਪ ਨੂੰ ਕੰਮ ਕਰਨ ਦੀ ਆਦਤ ਪਾ ਲੈਂਦੇ ਹਾਂ—ਭਾਵੇਂ ਇਹ ਬੋਰ ਕਰਨ ਵਾਲਾ ਜਾਂ ਔਖਾ ਲੱਗਦਾ ਹੈ—ਤਾਂ ਸਾਨੂੰ ਇਹ ਜਾਣ ਕੇ ਸੰਤੁਸ਼ਟੀ ਮਿਲਦੀ ਹੈ ਕਿ ਅਸੀਂ ਆਪਣੇ ਅਸੂਲ ਦੇ ਪੱਕੇ ਹਾਂ। ਅਸੀਂ ਕੰਮ ਤੋਂ ਜੀ ਚੁਰਾਉਣ ਦੇ ਆਪਣੇ ਝੁਕਾਅ ʼਤੇ ਜਿੱਤ ਪਾ ਲੈਂਦੇ ਹਾਂ। (ਕਹਾਉਤਾਂ 26:14) ਇਸ ਅਰਥ ਵਿਚ ਕੰਮ ਤੋਂ ਸਾਨੂੰ ਸੰਤੁਸ਼ਟੀ ਮਿਲਦੀ ਹੈ। ਐਰਨ ਕਹਿੰਦਾ ਹੈ: “ਸਾਰਾ ਦਿਨ ਕੰਮ ਕਰਨ ਤੋਂ ਬਾਅਦ ਮੈਨੂੰ ਬਹੁਤ ਚੰਗਾ ਮਹਿਸੂਸ ਹੁੰਦਾ ਹੈ। ਮੈਂ ਭਾਵੇਂ ਥੱਕਿਆ ਹੋਵਾਂ ਤੇ ਦੂਜੇ ਭਾਵੇਂ ਮੇਰੇ ਕੰਮ ਨੂੰ ਨਾ ਦੇਖਣ, ਪਰ ਮੈਨੂੰ ਪਤਾ ਹੁੰਦਾ ਹੈ ਕਿ ਮੈਂ ਕੁਝ ਕੀਤਾ ਹੈ।”
ਆਪਣੇ ਕੰਮ ਵਿਚ ਮਾਹਰ ਬਣੋ
ਆਪਣੇ “ਕੰਮ ਵਿਚ ਚਾਤਰ” ਯਾਨੀ ਮਾਹਰ ਆਦਮੀ ਅਤੇ ‘ਹੱਥੀਂ ਕੰਮ ਕਰਨ’ ਵਾਲੀ ਤੀਵੀਂ ਦੀ ਬਾਈਬਲ ਤਾਰੀਫ਼ ਕਰਦੀ ਹੈ। (ਕਹਾਉਤਾਂ 22:29; 31:13) ਇਹ ਸੱਚ ਹੈ ਕਿ ਇਨਸਾਨ ਆਪਣੇ ਆਪ ਕੰਮ ਵਿਚ ਮਾਹਰ ਨਹੀਂ ਬਣਦਾ। ਸਾਡੇ ਵਿੱਚੋਂ ਕੁਝ ਜਣਿਆਂ ਇੱਦਾਂ ਦੇ ਕੰਮ ਕਰ ਕੇ ਖ਼ੁਸ਼ੀ ਹੁੰਦੀ ਹੈ ਜੋ ਸਾਨੂੰ ਨਹੀਂ ਆਉਂਦੇ। ਸ਼ਾਇਦ ਇਸੇ ਕਰਕੇ ਕਈ ਲੋਕਾਂ ਨੂੰ ਕੰਮ ਤੋਂ ਖ਼ੁਸ਼ੀ ਨਹੀਂ ਮਿਲਦੀ। ਉਨ੍ਹਾਂ ਨੇ ਇਸ ਕੰਮ ਵਿਚ ਮਾਹਰ ਹੋਣ ਦੀ ਕੋਸ਼ਿਸ਼ ਹੀ ਨਹੀਂ ਕੀਤੀ।
ਅਸਲ ਵਿਚ ਇਕ ਇਨਸਾਨ ਕੋਈ ਵੀ ਕੰਮ ਕਰ ਕੇ ਖ਼ੁਸ਼ ਹੋ ਸਕਦਾ ਹੈ ਜੇ ਉਹ ਕੰਮ ਬਾਰੇ ਸਹੀ ਨਜ਼ਰੀਆ ਰੱਖੇ। ਕਹਿਣ ਦਾ ਮਤਲਬ ਕਿ ਉਹ ਧਿਆਨ ਨਾਲ ਕੰਮ ਕਰਨਾ ਸਿੱਖਦਾ ਹੈ। 24 ਸਾਲਾਂ ਦਾ ਵਿਲਿਅਮ ਕਹਿੰਦਾ ਹੈ: “ਜਦੋਂ ਤੁਸੀਂ ਪੂਰੀ ਵਾਹ ਲਾ ਕੇ ਕੋਈ ਕੰਮ ਕਰਦੇ ਹੋ ਤੇ ਇਸ ਦੇ ਨਤੀਜੇ ਦੇਖਦੇ ਹੋ, ਤਾਂ ਬਹੁਤ ਖ਼ੁਸ਼ੀ ਹੁੰਦੀ ਹੈ। ਇਹ ਖ਼ੁਸ਼ੀ ਕਿਸੇ ਕੰਮ ਤੋਂ ਕੰਨੀਂ ਕਤਰਾਉਣ ਜਾਂ ਮਾੜਾ ਜਿਹਾ ਕੰਮ ਕਰ ਕੇ ਨਹੀਂ ਮਿਲੇਗੀ।”
ਧਿਆਨ ਦਿਓ ਕਿ ਤੁਹਾਡੇ ਕੰਮ ਤੋਂ ਦੂਜਿਆਂ ਨੂੰ ਕਿਵੇਂ ਫ਼ਾਇਦਾ ਹੁੰਦਾ
ਸਿਰਫ਼ ਇਹ ਨਾ ਸੋਚੋ ਕਿ ਤੁਸੀਂ ਕਿੰਨਾ ਪੈਸਾ ਕਮਾ ਰਹੇ ਹੋ। ਇਸ ਦਾ ਬਜਾਇ, ਆਪਣੇ ਤੋਂ ਇਹ ਸਵਾਲ ਪੁੱਛੋ: ‘ਇਹ ਕੰਮ ਕਰਨਾ ਜ਼ਰੂਰੀ ਕਿਉਂ ਹੈ? ਜੇ ਇਹ ਕੰਮ ਨਾ ਕੀਤਾ ਜਾਂ ਸਹੀ ਤਰੀਕੇ ਨਾਲ ਨਹੀਂ ਹੋਇਆ, ਤਾਂ ਕੀ ਹੋਵੇਗਾ? ਮੇਰੇ ਕੰਮ ਤੋਂ ਦੂਜਿਆਂ ਨੂੰ ਕਿਵੇਂ ਫ਼ਾਇਦਾ ਹੁੰਦਾ ਹੈ?’
ਖ਼ਾਸ ਕਰਕੇ ਆਖ਼ਰੀ ਸਵਾਲ ਬਾਰੇ ਸੋਚਣਾ ਚੰਗੀ ਗੱਲ ਹੈ ਕਿਉਂਕਿ ਕੰਮ ਤੋਂ ਜ਼ਿਆਦਾ ਖ਼ੁਸ਼ੀ ਉਦੋਂ ਮਿਲਦੀ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਇਸ ਕੰਮ ਤੋਂ ਦੂਜੇ ਲੋਕਾਂ ਨੂੰ ਕੀ ਫ਼ਾਇਦਾ ਹੁੰਦਾ ਹੈ। ਯਿਸੂ ਨੇ ਕਿਹਾ ਸੀ: “ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।” (ਰਸੂਲਾਂ ਦੇ ਕੰਮ 20:35) ਇਕ ਸਿੱਧੇ ਤੌਰ ਤੇ ਸਾਡੇ ਕੰਮ ਤੋਂ ਲੋਕਾਂ ਨੂੰ ਫ਼ਾਇਦਾ ਹੁੰਦਾ ਹੈ ਜਿਵੇਂ ਗਾਹਕਾਂ ਅਤੇ ਮਾਲਕਾਂ ਨੂੰ। ਉਨ੍ਹਾਂ ਤੋਂ ਇਲਾਵਾ, ਸਾਡੇ ਘਰਦਿਆਂ ਅਤੇ ਹੋਰ ਲੋੜਵੰਦਾਂ ਨੂੰ ਵੀ ਫ਼ਾਇਦਾ ਹੁੰਦਾ ਹੈ।
ਸਾਡੇ ਘਰਦੇ। ਜਦੋਂ ਘਰ ਦਾ ਮੁਖੀ ਸਖ਼ਤ ਮਿਹਨਤ ਕਰਦਾ ਹੈ, ਤਾਂ ਉਹ ਦੋ ਤਰੀਕਿਆਂ ਨਾਲ ਪਰਿਵਾਰ ਦੇ ਮੈਂਬਰਾਂ ਨੂੰ ਫ਼ਾਇਦਾ ਪਹੁੰਚਾਉਂਦਾ ਹੈ। ਪਹਿਲਾ, ਉਹ ਪੱਕਾ ਕਰਦਾ ਹੈ ਕਿ ਉਨ੍ਹਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਹੋਣ ਜਿਵੇਂ ਰੋਟੀ, ਕੱਪੜਾ ਤੇ ਮਕਾਨ। ਇਸ ਤਰ੍ਹਾਂ “ਆਪਣੇ ਘਰ ਦੇ ਜੀਆਂ ਦਾ ਧਿਆਨ” ਰੱਖ ਕੇ ਉਹ ਪਰਮੇਸ਼ੁਰ ਤੋਂ ਮਿਲੀ ਜ਼ਿੰਮੇਵਾਰੀ ਪੂਰੀ ਕਰਦਾ ਹੈ। (1 ਤਿਮੋਥਿਉਸ 5:8) ਦੂਜਾ, ਮਿਹਨਤੀ ਮੁਖੀ ਆਪਣੀ ਮਿਸਾਲ ਨਾਲ ਸਿਖਾਉਂਦਾ ਹੈ ਕਿ ਸਖ਼ਤ ਮਿਹਨਤ ਕਰਨੀ ਕਿੰਨੀ ਜ਼ਰੂਰੀ ਹੈ। ਸ਼ੇਨ ਕਹਿੰਦਾ ਹੈ: “ਮੇਰੇ ਪਿਤਾ ਜੀ ਕੰਮ ਕਰਨ ਵਿਚ ਵਧੀਆ ਮਿਸਾਲ ਹਨ। ਉਹ ਈਮਾਨਦਾਰ ਇਨਸਾਨ ਹਨ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸਖ਼ਤ ਮਿਹਨਤ ਕੀਤੀ ਤੇ ਜ਼ਿਆਦਾਤਰ ਉਨ੍ਹਾਂ ਨੇ ਤਰਖਾਣ ਦਾ ਕੰਮ ਕੀਤਾ। ਉਨ੍ਹਾਂ ਦੀ ਮਿਸਾਲ ਤੋਂ ਮੈਂ ਹੱਥੀਂ ਕੰਮ ਕਰਨਾ ਸਿੱਖਿਆ। ਮੈਂ ਉਹ ਚੀਜ਼ਾਂ ਬਣਾਉਣ ਲੱਗ ਪਿਆ ਜਿਨ੍ਹਾਂ ਤੋਂ ਹੋਰ ਲੋਕਾਂ ਨੂੰ ਫ਼ਾਇਦਾ ਹੋਵੇ।”
ਲੋੜਵੰਦ। ਪੌਲੁਸ ਰਸੂਲ ਨੇ ਮਸੀਹੀਆਂ ਨੂੰ ‘ਸਖ਼ਤ ਮਿਹਨਤ ਕਰਨ’ ਦੀ ਸਲਾਹ ਦਿੱਤੀ . . . ਤਾਂਕਿ ਕਿਸੇ ਲੋੜਵੰਦ ਇਨਸਾਨ ਨੂੰ ਦੇਣ ਲਈ [ਉਨ੍ਹਾਂ] ਕੋਲ ਕੁਝ ਹੋਵੇ।” (ਅਫ਼ਸੀਆਂ 4:28) ਜਦੋਂ ਅਸੀਂ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਸਖ਼ਤ ਮਿਹਨਤ ਕਰਦੇ ਹਾਂ, ਤਾਂ ਅਸੀਂ ਲੋੜਵੰਦਾਂ ਦੀ ਮਦਦ ਵੀ ਕਰ ਸਕਾਂਗੇ। (ਕਹਾਉਤਾਂ 3:27) ਇਸ ਤਰ੍ਹਾਂ ਦੇਣ ਨਾਲ ਸਾਨੂੰ ਜ਼ਿਆਦਾ ਖ਼ੁਸ਼ੀ ਮਿਲ ਸਕਦੀ ਹੈ।
ਦੋ ਕਿਲੋਮੀਟਰ ਚਲਾ ਜਾਹ
ਯਿਸੂ ਨੇ ਆਪਣੇ ਪਹਾੜੀ ਉਪਦੇਸ਼ ਵਿਚ ਕਿਹਾ: “ਜੇ ਕੋਈ ਅਧਿਕਾਰ ਰੱਖਣ ਵਾਲਾ ਆਪਣਾ ਕੰਮ ਕਰਾਉਣ ਵਾਸਤੇ ਤੈਨੂੰ ਆਪਣੇ ਨਾਲ ਇਕ ਕਿਲੋਮੀਟਰ ਚੱਲਣ ਲਈ ਮਜਬੂਰ ਕਰਦਾ ਹੈ, ਤਾਂ ਤੂੰ ਉਸ ਨਾਲ ਦੋ ਕਿਲੋਮੀਟਰ ਚਲਾ ਜਾਹ।” (ਮੱਤੀ 5:41) ਤੁਸੀਂ ਇਸ ਅਸੂਲ ਨੂੰ ਆਪਣੇ ਕੰਮ ʼਤੇ ਕਿਵੇਂ ਲਾਗੂ ਕਰ ਸਕਦੇ ਹੋ? ਸਿਰਫ਼ ਮਾੜਾ-ਮੋਟਾ ਕੰਮ ਕਰਨ ਦੀ ਬਜਾਇ ਦੇਖੋ ਕਿ ਤੁਸੀਂ ਕਿਨ੍ਹਾਂ ਤਰੀਕਿਆਂ ਨਾਲ ਹੋਰ ਜ਼ਿਆਦਾ ਕੰਮ ਕਰ ਸਕਦੇ ਹੋ। ਟੀਚੇ ਰੱਖੋ, ਤੁਹਾਡੇ ਤੋਂ ਜਿੰਨੀ ਦੇਰ ਵਿਚ ਕੰਮ ਕਰਨ ਦੀ ਉਮੀਦ ਰੱਖੀ ਗਈ ਹੈ, ਉਸ ਸਮੇਂ ਤੋਂ ਪਹਿਲਾਂ ਕੰਮ ਪੂਰਾ ਕਰਨ ਦੀ ਕੋਸ਼ਿਸ਼ ਕਰੋ। ਆਪਣੇ ਕੰਮ ਦੀ ਛੋਟੀ-ਛੋਟੀ ਗੱਲ ʼਤੇ ਵੀ ਫ਼ਖ਼ਰ ਮਹਿਸੂਸ ਕਰੋ।
ਤੁਹਾਨੂੰ ਜਿੰਨਾ ਕੰਮ ਕਰਨ ਲਈ ਦਿੱਤਾ ਜਾਂਦਾ ਹੈ, ਉਸ ਤੋਂ ਜ਼ਿਆਦਾ ਕੰਮ ਕਰਨ ਨਾਲ ਤੁਹਾਨੂੰ ਖ਼ੁਸ਼ੀ ਮਿਲੇਗੀ। ਕਿਉਂ? ਕਿਉਂਕਿ ਤੁਸੀਂ ਆਪਣੇ ਕੰਮ ਨੂੰ ਪੂਰਾ ਕਰ ਸਕਦੇ ਹੋ। ਤੁਸੀਂ ਜ਼ਿਆਦਾ ਕੰਮ ਇਸ ਲਈ ਕਰ ਰਹੇ ਹੋ ਕਿਉਂਕਿ ਤੁਸੀਂ ਕਰਨਾ ਚਾਹੁੰਦੇ ਹੋ, ਸਗੋਂ ਇਸ ਲਈ ਨਹੀਂ ਕਿ ਤੁਹਾਨੂੰ ਕਿਸੇ ਨੇ ਮਜਬੂਰ ਕੀਤਾ ਹੈ। (ਫਿਲੇਮੋਨ 14) ਇਸ ਸੰਬੰਧੀ ਅਸੀਂ ਕਹਾਉਤਾਂ 12:24 ਵਿਚ ਦੱਸਿਆ ਅਸੂਲ ਯਾਦ ਕਰ ਸਕਦੇ ਹਾਂ: “ਉੱਦਮੀ ਦਾ ਹੱਥ ਹਾਕਮੀ ਕਰੇਗਾ, ਪਰ ਆਲਸੀ ਕਰ ਦੇਣ ਵਾਲਾ ਬਣੇਗਾ।” ਇਹ ਸੱਚ ਹੈ ਕਿ ਸਾਡੇ ਵਿੱਚੋਂ ਕੁਝ ਜਣਿਆਂ ਤੋਂ ਸੱਚ-ਮੁੱਚ ਗ਼ੁਲਾਮੀ ਕਰਾਈ ਜਾਵੇਗੀ ਜਾਂ ਜ਼ਬਰਦਸਤੀ ਕੰਮ ਕਰਵਾਇਆ ਜਾਵੇਗਾ। ਪਰ ਜਿਹੜਾ ਵਿਅਕਤੀ ਮਾੜਾ-ਮੋਟਾ ਹੀ ਕੰਮ ਕਰਦਾ ਹੈ, ਉਹ ਸ਼ਾਇਦ ਆਪਣੇ ਆਪ ਨੂੰ ਗ਼ੁਲਾਮ ਸਮਝੇ ਕਿ ਦੂਜੇ ਹਮੇਸ਼ਾ ਉਸ ਤੋਂ ਮੰਗਾਂ ਕਰਦੇ ਰਹਿੰਦੇ ਹਨ। ਪਰ ਜਿਹੜਾ ਇਨਸਾਨ ਆਪਣੀ ਮਰਜ਼ੀ ਨਾਲ ਦੂਜੇ ਦੀ ਉਮੀਦ ਨਾਲੋਂ ਵੱਧ ਕੰਮ ਕਰਦਾ ਹੈ, ਉਹ ਆਪਣੇ ਤਰੀਕੇ ਨਾਲ ਜ਼ਿੰਦਗੀ ਜੀਉਂਦਾ ਹੈ। ਉਹ ਆਪਣੇ ਕੰਮਾਂ ʼਤੇ ਕੰਟ੍ਰੋਲ ਰੱਖਦਾ ਹੈ।
ਕੰਮ ਨੂੰ ਆਪਣੀ ਥਾਂ ʼਤੇ ਰੱਖੋ
ਸਖ਼ਤ ਕੰਮ ਦੀ ਸ਼ਲਾਘਾ ਕੀਤੀ ਜਾਂਦੀ ਹੈ, ਪਰ ਸਾਡੇ ਲਈ ਯਾਦ ਰੱਖਣਾ ਜ਼ਰੂਰੀ ਹੈ ਕਿ ਜ਼ਿੰਦਗੀ ਵਿਚ ਕੰਮ ਤੋਂ ਇਲਾਵਾ ਹੋਰ ਵੀ ਚੀਜ਼ਾਂ ਹਨ। ਇਹ ਸੱਚ ਹੈ ਕਿ ਬਾਈਬਲ ਸਾਨੂੰ ਮਿਹਨਤ ਕਰਨ ਲਈ ਕਹਿੰਦੀ ਹੈ। (ਕਹਾਉਤਾਂ 13:4) ਪਰ ਬਾਈਬਲ ਸਾਨੂੰ ਇਹ ਨਹੀਂ ਕਹਿੰਦੀ ਕਿ ਅਸੀਂ ਬਸ ਕੰਮ ਹੀ ਕਰਦੇ ਰਹੀਏ। ਉਪਦੇਸ਼ਕ ਦੀ ਪੋਥੀ 4:6 ਕਹਿੰਦਾ ਹੈ: “ਦੋਂਹ ਮੁੱਠੀ ਭਰ ਨਾਲੋਂ ਜਿਹ ਦੇ ਵਿੱਚ ਕਸ਼ਟ ਅਤੇ ਹਵਾ ਦਾ ਫੱਕਣਾ ਹੋਵੇ ਸੁਖ ਦਾ ਇੱਕ ਮੁੱਠੀ ਭਰ ਚੰਗਾ ਹੈ।” ਮੁੱਖ ਗੱਲ ਕੀ ਹੈ? ਜਿਹੜਾ ਇਨਸਾਨ ਬਸ ਕੰਮ ਹੀ ਕਰਦਾ ਰਹਿੰਦਾ ਹੈ, ਉਸ ਨੂੰ ਆਪਣੇ ਕੰਮ ਦੇ ਨਤੀਜੇ ਤੋਂ ਖ਼ੁਸ਼ੀ ਨਹੀਂ ਮਿਲੇਗੀ ਜੇ ਉਸ ਦਾ ਸਾਰਾ ਸਮਾਂ ਤੇ ਤਾਕਤ ਕੰਮ ਵਿਚ ਹੀ ਲੱਗ ਜਾਂਦੀ ਹੈ। ਅਸਲ ਵਿਚ ਉਸ ਦੇ ਕੰਮ ਦਾ ਕੋਈ ਫ਼ਾਇਦਾ ਨਹੀਂ ਹੁੰਦਾ ਜੋ ਕਿ “ਹਵਾ ਦਾ ਫੱਕਣਾ” ਹੈ।
ਬਾਈਬਲ ਕਹਿੰਦੀ ਹੈ ਕਿ ਅਸੀਂ ਕੰਮ ਬਾਰੇ ਸਹੀ ਨਜ਼ਰੀਆ ਰੱਖੀਏ। ਭਾਵੇਂ ਕਿ ਬਾਈਬਲ ਕਹਿੰਦੀ ਹੈ ਕਿ ਅਸੀਂ ਆਪਣੇ ਕੰਮ ਵਿਚ ਮਾਹਰ ਬਣੀਏ, ਪਰ ਇਹ ਸਾਨੂੰ ‘ਜ਼ਿਆਦਾ ਜ਼ਰੂਰੀ ਗੱਲਾਂ ਨੂੰ ਧਿਆਨ ਵਿਚ ਰੱਖਣ’ ਦੀ ਸਲਾਹ ਵੀ ਦਿੰਦੀ ਹੈ। (ਫ਼ਿਲਿੱਪੀਆਂ 1:10) ਜ਼ਿਆਦਾ ਜ਼ਰੂਰੀ ਗੱਲਾਂ ਕਿਹੜੀਆਂ ਹਨ? ਇਨ੍ਹਾਂ ਵਿਚ ਸ਼ਾਮਲ ਹੈ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਸਮਾਂ ਗੁਜ਼ਾਰਨਾ। ਇਸ ਤੋਂ ਵੀ ਜ਼ਰੂਰੀ ਹੈ ਪਰਮੇਸ਼ੁਰ ਦੇ ਕੰਮ ਕਰਨੇ ਜਿਵੇਂ ਕਿ ਉਸ ਦਾ ਬਚਨ ਪੜ੍ਹਨਾ ਅਤੇ ਇਸ ਉੱਤੇ ਸੋਚ-ਵਿਚਾਰ ਕਰਨਾ।
ਜਿਹੜੇ ਆਪਣੀ ਜ਼ਿੰਦਗੀ ਬਾਰੇ ਸਹੀ ਨਜ਼ਰੀਆ ਰੱਖਦੇ ਹਨ, ਉਹ ਆਪਣੇ ਕੰਮ ਤੋਂ ਖ਼ੁਸ਼ੀ ਪਾਉਂਦੇ ਹਨ। ਪਹਿਲਾਂ ਜ਼ਿਕਰ ਕੀਤਾ ਵਿਲਿਅਮ ਕਹਿੰਦਾ ਹੈ: “ਮੇਰਾ ਪਹਿਲਾ ਬੌਸ ਕੰਮ ਬਾਰੇ ਸਹੀ ਨਜ਼ਰੀਆ ਰੱਖਦਾ ਸੀ। ਉਹ ਸਖ਼ਤ ਮਿਹਨਤ ਕਰਦਾ ਸੀ ਤੇ ਉਸ ਦੀ ਆਪਣੇ ਗਾਹਕਾਂ ਨਾਲ ਚੰਗੀ ਬਣਦੀ ਸੀ ਕਿਉਂਕਿ ਉਸ ਦਾ ਕੰਮ ਚੰਗਾ ਹੁੰਦਾ ਸੀ। ਦਿਨ ਭਰ ਦਾ ਕੰਮ ਖ਼ਤਮ ਕਰਨ ਤੋਂ ਬਾਅਦ ਉਹ ਆਪਣੇ ਕੰਮ ਬਾਰੇ ਨਹੀਂ ਸੋਚਦਾ ਸੀ, ਸਗੋਂ ਆਪਣੇ ਪਰਿਵਾਰ ਤੇ ਭਗਤੀ ਵੱਲ ਧਿਆਨ ਦਿੰਦਾ ਸੀ। ਕੀ ਤੁਹਾਨੂੰ ਪਤਾ? ਉਹ ਉਨ੍ਹਾਂ ਸਾਰੇ ਲੋਕਾਂ ਨਾਲੋਂ ਜ਼ਿਆਦਾ ਖ਼ੁਸ਼ ਹੈ ਜਿਨ੍ਹਾਂ ਨੂੰ ਮੈਂ ਜਾਣਦਾ ਹਾਂ।”
(ਉਪਦੇਸ਼ਕ ਦੀ ਪੋਥੀ 4:6) ਦੋਂਹ ਮੁੱਠੀ ਭਰ ਨਾਲੋਂ ਜਿਹ ਦੇ ਵਿੱਚ ਕਸ਼ਟ ਅਤੇ ਹਵਾ ਦਾ ਫੱਕਣਾ ਹੋਵੇ ਸੁਖ ਦਾ ਇੱਕ ਮੁੱਠੀ ਭਰ ਚੰਗਾ ਹੈ।
ਆਪਣੇ ਕੰਮ ਤੋਂ ਖ਼ੁਸ਼ੀ ਕਿਵੇਂ ਪਾਈਏ
ਕੰਮ ਨੂੰ ਆਪਣੀ ਥਾਂ ʼਤੇ ਰੱਖੋ
ਸਖ਼ਤ ਕੰਮ ਦੀ ਸ਼ਲਾਘਾ ਕੀਤੀ ਜਾਂਦੀ ਹੈ, ਪਰ ਸਾਡੇ ਲਈ ਯਾਦ ਰੱਖਣਾ ਜ਼ਰੂਰੀ ਹੈ ਕਿ ਜ਼ਿੰਦਗੀ ਵਿਚ ਕੰਮ ਤੋਂ ਇਲਾਵਾ ਹੋਰ ਵੀ ਚੀਜ਼ਾਂ ਹਨ। ਇਹ ਸੱਚ ਹੈ ਕਿ ਬਾਈਬਲ ਸਾਨੂੰ ਮਿਹਨਤ ਕਰਨ ਲਈ ਕਹਿੰਦੀ ਹੈ। (ਕਹਾਉਤਾਂ 13:4) ਪਰ ਇਹ ਸਾਨੂੰ ਇਹ ਨਹੀਂ ਕਹਿੰਦੀ ਕਿ ਅਸੀਂ ਬਸ ਕੰਮ ਹੀ ਕਰਦੇ ਰਹੀਏ। ਉਪਦੇਸ਼ਕ ਦੀ ਪੋਥੀ 4:6 ਕਹਿੰਦਾ ਹੈ: “ਦੋਂਹ ਮੁੱਠੀ ਭਰ ਨਾਲੋਂ ਜਿਹ ਦੇ ਵਿੱਚ ਕਸ਼ਟ ਅਤੇ ਹਵਾ ਦਾ ਫੱਕਣਾ ਹੋਵੇ ਸੁਖ ਦਾ ਇੱਕ ਮੁੱਠੀ ਭਰ ਚੰਗਾ ਹੈ।” ਮੁੱਖ ਗੱਲ ਕੀ ਹੈ? ਜਿਹੜਾ ਇਨਸਾਨ ਬਸ ਕੰਮ ਹੀ ਕਰਦਾ ਰਹਿੰਦਾ ਹੈ, ਉਸ ਨੂੰ ਆਪਣੇ ਕੰਮ ਦੇ ਨਤੀਜੇ ਤੋਂ ਖ਼ੁਸ਼ੀ ਨਹੀਂ ਮਿਲੇਗੀ ਜੇ ਉਸ ਦਾ ਸਾਰਾ ਸਮਾਂ ਤੇ ਤਾਕਤ ਕੰਮ ਵਿਚ ਹੀ ਲੱਗ ਜਾਂਦੀ ਹੈ। ਅਸਲ ਵਿਚ ਉਸ ਦੇ ਕੰਮ ਦਾ ਕੋਈ ਫ਼ਾਇਦਾ ਨਹੀਂ ਹੁੰਦਾ ਜੋ ਕਿ “ਹਵਾ ਦਾ ਫੱਕਣਾ” ਹੈ।
ਬਾਈਬਲ ਕਹਿੰਦੀ ਹੈ ਕਿ ਅਸੀਂ ਕੰਮ ਬਾਰੇ ਸਹੀ ਨਜ਼ਰੀਆ ਰੱਖੀਏ। ਭਾਵੇਂ ਕਿ ਬਾਈਬਲ ਕਹਿੰਦੀ ਹੈ ਕਿ ਅਸੀਂ ਆਪਣੇ ਕੰਮ ਵਿਚ ਮਾਹਰ ਬਣੀਏ, ਪਰ ਇਹ ਸਾਨੂੰ ‘ਜ਼ਿਆਦਾ ਜ਼ਰੂਰੀ ਗੱਲਾਂ ਨੂੰ ਧਿਆਨ ਵਿਚ ਰੱਖਣ’ ਦੀ ਸਲਾਹ ਵੀ ਦਿੰਦੀ ਹੈ। (ਫ਼ਿਲਿੱਪੀਆਂ 1:10) ਜ਼ਿਆਦਾ ਜ਼ਰੂਰੀ ਗੱਲਾਂ ਕਿਹੜੀਆਂ ਹਨ? ਇਨ੍ਹਾਂ ਵਿਚ ਸ਼ਾਮਲ ਹੈ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਸਮਾਂ ਗੁਜ਼ਾਰਨਾ। ਇਸ ਤੋਂ ਵੀ ਜ਼ਰੂਰੀ ਹੈ ਪਰਮੇਸ਼ੁਰ ਦੇ ਕੰਮ ਕਰਨੇ ਜਿਵੇਂ ਕਿ ਉਸ ਦਾ ਬਚਨ ਪੜ੍ਹਨਾ ਅਤੇ ਇਸ ਉੱਤੇ ਸੋਚ-ਵਿਚਾਰ ਕਰਨਾ।
ਜਿਹੜੇ ਆਪਣੀ ਜ਼ਿੰਦਗੀ ਬਾਰੇ ਸਹੀ ਨਜ਼ਰੀਆ ਰੱਖਦੇ ਹਨ, ਉਹ ਆਪਣੇ ਕੰਮ ਤੋਂ ਖ਼ੁਸ਼ੀ ਪਾਉਂਦੇ ਹਨ। ਪਹਿਲਾਂ ਜ਼ਿਕਰ ਕੀਤਾ ਵਿਲਿਅਮ ਕਹਿੰਦਾ ਹੈ: “ਮੇਰਾ ਪਹਿਲਾ ਬੌਸ ਕੰਮ ਬਾਰੇ ਸਹੀ ਨਜ਼ਰੀਆ ਰੱਖਦਾ ਸੀ। ਉਹ ਸਖ਼ਤ ਮਿਹਨਤ ਕਰਦਾ ਸੀ ਤੇ ਉਸ ਦੀ ਆਪਣੇ ਗਾਹਕਾਂ ਨਾਲ ਚੰਗੀ ਬਣਦੀ ਸੀ ਕਿਉਂਕਿ ਉਸ ਦਾ ਕੰਮ ਚੰਗਾ ਹੁੰਦਾ ਸੀ। ਦਿਨ ਭਰ ਦਾ ਕੰਮ ਖ਼ਤਮ ਕਰਨ ਤੋਂ ਬਾਅਦ ਉਹ ਆਪਣੇ ਕੰਮ ਬਾਰੇ ਨਹੀਂ ਸੋਚਦਾ ਸੀ, ਸਗੋਂ ਆਪਣੇ ਪਰਿਵਾਰ ਤੇ ਭਗਤੀ ਵੱਲ ਧਿਆਨ ਦਿੰਦਾ ਸੀ। ਕੀ ਤੁਹਾਨੂੰ ਪਤਾ? ਉਹ ਉਨ੍ਹਾਂ ਸਾਰੇ ਲੋਕਾਂ ਨਾਲੋਂ ਜ਼ਿਆਦਾ ਖ਼ੁਸ਼ ਹੈ ਜਿਨ੍ਹਾਂ ਨੂੰ ਮੈਂ ਜਾਣਦਾ ਹਾਂ।”
ਹੀਰੇ-ਮੋਤੀਆਂ ਦੀ ਖੋਜ ਕਰੋ
(ਉਪਦੇਸ਼ਕ ਦੀ ਪੋਥੀ 2:10, 11) ਅਤੇ ਸਭ ਕੁਝ ਜੋ ਮੇਰੀਆਂ ਅੱਖੀਆਂ ਮੰਗਦੀਆਂ ਸਨ ਮੈਂ ਓਹਨਾਂ ਕੋਲੋਂ ਪਰੇ ਨਹੀਂ ਰੱਖਿਆ। ਮੈਂ ਆਪਣੇ ਮਨ ਨੂੰ ਕਿਸੇ ਤਰਾਂ ਦੇ ਅਨੰਦ ਤੋਂ ਨਹੀਂ ਵਰਜਿਆ ਕਿਉਂ ਜੋ ਮੇਰਾ ਮਨ ਮੇਰੀ ਸਾਰੀ ਮਿਹਨਤ ਨਾਲ ਰਾਜ਼ੀ ਰਿਹਾ ਅਤੇ ਮੇਰੀ ਸਾਰੀ ਮਿਹਨਤ ਵਿੱਚ ਮੇਰਾ ਇਹੋ ਹਿੱਸਾ ਸੀ। 11 ਤਦ ਮੈਂ ਓਹਨਾਂ ਸਭਨਾਂ ਕੰਮਾਂ ਨੂੰ ਜੋ ਮੇਰਿਆ ਹੱਥਾਂ ਨੇ ਕੀਤੇ ਸਨ ਅਤੇ ਉਸ ਮਿਹਨਤ ਨੂੰ ਜੋ ਮੈਂ ਕੰਮ ਕਰਨ ਦੇ ਵਿੱਚ ਕੀਤੀ ਸੀ ਡਿੱਠਾ, ਅਤੇ ਵੇਖੋ, ਓਹ ਸਾਰਿਆਂ ਦੇ ਸਾਰੇ ਵਿਅਰਥ ਅਤੇ ਹਵਾ ਦਾ ਫੱਕਣਾ ਸੀ ਅਤੇ ਸੂਰਜ ਦੇ ਹੇਠ ਕੋਈ ਲਾਭ ਨਹੀਂ ਸੀ।
ਜੀਓ ਤਾਂ ਇਸ ਤਰ੍ਹਾਂ ਜੀਓ ਕਿ ਜ਼ਿੰਦਗੀ ਬੇਕਾਰ ਨਾ ਗਿਣੀ ਜਾਵੇ
ਕੀ ਧਨ-ਦੌਲਤ ਤੋਂ ਸੁਖ ਮਿਲਦਾ ਹੈ?
9 ਉਪਦੇਸ਼ਕ ਦੀ ਪੋਥੀ ਲਿਖਣ ਵੇਲੇ ਸੁਲੇਮਾਨ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਸੀ। (2 ਇਤ. 9:22) ਉਹ ਆਪਣੀ ਹਰ ਚਾਹ ਨੂੰ ਪੂਰਾ ਕਰ ਸਕਦਾ ਸੀ। ਉਸ ਨੇ ਲਿਖਿਆ: “ਸਭ ਕੁਝ ਜੋ ਮੇਰੀਆਂ ਅੱਖੀਆਂ ਮੰਗਦੀਆਂ ਸਨ ਮੈਂ ਓਹਨਾਂ ਕੋਲੋਂ ਪਰੇ ਨਹੀਂ ਰੱਖਿਆ।” (ਉਪ. 2:10) ਪਰ ਉਸ ਨੂੰ ਇਹ ਅਹਿਸਾਸ ਹੋਇਆ ਕਿ ਧਨ-ਦੌਲਤ ਜੋੜਨ ਨਾਲ ਖ਼ੁਸ਼ੀ ਨਹੀਂ ਮਿਲਦੀ। ਉਹ ਇਸ ਸਿੱਟੇ ਤੇ ਪਹੁੰਚਿਆ: “ਉਹ ਜੋ ਚਾਂਦੀ ਨੂੰ ਲੋਚਦਾ ਹੈ ਸੋ ਚਾਂਦੀ ਨਾਲ ਨਾ ਰੱਜੇਗਾ, ਅਤੇ ਜਿਹੜਾ ਧਨ ਚਾਹੁੰਦਾ ਹੈ ਸੋ ਉਹ ਦੇ ਵਾਧੇ ਨਾਲ ਨਾ ਰੱਜੇਗਾ।”—ਉਪ. 5:10.
10 ਭਾਵੇਂ ਸਾਰੇ ਜਾਣਦੇ ਹਨ ਕਿ ਧਨ-ਦੌਲਤ ਖੰਭ ਲਗਾ ਕੇ ਉੱਡ ਸਕਦੀ ਹੈ, ਫਿਰ ਵੀ ਇਹ ਸਾਨੂੰ ਮੋਹ ਲੈਂਦੀ ਹੈ। ਹਾਲ ਹੀ ਦੇ ਸਮੇਂ ਵਿਚ ਅਮਰੀਕਾ ਵਿਚ ਕੀਤੇ ਗਏ ਇਕ ਸਰਵੇਖਣ ਮੁਤਾਬਕ ਯੂਨੀਵਰਸਿਟੀ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਵਿੱਚੋਂ 75 ਫੀ ਸਦੀ ਕਹਿੰਦੇ ਹਨ ਕਿ ਜ਼ਿੰਦਗੀ ਵਿਚ ਉਨ੍ਹਾਂ ਦਾ ਮੁੱਖ ਟੀਚਾ “ਬਹੁਤ ਹੀ ਅਮੀਰ ਬਣਨਾ” ਹੈ। ਪਰ ਜੇ ਉਹ ਅਮੀਰ ਬਣ ਵੀ ਜਾਣ, ਤਾਂ ਕੀ ਉਹ ਸੁਖ ਪਾਉਣਗੇ? ਜ਼ਰੂਰੀ ਨਹੀਂ। ਖੋਜਕਾਰਾਂ ਨੇ ਨੋਟ ਕੀਤਾ ਹੈ ਕਿ ਉਨ੍ਹਾਂ ਲੋਕਾਂ ਲਈ ਖ਼ੁਸ਼ੀ ਪਾਉਣੀ ਮੁਸ਼ਕਲ ਹੋ ਜਾਂਦੀ ਹੈ ਜੋ ਪੈਸਾ ਜੋੜਨ ਤੇ ਨਵੀਆਂ ਚੀਜ਼ਾਂ ਖ਼ਰੀਦਣ ਦੇ ਚੱਕਰ ਵਿਚ ਫਸ ਜਾਂਦੇ ਹਨ। ਅੱਜ ਤੋਂ ਤਿੰਨ ਹਜ਼ਾਰ ਸਾਲ ਪਹਿਲਾਂ ਸੁਲੇਮਾਨ ਵੀ ਇਸੇ ਸਿੱਟੇ ਤੇ ਪਹੁੰਚਿਆ ਸੀ। ਉਸ ਨੇ ਲਿਖਿਆ: “ਮੈਂ ਸੋਨਾ ਅਤੇ ਚਾਂਦੀ ਅਤੇ ਪਾਤਸ਼ਾਹਾਂ ਅਤੇ ਸੂਬਿਆਂ ਦੇ ਖ਼ਜ਼ਾਨੇ ਆਪਣੇ ਲਈ ਇਕੱਠੇ ਕੀਤੇ। . . . ਅਤੇ ਵੇਖੋ, ਓਹ ਸਾਰਿਆਂ ਦੇ ਸਾਰੇ ਵਿਅਰਥ ਅਤੇ ਹਵਾ ਦਾ ਫੱਕਣਾ ਸੀ।” (ਉਪ. 2:8, 11) ਇਸ ਤੋਂ ਉਲਟ ਜੇ ਅਸੀਂ ਤਨ-ਮਨ ਲਾ ਕੇ ਆਪਣੀ ਜ਼ਿੰਦਗੀ ਯਹੋਵਾਹ ਦੀ ਸੇਵਾ ਵਿਚ ਬਤੀਤ ਕਰਾਂਗੇ, ਤਾਂ ਉਸ ਦੀ ਬਰਕਤ ਨਾਲ ਅਸੀਂ ਅਸਲੀ ਸੁਖ ਪਾਵਾਂਗੇ।—ਕਹਾਉਤਾਂ 10:22 ਪੜ੍ਹੋ।
(ਉਪਦੇਸ਼ਕ ਦੀ ਪੋਥੀ 3:16, 17) ਮੁੜ ਮੈਂ ਸੂਰਜ ਦੇ ਹੇਠ ਡਿੱਠਾ ਭਈ ਨਿਆਉਂ ਦੇ ਥਾਂ, ਉੱਥੇ ਦੁਸ਼ਟਤਾ ਹੈ, ਅਤੇ ਧਰਮ ਦੇ ਥਾਂ, ਉੱਥੇ ਦੁਸ਼ਟਤਾ ਵੀ ਹੈ। 17 ਤਦ ਮੈਂ ਆਪਣੇ ਮਨ ਵਿੱਚ ਆਖਿਆ ਭਈ ਪਰਮੇਸ਼ੁਰ ਧਰਮੀਆਂ ਅਤੇ ਦੁਸ਼ਟਾਂ ਦਾ ਨਿਆਉਂ ਕਰੇਗਾ ਕਿਉਂ ਜੋ ਇੱਕ ਇੱਕ ਗੱਲ ਦਾ ਅਤੇ ਇੱਕ ਇੱਕ ਕੰਮ ਦਾ ਇੱਕ ਵੇਲਾ ਹੈ।
ਉਪਦੇਸ਼ਕ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ
3:16, 17. ਹਰੇਕ ਮਾਮਲੇ ਵਿਚ ਇਨਸਾਫ਼ ਦੀ ਉਮੀਦ ਰੱਖਣੀ ਸਮਝਦਾਰੀ ਨਹੀਂ ਹੈ। ਸਾਨੂੰ ਦੁਨੀਆਂ ਵਿਚ ਹੋ ਰਹੀਆਂ ਘਟਨਾਵਾਂ ਬਾਰੇ ਫ਼ਿਕਰਮੰਦ ਹੋਣ ਦੀ ਬਜਾਇ ਯਹੋਵਾਹ ਦੀ ਉਡੀਕ ਕਰਨੀ ਚਾਹੀਦੀ ਹੈ ਜੋ ਸਾਰਿਆਂ ਨਾਲ ਸੱਚਾ ਇਨਸਾਫ਼ ਕਰੇਗਾ।
21-27 ਨਵੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਉਪਦੇਸ਼ਕ ਦੀ ਪੋਥੀ 7-12
“ਆਪਣੀ ਜੁਆਨੀ ਦੇ ਦਿਨੀਂ ਆਪਣੇ ਕਰਤਾਰ ਨੂੰ ਚੇਤੇ ਰੱਖ”
(ਉਪਦੇਸ਼ਕ ਦੀ ਪੋਥੀ 12:1) ਆਪਣੀ ਜੁਆਨੀ ਦੇ ਦਿਨੀਂ ਆਪਣੇ ਕਰਤਾਰ ਨੂੰ ਚੇਤੇ ਰੱਖ, ਜਦ ਕਿ ਓਹ ਮਾੜੇ ਦਿਨ ਅਜੇ ਨਹੀਂ ਆਏ, ਅਤੇ ਓਹ ਵਰਹੇ ਅਜੇ ਨੇੜੇ ਨਹੀਂ ਪੁੱਜੇ ਜਿਨ੍ਹਾਂ ਵਿੱਚ ਤੂੰ ਆਖੇਂਗਾ, ਏਹਨਾਂ ਵਿੱਚ ਮੈਨੂੰ ਕੁਝ ਖੁਸ਼ੀ ਨਹੀਂ ਹੈ,
ਨੌਜਵਾਨੋ, ਸਹੀ ਫ਼ੈਸਲੇ ਕਰੋ
ਤੁਹਾਡੀ ਜ਼ਿੰਦਗੀ ਦਾ ਸਭ ਤੋਂ ਅਹਿਮ ਫ਼ੈਸਲਾ
3 ਨੌਜਵਾਨੋ, ਇਹੀ ਉਮਰ ਹੈ ਜਦ ਤੁਸੀਂ ਅਹਿਮ ਫ਼ੈਸਲੇ ਕਰ ਸਕਦੇ ਹੋ। ਪਰ ਤੁਹਾਡਾ ਸਭ ਤੋਂ ਅਹਿਮ ਫ਼ੈਸਲਾ ਕੀ ਹੈ? ਯਹੋਵਾਹ ਦੀ ਸੇਵਾ ਕਰਨੀ। ਪਰ ਤੁਸੀਂ ਇਹ ਫ਼ੈਸਲਾ ਕਦੋਂ ਕਰੋਗੇ? ਯਹੋਵਾਹ ਕਹਿੰਦਾ ਹੈ: “ਆਪਣੀ ਜੁਆਨੀ ਦੇ ਦਿਨੀਂ ਆਪਣੇ ਕਰਤਾਰ ਨੂੰ ਚੇਤੇ ਰੱਖ।” (ਉਪ. 12:1) ਯਹੋਵਾਹ ਨੂੰ ਚੇਤੇ ਰੱਖਣ ਦਾ ਇਹੀ ਤਰੀਕਾ ਹੈ ਕਿ ਤੁਸੀਂ ਜੀ-ਜਾਨ ਨਾਲ ਉਸ ਦੀ ਸੇਵਾ ਕਰੋ। (ਬਿਵ. 10:12) ਹਾਂ, ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਹੀ ਸਭ ਤੋਂ ਅਹਿਮ ਹੈ ਕਿਉਂਕਿ ਤੁਹਾਡਾ ਆਉਣ ਵਾਲਾ ਕੱਲ੍ਹ ਇਸੇ ʼਤੇ ਟਿਕਿਆ ਹੈ।—ਜ਼ਬੂ. 71:5.
ਮਾੜੇ ਦਿਨ ਆਉਣ ਤੋਂ ਪਹਿਲਾਂ ਯਹੋਵਾਹ ਦੀ ਸੇਵਾ ਕਰੋ
ਯਹੋਵਾਹ ਨੇ ਰਾਜਾ ਸੁਲੇਮਾਨ ਰਾਹੀਂ ਨੌਜਵਾਨਾਂ ਨੂੰ ਇਹ ਸਲਾਹ ਦਿੱਤੀ: “ਆਪਣੀ ਜੁਆਨੀ ਦੇ ਦਿਨੀਂ ਆਪਣੇ ਕਰਤਾਰ ਨੂੰ ਚੇਤੇ ਰੱਖ, ਜਦ ਕਿ ਓਹ ਮਾੜੇ ਦਿਨ ਅਜੇ ਨਹੀਂ ਆਏ।” ਇਹ “ਮਾੜੇ ਦਿਨ” ਕਿਹੜੇ ਹਨ? ਸੁਲੇਮਾਨ ਨੇ ਸ਼ਾਇਰਾਨਾ ਅੰਦਾਜ਼ ਵਿਚ ਢਲ਼ਦੀ ਉਮਰ ਦੇ ਮਾੜੇ ਦਿਨਾਂ ਦਾ ਜ਼ਿਕਰ ਕੀਤਾ ਜਿਵੇਂ ਕੰਬਦੇ ਹੱਥ, ਲੜਖੜਾਉਂਦੀਆਂ ਲੱਤਾਂ, ਦੰਦਾਂ ਦਾ ਟੁੱਟਣਾ, ਕਮਜ਼ੋਰ ਨਿਗਾਹ, ਉੱਚਾ ਸੁਣਨਾ, ਚਿੱਟੇ ਵਾਲ਼ ਅਤੇ ਕੁੱਬ ਨਿਕਲਣਾ। ਇਸੇ ਲਈ ਸੁਲੇਮਾਨ ਨੇ ਸਾਨੂੰ ਆਪਣੀ ਜਵਾਨੀ ਵਿਚ ਯਹੋਵਾਹ ਨੂੰ ਯਾਦ ਕਰਨ ਲਈ ਕਿਹਾ।—ਉਪਦੇਸ਼ਕ ਦੀ ਪੋਥੀ 12:1-5 ਪੜ੍ਹੋ।
(ਉਪਦੇਸ਼ਕ ਦੀ ਪੋਥੀ 12:2-7) ਜਦ ਤੀਕਰ ਸੂਰਜ ਅਤੇ ਚਾਨਣ, ਅਤੇ ਚੰਦਰਮਾ ਅਤੇ ਤਾਰੇ ਅਨ੍ਹੇਰੇ ਨਹੀਂ ਹੁੰਦੇ, ਅਤੇ ਬੱਦਲ ਵਰ੍ਹਨ ਦੇ ਪਿੱਛੋਂ ਫੇਰ ਨਹੀਂ ਮੁੜਦੇ,— 3 ਜਿਸ ਦਿਨ ਘਰ ਦੇ ਰਖਵਾਲੇ ਕੰਬਣ ਲੱਗ ਪੈਣ, ਅਤੇ ਤਕੜੇ ਲੋਕ ਕੁੱਬੇ ਹੋ ਜਾਣ, ਅਤੇ ਪੀਹਣਵਾਲੀਆਂ ਥੋੜੀਆਂ ਹੋਣ ਦੇ ਕਾਰਨ ਖੁੱਟ ਜਾਣ, ਅਤੇ ਓਹ ਜੋ ਬਾਰੀਆਂ ਵਿੱਚੋਂ ਦੀ ਤੱਕਦੀਆਂ ਹਨ ਧੁੰਧਲੀਆਂ ਹੋ ਜਾਣ, 4 ਅਤੇ ਗਲੀ ਦੇ ਬੂਹੇ ਬੰਦ ਹੋ ਜਾਣ,— ਜਦ ਚੱਕੀ ਦੀ ਅਵਾਜ਼ ਹੌਲੀ ਹੋ ਜਾਵੇ, ਅਤੇ ਪੰਛੀ ਦੀ ਅਵਾਜ਼ ਤੋਂ ਓਹ ਚੌਂਕ ਉੱਠਣ, ਅਤੇ ਰਾਗ ਦੀਆਂ ਸਾਰੀਆਂ ਧੀਆਂ ਲਿੱਸੀਆਂ ਹੋ ਜਾਣ,— 5 ਓਹ ਉਚਿਆਈ ਤੋਂ ਵੀ ਡਰਨਗੇ, ਅਤੇ ਰਾਹ ਵਿੱਚ ਭੈਜਲ ਹੋਣਗੇ, ਅਤੇ ਬਦਾਮ ਦਾ ਬੂਟਾ ਲਹਿ ਲਹਿ ਕਰੇਗਾ, ਅਤੇ ਟਿੱਡੀ ਵੀ ਭਾਰੀ ਲੱਗੇਗੀ, ਅਤੇ ਇੱਛਿਆ ਮਿਟ ਜਾਵੇਗੀ, ਕਿਉਂ ਜੋ ਮਨੁੱਖ ਆਪਣੇ ਸਦੀਪਕ ਦੇ ਟਿਕਾਣੇ ਨੂੰ ਤੁਰ ਜਾਂਦਾ, ਅਤੇ ਸੋਗ ਕਰਨ ਵਾਲੇ ਗਲੀ ਗਲੀ ਭੌਂਦੇ ਹਨ,— 6 ਇਸ ਤੋਂ ਪਹਿਲਾਂ ਜੋ ਚਾਂਦੀ ਦੀ ਡੋਰੀ ਖੋਲ੍ਹੀ ਜਾਵੇ, ਯਾ ਸੋਨੇ ਦਾ ਕਟੋਰਾ ਟੁੱਟ ਜਾਵੇ, ਯਾ ਘੜਾ ਸੁੰਬ ਦੇ ਕੋਲ ਭੰਨਿਆ ਜਾਵੇ, ਯਾ ਤਲਾਉ ਦੇ ਕੋਲ ਚਰਖੜੀ ਟੁੱਟ ਜਾਵੇ, 7 ਅਤੇ ਖਾਕ ਮਿੱਟੀ ਨਾਲ ਪਹਿਲਾਂ ਵਾਂਙੁ ਜਾ ਰਲੇ, ਅਤੇ ਆਤਮਾ ਪਰਮੇਸ਼ੁਰ ਦੇ ਕੋਲ ਮੁੜ ਜਾਵੇ, ਜਿਸ ਨੇ ਉਸ ਨੂੰ ਬਖਸ਼ਿਆ ਸੀ।
ਸਿਹਤ ਦਾ ਖ਼ਿਆਲ ਰੱਖਣ ਬਾਰੇ ਬਾਈਬਲ ਦੀ ਸਲਾਹ
2 ਉਪਦੇਸ਼ਕ ਦੀ ਪੋਥੀ ਦੇ 12ਵੇਂ ਅਧਿਆਇ ਵਿਚ ਬਾਈਬਲ ਬੁਢਾਪੇ ਦੇ ‘ਮਾੜੇ ਦਿਨਾਂ’ ਦਾ ਵਰਣਨ ਕਰਦੀ ਹੈ। (ਉਪਦੇਸ਼ਕ ਦੀ ਪੋਥੀ 12:1-7 ਪੜ੍ਹੋ।) ਇੱਥੇ ਧੌਲਿਆਂ ਦੀ ਗੱਲ ਕੀਤੀ ਗਈ ਹੈ ਜੋ ‘ਬਦਾਮ ਦੇ ਬੂਟੇ’ ਉੱਤੇ ਖਿੜੇ ਸਫ਼ੈਦ ਫੁੱਲਾਂ ਵਾਂਗ ਲੱਗਦੇ ਹਨ। ਲੱਤਾਂ ਦੀ ਤੁਲਨਾ ‘ਤਕੜੇ ਲੋਕਾਂ’ ਨਾਲ ਕੀਤੀ ਗਈ ਹੈ ਜੋ ਹੁਣ ਕੁੱਬੇ ਹੋ ਗਏ ਹਨ ਤੇ ਲੜਖੜਾ ਕੇ ਤੁਰਦੇ ਹਨ। ਬਾਰੀਆਂ ਵਿੱਚੋਂ ਤੱਕਣ ਵਾਲੀਆਂ ਕੌਣ ਹਨ ਜੋ ਰੌਸ਼ਨੀ ਦੀ ਝਲਕ ਦੇਖਣ ਨੂੰ ਤਰਸਦੀਆਂ ਹਨ, ਪਰ ਸਿਰਫ਼ ਹਨੇਰਾ ਪਾਉਂਦੀਆਂ ਹਨ? ਇਹ ਅੱਖਾਂ ਹਨ ਜੋ ਬੁਢਾਪੇ ਵਿਚ ਕਮਜ਼ੋਰ ਹੋ ਗਈਆਂ ਹਨ। ਦੰਦਾਂ ਨੂੰ “ਪੀਹਣਵਾਲੀਆਂ” ਕਿਹਾ ਗਿਆ ਹੈ ਜੋ ਥੋੜ੍ਹੀਆਂ ਹੋਣ ਕਾਰਨ ਕੰਮ ਨਹੀਂ ਕਰ ਪਾਉਂਦੀਆਂ।
ਉਪਦੇਸ਼ਕ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ
11:9; 12:1-7. ਨੌਜਵਾਨਾਂ ਨੂੰ ਯਹੋਵਾਹ ਨੂੰ ਲੇਖਾ ਦੇਣਾ ਪਵੇਗਾ। ਇਸ ਲਈ ਚੰਗਾ ਹੋਵੇਗਾ ਕਿ ਉਹ ਅੱਜ ਆਪਣੀ ਜਵਾਨੀ ਯਹੋਵਾਹ ਦੇ ਕੰਮਾਂ ਵਿਚ ਲਾਉਣ ਕਿਉਂਕਿ ਬੁਢਾਪੇ ਵਿਚ ਉਹ ਇਹ ਸਭ ਕੁਝ ਨਹੀਂ ਕਰ ਪਾਉਣਗੇ।
(ਉਪਦੇਸ਼ਕ ਦੀ ਪੋਥੀ 12:13, 14) ਹੁਣ ਅਸੀਂ ਸਾਰੇ ਬਚਨਾਂ ਦਾ ਸਾਰ ਸੁਣੀਏ,— ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੀਆਂ ਆਗਿਆਂ ਨੂੰ ਮੰਨ ਕਿਉਂ ਜੋ ਇਨਸਾਨ ਦਾ ਇਹੋ ਰਿਣ ਹੈ। 14 ਪਰਮੇਸ਼ੁਰ ਤਾਂ ਇੱਕ ਇੱਕ ਕੰਮ ਦਾ ਅਤੇ ਇੱਕ ਇੱਕ ਗੁੱਝੀ ਗੱਲ ਦਾ ਨਿਆਉਂ ਕਰੇਗਾ ਭਾਵੇਂ ਚੰਗੀ ਹੋਵੇ ਭਾਵੇਂ ਮਾੜੀ।
ਪਰਮੇਸ਼ੁਰ ਨੂੰ ਜਾਣੋ
ਰੱਬ ਪ੍ਰਤੀ ਆਪਣਾ ਫ਼ਰਜ਼ ਪੂਰਾ ਕਰੋ
ਕੀ ਤੁਸੀਂ ਕਦੇ ਸੋਚਿਆ, ‘ਜ਼ਿੰਦਗੀ ਦਾ ਮਕਸਦ ਕੀ ਹੈ?’ ਯਹੋਵਾਹ ਨੇ ਸਾਨੂੰ ਸਿਰਫ਼ ਇਸ ਕਾਬਲੀਅਤ ਨਾਲ ਨਹੀਂ ਬਣਾਇਆ ਕਿ ਅਸੀਂ ਸਵਾਲ ਪੁੱਛਦੇ ਰਹੀਏ, ਸਗੋਂ ਉਸ ਨੇ ਸਾਡੇ ਅੰਦਰ ਇਸ ਤਰ੍ਹਾਂ ਦੇ ਸਵਾਲ ਦਾ ਜਵਾਬ ਜਾਣਨ ਦੀ ਇੱਛਾ ਵੀ ਪਾਈ ਹੈ। ਕਿੰਨਾ ਵਧੀਆ ਹੈ ਕਿ ਯਹੋਵਾਹ ਨੇ ਸਾਨੂੰ ਹਨੇਰੇ ਵਿਚ ਨਹੀਂ ਰੱਖਿਆ। ਇਸ ਸਵਾਲ ਦਾ ਜਵਾਬ ਉਸ ਦੇ ਬਚਨ ਬਾਈਬਲ ਵਿੱਚੋਂ ਮਿਲਦਾ ਹੈ। ਉਪਦੇਸ਼ਕ ਦੀ ਪੋਥੀ 12:13 ਵਿਚ ਦਰਜ ਰਾਜਾ ਸੁਲੇਮਾਨ ਦੇ ਸ਼ਬਦਾਂ ʼਤੇ ਧਿਆਨ ਦਿਓ।
ਸੁਲੇਮਾਨ ਇਸ ਸਵਾਲ ਦਾ ਸਹੀ ਜਵਾਬ ਦੇ ਸਕਦਾ ਸੀ। ਉਹ ਚੰਗੀ ਤਰ੍ਹਾਂ ਦੱਸ ਸਕਦਾ ਸੀ ਕਿ ਖ਼ੁਸ਼ੀ ਪਾਉਣ ਲਈ ਅਤੇ ਮਕਸਦ ਭਰੀ ਜ਼ਿੰਦਗੀ ਜੀਉਣ ਲਈ ਕੀ ਜ਼ਰੂਰੀ ਹੈ। ਪਰਮੇਸ਼ੁਰ ਨੇ ਉਸ ਨੂੰ ਬੁੱਧ ਤੇ ਬਹੁਤ ਸਾਰਾ ਧਨ-ਦੌਲਤ ਦਿੱਤਾ ਸੀ ਅਤੇ ਉਸ ਨੂੰ ਰਾਜਾ ਬਣਾਇਆ ਸੀ, ਇਸ ਲਈ ਉਸ ਨੇ ਧਿਆਨ ਨਾਲ ਉਨ੍ਹਾਂ ਚੀਜ਼ਾਂ ਦੀ ਜਾਂਚ ਕੀਤੀ ਜਿਨ੍ਹਾਂ ਪਿੱਛੇ ਲੋਕ ਭੱਜਦੇ ਹਨ, ਜਿਵੇਂ ਧਨ-ਦੌਲਤ ਜੋੜਨਾ ਅਤੇ ਵੱਡਾ ਨਾਂ ਕਮਾਉਣਾ। (ਉਪਦੇਸ਼ਕ ਦੀ ਪੋਥੀ 2:4-9; 4:4) ਫਿਰ ਪਰਮੇਸ਼ੁਰ ਦੀ ਬੁੱਧ ਨਾਲ ਉਸ ਨੇ ਇਸ ਜਾਂਚ ਦਾ ਇਹ ਨਤੀਜਾ ਕੱਢਿਆ: “ਅਸੀਂ ਸਾਰੇ ਬਚਨਾਂ ਦਾ ਸਾਰ ਸੁਣੀਏ, ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੀਆਂ ਆਗਿਆ ਨੂੰ ਮੰਨ ਕਿਉਂ ਜੋ ਇਨਸਾਨ ਦਾ ਇਹੋ ਰਿਣ ਹੈ।” ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਇਨਸਾਨ ਨੂੰ ਕਿਸ ਚੀਜ਼ ਤੋਂ ਜ਼ਿਆਦਾ ਖ਼ੁਸ਼ੀ ਮਿਲੇਗੀ।
“ਸੱਚੇ ਪਰਮੇਸ਼ੁਰ ਦਾ ਭੈ ਮੰਨੋ।” ਪਰਮੇਸ਼ੁਰ ਦਾ ਭੈ ਮੰਨਣ ਦਾ ਖ਼ਿਆਲ ਸ਼ਾਇਦ ਪਹਿਲਾਂ-ਪਹਿਲਾਂ ਸਹੀ ਨਾ ਲੱਗੇ। ਪਰ ਇਹ ਭੈ ਮੰਨਣ ਨਾਲ ਪਤਾ ਲੱਗਦਾ ਹੈ ਕਿ ਅਸੀਂ ਦਿਲੋਂ ਚੰਗੇ ਇਨਸਾਨ ਹਾਂ। ਅਸੀਂ ਸ਼ਾਇਦ ਉਸ ਗ਼ੁਲਾਮ ਬਾਰੇ ਨਾ ਸੋਚੀਏ ਜੋ ਆਪਣੇ ਗੁੱਸੇਖ਼ੋਰ ਮਾਲਕ ਨੂੰ ਨਾਰਾਜ਼ ਕਰਨ ਤੋਂ ਡਰਦਾ ਹੈ, ਪਰ ਅਸੀਂ ਉਸ ਬੱਚੇ ਬਾਰੇ ਸੋਚਾਂਗੇ ਜੋ ਆਪਣੇ ਪਿਆਰੇ ਪਿਤਾ ਦਾ ਕਹਿਣਾ ਮੰਨਣ ਲਈ ਉਤਾਵਲਾ ਹੈ। ਇਕ ਕਿਤਾਬ ਕਹਿੰਦੀ ਹੈ ਕਿ ਪਰਮੇਸ਼ੁਰ ਦਾ ਭੈ ਰੱਖਣ ਦਾ ਮਤਲਬ ਹੈ “ਉਸ ਲਈ ਸ਼ਰਧਾ ਅਤੇ ਡਰ ਰੱਖਣਾ ਜੋ ਉਸ ਦੇ ਲੋਕ ਉਸ ਲਈ ਰੱਖਦੇ ਹਨ ਕਿਉਂਕਿ ਉਹ ਉਸ ਨੂੰ ਪਿਆਰ ਕਰਦੇ ਹਨ ਅਤੇ ਉਸ ਦੀ ਸ਼ਕਤੀ ਤੇ ਮਹਾਨਤਾ ਦੀ ਕਦਰ ਕਰਦੇ ਹਨ।” ਇਸ ਤਰ੍ਹਾਂ ਦਾ ਰਵੱਈਆ ਹੋਣ ਕਰਕੇ ਅਸੀਂ ਪਰਮੇਸ਼ੁਰ ਦੀ ਇੱਛਾ ਪੂਰੀ ਕਰਦੇ ਹਾਂ ਕਿਉਂਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ ਅਤੇ ਸਾਨੂੰ ਪਤਾ ਕਿ ਉਹ ਵੀ ਸਾਨੂੰ ਪਿਆਰ ਕਰਦਾ ਹੈ। ਇਸ ਤਰ੍ਹਾਂ ਦਾ ਭੈ ਸਿਰਫ਼ ਅਸੀਂ ਦਿਲ ਵਿਚ ਨਹੀਂ ਰੱਖਦੇ, ਸਗੋਂ ਆਪਣੇ ਕੰਮਾਂ ਰਾਹੀਂ ਵੀ ਦਿਖਾਉਂਦੇ ਹਾਂ। ਉਹ ਕਿੱਦਾਂ?
“ਉਸ ਦੇ ਹੁਕਮਾਂ ਨੂੰ ਮੰਨਣਾ।” ਰੱਬ ਦਾ ਡਰ ਹੋਣ ਕਰਕੇ ਅਸੀਂ ਉਸ ਦੀ ਆਗਿਆ ਮੰਨਾਂਗੇ। ਇਸ ਲਈ ਰੱਬ ਦਾ ਕਹਿਣਾ ਮੰਨਣਾ ਚੰਗੀ ਗੱਲ ਹੈ। ਸਾਡਾ ਸ੍ਰਿਸ਼ਟੀਕਰਤਾ ਹੋਣ ਦੇ ਨਾਤੇ, ਉਹ ਜਾਣਦਾ ਹੈ ਕਿ ਸਾਡੇ ਲਈ ਜੀਉਣ ਦਾ ਕਿਹੜਾ ਤਰੀਕਾ ਸਭ ਤੋਂ ਵਧੀਆ ਹੈ ਜਿਵੇਂ ਇਕ ਕਾਰੀਗਰ ਨੂੰ ਪਤਾ ਹੁੰਦਾ ਹੈ ਕਿ ਕਿਸੇ ਮਸ਼ੀਨ ਜਾਂ ਚੀਜ਼ ਨੂੰ ਵਰਤਣ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ। ਯਹੋਵਾਹ ਸਾਡਾ ਭਲਾ ਚਾਹੁੰਦਾ ਹੈ। ਉਹ ਚਾਹੁੰਦਾ ਹੈ ਕਿ ਅਸੀਂ ਖ਼ੁਸ਼ ਰਹੀਏ ਅਤੇ ਉਸ ਨੇ ਸਾਡੇ ਫ਼ਾਇਦੇ ਲਈ ਹੁਕਮ ਦਿੱਤੇ ਹਨ। (ਯਸਾ 48:17) ਯੂਹੰਨਾ ਰਸੂਲ ਨੇ ਇਸ ਗੱਲ ਨੂੰ ਇਸ ਤਰ੍ਹਾਂ ਸਮਝਾਇਆ: “ਪਰਮੇਸ਼ੁਰ ਨਾਲ ਪਿਆਰ ਕਰਨ ਦਾ ਮਤਲਬ ਹੈ ਕਿ ਅਸੀਂ ਉਸ ਦੇ ਹੁਕਮ ਮੰਨੀਏ ਅਤੇ ਉਸ ਦੇ ਹੁਕਮ ਸਾਡੇ ਲਈ ਬੋਝ ਨਹੀਂ ਹਨ।” (1 ਯੂਹੰ 5:3) ਸਾਡੀ ਆਗਿਆਕਾਰੀ ਤੋਂ ਰੱਬ ਨਾਲ ਸਾਡੇ ਪਿਆਰ ਬਾਰੇ ਪਤਾ ਲੱਗਦਾ ਹੈ ਅਤੇ ਰੱਬ ਦੇ ਹੁਕਮਾਂ ਤੋਂ ਸਾਡੇ ਲਈ ਪਿਆਰ ਝਲਕਦਾ ਹੈ।
“ਇਨਸਾਨ ਦਾ ਇਹੋ ਰਿਣ ਹੈ।” ਇਨ੍ਹਾਂ ਸ਼ਬਦਾਂ ਤੋਂ ਰੱਬ ਦਾ ਡਰ ਰੱਖਣ ਤੇ ਉਸ ਦਾ ਕਹਿਣਾ ਮੰਨਣ ਦਾ ਇਕ ਜ਼ਰੂਰੀ ਕਾਰਨ ਪਤਾ ਲੱਗਦਾ ਹੈ। ਇਸ ਤਰ੍ਹਾਂ ਕਰਨਾ ਸਾਡਾ ਫ਼ਰਜ਼ ਹੈ ਤੇ ਜ਼ਿੰਮੇਵਾਰੀ ਹੈ। ਯਹੋਵਾਹ ਸਾਡਾ ਸ੍ਰਿਸ਼ਟੀਕਰਤਾ ਹੈ, ਇਸ ਲਈ ਅਸੀਂ ਜ਼ਿੰਦਗੀ ਲਈ ਉਸ ਦੇ ਕਰਜ਼ਾਈ ਹਾਂ। (ਜ਼ਬੂਰ 36:9) ਰੱਬ ਸਾਡੀ ਆਗਿਆਕਾਰੀ ਦਾ ਵੀ ਹੱਕਦਾਰ ਹੈ। ਜਦੋਂ ਅਸੀਂ ਰੱਬ ਦੇ ਕਹਿਣੇ ਅਨੁਸਾਰ ਜ਼ਿੰਦਗੀ ਜੀਉਂਦੇ ਹਾਂ, ਤਾਂ ਅਸੀਂ ਆਪਣਾ ਫ਼ਰਜ਼ ਨਿਭਾ ਰਹੇ ਹੁੰਦੇ ਹਾਂ।
ਤਾਂ ਫਿਰ ਜ਼ਿੰਦਗੀ ਦਾ ਕੀ ਮਕਸਦ ਹੈ? ਇਸ ਦਾ ਆਸਾਨ ਜਵਾਬ ਇਹ ਹੈ: ਅਸੀਂ ਇੱਥੇ ਰੱਬ ਦੀ ਇੱਛਾ ਪੂਰੀ ਕਰਨ ਲਈ ਹਾਂ। ਆਪਣੀ ਜ਼ਿੰਦਗੀ ਨੂੰ ਮਕਸਦ ਭਰੀ ਬਣਾਉਣ ਨਾਲੋਂ ਵਧੀਆ ਹੋਰ ਕੋਈ ਤਰੀਕਾ ਨਹੀਂ ਹੈ। ਕਿਉਂ ਨਾ ਤੁਸੀਂ ਯਹੋਵਾਹ ਦੀ ਇੱਛਾ ਬਾਰੇ ਹੋਰ ਜਾਣੋ ਅਤੇ ਸਿੱਖੋ ਕਿ ਤੁਸੀਂ ਇਸ ਅਨੁਸਾਰ ਆਪਣੀ ਜ਼ਿੰਦਗੀ ਕਿਵੇਂ ਬਿਤਾ ਸਕਦੇ ਹੋ? ਯਹੋਵਾਹ ਦੇ ਗਵਾਹਾਂ ਨੂੰ ਤੁਹਾਡੀ ਮਦਦ ਕਰ ਕੇ ਖ਼ੁਸ਼ੀ ਹੋਵੇਗੀ।
ਹੀਰੇ-ਮੋਤੀਆਂ ਦੀ ਖੋਜ ਕਰੋ
(ਉਪਦੇਸ਼ਕ ਦੀ ਪੋਥੀ 10:1) ਮੋਈਆਂ ਮੱਖੀਆਂ ਗਾਂਧੀ ਦੇ ਫੁਲੇਲ ਨੂੰ ਦੁਰਗੰਧਤ ਕਰਦੀਆਂ ਹਨ, ਤਿਹਾ ਹੀ ਰਤੀਕੁ ਮੂਰਖਤਾਈ ਬੁੱਧ ਅਤੇ ਆਦਰ ਨੂੰ ਮਾਤ ਪਾ ਦਿੰਦੀ ਹੈ।
ਉਪਦੇਸ਼ਕ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ
10:1. ਸਾਨੂੰ ਆਪਣੇ ਕੰਮਾਂ ਅਤੇ ਬੋਲ-ਚਾਲ ਵੱਲ ਧਿਆਨ ਦੇਣਾ ਚਾਹੀਦਾ ਹੈ। ਇੱਕੋ ਗ਼ਲਤ ਕਦਮ ਜਿਵੇਂ ਕਿ ਗੁੱਸੇ ਵਿਚ ਕਹੀਆਂ ਗੱਲਾਂ, ਹੱਦੋਂ ਵੱਧ ਸ਼ਰਾਬ ਪੀਣੀ ਜਾਂ ਕੋਈ ਗੰਦਾ-ਮੰਦਾ ਕੰਮ ਕਰਨਾ ਕਿਸੇ ਵੀ ਭਲੇ ਬੰਦੇ ਦੇ ਨਾਮ ਨੂੰ ਬਦਨਾਮ ਕਰ ਸਕਦਾ ਹੈ।
(ਉਪਦੇਸ਼ਕ ਦੀ ਪੋਥੀ 11:1) ਆਪਣੀ ਰੋਟੀ ਪਾਣੀਆਂ ਦੇ ਉੱਤੇ ਸੁੱਟ ਦੇਹ, ਤਾਂ ਤੂੰ ਬਹੁਤ ਦਿਨਾਂ ਦੇ ਪਿੱਛੋਂ ਉਸ ਨੂੰ ਪਾਵੇਂਗਾ।
ਉਪਦੇਸ਼ਕ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ
11:1, 2. ਸਾਨੂੰ ਖੁੱਲ੍ਹੇ ਦਿਲ ਵਾਲੇ ਬਣਨਾ ਚਾਹੀਦਾ ਹੈ। ਜੇ ਅਸੀਂ ਇਸ ਤਰ੍ਹਾਂ ਕਰਾਂਗੇ, ਤਾਂ ਦੂਸਰੇ ਵੀ ਸਾਡੇ ਨਾਲ ਇਸ ਤਰ੍ਹਾਂ ਪੇਸ਼ ਆਉਣਗੇ।—ਲੂਕਾ 6:38.
28 ਨਵੰਬਰ–4 ਦਸੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਸਰੇਸ਼ਟ ਗੀਤ 1-8
“ਸ਼ੂਲੰਮੀਥ ਕੁੜੀ ਦੀ ਵਧੀਆ ਮਿਸਾਲ ʼਤੇ ਚੱਲੋ”
(ਸਰੇਸ਼ਟ ਗੀਤ 2:7) ਹੇ ਯਰੂਸ਼ਲਮ ਦੀਓ ਧੀਓ, ਮੈਂ ਤੁਹਾਨੂੰ ਚਕਾਰਿਆਂ, ਅਤੇ ਖੇਤ ਦੀਆਂ ਹਰਨੀਆਂ ਦੀ ਸੁਗੰਦ ਦਿੰਦੀ ਹਾਂ, ਤੁਸੀਂ ਪ੍ਰੀਤ ਨੂੰ ਨਾ ਉਕਸਾਓ, ਨਾ ਜਗਾਓ, ਜਦ ਤੀਕ ਉਹ ਨੂੰ ਨਾ ਭਾਵੇ!
(ਸਰੇਸ਼ਟ ਗੀਤ 3:5) ਹੇ ਯਰੂਸ਼ਲਮ ਦੀਓ ਧੀਓ, ਮੈਂ ਤੁਹਾਨੂੰ ਚਕਾਰਿਆਂ, ਤੇ ਖੇਤ ਦੀਆਂ ਹਰਨੀਆਂ ਦੀ ਸੁਗੰਦ ਦਿੰਦੀ ਹਾਂ, ਤੁਸੀਂ ਪ੍ਰੀਤ ਨੂੰ ਨਾ ਉਕਸਾਓ, ਨਾ ਜਗਾਓ, ਜਦ ਤੀਕ ਉਹ ਨੂੰ ਨਾ ਭਾਵੇ!।
ਕੀ ਸੱਚਾ ਪਿਆਰ ਹਮੇਸ਼ਾ ਲਈ ਬਣਿਆ ਰਹਿ ਸਕਦਾ?
ਪਿਆਰ ਨਾ ਜਗਾਓ “ਜਦ ਤੀਕ ਉਹ ਨੂੰ ਨਾ ਭਾਵੇ”
11 ਸਰੇਸ਼ਟ ਗੀਤ ਤੋਂ ਕੁਆਰੇ ਮਸੀਹੀ ਵੀ ਸਬਕ ਸਿੱਖਦੇ ਹਨ, ਖ਼ਾਸਕਰ ਉਹ ਮਸੀਹੀ ਜਿਹੜੇ ਜੀਵਨ ਸਾਥੀ ਦੀ ਭਾਲ ਕਰ ਰਹੇ ਹਨ। ਕੁੜੀ ਦੇ ਦਿਲ ਵਿਚ ਸੁਲੇਮਾਨ ਲਈ ਕੋਈ ਪਿਆਰ ਨਹੀਂ ਸੀ। ਉਸ ਨੇ ਯਰੂਸ਼ਲਮ ਦੀਆਂ ਧੀਆਂ ਨੂੰ ਸੌਂਹ ਖਿਲਾਉਂਦੇ ਹੋਏ ਕਿਹਾ: “ਤੁਸੀਂ ਪ੍ਰੀਤ ਨੂੰ ਨਾ ਉਕਸਾਓ, ਨਾ ਜਗਾਓ, ਜਦ ਤੀਕ ਉਹ ਨੂੰ ਨਾ ਭਾਵੇ!” (ਸਰੇ. 2:7; 3:5) ਕਿਉਂ? ਕਿਉਂਕਿ ਹਰ ਕਿਸੇ ਲਈ ਆਪਣੇ ਦਿਲ ਵਿਚ ਰੋਮਾਂਟਿਕ ਪਿਆਰ ਪੈਦਾ ਕਰਨਾ ਸਹੀ ਗੱਲ ਨਹੀਂ ਹੈ। ਇਸ ਲਈ ਵਿਆਹ ਕਰਾਉਣ ਦੇ ਇਛੁੱਕ ਮਸੀਹੀ ਨੂੰ ਅਜਿਹੇ ਜੀਵਨ ਸਾਥੀ ਦੀ ਧੀਰਜ ਨਾਲ ਉਡੀਕ ਕਰਨੀ ਚਾਹੀਦੀ ਹੈ ਜਿਸ ਨੂੰ ਉਹ ਸੱਚਾ ਪਿਆਰ ਕਰ ਸਕਦਾ ਹੈ ਜਾਂ ਕਰ ਸਕਦੀ ਹੈ।
12 ਸ਼ੂਲੰਮੀਥ ਕੁੜੀ ਚਰਵਾਹੇ ਨੂੰ ਕਿਉਂ ਪਿਆਰ ਕਰਦੀ ਸੀ? ਉਹ ਹਿਰਨ ਵਾਂਗ ਸੋਹਣਾ-ਸੁਨੱਖਾ ਸੀ, ਉਸ ਦੇ ਮਜ਼ਬੂਤ ਹੱਥ “ਸੋਨੇ ਦੇ ਕੁੰਡਲ” ਅਤੇ ਉਸ ਦੀਆਂ ਲੱਤਾਂ “ਸੰਗ ਮਰਮਰ” ਦੇ ਥੰਮ੍ਹਾਂ ਵਾਂਗ ਸੋਹਣੀਆਂ ਤੇ ਮਜ਼ਬੂਤ ਸਨ। ਪਰ ਤਾਕਤਵਰ ਅਤੇ ਸੋਹਣਾ-ਸੁਨੱਖਾ ਹੋਣ ਦੇ ਨਾਲ-ਨਾਲ ਉਸ ਵਿਚ ਹੋਰ ਵੀ ਖੂਬੀਆਂ ਸਨ। ਕੁੜੀ ਨੇ ਕਿਹਾ ਕਿ “ਜਿਵੇਂ ਬਣ ਦੇ ਬਿਰਛਾਂ ਵਿੱਚ ਸੇਉ ਤਿਵੇਂ ਮੇਰਾ ਬਾਲਮ ਪੁੱਤ੍ਰਾਂ ਵਿੱਚ ਹੈ।” ਯਹੋਵਾਹ ਪ੍ਰਤੀ ਵਫ਼ਾਦਾਰ ਇਹ ਕੁੜੀ ਚਰਵਾਹੇ ਬਾਰੇ ਇਸ ਲਈ ਇੱਦਾਂ ਮਹਿਸੂਸ ਕਰਦੀ ਸੀ ਕਿਉਂਕਿ ਉਹ ਯਹੋਵਾਹ ਨਾਲ ਪਿਆਰ ਕਰਦਾ ਸੀ।—ਸਰੇ. 2:3, 9; 5:14, 15.
13 ਸ਼ੂਲੰਮੀਥ ਕੁੜੀ ਬਾਰੇ ਕੀ? ਉਹ ਇੰਨੀ ਸੋਹਣੀ ਸੀ ਕਿ ਉਸ ਵੱਲ ਉਹ ਰਾਜਾ ਵੀ ਆਕਰਸ਼ਿਤ ਹੋ ਗਿਆ ਜਿਸ ਸਮੇਂ ਉਸ ਦੀਆਂ “ਸੱਠ ਰਾਣੀਆਂ ਅਤੇ ਅੱਸੀ ਸੁਰੀਤਾਂ, ਅਤੇ ਕੁਆਰੀਆਂ ਅਣਗਿਣਤ” ਸਨ। ਪਰ ਉਹ ਆਪਣੇ ਆਪ ਨੂੰ “ਸ਼ਾਰੋਨ ਦੀ ਨਰਗਸ” ਸਮਝਦੀ ਸੀ ਜੋ ਇਕ ਆਮ ਫੁੱਲ ਸੀ। ਇਹ ਕੁੜੀ ਬਹੁਤ ਨਿਮਰ ਸੀ। ਇਸ ਲਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਉਹ ਚਰਵਾਹੇ ਲਈ ਇੰਨੀ ਅਨਮੋਲ ਸੀ ਜਿਵੇਂ ‘ਝਾੜੀਆਂ ਦੇ ਵਿੱਚ ਸੋਸਨ।’ ਉਹ ਯਹੋਵਾਹ ਪ੍ਰਤੀ ਵਫ਼ਾਦਾਰ ਸੀ।—ਸਰੇ. 2:1, 2; 6:8.
(ਸਰੇਸ਼ਟ ਗੀਤ 4:12) ਮੇਰੀ ਪਿਆਰੀ, ਮੇਰੀ ਬਨਰੀ ਇੱਕ ਬੰਦ ਕੀਤੀ ਹੋਈ ਬਾੜੀ ਹੈ, ਇੱਕ ਬੰਦ ਕੀਤਾ ਹੋਇਆ ਸੋਤਾ ਅਤੇ ਮੋਹਰ ਲਾਇਆ ਹੋਇਆ ਚਸ਼ਮਾ।
(ਸਰੇਸ਼ਟ ਗੀਤ 8:8-10) ਸਾਡੀ ਇੱਕ ਛੋਟੀ ਭੈਣ ਹੈ, ਅਤੇ ਉਸ ਦੀਆਂ ਛਾਤੀਆਂ ਨਹੀਂ। ਅਸੀਂ ਆਪਣੀ ਭੈਣ ਲਈ ਕੀ ਕਰੀਏ ਜਿਸ ਵੇਲੇ ਉਸ ਦਾ ਬੋਲ ਦਿੱਤਾ ਜਾਵੇ?। 9 ਜੇ ਉਹ ਕੰਧ ਹੋਵੇ, ਅਸੀਂ ਉਹ ਦੇ ਉੱਤੇ ਚਾਂਦੀ ਦਾ ਧੂੜਕੋਟ ਬਣਾਵਾਂਗੇ, ਅਤੇ ਜੇ ਉਹ ਦਰਵੱਜਾ ਹੋਵੇ, ਅਸੀਂ ਉਹ ਨੂੰ ਦਿਆਰ ਦਿਆਂ ਫੱਟਿਆਂ ਨਾਲ ਘੇਰਾਂਗੇ। 10 ਮੈਂ ਕੰਧ ਸਾਂ ਅਤੇ ਮੇਰੀਆਂ ਛਾਤੀਆਂ ਬੁਰਜਾਂ ਵਾਂਙੁ ਸਨ, ਤਦ ਮੈਂ ਉਹ ਦੀਆਂ ਅੱਖਾਂ ਵਿੱਚ ਸ਼ਾਂਤੀ ਪਾਉਣ ਵਾਲੀ ਵਾਂਙੁ ਸਾਂ।
ਕੀ ਸੱਚਾ ਪਿਆਰ ਹਮੇਸ਼ਾ ਲਈ ਬਣਿਆ ਰਹਿ ਸਕਦਾ?
14 ਬਾਈਬਲ ਵਿਚ ਮਸੀਹੀਆਂ ਨੂੰ ਜ਼ਬਰਦਸਤ ਸਲਾਹ ਦਿੱਤੀ ਗਈ ਹੈ ਕਿ ਉਹ “ਸਿਰਫ਼ ਪ੍ਰਭੂ ਦੇ ਕਿਸੇ ਚੇਲੇ ਨਾਲ” ਵਿਆਹ ਕਰਾਉਣ। (1 ਕੁਰਿੰ. 7:39) ਜਿਹੜਾ ਮਸੀਹੀ ਵਿਆਹ ਕਰਾਉਣਾ ਚਾਹੁੰਦਾ ਹੈ, ਉਹ ਅਵਿਸ਼ਵਾਸੀਆਂ ਨਾਲ ਰੋਮਾਂਟਿਕ ਰਿਸ਼ਤਾ ਜੋੜਨ ਤੋਂ ਦੂਰ ਰਹਿੰਦਾ ਹੈ ਤੇ ਸਿਰਫ਼ ਯਹੋਵਾਹ ਦੇ ਵਫ਼ਾਦਾਰ ਭਗਤਾਂ ਵਿੱਚੋਂ ਜੀਵਨ ਸਾਥੀ ਦੀ ਭਾਲ ਕਰਦਾ ਹੈ। ਜਿਹੜੇ ਪਤੀ-ਪਤਨੀਆਂ ਦਾ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਹੁੰਦਾ ਹੈ, ਉਹ ਜ਼ਿੰਦਗੀ ਦੀਆਂ ਸਮੱਸਿਆਵਾਂ ਨਾਲ ਜੂਝਦੇ ਸਮੇਂ ਵੀ ਸ਼ਾਂਤੀ ਬਣਾਈ ਰੱਖਦੇ ਹਨ ਤੇ ਖ਼ੁਸ਼ ਰਹਿੰਦੇ ਹਨ। ਜੇ ਤੁਸੀਂ ਵਿਆਹ ਕਰਾਉਣਾ ਚਾਹੁੰਦੇ ਹੋ, ਤਾਂ ਚਰਵਾਹੇ ਅਤੇ ਸ਼ੂਲੰਮੀਥ ਕੁੜੀ ਦੀ ਰੀਸ ਕਰੋ। ਚੰਗੇ ਗੁਣਾਂ ਵਾਲੇ ਜੀਵਨ ਸਾਥੀ ਦੀ ਭਾਲ ਕਰੋ ਜੋ ਸੱਚ-ਮੁੱਚ ਯਹੋਵਾਹ ਨੂੰ ਪਿਆਰ ਕਰਦਾ ਹੈ।
ਮੇਰੀ ਲਾੜੀ “ਇੱਕ ਬੰਦ ਕੀਤੀ ਹੋਈ ਬਾੜੀ ਹੈ”
15 ਸਰੇਸ਼ਟ ਗੀਤ 4:12 ਪੜ੍ਹੋ। ਚਰਵਾਹਾ ਆਪਣੀ ਪ੍ਰੇਮਿਕਾ ਨੂੰ “ਇੱਕ ਬੰਦ ਕੀਤੀ ਹੋਈ ਬਾੜੀ” ਕਿਉਂ ਕਹਿੰਦਾ ਹੈ? ਜਿਸ ਬਾਗ਼ ਦੇ ਆਲੇ-ਦੁਆਲੇ ਵਾੜ ਲੱਗੀ ਹੁੰਦੀ ਹੈ ਜਾਂ ਕੰਧ ਕੀਤੀ ਹੁੰਦੀ ਹੈ, ਉਸ ਬਾਗ਼ ਵਿਚ ਇੱਕੋ ਦਰਵਾਜ਼ੇ ਰਾਹੀਂ ਅੰਦਰ ਜਾਇਆ ਜਾ ਸਕਦਾ ਹੈ ਜਿਸ ʼਤੇ ਤਾਲਾ ਲੱਗਾ ਹੁੰਦਾ ਹੈ। ਇਹ ਸ਼ੂਲੰਮੀਥ ਕੁੜੀ ਉਸ ਬਾਗ਼ ਵਰਗੀ ਹੈ ਜਿਸ ਨੇ ਆਪਣੇ ਪਿਆਰ ਨੂੰ ਸਿਰਫ਼ ਆਪਣੇ ਹੋਣ ਵਾਲੇ ਪਤੀ ਯਾਨੀ ਚਰਵਾਹੇ ਲਈ ਦਿਲ ਵਿਚ ਸਾਂਭ ਕੇ ਰੱਖਿਆ ਸੀ। ਉਸ ਨੇ ਰਾਜੇ ਦੇ ਬਹਿਕਾਵੇ ਵਿਚ ਨਾ ਆ ਕੇ ਆਪਣੇ ਆਪ ਨੂੰ “ਕੰਧ” ਵਾਂਗ ਸਾਬਤ ਕੀਤਾ, ਨਾ ਕਿ ਉਹ “ਦਰਵੱਜਾ” ਜੋ ਕਿਸੇ ਲਈ ਵੀ ਖੁੱਲ੍ਹਾ ਰਹਿੰਦਾ ਹੈ। (ਸਰੇ. 8:8-10) ਇਸੇ ਤਰ੍ਹਾਂ ਪਰਮੇਸ਼ੁਰ ਨੂੰ ਮੰਨਣ ਵਾਲੇ ਮੁੰਡੇ-ਕੁੜੀਆਂ ਆਪਣਾ ਪਿਆਰ ਭਵਿੱਖ ਵਿਚ ਹੋਣ ਵਾਲੇ ਆਪਣੇ ਪਤੀ ਜਾਂ ਪਤਨੀ ਲਈ ਸਾਂਭ ਕੇ ਰੱਖਦੇ ਹਨ।
16 ਬਸੰਤ ਦੀ ਰੁੱਤ ਵਾਲੇ ਦਿਨ ਜਦੋਂ ਚਰਵਾਹੇ ਨੇ ਸ਼ੂਲੰਮੀਥ ਕੁੜੀ ਨੂੰ ਆਪਣੇ ਨਾਲ ਸੈਰ ਤੇ ਜਾਣ ਲਈ ਕਿਹਾ, ਤਾਂ ਕੁੜੀ ਦੇ ਭਰਾਵਾਂ ਨੇ ਉਸ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਇਸ ਦੀ ਬਜਾਇ, ਉਨ੍ਹਾਂ ਨੇ ਉਸ ਨੂੰ ਅੰਗੂਰਾਂ ਦੇ ਬਾਗ਼ ਦੀ ਰਖਵਾਲੀ ਕਰਨ ਲਈ ਕਿਹਾ। ਕਿਉਂ? ਕੀ ਉਨ੍ਹਾਂ ਨੂੰ ਉਸ ʼਤੇ ਭਰੋਸਾ ਨਹੀਂ ਸੀ? ਕੀ ਉਨ੍ਹਾਂ ਨੇ ਸ਼ਾਇਦ ਇਹ ਸੋਚਿਆ ਸੀ ਕਿ ਉਹ ਅਤੇ ਚਰਵਾਹਾ ਅਨੈਤਿਕ ਕੰਮ ਕਰਨਾ ਚਾਹੁੰਦੇ ਸਨ? ਨਹੀਂ। ਅਸਲ ਵਿਚ ਉਹ ਸਾਵਧਾਨੀ ਵਰਤਣੀ ਚਾਹੁੰਦੇ ਸਨ ਤਾਂਕਿ ਉਨ੍ਹਾਂ ਦੀ ਭੈਣ ਅਜਿਹੀ ਏਕਾਂਤ ਜਗ੍ਹਾ ਨਾ ਚਲੀ ਜਾਵੇ ਜਿੱਥੇ ਉਹ ਗ਼ਲਤ ਕੰਮ ਕਰਨ ਦੇ ਫੰਦੇ ਵਿਚ ਫਸ ਸਕਦੀ ਸੀ। (ਸਰੇ. 1:6; 2:10-15) ਇਸ ਤੋਂ ਕੁਆਰੇ ਮਸੀਹੀ ਇਹ ਸਬਕ ਸਿੱਖਦੇ ਹਨ: ਡੇਟਿੰਗ ਦੌਰਾਨ ਆਪਣੇ ਚਾਲ-ਚਲਣ ਨੂੰ ਪਵਿੱਤਰ ਰੱਖਣ ਲਈ ਸਾਵਧਾਨੀ ਵਰਤਣੀ ਜ਼ਰੂਰੀ ਹੈ। ਅਜਿਹੀਆਂ ਥਾਵਾਂ ʼਤੇ ਨਾ ਜਾਓ ਜਿੱਥੇ ਤੁਹਾਡੇ ਤੋਂ ਇਲਾਵਾ ਹੋਰ ਕੋਈ ਨਾ ਹੋਵੇ। ਹਾਲਾਂਕਿ ਸਾਫ਼-ਸੁਥਰੇ ਤਰੀਕੇ ਨਾਲ ਤੁਸੀਂ ਆਪਣੇ ਪਿਆਰ ਦਾ ਇਜ਼ਹਾਰ ਕਰ ਸਕਦੇ ਹੋ, ਪਰ ਅਜਿਹੀ ਥਾਂ ʼਤੇ ਨਾ ਜਾਓ ਜਿੱਥੇ ਤੁਹਾਡੇ ਤੋਂ ਗ਼ਲਤ ਕੰਮ ਹੋ ਸਕਦਾ ਹੈ।
ਹੀਰੇ-ਮੋਤੀਆਂ ਦੀ ਖੋਜ ਕਰੋ
(ਸਰੇਸ਼ਟ ਗੀਤ 2:1) ਮੈਂ ਸ਼ਾਰੋਨ ਦੀ ਨਰਗਸ, ਤੇ ਦੂਣਾਂ ਦੀ ਸੋਸਨ ਹਾਂ।
ਕੀ ਸੱਚਾ ਪਿਆਰ ਹਮੇਸ਼ਾ ਲਈ ਬਣਿਆ ਰਹਿ ਸਕਦਾ?
13 ਸ਼ੂਲੰਮੀਥ ਕੁੜੀ ਬਾਰੇ ਕੀ? ਉਹ ਇੰਨੀ ਸੋਹਣੀ ਸੀ ਕਿ ਉਸ ਵੱਲ ਉਹ ਰਾਜਾ ਵੀ ਆਕਰਸ਼ਿਤ ਹੋ ਗਿਆ ਜਿਸ ਸਮੇਂ ਉਸ ਦੀਆਂ “ਸੱਠ ਰਾਣੀਆਂ ਅਤੇ ਅੱਸੀ ਸੁਰੀਤਾਂ, ਅਤੇ ਕੁਆਰੀਆਂ ਅਣਗਿਣਤ” ਸਨ। ਪਰ ਉਹ ਆਪਣੇ ਆਪ ਨੂੰ “ਸ਼ਾਰੋਨ ਦੀ ਨਰਗਸ” ਸਮਝਦੀ ਸੀ ਜੋ ਇਕ ਆਮ ਫੁੱਲ ਸੀ। ਇਹ ਕੁੜੀ ਬਹੁਤ ਨਿਮਰ ਸੀ। ਇਸ ਲਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਉਹ ਚਰਵਾਹੇ ਲਈ ਇੰਨੀ ਅਨਮੋਲ ਸੀ ਜਿਵੇਂ ‘ਝਾੜੀਆਂ ਦੇ ਵਿੱਚ ਸੋਸਨ।’ ਉਹ ਯਹੋਵਾਹ ਪ੍ਰਤੀ ਵਫ਼ਾਦਾਰ ਸੀ।—ਸਰੇ. 2:1, 2; 6:8.
(ਸਰੇਸ਼ਟ ਗੀਤ 8:6) ਮੈਨੂੰ ਆਪਣੇ ਦਿਲ ਉੱਤੇ ਮੋਹਰ ਵਾਂਙੁ ਰੱਖ, ਆਪਣੀ ਬਾਂਹ ਉੱਤੇ ਮੋਹਰ ਵਾਂਙੁ, ਕਿਉਂ ਜੋ ਪ੍ਰੇਮ ਮੌਤ ਵਰਗਾ ਬਲਵਾਨ ਹੈ, ਅਣਖ ਪਤਾਲ ਵਾਂਙੁ ਕਠੋਰ ਹੈ, ਉਹ ਦੀਆਂ ਲਾਟਾਂ ਅੱਗ ਦੀਆਂ ਲਾਟਾਂ, ਸਗੋਂ ਅੱਤ ਤੇਜ ਲੰਬਾਂ ਹਨ!
ਕੀ ਸੱਚਾ ਪਿਆਰ ਹਮੇਸ਼ਾ ਲਈ ਬਣਿਆ ਰਹਿ ਸਕਦਾ?
ਸੱਚਾ ਪਿਆਰ ਕਰਨਾ ਮੁਮਕਿਨ ਹੈ!
3 ਸਰੇਸ਼ਟ ਗੀਤ 8:6 ਪੜ੍ਹੋ। ਪਿਆਰ ਨੂੰ “ਯਾਹ ਦੀ ਲਾਟ” ਕਿਹਾ ਗਿਆ ਹੈ। ਕਿਉਂ? ਕਿਉਂਕਿ ਯਹੋਵਾਹ ਦਾ ਸਭ ਤੋਂ ਸ਼ਾਨਦਾਰ ਗੁਣ ਪਿਆਰ ਹੈ ਅਤੇ ਉਸ ਨੇ ਸਾਨੂੰ ਆਪਣੇ ਵਰਗਾ ਪਿਆਰ ਦਿਖਾਉਣ ਦੀ ਕਾਬਲੀਅਤ ਨਾਲ ਬਣਾਇਆ ਹੈ। (ਉਤ. 1:26, 27) ਯਹੋਵਾਹ ਨੇ ਪਹਿਲੇ ਬੰਦੇ ਆਦਮ ਨੂੰ ਬਣਾਉਣ ਤੋਂ ਬਾਅਦ ਉਸ ਨੂੰ ਖੂਬਸੂਰਤ ਪਤਨੀ ਦਿੱਤੀ। ਜਦੋਂ ਆਦਮ ਨੇ ਪਹਿਲੀ ਵਾਰ ਹੱਵਾਹ ਨੂੰ ਦੇਖਿਆ, ਤਾਂ ਉਸ ਨੇ ਸ਼ਾਇਰਾਨਾ ਅੰਦਾਜ਼ ਵਿਚ ਕਿਹਾ ਕਿ ਹੱਵਾਹ ਨੂੰ ਦੇਖ ਕੇ ਉਸ ਨੂੰ ਕਿਵੇਂ ਲੱਗਾ। ਬਿਨਾਂ ਸ਼ੱਕ ਹੱਵਾਹ ਨੇ ਆਦਮ ਦੇ ਬਹੁਤ ਨੇੜੇ ਮਹਿਸੂਸ ਕੀਤਾ ਕਿਉਂਕਿ ਉਹ ਉਸ ਵਿੱਚੋਂ “ਕੱਢੀ” ਗਈ ਸੀ। (ਉਤ. 2:21-23) ਸ਼ੁਰੂ ਤੋਂ ਹੀ ਯਹੋਵਾਹ ਨੇ ਮੁਮਕਿਨ ਬਣਾਇਆ ਹੈ ਕਿ ਆਦਮੀ ਤੇ ਤੀਵੀਂ ਇਕ-ਦੂਜੇ ਨੂੰ ਹਮੇਸ਼ਾ ਲਈ ਸੱਚਾ ਪਿਆਰ ਕਰਦੇ ਰਹਿਣ।
ਸਰੇਸ਼ਟ ਗੀਤ ਦੇ ਕੁਝ ਖ਼ਾਸ ਨੁਕਤੇ
ਸੱਚਾ ਪਿਆਰ ਯਹੋਵਾਹ ਦੀ ‘ਲਾਟ’ ਹੈ। ਇਸ ਤਰ੍ਹਾਂ ਕਿਉਂ ਕਿਹਾ ਜਾ ਸਕਦਾ ਹੈ? ਕਿਉਂਕਿ ਯਹੋਵਾਹ ਹੀ ਪਿਆਰ ਦਾ ਸ੍ਰੋਤ ਹੈ। ਉਸ ਨੇ ਹੀ ਪਿਆਰ ਕਰਨ ਦੀ ਯੋਗਤਾ ਨਾਲ ਸਾਨੂੰ ਬਣਾਇਆ ਹੈ। ਪਿਆਰ ਦੀ ਅੱਗ ਬੁਝਾਈ ਨਹੀਂ ਜਾ ਸਕਦੀ। ਸਰੇਸ਼ਟ ਗੀਤ ਵਿਚ ਸੋਹਣੀ ਤਰ੍ਹਾਂ ਦਿਖਾਇਆ ਗਿਆ ਹੈ ਕਿ ਆਦਮੀ-ਔਰਤ ਦਾ ਪਿਆਰ “ਮੌਤ ਵਰਗਾ ਬਲਵਾਨ [ਅਟੁੱਟ]” ਹੋ ਸਕਦਾ ਹੈ।—ਸਰੇਸ਼ਟ ਗੀਤ 8:6.