ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwbr16 ਅਕਤੂਬਰ ਸਫ਼ੇ 1-22
  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ—2016
  • ਸਿਰਲੇਖ
  • 3-9 ਅਕਤੂਬਰ
  • 10-16 ਅਕਤੂਬਰ
  • 17-23 ਅਕਤੂਬਰ
  • 24-30 ਅਕਤੂਬਰ
  • 31 ਅਕਤੂਬਰ–6 ਨਵੰਬਰ
ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ—2016
mwbr16 ਅਕਤੂਬਰ ਸਫ਼ੇ 1-22

ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ

3-9 ਅਕਤੂਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਕਹਾਉਤਾਂ 1-6

“ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ”

(ਕਹਾਉਤਾਂ 3:1-4) ਹੇ ਮੇਰੇ ਪੁੱਤ੍ਰ, ਤੂੰ ਮੇਰੀ ਤਾਲੀਮ ਨੂੰ ਨਾ ਭੁੱਲ, ਸਗੋਂ ਆਪਣੇ ਚਿੱਤ ਨਾਲ ਮੇਰੇ ਹੁਕਮਾਂ ਨੂੰ ਮੰਨ, 2 ਕਿਉਂ ਜੋ ਓਹ ਉਮਰ ਦੀ ਲੰਬਾਈ, ਜੀਉਣ ਦੇ ਵਰ੍ਹੇ, ਅਤੇ ਸ਼ਾਂਤੀ ਤੇਰੇ ਲਈ ਵਧਾਉਣਗੇ। 3 ਦਯਾ ਅਤੇ ਸਚਿਆਈ ਤੈਨੂੰ ਨਾ ਛੱਡਣ, ਓਹਨਾਂ ਨੂੰ ਆਪਣੇ ਗਲ ਦੇ ਦੁਆਲੇ ਬੰਨ੍ਹ ਲੈ, ਓਹਨਾਂ ਨੂੰ ਆਪਣੇ ਮਨ ਦੀ ਤਖ਼ਤੀ ਉੱਤੇ ਲਿਖ ਲੈ, 4 ਤਾਂ ਤੂੰ ਪਰਮੇਸ਼ੁਰ ਅਤੇ ਆਦਮੀ ਦੀਆਂ ਨਜ਼ਰਾਂ ਵਿੱਚ ਕਿਰਪਾ ਅਤੇ ਨੇਕ ਨਾਮੀ ਪਾਏਂਗਾ।

w00 1/15 23-24

ਪਰਮੇਸ਼ੁਰ ਨਾਲ ਨੇੜਤਾ ਵਧਾਓ

“ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ,” ਚੇਲੇ ਯਾਕੂਬ ਨੇ ਲਿਖਿਆ। (ਯਾਕੂਬ 4:8) ਅਤੇ ਜ਼ਬੂਰਾਂ ਦੇ ਲਿਖਾਰੀ ਨੇ ਗਾਇਆ: “ਯਹੋਵਾਹ ਦਾ ਭੇਤ ਉਸ ਦੇ ਭੈ ਮੰਨਣ ਵਾਲਿਆਂ ਦੇ ਲਈ ਹੈ, ਅਤੇ ਉਹ ਆਪਣਾ ਨੇਮ ਉਨ੍ਹਾਂ ਨੂੰ ਦੱਸੇਗਾ।” (ਜ਼ਬੂਰ 25:14) ਨਿਰਸੰਦੇਹ, ਯਹੋਵਾਹ ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਉਸ ਨਾਲ ਨੇੜਲਾ ਰਿਸ਼ਤਾ ਬਣਾਈਏ। ਪਰ, ਜ਼ਰੂਰੀ ਨਹੀਂ ਕਿ ਪਰਮੇਸ਼ੁਰ ਦੀ ਉਪਾਸਨਾ ਕਰਨ ਵਾਲਾ ਤੇ ਉਸ ਦੇ ਨਿਯਮਾਂ ਨੂੰ ਮੰਨਣ ਵਾਲਾ ਹਰ ਬੰਦਾ ਆਪਣੇ ਆਪ ਨੂੰ ਉਸ ਦੇ ਨੇੜੇ ਮਹਿਸੂਸ ਕਰੇ।

ਤੁਹਾਡੇ ਬਾਰੇ ਕੀ? ਕੀ ਤੁਹਾਡਾ ਨਿੱਜੀ ਤੌਰ ਤੇ ਪਰਮੇਸ਼ੁਰ ਨਾਲ ਨੇੜਲਾ ਰਿਸ਼ਤਾ ਹੈ? ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਤੁਸੀਂ ਉਸ ਦੇ ਨੇੜੇ ਜਾਣਾ ਚਾਹੁੰਦੇ ਹੋ। ਪਰ ਅਸੀਂ ਪਰਮੇਸ਼ੁਰ ਨਾਲ ਨੇੜਤਾ ਕਿਵੇਂ ਬਣਾ ਸਕਦੇ ਹਾਂ? ਇਸ ਦਾ ਸਾਡੇ ਉੱਤੇ ਕੀ ਅਸਰ ਪਵੇਗਾ? ਬਾਈਬਲ ਵਿਚਲੀ ਕਹਾਉਤਾਂ ਦੀ ਕਿਤਾਬ ਦਾ ਤੀਸਰਾ ਅਧਿਆਇ ਇਨ੍ਹਾਂ ਦੋਹਾਂ ਸਵਾਲਾਂ ਦੇ ਜਵਾਬ ਦਿੰਦਾ ਹੈ।

ਦਇਆ ਅਤੇ ਸੱਚਾਈ ਦਿਖਾਓ

ਪ੍ਰਾਚੀਨ ਇਸਰਾਏਲ ਦੇ ਰਾਜੇ ਸੁਲੇਮਾਨ ਨੇ ਕਹਾਉਤਾਂ ਦਾ ਤੀਸਰਾ ਅਧਿਆਇ ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਕੀਤਾ: “ਹੇ ਮੇਰੇ ਪੁੱਤ੍ਰ, ਤੂੰ ਮੇਰੀ ਤਾਲੀਮ ਨੂੰ ਨਾ ਭੁੱਲ, ਸਗੋਂ ਆਪਣੇ ਚਿੱਤ ਨਾਲ ਮੇਰੇ ਹੁਕਮਾਂ ਨੂੰ ਮੰਨ, ਕਿਉਂ ਜੋ ਓਹ ਉਮਰ ਦੀ ਲੰਬਾਈ, ਜੀਉਣ ਦੇ ਵਰ੍ਹੇ, ਅਤੇ ਸ਼ਾਂਤੀ ਤੇਰੇ ਲਈ ਵਧਾਉਣਗੇ।” (ਕਹਾਉਤਾਂ 3:1, 2) ਕਿਉਂਕਿ ਸੁਲੇਮਾਨ ਨੇ ਇਹ ਸਲਾਹ ਪਰਮੇਸ਼ੁਰੀ ਪ੍ਰੇਰਣਾ ਹੇਠ ਆ ਕੇ ਲਿਖੀ, ਇਸ ਲਈ ਇਹ ਪ੍ਰੇਮਮਈ ਸਲਾਹ ਅਸਲ ਵਿਚ ਸਾਡੇ ਪਿਤਾ ਯਹੋਵਾਹ ਪਰਮੇਸ਼ੁਰ ਵੱਲੋਂ ਸਾਨੂੰ ਦਿੱਤੀ ਗਈ ਹੈ। ਸਾਨੂੰ ਇੱਥੇ ਪਰਮੇਸ਼ੁਰੀ ਚੇਤਾਵਨੀਆਂ, ਯਾਨੀ ਕਿ ਬਾਈਬਲ ਵਿਚ ਦਿੱਤੇ ਉਸ ਦੇ ਨਿਯਮਾਂ, ਸਿੱਖਿਆਵਾਂ ਅਤੇ ਹੁਕਮਾਂ ਦੀ ਪਾਲਣਾ ਕਰਦੇ ਰਹਿਣ ਦੀ ਸਲਾਹ ਦਿੱਤੀ ਗਈ ਹੈ। ਜੇਕਰ ਅਸੀਂ ਇੰਜ ਕਰਾਂਗੇ, ਤਾਂ ਸਾਡੀ “ਉਮਰ ਦੀ ਲੰਬਾਈ, ਜੀਉਣ ਦੇ ਵਰ੍ਹੇ, ਅਤੇ ਸ਼ਾਂਤੀ” ਵਧੇਗੀ। ਜੀ ਹਾਂ, ਅੱਜ ਵੀ ਅਸੀਂ ਸ਼ਾਂਤੀਪੂਰਣ ਜ਼ਿੰਦਗੀ ਦਾ ਆਨੰਦ ਮਾਣ ਸਕਦੇ ਹਾਂ ਅਤੇ ਉਨ੍ਹਾਂ ਕੰਮਾਂ ਤੋਂ ਬਚ ਸਕਦੇ ਹਾਂ ਜਿਨ੍ਹਾਂ ਕਰਕੇ ਬੁਰਿਆਰ ਅਕਸਰ ਉਮਰ ਤੋਂ ਪਹਿਲਾਂ ਹੀ ਮਰ ਜਾਂਦੇ ਹਨ। ਇਸ ਤੋਂ ਇਲਾਵਾ, ਅਸੀਂ ਸ਼ਾਤੀਪੂਰਣ ਨਵੇਂ ਸੰਸਾਰ ਵਿਚ ਸਦੀਪਕ ਜੀਵਨ ਦੀ ਉਮੀਦ ਰੱਖ ਸਕਦੇ ਹਾਂ।—ਕਹਾਉਤਾਂ 1:24-31; 2:21, 22.

ਸੁਲੇਮਾਨ ਅੱਗੇ ਕਹਿੰਦਾ ਹੈ: “ਦਯਾ ਅਤੇ ਸਚਿਆਈ ਤੈਨੂੰ ਨਾ ਛੱਡਣ, ਓਹਨਾਂ ਨੂੰ ਆਪਣੇ ਗਲ ਦੇ ਦੁਆਲੇ ਬੰਨ੍ਹ ਲੈ, ਓਹਨਾਂ ਨੂੰ ਆਪਣੇ ਮਨ ਦੀ ਤਖ਼ਤੀ ਉੱਤੇ ਲਿਖ ਲੈ, ਤਾਂ ਤੂੰ ਪਰਮੇਸ਼ੁਰ ਅਤੇ ਆਦਮੀ ਦੀਆਂ ਨਜ਼ਰਾਂ ਵਿੱਚ ਕਿਰਪਾ ਅਤੇ ਨੇਕ ਨਾਮੀ ਪਾਏਂਗਾ।”—ਕਹਾਉਤਾਂ 3:3, 4.

ਇਬਰਾਨੀ ਭਾਸ਼ਾ ਦੇ ਸ਼ਬਦ “ਦਯਾ” ਨੂੰ ਦੂਜੇ ਸ਼ਬਦਾਂ ਵਿਚ “ਨਿਸ਼ਠਾਵਾਨ ਪ੍ਰੇਮ” ਕਿਹਾ ਜਾਂਦਾ ਹੈ ਜਿਸ ਵਿਚ ਸ਼ਰਧਾ, ਏਕਤਾ ਅਤੇ ਵਫ਼ਾਦਾਰੀ ਸ਼ਾਮਲ ਹੁੰਦੀ ਹੈ। ਜੋ ਵੀ ਹੋਵੇ, ਕੀ ਅਸੀਂ ਯਹੋਵਾਹ ਦੇ ਨੇੜੇ ਰਹਿਣ ਲਈ ਦ੍ਰਿੜ੍ਹ ਹਾਂ? ਕੀ ਅਸੀਂ ਆਪਣੇ ਸੰਗੀ ਵਿਸ਼ਵਾਸੀਆਂ ਨਾਲ ਦਇਆ ਨਾਲ ਵਰਤਾਉ ਕਰਦੇ ਹਾਂ? ਕੀ ਅਸੀਂ ਉਨ੍ਹਾਂ ਨਾਲ ਨੇੜਤਾ ਬਣਾਈ ਰੱਖਣ ਦੀ ਕੋਸ਼ਿਸ਼ ਕਰਦੇ ਹਾਂ? ਉਨ੍ਹਾਂ ਨਾਲ ਆਪਣੇ ਰੋਜ਼ਾਨਾ ਵਿਹਾਰ ਤੋਂ ਇਲਾਵਾ ਕੀ ਔਖੇ ਹਾਲਾਤਾਂ ਵਿਚ ਵੀ ਸਾਡੀ “ਰਸਨਾ ਉੱਤੇ ਦਯਾ ਦੀ ਸਿੱਖਿਆ” ਰਹਿੰਦੀ ਹੈ?—ਕਹਾਉਤਾਂ 31:26.

ਦਇਆ ਨਾਲ ਭਰਪੂਰ ਹੋਣ ਕਰਕੇ ਯਹੋਵਾਹ “ਮਾਫ਼ ਕਰਨ ਲਈ ਤਿਆਰ ਹੈਂ।” (ਜ਼ਬੂਰ 86:5, ਨਿ ਵ) ਜੇਕਰ ਬੀਤੇ ਸਮੇਂ ਵਿਚ ਕੀਤੇ ਪਾਪਾਂ ਤੋਂ ਤੌਬਾ ਕਰਕੇ ਅਸੀਂ ਹੁਣ ਸਿੱਧੇ ਰਾਹ ਤੁਰਨ ਲੱਗ ਪਏ ਹਾਂ, ਤਾਂ ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਵੱਲੋਂ “ਸੁਖ ਦੇ ਦਿਨ” ਜ਼ਰੂਰ ਆਉਣਗੇ। (ਰਸੂਲਾਂ ਦੇ ਕਰਤੱਬ 3:19) ਕੀ ਸਾਨੂੰ ਆਪਣੇ ਪਰਮੇਸ਼ੁਰ ਦੀ ਰੀਸ ਕਰਦੇ ਹੋਏ ਦੂਜਿਆਂ ਦੀਆਂ ਗ਼ਲਤੀਆਂ ਨੂੰ ਮਾਫ਼ ਨਹੀਂ ਕਰਨਾ ਚਾਹੀਦਾ?—ਮੱਤੀ 6:14, 15.

ਯਹੋਵਾਹ ‘ਸਚਿਆਈ ਦਾ ਪਰਮੇਸ਼ੁਰ’ ਹੈ ਅਤੇ ਜਿਹੜੇ ਉਸ ਨਾਲ ਨੇੜਤਾ ਬਣਾਉਣੀ ਚਾਹੁੰਦੇ ਹਨ, ਉਹ ਉਨ੍ਹਾਂ ਕੋਲੋਂ “ਸਚਿਆਈ” ਦੀ ਮੰਗ ਕਰਦਾ ਹੈ। (ਜ਼ਬੂਰ 31:5) ਕੀ ਅਸੀਂ ਦੋਹਰੀ ਜ਼ਿੰਦਗੀ ਜੀ ਕੇ, ਯਾਨੀ ਮਸੀਹੀ ਕਲੀਸਿਯਾ ਵਿਚ ਕਿਸੇ ਹੋਰ ਤਰ੍ਹਾਂ ਦੀ ਤੇ ਬਾਹਰ ਕਿਸੇ ਹੋਰ ਤਰ੍ਹਾਂ ਦੀ ਜ਼ਿੰਦਗੀ ਜੀ ਕੇ, ਯਹੋਵਾਹ ਨੂੰ ਆਪਣਾ ਦੋਸਤ ਬਣਾਉਣ ਦੀ ਉਮੀਦ ਰੱਖ ਸਕਦੇ ਹਾਂ, ਠੀਕ ਉਨ੍ਹਾਂ “ਨਿਕੰਮਿਆਂ” ਲੋਕਾਂ ਵਾਂਗ ਜੋ ਬਾਹਰੋਂ ਕੁਝ ਹੋਰ ਤੇ ਅੰਦਰੋਂ ਕੁਝ ਹੋਰ ਨਜ਼ਰ ਆਉਂਦੇ ਹਨ? (ਜ਼ਬੂਰ 26:4) ਇੰਜ ਕਰਨਾ ਕਿੰਨੀ ਵੱਡੀ ਮੂਰਖਤਾ ਹੋਵੇਗੀ ਕਿਉਂਕਿ ਯਹੋਵਾਹ “ਦੇ ਨੇਤਰਾਂ ਦੇ ਅੱਗੇ ਸਾਰੀਆਂ ਵਸਤਾਂ ਨੰਗੀਆਂ ਅਤੇ ਖੁਲ੍ਹੀਆਂ ਪਈਆਂ ਹਨ”!—ਇਬਰਾਨੀਆਂ 4:13.

ਦਇਆ ਅਤੇ ਸੱਚਾਈ ਸਾਡੇ ‘ਗਲੇ ਦੇ ਦੁਆਲੇ’ ਪਾਏ ਬੇਸ਼ਕੀਮਤੀ ਹਾਰ ਵਾਂਗ ਹੋਣੀਆਂ ਚਾਹੀਦੀਆਂ ਹਨ, ਕਿਉਂਕਿ ਇਹ ਗੁਣ ਸਾਨੂੰ “ਪਰਮੇਸ਼ੁਰ ਅਤੇ ਆਦਮੀ ਦੀਆਂ ਨਜ਼ਰਾਂ ਵਿੱਚ ਕਿਰਪਾ ਅਤੇ ਨੇਕ ਨਾਮੀ” ਦਿਵਾਉਣ ਵਿਚ ਮਦਦਗਾਰ ਸਿੱਧ ਹੋਣਗੇ। ਸਾਨੂੰ ਇਨ੍ਹਾਂ ਗੁਣਾਂ ਦਾ ਸਿਰਫ਼ ਦਿਖਾਵਾ ਹੀ ਨਹੀਂ ਕਰਨਾ ਚਾਹੀਦਾ, ਸਗੋਂ ਇਨ੍ਹਾਂ ਨੂੰ “ਆਪਣੇ ਮਨ ਦੀ ਤਖ਼ਤੀ ਉੱਤੇ ਲਿਖ” ਲੈਣਾ ਚਾਹੀਦਾ ਹੈ, ਮਤਲਬ ਕਿ ਇਨ੍ਹਾਂ ਨੂੰ ਆਪਣੀ ਸ਼ਖ਼ਸੀਅਤ ਦਾ ਜ਼ਰੂਰੀ ਹਿੱਸਾ ਬਣਾ ਲੈਣਾ ਚਾਹੀਦਾ ਹੈ।

ਯਹੋਵਾਹ ਵਿਚ ਪੱਕਾ ਭਰੋਸਾ ਵਧਾਓ

ਬੁੱਧੀਮਾਨ ਰਾਜਾ ਅੱਗੋਂ ਹੋਰ ਕਹਿੰਦਾ ਹੈ ਕਿ “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।”—ਕਹਾਉਤਾਂ 3:5, 6.

ਯਹੋਵਾਹ ਸਾਡੇ ਪੂਰੇ ਭਰੋਸੇ ਦੇ ਯੋਗ ਹੈ। ਸ੍ਰਿਸ਼ਟੀਕਰਤਾ ਹੋਣ ਦੇ ਨਾਤੇ, ਉਹ “ਡਾਢੇ ਬਲ” ਵਾਲਾ ਅਤੇ “ਵੱਡੀ ਸ਼ਕਤੀ” ਦਾ ਸੋਮਾ ਹੈ। (ਯਸਾਯਾਹ 40:26, 29) ਉਹ ਆਪਣੇ ਸਾਰੇ ਮਕਸਦਾਂ ਨੂੰ ਪੂਰਾ ਕਰਨ ਦੇ ਯੋਗ ਹੈ। ਅਸਲ ਵਿਚ, ਉਸ ਦੇ ਨਾਂ ਦਾ ਸ਼ਾਬਦਿਕ ਅਰਥ ਹੈ “ਉਹ ਬਣਨ ਦਾ ਕਾਰਨ ਹੁੰਦਾ ਹੈ” ਅਤੇ ਇਹ ਉਸ ਵੱਲੋਂ ਵਾਅਦਾ ਕੀਤੇ ਮਕਸਦਾਂ ਨੂੰ ਪੂਰਾ ਕਰਨ ਦੀ ਯੋਗਤਾ ਵਿਚ ਸਾਡੀ ਨਿਹਚਾ ਵਧਾਉਂਦਾ ਹੈ! “ਪਰਮੇਸ਼ੁਰ ਦਾ ਝੂਠ ਬੋਲਣਾ ਅਣਹੋਣਾ ਹੈ,” ਇਹ ਹਕੀਕਤ ਉਸ ਨੂੰ ਸੱਚਾਈ ਦੀ ਮੂਰਤ ਬਣਾਉਂਦੀ ਹੈ। (ਇਬਰਾਨੀਆਂ 6:18) ਪ੍ਰੇਮ ਉਸ ਦਾ ਸਭ ਤੋਂ ਵੱਡਾ ਗੁਣ ਹੈ। (1 ਯੂਹੰਨਾ 4:8) “ਯਹੋਵਾਹ ਆਪਣੇ ਸਾਰੇ ਰਾਹਾਂ ਵਿੱਚ ਧਰਮੀ ਹੈ, ਅਤੇ ਆਪਣੇ ਸਾਰੇ ਕੰਮਾਂ ਵਿੱਚ ਦਯਾਵਾਨ ਹੈ।” (ਜ਼ਬੂਰ 145:17) ਜੇਕਰ ਅਸੀਂ ਪਰਮੇਸ਼ੁਰ ਵਿਚ ਭਰੋਸਾ ਨਹੀਂ ਰੱਖ ਸਕਦੇ, ਤਾਂ ਹੋਰ ਕਿਸ ਵਿਚ ਰੱਖ ਸਕਦੇ ਹਾਂ? ਨਿਰਸੰਦੇਹ, ਉਸ ਵਿਚ ਨਿਹਚਾ ਵਧਾਉਣ ਲਈ, ਸਾਨੂੰ ਬਾਈਬਲ ਵਿੱਚੋਂ ਸਿੱਖੀਆਂ ਗੱਲਾਂ ਆਪਣੀ ਨਿੱਜੀ ਜ਼ਿੰਦਗੀ ਵਿਚ ਲਾਗੂ ਕਰ ਕੇ ਅਤੇ ਇਸ ਦੇ ਚੰਗੇ ਨਤੀਜਿਆਂ ਉੱਤੇ ਮਨਨ ਕਰ ਕੇ ‘ਚਖਣਾ ਤੇ ਵੇਖਣਾ’ ਚਾਹੀਦਾ ਹੈ ਕਿ “ਯਹੋਵਾਹ ਭਲਾ ਹੈ।”—ਜ਼ਬੂਰ 34:8.

ਅਸੀਂ ‘ਆਪਣੇ ਸਾਰਿਆਂ ਰਾਹਾਂ ਵਿੱਚ ਯਹੋਵਾਹ ਨੂੰ’ ਕਿਵੇਂ ਪਛਾਣ ਸਕਦੇ ਹਾਂ? ਜ਼ਬੂਰਾਂ ਦੇ ਪ੍ਰੇਰਿਤ ਲਿਖਾਰੀ ਨੇ ਕਿਹਾ: “ਮੈਂ ਤੇਰੇ ਸਾਰੇ ਕੰਮਾਂ ਉੱਤੇ ਵਿਚਾਰ ਕਰਾਂਗਾ, ਅਤੇ ਮੈਂ ਤੇਰੇ ਕਾਰਜਾਂ ਉੱਤੇ ਧਿਆਨ ਕਰਾਂਗਾ।” (ਜ਼ਬੂਰ 77:12) ਕਿਉਂਕਿ ਅਸੀਂ ਪਰਮੇਸ਼ੁਰ ਨੂੰ ਦੇਖ ਨਹੀਂ ਸਕਦੇ, ਇਸ ਲਈ ਉਸ ਨਾਲ ਨੇੜਤਾ ਬਣਾਉਣ ਵਿਚ ਉਸ ਦੇ ਮਹਾਨ ਕੰਮਾਂ ਅਤੇ ਲੋਕਾਂ ਨਾਲ ਉਸ ਦੇ ਵਰਤਾਉ ਬਾਰੇ ਮਨਨ ਕਰਨਾ ਬਹੁਤ ਲਾਜ਼ਮੀ ਹੈ।

ਪ੍ਰਾਰਥਨਾ ਵੀ ਯਹੋਵਾਹ ਨੂੰ ਪਛਾਣਨ ਦਾ ਇਕ ਅਹਿਮ ਤਰੀਕਾ ਹੈ। ਰਾਜਾ ਦਾਊਦ “ਸਾਰਾ ਦਿਨ” ਯਹੋਵਾਹ ਨੂੰ ਪੁਕਾਰਦਾ ਰਿਹਾ। (ਜ਼ਬੂਰ 86:3) ਜਦੋਂ ਦਾਊਦ ਜੰਗਲ ਵਿਚ ਭਗੌੜਾ ਸੀ, ਤਾਂ ਉਸ ਨੇ ਅਕਸਰ ਸਾਰੀ-ਸਾਰੀ ਰਾਤ ਪ੍ਰਾਰਥਨਾ ਕੀਤੀ। (ਜ਼ਬੂਰ 63:6, 7) ਰਸੂਲ ਪੌਲੁਸ ਨੇ ਕਿਹਾ: “ਹਰ ਸਮੇਂ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ।” (ਅਫ਼ਸੀਆਂ 6:18) ਅਸੀਂ ਕਿੰਨੀ ਕੁ ਵਾਰ ਪ੍ਰਾਰਥਨਾ ਕਰਦੇ ਹਾਂ? ਕੀ ਅਸੀਂ ਪਰਮੇਸ਼ੁਰ ਨਾਲ ਦਿਲੀ ਗੱਲ-ਬਾਤ ਕਰਨ ਦਾ ਆਨੰਦ ਮਾਣਦੇ ਹਾਂ? ਕੀ ਅਸੀਂ ਅਜ਼ਮਾਇਸ਼ਾਂ ਦੌਰਾਨ ਮਦਦ ਲਈ ਉਸ ਨੂੰ ਬੇਨਤੀ ਕਰਦੇ ਹਾਂ? ਕੀ ਅਹਿਮ ਫ਼ੈਸਲੇ ਲੈਣ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਕਰ ਕੇ ਉਸ ਕੋਲੋਂ ਅਗਵਾਈ ਮੰਗਦੇ ਹਾਂ? ਸਾਡੀਆਂ ਦਿਲੋਂ ਕੀਤੀਆਂ ਗਈਆਂ ਪ੍ਰਾਰਥਨਾਵਾਂ ਸਾਨੂੰ ਉਸ ਦਾ ਚਹੇਤਾ ਬਣਾਉਣਗੀਆਂ। ਅਤੇ ਸਾਨੂੰ ਪੂਰਾ ਭਰੋਸਾ ਹੈ ਕਿ ਉਹ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣੇਗਾ ਅਤੇ ਸਾਡੇ ‘ਮਾਰਗਾਂ ਨੂੰ ਸਿੱਧਾ ਕਰੇਗਾ।’

ਯਹੋਵਾਹ ਵਿਚ ਆਪਣਾ ਪੂਰਾ-ਪੂਰਾ ਭਰੋਸਾ ਰੱਖਣ ਦੀ ਬਜਾਇ, ‘ਆਪਣੀ ਹੀ ਸਮਝ ਉੱਤੇ ਅਤਬਾਰ’ ਕਰਨਾ ਜਾਂ ਸੰਸਾਰ ਦੇ ਉੱਘੇ ਵਿਅਕਤੀਆਂ ਉੱਤੇ ਭਰੋਸਾ ਰੱਖਣਾ ਕਿੰਨੀ ਵੱਡੀ ਮੂਰਖਤਾ ਹੈ! ਸੁਲੇਮਾਨ ਨੇ ਕਿਹਾ: “ਤੂੰ ਆਪਣੀ ਨਿਗਾਹ ਵਿੱਚ ਬੁੱਧਵਾਨ ਨਾ ਹੋ।” ਇਸ ਦੀ ਬਜਾਇ, ਉਸ ਨੇ ਸਲਾਹ ਦਿੱਤੀ: “ਯਹੋਵਾਹ ਦਾ ਭੈ ਰੱਖ ਅਤੇ ਬੁਰਿਆਈ ਤੋਂ ਲਾਂਭੇ ਰਹੁ। ਏਸ ਤੋਂ ਤੇਰੀ ਨਾਭੀ ਨਿਰੋਗ, ਅਤੇ ਤੇਰੀਆਂ ਹੱਡੀਆਂ ਪੁਸ਼ਟ ਰਹਿਣਗੀਆਂ।” (ਕਹਾਉਤਾਂ 3:7, 8) ਪਰਮੇਸ਼ੁਰ ਨੂੰ ਨਾਰਾਜ਼ ਕਰਨ ਦੇ ਹਿਤਕਾਰੀ ਡਰ ਦਾ ਅਸਰ ਸਾਡੇ ਕੰਮਾਂ, ਸਾਡੀਆਂ ਸੋਚਾਂ ਅਤੇ ਸਾਡੀਆਂ ਭਾਵਨਾਵਾਂ ਉੱਤੇ ਪੈਣਾ ਚਾਹੀਦਾ ਹੈ। ਇਹੋ ਜਿਹਾ ਸ਼ਰਧਾਮਈ ਡਰ ਸਾਨੂੰ ਬੁਰਾਈ ਕਰਨ ਤੋਂ ਬਚਾਉਂਦਾ ਹੈ ਅਤੇ ਅਧਿਆਤਮਿਕ ਤੌਰ ਤੇ ਸਾਨੂੰ ਤੰਦਰੁਸਤ ਅਤੇ ਨਰੋਆ ਰੱਖਦਾ ਹੈ।

ਯਹੋਵਾਹ ਨੂੰ ਆਪਣਾ ਸਭ ਤੋਂ ਉੱਤਮ ਦਿਓ

ਅਸੀਂ ਹੋਰ ਕਿਹੜੇ ਤਰੀਕੇ ਨਾਲ ਯਹੋਵਾਹ ਦੇ ਨੇੜੇ ਜਾ ਸਕਦੇ ਹਾਂ? “ਆਪਣਾ ਮਾਲ ਅਤੇ ਆਪਣੀ ਸਾਰੀ ਪੈਦਾਵਾਰ ਦੇ ਪਹਿਲੇ ਫਲ ਨਾਲ ਯਹੋਵਾਹ ਦੀ ਮਹਿਮਾ ਕਰ,” ਰਾਜੇ ਨੇ ਹਿਦਾਇਤ ਦਿੱਤੀ। (ਕਹਾਉਤਾਂ 3:9) ਯਹੋਵਾਹ ਦੀ ਮਹਿਮਾ ਕਰਨ ਦਾ ਮਤਲਬ ਹੈ, ਉਸ ਦਾ ਬਹੁਤ ਜ਼ਿਆਦਾ ਆਦਰ-ਸਤਿਕਾਰ ਕਰਨਾ ਤੇ ਲੋਕਾਂ ਵਿਚ ਉਸ ਦੇ ਨਾਂ ਦੀ ਵਡਿਆਈ ਕਰਨਾ। ਇਹ ਅਸੀਂ ਖੁੱਲ੍ਹੇ-ਆਮ ਪ੍ਰਚਾਰ ਕਰ ਕੇ ਅਤੇ ਉਸ ਦੇ ਨਾਂ ਦੀ ਘੋਸ਼ਣਾ ਕਰਨ ਵਿਚ ਮਦਦ ਦੇ ਕੇ ਕਰ ਸਕਦੇ ਹਾਂ। ਉਹ ਮਾਲ ਜਿਸ ਨਾਲ ਅਸੀਂ ਯਹੋਵਾਹ ਦੀ ਮਹਿਮਾ ਕਰ ਸਕਦੇ ਹਾਂ, ਉਹ ਹੈ ਸਾਡਾ ਸਮਾਂ, ਸਾਡੀਆਂ ਯੋਗਤਾਵਾਂ, ਸਾਡੀ ਤਾਕਤ ਅਤੇ ਸਾਡਾ ਪੈਸਾ-ਧੇਲਾ ਆਦਿ। ਇਹ ਸਾਡਾ ਪਹਿਲਾ ਫਲ ਹੋਣਾ ਚਾਹੀਦਾ ਹੈ—ਸਭ ਤੋਂ ਉੱਤਮ। ਜਿਸ ਤਰੀਕੇ ਨਾਲ ਅਸੀਂ ਆਪਣਾ ਮਾਲ-ਧਨ ਇਸਤੇਮਾਲ ਕਰਦੇ ਹਾਂ, ਕੀ ਉਸ ਤਰੀਕੇ ਤੋਂ ਇਹ ਜ਼ਾਹਰ ਨਹੀਂ ਹੁੰਦਾ ਕਿ ਅਸੀਂ ‘ਪਹਿਲਾਂ ਪਰਮੇਸ਼ੁਰ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲਦੇ’ ਹਾਂ ਜਾਂ ਨਹੀਂ?—ਮੱਤੀ 6:33.

(ਕਹਾਉਤਾਂ 3:5-8) ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। 6 ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ। 7 ਤੂੰ ਆਪਣੀ ਨਿਗਾਹ ਵਿੱਚ ਬੁੱਧਵਾਨ ਨਾ ਹੋ, ਯਹੋਵਾਹ ਦਾ ਭੈ ਰੱਖ ਅਤੇ ਬੁਰਿਆਈ ਤੋਂ ਲਾਂਭੇ ਰਹੁ। 8 ਏਸ ਤੋਂ ਤੇਰੀ ਨਾਭੀ ਨਿਰੋਗ, ਅਤੇ ਤੇਰੀਆਂ ਹੱਡੀਆਂ ਪੁਸ਼ਟ ਰਹਿਣਗੀਆਂ।

w00 1/15 24

ਪਰਮੇਸ਼ੁਰ ਨਾਲ ਨੇੜਤਾ ਵਧਾਓ

ਦਇਆ ਅਤੇ ਸੱਚਾਈ ਸਾਡੇ ‘ਗਲੇ ਦੇ ਦੁਆਲੇ’ ਪਾਏ ਬੇਸ਼ਕੀਮਤੀ ਹਾਰ ਵਾਂਗ ਹੋਣੀਆਂ ਚਾਹੀਦੀਆਂ ਹਨ, ਕਿਉਂਕਿ ਇਹ ਗੁਣ ਸਾਨੂੰ “ਪਰਮੇਸ਼ੁਰ ਅਤੇ ਆਦਮੀ ਦੀਆਂ ਨਜ਼ਰਾਂ ਵਿੱਚ ਕਿਰਪਾ ਅਤੇ ਨੇਕ ਨਾਮੀ” ਦਿਵਾਉਣ ਵਿਚ ਮਦਦਗਾਰ ਸਿੱਧ ਹੋਣਗੇ। ਸਾਨੂੰ ਇਨ੍ਹਾਂ ਗੁਣਾਂ ਦਾ ਸਿਰਫ਼ ਦਿਖਾਵਾ ਹੀ ਨਹੀਂ ਕਰਨਾ ਚਾਹੀਦਾ, ਸਗੋਂ ਇਨ੍ਹਾਂ ਨੂੰ “ਆਪਣੇ ਮਨ ਦੀ ਤਖ਼ਤੀ ਉੱਤੇ ਲਿਖ” ਲੈਣਾ ਚਾਹੀਦਾ ਹੈ, ਮਤਲਬ ਕਿ ਇਨ੍ਹਾਂ ਨੂੰ ਆਪਣੀ ਸ਼ਖ਼ਸੀਅਤ ਦਾ ਜ਼ਰੂਰੀ ਹਿੱਸਾ ਬਣਾ ਲੈਣਾ ਚਾਹੀਦਾ ਹੈ।

ਯਹੋਵਾਹ ਵਿਚ ਪੱਕਾ ਭਰੋਸਾ ਵਧਾਓ

ਬੁੱਧੀਮਾਨ ਰਾਜਾ ਅੱਗੋਂ ਹੋਰ ਕਹਿੰਦਾ ਹੈ ਕਿ “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।”—ਕਹਾਉਤਾਂ 3:5, 6.

ਯਹੋਵਾਹ ਸਾਡੇ ਪੂਰੇ ਭਰੋਸੇ ਦੇ ਯੋਗ ਹੈ। ਸ੍ਰਿਸ਼ਟੀਕਰਤਾ ਹੋਣ ਦੇ ਨਾਤੇ, ਉਹ “ਡਾਢੇ ਬਲ” ਵਾਲਾ ਅਤੇ “ਵੱਡੀ ਸ਼ਕਤੀ” ਦਾ ਸੋਮਾ ਹੈ। (ਯਸਾਯਾਹ 40:26, 29) ਉਹ ਆਪਣੇ ਸਾਰੇ ਮਕਸਦਾਂ ਨੂੰ ਪੂਰਾ ਕਰਨ ਦੇ ਯੋਗ ਹੈ। ਅਸਲ ਵਿਚ, ਉਸ ਦੇ ਨਾਂ ਦਾ ਸ਼ਾਬਦਿਕ ਅਰਥ ਹੈ “ਉਹ ਬਣਨ ਦਾ ਕਾਰਨ ਹੁੰਦਾ ਹੈ” ਅਤੇ ਇਹ ਉਸ ਵੱਲੋਂ ਵਾਅਦਾ ਕੀਤੇ ਮਕਸਦਾਂ ਨੂੰ ਪੂਰਾ ਕਰਨ ਦੀ ਯੋਗਤਾ ਵਿਚ ਸਾਡੀ ਨਿਹਚਾ ਵਧਾਉਂਦਾ ਹੈ! “ਪਰਮੇਸ਼ੁਰ ਦਾ ਝੂਠ ਬੋਲਣਾ ਅਣਹੋਣਾ ਹੈ,” ਇਹ ਹਕੀਕਤ ਉਸ ਨੂੰ ਸੱਚਾਈ ਦੀ ਮੂਰਤ ਬਣਾਉਂਦੀ ਹੈ। (ਇਬਰਾਨੀਆਂ 6:18) ਪ੍ਰੇਮ ਉਸ ਦਾ ਸਭ ਤੋਂ ਵੱਡਾ ਗੁਣ ਹੈ। (1 ਯੂਹੰਨਾ 4:8) “ਯਹੋਵਾਹ ਆਪਣੇ ਸਾਰੇ ਰਾਹਾਂ ਵਿੱਚ ਧਰਮੀ ਹੈ, ਅਤੇ ਆਪਣੇ ਸਾਰੇ ਕੰਮਾਂ ਵਿੱਚ ਦਯਾਵਾਨ ਹੈ।” (ਜ਼ਬੂਰ 145:17) ਜੇਕਰ ਅਸੀਂ ਪਰਮੇਸ਼ੁਰ ਵਿਚ ਭਰੋਸਾ ਨਹੀਂ ਰੱਖ ਸਕਦੇ, ਤਾਂ ਹੋਰ ਕਿਸ ਵਿਚ ਰੱਖ ਸਕਦੇ ਹਾਂ? ਨਿਰਸੰਦੇਹ, ਉਸ ਵਿਚ ਨਿਹਚਾ ਵਧਾਉਣ ਲਈ, ਸਾਨੂੰ ਬਾਈਬਲ ਵਿੱਚੋਂ ਸਿੱਖੀਆਂ ਗੱਲਾਂ ਆਪਣੀ ਨਿੱਜੀ ਜ਼ਿੰਦਗੀ ਵਿਚ ਲਾਗੂ ਕਰ ਕੇ ਅਤੇ ਇਸ ਦੇ ਚੰਗੇ ਨਤੀਜਿਆਂ ਉੱਤੇ ਮਨਨ ਕਰ ਕੇ ‘ਚਖਣਾ ਤੇ ਵੇਖਣਾ’ ਚਾਹੀਦਾ ਹੈ ਕਿ “ਯਹੋਵਾਹ ਭਲਾ ਹੈ।”—ਜ਼ਬੂਰ 34:8.

ਅਸੀਂ ‘ਆਪਣੇ ਸਾਰਿਆਂ ਰਾਹਾਂ ਵਿੱਚ ਯਹੋਵਾਹ ਨੂੰ’ ਕਿਵੇਂ ਪਛਾਣ ਸਕਦੇ ਹਾਂ? ਜ਼ਬੂਰਾਂ ਦੇ ਪ੍ਰੇਰਿਤ ਲਿਖਾਰੀ ਨੇ ਕਿਹਾ: “ਮੈਂ ਤੇਰੇ ਸਾਰੇ ਕੰਮਾਂ ਉੱਤੇ ਵਿਚਾਰ ਕਰਾਂਗਾ, ਅਤੇ ਮੈਂ ਤੇਰੇ ਕਾਰਜਾਂ ਉੱਤੇ ਧਿਆਨ ਕਰਾਂਗਾ।” (ਜ਼ਬੂਰ 77:12) ਕਿਉਂਕਿ ਅਸੀਂ ਪਰਮੇਸ਼ੁਰ ਨੂੰ ਦੇਖ ਨਹੀਂ ਸਕਦੇ, ਇਸ ਲਈ ਉਸ ਨਾਲ ਨੇੜਤਾ ਬਣਾਉਣ ਵਿਚ ਉਸ ਦੇ ਮਹਾਨ ਕੰਮਾਂ ਅਤੇ ਲੋਕਾਂ ਨਾਲ ਉਸ ਦੇ ਵਰਤਾਉ ਬਾਰੇ ਮਨਨ ਕਰਨਾ ਬਹੁਤ ਲਾਜ਼ਮੀ ਹੈ।

ਪ੍ਰਾਰਥਨਾ ਵੀ ਯਹੋਵਾਹ ਨੂੰ ਪਛਾਣਨ ਦਾ ਇਕ ਅਹਿਮ ਤਰੀਕਾ ਹੈ। ਰਾਜਾ ਦਾਊਦ “ਸਾਰਾ ਦਿਨ” ਯਹੋਵਾਹ ਨੂੰ ਪੁਕਾਰਦਾ ਰਿਹਾ। (ਜ਼ਬੂਰ 86:3) ਜਦੋਂ ਦਾਊਦ ਜੰਗਲ ਵਿਚ ਭਗੌੜਾ ਸੀ, ਤਾਂ ਉਸ ਨੇ ਅਕਸਰ ਸਾਰੀ-ਸਾਰੀ ਰਾਤ ਪ੍ਰਾਰਥਨਾ ਕੀਤੀ। (ਜ਼ਬੂਰ 63:6, 7) ਰਸੂਲ ਪੌਲੁਸ ਨੇ ਕਿਹਾ: “ਹਰ ਸਮੇਂ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ।” (ਅਫ਼ਸੀਆਂ 6:18) ਅਸੀਂ ਕਿੰਨੀ ਕੁ ਵਾਰ ਪ੍ਰਾਰਥਨਾ ਕਰਦੇ ਹਾਂ? ਕੀ ਅਸੀਂ ਪਰਮੇਸ਼ੁਰ ਨਾਲ ਦਿਲੀ ਗੱਲ-ਬਾਤ ਕਰਨ ਦਾ ਆਨੰਦ ਮਾਣਦੇ ਹਾਂ? ਕੀ ਅਸੀਂ ਅਜ਼ਮਾਇਸ਼ਾਂ ਦੌਰਾਨ ਮਦਦ ਲਈ ਉਸ ਨੂੰ ਬੇਨਤੀ ਕਰਦੇ ਹਾਂ? ਕੀ ਅਹਿਮ ਫ਼ੈਸਲੇ ਲੈਣ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਕਰ ਕੇ ਉਸ ਕੋਲੋਂ ਅਗਵਾਈ ਮੰਗਦੇ ਹਾਂ? ਸਾਡੀਆਂ ਦਿਲੋਂ ਕੀਤੀਆਂ ਗਈਆਂ ਪ੍ਰਾਰਥਨਾਵਾਂ ਸਾਨੂੰ ਉਸ ਦਾ ਚਹੇਤਾ ਬਣਾਉਣਗੀਆਂ। ਅਤੇ ਸਾਨੂੰ ਪੂਰਾ ਭਰੋਸਾ ਹੈ ਕਿ ਉਹ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣੇਗਾ ਅਤੇ ਸਾਡੇ ‘ਮਾਰਗਾਂ ਨੂੰ ਸਿੱਧਾ ਕਰੇਗਾ।’

ਯਹੋਵਾਹ ਵਿਚ ਆਪਣਾ ਪੂਰਾ-ਪੂਰਾ ਭਰੋਸਾ ਰੱਖਣ ਦੀ ਬਜਾਇ, ‘ਆਪਣੀ ਹੀ ਸਮਝ ਉੱਤੇ ਅਤਬਾਰ’ ਕਰਨਾ ਜਾਂ ਸੰਸਾਰ ਦੇ ਉੱਘੇ ਵਿਅਕਤੀਆਂ ਉੱਤੇ ਭਰੋਸਾ ਰੱਖਣਾ ਕਿੰਨੀ ਵੱਡੀ ਮੂਰਖਤਾ ਹੈ! ਸੁਲੇਮਾਨ ਨੇ ਕਿਹਾ: “ਤੂੰ ਆਪਣੀ ਨਿਗਾਹ ਵਿੱਚ ਬੁੱਧਵਾਨ ਨਾ ਹੋ।” ਇਸ ਦੀ ਬਜਾਇ, ਉਸ ਨੇ ਸਲਾਹ ਦਿੱਤੀ: “ਯਹੋਵਾਹ ਦਾ ਭੈ ਰੱਖ ਅਤੇ ਬੁਰਿਆਈ ਤੋਂ ਲਾਂਭੇ ਰਹੁ। ਏਸ ਤੋਂ ਤੇਰੀ ਨਾਭੀ ਨਿਰੋਗ, ਅਤੇ ਤੇਰੀਆਂ ਹੱਡੀਆਂ ਪੁਸ਼ਟ ਰਹਿਣਗੀਆਂ।” (ਕਹਾਉਤਾਂ 3:7, 8) ਪਰਮੇਸ਼ੁਰ ਨੂੰ ਨਾਰਾਜ਼ ਕਰਨ ਦੇ ਹਿਤਕਾਰੀ ਡਰ ਦਾ ਅਸਰ ਸਾਡੇ ਕੰਮਾਂ, ਸਾਡੀਆਂ ਸੋਚਾਂ ਅਤੇ ਸਾਡੀਆਂ ਭਾਵਨਾਵਾਂ ਉੱਤੇ ਪੈਣਾ ਚਾਹੀਦਾ ਹੈ। ਇਹੋ ਜਿਹਾ ਸ਼ਰਧਾਮਈ ਡਰ ਸਾਨੂੰ ਬੁਰਾਈ ਕਰਨ ਤੋਂ ਬਚਾਉਂਦਾ ਹੈ ਅਤੇ ਅਧਿਆਤਮਿਕ ਤੌਰ ਤੇ ਸਾਨੂੰ ਤੰਦਰੁਸਤ ਅਤੇ ਨਰੋਆ ਰੱਖਦਾ ਹੈ।

ਯਹੋਵਾਹ ਨੂੰ ਆਪਣਾ ਸਭ ਤੋਂ ਉੱਤਮ ਦਿਓ

ਅਸੀਂ ਹੋਰ ਕਿਹੜੇ ਤਰੀਕੇ ਨਾਲ ਯਹੋਵਾਹ ਦੇ ਨੇੜੇ ਜਾ ਸਕਦੇ ਹਾਂ? “ਆਪਣਾ ਮਾਲ ਅਤੇ ਆਪਣੀ ਸਾਰੀ ਪੈਦਾਵਾਰ ਦੇ ਪਹਿਲੇ ਫਲ ਨਾਲ ਯਹੋਵਾਹ ਦੀ ਮਹਿਮਾ ਕਰ,” ਰਾਜੇ ਨੇ ਹਿਦਾਇਤ ਦਿੱਤੀ। (ਕਹਾਉਤਾਂ 3:9) ਯਹੋਵਾਹ ਦੀ ਮਹਿਮਾ ਕਰਨ ਦਾ ਮਤਲਬ ਹੈ, ਉਸ ਦਾ ਬਹੁਤ ਜ਼ਿਆਦਾ ਆਦਰ-ਸਤਿਕਾਰ ਕਰਨਾ ਤੇ ਲੋਕਾਂ ਵਿਚ ਉਸ ਦੇ ਨਾਂ ਦੀ ਵਡਿਆਈ ਕਰਨਾ। ਇਹ ਅਸੀਂ ਖੁੱਲ੍ਹੇ-ਆਮ ਪ੍ਰਚਾਰ ਕਰ ਕੇ ਅਤੇ ਉਸ ਦੇ ਨਾਂ ਦੀ ਘੋਸ਼ਣਾ ਕਰਨ ਵਿਚ ਮਦਦ ਦੇ ਕੇ ਕਰ ਸਕਦੇ ਹਾਂ। ਉਹ ਮਾਲ ਜਿਸ ਨਾਲ ਅਸੀਂ ਯਹੋਵਾਹ ਦੀ ਮਹਿਮਾ ਕਰ ਸਕਦੇ ਹਾਂ, ਉਹ ਹੈ ਸਾਡਾ ਸਮਾਂ, ਸਾਡੀਆਂ ਯੋਗਤਾਵਾਂ, ਸਾਡੀ ਤਾਕਤ ਅਤੇ ਅਤੇ ਸਾਡਾ ਪੈਸਾ-ਧੇਲਾ ਆਦਿ। ਇਹ ਸਾਡਾ ਪਹਿਲਾ ਫਲ ਹੋਣਾ ਚਾਹੀਦਾ ਹੈ—ਸਭ ਤੋਂ ਉੱਤਮ। ਜਿਸ ਤਰੀਕੇ ਨਾਲ ਅਸੀਂ ਆਪਣਾ ਮਾਲ-ਧਨ ਇਸਤੇਮਾਲ ਕਰਦੇ ਹਾਂ, ਕੀ ਉਸ ਤਰੀਕੇ ਤੋਂ ਇਹ ਜ਼ਾਹਰ ਨਹੀਂ ਹੁੰਦਾ ਕਿ ਅਸੀਂ ‘ਪਹਿਲਾਂ ਪਰਮੇਸ਼ੁਰ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲਦੇ’ ਹਾਂ ਜਾਂ ਨਹੀਂ?—ਮੱਤੀ 6:33.

ਹੀਰੇ-ਮੋਤੀਆਂ ਦੀ ਖੋਜ ਕਰੋ

(ਕਹਾਉਤਾਂ 1:7) ਯਹੋਵਾਹ ਦਾ ਭੈ ਗਿਆਨ ਦਾ ਮੂਲ ਹੈ, ਬੁੱਧ ਅਤੇ ਸਿੱਖਿਆ ਨੂੰ ਮੂਰਖ ਤੁੱਛ ਜਾਣਦੇ ਹਨ।

w06 9/15 17 ਪੈਰਾ 1

ਕਹਾਉਤਾਂ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ

ਕੁਝ ਸਵਾਲਾਂ ਦੇ ਜਵਾਬ:

1:7; 9:10—ਯਹੋਵਾਹ ਦਾ ਭੈ “ਗਿਆਨ ਦਾ ਮੂਲ” ਅਤੇ “ਬੁੱਧ ਦਾ ਮੁੱਢ” ਕਿਵੇਂ ਹੈ? ਯਹੋਵਾਹ ਸਾਰੀਆਂ ਚੀਜ਼ਾਂ ਦਾ ਸਿਰਜਣਹਾਰ ਅਤੇ ਬਾਈਬਲ ਦਾ ਲੇਖਕ ਹੈ। ਯਹੋਵਾਹ ਦਾ ਭੈ ਰੱਖੇ ਬਿਨਾਂ ਗਿਆਨ ਨਹੀਂ ਮਿਲ ਸਕਦਾ। (ਰੋਮੀਆਂ 1:20; 2 ਤਿਮੋਥਿਉਸ 3:16, 17) ਉਹੀ ਸੱਚੇ ਗਿਆਨ ਦਾ ਸੋਮਾ ਹੈ। ਇਸ ਲਈ ਯਹੋਵਾਹ ਦਾ ਭੈ ਰੱਖ ਕੇ ਯਾਨੀ ਉਸ ਲਈ ਡੂੰਘੀ ਸ਼ਰਧਾ ਰੱਖ ਕੇ ਹੀ ਗਿਆਨ ਪਾਇਆ ਜਾ ਸਕਦਾ ਹੈ। ਇਸ ਨਾਲ ਬੁੱਧ ਵੀ ਮਿਲਦੀ ਹੈ ਕਿਉਂਕਿ ਗਿਆਨ ਤੋਂ ਬਿਨਾਂ ਬੁੱਧ ਹਾਸਲ ਨਹੀਂ ਕੀਤੀ ਜਾ ਸਕਦੀ। ਇਸ ਤੋਂ ਇਲਾਵਾ, ਯਹੋਵਾਹ ਦਾ ਭੈ ਨਾ ਰੱਖਣ ਵਾਲਾ ਵਿਅਕਤੀ ਆਪਣੇ ਗਿਆਨ ਨੂੰ ਸਿਰਜਣਹਾਰ ਦੀ ਮਹਿਮਾ ਕਰਨ ਲਈ ਨਹੀਂ ਵਰਤੇਗਾ।

it-2 180

ਗਿਆਨ

ਗਿਆਨ ਦਾ ਸੋਮਾ। ਯਹੋਵਾਹ ਸਾਰੇ ਗਿਆਨ ਦਾ ਸੋਮਾ ਹੈ। ਜ਼ਿੰਦਗੀ ਉਸ ਨੇ ਹੀ ਦਿੱਤੀ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਗਿਆਨ ਰੱਖਣ ਵਾਲੇ ਲਈ ਜ਼ਿੰਦਗੀ ਬਹੁਤ ਅਹਿਮੀਅਤ ਰੱਖਦੀ ਹੈ। (ਜ਼ਬੂ 36:9; ਰਸੂ 17:25, 28) ਇਸ ਤੋਂ ਇਲਾਵਾ, ਪਰਮੇਸ਼ੁਰ ਨੇ ਸਾਰੀਆਂ ਚੀਜ਼ਾਂ ਰਚੀਆਂ ਹਨ, ਇਸ ਲਈ ਇਨਸਾਨਾਂ ਕੋਲ ਜੋ ਵੀ ਗਿਆਨ ਹੈ, ਉਹ ਉਨ੍ਹਾਂ ਨੇ ਪਰਮੇਸ਼ੁਰ ਦੇ ਹੱਥਾਂ ਦੀਆਂ ਬਣਾਈਆਂ ਚੀਜ਼ਾਂ ਦਾ ਅਧਿਐਨ ਕਰ ਕੇ ਲਿਆ ਹੈ। (ਪ੍ਰਕਾ 4:11; ਜ਼ਬੂ 19:1, 2) ਪਰਮੇਸ਼ੁਰ ਨੇ ਆਪਣੀ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਨਾਲ ਆਪਣਾ ਬਚਨ ਲਿਖਵਾਇਆ ਹੈ ਜਿਸ ਤੋਂ ਇਨਸਾਨ ਉਸ ਦੀ ਮਰਜ਼ੀ ਅਤੇ ਮਕਸਦ ਬਾਰੇ ਜਾਣ ਸਕਦੇ ਹਨ। (2 ਤਿਮੋ 3:16, 17) ਇਸ ਲਈ ਸਾਰੇ ਸਹੀ ਗਿਆਨ ਦਾ ਮਾਲਕ ਯਹੋਵਾਹ ਹੈ ਅਤੇ ਜਿਹੜਾ ਵੀ ਇਨਸਾਨ ਇਹ ਗਿਆਨ ਲੈ ਰਿਹਾ ਹੈ, ਉਸ ਨੂੰ ਪਰਮੇਸ਼ੁਰ ਦਾ ਡਰ ਰੱਖਣਾ ਚਾਹੀਦਾ ਹੈ ਜਿਸ ਕਰਕੇ ਉਹ ਯਹੋਵਾਹ ਨੂੰ ਨਾਰਾਜ਼ ਨਹੀਂ ਕਰੇਗਾ। ਇਹ ਡਰ ਗਿਆਨ ਦੀ ਸ਼ੁਰੂਆਤ ਹੈ। (ਕਹਾ 1:7) ਇਹ ਡਰ ਰੱਖਣ ਨਾਲ ਇਕ ਵਿਅਕਤੀ ਸੱਚਾ ਗਿਆਨ ਲੈ ਸਕਦਾ ਹੈ, ਪਰ ਰੱਬ ਬਾਰੇ ਨਾ ਸੋਚਣ ਵਾਲੇ ਲੋਕ ਜਿਨ੍ਹਾਂ ਚੀਜ਼ਾਂ ਨੂੰ ਦੇਖਦੇ ਹਨ, ਉਹ ਗ਼ਲਤ ਨਤੀਜੇ ਕੱਢਦੇ ਹਨ।

(ਕਹਾਉਤਾਂ 6:1-5) ਹੇ ਮੇਰੇ ਪੁੱਤ੍ਰ, ਜੇ ਤੂੰ ਆਪਣੇ ਗੁਆਂਢੀ ਦਾ ਜ਼ਾਮਨ ਹੋਇਆ, ਅਥਵਾ ਕਿਸੇ ਪਰਾਏ ਦੇ ਹੱਥ ਉੱਤੇ ਹੱਥ ਮਾਰਿਆ ਹੋਵੇ, 2 ਤਾਂ ਤੂੰ ਆਪਣੇ ਹੀ ਮੂੰਹ ਦੇ ਬਚਨਾਂ ਨਾਲ ਫਸ ਗਿਆ, ਤੂੰ ਆਪਣੇ ਹੀ ਮੂੰਹ ਦੇ ਬਚਨਾਂ ਨਾਲ ਫੜਿਆ ਗਿਆ। 3 ਸੋ ਹੇ ਮੇਰੇ ਪੁੱਤ੍ਰ, ਜਦੋਂ ਤੂੰ ਆਪਣੇ ਗੁਆਂਢੀ ਦੇ ਹੱਥ ਪੈ ਗਿਆ, ਹੁਣ ਇਉਂ ਕਰ ਤਾਂ ਤੂੰ ਛੁਟੇਂਗਾ, ਜਾਹ, ਨੀਵਾਂ ਹੋ ਕੇ ਆਪਣੇ ਗੁਆਂਢੀ ਨੂੰ ਮਨਾ ਲੈ। 4 ਨਾ ਆਪਣੀਆਂ ਅੱਖਾਂ ਲੱਗਣ ਦੇਹ, ਨਾ ਆਪਣੀਆਂ ਪਲਕਾਂ ਵਿੱਚ ਨੀਂਦ ਆਉਣ ਦੇਹ। 5 ਜਿਵੇਂ ਸ਼ਿਕਾਰੀ ਦੇ ਹੱਥੋਂ ਹਰਨੀ ਅਤੇ ਚਿੜੀਮਾਰ ਦੇ ਹੱਥੋਂ ਚਿੜੀ, ਓਵੇਂ ਆਪਣੇ ਆਪ ਨੂੰ ਛੁਡਾ ਲੈ।

w00 9/15 25-26

ਆਪਣੇ ਨਾਂ ਨੂੰ ਬਦਨਾਮੀ ਤੋਂ ਬਚਾਓ

ਇਕ ਆਦਮੀ ਜੋ ਬਹੁਤ ਹੀ ਸੁੰਦਰ ਇਮਾਰਤਾਂ ਬਣਾਉਂਦਾ ਹੈ, ਆਪਣੇ ਲਈ ਮਾਹਰ ਆਰਕੀਟੈਕਟ ਹੋਣ ਦਾ ਨਾਂ ਕਮਾਉਂਦਾ ਹੈ। ਇਕ ਮੁਟਿਆਰ ਜੋ ਪੜ੍ਹਾਈ ਵਿਚ ਹੁਸ਼ਿਆਰ ਹੁੰਦੀ ਹੈ ਚੰਗੀ ਵਿਦਿਆਰਥਣ ਵਜੋਂ ਪਛਾਣੀ ਜਾਂਦੀ ਹੈ। ਉਹ ਬੰਦਾ ਜੋ ਕੁਝ ਵੀ ਨਹੀਂ ਕਰਦਾ ਆਲਸੀ ਹੋਣ ਲਈ ਜਾਣਿਆ ਜਾਂਦਾ ਹੈ। ਇਕ ਚੰਗਾ ਨਾਂ ਕਮਾਉਣ ਦੀ ਮਹੱਤਤਾ ਉੱਤੇ ਜ਼ੋਰ ਦਿੰਦੇ ਹੋਏ, ਬਾਈਬਲ ਕਹਿੰਦੀ ਹੈ: “ਵੱਡੇ ਧਨ ਨਾਲੋਂ ਨੇਕ ਨਾਮੀ ਚੁਣਨੀ ਚਾਹੀਦੀ ਹੈ, ਅਤੇ ਸੋਨੇ ਚਾਂਦੀ ਨਾਲੋਂ ਕਿਰਪਾ ਚੰਗੀ ਹੈ।”—ਕਹਾਉਤਾਂ 22:1.

ਇਕ ਨੇਕ ਨਾਂ ਕਾਫ਼ੀ ਸਮੇਂ ਦੌਰਾਨ ਆਪਣੇ ਕੰਮਾਂ-ਕਾਰਾਂ ਰਾਹੀਂ ਕਮਾਇਆ ਜਾਂਦਾ ਹੈ। ਲੇਕਿਨ ਬੰਦੇ ਦੇ ਨੇਕ ਨਾਂ ਨੂੰ ਬਦਨਾਮ ਕਰਨ ਲਈ ਇੱਕੋ ਗ਼ਲਤ ਕੰਮ ਕਾਫ਼ੀ ਹੈ। ਉਦਾਹਰਣ ਲਈ, ਗ਼ਲਤ ਅਨੈਤਿਕ ਕੰਮ ਵਿਚ ਇਕ ਵਾਰ ਵੀ ਹਿੱਸਾ ਲੈਣ ਦੁਆਰਾ ਇਕ ਚੰਗੇ ਨਾਂ ਤੇ ਦਾਗ਼ ਲੱਗ ਸਕਦਾ ਹੈ। ਬਾਈਬਲ ਵਿਚ ਕਹਾਉਤਾਂ ਨਾਂ ਦੀ ਪੁਸਤਕ ਪੁਰਾਣੇ ਜ਼ਮਾਨੇ ਦੇ ਇਸਰਾਏਲ ਦੇ ਰਾਜਾ ਸੁਲੇਮਾਨ ਦੁਆਰਾ ਲਿਖੀ ਗਈ ਸੀ। ਕਹਾਉਤਾਂ ਦੇ 6ਵੇਂ ਅਧਿਆਏ ਵਿਚ ਸੁਲੇਮਾਨ ਨੇ ਉਨ੍ਹਾਂ ਕੰਮਾਂ ਅਤੇ ਉਸ ਰਵੱਈਏ ਬਾਰੇ ਚੇਤਾਵਨੀ ਦਿੱਤੀ ਸੀ ਜੋ ਨਾ ਸਿਰਫ਼ ਸਾਡੇ ਨਾਂ ਨੂੰ ਬਦਨਾਮ ਕਰ ਸਕਦੇ ਹਨ, ਪਰ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਨੂੰ ਵੀ ਵਿਗਾੜ ਸਕਦੇ ਹਨ। ਇਨ੍ਹਾਂ ਕੰਮਾਂ ਵਿੱਚੋਂ ਕੁਝ ਹਨ ਬੇਸਮਝੀ ਨਾਲ ਵਾਅਦੇ ਕਰਨੇ, ਆਲਸੀ ਹੋਣਾ, ਧੋਖੇਬਾਜ਼ ਹੋਣਾ, ਅਤੇ ਅਨੈਤਿਕ ਕੰਮ ਕਰਨੇ। ਅਸਲ ਵਿਚ ਇਹ ਉਹ ਕੰਮ ਹਨ ਜਿਨ੍ਹਾਂ ਨਾਲ ਯਹੋਵਾਹ ਘਿਣ ਕਰਦਾ ਹੈ। ਕਹਾਉਤਾਂ ਦੀ ਸਲਾਹ ਵੱਲ ਧਿਆਨ ਦੇਣ ਨਾਲ ਅਸੀਂ ਆਪਣੇ ਨਾਂ ਨੂੰ ਬਦਨਾਮੀ ਤੋਂ ਬਚਾ ਕੇ ਰੱਖ ਸਕਦੇ ਹਾਂ।

ਫ਼ਜ਼ੂਲ ਵਾਅਦਿਆਂ ਤੋਂ ਬਚੋ

ਕਹਾਉਤਾਂ ਦਾ 6ਵਾਂ ਅਧਿਆਏ ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਹੁੰਦਾ ਹੈ: “ਹੇ ਮੇਰੇ ਪੁੱਤ੍ਰ, ਜੇ ਤੂੰ ਆਪਣੇ ਗੁਆਂਢੀ ਦਾ ਜ਼ਾਮਨ ਹੋਇਆ, ਅਥਵਾ ਕਿਸੇ ਪਰਾਏ ਦੇ ਹੱਥ ਉੱਤੇ ਹੱਥ ਮਾਰਿਆ ਹੋਵੇ, ਤਾਂ ਤੂੰ ਆਪਣੇ ਹੀ ਮੂੰਹ ਦੇ ਬਚਨਾਂ ਨਾਲ ਫਸ ਗਿਆ, ਤੂੰ ਆਪਣੇ ਹੀ ਮੂੰਹ ਦੇ ਬਚਨਾਂ ਨਾਲ ਫੜਿਆ ਗਿਆ। ਸੋ ਹੇ ਮੇਰੇ ਪੁੱਤ੍ਰ, ਜਦੋਂ ਤੂੰ ਆਪਣੇ ਗੁਆਂਢੀ ਦੇ ਹੱਥ ਪੈ ਗਿਆ, ਹੁਣ ਇਉਂ ਕਰ ਤਾਂ ਤੂੰ ਛੁਟੇਂਗਾ, ਜਾਹ, ਨੀਵਾਂ ਹੋ ਕੇ ਆਪਣੇ ਗੁਆਂਢੀ ਨੂੰ ਮਨਾ ਲੈ।”—ਕਹਾਉਤਾਂ 6:1-3.

ਇਸ ਕਹਾਵਤ ਦੀ ਸਲਾਹ ਹੈ ਕਿ ਦੂਸਰਿਆਂ ਦਿਆਂ ਕੰਮਾਂ-ਧੰਦਿਆਂ ਵਿਚ ਲੱਤ ਨਾ ਅੜਾਓ, ਖ਼ਾਸ ਕਰਕੇ ਪਰਾਏ ਲੋਕਾਂ ਦੇ ਕੰਮਾਂ ਵਿਚ। ਇਸਰਾਏਲੀਆਂ ਨੂੰ ਸਲਾਹ ਦਿੱਤੀ ਗਈ ਸੀ ਕਿ ਜੇ ਉਨ੍ਹਾਂ ਦਾ ਕੋਈ ਭਰਾ “ਕੰਗਾਲ ਬਣ ਗਿਆ ਹੋਵੇ ਅਤੇ ਉਸ ਦਾ ਹੱਥ ਤੰਗ ਹੋਵੇ” ਤਾਂ ਉਨ੍ਹਾਂ ਨੂੰ ‘ਉਸ ਦੀ ਸਮ੍ਹਾਲ ਰੱਖਣੀ’ ਚਾਹੀਦੀ ਸੀ। (ਲੇਵੀਆਂ 25:35-38) ਪਰ ਕੁਝ ਮਿਹਨਤੀ ਇਸਰਾਏਲੀ ਖ਼ਤਰੇ ਵਾਲੇ ਕੰਮਾਂ-ਧੰਦਿਆਂ ਵਿਚ ਹਿੱਸਾ ਲੈ ਰਹੇ ਸਨ। ਉਹ ਪੈਸੇ ਪ੍ਰਾਪਤ ਕਰਨ ਲਈ ਦੂਸਰਿਆਂ ਨੂੰ ਜ਼ਮਾਨਤ ਦੇਣ ਲਈ ਮਨਵਾਉਂਦੇ ਸਨ, ਇਸ ਤਰ੍ਹਾਂ ਉਹ ਵਿਅਕਤੀ ਕਰਜ਼ ਦੇ ਜ਼ਿੰਮੇਵਾਰ ਹੁੰਦਾ ਸੀ। ਸ਼ਾਇਦ ਅੱਜ ਵੀ ਇਸ ਤਰ੍ਹਾਂ ਦੇ ਕੰਮ ਹੁੰਦੇ ਹਨ। ਉਦਾਹਰਣ ਲਈ, ਜਦੋਂ ਇਕ ਬੈਂਕ ਤੋਂ ਵੱਡਾ ਉਧਾਰ ਮੰਗਿਆ ਜਾਂਦਾ ਹੈ ਤਾਂ ਹੋ ਸਕਦਾ ਹੈ ਕਿ ਉਧਾਰ ਦੇਣ ਤੋਂ ਪਹਿਲਾਂ ਉਹ ਕਿਸੇ ਹੋਰ ਬੰਦੇ ਦਾ ਦਸਤਖਤ ਮੰਗਣ। ਕਿੰਨੀ ਮੂਰਖਤਾ ਦੀ ਗੱਲ ਹੋਵੇਗੀ ਜੇਕਰ ਅਸੀਂ ਬਿਨਾਂ ਸੋਚੇ-ਸਮਝੇ ਦੂਸਰਿਆਂ ਦੇ ਲਈ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਆਪਣੇ ਸਿਰ ਲਈਏ! ਹੋ ਸਕਦਾ ਹੈ ਕਿ ਅਸੀਂ ਵੀ ਪੈਸਿਆਂ ਦੇ ਕਰਜ਼ ਹੇਠ ਆ ਜਾਈਏ, ਅਤੇ ਬੈਂਕਾਂ ਜਾਂ ਲੈਣਦਾਰਾਂ ਨਾਲ ਆਪਣਾ ਨਾਂ ਖ਼ਰਾਬ ਕਰ ਲਈਏ!

ਸ਼ਾਇਦ ਅਸੀਂ ਅਜਿਹੇ ਕੰਮ ਵਿਚ ਵੀ ਫੱਸ ਗਏ ਹਾਂ ਜੋ ਪਹਿਲਾਂ ਤਾਂ ਬੁੱਧੀਮਾਨ ਲੱਗਦਾ ਸੀ ਪਰ ਜਾਂਚ ਕਰਨ ਤੋਂ ਬਾਅਦ ਹੁਣ ਮੂਰਖਤਾ ਦੀ ਗੱਲ ਜਾਪਦੀ ਹੈ। ਜੇਕਰ ਸਾਡੀ ਇਹ ਹਾਲਤ ਹੈ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਇਹ ਸਲਾਹ ਦਿੱਤੀ ਜਾਂਦੀ ਹੈ ਕਿ ਸਾਨੂੰ ਨਿਮਰ ਹੋ ਕੇ ‘ਆਪਣੇ ਗੁਆਂਢੀ ਨੂੰ ਮਨਾ ਲੈਣਾ’ ਚਾਹੀਦਾ ਹੈ ਮਤਲਬ ਕਿ ਛੁਟਕਾਰੇ ਲਈ ਉਸ ਦੀ ਬੇਨਤੀ ਕਰੀ ਜਾਓ। ਸਾਨੂੰ ਮਾਮਲਾ ਸੁਲਝਾਉਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਕ ਕਿਤਾਬ ਕਹਿੰਦੀ ਹੈ ਕਿ “ਮਾਮਲੇ ਨੂੰ ਨਿਬੇੜਨ ਦੀ ਪੂਰੀ ਕੋਸ਼ਿਸ਼ ਕਰਦੇ ਰਹੋ ਜਦ ਤੀਕਰ ਤੁਸੀਂ ਆਪਣੇ ਵੈਰੀ ਨਾਲ ਸੁਲ੍ਹਾ ਨਹੀਂ ਕਰ ਲੈਂਦੇ, ਤਾਂ ਜੋ ਇਸ ਦੀ ਜ਼ਿੰਮੇਵਾਰੀ ਤੁਹਾਡੇ ਉੱਤੇ ਜਾਂ ਤੁਹਾਡੇ ਪਰਿਵਾਰ ਉੱਤੇ ਨਾ ਆਵੇ।” ਅਤੇ ਇਹ ਕੰਮ ਫਟਾਫਟ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਰਾਜਾ ਸੁਲੇਮਾਨ ਨੇ ਅੱਗੇ ਕਿਹਾ ਕਿ “ਨਾ ਆਪਣੀਆਂ ਅੱਖਾਂ ਲੱਗਣ ਦੇਹ, ਨਾ ਆਪਣੀਆਂ ਪਲਕਾਂ ਵਿੱਚ ਨੀਂਦ ਆਉਣ ਦੇਹ। ਜਿਵੇਂ ਸ਼ਿਕਾਰੀ ਦੇ ਹੱਥੋਂ ਹਰਨੀ ਅਤੇ ਚਿੜੀਮਾਰ ਦੇ ਹੱਥੋਂ ਚਿੜੀ, ਓਵੇਂ ਆਪਣੇ ਆਪ ਨੂੰ ਛੁਡਾ ਲੈ।” (ਕਹਾਉਤਾਂ 6:4, 5) ਬੁੱਧੀ ਦੀ ਗੱਲ ਹੋਵੇਗੀ ਜੇਕਰ ਅਸੀਂ ਅਜਿਹੇ ਫਜ਼ੂਲ ਵਾਅਦਿਆਂ ਵਿਚ ਨਾ ਫੱਸੀਏ।

ਕੀੜੀ ਵਾਂਗ ਮਿਹਨਤੀ ਹੋਵੋ

ਸੁਲੇਮਾਨ ਨੇ ਇਹ ਚੇਤਾਵਨੀ ਦਿੱਤੀ ਕਿ “ਹੇ ਆਲਸੀ, ਤੂੰ ਕੀੜੀ ਕੋਲ ਜਾਹ, ਉਹ ਦੇ ਰਾਹਾਂ ਨੂੰ ਵੇਖ ਅਤੇ ਬੁੱਧਵਾਨ ਬਣ।” ਸਾਨੂੰ ਛੋਟੀ ਜਿਹੀ ਕੀੜੀ ਦੇ ਕੰਮਾਂ ਤੋਂ ਬੁੱਧ ਕਿਵੇਂ ਮਿਲ ਸਕਦੀ ਹੈ? ਰਾਜੇ ਨੇ ਜਵਾਬ ਦਿੱਤਾ: “ਜਿਹ ਦਾ ਨਾ ਕੋਈ ਆਗੂ, ਨਾ ਹੁੱਦੇਦਾਰ ਨਾ ਹਾਕਮ ਹੈ, ਉਹ ਆਪਣਾ ਅਹਾਰ ਗਰਮੀ ਵਿੱਚ ਜੋੜਦੀ, ਅਤੇ ਵਾਢੀ ਦੇ ਵੇਲੇ ਆਪਣੀਆਂ ਖਾਣ ਵਾਲੀਆਂ ਵਸਤਾਂ ਇਕੱਠੀਆਂ ਕਰਦੀ ਹੈ।”—ਕਹਾਉਤਾਂ 6:6-8.

ਕੀੜੀਆਂ ਇਸ ਗੱਲ ਵਿਚ ਕਾਫ਼ੀ ਅਨੋਖੀਆਂ ਹੁੰਦੀਆਂ ਹਨ ਕਿ ਉਹ ਮਿਲ ਕੇ ਕੰਮ ਕਰਦੀਆਂ ਹਨ। ਉਹ ਕੁਦਰਤੀ ਤੌਰ ਤੇ ਭਵਿੱਖ ਲਈ ਖਾਣਾ ਜਮਾ ਕਰਦੀਆਂ ਹਨ। ਉਨ੍ਹਾਂ ਦਾ “ਕੋਈ ਆਗੂ, ਨਾ ਹੁੱਦੇਦਾਰ ਨਾ ਹਾਕਮ ਹੈ।” ਇਹ ਸੱਚ ਹੈ ਕਿ ਕੀੜੀਆਂ ਦੀ ਇਕ ਰਾਣੀ ਹੁੰਦੀ ਹੈ, ਪਰ ਉਹ ਸਿਰਫ਼ ਆਂਡੇ ਦਿੰਦੀ ਅਤੇ ਉਨ੍ਹਾਂ ਦੀ ਦੇਖ-ਭਾਲ ਕਰਦੀ ਹੈ। ਉਹ ਕੋਈ ਹੁਕਮ ਨਹੀਂ ਦਿੰਦੀ। ਭਾਵੇਂ ਕਿ ਕੀੜੀਆਂ ਉੱਤੇ ਕੋਈ ਆਗੂ ਨਹੀਂ ਹੁੰਦਾ ਹੈ ਜੋ ਉਨ੍ਹਾਂ ਉੱਤੇ ਕੰਮ ਕਰਨ ਲਈ ਜ਼ੋਰ ਪਾਉਂਦਾ ਹੈ, ਉਹ ਫਿਰ ਵੀ ਕੰਮ ਕਰਦੀਆਂ ਨਹੀਂ ਅੱਕਦੀਆਂ।

ਕੀੜੀ ਵਾਂਗ ਕੀ ਸਾਨੂੰ ਵੀ ਮਿਹਨਤੀ ਨਹੀਂ ਹੋਣਾ ਚਾਹੀਦਾ? ਮਿਹਨਤੀ ਹੋਣਾ ਅਤੇ ਚੰਗੀ ਤਰ੍ਹਾਂ ਕੰਮ ਕਰਨਾ ਸਾਡੇ ਲਈ ਚੰਗਾ ਹੈ, ਭਾਵੇਂ ਕੋਈ ਨਿਗਾਹ ਰੱਖਣ ਵਾਲਾ ਹੋਵੇ ਜਾਂ ਨਾ। ਹਾਂ ਸਕੂਲੇ, ਕੰਮ ਤੇ, ਅਤੇ ਰੂਹਾਨੀ ਕੰਮਾਂ ਵਿਚ ਹਿੱਸਾ ਲੈਣ ਦੇ ਵੇਲੇ ਸਾਨੂੰ ਤਨ-ਮਨ ਲਾਉਣਾ ਚਾਹੀਦੀ ਹੈ। ਜਿਵੇਂ ਇਕ ਕੀੜੀ ਆਪਣੀ ਮਿਹਨਤ ਤੋਂ ਫਲ ਪਾਉਂਦੀ ਹੈ, ਇਸੇ ਤਰ੍ਹਾਂ ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ‘ਆਪੋ ਆਪਣੇ ਧੰਦੇ ਦਾ ਲਾਭ ਭੋਗੀਏ।’ (ਉਪਦੇਸ਼ਕ ਦੀ ਪੋਥੀ 3:13, 22; 5:18) ਮਿਹਨਤੀ ਹੋਣ ਦੇ ਲਾਭ ਹਨ ਇਕ ਸ਼ੁੱਧ ਜ਼ਮੀਰ ਅਤੇ ਸੰਤੁਸ਼ਟੀ।—ਉਪਦੇਸ਼ਕ ਦੀ ਪੋਥੀ 5:12.

ਇਕ ਆਲਸੀ ਬੰਦੇ ਨੂੰ ਜਗਾਉਣ ਦੀ ਕੋਸ਼ਿਸ਼ ਵਿਚ ਸੁਲੇਮਾਨ ਨੇ ਦੋ ਸਵਾਲ ਪੁੱਛੇ: “ਹੇ ਆਲਸੀ, ਤੂੰ ਕਦੋਂ ਤੋੜੀ ਪਿਆ ਰਹੇਂਗਾ? ਤੂੰ ਕਦੋਂ ਆਪਣੀ ਨੀਂਦ ਤੋਂ ਉੱਠੇਂਗਾ?” ਫਿਰ ਇਕ ਆਲਸ ਬੰਦੇ ਦੀ ਨਕਲ ਕਰਦੇ ਹੋਏ ਰਾਜੇ ਨੇ ਅੱਗੇ ਕਿਹਾ: “ਰਤੀ ਕੁ ਨੀਂਦ, ਰਤੀ ਕੁ ਊਂਘ, ਰਤੀ ਕੁ ਹੱਥ ਇਕੱਠੇ ਕਰ ਕੇ ਲੰਮਾ ਪੈਣਾ,—ਏਸੇ ਤਰਾਂ ਗਰੀਬੀ ਧਾੜਵੀ ਵਾਂਙੁ, ਅਤੇ ਤੰਗੀ ਸ਼ਸਤ੍ਰ ਧਾਰੀ ਵਾਂਙੁ ਤੇਰੇ ਉੱਤੇ ਆ ਪਵੇਗੀ!” (ਕਹਾਉਤਾਂ 6:9-11) ਆਲਸੀ ਬੰਦੇ ਦੀ ਲਾਪਰਵਾਹੀ ਕਰਕੇ ਗ਼ਰੀਬੀ ਇਕ ਡਾਕੂ ਦੀ ਤੇਜ਼ੀ ਨਾਲ ਉਸ ਉੱਤੇ ਆ ਪੈਂਦੀ ਹੈ, ਅਤੇ ਇਕ ਹਥਿਆਰਬੰਦ ਆਦਮੀ ਵਾਂਗ ਤੰਗੀ ਉਸ ਉੱਤੇ ਹਮਲਾ ਕਰਦੀ ਹੈ। ਆਲਸੀ ਬੰਦੇ ਦੇ ਖੇਤ ਜਲਦੀ ਹੀ ਕੰਡਿਆਂ ਨਾਲ ਭਰ ਜਾਂਦੇ ਹਨ। (ਕਹਾਉਤਾਂ 24:30, 31) ਉਸ ਦੇ ਕੰਮ-ਧੰਦਿਆਂ ਦਾ ਵੀ ਬਹੁਤ ਹੀ ਛੇਤੀ ਨੁਕਸਾਨ ਹੁੰਦਾ ਹੈ। ਇਕ ਮਾਲਕ ਆਲਸੀ ਬੰਦੇ ਨੂੰ ਕਿੰਨਾ ਕੁ ਚਿਰ ਰੱਖੇਗਾ? ਅਤੇ ਕੀ ਇਕ ਵਿਦਿਆਰਥੀ ਜੋ ਪੜ੍ਹਾਈ ਕਰਨ ਵਿਚ ਧਿਆਨ ਨਹੀਂ ਦਿੰਦਾ ਸਫ਼ਲ ਹੋਵੇਗਾ?

ਈਮਾਨਦਾਰ ਹੋਵੋ

ਅੱਗੇ ਸੁਲੇਮਾਨ ਨੇ ਇਕ ਹੋਰ ਰਵੱਈਏ ਬਾਰੇ ਦੱਸਿਆ ਜੋ ਨਾ ਸਿਰਫ਼ ਇਕ ਬੰਦੇ ਨੂੰ ਸਮਾਜ ਵਿਚ ਬਦਨਾਮ ਕਰਦਾ ਹੈ ਪਰ ਪਰਮੇਸ਼ੁਰ ਦੇ ਨਾਲ ਉਸ ਦੇ ਰਿਸ਼ਤੇ ਨੂੰ ਵੀ ਬਰਬਾਦ ਕਰਦਾ ਹੈ। ਉਸ ਨੇ ਕਿਹਾ: “ਨਿਕੰਮਾ ਆਦਮੀ ਅਤੇ ਬੁਰਾ ਮਨੁੱਖ, ਪੁੱਠਾ ਮੂੰਹ ਲਈ ਫਿਰਦਾ ਹੈ। ਉਹ ਅੱਖਾਂ ਮਾਰਦਾ ਹੈ ਅਤੇ ਪੈਰਾਂ ਨੂੰ ਘਸਾਉਂਦਾ, ਅਤੇ ਉਂਗਲਾਂ ਨਾਲ ਸੈਨਤਾਂ ਮਾਰਦਾ ਹੈ। ਉਹ ਦਾ ਮਨ ਟੇਢਾ ਹੈ, ਉਹ ਨਿੱਤ ਬੁਰਿਆਈ ਦੀਆਂ ਜੁਗਤਾਂ ਕਰਦਾ, ਅਤੇ ਝਗੜੇ ਪਾਉਂਦਾ ਹੈ।”—ਕਹਾਉਤਾਂ 6:12-14.

ਇੱਥੇ ਇਕ ਧੋਖੇਬਾਜ਼ ਬੰਦੇ ਦਾ ਵਰਣਨ ਕੀਤਾ ਗਿਆ ਹੈ। ਝੂਠ ਬੋਲਣ ਵਾਲਾ ਅਕਸਰ ਆਪਣੇ ਝੂਠ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦਾ ਹੈ। ਉਹ ਕਿਸ ਤਰ੍ਹਾਂ? ਸਿਰਫ਼ ‘ਪੁੱਠੇ ਮੂੰਹ’ ਨਾਲ ਹੀ ਨਹੀਂ ਪਰ ਆਪਣੇ ਇਸ਼ਾਰਿਆਂ ਨਾਲ ਵੀ। ਇਕ ਵਿਦਵਾਨ ਕਹਿੰਦਾ ਹੈ ਕਿ ‘ਇਕ ਧੋਖੇਬਾਜ਼ ਬੰਦੇ ਦੇ ਇਸ਼ਾਰੇ, ਆਵਾਜ਼, ਅਤੇ ਸ਼ਕਲ ਭਾਵੇਂ ਈਮਾਨਦਾਰ ਲੱਗਣ, ਇਸ ਈਮਾਨਦਾਰੀ ਦੇ ਦਿਖਾਵੇ ਦੇ ਪਿੱਛੇ ਇਕ ਬਹੁਤ ਹੀ ਭ੍ਰਿਸ਼ਟ ਮਨ ਛੁਪਿਆ ਹੁੰਦਾ ਹੈ।’ ਇਸ ਤਰ੍ਹਾਂ ਦਾ ਨਿਕੰਮਾ ਬੰਦਾ ਦੁਸ਼ਟ ਸਾਜ਼ਸ਼ ਘੜਦਾ ਰਹਿੰਦਾ ਹੈ ਅਤੇ ਹਮੇਸ਼ਾ ਝਗੜੇ ਸ਼ੁਰੂ ਕਰਦਾ ਰਹਿੰਦਾ ਹੈ। ਉਸ ਲਈ ਨਤੀਜਾ ਕੀ ਨਿਕਲੇਗਾ?

10-16 ਅਕਤੂਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਕਹਾਉਤਾਂ 7-11

“ਆਪਣੇ ਦਿਲ ਨੂੰ ਭਟਕਣ ਨਾ ਦਿਓ” (ਈਜ਼ੀ ਟੂ ਰੀਡ ਵਰਯਨ)

ਮੈਂ ਆਪਣੇ ਘਰ ਦੀ ਤਾਕੀ ਕੋਲ ਹੋ ਕੇ ਝਰੋਖੇ ਦੇ ਵਿੱਚੋਂ ਦੀ ਝਾਕਿਆ, 7 ਤਾਂ ਮੈਂ ਵੇਖਿਆ ਭਈ ਭੋਲਿਆਂ ਵਿੱਚੋਂ, ਗੱਭਰੂਆਂ ਵਿੱਚੋਂ ਇੱਕ ਜੁਆਨ ਨਿਰਬੁੱਧ ਜਿਹਾ, 8 ਉਸ ਤੀਵੀਂ ਦੀ ਨੁੱਕਰ ਦੇ ਲਾਗੇ ਦੀ ਗਲੀ ਵਿੱਚੋਂ ਦੀ ਲੰਘਿਆ ਜਾਂਦਾ ਸੀ, ਅਤੇ ਉਸ ਨੇ ਉਹ ਦੇ ਘਰ ਦਾ ਰਾਹ ਫੜਿਆ, 9 ਦਿਨ ਢਲੇ, ਸੰਝ ਦੇ ਵੇਲੇ, ਤੇ ਕਾਲੀ ਰਾਤ ਦੇ ਅਨ੍ਹੇਰੇ ਵਿੱਚ। 10 ਤਾਂ ਵੇਖੋ ਇੱਕ ਤੀਵੀਂ ਕੰਜਰੀ ਦਾ ਭੇਸ ਪਹਿਨੀ, ਅਤੇ ਮਨ ਮੋਹਣੀ ਉਹ ਨੂੰ ਆ ਮਿਲੀ। 11 ਉਹ ਬੜਬੋਲੀ ਅਤੇ ਮਨ ਮਤਣੀ ਹੈ, ਉਹ ਦੇ ਪੈਰ ਆਪਣੇ ਘਰ ਵਿੱਚ ਨਹੀਂ ਟਿਕਦੇ।

w00 11/15 29-30

“ਮੇਰੇ ਹੁਕਮਾਂ ਨੂੰ ਮੰਨ ਅਤੇ ਜੀਉਂਦਾ ਰਹੁ”

‘ਮੇਰੇ ਹੁਕਮਾਂ ਨੂੰ ਆਪਣੀਆਂ ਉਂਗਲਾਂ ਉੱਤੇ ਬੰਨ੍ਹ ਲੈ, ਓਹਨਾਂ ਨੂੰ ਆਪਣੇ ਮਨ ਦੀ ਤਖ਼ਤੀ ਉੱਤੇ ਲਿਖ ਲੈ।’ (ਕਹਾਉਤਾਂ 7:3) ਸਾਡੀਆਂ ਉਂਗਲਾਂ ਹਮੇਸ਼ਾ ਸਾਡੀਆਂ ਨਜ਼ਰਾਂ ਸਾਮ੍ਹਣੇ ਹੁੰਦੀਆਂ ਹਨ, ਨਾਲੇ ਇਹ ਹਰੇਕ ਕੰਮ ਲਈ ਜ਼ਰੂਰੀ ਹੁੰਦੀਆਂ ਹਨ। ਇਸੇ ਤਰ੍ਹਾਂ ਸਾਨੂੰ ਉਨ੍ਹਾਂ ਸਬਕਾਂ ਨੂੰ ਹਮੇਸ਼ਾ ਆਪਣੀਆਂ ਨਜ਼ਰਾਂ ਸਾਮ੍ਹਣੇ ਰੱਖਣਾ ਚਾਹੀਦਾ ਹੈ ਅਤੇ ਲਾਭਦਾਇਕ ਪਾਉਣਾ ਚਾਹੀਦਾ ਹੈ ਜੋ ਅਸੀਂ ਬਾਈਬਲ ਦੀ ਸਿੱਖਿਆ ਤੋਂ ਅਤੇ ਉਸ ਦੇ ਗਿਆਨ ਤੋਂ ਆਪਣੀ ਪਰਵਰਿਸ਼ ਦੌਰਾਨ ਲੈਂਦੇ ਹਾਂ। ਸਾਨੂੰ ਯਹੋਵਾਹ ਦੇ ਹੁਕਮ ਆਪਣੇ ਦਿਲ ਉੱਤੇ ਲਿਖ ਲੈਣੇ ਚਾਹੀਦੇ ਹਨ, ਮਤਲਬ ਕਿ ਸਾਨੂੰ ਉਨ੍ਹਾਂ ਨੂੰ ਅਪਣਾ ਲੈਣਾ ਚਾਹੀਦਾ ਹੈ।

ਬੁੱਧ ਅਤੇ ਸਮਝ ਦੀ ਜ਼ਰੂਰਤ ਨੂੰ ਪਛਾਣਦਿਆਂ ਰਾਜਾ ਅੱਗੇ ਕਹਿੰਦਾ ਹੈ ਕਿ “ਬੁੱਧ ਨੂੰ ਕਹੁ, ਤੂੰ ਮੇਰੀ ਭੈਣ ਹੈਂ, ਅਤੇ ਸਮਝ ਨੂੰ ਆਪਣੀ ਜਾਣੂ ਆਖ।” (ਕਹਾਉਤਾਂ 7:4) ਪਰਮੇਸ਼ੁਰ ਦੇ ਗਿਆਨ ਦੀ ਅਕਲਮੰਦੀ ਨਾਲ ਵਰਤੋਂ ਕਰਨ ਨੂੰ ਬੁੱਧ ਸੱਦਿਆ ਜਾਂਦਾ ਹੈ। ਸਾਨੂੰ ਬੁੱਧ ਨਾਲ ਉਸ ਤਰ੍ਹਾਂ ਤੇਹ ਕਰਨਾ ਚਾਹੀਦਾ ਹੈ ਜਿਵੇਂ ਆਪਣੀ ਪਿਆਰੀ ਭੈਣ ਨਾਲ ਤੇਹ ਕਰੀਦਾ ਹੈ। ਫਿਰ, ਸਮਝ ਕੀ ਹੈ? ਸਮਝ ਉਸ ਯੋਗਤਾ ਨੂੰ ਸੱਦਿਆ ਜਾਂਦਾ ਹੈ ਜਿਸ ਨਾਲ ਇਕ ਵਿਅਕਤੀ ਪੂਰੇ ਮਾਮਲੇ ਨੂੰ ਦੇਖ ਸਕਦਾ ਹੈ ਅਤੇ ਉਸ ਦੇ ਵੱਖੋ-ਵੱਖਰੇ ਹਿੱਸਿਆਂ ਦੇ ਸੰਬੰਧ ਨੂੰ ਇਕ ਦੂਜੇ ਨਾਲ ਜੋੜ ਸਕਦਾ ਹੈ। ਸਮਝ ਸਾਨੂੰ ਆਪਣੇ ਇਕ ਜਿਗਰੀ ਮਿੱਤਰ ਜਿੰਨੀ ਪਿਆਰੀ ਹੋਣੀ ਚਾਹੀਦੀ ਹੈ।

ਸਾਨੂੰ ਬਾਈਬਲ ਦੀ ਸਿਖਲਾਈ ਉੱਤੇ ਚੱਲ ਕੇ ਬੁੱਧ ਅਤੇ ਸਮਝ ਵਿਚ ਤਰੱਕੀ ਕਿਉਂ ਕਰਨੀ ਚਾਹੀਦੀ ਹੈ? “ਤਾਂ ਜੋ ਓਹ [ਸਾਨੂੰ] ਪਰਾਈ ਤੀਵੀਂ ਤੋਂ ਬਚਾਈ ਰੱਖਣ, ਉਸ ਓਪਰੀ ਤੋਂ ਜਿਹੜੀ ਲੱਲੋ ਪੱਤੋ ਦੀਆਂ ਗੱਲਾਂ ਕਰਦੀ ਹੈ।” (ਕਹਾਉਤਾਂ 7:5) ਸੱਚ-ਮੁੱਚ ਇਸ ਤਰ੍ਹਾਂ ਕਰਨ ਨਾਲ ਅਸੀਂ ਮੋਹ-ਪਿਆਰ ਦਾ ਬਹਾਨਾ ਕਰਨ ਵਾਲੇ ਕਿਸੇ ਓਪਰੇ ਅਤੇ ਬਦ-ਚੱਲਣ ਬੰਦੇ ਦੀਆਂ ਬੁਰੀਆਂ ਨਜ਼ਰਾਂ ਤੋਂ ਬੱਚ ਸਕਦੇ ਹਾਂ।

ਨੌਜਵਾਨ ਦੀ ‘ਇਕ ਮਨ ਮੋਹਣੀ ਤੀਵੀਂ’ ਨਾਲ ਮੁਲਾਕਾਤ

ਅੱਗੇ ਇਸਰਾਏਲ ਦਾ ਰਾਜਾ ਦੱਸਦਾ ਹੈ ਕਿ ਉਸ ਨੇ ਖ਼ੁਦ ਕੀ ਦੇਖਿਆ: “ਮੈਂ ਆਪਣੇ ਘਰ ਦੀ ਤਾਕੀ ਕੋਲ ਹੋ ਕੇ ਝਰੋਖੇ ਦੇ ਵਿੱਚੋਂ ਦੀ ਝਾਕਿਆ, ਤਾਂ ਮੈਂ ਵੇਖਿਆ ਭਈ ਭੋਲਿਆਂ ਵਿੱਚੋਂ, ਗੱਭਰੂਆਂ ਵਿੱਚੋਂ ਇੱਕ ਜੁਆਨ ਨਿਰਬੁੱਧ ਜਿਹਾ, ਉਸ ਤੀਵੀਂ ਦੀ ਨੁੱਕਰ ਦੇ ਲਾਗੇ ਦੀ ਗਲੀ ਵਿੱਚੋਂ ਦੀ ਲੰਘਿਆ ਜਾਂਦਾ ਸੀ, ਅਤੇ ਉਸ ਨੇ ਉਹ ਦੇ ਘਰ ਦਾ ਰਾਹ ਫੜਿਆ, ਦਿਨ ਢਲੇ, ਸੰਝ ਦੇ ਵੇਲੇ, ਤੇ ਕਾਲੀ ਰਾਤ ਦੇ ਅਨ੍ਹੇਰੇ ਵਿੱਚ।”—ਕਹਾਉਤਾਂ 7:6-9.

ਸੁਲੇਮਾਨ ਨੇ ਝਰੋਖੇ ਵਾਲੀ ਤਾਕੀ ਵਿੱਚੋਂ ਦੇਖਿਆ। ਹੋ ਸਕਦਾ ਹੈ ਕਿ ਇਸ ਤਾਕੀ ਦਾ ਢਾਂਚਾ ਲੱਕੜ ਦੀ ਪਤਲੀ ਜਿਹੀ ਫੱਟੀ ਦਾ ਬਣਿਆ ਹੋਇਆ ਸੀ ਜਿਸ ਉੱਤੇ ਕਾਫ਼ੀ ਬੁੱਤਕਾਰੀ ਵੀ ਸੀ। ਬਾਹਰ ਰੌਸ਼ਨੀ ਦੀ ਥਾਂ ਸੰਝ ਦਾ ਹਨੇਰਾ ਛਾਇਆ ਹੋਇਆ ਸੀ। ਰਾਜੇ ਦੀ ਨਿਗਾਹ ਇਕ ਭੋਲ਼ੇ ਜਿਹੇ ਗੱਭਰੂ ਉੱਤੇ ਪਈ ਜੋ ਬੇਸਮਝ ਅਤੇ ਨਿਰਬੁੱਧ ਸੀ। ਸ਼ਾਇਦ ਉਸ ਨੂੰ ਪਤਾ ਸੀ ਕਿ ਉਹ ਕਿਸ ਤਰ੍ਹਾਂ ਦੇ ਗੁਆਂਢ ਵਿਚ ਫਿਰ ਰਿਹਾ ਸੀ ਅਤੇ ਉਸ ਨਾਲ ਉੱਥੇ ਕੀ ਹੋ ਸਕਦਾ ਸੀ। ਉਹ ਗੱਭਰੂ ਇਸ “ਤੀਵੀਂ ਦੀ ਨੁੱਕਰ” ਦੇ ਲਾਗੇ ਦੀ ਗਲੀ ਵਿੱਚੋਂ ਦੀ ਲੰਘਿਆ। ਇਹ ਤੀਵੀਂ ਕੌਣ ਸੀ? ਉਹ ਕੀ ਖੇਡ ਖੇਡ ਰਹੀ ਸੀ?

ਧਿਆਨ ਨਾਲ ਦੇਖਦਿਆਂ ਰਾਜਾ ਅੱਗੇ ਕਹਿੰਦਾ ਹੈ ਕਿ “ਵੇਖੋ ਇੱਕ ਤੀਵੀਂ ਕੰਜਰੀ ਦਾ ਭੇਸ ਪਹਿਨੀ, ਅਤੇ ਮਨ ਮੋਹਣੀ ਉਹ ਨੂੰ ਆ ਮਿਲੀ। ਉਹ ਬੜਬੋਲੀ ਅਤੇ ਮਨ ਮਤਣੀ ਹੈ, ਉਹ ਦੇ ਪੈਰ ਆਪਣੇ ਘਰ ਵਿੱਚ ਨਹੀਂ ਟਿਕਦੇ। ਉਹ ਕਦੀ ਸੜਕਾਂ ਉੱਤੇ, ਕਦੀ ਚੌਂਕਾਂ ਵਿੱਚ ਹੈ, ਅਤੇ ਹਰੇਕ ਮੋੜ ਕੋਲ ਦਾਉਂ ਲਾਉਂਦੀ ਹੈ।”—ਕਹਾਉਤਾਂ 7:10-12.

ਇਸ ਤੀਵੀਂ ਦੇ ਕੱਪੜਿਆਂ ਤੋਂ ਉਸ ਬਾਰੇ ਬਹੁਤ ਕੁਝ ਪਤਾ ਲੱਗਦਾ ਸੀ। (ਉਤਪਤ 38:14, 15) ਉਸ ਬੇਸ਼ਰਮ ਤੀਵੀਂ ਦਾ ਪਹਿਰਾਵਾ ਇਕ ਵੇਸਵਾ ਵਾਲਾ ਸੀ। ਇਸ ਤੋਂ ਇਲਾਵਾ, ਉਸ ਨੂੰ ਮਨ ਮੋਹਣੀ ਸੱਦਿਆ ਗਿਆ ਕਿਉਂਕਿ ਉਸ ਦੇ ਮਨ ਵਿਚ “ਕਪਟ” ਸੀ। ਉਹ ਚਲਾਕੀਆਂ ਕਰਦੀ ਸੀ। (ਪਵਿੱਤਰ ਬਾਈਬਲ ਨਵਾਂ ਅਨੁਵਾਦ) ਉਹ ਬੜਬੋਲੀ ਅਤੇ ਮਨ ਮਤਣੀ ਸੀ, ਉਹ ਬਹੁਤ ਬਕਵਾਸ ਬੋਲਦੀ ਸੀ ਅਤੇ ਜ਼ਿੱਦ ਕਰਦੀ ਸੀ। ਉਸ ਨੂੰ ਕੋਈ ਸ਼ਰਮ ਨਹੀਂ ਸੀ। ਉਹ ਘਰ ਰਹਿਣ ਦੀ ਬਜਾਇ, ਬਾਹਰ ਸੜਕਾਂ ਤੇ, ਚੌਂਕਾਂ ਵਿਚ ਅਤੇ ਮੋੜਾਂ ਕੋਲ ਆਵਾਰਾ ਘੁੰਮਦੀ-ਫਿਰਦੀ ਅਤੇ ਆਪਣੇ ਸ਼ਿਕਾਰਾਂ ਨੂੰ ਭਾਲਦੀ ਸੀ। ਉਹ ਅਜਿਹੇ ਨੌਜਵਾਨ ਦੀ ਹੀ ਉਡੀਕ ਕਰ ਰਹੀ ਸੀ।

“ਬਾਹਲੀਆਂ ਚਿਕਣੀਆਂ ਚੋਪੜੀਆਂ ਗੱਲਾਂ”

ਇਸ ਤਰ੍ਹਾਂ ਇਕ ਨੌਜਵਾਨ ਇਕ ਬੇਸ਼ਰਮ ਤੀਵੀਂ ਨੂੰ ਮਿਲਿਆ ਜਿਸ ਦਾ ਮਨ ਚਲਾਕੀ ਨਾਲ ਭਰਿਆ ਹੋਇਆ ਸੀ। ਇਸ ਚੀਜ਼ ਨੇ ਸੁਲੇਮਾਨ ਦਾ ਕਿੰਨਾ ਧਿਆਨ ਖਿੱਚਿਆ ਹੋਣਾ! ਉਹ ਦੱਸਦਾ ਹੈ ਕਿ “ਉਹ ਨੇ ਉਸ ਨੂੰ ਫ਼ੜ ਕੇ ਉਸ ਦਾ ਚੁੰਮਾ ਲਿਆ, ਤੇ ਬਿਸ਼ਰਮ ਮੂੰਹ ਨਾਲ ਉਸ ਨੂੰ ਆਖਿਆ, ਮੇਲ ਦੀਆਂ ਭੇਟਾਂ ਮੈਂ ਚੜ੍ਹਾਉਣੀਆਂ ਸਨ, ਅਤੇ ਅੱਜ ਮੈਂ ਆਪਣੀਆਂ ਸੁੱਖਾਂ ਭਰ ਦਿੱਤੀਆਂ। ਤਾਹੀਏਂ ਮੈਂ ਤੈਨੂੰ ਮਿਲਣ ਅਤੇ ਆਹਰ ਨਾਲ ਤੈਨੂੰ ਲੱਭਣ ਨੂੰ ਨਿੱਕਲੀ ਹਾਂ, ਅਤੇ ਹੁਣ ਤੂੰ ਮੈਨੂੰ ਲੱਭ ਪਿਆ ਹੈਂ!”—ਕਹਾਉਤਾਂ 7:13-15.

ਇਸ ਤੀਵੀਂ ਨੇ ਬਾਹਲੀਆਂ ਚਿਕਣੀਆਂ ਚੋਪੜੀਆਂ ਗੱਲਾਂ ਕੀਤੀਆਂ। ਉਹ ਬੇਸ਼ਰਮ ਅਤੇ ਨਿਡਰ ਸੀ। ਉਸ ਨੇ ਪਹਿਲਾਂ ਹੀ ਸੋਚਿਆ ਹੋਇਆ ਸੀ ਕਿ ਇਸ ਨੌਜਵਾਨ ਨੂੰ ਫਸਾਉਣ ਲਈ ਉਹ ਕੀ ਕੀ ਕਹੇਗੀ। ਉਹ ਇਸ ਤਰ੍ਹਾਂ ਕਿਉਂ ਕਹਿ ਰਹੀ ਸੀ ਕਿ ਉਸ ਨੇ ਉਸੇ ਦਿਨ ਭੇਟਾਂ ਚੜ੍ਹਾਈਆਂ ਸਨ ਅਤੇ ਆਪਣੀਆਂ ਸੁੱਖਾਂ ਭਰ ਦਿੱਤੀਆਂ ਸਨ ਕਿਉਂਕਿ ਉਹ ਦਿਖਾਉਣਾ ਚਾਹੁੰਦੀ ਸੀ ਕਿ ਉਹ ਕਿੰਨੀ ਭਲੀਮਾਣਸ ਸੀ ਅਤੇ ਪਰਮੇਸ਼ੁਰ ਨਾਲ ਕਿੰਨਾ ਪ੍ਰੇਮ ਕਰਦੀ ਸੀ। ਯਰੂਸ਼ਲਮ ਦੀ ਹੈਕਲ ਵਿਚ ਸੁਖ ਸਾਂਦ ਦੀਆਂ ਬਲੀਆਂ ਵਿਚ ਮਾਸ, ਮੈਦਾ, ਤੇਲ, ਅਤੇ ਮੈ ਸ਼ਾਮਲ ਸਨ। (ਲੇਵੀਆਂ 19:5, 6; 22:21; ਗਿਣਤੀ 15:8-10) ਕਿਉਂਕਿ ਚੜ੍ਹਾਵਾ ਚੜ੍ਹਾਉਣ ਵਾਲਾ ਵਿਅਕਤੀ ਆਪਣੇ ਅਤੇ ਆਪਣੇ ਪਰਿਵਾਰ ਲਈ ਸੁਖ ਸਾਂਦ ਦੀ ਬਲੀ ਦਾ ਹਿੱਸਾ ਘਰ ਲਿਜਾ ਸਕਦਾ ਸੀ, ਉਹ ਕਹਿ ਰਹੀ ਸੀ ਕਿ ਉਸ ਦੇ ਘਰ ਖਾਣ-ਪੀਣ ਲਈ ਬਹੁਤ ਕੁਝ ਸੀ। ਉਸ ਦੇ ਕਹਿਣ ਦਾ ਮਤਲਬ ਸੀ ਕਿ ਨੌਜਵਾਨ ਉੱਥੇ ਬੜਾ ਮਜ਼ਾ ਲੁੱਟੇਗਾ। ਉਹ ਉਸ ਨੂੰ ਲੱਭਣ ਲਈ ਖ਼ਾਸ ਕਰਕੇ ਘਰੋਂ ਨਿਕਲੀ ਸੀ। ਹਾਏ—ਇਹ ਨੌਜਵਾਨ ਕਿੰਨਾ ਭੋਲਾ ਨਿਕਲਿਆ! ਉਸ ਨੇ ਇਹ ਸਭ ਕੁਝ ਸੱਚ ਮੰਨ ਲਿਆ। ਬਾਈਬਲ ਦਾ ਇਕ ਟੀਕਾਕਾਰ ਕਹਿੰਦਾ ਹੈ ਕਿ “ਇਹ ਗੱਲ ਤਾਂ ਸੱਚ ਸੀ ਕਿ ਉਹ ਤੀਵੀਂ ਕਿਸੇ-ਨ-ਕਿਸੇ ਨੂੰ ਲੱਭਣ ਲਈ ਜ਼ਰੂਰ ਨਿਕਲੀ ਸੀ, ਪਰ ਕੀ ਉਹ ਖ਼ਾਸ ਕਰਕੇ ਇਸ ਨੌਜਵਾਨ ਨੂੰ ਲੱਭ ਰਹੀ ਸੀ? ਸਿਰਫ਼ ਕੋਈ ਬੇਵਕੂਫ਼ ਹੀ, ਸ਼ਾਇਦ ਇਹੀ ਨੌਜਵਾਨ ਉਸ ਦੀ ਗੱਲ ਸੱਚ ਮੰਨੇਗਾ।”

ਆਪਣੇ ਕੱਪੜਿਆਂ, ਆਪਣੀ ਬੋਲੀ, ਆਪਣੇ ਕਲਾਵੇ, ਅਤੇ ਆਪਣੇ ਚੁੰਮੇ ਨਾਲ ਫਸਾਉਣ ਤੋਂ ਬਾਅਦ, ਇਸ ਵੇਸਵਾ ਨੇ ਫਿਰ ਖੁਸ਼ਬੂ ਦੀ ਖਿੱਚ ਵਰਤੀ। ਉਸ ਨੇ ਕਿਹਾ ਕਿ “ਮੈਂ ਆਪਣੀ ਸੇਜ ਉੱਤੇ ਪਲੰਘ ਪੋਸ਼, ਅਤੇ ਮਿਸਰ ਦੇ ਸੂਤ ਦੇ ਰੰਗਦਾਰ ਵਿਛਾਉਣੇ ਵਿਛਾਏ। ਮੈਂ ਆਪਣੇ ਵਿਛਾਉਣੇ ਉੱਤੇ ਗੰਧਰਸ ਅਤੇ ਅਗਰ, ਅਤੇ ਦਾਰਚੀਨੀ ਛਿੜਕੀ ਹੈ।” (ਕਹਾਉਤਾਂ 7:16, 17) ਉਸ ਨੇ ਆਪਣੇ ਮੰਜੇ ਉੱਤੇ ਮਿਸਰ ਤੋਂ ਲਿਆਂਦਾ ਹੋਇਆ ਰੰਗਦਾਰ ਵਿਛਾਉਣਾ ਵਿਛਾਇਆ ਅਤੇ ਉਸ ਨੂੰ ਖ਼ੁਸ਼ਬੂਦਾਰ ਗੰਧਰਸ, ਅਗਰ ਅਤੇ ਦਾਲਚੀਨੀ ਨਾਲ ਮਹਿਕਾਇਆ ਸੀ।

ਫਿਰ ਉਹ ਕਹਿੰਦੀ ਹੈ ਕਿ “ਆ, ਅਸੀਂ ਸਵੇਰ ਤਾਂਈ ਪ੍ਰੇਮ ਨਾਲ ਰੱਤੇ ਜਾਈਏ, ਲਾਡ ਪਿਆਰ ਨਾਲ ਅਸੀਂ ਜੀ ਬਹਿਲਾਈਏ।” ਉਹ ਉਸ ਨੂੰ ਰਾਤ ਦੀ ਰੋਟੀ ਲਈ ਹੀ ਨਹੀਂ ਬੁਲਾ ਰਹੀ ਸੀ ਪਰ ਉਸ ਨਾਲ ਪਿਆਰ ਦੇ ਮਜ਼ਿਆਂ ਦਾ ਵਾਅਦਾ ਕਰ ਰਹੀ ਸੀ। ਇਸ ਨੌਜਵਾਨ ਲਈ ਇਹ ਖਿੱਚ ਬੜੀ ਜ਼ੋਰਦਾਰ ਸੀ! ਉਸ ਨੂੰ ਹੋਰ ਵੀ ਲਲਚਾਉਣ ਲਈ ਉਹ ਕਹਿੰਦੀ ਹੈ: “ਕਿਉਂ ਜੋ ਮੇਰਾ ਭਰਤਾ ਘਰ ਵਿੱਚ ਨਹੀਂ ਹੈ, ਉਹ ਦੂਰ ਦੇ ਪੈਂਡੇ ਗਿਆ ਹੋਇਆ ਹੈ। ਉਹ ਰੁਪਿਆਂ ਦੀ ਗੁਥਲੀ ਨਾਲ ਲੈ ਗਿਆ ਹੈ, ਅਤੇ ਪੂਰਨਮਾਸੀ ਨੂੰ ਘਰ ਆਵੇਗਾ।” (ਕਹਾਉਤਾਂ 7:18-20) ਉਹ ਨੌਜਵਾਨ ਨੂੰ ਯਕੀਨ ਦਿਲਾ ਰਹੀ ਸੀ ਕਿ ਡਰਨ ਦੀ ਕੋਈ ਲੋੜ ਨਹੀਂ ਕਿਉਂਕਿ ਉਸ ਦਾ ਪਤੀ ਕੰਮ ਲਈ ਦੂਰ ਗਿਆ ਹੋਇਆ ਸੀ ਅਤੇ ਛੇਤੀ ਘਰ ਨਹੀਂ ਮੁੜਨ ਵਾਲਾ। ਉਸ ਨੌਜਵਾਨ ਨੂੰ ਭਰਮਾਉਣ ਵਿਚ ਉਹ ਕਿੰਨੀ ਚਲਾਕ ਸੀ! “ਉਹ ਨੇ ਆਪਣੀਆਂ ਬਾਹਲੀਆਂ ਚਿਕਣੀਆਂ ਚੋਪੜੀਆਂ ਗੱਲਾਂ ਨਾਲ ਉਹ ਨੂੰ ਫ਼ੁਸਲਾ ਲਿਆ, ਅਤੇ ਆਪਣੇ ਬੁੱਲ੍ਹਾਂ ਦੇ ਲੱਲੋ ਪੱਤੋ ਨਾਲ ਧੱਕੋ ਧੱਕੀ ਉਹ ਨੂੰ ਲੈ ਗਈ।” (ਕਹਾਉਤਾਂ 7:21) ਯੂਸੁਫ਼ ਜਿੱਡਾ ਬਹਾਦਰ ਵਿਅਕਤੀ ਹੀ ਅਜਿਹੇ ਵੱਡੇ ਲਾਲਚ ਨੂੰ ਰੱਦ ਕਰ ਸਕਦਾ ਸੀ। (ਉਤਪਤ 39:9, 12) ਕੀ ਇਹ ਨੌਜਵਾਨ ਇੰਨਾ ਬਹਾਦਰ ਨਿਕਲੇਗਾ?

(ਕਹਾਉਤਾਂ 7:13-23) ਉਹ ਨੇ ਉਸ ਨੂੰ ਫ਼ੜ ਕੇ ਉਸ ਦਾ ਚੁੰਮਾ ਲਿਆ, ਤੇ ਬਿਸ਼ਰਮ ਮੂੰਹ ਨਾਲ ਉਸ ਨੂੰ ਆਖਿਆ, 14 ਮੇਲ ਦੀਆਂ ਭੇਟਾਂ ਮੈਂ ਚੜ੍ਹਾਉਣੀਆਂ ਸਨ, ਅਤੇ ਅੱਜ ਮੈਂ ਆਪਣੀਆਂ ਸੁੱਖਾਂ ਭਰ ਦਿੱਤੀਆਂ। 15 ਤਾਹੀਏਂ ਮੈਂ ਤੈਨੂੰ ਮਿਲਣ ਅਤੇ ਆਹਰ ਨਾਲ ਤੈਨੂੰ ਲੱਭਣ ਨੂੰ ਨਿੱਕਲੀ ਹਾਂ, ਅਤੇ ਹੁਣ ਤੂੰ ਮੈਨੂੰ ਲੱਭ ਪਿਆ ਹੈਂ! 16 ਮੈਂ ਆਪਣੀ ਸੇਜ ਉੱਤੇ ਪਲੰਘ ਪੋਸ਼, ਅਤੇ ਮਿਸਰ ਦੇ ਸੂਤ ਦੇ ਰੰਗਦਾਰ ਵਿਛਾਉਣੇ ਵਿਛਾਏ। 17 ਮੈਂ ਆਪਣੇ ਵਿਛਾਉਣੇ ਉੱਤੇ ਗੰਧਰਸ ਅਤੇ ਅਗਰ, ਅਤੇ ਦਾਰਚੀਨੀ ਛਿੜਕੀ ਹੈ। 18 ਆ, ਅਸੀਂ ਸਵੇਰ ਤਾਂਈ ਪ੍ਰੇਮ ਨਾਲ ਰੱਤੇ ਜਾਈਏ, ਲਾਡ ਪਿਆਰ ਨਾਲ ਅਸੀਂ ਜੀ ਬਹਿਲਾਈਏ, 19 ਕਿਉਂ ਜੋ ਮੇਰਾ ਭਰਤਾ ਘਰ ਵਿੱਚ ਨਹੀਂ ਹੈ, ਉਹ ਦੂਰ ਦੇ ਪੈਂਡੇ ਗਿਆ ਹੋਇਆ ਹੈ। 20 ਉਹ ਰੁਪਿਆਂ ਦੀ ਗੁਥਲੀ ਨਾਲ ਲੈ ਗਿਆ ਹੈ, ਅਤੇ ਪੂਰਨਮਾਸੀ ਨੂੰ ਘਰ ਆਵੇਗਾ। 21 ਉਹ ਨੇ ਆਪਣੀਆਂ ਬਾਹਲੀਆਂ ਚਿਕਣੀਆਂ ਚੋਪੜੀਆਂ ਗੱਲਾਂ ਨਾਲ ਉਹ ਨੂੰ ਫ਼ੁਸਲਾ ਲਿਆ, ਅਤੇ ਆਪਣੇ ਬੁੱਲ੍ਹਾਂ ਦੇ ਲੱਲੋ ਪੱਤੋ ਨਾਲ ਧੱਕੋ ਧੱਕੀ ਉਹ ਨੂੰ ਲੈ ਗਈ। 22 ਉਹ ਝੱਟ ਉਹ ਦੇ ਮਗਰ ਹੋ ਤੁਰਿਆ, ਜਿਵੇਂ ਬਲਦ ਕੱਟਣ ਲਈ, ਜਾਂ ਬੇੜੀਆਂ ਵਿੱਚ ਕੋਈ ਮੂਰਖ ਦੀ ਸਜ਼ਾ ਲਈ ਜਾਵੇ, 23 ਜਦ ਤੀਕ ਤੀਰ ਉਹ ਦੇ ਕਲੇਜੇ ਨੂੰ ਨਾ ਵਿੰਨ੍ਹੇ,—ਜਿਵੇਂ ਪੰਛੀ ਫਾਹੇ ਨੂੰ ਛੇਤੀ ਕਰੇ, ਅਤੇ ਨਹੀਂ ਜਾਣਦਾ ਭਈ ਉਹ ਉਸ ਦੀ ਜਾਨ ਲਈ ਹੈ।

w00 11/15 30-31

“ਮੇਰੇ ਹੁਕਮਾਂ ਨੂੰ ਮੰਨ ਅਤੇ ਜੀਉਂਦਾ ਰਹੁ”

ਧਿਆਨ ਨਾਲ ਦੇਖਦਿਆਂ ਰਾਜਾ ਅੱਗੇ ਕਹਿੰਦਾ ਹੈ ਕਿ “ਵੇਖੋ ਇੱਕ ਤੀਵੀਂ ਕੰਜਰੀ ਦਾ ਭੇਸ ਪਹਿਨੀ, ਅਤੇ ਮਨ ਮੋਹਣੀ ਉਹ ਨੂੰ ਆ ਮਿਲੀ। ਉਹ ਬੜਬੋਲੀ ਅਤੇ ਮਨ ਮਤਣੀ ਹੈ, ਉਹ ਦੇ ਪੈਰ ਆਪਣੇ ਘਰ ਵਿੱਚ ਨਹੀਂ ਟਿਕਦੇ। ਉਹ ਕਦੀ ਸੜਕਾਂ ਉੱਤੇ, ਕਦੀ ਚੌਂਕਾਂ ਵਿੱਚ ਹੈ, ਅਤੇ ਹਰੇਕ ਮੋੜ ਕੋਲ ਦਾਉਂ ਲਾਉਂਦੀ ਹੈ।”—ਕਹਾਉਤਾਂ 7:10-12.

ਇਸ ਤੀਵੀਂ ਦੇ ਕੱਪੜਿਆਂ ਤੋਂ ਉਸ ਬਾਰੇ ਬਹੁਤ ਕੁਝ ਪਤਾ ਲੱਗਦਾ ਸੀ। (ਉਤਪਤ 38:14, 15) ਉਸ ਬੇਸ਼ਰਮ ਤੀਵੀਂ ਦਾ ਪਹਿਰਾਵਾ ਇਕ ਵੇਸਵਾ ਵਾਲਾ ਸੀ। ਇਸ ਤੋਂ ਇਲਾਵਾ, ਉਸ ਨੂੰ ਮਨ ਮੋਹਣੀ ਸੱਦਿਆ ਗਿਆ ਕਿਉਂਕਿ ਉਸ ਦੇ ਮਨ ਵਿਚ “ਕਪਟ” ਸੀ। ਉਹ ਚਲਾਕੀਆਂ ਕਰਦੀ ਸੀ। (ਪਵਿੱਤਰ ਬਾਈਬਲ ਨਵਾਂ ਅਨੁਵਾਦ) ਉਹ ਬੜਬੋਲੀ ਅਤੇ ਮਨ ਮਤਣੀ ਸੀ, ਉਹ ਬਹੁਤ ਬਕਵਾਸ ਬੋਲਦੀ ਸੀ ਅਤੇ ਜ਼ਿੱਦ ਕਰਦੀ ਸੀ। ਉਸ ਨੂੰ ਕੋਈ ਸ਼ਰਮ ਨਹੀਂ ਸੀ। ਉਹ ਘਰ ਰਹਿਣ ਦੀ ਬਜਾਇ, ਬਾਹਰ ਸੜਕਾਂ ਤੇ, ਚੌਂਕਾਂ ਵਿਚ ਅਤੇ ਮੋੜਾਂ ਕੋਲ ਆਵਾਰਾ ਘੁੰਮਦੀ-ਫਿਰਦੀ ਅਤੇ ਆਪਣੇ ਸ਼ਿਕਾਰਾਂ ਨੂੰ ਭਾਲਦੀ ਸੀ। ਉਹ ਅਜਿਹੇ ਨੌਜਵਾਨ ਦੀ ਹੀ ਉਡੀਕ ਕਰ ਰਹੀ ਸੀ।

“ਬਾਹਲੀਆਂ ਚਿਕਣੀਆਂ ਚੋਪੜੀਆਂ ਗੱਲਾਂ”

ਇਸ ਤਰ੍ਹਾਂ ਇਕ ਨੌਜਵਾਨ ਇਕ ਬੇਸ਼ਰਮ ਤੀਵੀਂ ਨੂੰ ਮਿਲਿਆ ਜਿਸ ਦਾ ਮਨ ਚਲਾਕੀ ਨਾਲ ਭਰਿਆ ਹੋਇਆ ਸੀ। ਇਸ ਚੀਜ਼ ਨੇ ਸੁਲੇਮਾਨ ਦਾ ਕਿੰਨਾ ਧਿਆਨ ਖਿੱਚਿਆ ਹੋਣਾ! ਉਹ ਦੱਸਦਾ ਹੈ ਕਿ “ਉਹ ਨੇ ਉਸ ਨੂੰ ਫ਼ੜ ਕੇ ਉਸ ਦਾ ਚੁੰਮਾ ਲਿਆ, ਤੇ ਬਿਸ਼ਰਮ ਮੂੰਹ ਨਾਲ ਉਸ ਨੂੰ ਆਖਿਆ, ਮੇਲ ਦੀਆਂ ਭੇਟਾਂ ਮੈਂ ਚੜ੍ਹਾਉਣੀਆਂ ਸਨ, ਅਤੇ ਅੱਜ ਮੈਂ ਆਪਣੀਆਂ ਸੁੱਖਾਂ ਭਰ ਦਿੱਤੀਆਂ। ਤਾਹੀਏਂ ਮੈਂ ਤੈਨੂੰ ਮਿਲਣ ਅਤੇ ਆਹਰ ਨਾਲ ਤੈਨੂੰ ਲੱਭਣ ਨੂੰ ਨਿੱਕਲੀ ਹਾਂ, ਅਤੇ ਹੁਣ ਤੂੰ ਮੈਨੂੰ ਲੱਭ ਪਿਆ ਹੈਂ!”—ਕਹਾਉਤਾਂ 7:13-15.

ਇਸ ਤੀਵੀਂ ਨੇ ਬਾਹਲੀਆਂ ਚਿਕਣੀਆਂ ਚੋਪੜੀਆਂ ਗੱਲਾਂ ਕੀਤੀਆਂ। ਉਹ ਬੇਸ਼ਰਮ ਅਤੇ ਨਿਡਰ ਸੀ। ਉਸ ਨੇ ਪਹਿਲਾਂ ਹੀ ਸੋਚਿਆ ਹੋਇਆ ਸੀ ਕਿ ਇਸ ਨੌਜਵਾਨ ਨੂੰ ਫਸਾਉਣ ਲਈ ਉਹ ਕੀ ਕੀ ਕਹੇਗੀ। ਉਹ ਇਸ ਤਰ੍ਹਾਂ ਕਿਉਂ ਕਹਿ ਰਹੀ ਸੀ ਕਿ ਉਸ ਨੇ ਉਸੇ ਦਿਨ ਭੇਟਾਂ ਚੜ੍ਹਾਈਆਂ ਸਨ ਅਤੇ ਆਪਣੀਆਂ ਸੁੱਖਾਂ ਭਰ ਦਿੱਤੀਆਂ ਸਨ ਕਿਉਂਕਿ ਉਹ ਦਿਖਾਉਣਾ ਚਾਹੁੰਦੀ ਸੀ ਕਿ ਉਹ ਕਿੰਨੀ ਭਲੀਮਾਣਸ ਸੀ ਅਤੇ ਪਰਮੇਸ਼ੁਰ ਨਾਲ ਕਿੰਨਾ ਪ੍ਰੇਮ ਕਰਦੀ ਸੀ। ਯਰੂਸ਼ਲਮ ਦੀ ਹੈਕਲ ਵਿਚ ਸੁਖ ਸਾਂਦ ਦੀਆਂ ਬਲੀਆਂ ਵਿਚ ਮਾਸ, ਮੈਦਾ, ਤੇਲ, ਅਤੇ ਮੈ ਸ਼ਾਮਲ ਸਨ। (ਲੇਵੀਆਂ 19:5, 6; 22:21; ਗਿਣਤੀ 15:8-10) ਕਿਉਂਕਿ ਚੜ੍ਹਾਵਾ ਚੜ੍ਹਾਉਣ ਵਾਲਾ ਵਿਅਕਤੀ ਆਪਣੇ ਅਤੇ ਆਪਣੇ ਪਰਿਵਾਰ ਲਈ ਸੁਖ ਸਾਂਦ ਦੀ ਬਲੀ ਦਾ ਹਿੱਸਾ ਘਰ ਲਿਜਾ ਸਕਦਾ ਸੀ, ਉਹ ਕਹਿ ਰਹੀ ਸੀ ਕਿ ਉਸ ਦੇ ਘਰ ਖਾਣ-ਪੀਣ ਲਈ ਬਹੁਤ ਕੁਝ ਸੀ। ਉਸ ਦੇ ਕਹਿਣ ਦਾ ਮਤਲਬ ਸੀ ਕਿ ਨੌਜਵਾਨ ਉੱਥੇ ਬੜਾ ਮਜ਼ਾ ਲੁੱਟੇਗਾ। ਉਹ ਉਸ ਨੂੰ ਲੱਭਣ ਲਈ ਖ਼ਾਸ ਕਰਕੇ ਘਰੋਂ ਨਿਕਲੀ ਸੀ। ਹਾਏ—ਇਹ ਨੌਜਵਾਨ ਕਿੰਨਾ ਭੋਲਾ ਨਿਕਲਿਆ! ਉਸ ਨੇ ਇਹ ਸਭ ਕੁਝ ਸੱਚ ਮੰਨ ਲਿਆ। ਬਾਈਬਲ ਦਾ ਇਕ ਟੀਕਾਕਾਰ ਕਹਿੰਦਾ ਹੈ ਕਿ “ਇਹ ਗੱਲ ਤਾਂ ਸੱਚ ਸੀ ਕਿ ਉਹ ਤੀਵੀਂ ਕਿਸੇ-ਨ-ਕਿਸੇ ਨੂੰ ਲੱਭਣ ਲਈ ਜ਼ਰੂਰ ਨਿਕਲੀ ਸੀ, ਪਰ ਕੀ ਉਹ ਖ਼ਾਸ ਕਰਕੇ ਇਸ ਨੌਜਵਾਨ ਨੂੰ ਲੱਭ ਰਹੀ ਸੀ? ਸਿਰਫ਼ ਕੋਈ ਬੇਵਕੂਫ਼ ਹੀ, ਸ਼ਾਇਦ ਇਹੀ ਨੌਜਵਾਨ ਉਸ ਦੀ ਗੱਲ ਸੱਚ ਮੰਨੇਗਾ।”

ਆਪਣੇ ਕੱਪੜਿਆਂ, ਆਪਣੀ ਬੋਲੀ, ਆਪਣੇ ਕਲਾਵੇ, ਅਤੇ ਆਪਣੇ ਚੁੰਮੇ ਨਾਲ ਫਸਾਉਣ ਤੋਂ ਬਾਅਦ, ਇਸ ਵੇਸਵਾ ਨੇ ਫਿਰ ਖੁਸ਼ਬੂ ਦੀ ਖਿੱਚ ਵਰਤੀ। ਉਸ ਨੇ ਕਿਹਾ ਕਿ “ਮੈਂ ਆਪਣੀ ਸੇਜ ਉੱਤੇ ਪਲੰਘ ਪੋਸ਼, ਅਤੇ ਮਿਸਰ ਦੇ ਸੂਤ ਦੇ ਰੰਗਦਾਰ ਵਿਛਾਉਣੇ ਵਿਛਾਏ। ਮੈਂ ਆਪਣੇ ਵਿਛਾਉਣੇ ਉੱਤੇ ਗੰਧਰਸ ਅਤੇ ਅਗਰ, ਅਤੇ ਦਾਰਚੀਨੀ ਛਿੜਕੀ ਹੈ।” (ਕਹਾਉਤਾਂ 7:16, 17) ਉਸ ਨੇ ਆਪਣੇ ਮੰਜੇ ਉੱਤੇ ਮਿਸਰ ਤੋਂ ਲਿਆਂਦਾ ਹੋਇਆ ਰੰਗਦਾਰ ਵਿਛਾਉਣਾ ਵਿਛਾਇਆ ਅਤੇ ਉਸ ਨੂੰ ਖ਼ੁਸ਼ਬੂਦਾਰ ਗੰਧਰਸ, ਅਗਰ ਅਤੇ ਦਾਲਚੀਨੀ ਨਾਲ ਮਹਿਕਾਇਆ ਸੀ।

ਫਿਰ ਉਹ ਕਹਿੰਦੀ ਹੈ ਕਿ “ਆ, ਅਸੀਂ ਸਵੇਰ ਤਾਂਈ ਪ੍ਰੇਮ ਨਾਲ ਰੱਤੇ ਜਾਈਏ, ਲਾਡ ਪਿਆਰ ਨਾਲ ਅਸੀਂ ਜੀ ਬਹਿਲਾਈਏ।” ਉਹ ਉਸ ਨੂੰ ਰਾਤ ਦੀ ਰੋਟੀ ਲਈ ਹੀ ਨਹੀਂ ਬੁਲਾ ਰਹੀ ਸੀ ਪਰ ਉਸ ਨਾਲ ਪਿਆਰ ਦੇ ਮਜ਼ਿਆਂ ਦਾ ਵਾਅਦਾ ਕਰ ਰਹੀ ਸੀ। ਇਸ ਨੌਜਵਾਨ ਲਈ ਇਹ ਖਿੱਚ ਬੜੀ ਜ਼ੋਰਦਾਰ ਸੀ! ਉਸ ਨੂੰ ਹੋਰ ਵੀ ਲਲਚਾਉਣ ਲਈ ਉਹ ਕਹਿੰਦੀ ਹੈ: “ਕਿਉਂ ਜੋ ਮੇਰਾ ਭਰਤਾ ਘਰ ਵਿੱਚ ਨਹੀਂ ਹੈ, ਉਹ ਦੂਰ ਦੇ ਪੈਂਡੇ ਗਿਆ ਹੋਇਆ ਹੈ। ਉਹ ਰੁਪਿਆਂ ਦੀ ਗੁਥਲੀ ਨਾਲ ਲੈ ਗਿਆ ਹੈ, ਅਤੇ ਪੂਰਨਮਾਸੀ ਨੂੰ ਘਰ ਆਵੇਗਾ।” (ਕਹਾਉਤਾਂ 7:18-20) ਉਹ ਨੌਜਵਾਨ ਨੂੰ ਯਕੀਨ ਦਿਲਾ ਰਹੀ ਸੀ ਕਿ ਡਰਨ ਦੀ ਕੋਈ ਲੋੜ ਨਹੀਂ ਕਿਉਂਕਿ ਉਸ ਦਾ ਪਤੀ ਕੰਮ ਲਈ ਦੂਰ ਗਿਆ ਹੋਇਆ ਸੀ ਅਤੇ ਛੇਤੀ ਘਰ ਨਹੀਂ ਮੁੜਨ ਵਾਲਾ। ਉਸ ਨੌਜਵਾਨ ਨੂੰ ਭਰਮਾਉਣ ਵਿਚ ਉਹ ਕਿੰਨੀ ਚਲਾਕ ਸੀ! “ਉਹ ਨੇ ਆਪਣੀਆਂ ਬਾਹਲੀਆਂ ਚਿਕਣੀਆਂ ਚੋਪੜੀਆਂ ਗੱਲਾਂ ਨਾਲ ਉਹ ਨੂੰ ਫ਼ੁਸਲਾ ਲਿਆ, ਅਤੇ ਆਪਣੇ ਬੁੱਲ੍ਹਾਂ ਦੇ ਲੱਲੋ ਪੱਤੋ ਨਾਲ ਧੱਕੋ ਧੱਕੀ ਉਹ ਨੂੰ ਲੈ ਗਈ।” (ਕਹਾਉਤਾਂ 7:21) ਯੂਸੁਫ਼ ਜਿੱਡਾ ਬਹਾਦਰ ਵਿਅਕਤੀ ਹੀ ਅਜਿਹੇ ਵੱਡੇ ਲਾਲਚ ਨੂੰ ਰੱਦ ਕਰ ਸਕਦਾ ਸੀ। (ਉਤਪਤ 39:9, 12) ਕੀ ਇਹ ਨੌਜਵਾਨ ਇੰਨਾ ਬਹਾਦਰ ਨਿਕਲੇਗਾ?

‘ਜਿਵੇਂ ਬਲਦ ਕੱਟੇ ਜਾਣ ਲਈ ਜਾਂਦਾ ਹੈ’

ਸੁਲੇਮਾਨ ਅੱਗੇ ਦੱਸਦਾ ਹੈ ਕਿ “ਉਹ ਝੱਟ ਉਹ ਦੇ ਮਗਰ ਹੋ ਤੁਰਿਆ, ਜਿਵੇਂ ਬਲਦ ਕੱਟਣ ਲਈ, ਜਾਂ ਬੇੜੀਆਂ ਵਿੱਚ ਕੋਈ ਮੂਰਖ ਦੀ ਸਜ਼ਾ ਲਈ ਜਾਵੇ, ਜਦ ਤੀਕ ਤੀਰ ਉਹ ਦੇ ਕਲੇਜੇ ਨੂੰ ਨਾ ਵਿੰਨ੍ਹੇ,—ਜਿਵੇਂ ਪੰਛੀ ਫਾਹੇ ਨੂੰ ਛੇਤੀ ਕਰੇ, ਅਤੇ ਨਹੀਂ ਜਾਣਦਾ ਭਈ ਉਹ ਉਸ ਦੀ ਜਾਨ ਲਈ ਹੈ।”—ਕਹਾਉਤਾਂ 7:22, 23.

ਇਹ ਨੌਜਵਾਨ ਆਪਣੇ ਆਪ ਨੂੰ ਰੋਕ ਨਹੀਂ ਸਕਿਆ। ਜਿਵੇਂ ਉਸ ਦਾ ਦਿਮਾਗ਼ ਤੂੜੀ ਨਾਲ ਭਰਿਆ ਹੋਵੇ, ਉਹ ਉਸ ਦੇ ਮਗਰ-ਮਗਰ ਤੁਰ ਪਿਆ ‘ਜਿਵੇਂ ਬਲਦ ਕੱਟੇ ਜਾਣ ਲਈ ਜਾਂਦਾ ਹੈ।’ ਇਹ ਨੌਜਵਾਨ ਉਸੇ ਤਰ੍ਹਾਂ ਪਾਪ ਕਰਨ ਲਈ ਮਜਬੂਰ ਹੋਇਆ ਜਿਵੇਂ ਬੇੜੀ ਨਾਲ ਜਕੜਿਆ ਹੋਇਆ ਬੰਦਾ ਸਜ਼ਾ ਤੋਂ ਨਹੀਂ ਛੁੱਟ ਸਕਦਾ। ਉਸ ਨੇ ਉਦੋਂ ਤਕ ਕੋਈ ਖ਼ਤਰਾ ਨਹੀਂ ਦੇਖਿਆ ਜਦ ਤਕ ‘ਤੀਰ ਨੇ ਉਹ ਦੇ ਕਲੇਜੇ ਨੂੰ ਨਹੀਂ ਵਿੰਨ੍ਹ ਸੁਟਿਆ,’ ਯਾਨੀ ਉਦੋਂ ਤਕ ਜਦੋਂ ਉਹ ਇੰਨਾ ਜ਼ਖ਼ਮੀ ਹੋ ਗਿਆ ਕਿ ਉਹ ਮਰ ਸਕਦਾ ਸੀ। ਉਹ ਸੱਚ-ਮੁੱਚ ਮਰ ਸਕਦਾ ਸੀ ਕਿਉਂਕਿ ਉਸ ਨੂੰ ਜਿਨਸੀ ਬੀਮਾਰੀਆਂ ਲੱਗ ਸਕਦੀਆਂ ਸਨ। ਇਹ ਜ਼ਖ਼ਮ ਉਸ ਨੂੰ ਰੂਹਾਨੀ ਤੌਰ ਤੇ ਵੀ ਮਾਰ ਸਕਦਾ ਸੀ; ਇਹ “ਉਸ ਦੀ ਜਾਨ” ਦਾ ਮਾਮਲਾ ਸੀ। ਉਸ ਦੀ ਸਾਰੀ ਜ਼ਿੰਦਗੀ ਉੱਤੇ ਹੁਣ ਬੁਰਾ ਅਸਰ ਪੈਣਾ ਸੀ ਕਿਉਂਕਿ ਉਸ ਨੇ ਰੱਬ ਮੋਹਰੇ ਪਾਪ ਕੀਤਾ ਸੀ। ਉਹ ਮੌਤ ਦੇ ਪੰਜੇ ਵਿਚ ਜਾਂਦਾ-ਜਾਂਦਾ ਕਾਹਲੀ ਕਰਦਾ ਸੀ ਜਿਵੇਂ ਫਾਹੇ ਵਿਚ ਇਕ ਪੰਛੀ!

“ਉਹ ਦੇ ਪਹਿਆਂ ਵਿੱਚ ਨਾ ਭਟਕਦਾ ਫਿਰੀਂ”

ਅੱਖੀਂ ਡਿੱਠੀਆਂ ਚੀਜ਼ਾਂ ਤੋਂ ਸਬਕ ਸਿੱਖਣ ਤੋਂ ਬਾਅਦ ਬੁੱਧੀਮਾਨ ਰਾਜਾ ਉਤੇਜਿਤ ਕਰਦਾ ਹੈ ਕਿ “ਹੁਣ ਹੇ ਮੇਰੇ ਪੁੱਤ੍ਰੋ, ਤੁਸੀਂ ਮੇਰੀ ਸੁਣੋ, ਅਤੇ ਮੇਰੇ ਮੂੰਹ ਦੇ ਬਚਨਾਂ ਉੱਤੇ ਚਿੱਤ ਲਾਓ। ਉਹ ਦੇ ਰਾਹਾਂ ਵੱਲ ਤੇਰਾ ਚਿੱਤ ਨਾ ਲੱਗੇ, ਤੂੰ ਉਹ ਦੇ ਪਹਿਆਂ ਵਿੱਚ ਨਾ ਭਟਕਦਾ ਫਿਰੀਂ, ਕਿਉਂ ਜੋ ਉਹ ਨੇ ਬਾਹਲਿਆਂ ਨੂੰ ਘਾਇਲ ਕਰ ਕੇ ਡੇਗ ਦਿੱਤਾ ਹੈ, ਅਤੇ ਉਹ ਦੇ ਘਾਤ ਕੀਤੇ ਹੋਏ ਢੇਰ ਸਾਰੇ ਹਨ! ਉਹ ਦਾ ਘਰ ਪਤਾਲ ਦਾ ਰਾਹ ਹੈ, ਜਿਹੜਾ ਮੌਤ ਦੀਆਂ ਕੋਠੜੀਆਂ ਵਿੱਚ ਲਹਿ ਪੈਂਦਾ ਹੈ।”—ਕਹਾਉਤਾਂ 7:24-27.

ਇਸ ਤੋਂ ਸਾਫ਼-ਸਾਫ਼ ਦਿੱਸਦਾ ਹੈ ਕਿ ਸੁਲੇਮਾਨ ਇਹੀ ਸਲਾਹ ਦਿੰਦਾ ਹੈ ਕਿ ਸਾਨੂੰ ਲਫ਼ੰਗਿਆਂ ਬੰਦਿਆਂ ਦੇ ਰਾਹਾਂ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਉਹ ਸਾਡੀ ਮੌਤ ਦਾ ਕਾਰਨ ਬਣ ਸਕਦੇ ਹਨ। ਇਸ ਸਲਾਹ ਤੇ ਚੱਲ ਕੇ ਅਸੀਂ ‘ਜੀਉਂਦੇ ਰਹਿ ਸਕਦੇ ਹਾਂ।’ (ਕਹਾਉਤਾਂ 7:2) ਸਾਡੇ ਜ਼ਮਾਨੇ ਲਈ ਇਹ ਸਲਾਹ ਕਿੰਨੀ ਜ਼ਰੂਰੀ ਹੈ! ਨਿਸ਼ਚੇ ਹੀ ਸਾਨੂੰ ਉਨ੍ਹਾਂ ਥਾਵਾਂ ਤੇ ਨਹੀਂ ਜਾਣਾ ਚਾਹੀਦਾ ਹੈ ਜਿੱਥੇ ਇਸ ਤਰ੍ਹਾਂ ਦੇ ਲੋਕ ਸ਼ਿਕਾਰ ਲੱਭਣ ਲਈ ਘੁੰਮਦੇ-ਫਿਰਦੇ ਹੋਣ। ਤੁਹਾਨੂੰ ਐਸੇ ਲੋਕਾਂ ਦੇ ਪੰਜੇ ਵਿਚ ਪੈਣ ਦੀ ਕੀ ਜ਼ਰੂਰਤ ਹੈ? ਅਸਲ ਵਿਚ ਤੁਹਾਨੂੰ “ਨਿਰਬੁੱਧ” ਬਣਨ ਅਤੇ ਉਸ “ਓਪਰੀ” ਦੇ ਰਾਹਾਂ ਵਿਚ ਭਟਕਣ ਦੀ ਕੀ ਲੋੜ ਪਈ ਹੈ?

ਰਾਜੇ ਨੇ ਜਿਹੜੀ “ਪਰਾਈ ਤੀਵੀਂ” ਦੇਖੀ ਸੀ, ਉਸ ਨੇ ਇਸ ਨੌਜਵਾਨ ਨੂੰ ‘ਲਾਡ ਪਿਆਰ ਨਾਲ ਜੀ ਬਹਿਲਾਉਣ’ ਲਈ ਲਲਚਾਇਆ ਸੀ। ਕੀ ਅਨੇਕ ਨੌਜਵਾਨ, ਖ਼ਾਸ ਕਰਕੇ ਲੜਕੀਆਂ ਇਸੇ ਤਰ੍ਹਾਂ ਨਹੀਂ ਲੁਭਾਈਆਂ ਜਾ ਚੁੱਕੀਆਂ ਹਨ? ਪਰ ਜ਼ਰਾ ਸੋਚੋ: ਜਦੋਂ ਤੁਹਾਨੂੰ ਕੋਈ ਬੰਦਾ ਬਦ-ਚੱਲਣ ਕੰਮਾਂ ਵਿਚ ਫਸਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਕੀ ਉਹ ਸੱਚਾ ਪ੍ਰੇਮ ਦਿਖਾ ਰਿਹਾ ਹੈ ਜਾਂ ਕੀ ਇਹ ਸਿਰਫ਼ ਕਾਮ-ਵਾਸ਼ਨਾ ਹੀ ਹੁੰਦੀ ਹੈ? ਅਗਰ ਇਕ ਆਦਮੀ ਕਿਸੇ ਔਰਤ ਨਾਲ ਸੱਚਾ ਪ੍ਰੇਮ ਕਰਦਾ ਹੈ, ਤਾਂ ਉਹ ਉਸ ਦੇ ਮਸੀਹੀ ਮਿਆਰ ਅਤੇ ਉਸ ਦੀ ਜ਼ਮੀਰ ਨਹੀਂ ਵਿਗਾੜਨ ਦੀ ਕੋਸ਼ਿਸ਼ ਕਰੇਗਾ। ਸੁਲੇਮਾਨ ਉਮੀਦ ਰੱਖਦਾ ਸੀ ਕਿ ਅਜਿਹੇ ਰਾਹਾਂ ‘ਵੱਲ ਸਾਡਾ ਚਿੱਤ ਨਾ ਲੱਗੇ।’

ਫਸਾਉਣ ਵਾਲੇ ਬੰਦੇ ਨੇ ਪਹਿਲਾਂ ਹੀ ਮਿੱਠੇ-ਮਿੱਠੇ ਸ਼ਬਦ ਚੁਣੇ ਹੋਏ ਹੁੰਦੇ ਹਨ। ਜੇ ਅਸੀਂ ਬੁੱਧ ਅਤੇ ਸਮਝ ਨੂੰ ਆਪਣੇ ਅੰਗ-ਸੰਗ ਰੱਖਾਂਗੇ ਤਾਂ ਅਸੀਂ ਉਸ ਦੇ ਅਸਲੀ ਮਤਲਬਾਂ ਨੂੰ ਪਛਾਣ ਲਵਾਂਗੇ। ਇਸ ਵਿਚ ਸਾਡਾ ਹੀ ਬਚਾਅ ਹੋਵੇਗਾ ਜੇ ਅਸੀਂ ਕਦੇ ਵੀ ਉਹ ਗੱਲਾਂ ਨਾ ਭੁਲਾਂਗੇ ਜੋ ਯਹੋਵਾਹ ਨੇ ਹੁਕਮ ਕੀਤੀਆਂ ਹਨ। ਇਸ ਲਈ ਸਾਨੂੰ ਉਸ ਦੇ ‘ਹੁਕਮਾਂ ਨੂੰ ਮੰਨੀ ਜਾਣਾ ਚਾਹੀਦਾ ਹੈ ਅਤੇ ਸਦਾ ਲਈ ਜੀਉਂਦੇ ਰਹੀ ਜਾਣਾ ਚਾਹੀਦਾ ਹੈ।’—1 ਯੂਹੰਨਾ 2:17.

(ਕਹਾਉਤਾਂ 7:4, 5) ਬੁੱਧ ਨੂੰ ਕਹੁ, ਤੂੰ ਮੇਰੀ ਭੈਣ ਹੈਂ, ਅਤੇ ਸਮਝ ਨੂੰ ਆਪਣੀ ਜਾਣੂ ਆਖ, 5 ਤਾਂ ਜੋ ਓਹ ਤੈਨੂੰ ਪਰਾਈ ਤੀਵੀਂ ਤੋਂ ਬਚਾਈ ਰੱਖਣ, ਉਸ ਓਪਰੀ ਤੋਂ ਜਿਹੜੀ ਲੱਲੋ ਪੱਤੋ ਦੀਆਂ ਗੱਲਾਂ ਕਰਦੀ ਹੈ।

(ਕਹਾਉਤਾਂ 7:24-27) ਹੁਣ ਹੇ ਮੇਰੇ ਪੁੱਤ੍ਰੋ, ਤੁਸੀਂ ਮੇਰੀ ਸੁਣੋ, ਅਤੇ ਮੇਰੇ ਮੂੰਹ ਦੇ ਬਚਨਾਂ ਉੱਤੇ ਚਿੱਤ ਲਾਓ। 25 ਉਹ ਦੇ ਰਾਹਾਂ ਵੱਲ ਤੇਰਾ ਚਿੱਤ ਨਾ ਲੱਗੇ, ਤੂੰ ਉਹ ਦੇ ਪਹਿਆਂ ਵਿੱਚ ਨਾ ਭਟਕਦਾ ਫਿਰੀਂ, 26 ਕਿਉਂ ਜੋ ਉਹ ਨੇ ਬਾਹਲਿਆਂ ਨੂੰ ਘਾਇਲ ਕਰ ਕੇ ਡੇਗ ਦਿੱਤਾ ਹੈ, ਅਤੇ ਉਹ ਦੇ ਘਾਤ ਕੀਤੇ ਹੋਏ ਢੇਰ ਸਾਰੇ ਹਨ! 27 ਉਹ ਦਾ ਘਰ ਪਤਾਲ ਦਾ ਰਾਹ ਹੈ, ਜਿਹੜਾ ਮੌਤ ਦੀਆਂ ਕੋਠੜੀਆਂ ਵਿੱਚ ਲਹਿ ਪੈਂਦਾ ਹੈ।

w00 11/15 29

“ਮੇਰੇ ਹੁਕਮਾਂ ਨੂੰ ਮੰਨ ਅਤੇ ਜੀਉਂਦਾ ਰਹੁ”

‘ਮੇਰੇ ਹੁਕਮਾਂ ਨੂੰ ਆਪਣੀਆਂ ਉਂਗਲਾਂ ਉੱਤੇ ਬੰਨ੍ਹ ਲੈ, ਓਹਨਾਂ ਨੂੰ ਆਪਣੇ ਮਨ ਦੀ ਤਖ਼ਤੀ ਉੱਤੇ ਲਿਖ ਲੈ।’ (ਕਹਾਉਤਾਂ 7:3) ਸਾਡੀਆਂ ਉਂਗਲਾਂ ਹਮੇਸ਼ਾ ਸਾਡੀਆਂ ਨਜ਼ਰਾਂ ਸਾਮ੍ਹਣੇ ਹੁੰਦੀਆਂ ਹਨ, ਨਾਲੇ ਇਹ ਹਰੇਕ ਕੰਮ ਲਈ ਜ਼ਰੂਰੀ ਹੁੰਦੀਆਂ ਹਨ। ਇਸੇ ਤਰ੍ਹਾਂ ਸਾਨੂੰ ਉਨ੍ਹਾਂ ਸਬਕਾਂ ਨੂੰ ਹਮੇਸ਼ਾ ਆਪਣੀਆਂ ਨਜ਼ਰਾਂ ਸਾਮ੍ਹਣੇ ਰੱਖਣਾ ਚਾਹੀਦਾ ਹੈ ਅਤੇ ਲਾਭਦਾਇਕ ਪਾਉਣਾ ਚਾਹੀਦਾ ਹੈ ਜੋ ਅਸੀਂ ਬਾਈਬਲ ਦੀ ਸਿੱਖਿਆ ਤੋਂ ਅਤੇ ਉਸ ਦੇ ਗਿਆਨ ਤੋਂ ਆਪਣੀ ਪਰਵਰਿਸ਼ ਦੌਰਾਨ ਲੈਂਦੇ ਹਾਂ। ਸਾਨੂੰ ਯਹੋਵਾਹ ਦੇ ਹੁਕਮ ਆਪਣੇ ਦਿਲ ਉੱਤੇ ਲਿਖ ਲੈਣੇ ਚਾਹੀਦੇ ਹਨ, ਮਤਲਬ ਕਿ ਸਾਨੂੰ ਉਨ੍ਹਾਂ ਨੂੰ ਅਪਣਾ ਲੈਣਾ ਚਾਹੀਦਾ ਹੈ।

ਬੁੱਧ ਅਤੇ ਸਮਝ ਦੀ ਜ਼ਰੂਰਤ ਨੂੰ ਪਛਾਣਦਿਆਂ ਰਾਜਾ ਅੱਗੇ ਕਹਿੰਦਾ ਹੈ ਕਿ “ਬੁੱਧ ਨੂੰ ਕਹੁ, ਤੂੰ ਮੇਰੀ ਭੈਣ ਹੈਂ, ਅਤੇ ਸਮਝ ਨੂੰ ਆਪਣੀ ਜਾਣੂ ਆਖ।” (ਕਹਾਉਤਾਂ 7:4) ਪਰਮੇਸ਼ੁਰ ਦੇ ਗਿਆਨ ਦੀ ਅਕਲਮੰਦੀ ਨਾਲ ਵਰਤੋਂ ਕਰਨ ਨੂੰ ਬੁੱਧ ਸੱਦਿਆ ਜਾਂਦਾ ਹੈ। ਸਾਨੂੰ ਬੁੱਧ ਨਾਲ ਉਸ ਤਰ੍ਹਾਂ ਤੇਹ ਕਰਨਾ ਚਾਹੀਦਾ ਹੈ ਜਿਵੇਂ ਆਪਣੀ ਪਿਆਰੀ ਭੈਣ ਨਾਲ ਤੇਹ ਕਰੀਦਾ ਹੈ। ਫਿਰ, ਸਮਝ ਕੀ ਹੈ? ਸਮਝ ਉਸ ਯੋਗਤਾ ਨੂੰ ਸੱਦਿਆ ਜਾਂਦਾ ਹੈ ਜਿਸ ਨਾਲ ਇਕ ਵਿਅਕਤੀ ਪੂਰੇ ਮਾਮਲੇ ਨੂੰ ਦੇਖ ਸਕਦਾ ਹੈ ਅਤੇ ਉਸ ਦੇ ਵੱਖੋ-ਵੱਖਰੇ ਹਿੱਸਿਆਂ ਦੇ ਸੰਬੰਧ ਨੂੰ ਇਕ ਦੂਜੇ ਨਾਲ ਜੋੜ ਸਕਦਾ ਹੈ। ਸਮਝ ਸਾਨੂੰ ਆਪਣੇ ਇਕ ਜਿਗਰੀ ਮਿੱਤਰ ਜਿੰਨੀ ਪਿਆਰੀ ਹੋਣੀ ਚਾਹੀਦੀ ਹੈ।

ਸਾਨੂੰ ਬਾਈਬਲ ਦੀ ਸਿਖਲਾਈ ਉੱਤੇ ਚੱਲ ਕੇ ਬੁੱਧ ਅਤੇ ਸਮਝ ਵਿਚ ਤਰੱਕੀ ਕਿਉਂ ਕਰਨੀ ਚਾਹੀਦੀ ਹੈ? “ਤਾਂ ਜੋ ਓਹ [ਸਾਨੂੰ] ਪਰਾਈ ਤੀਵੀਂ ਤੋਂ ਬਚਾਈ ਰੱਖਣ, ਉਸ ਓਪਰੀ ਤੋਂ ਜਿਹੜੀ ਲੱਲੋ ਪੱਤੋ ਦੀਆਂ ਗੱਲਾਂ ਕਰਦੀ ਹੈ।” (ਕਹਾਉਤਾਂ 7:5) ਸੱਚ-ਮੁੱਚ ਇਸ ਤਰ੍ਹਾਂ ਕਰਨ ਨਾਲ ਅਸੀਂ ਮੋਹ-ਪਿਆਰ ਦਾ ਬਹਾਨਾ ਕਰਨ ਵਾਲੇ ਕਿਸੇ ਓਪਰੇ ਅਤੇ ਬਦ-ਚੱਲਣ ਬੰਦੇ ਦੀਆਂ ਬੁਰੀਆਂ ਨਜ਼ਰਾਂ ਤੋਂ ਬੱਚ ਸਕਦੇ ਹਾਂ।

ਨੌਜਵਾਨ ਦੀ ‘ਇਕ ਮਨ ਮੋਹਣੀ ਤੀਵੀਂ’ ਨਾਲ ਮੁਲਾਕਾਤ

ਅੱਗੇ ਇਸਰਾਏਲ ਦਾ ਰਾਜਾ ਦੱਸਦਾ ਹੈ ਕਿ ਉਸ ਨੇ ਖ਼ੁਦ ਕੀ ਦੇਖਿਆ: “ਮੈਂ ਆਪਣੇ ਘਰ ਦੀ ਤਾਕੀ ਕੋਲ ਹੋ ਕੇ ਝਰੋਖੇ ਦੇ ਵਿੱਚੋਂ ਦੀ ਝਾਕਿਆ, ਤਾਂ ਮੈਂ ਵੇਖਿਆ ਭਈ ਭੋਲਿਆਂ ਵਿੱਚੋਂ, ਗੱਭਰੂਆਂ ਵਿੱਚੋਂ ਇੱਕ ਜੁਆਨ ਨਿਰਬੁੱਧ ਜਿਹਾ, ਉਸ ਤੀਵੀਂ ਦੀ ਨੁੱਕਰ ਦੇ ਲਾਗੇ ਦੀ ਗਲੀ ਵਿੱਚੋਂ ਦੀ ਲੰਘਿਆ ਜਾਂਦਾ ਸੀ, ਅਤੇ ਉਸ ਨੇ ਉਹ ਦੇ ਘਰ ਦਾ ਰਾਹ ਫੜਿਆ, ਦਿਨ ਢਲੇ, ਸੰਝ ਦੇ ਵੇਲੇ, ਤੇ ਕਾਲੀ ਰਾਤ ਦੇ ਅਨ੍ਹੇਰੇ ਵਿੱਚ।”—ਕਹਾਉਤਾਂ 7:6-9.

ਸੁਲੇਮਾਨ ਨੇ ਝਰੋਖੇ ਵਾਲੀ ਤਾਕੀ ਵਿੱਚੋਂ ਦੇਖਿਆ। ਹੋ ਸਕਦਾ ਹੈ ਕਿ ਇਸ ਤਾਕੀ ਦਾ ਢਾਂਚਾ ਲੱਕੜ ਦੀ ਪਤਲੀ ਜਿਹੀ ਫੱਟੀ ਦਾ ਬਣਿਆ ਹੋਇਆ ਸੀ ਜਿਸ ਉੱਤੇ ਕਾਫ਼ੀ ਬੁੱਤਕਾਰੀ ਵੀ ਸੀ। ਬਾਹਰ ਰੌਸ਼ਨੀ ਦੀ ਥਾਂ ਸੰਝ ਦਾ ਹਨੇਰਾ ਛਾਇਆ ਹੋਇਆ ਸੀ। ਰਾਜੇ ਦੀ ਨਿਗਾਹ ਇਕ ਭੋਲ਼ੇ ਜਿਹੇ ਗੱਭਰੂ ਉੱਤੇ ਪਈ ਜੋ ਬੇਸਮਝ ਅਤੇ ਨਿਰਬੁੱਧ ਸੀ। ਸ਼ਾਇਦ ਉਸ ਨੂੰ ਪਤਾ ਸੀ ਕਿ ਉਹ ਕਿਸ ਤਰ੍ਹਾਂ ਦੇ ਗੁਆਂਢ ਵਿਚ ਫਿਰ ਰਿਹਾ ਸੀ ਅਤੇ ਉਸ ਨਾਲ ਉੱਥੇ ਕੀ ਹੋ ਸਕਦਾ ਸੀ। ਉਹ ਗੱਭਰੂ ਇਸ “ਤੀਵੀਂ ਦੀ ਨੁੱਕਰ” ਦੇ ਲਾਗੇ ਦੀ ਗਲੀ ਵਿੱਚੋਂ ਦੀ ਲੰਘਿਆ। ਇਹ ਤੀਵੀਂ ਕੌਣ ਸੀ? ਉਹ ਕੀ ਖੇਡ ਖੇਡ ਰਹੀ ਸੀ?

w00 11/15 31

“ਮੇਰੇ ਹੁਕਮਾਂ ਨੂੰ ਮੰਨ ਅਤੇ ਜੀਉਂਦਾ ਰਹੁ”

‘ਜਿਵੇਂ ਬਲਦ ਕੱਟੇ ਜਾਣ ਲਈ ਜਾਂਦਾ ਹੈ’

ਸੁਲੇਮਾਨ ਅੱਗੇ ਦੱਸਦਾ ਹੈ ਕਿ “ਉਹ ਝੱਟ ਉਹ ਦੇ ਮਗਰ ਹੋ ਤੁਰਿਆ, ਜਿਵੇਂ ਬਲਦ ਕੱਟਣ ਲਈ, ਜਾਂ ਬੇੜੀਆਂ ਵਿੱਚ ਕੋਈ ਮੂਰਖ ਦੀ ਸਜ਼ਾ ਲਈ ਜਾਵੇ, ਜਦ ਤੀਕ ਤੀਰ ਉਹ ਦੇ ਕਲੇਜੇ ਨੂੰ ਨਾ ਵਿੰਨ੍ਹੇ,—ਜਿਵੇਂ ਪੰਛੀ ਫਾਹੇ ਨੂੰ ਛੇਤੀ ਕਰੇ, ਅਤੇ ਨਹੀਂ ਜਾਣਦਾ ਭਈ ਉਹ ਉਸ ਦੀ ਜਾਨ ਲਈ ਹੈ।”—ਕਹਾਉਤਾਂ 7:22, 23.

ਇਹ ਨੌਜਵਾਨ ਆਪਣੇ ਆਪ ਨੂੰ ਰੋਕ ਨਹੀਂ ਸਕਿਆ। ਜਿਵੇਂ ਉਸ ਦਾ ਦਿਮਾਗ਼ ਤੂੜੀ ਨਾਲ ਭਰਿਆ ਹੋਵੇ, ਉਹ ਉਸ ਦੇ ਮਗਰ-ਮਗਰ ਤੁਰ ਪਿਆ ‘ਜਿਵੇਂ ਬਲਦ ਕੱਟੇ ਜਾਣ ਲਈ ਜਾਂਦਾ ਹੈ।’ ਇਹ ਨੌਜਵਾਨ ਉਸੇ ਤਰ੍ਹਾਂ ਪਾਪ ਕਰਨ ਲਈ ਮਜਬੂਰ ਹੋਇਆ ਜਿਵੇਂ ਬੇੜੀ ਨਾਲ ਜਕੜਿਆ ਹੋਇਆ ਬੰਦਾ ਸਜ਼ਾ ਤੋਂ ਨਹੀਂ ਛੁੱਟ ਸਕਦਾ। ਉਸ ਨੇ ਉਦੋਂ ਤਕ ਕੋਈ ਖ਼ਤਰਾ ਨਹੀਂ ਦੇਖਿਆ ਜਦ ਤਕ ‘ਤੀਰ ਨੇ ਉਹ ਦੇ ਕਲੇਜੇ ਨੂੰ ਨਹੀਂ ਵਿੰਨ੍ਹ ਸੁਟਿਆ,’ ਯਾਨੀ ਉਦੋਂ ਤਕ ਜਦੋਂ ਉਹ ਇੰਨਾ ਜ਼ਖ਼ਮੀ ਹੋ ਗਿਆ ਕਿ ਉਹ ਮਰ ਸਕਦਾ ਸੀ। ਉਹ ਸੱਚ-ਮੁੱਚ ਮਰ ਸਕਦਾ ਸੀ ਕਿਉਂਕਿ ਉਸ ਨੂੰ ਜਿਨਸੀ ਬੀਮਾਰੀਆਂ ਲੱਗ ਸਕਦੀਆਂ ਸਨ। ਇਹ ਜ਼ਖ਼ਮ ਉਸ ਨੂੰ ਰੂਹਾਨੀ ਤੌਰ ਤੇ ਵੀ ਮਾਰ ਸਕਦਾ ਸੀ; ਇਹ “ਉਸ ਦੀ ਜਾਨ” ਦਾ ਮਾਮਲਾ ਸੀ। ਉਸ ਦੀ ਸਾਰੀ ਜ਼ਿੰਦਗੀ ਉੱਤੇ ਹੁਣ ਬੁਰਾ ਅਸਰ ਪੈਣਾ ਸੀ ਕਿਉਂਕਿ ਉਸ ਨੇ ਰੱਬ ਮੋਹਰੇ ਪਾਪ ਕੀਤਾ ਸੀ। ਉਹ ਮੌਤ ਦੇ ਪੰਜੇ ਵਿਚ ਜਾਂਦਾ-ਜਾਂਦਾ ਕਾਹਲੀ ਕਰਦਾ ਸੀ ਜਿਵੇਂ ਫਾਹੇ ਵਿਚ ਇਕ ਪੰਛੀ!

“ਉਹ ਦੇ ਪਹਿਆਂ ਵਿੱਚ ਨਾ ਭਟਕਦਾ ਫਿਰੀਂ”

ਅੱਖੀਂ ਡਿੱਠੀਆਂ ਚੀਜ਼ਾਂ ਤੋਂ ਸਬਕ ਸਿੱਖਣ ਤੋਂ ਬਾਅਦ ਬੁੱਧੀਮਾਨ ਰਾਜਾ ਉਤੇਜਿਤ ਕਰਦਾ ਹੈ ਕਿ “ਹੁਣ ਹੇ ਮੇਰੇ ਪੁੱਤ੍ਰੋ, ਤੁਸੀਂ ਮੇਰੀ ਸੁਣੋ, ਅਤੇ ਮੇਰੇ ਮੂੰਹ ਦੇ ਬਚਨਾਂ ਉੱਤੇ ਚਿੱਤ ਲਾਓ। ਉਹ ਦੇ ਰਾਹਾਂ ਵੱਲ ਤੇਰਾ ਚਿੱਤ ਨਾ ਲੱਗੇ, ਤੂੰ ਉਹ ਦੇ ਪਹਿਆਂ ਵਿੱਚ ਨਾ ਭਟਕਦਾ ਫਿਰੀਂ, ਕਿਉਂ ਜੋ ਉਹ ਨੇ ਬਾਹਲਿਆਂ ਨੂੰ ਘਾਇਲ ਕਰ ਕੇ ਡੇਗ ਦਿੱਤਾ ਹੈ, ਅਤੇ ਉਹ ਦੇ ਘਾਤ ਕੀਤੇ ਹੋਏ ਢੇਰ ਸਾਰੇ ਹਨ! ਉਹ ਦਾ ਘਰ ਪਤਾਲ ਦਾ ਰਾਹ ਹੈ, ਜਿਹੜਾ ਮੌਤ ਦੀਆਂ ਕੋਠੜੀਆਂ ਵਿੱਚ ਲਹਿ ਪੈਂਦਾ ਹੈ।”—ਕਹਾਉਤਾਂ 7:24-27.

ਇਸ ਤੋਂ ਸਾਫ਼-ਸਾਫ਼ ਦਿੱਸਦਾ ਹੈ ਕਿ ਸੁਲੇਮਾਨ ਇਹੀ ਸਲਾਹ ਦਿੰਦਾ ਹੈ ਕਿ ਸਾਨੂੰ ਲਫ਼ੰਗਿਆਂ ਬੰਦਿਆਂ ਦੇ ਰਾਹਾਂ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਉਹ ਸਾਡੀ ਮੌਤ ਦਾ ਕਾਰਨ ਬਣ ਸਕਦੇ ਹਨ। ਇਸ ਸਲਾਹ ਤੇ ਚੱਲ ਕੇ ਅਸੀਂ ‘ਜੀਉਂਦੇ ਰਹਿ ਸਕਦੇ ਹਾਂ।’ (ਕਹਾਉਤਾਂ 7:2) ਸਾਡੇ ਜ਼ਮਾਨੇ ਲਈ ਇਹ ਸਲਾਹ ਕਿੰਨੀ ਜ਼ਰੂਰੀ ਹੈ! ਨਿਸ਼ਚੇ ਹੀ ਸਾਨੂੰ ਉਨ੍ਹਾਂ ਥਾਵਾਂ ਤੇ ਨਹੀਂ ਜਾਣਾ ਚਾਹੀਦਾ ਹੈ ਜਿੱਥੇ ਇਸ ਤਰ੍ਹਾਂ ਦੇ ਲੋਕ ਸ਼ਿਕਾਰ ਲੱਭਣ ਲਈ ਘੁੰਮਦੇ-ਫਿਰਦੇ ਹੋਣ। ਤੁਹਾਨੂੰ ਐਸੇ ਲੋਕਾਂ ਦੇ ਪੰਜੇ ਵਿਚ ਪੈਣ ਦੀ ਕੀ ਜ਼ਰੂਰਤ ਹੈ? ਅਸਲ ਵਿਚ ਤੁਹਾਨੂੰ “ਨਿਰਬੁੱਧ” ਬਣਨ ਅਤੇ ਉਸ “ਓਪਰੀ” ਦੇ ਰਾਹਾਂ ਵਿਚ ਭਟਕਣ ਦੀ ਕੀ ਲੋੜ ਪਈ ਹੈ?

ਰਾਜੇ ਨੇ ਜਿਹੜੀ “ਪਰਾਈ ਤੀਵੀਂ” ਦੇਖੀ ਸੀ, ਉਸ ਨੇ ਇਸ ਨੌਜਵਾਨ ਨੂੰ ‘ਲਾਡ ਪਿਆਰ ਨਾਲ ਜੀ ਬਹਿਲਾਉਣ’ ਲਈ ਲਲਚਾਇਆ ਸੀ। ਕੀ ਅਨੇਕ ਨੌਜਵਾਨ, ਖ਼ਾਸ ਕਰਕੇ ਲੜਕੀਆਂ ਇਸੇ ਤਰ੍ਹਾਂ ਨਹੀਂ ਲੁਭਾਈਆਂ ਜਾ ਚੁੱਕੀਆਂ ਹਨ? ਪਰ ਜ਼ਰਾ ਸੋਚੋ: ਜਦੋਂ ਤੁਹਾਨੂੰ ਕੋਈ ਬੰਦਾ ਬਦ-ਚੱਲਣ ਕੰਮਾਂ ਵਿਚ ਫਸਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਕੀ ਉਹ ਸੱਚਾ ਪ੍ਰੇਮ ਦਿਖਾ ਰਿਹਾ ਹੈ ਜਾਂ ਕੀ ਇਹ ਸਿਰਫ਼ ਕਾਮ-ਵਾਸ਼ਨਾ ਹੀ ਹੁੰਦੀ ਹੈ? ਅਗਰ ਇਕ ਆਦਮੀ ਕਿਸੇ ਔਰਤ ਨਾਲ ਸੱਚਾ ਪ੍ਰੇਮ ਕਰਦਾ ਹੈ, ਤਾਂ ਉਹ ਉਸ ਦੇ ਮਸੀਹੀ ਮਿਆਰ ਅਤੇ ਉਸ ਦੀ ਜ਼ਮੀਰ ਨਹੀਂ ਵਿਗਾੜਨ ਦੀ ਕੋਸ਼ਿਸ਼ ਕਰੇਗਾ। ਸੁਲੇਮਾਨ ਉਮੀਦ ਰੱਖਦਾ ਸੀ ਕਿ ਅਜਿਹੇ ਰਾਹਾਂ ‘ਵੱਲ ਸਾਡਾ ਚਿੱਤ ਨਾ ਲੱਗੇ।’

ਫਸਾਉਣ ਵਾਲੇ ਬੰਦੇ ਨੇ ਪਹਿਲਾਂ ਹੀ ਮਿੱਠੇ-ਮਿੱਠੇ ਸ਼ਬਦ ਚੁਣੇ ਹੋਏ ਹੁੰਦੇ ਹਨ। ਜੇ ਅਸੀਂ ਬੁੱਧ ਅਤੇ ਸਮਝ ਨੂੰ ਆਪਣੇ ਅੰਗ-ਸੰਗ ਰੱਖਾਂਗੇ ਤਾਂ ਅਸੀਂ ਉਸ ਦੇ ਅਸਲੀ ਮਤਲਬਾਂ ਨੂੰ ਪਛਾਣ ਲਵਾਂਗੇ। ਇਸ ਵਿਚ ਸਾਡਾ ਹੀ ਬਚਾਅ ਹੋਵੇਗਾ ਜੇ ਅਸੀਂ ਕਦੇ ਵੀ ਉਹ ਗੱਲਾਂ ਨਾ ਭੁਲਾਂਗੇ ਜੋ ਯਹੋਵਾਹ ਨੇ ਹੁਕਮ ਕੀਤੀਆਂ ਹਨ। ਇਸ ਲਈ ਸਾਨੂੰ ਉਸ ਦੇ ‘ਹੁਕਮਾਂ ਨੂੰ ਮੰਨੀ ਜਾਣਾ ਚਾਹੀਦਾ ਹੈ ਅਤੇ ਸਦਾ ਲਈ ਜੀਉਂਦੇ ਰਹੀ ਜਾਣਾ ਚਾਹੀਦਾ ਹੈ।’—1 ਯੂਹੰਨਾ 2:17.

ਹੀਰੇ-ਮੋਤੀਆਂ ਦੀ ਖੋਜ ਕਰੋ

(ਕਹਾਉਤਾਂ 9:7-9) ਮਖੌਲੀਏ ਨੂੰ ਤਾੜਨ ਵਾਲਾ ਆਪਣੇ ਲਈ ਬੇਪਤੀ ਕਮਾਉਂਦਾ ਹੈ, ਅਤੇ ਦੁਸ਼ਟ ਨੂੰ ਡਾਂਟਣ ਵਾਲੇ ਨੂੰ ਧੱਬਾ ਲੱਗਦਾ ਹੈ। 8 ਮਖੌਲੀਏ ਨੂੰ ਨਾ ਤਾੜ ਕਿਤੇ ਉਹ ਤੇਰਾ ਵੈਰੀ ਨਾ ਬਣ ਜਾਏ, ਬੁੱਧਵਾਨ ਨੂੰ ਤਾੜ ਤਾਂ ਉਹ ਤੇਰੇ ਨਾਲ ਪ੍ਰੇਮ ਰੱਖੇਗਾ। 9 ਬੁੱਧਵਾਨ ਨੂੰ ਸਿੱਖਿਆ ਦੇਹ, ਉਹ ਹੋਰ ਵੀ ਬੁੱਧਵਾਨ ਹੋਵੇਗਾ, ਧਰਮੀ ਨੂੰ ਸਿਖਾ, ਉਹ ਵਿਦਿਆ ਵਿੱਚ ਵੱਧ ਜਾਵੇਗਾ।

w01 5/15 29-30

‘ਬੁੱਧ ਰਾਹੀਂ ਸਾਡੀ ਉਮਰ ਵਧੇਗੀ’

ਮਸੀਹੀਆਂ ਨੂੰ ਨਿਮਰਤਾ ਨਾਲ ਬੁੱਧ ਦੀ ਸਿੱਖਿਆ ਕਬੂਲ ਕਰਨੀ ਚਾਹੀਦੀ ਹੈ। ਇਹ ਗੱਲ ਖ਼ਾਸ ਕਰਕੇ ਨੌਜਵਾਨਾਂ ਲਈ ਅਤੇ ਉਨ੍ਹਾਂ ਲਈ ਸੱਚ ਹੈ ਜਿਹੜੇ ਹੁਣੇ-ਹੁਣੇ ਯਹੋਵਾਹ ਬਾਰੇ ਸਿੱਖਣ ਲੱਗੇ ਹਨ। ਉਨ੍ਹਾਂ ਕੋਲ ਪਰਮੇਸ਼ੁਰ ਦੇ ਰਾਹ ਵਿਚ ਚੱਲਣ ਦਾ ਬਹੁਤਾ ਤਜਰਬਾ ਨਹੀਂ ਹੁੰਦਾ ਜਿਸ ਕਰਕੇ ਉਹ “ਨਿਰਬੁੱਧ” ਹੋ ਸਕਦੇ ਹਨ। ਇਸ ਦਾ ਮਤਲਬ ਇਹ ਨਹੀਂ ਹੈ ਕਿ ਉਨ੍ਹਾਂ ਦੀਆਂ ਸਾਰੀਆਂ ਚਾਹਾਂ ਗ਼ਲਤ ਹਨ, ਪਰ ਆਪਣੇ ਦਿਲਾਂ ਨੂੰ ਉਸ ਹਾਲਤ ਵਿਚ ਲਿਆਉਣ ਲਈ ਸਮਾਂ ਲੱਗਦਾ ਹੈ ਜਿਹੜੀ ਪਰਮੇਸ਼ੁਰ ਨੂੰ ਸੱਚ-ਮੁੱਚ ਖ਼ੁਸ਼ ਕਰੇਗੀ ਅਤੇ ਇਸ ਤਰ੍ਹਾਂ ਕਰਨ ਲਈ ਸਖ਼ਤ ਕੋਸ਼ਿਸ਼ ਦੀ ਜ਼ਰੂਰਤ ਪੈਂਦੀ ਹੈ। ਇਸ ਵਿਚ ਆਪਣੀਆਂ ਸੋਚਾਂ, ਇੱਛਾਵਾਂ, ਭਾਵਨਾਵਾਂ ਅਤੇ ਜ਼ਿੰਦਗੀ ਦੇ ਆਪਣੇ ਟੀਚਿਆਂ ਨੂੰ ਪਰਮੇਸ਼ੁਰ ਦੀ ਮਰਜ਼ੀ ਅਨੁਸਾਰ ਲਿਆਉਣਾ ਸ਼ਾਮਲ ਹੈ। ਫਿਰ ਇਹ ਕਿੰਨਾ ਜ਼ਰੂਰੀ ਹੈ ਕਿ ਉਹ “ਆਤਮਕ ਅਤੇ ਖਾਲਸ ਦੁੱਧ ਦੀ ਲੋਚ” ਕਰਨ।—1 ਪਤਰਸ 2:2.

ਦਰਅਸਲ, ਸਾਨੂੰ ਸਾਰਿਆਂ ਨੂੰ “ਸਿੱਖਿਆ ਦੀਆਂ ਆਦ ਗੱਲਾਂ,” ਯਾਨੀ ਪਹਿਲਾਂ-ਪਹਿਲਾਂ ਸਿੱਖੀਆਂ ਜਾਣ ਵਾਲੀਆਂ ਗੱਲਾਂ ਤੋਂ ਅੱਗੇ ਵਧਣ ਦੀ ਜ਼ਰੂਰਤ ਹੈ। ਸਾਨੂੰ “ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ” ਵਿਚ ਰੁਚੀ ਲੈਣੀ ਚਾਹੀਦੀ ਹੈ ਅਤੇ ਸਿਆਣਿਆਂ ਦੇ ਅੰਨ ਤੋਂ ਫ਼ਾਇਦਾ ਉਠਾਉਣਾ ਚਾਹੀਦਾ ਹੈ। (ਇਬਰਾਨੀਆਂ 5:12–6:1; 1 ਕੁਰਿੰਥੀਆਂ 2:10) ਯਿਸੂ ਮਸੀਹ ਦੀ ਨਿਗਰਾਨੀ ਅਧੀਨ ਕੰਮ ਕਰ ਰਿਹਾ “ਮਾਤਬਰ ਅਤੇ ਬੁੱਧਵਾਨ ਨੌਕਰ” ਆਪਣਾ ਤਨ-ਮਨ ਲਾ ਕੇ ਵੇਲੇ ਸਿਰ ਸਾਰਿਆਂ ਨੂੰ ਰੂਹਾਨੀ ਭੋਜਨ ਦਿੰਦਾ ਹੈ। (ਮੱਤੀ 24:45-47) ਆਓ ਆਪਾਂ ਨੌਕਰ ਵਰਗ ਦੁਆਰਾ ਤਿਆਰ ਕੀਤੇ ਗਏ ਬਾਈਬਲ-ਆਧਾਰਿਤ ਪ੍ਰਕਾਸ਼ਨ ਅਤੇ ਪਰਮੇਸ਼ੁਰ ਦਾ ਬਚਨ ਤਨ-ਮਨ ਲਾ ਕੇ ਸਟੱਡੀ ਕਰੀਏ ਅਤੇ ਇਸ ਤਰ੍ਹਾਂ ਬੁੱਧ ਦੇ ਮੇਜ਼ ਤੋਂ ਖਾਈਏ।

“ਮਖੌਲੀਏ ਨੂੰ ਨਾ ਤਾੜ”

ਬੁੱਧ ਦੀ ਸਿੱਖਿਆ ਵਿਚ ਡਾਂਟਣਾ ਅਤੇ ਤਾੜਨਾ ਵੀ ਸ਼ਾਮਲ ਹਨ। ਬੁੱਧ ਦੀ ਇਹ ਖੂਬੀ ਸਾਰਿਆਂ ਲਈ ਕਬੂਲ ਕਰਨੀ ਮੁਸ਼ਕਲ ਹੁੰਦੀ ਹੈ। ਇਸ ਕਰਕੇ, ਕਹਾਉਤਾਂ ਦੇ ਨੌਵੇਂ ਅਧਿਆਇ ਵਿਚ ਇਕ ਚੇਤਾਵਨੀ ਪਾਈ ਜਾਂਦੀ ਹੈ: “ਮਖੌਲੀਏ ਨੂੰ ਤਾੜਨ ਵਾਲਾ ਆਪਣੇ ਲਈ ਬੇਪਤੀ ਕਮਾਉਂਦਾ ਹੈ, ਅਤੇ ਦੁਸ਼ਟ ਨੂੰ ਡਾਂਟਣ ਵਾਲੇ ਨੂੰ ਧੱਬਾ ਲੱਗਦਾ ਹੈ। ਮਖੌਲੀਏ ਨੂੰ ਨਾ ਤਾੜ ਕਿਤੇ ਉਹ ਤੇਰਾ ਵੈਰੀ ਨਾ ਬਣ ਜਾਏ।”—ਕਹਾਉਤਾਂ 9:7, 8ੳ.

ਮਖੌਲੀਆ ਆਪਣੇ ਸੁਧਾਰਨ ਵਾਲੇ ਨਾਲ ਖਿੱਝਦਾ ਹੈ ਅਤੇ ਉਸ ਨਾਲ ਨਫ਼ਰਤ ਕਰਦਾ ਹੈ। ਦੁਸ਼ਟ ਬੰਦੇ ਨੂੰ ਤਾੜਨਾ ਦੀ ਕੋਈ ਕਦਰ ਨਹੀਂ ਹੁੰਦੀ। ਕਿਸੇ ਅਜਿਹੇ ਬੰਦੇ ਨੂੰ ਬਾਈਬਲ ਦੀਆਂ ਸੋਹਣੀਆਂ ਗੱਲਾਂ ਸਿਖਾਉਣੀਆਂ ਜੋ ਸੱਚਾਈ ਨਾਲ ਨਫ਼ਰਤ ਕਰਦਾ ਹੈ ਅਤੇ ਉਸ ਦਾ ਮਖੌਲ ਉਠਾਉਂਦਾ ਹੈ ਕਿੰਨੀ ਬੇਵਕੂਫ਼ੀ ਦੀ ਗੱਲ ਹੋਵੇਗੀ! ਅੰਤਾਕਿਯਾ ਸ਼ਹਿਰ ਵਿਚ ਪ੍ਰਚਾਰ ਕਰਦੇ ਹੋਏ ਪੌਲੁਸ ਰਸੂਲ ਨੂੰ ਅਜਿਹੇ ਯਹੂਦੀ ਲੋਕ ਮਿਲੇ ਜੋ ਸੱਚਾਈ ਨਾਲ ਪਿਆਰ ਬਿਲਕੁਲ ਹੀ ਨਹੀਂ ਕਰਦੇ ਸਨ। ਉਹ ਪੌਲੁਸ ਵਿਰੁੱਧ ਕੁਫ਼ਰ ਬੋਲ ਕੇ ਉਸ ਨਾਲ ਬਹਿਸ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਪਰ ਪੌਲੁਸ ਨੇ ਉਨ੍ਹਾਂ ਨੂੰ ਕਿਹਾ: ‘ਕਿਉਂ ਜੋ ਤੁਸੀਂ ਪਰਮੇਸ਼ੁਰ ਦੇ ਬਚਨ ਨੂੰ ਆਪਣੇ ਕੋਲੋਂ ਰੱਦ ਕਰਦੇ ਅਤੇ ਆਪ ਨੂੰ ਸਦੀਪਕ ਜੀਉਣ ਦੇ ਜੋਗ ਨਹੀਂ ਸਮਝਦੇ ਹੋ ਤਾਂ ਵੇਖੋ ਅਸੀਂ ਪਰਾਈਆਂ ਕੌਮਾਂ ਵੱਲ ਮੁੜਦੇ ਹਾਂ।”—ਰਸੂਲਾਂ ਦੇ ਕਰਤੱਬ 13:45, 46.

ਜਿਉਂ-ਜਿਉਂ ਅਸੀਂ ਨੇਕਦਿਲ ਲੋਕਾਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਦੱਸਣ ਦੀ ਕੋਸ਼ਿਸ਼ ਕਰਦੇ ਹਾਂ, ਆਓ ਆਪਾਂ ਮਖੌਲੀਆਂ ਦੇ ਨਾਲ ਬਹਿਸਾਂ ਅਤੇ ਲੜਾਈਆਂ ਕਰਨ ਤੋਂ ਸਾਵਧਾਨ ਰਹੀਏ। ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਅਰ ਘਰ ਵਿੱਚ ਵੜਦਿਆਂ ਉਹ ਦੀ ਸੁਖ ਮੰਗੋ। ਅਤੇ ਜੇ ਘਰ ਲਾਇਕ ਹੋਵੇ ਤਾਂ ਤੁਹਾਡੀ ਸ਼ਾਂਤੀ ਉਹ ਨੂੰ ਪਹੁੰਚੇ ਪਰ ਜੇ ਲਾਇਕ ਨਾ ਹੋਵੇ ਤਾਂ ਤੁਹਾਡੀ ਸ਼ਾਂਤੀ ਤੁਹਾਨੂੰ ਮੁੜ ਆਵੇ। ਅਤੇ ਜੋ ਕੋਈ ਤੁਹਾਨੂੰ ਕਬੂਲ ਨਾ ਕਰੇ, ਨਾ ਤੁਹਾਡੀਆਂ ਗੱਲਾਂ ਸੁਣੇ ਤਾਂ ਤੁਸੀਂ ਉਸ ਘਰ ਅਥਵਾ ਨਗਰ ਤੋਂ ਬਾਹਰ ਨਿੱਕਲ ਕੇ ਆਪਣੇ ਪੈਰਾਂ ਦੀ ਧੂੜ ਝਾੜ ਸੁੱਟੋ।”—ਮੱਤੀ 10:12-14.

ਮਖੌਲੀਏ ਤੋਂ ਉਲਟ, ਇਕ ਬੁੱਧਵਾਨ ਬੰਦਾ ਤਾੜਨਾ ਨੂੰ ਕਬੂਲ ਕਰਦਾ ਹੈ। ਸੁਲੇਮਾਨ ਨੇ ਇਸ ਬਾਰੇ ਕਿਹਾ: “ਬੁੱਧਵਾਨ ਨੂੰ ਤਾੜ ਤਾਂ ਉਹ ਤੇਰੇ ਨਾਲ ਪ੍ਰੇਮ ਰੱਖੇਗਾ। ਬੁੱਧਵਾਨ ਨੂੰ ਸਿੱਖਿਆ ਦੇਹ, ਉਹ ਹੋਰ ਵੀ ਬੁੱਧਵਾਨ ਹੋਵੇਗਾ।” (ਕਹਾਉਤਾਂ 9:8ਅ, 9ੳ) ਬੁੱਧਵਾਨ ਬੰਦਾ ਜਾਣਦਾ ਹੈ ਕਿ “ਤਾੜਨਾ ਤਾਂ ਓਸ ਵੇਲੇ ਅਨੰਦ ਦੀ ਨਹੀਂ ਸਗੋਂ ਸੋਗ ਦੀ ਗੱਲ ਸੁੱਝਦੀ ਹੈ ਪਰ ਮਗਰੋਂ ਉਹ ਓਹਨਾਂ ਨੂੰ ਜਿਹੜੇ ਉਹ ਦੇ ਨਾਲ ਸਿਧਾਏ ਗਏ ਹਨ ਧਰਮ ਦਾ ਸ਼ਾਂਤੀ-ਦਾਇਕ ਫਲ ਦਿੰਦੀ ਹੈ।” (ਇਬਰਾਨੀਆਂ 12:11) ਭਾਵੇਂ ਕਿ ਤਾੜਨਾ ਮਿਲਣ ਕਰਕੇ ਸਾਨੂੰ ਦੁੱਖ ਲੱਗਦਾ ਹੈ, ਪਰ ਜੇਕਰ ਉਸ ਨੂੰ ਕਬੂਲ ਕਰਨ ਨਾਲ ਅਸੀਂ ਬੁੱਧਵਾਨ ਬਣ ਜਾਵਾਂਗੇ, ਤਾਂ ਬਦਲਾ ਲੈਣ ਜਾਂ ਬਹਾਨੇ ਬਣਾਉਣ ਦੀ ਬਜਾਇ ਅਸੀਂ ਉਸ ਨੂੰ ਮਨਜ਼ੂਰ ਕਿਉਂ ਨਾ ਕਰ ਲਈਏ।

ਬੁੱਧਵਾਨ ਪਾਤਸ਼ਾਹ ਅੱਗੇ ਕਹਿੰਦਾ ਹੈ: “ਧਰਮੀ ਨੂੰ ਸਿਖਾ, ਉਹ ਵਿਦਿਆ ਵਿੱਚ ਵੱਧ ਜਾਵੇਗਾ।” (ਕਹਾਉਤਾਂ 9:9ਅ) ਕੋਈ ਵੀ ਵਿਅਕਤੀ ਨਾ ਹੀ ਇੰਨਾ ਬੁੱਧਵਾਨ ਹੈ ਅਤੇ ਨਾ ਹੀ ਇੰਨਾ ਬੁੱਢਾ ਹੈ ਕਿ ਉਹ ਹੋਰ ਸਿੱਖਿਆ ਨਹੀਂ ਲੈ ਸਕਦਾ। ਜਦੋਂ ਅਸੀਂ ਬੜੀ ਵੱਡੀ ਉਮਰ ਦੇ ਬੰਦਿਆਂ ਨੂੰ ਵੀ ਸੱਚਾਈ ਸਿੱਖ ਕੇ ਯਹੋਵਾਹ ਨੂੰ ਸਮਰਪਿਤ ਹੁੰਦੇ ਦੇਖਦੇ ਹਾਂ, ਤਾਂ ਸਾਡਾ ਜੀਅ ਕਿੰਨਾ ਖ਼ੁਸ਼ ਹੁੰਦਾ ਹੈ! ਆਓ ਆਪਾਂ ਨਵੀਂਆਂ-ਨਵੀਂਆਂ ਚੀਜ਼ਾਂ ਸਿੱਖਣ ਲਈ ਤਿਆਰ ਰਹਿ ਕੇ ਆਪਣੇ ਦਿਮਾਗ਼ਾਂ ਨੂੰ ਚੁਸਤ ਰੱਖੀਏ।

“ਤੇਰੇ ਜੀਉਣ ਦੇ ਵਰਹੇ ਢੇਰ ਸਾਰੇ ਹੋਣਗੇ”

ਬੁੱਧ ਦੇ ਵਿਸ਼ੇ ਦੀਆਂ ਮੁੱਖ ਗੱਲਾਂ ਉੱਤੇ ਜ਼ੋਰ ਦਿੰਦੇ ਹੋਏ, ਸੁਲੇਮਾਨ ਨੇ ਉਸ ਜ਼ਰੂਰੀ ਚੀਜ਼ ਬਾਰੇ ਗੱਲ ਕੀਤੀ ਜੋ ਤੁਹਾਨੂੰ ਬੁੱਧੀਮਾਨ ਬਣਾਵੇਗੀ। ਉਸ ਨੇ ਲਿਖਿਆ: “ਯਹੋਵਾਹ ਦਾ ਭੈ ਬੁੱਧ ਦਾ ਮੁੱਢ ਹੈ, ਅਤੇ ਪਵਿੱਤਰ ਪੁਰਖ ਦਾ ਗਿਆਨ ਹੀ ਸਮਝ ਹੈ।” (ਕਹਾਉਤਾਂ 9:10) ਸੱਚੇ ਪਰਮੇਸ਼ੁਰ ਦੇ ਆਦਰ ਅਤੇ ਭੈ ਤੋਂ ਬਿਨਾਂ ਕੋਈ ਬੁੱਧ ਨਹੀਂ। ਇਕ ਬੰਦੇ ਕੋਲ ਭਾਵੇਂ ਜਿੰਨਾ ਮਰਜ਼ੀ ਗਿਆਨ ਕਿਉਂ ਨਾ ਹੋਵੇ, ਜੇ ਉਹ ਯਹੋਵਾਹ ਦਾ ਭੈ ਨਹੀਂ ਰੱਖਦਾ ਤਾਂ ਉਹ ਆਪਣੇ ਗਿਆਨ ਨੂੰ ਪਰਮੇਸ਼ੁਰ ਦੀ ਵਡਿਆਈ ਕਰਨ ਲਈ ਨਹੀਂ ਵਰਤੇਗਾ। ਉਹ ਜਾਣੀਆਂ-ਪਛਾਣੀਆਂ ਅਸਲੀਅਤਾਂ ਤੋਂ ਗ਼ਲਤ ਸਿੱਟੇ ਕੱਢ ਕੇ ਆਪਣੇ ਆਪ ਨੂੰ ਮੂਰਖ ਬਣਾ ਸਕਦਾ ਹੈ। ਇਸ ਤੋਂ ਇਲਾਵਾ ਯਹੋਵਾਹ, ਅਰਥਾਤ ਪਵਿੱਤਰ ਪੁਰਖ ਦਾ ਗਿਆਨ ਹਾਸਲ ਕਰਨ ਲਈ ਸਮਝ ਬਹੁਤ ਜ਼ਰੂਰੀ ਹੁੰਦੀ ਹੈ ਅਤੇ ਸਮਝ ਬੁੱਧ ਦੀ ਇਕ ਖੂਬੀ ਹੈ।

ਬੁੱਧ ਦੇ ਫਲ ਕੀ ਹਨ? (ਕਹਾਉਤਾਂ 8:12-21, 35) ਇਸਰਾਏਲ ਦਾ ਪਾਤਸ਼ਾਹ ਜਵਾਬ ਦਿੰਦਾ ਹੈ ਕਿ ਬੁੱਧ ਰਾਹੀਂ “ਤੇਰੀ ਉਮਰ ਵਧੇਗੀ, ਅਤੇ ਤੇਰੇ ਜੀਉਣ ਦੇ ਵਰਹੇ ਢੇਰ ਸਾਰੇ ਹੋਣਗੇ।” (ਕਹਾਉਤਾਂ 9:11) ਬੁੱਧ ਦਾ ਸਾਥ ਲੈਣ ਨਾਲ ਬੰਦੇ ਦੀ ਉਮਰ ਵੱਧ ਸਕਦੀ ਹੈ। ਜੀ ਹਾਂ “ਬੁੱਧ ਆਪਣੇ ਰੱਖਦਿਆਂ ਦੀ ਜਾਨ ਦੀ ਰਾਖੀ ਕਰਦੀ ਹੈ।”—ਉਪਦੇਸ਼ਕ ਦੀ ਪੋਥੀ 7:12.

ਬੁੱਧ ਹਾਸਲ ਕਰਨੀ ਸਾਡੀ ਆਪਣੀ ਜ਼ਿੰਮੇਵਾਰੀ ਹੈ। ਇਸ ਗੱਲ ਉੱਤੇ ਜ਼ੋਰ ਦਿੰਦੇ ਹੋਏ ਸੁਲੇਮਾਨ ਨੇ ਲਿਖਿਆ: “ਜੇ ਤੂੰ ਬੁੱਧਵਾਨ ਹੈਂ ਤਾਂ ਤੂੰ ਆਪਣੇ ਲਈ ਬੁੱਧਵਾਨ ਹੈਂ, ਪਰ ਜੇ ਤੂੰ ਮਖੌਲੀਆ ਹੈਂ ਤਾਂ ਤੂੰ ਇਕੱਲਾ ਹੀ ਉਹ ਨੂੰ ਚੁੱਕੇਂਗਾ।” (ਕਹਾਉਤਾਂ 9:12) ਬੁੱਧਵਾਨ ਆਪਣੇ ਫ਼ਾਇਦੇ ਵਾਸਤੇ ਬੁੱਧਵਾਨ ਬਣਦਾ ਹੈ, ਅਤੇ ਮਖੌਲੀਏ ਦਾ ਦੁੱਖ ਉਸ ਦੀ ਆਪਣੀ ਜ਼ਿੰਮੇਵਾਰੀ ਬਣਦੀ ਹੈ। ਇਹ ਬਿਲਕੁਲ ਸੱਚ ਹੈ ਕਿ ਅਸੀਂ ਜੋ ਕੁਝ ਬੀਜਦੇ ਹਾਂ ਸੋਈਓ ਵੱਢਦੇ ਹਾਂ। ਇਸ ਕਰਕੇ ਆਓ ਆਪਾਂ ‘ਬੁੱਧ ਵੱਲ ਕੰਨ ਲਾਈਏ।’—ਕਹਾਉਤਾਂ 2:2.

“ਮੂਰਖ ਤੀਵੀਂ ਬੜਬੋਲੀ ਹੈ”

ਬੁੱਧ ਦੀ ਤੁਲਨਾ ਵਿਚ ਮੂਰਖਤਾ ਦੀ ਗੱਲ ਕਰਦੇ ਹੋਏ, ਸੁਲੇਮਾਨ ਨੇ ਅੱਗੇ ਕਿਹਾ: “ਮੂਰਖ ਤੀਵੀਂ ਬੜਬੋਲੀ ਹੈ, ਉਹ ਭੋਲੀ ਹੈ ਤੇ ਕੁਝ ਜਾਣਦੀ ਹੀ ਨਹੀਂ। ਉਹ ਆਪਣੇ ਘਰ ਦੇ ਬੂਹੇ ਕੋਲ, ਅਤੇ ਨਗਰ ਦੇ ਉੱਚੀਂ ਥਾਈਂ ਮੂੜ੍ਹੇ ਉੱਤੇ ਬਹਿੰਦੀ ਹੈ, ਭਈ ਰਾਹੀਆਂ ਨੂੰ ਸੱਦੇ, ਜਿਹੜੇ ਆਪਣੇ ਰਾਹ ਸਿੱਧੇ ਤੁਰੇ ਜਾਂਦੇ ਹਨ,—ਜਿਹੜਾ ਭੋਲਾ ਹੈ, ਉਹ ਉਰੇ ਆਵੇ!”—ਕਹਾਉਤਾਂ 9:13-16ੳ.

ਮੂਰਖਤਾ ਨੂੰ ਇਕ ਆਵਾਰਾ, ਬੇਵਕੂਫ਼ ਅਤੇ ਸਿੱਧੜ ਤੀਵੀਂ ਵਜੋਂ ਦਰਸਾਇਆ ਗਿਆ ਹੈ। ਉਸ ਨੇ ਵੀ ਇਕ ਘਰ ਬਣਾਇਆ ਹੈ। ਅਤੇ ਉਸ ਨੇ ਸਾਰੇ ਭੋਲਿਆਂ ਨੂੰ ਸੱਦਣਾ ਸ਼ੁਰੂ ਕੀਤਾ ਹੈ। ਤਾਂ ਫਿਰ ਆਉਂਦੇ-ਜਾਂਦੇ ਰਾਹੀ ਚੁਣ ਸਕਦੇ ਹਨ ਕਿ ਉਹ ਕੀ ਕਰਨਗੇ। ਕੀ ਉਹ ਬੁੱਧ ਦੀ ਜਾਂ ਮੂਰਖਤਾ ਦੀ ਆਵਾਜ਼ ਵੱਲ ਕੰਨ ਲਾਉਣਗੇ?

“ਚੋਰੀ ਦਾ ਪਾਣੀ ਮਿੱਠਾ”

ਬੁੱਧ ਅਤੇ ਮੂਰਖਤਾ ਦੋਹਾਂ ਨੇ ਆਪਣੇ ਸੁਣਨ ਵਾਲਿਆਂ ਨੂੰ ‘ਉਰੇ ਆਉਣ’ ਲਈ ਹਾਕ ਮਾਰੀ ਹੈ। ਪਰ ਦੋਹਾਂ ਦੀ ਖਿੱਚ ਵੱਖੋ-ਵੱਖਰੀ ਹੈ। ਬੁੱਧ ਲੋਕਾਂ ਨੂੰ ਮੈ, ਮਾਸ, ਅਤੇ ਰੋਟੀ ਖਾਣ ਲਈ ਸੱਦਦੀ ਹੈ। ਪਰ ਮੂਰਖਤਾ ਦੀਆਂ ਗੱਲਾਂ ਸਾਨੂੰ ਬਦਚਲਣ ਔਰਤ ਦੀ ਯਾਦ ਦਿਲਾਉਂਦੀਆਂ ਹਨ। ਸੁਲੇਮਾਨ ਨੇ ਕਿਹਾ: “ਜੋ ਨਿਰਬੁੱਧ ਹੈ ਉਸ ਨੂੰ ਆਖਦੀ ਹੈ, ਚੋਰੀ ਦਾ ਪਾਣੀ ਮਿੱਠਾ, ਅਤੇ ਲੁਕਮੀ ਰੋਟੀ ਸੁਆਦਲੀ ਹੈ!”—ਕਹਾਉਤਾਂ 9:16ਅ, 17.

(ਕਹਾਉਤਾਂ 10:22) ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ, ਅਤੇ ਉਸ ਦੇ ਨਾਲ ਉਹ ਸੋਗ ਨਹੀਂ ਮਿਲਾਉਂਦਾ।

w06 5/15 26-30 ਪੈਰੇ 3-16

ਸੱਚਾਈ ਨਾਲ ਚੱਲਣ ਦੀਆਂ ਖ਼ੁਸ਼ੀਆਂ

3 ਕਹਾਉਤਾਂ 10:22 ਵਿਚ ਲਿਖਿਆ ਹੈ: “ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ, ਅਤੇ ਉਸ ਦੇ ਨਾਲ ਉਹ ਸੋਗ ਨਹੀਂ ਮਿਲਾਉਂਦਾ।” ਅੱਜ ਯਹੋਵਾਹ ਨੇ ਆਪਣੇ ਸੇਵਕਾਂ ਨੂੰ ਢੇਰ ਸਾਰੀਆਂ ਬਰਕਤਾਂ ਦਿੱਤੀਆਂ ਹਨ। ਆਓ ਆਪਾਂ ਦੇਖੀਏ ਕਿ ਯਹੋਵਾਹ ਨੇ ‘ਸਚਿਆਈ ਨਾਲ ਚੱਲਣ ਵਾਲੇ ਧਰਮੀਆਂ’ ਨੂੰ ਕਿਹੜੀਆਂ ਬਰਕਤਾਂ ਦਿੱਤੀਆਂ ਹਨ ਤੇ ਸਾਨੂੰ ਇਨ੍ਹਾਂ ਬਰਕਤਾਂ ਦੀ ਕਦਰ ਕਿਉਂ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਿਣ ਦਾ ਸਾਡਾ ਇਰਾਦਾ ਹੋਰ ਵੀ ਪੱਕਾ ਹੋਵੇਗਾ।—ਕਹਾਉਤਾਂ 20:7.

ਸਾਡੀ ਝੋਲੀ ਬਰਕਤਾਂ ਨਾਲ ਭਰੀ ਹੋਈ ਹੈ

4 ਬਾਈਬਲ ਦਾ ਸਹੀ ਗਿਆਨ। ਈਸਾਈ-ਜਗਤ ਦੇ ਧਰਮ ਬਾਈਬਲ ਉੱਤੇ ਵਿਸ਼ਵਾਸ ਕਰਨ ਦਾ ਦਾਅਵਾ ਤਾਂ ਕਰਦੇ ਹਨ, ਪਰ ਬਾਈਬਲ ਦੀਆਂ ਸਿੱਖਿਆਵਾਂ ਬਾਰੇ ਉਨ੍ਹਾਂ ਦੇ ਵੱਖੋ-ਵੱਖਰੇ ਵਿਚਾਰ ਹਨ। ਕਈ ਵਾਰ ਤਾਂ ਇੱਕੋ ਧਰਮ ਦੇ ਹੋਣ ਦੇ ਬਾਵਜੂਦ ਵੀ ਬਾਈਬਲ ਦੀਆਂ ਸਿੱਖਿਆਵਾਂ ਬਾਰੇ ਲੋਕਾਂ ਦੇ ਆਪੋ-ਆਪਣੇ ਵਿਚਾਰ ਹੁੰਦੇ ਹਨ। ਪਰ ਯਹੋਵਾਹ ਦੇ ਗਵਾਹਾਂ ਵਿਚ ਅਜਿਹਾ ਫ਼ਰਕ ਨਹੀਂ ਹੈ, ਸਗੋਂ ਉਨ੍ਹਾਂ ਦੇ ਵਿਚਾਰ ਇਕ ਹੁੰਦੇ ਹਨ! ਭਾਵੇਂ ਅਸੀਂ ਵੱਖੋ-ਵੱਖਰੀਆਂ ਕੌਮਾਂ ਅਤੇ ਸਭਿਆਚਾਰਾਂ ਤੋਂ ਹਾਂ, ਫਿਰ ਵੀ ਅਸੀਂ ਸਾਰੇ ਮਿਲ ਕੇ ਸੱਚੇ ਪਰਮੇਸ਼ੁਰ ਯਹੋਵਾਹ ਦੀ ਸੇਵਾ ਕਰਦੇ ਹਾਂ। ਉਹ ਕੋਈ ਤ੍ਰਿਏਕ ਦੇਵਤਾ ਨਹੀਂ ਹੈ ਜਿਸ ਨੂੰ ਜਾਣਨਾ ਸਾਡੇ ਵੱਸ ਤੋਂ ਬਾਹਰ ਹੈ। (ਬਿਵਸਥਾ ਸਾਰ 6:4; ਜ਼ਬੂਰਾਂ ਦੀ ਪੋਥੀ 83:18; ਮਰਕੁਸ 12:29) ਅਸੀਂ ਇਹ ਵੀ ਜਾਣਦੇ ਹਾਂ ਕਿ ਬਹੁਤ ਜਲਦ ਯਹੋਵਾਹ ਸਾਬਤ ਕਰ ਦੇਵੇਗਾ ਕਿ ਉਹੀ ਇਸ ਵਿਸ਼ਵ ਦਾ ਮਾਲਕ ਹੈ ਅਤੇ ਉਹੀ ਰਾਜ ਕਰਨ ਦਾ ਹੱਕ ਰੱਖਦਾ ਹੈ। ਉਸ ਪ੍ਰਤੀ ਵਫ਼ਾਦਾਰ ਰਹਿ ਕੇ ਅਸੀਂ ਸਾਰੇ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਨੂੰ ਆਪਣਾ ਮਾਲਕ ਮੰਨਦੇ ਹਾਂ। ਸਾਨੂੰ ਸਾਫ਼ ਪਤਾ ਹੈ ਕਿ ਮੌਤ ਤੋਂ ਬਾਅਦ ਕੀ ਹੁੰਦਾ ਹੈ ਤੇ ਸਾਡਾ ਪਰਮੇਸ਼ੁਰ ਕਿਸੇ ਨੂੰ ਨਰਕਾਂ ਦੀ ਅੱਗ ਵਿਚ ਤਸੀਹੇ ਨਹੀਂ ਦਿੰਦਾ।—ਉਪਦੇਸ਼ਕ ਦੀ ਪੋਥੀ 9:5, 10.

5 ਸਾਨੂੰ ਇਹ ਜਾਣ ਕੇ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ਅਸੀਂ ਆਪਣੇ ਆਪ ਹੀ ਪੈਦਾ ਨਹੀਂ ਹੋਏ, ਸਗੋਂ ਪਰਮੇਸ਼ੁਰ ਨੇ ਸਾਨੂੰ ਆਪਣੇ ਸਰੂਪ ਤੇ ਸਾਜਿਆ ਹੈ। (ਉਤਪਤ 1:26; ਮਲਾਕੀ 2:10) ਜ਼ਬੂਰਾਂ ਦੇ ਲਿਖਾਰੀ ਨੇ ਪਰਮੇਸ਼ੁਰ ਬਾਰੇ ਕਿਹਾ: “ਮੈਂ ਤੇਰਾ ਧੰਨਵਾਦ ਕਰਾਂਗਾ, ਕਿਉਂ ਜੋ ਮੈਂ ਭਿਆਣਕ ਰੀਤੀ ਤੇ ਅਚਰਜ ਹਾਂ, ਤੇਰੇ ਕੰਮ ਅਚਰਜ ਹਨ, ਅਤੇ ਮੇਰੀ ਜਾਨ ਏਹ ਖੂਬ ਜਾਣਦੀ ਹੈ!”—ਜ਼ਬੂਰਾਂ ਦੀ ਪੋਥੀ 139:14.

6 ਨੁਕਸਾਨਦੇਹ ਆਦਤਾਂ ਤੇ ਕੰਮਾਂ ਤੋਂ ਛੁਟਕਾਰਾ। ਹਰ ਰੋਜ਼ ਅਸੀਂ ਸਿਗਰਟਾਂ ਪੀਣ, ਜ਼ਿਆਦਾ ਸ਼ਰਾਬ ਪੀਣ ਅਤੇ ਖੁੱਲ੍ਹੇ ਜਿਨਸੀ ਸੰਬੰਧ ਰੱਖਣ ਦੇ ਖ਼ਤਰਿਆਂ ਬਾਰੇ ਸੁਣਦੇ ਤੇ ਪੜ੍ਹਦੇ ਹਾਂ। ਪਰ ਜ਼ਿਆਦਾਤਰ ਲੋਕ ਇਨ੍ਹਾਂ ਚੇਤਾਵਨੀਆਂ ਵੱਲ ਕੋਈ ਧਿਆਨ ਨਹੀਂ ਦਿੰਦੇ। ਲੇਕਿਨ ਜਦ ਇਕ ਨੇਕਦਿਲ ਇਨਸਾਨ ਨੂੰ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਹ ਸਭ ਕੁਝ ਗ਼ਲਤ ਹੈ ਤੇ ਪਰਮੇਸ਼ੁਰ ਇਨ੍ਹਾਂ ਕੰਮਾਂ ਕਰਕੇ ਦੁਖੀ ਹੁੰਦਾ ਹੈ, ਤਾਂ ਉਹ ਕੀ ਕਰਦਾ ਹੈ? ਉਹ ਆਪਣੇ ਜੀਵਨ ਵਿਚ ਤਬਦੀਲੀਆਂ ਕਰਨ ਲਈ ਤਿਆਰ ਹੋ ਜਾਂਦਾ ਹੈ! (ਯਸਾਯਾਹ 63:10; 1 ਕੁਰਿੰਥੀਆਂ 6:9, 10; 2 ਕੁਰਿੰਥੀਆਂ 7:1; ਅਫ਼ਸੀਆਂ 4:30) ਉਹ ਇਹ ਕਦਮ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਚੁੱਕਦਾ ਹੈ। ਪਰ ਨਤੀਜੇ ਵਜੋਂ ਉਸ ਨੂੰ ਆਪ ਨੂੰ ਵੀ ਫ਼ਾਇਦੇ ਹੁੰਦੇ ਹਨ, ਜਿਵੇਂ ਚੰਗੀ ਸਿਹਤ ਅਤੇ ਮਨ ਦੀ ਸ਼ਾਂਤੀ।

7 ਕਈਆਂ ਲੋਕਾਂ ਲਈ ਬੁਰੀਆਂ ਆਦਤਾਂ ਛੱਡਣੀਆਂ ਬਹੁਤ ਮੁਸ਼ਕਲ ਹੁੰਦੀਆਂ ਹਨ। ਪਰ ਇਸ ਦੇ ਬਾਵਜੂਦ ਵੀ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਆਪਣੀਆਂ ਬੁਰੀਆਂ ਆਦਤਾਂ ਛੱਡ ਰਹੇ ਹਨ। ਉਹ ਯਹੋਵਾਹ ਨੂੰ ਆਪਣਾ ਜੀਵਨ ਸੌਂਪ ਕੇ ਬਪਤਿਸਮਾ ਲੈਂਦੇ ਹਨ। ਇਸ ਤੋਂ ਸਾਨੂੰ ਸਾਰਿਆਂ ਨੂੰ ਕਿੰਨਾ ਹੌਸਲਾ ਮਿਲਦਾ ਹੈ! ਉਨ੍ਹਾਂ ਦੀ ਮਿਸਾਲ ਦੇਖ ਕੇ ਸਾਡਾ ਵੀ ਬੁਰੀਆਂ ਆਦਤਾਂ ਤੋਂ ਦੂਰ ਰਹਿਣ ਦਾ ਇਰਾਦਾ ਮਜ਼ਬੂਤ ਹੁੰਦਾ ਹੈ।

8 ਸੁਖੀ ਪਰਿਵਾਰ। ਕਈ ਦੇਸ਼ਾਂ ਵਿਚ ਪਰਿਵਾਰ ਬਿਖਰ ਰਹੇ ਹਨ। ਅੱਜ-ਕੱਲ੍ਹ ਤਲਾਕ ਲੈਣਾ ਆਮ ਗੱਲ ਹੋ ਗਈ ਹੈ। ਤਲਾਕ ਬੱਚਿਆਂ ਦੀਆਂ ਜ਼ਿੰਦਗੀਆਂ ਨੂੰ ਵੀ ਰੋਲ ਰਿਹਾ ਹੈ॥ ਕੁਝ ਯੂਰਪੀ ਦੇਸ਼ਾਂ ਵਿਚ ਲਗਭਗ 20 ਪ੍ਰਤਿਸ਼ਤ ਪਰਿਵਾਰਾਂ ਵਿਚ ਸਿਰਫ਼ ਮਾਂ ਹੁੰਦੀ ਹੈ ਜਾਂ ਬਾਪ। ਪਰਿਵਾਰਾਂ ਨੂੰ ਸੁਖੀ ਬਣਾਈ ਰੱਖਣ ਵਿਚ ਯਹੋਵਾਹ ਨੇ ਆਪਣੇ ਲੋਕਾਂ ਦੀ ਕਿਵੇਂ ਮਦਦ ਕੀਤੀ ਹੈ? ਅਫ਼ਸੀਆਂ 5:22–6:4 ਪੜ੍ਹ ਕੇ ਦੇਖੋ ਕਿ ਪਰਮੇਸ਼ੁਰ ਦੇ ਬਚਨ ਵਿਚ ਪਤੀ-ਪਤਨੀਆਂ ਅਤੇ ਬੱਚਿਆਂ ਨੂੰ ਕਿਹੜੀ ਚੰਗੀ ਸਲਾਹ ਦਿੱਤੀ ਗਈ ਹੈ। ਬਾਈਬਲ ਵਿਚ ਦਿੱਤੀਆਂ ਇਸ ਤਰ੍ਹਾਂ ਦੀਆਂ ਸਲਾਹਾਂ ਉੱਤੇ ਚੱਲ ਕੇ ਪਤੀ-ਪਤਨੀ ਦਾ ਰਿਸ਼ਤਾ ਮਜ਼ਬੂਤ ਹੁੰਦਾ ਹੈ। ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਚੰਗੀ ਪਰਵਰਿਸ਼ ਕਰਨ ਵਿਚ ਵੀ ਮਦਦ ਮਿਲਦੀ ਹੈ ਜਿਸ ਕਰਕੇ ਉਨ੍ਹਾਂ ਦਾ ਪਰਿਵਾਰ ਸੁਖੀ ਹੁੰਦਾ ਹੈ। ਕੀ ਅਸੀਂ ਇਸ ਬਰਕਤ ਲਈ ਯਹੋਵਾਹ ਦੇ ਦਿਲੋਂ ਸ਼ੁਕਰਗੁਜ਼ਾਰ ਨਹੀਂ ਹਾਂ?

9 ਸਾਨੂੰ ਪੂਰਾ ਭਰੋਸਾ ਹੈ ਕਿ ਜਲਦ ਹੀ ਦੁਨੀਆਂ ਦੀਆਂ ਮੁਸ਼ਕਲਾਂ ਨੂੰ ਖ਼ਤਮ ਕੀਤਾ ਜਾਵੇਗਾ। ਵਿਗਿਆਨਕ ਅਤੇ ਤਕਨੀਕੀ ਤਰੱਕੀ ਅਤੇ ਕੁਝ ਈਮਾਨਦਾਰ ਨੇਤਾਵਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਦੁਨੀਆਂ ਦੀਆਂ ਗੰਭੀਰ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਮਿਲ ਰਿਹਾ। ਦੁਨੀਆਂ ਦੀਆਂ ਸਮੱਸਿਆਵਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨ ਵਾਲੀ ਇਕ ਸੰਸਥਾ ਦੇ ਮੋਢੀ ਕਲਾਊਸ ਸ਼ਵਾਬ ਨੇ ਕਿਹਾ: “ਦੁਨੀਆਂ ਦੀਆਂ ਸਮੱਸਿਆਵਾਂ ਦੀ ਸੂਚੀ ਦਿਨ-ਬ-ਦਿਨ ਲੰਬੀ ਹੁੰਦੀ ਜਾਂਦੀ ਹੈ ਤੇ ਇਨ੍ਹਾਂ ਨੂੰ ਹੱਲ ਕਰਨ ਦਾ ਸਮਾਂ ਹੱਥੋਂ ਨਿਕਲਦਾ ਜਾ ਰਿਹਾ ਹੈ।” ਉਸ ਨੇ ਅੱਗੇ ਕਿਹਾ ਕਿ “ਦੁਨੀਆਂ ਵਿਚ ਅਸੀਂ ਅਜਿਹੇ ਖ਼ਤਰਿਆਂ ਦਾ ਸਾਮ੍ਹਣਾ ਕਰ ਰਹੇ ਹਾਂ ਜਿਸ ਦਾ ਅਸਰ ਸਾਰਿਆਂ ਤੇ ਪੈਂਦਾ ਹੈ ਜਿਵੇਂ ਅੱਤਵਾਦ, ਵਾਤਾਵਰਣ ਦਾ ਪ੍ਰਦੂਸ਼ਣ ਅਤੇ ਦੁਨੀਆਂ ਦੀ ਮਾੜੀ ਆਰਥਿਕ ਹਾਲਤ।” ਅੰਤ ਵਿਚ ਕਲਾਊਸ ਸ਼ਵਾਬ ਨੇ ਕਿਹਾ ਕਿ “ਅੱਜ ਸਮੇਂ ਦੀ ਮੰਗ ਹੈ ਕਿ ਸਾਰੀ ਦੁਨੀਆਂ ਰਲ ਕੇ ਕਦਮ ਚੁੱਕੇ ਤੇ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਕੋਈ ਢਿੱਲ-ਮੱਠ ਨਾ ਕਰੇ।” ਇੱਕੀਵੀਂ ਸਦੀ ਵਿਚ ਇਨਸਾਨ ਦਾ ਭਵਿੱਖ ਅੱਗੇ ਨਾਲੋਂ ਹੋਰ ਵੀ ਧੁੰਦਲਾ ਨਜ਼ਰ ਆ ਰਿਹਾ ਹੈ।

10 ਸਾਨੂੰ ਇਹ ਜਾਣ ਕੇ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ਯਹੋਵਾਹ ਨੇ ਮਨੁੱਖਜਾਤੀ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਸੁਲਝਾਉਣ ਦਾ ਇੰਤਜ਼ਾਮ ਕੀਤਾ ਹੈ। ਉਸ ਨੇ ਆਪਣਾ ਰਾਜ ਸਥਾਪਿਤ ਕਰ ਕੇ ਯਿਸੂ ਮਸੀਹ ਨੂੰ ਉਸ ਦਾ ਰਾਜਾ ਬਣਾਇਆ ਹੈ। ਇਸ ਰਾਜ ਰਾਹੀਂ ਸੱਚਾ ਪਰਮੇਸ਼ੁਰ “ਲੜਾਈਆਂ ਨੂੰ ਮੁਕਾ” ਦੇਵੇਗਾ ਜਿਸ ਕਰਕੇ “ਬਾਹਲਾ ਸੁਖ ਹੋਵੇਗਾ।” (ਜ਼ਬੂਰਾਂ ਦੀ ਪੋਥੀ 46:9; 72:7) ਰਾਜਾ ਯਿਸੂ ਮਸੀਹ ‘ਕੰਗਾਲ, ਮਸਕੀਨ ਅਤੇ ਗਰੀਬ ਦੀ ਜਾਨ ਨੂੰ ਛਲ ਤੇ ਅਨ੍ਹੇਰ ਤੋਂ ਬਚਾਵੇਗਾ।’ (ਜ਼ਬੂਰਾਂ ਦੀ ਪੋਥੀ 72:12-14) ਇਸ ਰਾਜ ਦੇ ਅਧੀਨ ਕਿਸੇ ਨੂੰ ਭੁੱਖੇ ਪੇਟ ਨਹੀਂ ਸੌਣਾ ਪਵੇਗਾ। (ਜ਼ਬੂਰਾਂ ਦੀ ਪੋਥੀ 72:16) ਯਹੋਵਾਹ ਸਾਡੀਆਂ “ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।” (ਪਰਕਾਸ਼ ਦੀ ਪੋਥੀ 21:4) ਇਹ ਰਾਜ ਸਵਰਗ ਵਿਚ ਸਥਾਪਿਤ ਹੋ ਚੁੱਕਾ ਹੈ ਅਤੇ ਜਲਦ ਹੀ ਇਹ ਧਰਤੀ ਦੇ ਹਾਲਾਤਾਂ ਨੂੰ ਸੁਧਾਰੇਗਾ।—ਦਾਨੀਏਲ 2:44; ਪਰਕਾਸ਼ ਦੀ ਪੋਥੀ 11:15.

11 ਸਾਨੂੰ ਸੱਚੀ ਖ਼ੁਸ਼ੀ ਦਾ ਰਾਜ਼ ਪਤਾ ਹੈ। ਸੱਚੀ ਖ਼ੁਸ਼ੀ ਕਿਸ ਤਰ੍ਹਾਂ ਮਿਲ ਸਕਦੀ ਹੈ? ਇਕ ਮਨੋਵਿਗਿਆਨੀ ਨੇ ਕਿਹਾ ਕਿ ਖ਼ੁਸ਼ੀ ਵਿਚ ਤਿੰਨ ਗੱਲਾਂ ਸ਼ਾਮਲ ਹਨ—ਮੌਜ-ਮਸਤੀ, ਮਿਹਨਤ (ਨੌਕਰੀ ਕਰਨੀ ਜਾਂ ਘਰਦਿਆਂ ਨਾਲ ਮਿਲ ਕੇ ਕੋਈ ਕੰਮ ਕਰਨਾ) ਅਤੇ ਮਕਸਦ (ਦੂਸਰਿਆਂ ਦਾ ਭਲਾ ਕਰਨਾ)। ਉਸ ਨੇ ਕਿਹਾ ਕਿ ਖ਼ੁਸ਼ੀ ਪਾਉਣ ਲਈ ਇਨ੍ਹਾਂ ਤਿੰਨਾਂ ਵਿੱਚੋਂ ਮੌਜ-ਮਸਤੀ ਸਭ ਤੋਂ ਘੱਟ ਅਹਿਮੀਅਤ ਰੱਖਦੀ ਹੈ। “ਸਾਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਬਹੁਤ ਸਾਰੇ ਲੋਕ ਮੌਜ-ਮਸਤੀ ਕਰਨ ਵਿਚ ਹੀ ਲੱਗੇ ਰਹਿੰਦੇ ਹਨ।” ਇਸ ਬਾਰੇ ਬਾਈਬਲ ਦਾ ਕੀ ਵਿਚਾਰ ਹੈ?

12 ਪ੍ਰਾਚੀਨ ਇਸਰਾਏਲ ਦੇ ਬਾਦਸ਼ਾਹ ਸੁਲੇਮਾਨ ਨੇ ਕਿਹਾ: “ਮੈਂ ਆਪਣੇ ਮਨ ਵਿੱਚ ਆਖਿਆ ਭਈ ਆ, ਮੈਂ ਅਨੰਦ ਨਾਲ ਤੇਰਾ ਪਰਤਾਵਾ ਲਵਾਂਗਾ, ਸੋ ਸੁਖ ਭੋਗ, ਅਤੇ ਵੇਖੋ, ਇਹ ਭੀ ਵਿਅਰਥ ਸੀ। ਮੈਂ ਹਾਸੀ ਨੂੰ ਆਖਿਆ, ਤੂੰ ਕਮਲੀ ਹੈਂ, ਅਤੇ ਅਨੰਦ ਨੂੰ, ਇਹ ਕੀ ਕਰਦਾ ਹੈਂ?” (ਉਪਦੇਸ਼ਕ ਦੀ ਪੋਥੀ 2:1, 2) ਬਾਈਬਲ ਦੇ ਅਨੁਸਾਰ ਮੌਜ-ਮਸਤੀ ਤੋਂ ਜੋ ਵੀ ਖ਼ੁਸ਼ੀ ਮਿਲਦੀ ਹੈ ਉਹ ਸਿਰਫ਼ ਥੋੜ੍ਹੇ ਚਿਰ ਲਈ ਹੁੰਦੀ ਹੈ। ਮਿਹਨਤ ਕਰਨ ਬਾਰੇ ਕੀ? ਯਹੋਵਾਹ ਨੇ ਸਾਨੂੰ ਰਾਜ ਦਾ ਪ੍ਰਚਾਰ ਕਰਨ ਅਤੇ ਲੋਕਾਂ ਨੂੰ ਯਿਸੂ ਦੇ ਚੇਲੇ ਬਣਾਉਣ ਦਾ ਸਭ ਤੋਂ ਜ਼ਰੂਰੀ ਕੰਮ ਸੌਂਪਿਆ ਹੈ। (ਮੱਤੀ 24:14; 28:19, 20) ਦੂਸਰਿਆਂ ਨਾਲ ਬਾਈਬਲ ਵਿੱਚੋਂ ਮੁਕਤੀ ਦਾ ਸੰਦੇਸ਼ ਸਾਂਝਾ ਕਰਨ ਨਾਲ ਸਾਡੀ ਜਾਨ ਹੀ ਨਹੀਂ, ਬਲਕਿ ਸੰਦੇਸ਼ ਸੁਣਨ ਵਾਲਿਆਂ ਦੀ ਜਾਨ ਵੀ ਬਚ ਸਕਦੀ ਹੈ। (1 ਤਿਮੋਥਿਉਸ 4:16) “ਕੰਮ ਕਰਨ ਵਿੱਚ ਪਰਮੇਸ਼ੁਰ ਦੇ ਸਾਂਝੀ” ਹੋਣ ਕਰਕੇ ਅਸੀਂ ਇਸ ਗੱਲ ਦੀ ਸੱਚਾਈ ਅਨੁਭਵ ਕਰਦੇ ਹਾਂ ਕਿ “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।” (1 ਕੁਰਿੰਥੀਆਂ 3:9; ਰਸੂਲਾਂ ਦੇ ਕਰਤੱਬ 20:35) ਇਹ ਕੰਮ ਸਾਡੀ ਜ਼ਿੰਦਗੀ ਨੂੰ ਇਕ ਮਕਸਦ ਦਿੰਦਾ ਹੈ ਅਤੇ ਇਸ ਦੇ ਨਾਲ ਯਹੋਵਾਹ ਸ਼ਤਾਨ ਦੇ ਮੇਹਣਿਆਂ ਦਾ ਮੂੰਹ-ਤੋੜ ਜਵਾਬ ਦੇ ਸਕਦਾ ਹੈ। (ਕਹਾਉਤਾਂ 27:11) ਯਹੋਵਾਹ ਨੇ ਸਾਨੂੰ ਦੱਸਿਆ ਹੈ ਕਿ ਉਸ ਦੀ ਭਗਤੀ ਕਰਨ ਨਾਲ ਹੀ ਸਾਨੂੰ ਸੱਚੀ ਖ਼ੁਸ਼ੀ ਮਿਲ ਸਕਦੀ ਹੈ।—1 ਤਿਮੋਥਿਉਸ 4:8.

13 ਇਕ ਵਧੀਆ ਸਿਖਲਾਈ ਪ੍ਰੋਗ੍ਰਾਮ। ਗੇਰਹਾਰਟ ਯਹੋਵਾਹ ਦੇ ਗਵਾਹਾਂ ਦੀ ਇਕ ਕਲੀਸਿਯਾ ਵਿਚ ਬਜ਼ੁਰਗ ਵਜੋਂ ਸੇਵਾ ਕਰਦਾ ਹੈ। ਆਪਣੀ ਜਵਾਨੀ ਦੇ ਸਾਲਾਂ ਬਾਰੇ ਉਹ ਕਹਿੰਦਾ ਹੈ: “ਉਨ੍ਹੀਂ ਦਿਨੀਂ ਮੇਰੇ ਲਈ ਕਿਸੇ ਨਾਲ ਗੱਲ ਕਰਨੀ ਬਹੁਤ ਮੁਸ਼ਕਲ ਹੁੰਦੀ ਸੀ। ਕਦੇ-ਕਦੇ ਮੈਂ ਇੰਨਾ ਡਰ ਜਾਂਦਾ ਸੀ ਕਿ ਮੇਰੀ ਜ਼ਬਾਨ ਮੇਰਾ ਸਾਥ ਨਾ ਦਿੰਦੀ ਤੇ ਮੈਂ ਥਥਲਾਉਣ ਲੱਗ ਜਾਂਦਾ ਸੀ। ਇਸ ਕਰਕੇ ਮੇਰੇ ਅੰਦਰ ਹੀਣ-ਭਾਵਨਾ ਪੈਦਾ ਹੋ ਗਈ। ਮੇਰੇ ਮਾਪਿਆਂ ਨੇ ਮੈਨੂੰ ਚੰਗੀ ਤਰ੍ਹਾਂ ਬੋਲਣਾ ਸਿਖਾਉਣ ਲਈ ਖ਼ਾਸ ਕੋਰਸ ਵੀ ਕਰਵਾਇਆ, ਪਰ ਇਸ ਦਾ ਕੋਈ ਫ਼ਾਇਦਾ ਨਹੀਂ ਹੋਇਆ ਕਿਉਂਕਿ ਸਮੱਸਿਆ ਤਾਂ ਮੇਰਾ ਆਪਣਾ ਡਰ ਸੀ। ਪਰ ਯਹੋਵਾਹ ਨੇ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਾਹੀਂ ਮੇਰੀ ਬਹੁਤ ਮਦਦ ਕੀਤੀ ਤੇ ਮੈਨੂੰ ਬੋਲਣ ਦੀ ਹਿੰਮਤ ਮਿਲੀ। ਇਸ ਸਕੂਲ ਵਿਚ ਜੋ ਵੀ ਮੈਂ ਸਿੱਖਿਆ, ਮੈਂ ਉਸ ਉੱਤੇ ਚੱਲਣ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਮੇਰੀ ਬੋਲੀ ਵਿਚ ਸੁਧਾਰ ਆਉਣ ਲੱਗ ਪਿਆ। ਮੇਰਾ ਡਰ ਘੱਟ ਗਿਆ ਅਤੇ ਮੈਂ ਆਸਾਨੀ ਨਾਲ ਦੂਸਰਿਆਂ ਨੂੰ ਗਵਾਹੀ ਦੇਣ ਲੱਗ ਪਿਆ। ਹੁਣ ਤਾਂ ਮੈਂ ਪਬਲਿਕ ਭਾਸ਼ਣ ਵੀ ਦਿੰਦਾ ਹਾਂ। ਮੈਂ ਯਹੋਵਾਹ ਦਾ ਬਹੁਤ ਅਹਿਸਾਨਮੰਦ ਹਾਂ ਕਿ ਉਸ ਨੇ ਇਸ ਸਕੂਲ ਰਾਹੀਂ ਮੇਰੀ ਜ਼ਿੰਦਗੀ ਵਿਚ ਨਵੀਂ ਬਹਾਰ ਲਿਆਂਦੀ।” ਯਹੋਵਾਹ ਦੇ ਸਿਖਾਉਣ ਦੇ ਤਰੀਕੇ ਵਾਕਈ ਹੀ ਬਹੁਤ ਵਧੀਆ ਹਨ।

14 ਯਹੋਵਾਹ ਨਾਲ ਦੋਸਤੀ ਅਤੇ ਸੰਸਾਰ ਭਰ ਵਿਚ ਆਪਣੇ ਭੈਣਾਂ-ਭਰਾਵਾਂ ਦਾ ਆਸਰਾ। ਕਾਟਰੀਨ ਜਰਮਨੀ ਵਿਚ ਰਹਿੰਦੀ ਹੈ। ਦੱਖਣ-ਪੂਰਬੀ ਏਸ਼ੀਆ ਵਿਚ ਸੁਨਾਮੀ ਲਹਿਰਾਂ ਬਾਰੇ ਸੁਣ ਕੇ ਉਹ ਬਹੁਤ ਘਬਰਾ ਗਈ। ਜਦ ਇਹ ਘਟਨਾ ਵਾਪਰੀ ਉਸ ਦੀ ਬੇਟੀ ਥਾਈਲੈਂਡ ਵਿਚ ਸੀ। ਅਗਲੇ 32 ਘੰਟਿਆਂ ਤਕ ਉਸ ਨੂੰ ਕੋਈ ਖ਼ਬਰ ਨਹੀਂ ਸੀ ਕਿ ਉਸ ਦੀ ਬੇਟੀ ਜੀਉਂਦੀ ਸੀ ਜਾਂ ਮਰ ਗਈ ਸੀ। ਕਾਟਰੀਨ ਨੇ ਉਸ ਸਮੇਂ ਸੁਖ ਦਾ ਸਾਹ ਲਿਆ ਜਦ ਕਿਸੇ ਨੇ ਟੈਲੀਫ਼ੋਨ ਕਰ ਕੇ ਉਸ ਨੂੰ ਦੱਸਿਆ ਕਿ ਉਸ ਦੀ ਬੇਟੀ ਠੀਕ-ਠਾਕ ਸੀ!

15 ਉਸ ਔਖੀ ਘੜੀ ਵਿਚ ਕਿਸ ਗੱਲ ਨੇ ਕਾਟਰੀਨ ਦੀ ਮਦਦ ਕੀਤੀ? ਉਹ ਦੱਸਦੀ ਹੈ: “ਮੈਂ ਤਕਰੀਬਨ ਸਾਰਾ ਸਮਾਂ ਯਹੋਵਾਹ ਨੂੰ ਪ੍ਰਾਰਥਨਾ ਕਰਦੀ ਰਹੀ। ਮੈਂ ਦੇਖਿਆ ਕਿ ਯਹੋਵਾਹ ਨੂੰ ਵਾਰ-ਵਾਰ ਪ੍ਰਾਰਥਨਾ ਕਰ ਕੇ ਮੈਨੂੰ ਤਾਕਤ ਤੇ ਮੇਰੇ ਮਨ ਨੂੰ ਸਕੂਨ ਮਿਲਿਆ। ਇਸ ਤੋਂ ਇਲਾਵਾ ਕਲੀਸਿਯਾ ਦੇ ਭੈਣਾਂ-ਭਰਾਵਾਂ ਨੇ ਆ ਕੇ ਮੈਨੂੰ ਬਹੁਤ ਹੌਸਲਾ ਦਿੱਤਾ।” (ਫ਼ਿਲਿੱਪੀਆਂ 4:6, 7) ਜ਼ਰਾ ਸੋਚੋ ਕਿ ਇਸ ਭੈਣ ਲਈ ਇਹ ਦੁੱਖ ਦੀਆਂ ਘੜੀਆਂ ਸਹਿਣੀਆਂ ਕਿੰਨੀਆਂ ਮੁਸ਼ਕਲ ਹੁੰਦੀਆਂ ਜੇ ਉਹ ਯਹੋਵਾਹ ਨੂੰ ਨਾ ਜਾਣਦੀ ਹੁੰਦੀ ਤੇ ਭੈਣਾਂ-ਭਰਾਵਾਂ ਨੇ ਉਸ ਦਾ ਸਾਥ ਨਾ ਦਿੱਤਾ ਹੁੰਦਾ! ਸਾਨੂੰ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਯਹੋਵਾਹ, ਯਿਸੂ ਅਤੇ ਆਪਣੇ ਭੈਣਾਂ-ਭਰਾਵਾਂ ਨਾਲ ਸਾਡਾ ਨਜ਼ਦੀਕੀ ਰਿਸ਼ਤਾ ਇਕ ਵੱਡੀ ਬਰਕਤ ਹੈ। ਆਓ ਆਪਾਂ ਹਮੇਸ਼ਾ ਇਸ ਦੀ ਕਦਰ ਕਰੀਏ।

16 ਮਰੇ ਹੋਇਆਂ ਨੂੰ ਦੁਬਾਰਾ ਜੀਉਂਦੇ ਦੇਖਣ ਦੀ ਉਮੀਦ। (ਯੂਹੰਨਾ 5:28, 29) ਮਾਟੀਅਸ ਨੇ ਬਚਪਨ ਤੋਂ ਹੀ ਸੱਚਾਈ ਸਿੱਖੀ ਸੀ। ਪਰ ਜਦ ਉਹ ਜਵਾਨ ਹੋਇਆ, ਤਾਂ ਯਹੋਵਾਹ ਦੀਆਂ ਬਰਕਤਾਂ ਦੀ ਕਦਰ ਨਾ ਕਰਦੇ ਹੋਏ ਉਹ ਸੱਚਾਈ ਨੂੰ ਛੱਡ ਗਿਆ। ਉਹ ਹੁਣ ਲਿਖਦਾ ਹੈ: “ਮੈਂ ਕਦੀ ਵੀ ਆਪਣੇ ਪਿਤਾ ਜੀ ਨਾਲ ਦਿਲ ਖੋਲ੍ਹ ਕੇ ਗੱਲ ਨਹੀਂ ਕੀਤੀ ਸੀ। ਕਈ ਵਾਰ ਤਾਂ ਮੈਂ ਉਨ੍ਹਾਂ ਨਾਲ ਲੜ ਵੀ ਬਹਿੰਦਾ ਸੀ। ਇਨ੍ਹਾਂ ਗੱਲਾਂ ਦੇ ਬਾਵਜੂਦ ਮੇਰੇ ਪਿਤਾ ਜੀ ਨੇ ਹਮੇਸ਼ਾ ਮੇਰਾ ਭਲਾ ਹੀ ਚਾਹਿਆ। ਉਹ ਤਾਂ ਮੈਨੂੰ ਦਿਲੋਂ ਪਿਆਰ ਕਰਦੇ ਸਨ, ਬਸ ਮੈਂ ਹੀ ਇਹ ਦੇਖ ਨਾ ਪਾਇਆ। ਸਾਲ 1996 ਵਿਚ ਜਦ ਪਿਤਾ ਜੀ ਬਹੁਤ ਬੀਮਾਰ ਸਨ, ਤਾਂ ਮੈਂ ਉਨ੍ਹਾਂ ਦੇ ਸਿਰਹਾਣੇ ਬੈਠ ਕੇ ਉਨ੍ਹਾਂ ਦਾ ਹੱਥ ਫੜੀ ਫੁੱਟ-ਫੁੱਟ ਕੇ ਰੋਇਆ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਆਪਣੀਆਂ ਸਾਰੀਆਂ ਗ਼ਲਤੀਆਂ ਤੇ ਬੇਹੱਦ ਸ਼ਰਮਿੰਦਾ ਸਾਂ ਤੇ ਮੈਂ ਉਨ੍ਹਾਂ ਨੂੰ ਬਹੁਤ ਪਿਆਰ ਕਰਦਾ ਸਾਂ। ਪਰ ਉਹ ਮੇਰੀ ਆਵਾਜ਼ ਨਹੀਂ ਸੁਣ ਸਕਦੇ ਸਨ। ਕੁਝ ਹੀ ਸਮੇਂ ਬਾਅਦ ਉਹ ਮੌਤ ਦੀ ਨੀਂਦ ਸੌਂ ਗਏ। ਜੇ ਮੈਂ ਆਪਣੇ ਪਿਤਾ ਜੀ ਨੂੰ ਨਵੇਂ ਸੰਸਾਰ ਵਿਚ ਮਿਲਿਆ, ਤਾਂ ਮੈਂ ਅਗਲੀਆਂ-ਪਿੱਛਲੀਆਂ ਸਾਰੀਆਂ ਕਸਰਾਂ ਪੂਰੀਆਂ ਕਰ ਦਿਆਂਗਾ। ਉਹ ਇਹ ਜਾਣ ਕੇ ਕਿੰਨੇ ਖ਼ੁਸ਼ ਹੋਣਗੇ ਕਿ ਮੈਂ ਕਲੀਸਿਯਾ ਵਿਚ ਬਜ਼ੁਰਗ ਵਜੋਂ ਸੇਵਾ ਕੀਤੀ ਅਤੇ ਮੈਂ ਤੇ ਮੇਰੀ ਪਤਨੀ ਨੇ ਪਾਇਨੀਅਰੀ ਵੀ ਕੀਤੀ।” ਮਰੇ ਹੋਇਆਂ ਨੂੰ ਦੁਬਾਰਾ ਮਿਲਣ ਦੀ ਉਮੀਦ ਇੰਨੀ ਅਨਮੋਲ ਹੈ ਕਿ ਇਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ!

17-23 ਅਕਤੂਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਕਹਾਉਤਾਂ 12-16

“ਬੁੱਧ ਸੋਨੇ ਨਾਲੋਂ ਚੰਗੀ ਹੈ”

(ਕਹਾਉਤਾਂ 16:16, 17) ਬੁੱਧ ਦੀ ਪ੍ਰਾਪਤੀ ਸੋਨੇ ਨਾਲੋਂ ਕਿੰਨੀ ਵਧੀਕ ਚੰਗੀ ਹੈ! ਅਤੇ ਚਾਂਦੀ ਨਾਲੋਂ ਸਮਝ ਦਾ ਪ੍ਰਾਪਤ ਕਰਨਾ ਚੁਣਨਾ ਚਾਹੀਦਾ ਹੈ। 17 ਬੁਰਿਆਈ ਤੋਂ ਲਾਂਭੇ ਰਹਿਣਾ ਸਚਿਆਰਾਂ ਦਾ ਸ਼ਾਹ ਰਾਹ ਹੈ, ਜਿਹੜਾ ਆਪਣੀ ਚਾਲ ਦੀ ਚੌਕਸੀ ਕਰਦਾ ਹੈ ਉਹ ਆਪਣੀ ਜਾਨ ਨੂੰ ਬਚਾਉਂਦਾ ਹੈ।

w07 7/15 8

“ਬੁੱਧ ਆਪਣੇ ਰੱਖਦਿਆਂ ਦੀ ਜਾਨ ਦੀ ਰਾਖੀ ਕਰਦੀ ਹੈ”

ਕਹਾਉਤਾਂ 16:16 ਵਿਚ ਲਿਖਿਆ ਹੈ ਕਿ “ਬੁੱਧ ਦੀ ਪ੍ਰਾਪਤੀ ਸੋਨੇ ਨਾਲੋਂ ਕਿੰਨੀ ਵਧੀਕ ਚੰਗੀ ਹੈ! ਅਤੇ ਚਾਂਦੀ ਨਾਲੋਂ ਸਮਝ ਦਾ ਪ੍ਰਾਪਤ ਕਰਨਾ ਚੁਣਨਾ ਚਾਹੀਦਾ ਹੈ।” ਬੁੱਧ ਇੰਨੀ ਬੇਸ਼ਕੀਮਤੀ ਕਿਉਂ ਹੈ? ਕਿਉਂਕਿ “ਬੁੱਧ ਦਾ ਸਾਯਾ ਧਨ ਦੇ ਸਾਯੇ ਵਰਗਾ ਹੈ, ਪਰ ਗਿਆਨ ਦਾ ਇੱਕ ਇਹ ਵਾਧਾ ਹੈ, ਜੋ ਬੁੱਧ ਆਪਣੇ ਰੱਖਦਿਆਂ ਦੀ ਜਾਨ ਦੀ ਰਾਖੀ ਕਰਦੀ ਹੈ।” (ਉਪਦੇਸ਼ਕ ਦੀ ਪੋਥੀ 7:12) ਪਰ ਬੁੱਧ ਸਾਡੀ ਜਾਨ ਦੀ ਰਾਖੀ ਕਿਵੇਂ ਕਰਦੀ ਹੈ?

ਪਰਮੇਸ਼ੁਰੀ ਬੁੱਧ ਦਾ ਮਤਲਬ ਹੈ ਕਿ ਅਸੀਂ ਪਰਮੇਸ਼ੁਰ ਦੇ ਬਚਨ ਬਾਈਬਲ ਦਾ ਸਹੀ ਗਿਆਨ ਲੈ ਕੇ ਇਸ ਅਨੁਸਾਰ ਚੱਲੀਏ। ਇਹ ਪਰਮੇਸ਼ੁਰੀ ਬੁੱਧ ਪਰਮੇਸ਼ੁਰ ਦੇ ਦੱਸੇ ਰਾਹ ਤੇ ਚੱਲਣ ਵਿਚ ਸਾਡੀ ਮਦਦ ਕਰੇਗੀ। (ਕਹਾਉਤਾਂ 2:10-12) ਪ੍ਰਾਚੀਨ ਇਸਰਾਏਲ ਦੇ ਰਾਜਾ ਸੁਲੇਮਾਨ ਨੇ ਕਿਹਾ ਸੀ: “ਬੁਰਿਆਈ ਤੋਂ ਲਾਂਭੇ ਰਹਿਣਾ ਸਚਿਆਰਾਂ ਦਾ ਸ਼ਾਹ ਰਾਹ ਹੈ, ਜਿਹੜਾ ਆਪਣੀ ਚਾਲ ਦੀ ਚੌਕਸੀ ਕਰਦਾ ਹੈ ਉਹ ਆਪਣੀ ਜਾਨ ਨੂੰ ਬਚਾਉਂਦਾ ਹੈ।” (ਕਹਾਉਤਾਂ 16:17) ਜੀ ਹਾਂ, ਬੁੱਧੀ ਸਾਨੂੰ ਗ਼ਲਤ ਰਾਹਾਂ ਤੇ ਚੱਲਣ ਤੋਂ ਰੋਕ ਕੇ ਸਾਡੀ ਜਾਨ ਬਚਾਉਂਦੀ ਹੈ! ਕਹਾਉਤਾਂ 16:16-33 ਵਿਚ ਦੱਸੀਆਂ ਬੁੱਧ ਦੀਆਂ ਗੱਲਾਂ ਦਿਖਾਉਂਦੀਆਂ ਹਨ ਕਿ ਪਰਮੇਸ਼ੁਰੀ ਬੁੱਧ ਦਾ ਸਾਡੇ ਨਜ਼ਰੀਏ, ਬੋਲੀ ਅਤੇ ਕੰਮਾਂ ਉੱਤੇ ਚੰਗਾ ਅਸਰ ਪੈਂਦਾ ਹੈ।

ਹਲੀਮ ਬਣੋ

ਕਹਾਉਤਾਂ ਦੇ ਅੱਠਵੇਂ ਅਧਿਆਇ ਵਿਚ ਬੁੱਧ ਨੂੰ ਇਹ ਕਹਿੰਦਿਆਂ ਦਰਸਾਇਆ ਗਿਆ ਹੈ: ‘ਘੁਮੰਡ, ਹੰਕਾਰ ਨਾਲ ਮੈਂ ਵੈਰ ਰੱਖਦੀ ਹਾਂ।’ (ਕਹਾਉਤਾਂ 8:13) ਘਮੰਡ ਤੇ ਬੁੱਧੀ ਦੋਵਾਂ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ। ਸਾਨੂੰ ਬੁੱਧ ਤੋਂ ਕੰਮ ਲੈਂਦਿਆਂ ਘਮੰਡੀ ਜਾਂ ਹੰਕਾਰੀ ਨਹੀਂ ਬਣਨਾ ਚਾਹੀਦਾ। ਸਾਨੂੰ ਖ਼ਾਸਕਰ ਉਸ ਵੇਲੇ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ ਜਦੋਂ ਸਾਨੂੰ ਕਿਸੇ ਕੰਮ ਵਿਚ ਵੱਡੀ ਸਫ਼ਲਤਾ ਮਿਲਦੀ ਹੈ ਜਾਂ ਸਾਨੂੰ ਮਸੀਹੀ ਕਲੀਸਿਯਾ ਵਿਚ ਜ਼ਿੰਮੇਵਾਰੀਆਂ ਮਿਲਦੀਆਂ ਹਨ।

ਕਹਾਉਤਾਂ 16:18 ਵਿਚ ਇਹ ਚੇਤਾਵਨੀ ਦਿੱਤੀ ਗਈ ਹੈ: “ਨਾਸ ਤੋਂ ਪਹਿਲਾਂ ਹੰਕਾਰ ਅਤੇ ਡਿੱਗਣ ਤੋਂ ਪਹਿਲਾਂ ਘੁਮੰਡੀ ਰੂਹ ਹੁੰਦੀ ਹੈ।” ਉੱਚੀ ਪਦਵੀ ਤੋਂ ਡਿੱਗਣ ਦੀ ਸਭ ਤੋਂ ਵੱਡੀ ਮਿਸਾਲ ਪਰਮੇਸ਼ੁਰ ਦੇ ਉਸ ਮੁਕੰਮਲ ਆਤਮਿਕ ਪੁੱਤਰ ਦੀ ਹੈ ਜਿਸ ਨੂੰ ਬਾਅਦ ਵਿਚ ਸ਼ਤਾਨ ਕਿਹਾ ਗਿਆ। (ਉਤਪਤ 3:1-5; ਪਰਕਾਸ਼ ਦੀ ਪੋਥੀ 12:9) ਕੀ ਉਹ ਆਪਣੇ ਹੰਕਾਰ ਕਰਕੇ ਨਹੀਂ ਡਿੱਗਿਆ ਸੀ? ਬਾਈਬਲ ਵਿਚ ਸ਼ਤਾਨ ਦੀ ਮਿਸਾਲ ਦਿੰਦਿਆਂ ਕਿਹਾ ਗਿਆ ਹੈ ਕਿ ਨਵੇਂ ਚੇਲੇ ਨੂੰ ਮਸੀਹੀ ਕਲੀਸਿਯਾ ਵਿਚ ਨਿਗਾਹਬਾਨ ਨਾ ਬਣਾਇਆ ਜਾਵੇ ਤਾਂਕਿ ਉਹ “ਫੁੱਲ ਕੇ ਸ਼ਤਾਨ ਦੀ ਸਜ਼ਾ ਵਿੱਚ ਨਾ ਜਾ ਪਵੇ।” (1 ਤਿਮੋਥਿਉਸ 3:1, 2, 6) ਇਸ ਤੋਂ ਪਤਾ ਲੱਗਦਾ ਹੈ ਕਿ ਦੂਸਰਿਆਂ ਦੇ ਘਮੰਡ ਨੂੰ ਵਧਾਉਣ ਜਾਂ ਆਪਣੇ ਅੰਦਰ ਘਮੰਡ ਪੈਦਾ ਕਰਨ ਤੋਂ ਬਚਣਾ ਕਿੰਨਾ ਜ਼ਰੂਰੀ ਹੈ!

(ਕਹਾਉਤਾਂ 16:18, 19) ਨਾਸ ਤੋਂ ਪਹਿਲਾਂ ਹੰਕਾਰ ਅਤੇ ਡਿੱਗਣ ਤੋਂ ਪਹਿਲਾਂ ਘੁਮੰਡੀ ਰੂਹ ਹੁੰਦੀ ਹੈ। 19 ਘੁਮੰਡੀਆਂ ਨਾਲ ਲੁੱਟ ਦਾ ਮਾਲ ਵੰਡਣ ਨਾਲੋਂ ਮਸਕੀਨਾਂ ਦੇ ਸੰਗ ਅੱਝਾ ਹੋ ਕੇ ਰਹਿਣਾ ਚੰਗਾ ਹੈ।

w07 7/15 8-9

ਬੁੱਧ ਆਪਣੇ ਰੱਖਦਿਆਂ ਦੀ ਜਾਨ ਦੀ ਰਾਖੀ ਕਰਦੀ ਹੈ”

ਕਹਾਉਤਾਂ 16:16 ਵਿਚ ਲਿਖਿਆ ਹੈ ਕਿ “ਬੁੱਧ ਦੀ ਪ੍ਰਾਪਤੀ ਸੋਨੇ ਨਾਲੋਂ ਕਿੰਨੀ ਵਧੀਕ ਚੰਗੀ ਹੈ! ਅਤੇ ਚਾਂਦੀ ਨਾਲੋਂ ਸਮਝ ਦਾ ਪ੍ਰਾਪਤ ਕਰਨਾ ਚੁਣਨਾ ਚਾਹੀਦਾ ਹੈ।” ਬੁੱਧ ਇੰਨੀ ਬੇਸ਼ਕੀਮਤੀ ਕਿਉਂ ਹੈ? ਕਿਉਂਕਿ “ਬੁੱਧ ਦਾ ਸਾਯਾ ਧਨ ਦੇ ਸਾਯੇ ਵਰਗਾ ਹੈ, ਪਰ ਗਿਆਨ ਦਾ ਇੱਕ ਇਹ ਵਾਧਾ ਹੈ, ਜੋ ਬੁੱਧ ਆਪਣੇ ਰੱਖਦਿਆਂ ਦੀ ਜਾਨ ਦੀ ਰਾਖੀ ਕਰਦੀ ਹੈ।” (ਉਪਦੇਸ਼ਕ ਦੀ ਪੋਥੀ 7:12) ਪਰ ਬੁੱਧ ਸਾਡੀ ਜਾਨ ਦੀ ਰਾਖੀ ਕਿਵੇਂ ਕਰਦੀ ਹੈ?

ਪਰਮੇਸ਼ੁਰੀ ਬੁੱਧ ਦਾ ਮਤਲਬ ਹੈ ਕਿ ਅਸੀਂ ਪਰਮੇਸ਼ੁਰ ਦੇ ਬਚਨ ਬਾਈਬਲ ਦਾ ਸਹੀ ਗਿਆਨ ਲੈ ਕੇ ਇਸ ਅਨੁਸਾਰ ਚੱਲੀਏ। ਇਹ ਪਰਮੇਸ਼ੁਰੀ ਬੁੱਧ ਪਰਮੇਸ਼ੁਰ ਦੇ ਦੱਸੇ ਰਾਹ ਤੇ ਚੱਲਣ ਵਿਚ ਸਾਡੀ ਮਦਦ ਕਰੇਗੀ। (ਕਹਾਉਤਾਂ 2:10-12) ਪ੍ਰਾਚੀਨ ਇਸਰਾਏਲ ਦੇ ਰਾਜਾ ਸੁਲੇਮਾਨ ਨੇ ਕਿਹਾ ਸੀ: “ਬੁਰਿਆਈ ਤੋਂ ਲਾਂਭੇ ਰਹਿਣਾ ਸਚਿਆਰਾਂ ਦਾ ਸ਼ਾਹ ਰਾਹ ਹੈ, ਜਿਹੜਾ ਆਪਣੀ ਚਾਲ ਦੀ ਚੌਕਸੀ ਕਰਦਾ ਹੈ ਉਹ ਆਪਣੀ ਜਾਨ ਨੂੰ ਬਚਾਉਂਦਾ ਹੈ।” (ਕਹਾਉਤਾਂ 16:17) ਜੀ ਹਾਂ, ਬੁੱਧੀ ਸਾਨੂੰ ਗ਼ਲਤ ਰਾਹਾਂ ਤੇ ਚੱਲਣ ਤੋਂ ਰੋਕ ਕੇ ਸਾਡੀ ਜਾਨ ਬਚਾਉਂਦੀ ਹੈ! ਕਹਾਉਤਾਂ 16:16-33 ਵਿਚ ਦੱਸੀਆਂ ਬੁੱਧ ਦੀਆਂ ਗੱਲਾਂ ਦਿਖਾਉਂਦੀਆਂ ਹਨ ਕਿ ਪਰਮੇਸ਼ੁਰੀ ਬੁੱਧ ਦਾ ਸਾਡੇ ਨਜ਼ਰੀਏ, ਬੋਲੀ ਅਤੇ ਕੰਮਾਂ ਉੱਤੇ ਚੰਗਾ ਅਸਰ ਪੈਂਦਾ ਹੈ।

ਹਲੀਮ ਬਣੋ

ਕਹਾਉਤਾਂ ਦੇ ਅੱਠਵੇਂ ਅਧਿਆਇ ਵਿਚ ਬੁੱਧ ਨੂੰ ਇਹ ਕਹਿੰਦਿਆਂ ਦਰਸਾਇਆ ਗਿਆ ਹੈ: ‘ਘੁਮੰਡ, ਹੰਕਾਰ ਨਾਲ ਮੈਂ ਵੈਰ ਰੱਖਦੀ ਹਾਂ।’ (ਕਹਾਉਤਾਂ 8:13) ਘਮੰਡ ਤੇ ਬੁੱਧੀ ਦੋਵਾਂ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ। ਸਾਨੂੰ ਬੁੱਧ ਤੋਂ ਕੰਮ ਲੈਂਦਿਆਂ ਘਮੰਡੀ ਜਾਂ ਹੰਕਾਰੀ ਨਹੀਂ ਬਣਨਾ ਚਾਹੀਦਾ। ਸਾਨੂੰ ਖ਼ਾਸਕਰ ਉਸ ਵੇਲੇ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ ਜਦੋਂ ਸਾਨੂੰ ਕਿਸੇ ਕੰਮ ਵਿਚ ਵੱਡੀ ਸਫ਼ਲਤਾ ਮਿਲਦੀ ਹੈ ਜਾਂ ਸਾਨੂੰ ਮਸੀਹੀ ਕਲੀਸਿਯਾ ਵਿਚ ਜ਼ਿੰਮੇਵਾਰੀਆਂ ਮਿਲਦੀਆਂ ਹਨ।

ਕਹਾਉਤਾਂ 16:18 ਵਿਚ ਇਹ ਚੇਤਾਵਨੀ ਦਿੱਤੀ ਗਈ ਹੈ: “ਨਾਸ ਤੋਂ ਪਹਿਲਾਂ ਹੰਕਾਰ ਅਤੇ ਡਿੱਗਣ ਤੋਂ ਪਹਿਲਾਂ ਘੁਮੰਡੀ ਰੂਹ ਹੁੰਦੀ ਹੈ।” ਉੱਚੀ ਪਦਵੀ ਤੋਂ ਡਿੱਗਣ ਦੀ ਸਭ ਤੋਂ ਵੱਡੀ ਮਿਸਾਲ ਪਰਮੇਸ਼ੁਰ ਦੇ ਉਸ ਮੁਕੰਮਲ ਆਤਮਿਕ ਪੁੱਤਰ ਦੀ ਹੈ ਜਿਸ ਨੂੰ ਬਾਅਦ ਵਿਚ ਸ਼ਤਾਨ ਕਿਹਾ ਗਿਆ। (ਉਤਪਤ 3:1-5; ਪਰਕਾਸ਼ ਦੀ ਪੋਥੀ 12:9) ਕੀ ਉਹ ਆਪਣੇ ਹੰਕਾਰ ਕਰਕੇ ਨਹੀਂ ਡਿੱਗਿਆ ਸੀ? ਬਾਈਬਲ ਵਿਚ ਸ਼ਤਾਨ ਦੀ ਮਿਸਾਲ ਦਿੰਦਿਆਂ ਕਿਹਾ ਗਿਆ ਹੈ ਕਿ ਨਵੇਂ ਚੇਲੇ ਨੂੰ ਮਸੀਹੀ ਕਲੀਸਿਯਾ ਵਿਚ ਨਿਗਾਹਬਾਨ ਨਾ ਬਣਾਇਆ ਜਾਵੇ ਤਾਂਕਿ ਉਹ “ਫੁੱਲ ਕੇ ਸ਼ਤਾਨ ਦੀ ਸਜ਼ਾ ਵਿੱਚ ਨਾ ਜਾ ਪਵੇ।” (1 ਤਿਮੋਥਿਉਸ 3:1, 2, 6) ਇਸ ਤੋਂ ਪਤਾ ਲੱਗਦਾ ਹੈ ਕਿ ਦੂਸਰਿਆਂ ਦੇ ਘਮੰਡ ਨੂੰ ਵਧਾਉਣ ਜਾਂ ਆਪਣੇ ਅੰਦਰ ਘਮੰਡ ਪੈਦਾ ਕਰਨ ਤੋਂ ਬਚਣਾ ਕਿੰਨਾ ਜ਼ਰੂਰੀ ਹੈ!

ਕਹਾਉਤਾਂ 16:19 ਵਿਚ ਲਿਖਿਆ ਹੈ: “ਘੁਮੰਡੀਆਂ ਨਾਲ ਲੁੱਟ ਦਾ ਮਾਲ ਵੰਡਣ ਨਾਲੋਂ ਮਸਕੀਨਾਂ ਦੇ ਸੰਗ ਅੱਝਾ ਹੋ ਕੇ ਰਹਿਣਾ ਚੰਗਾ ਹੈ।” ਪ੍ਰਾਚੀਨ ਬਾਬਲ ਦੇ ਘਮੰਡੀ ਰਾਜੇ ਨਬੂਕਦਨੱਸਰ ਦੀ ਉਦਾਹਰਣ ਤੋਂ ਪਤਾ ਚੱਲਦਾ ਹੈ ਕਿ ਇਹ ਨਸੀਹਤ ਵਾਕਈ ਸਹੀ ਹੈ। ਉਸ ਨੇ ਦੂਰਾ ਦੇ ਮੈਦਾਨ ਵਿਚ ਆਪਣੀ ਸ਼ਾਨ ਵਿਚ ਇਕ ਬਹੁਤ ਵੱਡੀ ਮੂਰਤੀ ਖੜ੍ਹੀ ਕਰਵਾਈ। ਇਹ ਮੂਰਤੀ ਸ਼ਾਇਦ ਇਕ ਉੱਚੇ ਸਾਰੇ ਥੜ੍ਹੇ ਉੱਤੇ ਖੜ੍ਹੀ ਕੀਤੀ ਗਈ ਸੀ ਜਿਸ ਕਰਕੇ ਮੂਰਤੀ ਦੀ ਉੱਚਾਈ 90 ਫੁੱਟ ਸੀ। (ਦਾਨੀਏਲ 3:1) ਇਹ ਮੂਰਤੀ ਨਬੂਕਦਨੱਸਰ ਦੇ ਸਾਮਰਾਜ ਦੀ ਸ਼ਾਨੋ-ਸ਼ੌਕਤ ਨੂੰ ਦਰਸਾਉਂਦੀ ਸੀ। ਵੱਡੀਆਂ-ਵੱਡੀਆਂ ਮੂਰਤੀਆਂ ਅਤੇ ਉੱਚੇ-ਉੱਚੇ ਮੀਨਾਰਾਂ ਤੇ ਇਮਾਰਤਾਂ ਤੋਂ ਇਨਸਾਨ ਪ੍ਰਭਾਵਿਤ ਹੁੰਦਾ ਹੈ, ਪਰਮੇਸ਼ੁਰ ਨਹੀਂ। ਜ਼ਬੂਰਾਂ ਦੇ ਲਿਖਾਰੀ ਨੇ ਭਜਨ ਗਾਉਂਦੇ ਹੋਏ ਕਿਹਾ ਸੀ: “ਭਾਵੇਂ ਯਹੋਵਾਹ ਮਹਾਨ ਹੈ, ਤਾਂ ਵੀ ਉਹ ਹੀਣਿਆਂ ਨੂੰ ਵੇਖਦਾ ਹੈ, ਪਰ ਹੰਕਾਰੀਆਂ ਨੂੰ ਦੂਰੋਂ ਜਾਣ ਲੈਂਦਾ ਹੈ!” (ਜ਼ਬੂਰਾਂ ਦੀ ਪੋਥੀ 138:6) ਅਸਲ ਵਿਚ, “ਜੋ ਮਨੁੱਖਾਂ ਦੇ ਲੇਖੇ ਉੱਤਮ ਹੈ ਸੋ ਪਰਮੇਸ਼ੁਰ ਦੀ ਦਰਗਾਹੇ ਘਿਣਾਉਣਾ ਹੈ।” (ਲੂਕਾ 16:15) ਇਸ ਲਈ ਜ਼ਰੂਰੀ ਹੈ ਕਿ ਅਸੀਂ ‘ਨੀਵਿਆਂ ਨਾਲ ਮਿਲੇ ਰਹੀਏ’ ਤੇ ‘ਉੱਚੀਆਂ ਗੱਲਾਂ ਉੱਤੇ ਮਨ ਨਾ ਲਾਈਏ।’—ਰੋਮੀਆਂ 12:16.

ਦੂਸਰਿਆਂ ਨੂੰ ਕਾਇਲ ਕਰਨ ਲਈ ਸੋਚ-ਸਮਝ ਕੇ ਗੱਲ ਕਰੋ

ਬੁੱਧੀ ਦਾ ਸਾਡੀ ਬੋਲੀ ਉੱਤੇ ਕੀ ਚੰਗਾ ਅਸਰ ਪੈਂਦਾ ਹੈ? ਰਾਜਾ ਸੁਲੇਮਾਨ ਦੱਸਦਾ ਹੈ: “ਜਿਹੜਾ ਬਚਨ ਉੱਤੇ ਚਿੱਤ ਲਾਉਂਦਾ ਹੈ ਉਹ ਦਾ ਭਲਾ ਹੋਵੇਗਾ, ਅਤੇ ਜਿਹੜਾ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ ਉਹ ਧੰਨ ਹੈ! ਜਿਹੜਾ ਬੁੱਧਵਾਨ ਹੈ ਉਹ ਬਿਬੇਕੀ ਕਹਾਉਂਦਾ ਹੈ, ਅਤੇ ਮਿੱਠੇ ਬੋਲਣ ਨਾਲ ਕਾਇਲ ਕਰਨ ਦੀ ਸ਼ਕਤੀ ਵੱਧ ਜਾਂਦੀ ਹੈ। ਬੁੱਧਵਾਨ ਦੇ ਲਈ ਬੁੱਧ ਜੀਉਣ ਦਾ ਸੋਤਾ ਹੈ, ਪਰ ਮੂਰਖਾਂ ਦੀ ਸਿੱਖਿਆ ਮੂਰਖਤਾਈ ਹੀ ਹੈ। ਬੁੱਧਵਾਨ ਦਾ ਮਨ ਉਹ ਦੇ ਮੂੰਹ ਨੂੰ ਸਿਖਾਉਂਦਾ ਹੈ, ਅਤੇ ਉਹ ਦੇ ਬੁੱਲ੍ਹਾਂ ਨੂੰ ਗਿਆਨ ਦਿੰਦਾ ਹੈ।”—ਕਹਾਉਤਾਂ 16:20-23.

ਬੁੱਧ ਸਾਨੂੰ ਸੋਚ-ਸਮਝ ਕੇ ਬੋਲਣ ਵਿਚ ਮਦਦ ਕਰਦੀ ਹੈ ਜਿਸ ਕਰਕੇ ਅਸੀਂ ਆਪਣੀਆਂ ਗੱਲਾਂ ਨਾਲ ਦੂਜਿਆਂ ਨੂੰ ਕਾਇਲ ਕਰ ਸਕਦੇ ਹਾਂ। ਬੁੱਧੀਮਾਨ ਇਨਸਾਨ ਦੂਸਰਿਆਂ ਦੇ ਚੰਗੇ ਗੁਣ ਦੇਖਦਾ ਅਤੇ “ਯਹੋਵਾਹ ਉੱਤੇ ਭਰੋਸਾ” ਰੱਖਦਾ ਹੈ। ਜਦੋਂ ਅਸੀਂ ਦੂਸਰਿਆਂ ਵਿਚ ਚੰਗੇ ਗੁਣ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਉਨ੍ਹਾਂ ਦੀ ਸਿਫ਼ਤ ਕਰਨ ਲਈ ਪ੍ਰੇਰਿਤ ਹੋਵਾਂਗੇ। ਸਾਡੇ ਬੋਲ ਰੁੱਖੇ ਨਹੀਂ ਹੋਣਗੇ, ਸਗੋਂ ਇਨ੍ਹਾਂ ਵਿਚ ਮਿਠਾਸ ਹੋਵੇਗੀ ਜਿਨ੍ਹਾਂ ਨਾਲ ਦੂਸਰੇ ਕਾਇਲ ਹੋਣਗੇ। ਦੂਸਰਿਆਂ ਦੇ ਹਾਲਾਤ ਜਾਣਨ ਨਾਲ ਅਸੀਂ ਸਮਝ ਸਕਾਂਗੇ ਕਿ ਉਹ ਕਿਨ੍ਹਾਂ ਮੁਸ਼ਕਲਾਂ ਵਿੱਚੋਂ ਦੀ ਲੰਘ ਰਹੇ ਹਨ ਅਤੇ ਉਹ ਇਨ੍ਹਾਂ ਦਾ ਕਿਵੇਂ ਸਾਮ੍ਹਣਾ ਕਰ ਰਹੇ ਹਨ।

ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਵੀ ਸੋਚ-ਸਮਝ ਕੇ ਗੱਲ ਕਰਨ ਵਿਚ ਬੁੱਧ ਸਾਡੀ ਮਦਦ ਕਰਦੀ ਹੈ। ਜਦੋਂ ਅਸੀਂ ਦੂਸਰਿਆਂ ਨੂੰ ਪਰਮੇਸ਼ੁਰ ਦੇ ਬਚਨ ਦੀ ਸਿੱਖਿਆ ਦਿੰਦੇ ਹਾਂ, ਤਾਂ ਸਾਡਾ ਮਕਸਦ ਸਿਰਫ਼ ਗਿਆਨ ਦੇਣਾ ਹੀ ਨਹੀਂ ਹੁੰਦਾ। ਸਾਡਾ ਟੀਚਾ ਹੁੰਦਾ ਹੈ ਲੋਕਾਂ ਦੇ ਦਿਲ ਤਕ ਪਹੁੰਚਣਾ। ਇਸ ਲਈ ਜ਼ਰੂਰੀ ਹੈ ਕਿ ਅਸੀਂ ਦੂਸਰਿਆਂ ਨੂੰ ਕਾਇਲ ਕਰਨ ਦੀ ਕਾਬਲੀਅਤ ਪੈਦਾ ਕਰੀਏ। ਤਿਮੋਥਿਉਸ ਦੀ ਨਾਨੀ ਅਤੇ ਮਾਂ ਨੇ ਉਸ ਨੂੰ ਪਰਮੇਸ਼ੁਰ ਦਾ ਬਚਨ ਇੰਨੇ ਵਧੀਆ ਢੰਗ ਨਾਲ ਸਿਖਾਇਆ ਕਿ ਉਸ ਨੇ ਕਾਇਲ ਹੋ ਕੇ ਇਸ ਨੂੰ ‘ਸਤ ਮੰਨਿਆ।’ ਪੌਲੁਸ ਰਸੂਲ ਨੇ ਆਪਣੇ ਸਾਥੀ ਤਿਮੋਥਿਉਸ ਨੂੰ ਹੱਲਾਸ਼ੇਰੀ ਦਿੱਤੀ ਸੀ ਕਿ ਉਹ ਉਨ੍ਹਾਂ ਗੱਲਾਂ ਉੱਤੇ ਚੱਲਦਾ ਰਹੇ।—2 ਤਿਮੋਥਿਉਸ 3:14, 15.

(ਕਹਾਉਤਾਂ 16:20-24) ਜਿਹੜਾ ਬਚਨ ਉੱਤੇ ਚਿੱਤ ਲਾਉਂਦਾ ਹੈ ਉਹ ਦਾ ਭਲਾ ਹੋਵੇਗਾ, ਅਤੇ ਜਿਹੜਾ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ ਉਹ ਧੰਨ ਹੈ! 21 ਜਿਹੜਾ ਬੁੱਧਵਾਨ ਹੈ ਉਹ ਬਿਬੇਕੀ ਕਹਾਉਂਦਾ ਹੈ, ਅਤੇ ਮਿੱਠੇ ਬੋਲਣ ਨਾਲ ਕਾਇਲ ਕਰਨ ਦੀ ਸ਼ਕਤੀ ਵੱਧ ਜਾਂਦੀ ਹੈ। 22 ਬੁੱਧਵਾਨ ਦੇ ਲਈ ਬੁੱਧ ਜੀਉਣ ਦਾ ਸੋਤਾ ਹੈ, ਪਰ ਮੂਰਖਾਂ ਦੀ ਸਿੱਖਿਆ ਮੂਰਖਤਾਈ ਹੀ ਹੈ। 23 ਬੁੱਧਵਾਨ ਦਾ ਮਨ ਉਹ ਦੇ ਮੂੰਹ ਨੂੰ ਸਿਖਾਉਂਦਾ ਹੈ, ਅਤੇ ਉਹ ਦੇ ਬੁੱਲ੍ਹਾਂ ਨੂੰ ਗਿਆਨ ਦਿੰਦਾ ਹੈ। 24 ਸ਼ੁਭ ਬਚਨ ਮਖੀਰ ਦੀ ਛੱਲੀ ਵਾਂਙੁ ਹਨ, ਓਹ ਜੀ ਨੂੰ ਮਿੱਠੇ ਲੱਗਦੇ ਅਤੇ ਹੱਡੀਆਂ ਨੂੰ ਸਿਹਤ ਦਿੰਦੇ ਹਨ।

w07 7/15 9-10

“ਬੁੱਧ ਆਪਣੇ ਰੱਖਦਿਆਂ ਦੀ ਜਾਨ ਦੀ ਰਾਖੀ ਕਰਦੀ ਹੈ”

ਕਹਾਉਤਾਂ 16:19 ਵਿਚ ਲਿਖਿਆ ਹੈ: “ਘੁਮੰਡੀਆਂ ਨਾਲ ਲੁੱਟ ਦਾ ਮਾਲ ਵੰਡਣ ਨਾਲੋਂ ਮਸਕੀਨਾਂ ਦੇ ਸੰਗ ਅੱਝਾ ਹੋ ਕੇ ਰਹਿਣਾ ਚੰਗਾ ਹੈ।” ਪ੍ਰਾਚੀਨ ਬਾਬਲ ਦੇ ਘਮੰਡੀ ਰਾਜੇ ਨਬੂਕਦਨੱਸਰ ਦੀ ਉਦਾਹਰਣ ਤੋਂ ਪਤਾ ਚੱਲਦਾ ਹੈ ਕਿ ਇਹ ਨਸੀਹਤ ਵਾਕਈ ਸਹੀ ਹੈ। ਉਸ ਨੇ ਦੂਰਾ ਦੇ ਮੈਦਾਨ ਵਿਚ ਆਪਣੀ ਸ਼ਾਨ ਵਿਚ ਇਕ ਬਹੁਤ ਵੱਡੀ ਮੂਰਤੀ ਖੜ੍ਹੀ ਕਰਵਾਈ। ਇਹ ਮੂਰਤੀ ਸ਼ਾਇਦ ਇਕ ਉੱਚੇ ਸਾਰੇ ਥੜ੍ਹੇ ਉੱਤੇ ਖੜ੍ਹੀ ਕੀਤੀ ਗਈ ਸੀ ਜਿਸ ਕਰਕੇ ਮੂਰਤੀ ਦੀ ਉੱਚਾਈ 90 ਫੁੱਟ ਸੀ। (ਦਾਨੀਏਲ 3:1) ਇਹ ਮੂਰਤੀ ਨਬੂਕਦਨੱਸਰ ਦੇ ਸਾਮਰਾਜ ਦੀ ਸ਼ਾਨੋ-ਸ਼ੌਕਤ ਨੂੰ ਦਰਸਾਉਂਦੀ ਸੀ। ਵੱਡੀਆਂ-ਵੱਡੀਆਂ ਮੂਰਤੀਆਂ ਅਤੇ ਉੱਚੇ-ਉੱਚੇ ਮੀਨਾਰਾਂ ਤੇ ਇਮਾਰਤਾਂ ਤੋਂ ਇਨਸਾਨ ਪ੍ਰਭਾਵਿਤ ਹੁੰਦਾ ਹੈ, ਪਰਮੇਸ਼ੁਰ ਨਹੀਂ। ਜ਼ਬੂਰਾਂ ਦੇ ਲਿਖਾਰੀ ਨੇ ਭਜਨ ਗਾਉਂਦੇ ਹੋਏ ਕਿਹਾ ਸੀ: “ਭਾਵੇਂ ਯਹੋਵਾਹ ਮਹਾਨ ਹੈ, ਤਾਂ ਵੀ ਉਹ ਹੀਣਿਆਂ ਨੂੰ ਵੇਖਦਾ ਹੈ, ਪਰ ਹੰਕਾਰੀਆਂ ਨੂੰ ਦੂਰੋਂ ਜਾਣ ਲੈਂਦਾ ਹੈ!” (ਜ਼ਬੂਰਾਂ ਦੀ ਪੋਥੀ 138:6) ਅਸਲ ਵਿਚ, “ਜੋ ਮਨੁੱਖਾਂ ਦੇ ਲੇਖੇ ਉੱਤਮ ਹੈ ਸੋ ਪਰਮੇਸ਼ੁਰ ਦੀ ਦਰਗਾਹੇ ਘਿਣਾਉਣਾ ਹੈ।” (ਲੂਕਾ 16:15) ਇਸ ਲਈ ਜ਼ਰੂਰੀ ਹੈ ਕਿ ਅਸੀਂ ‘ਨੀਵਿਆਂ ਨਾਲ ਮਿਲੇ ਰਹੀਏ’ ਤੇ ‘ਉੱਚੀਆਂ ਗੱਲਾਂ ਉੱਤੇ ਮਨ ਨਾ ਲਾਈਏ।’—ਰੋਮੀਆਂ 12:16.

ਦੂਸਰਿਆਂ ਨੂੰ ਕਾਇਲ ਕਰਨ ਲਈ ਸੋਚ-ਸਮਝ ਕੇ ਗੱਲ ਕਰੋ

ਬੁੱਧੀ ਦਾ ਸਾਡੀ ਬੋਲੀ ਉੱਤੇ ਕੀ ਚੰਗਾ ਅਸਰ ਪੈਂਦਾ ਹੈ? ਰਾਜਾ ਸੁਲੇਮਾਨ ਦੱਸਦਾ ਹੈ: “ਜਿਹੜਾ ਬਚਨ ਉੱਤੇ ਚਿੱਤ ਲਾਉਂਦਾ ਹੈ ਉਹ ਦਾ ਭਲਾ ਹੋਵੇਗਾ, ਅਤੇ ਜਿਹੜਾ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ ਉਹ ਧੰਨ ਹੈ! ਜਿਹੜਾ ਬੁੱਧਵਾਨ ਹੈ ਉਹ ਬਿਬੇਕੀ ਕਹਾਉਂਦਾ ਹੈ, ਅਤੇ ਮਿੱਠੇ ਬੋਲਣ ਨਾਲ ਕਾਇਲ ਕਰਨ ਦੀ ਸ਼ਕਤੀ ਵੱਧ ਜਾਂਦੀ ਹੈ। ਬੁੱਧਵਾਨ ਦੇ ਲਈ ਬੁੱਧ ਜੀਉਣ ਦਾ ਸੋਤਾ ਹੈ, ਪਰ ਮੂਰਖਾਂ ਦੀ ਸਿੱਖਿਆ ਮੂਰਖਤਾਈ ਹੀ ਹੈ। ਬੁੱਧਵਾਨ ਦਾ ਮਨ ਉਹ ਦੇ ਮੂੰਹ ਨੂੰ ਸਿਖਾਉਂਦਾ ਹੈ, ਅਤੇ ਉਹ ਦੇ ਬੁੱਲ੍ਹਾਂ ਨੂੰ ਗਿਆਨ ਦਿੰਦਾ ਹੈ।”—ਕਹਾਉਤਾਂ 16:20-23.

ਬੁੱਧ ਸਾਨੂੰ ਸੋਚ-ਸਮਝ ਕੇ ਬੋਲਣ ਵਿਚ ਮਦਦ ਕਰਦੀ ਹੈ ਜਿਸ ਕਰਕੇ ਅਸੀਂ ਆਪਣੀਆਂ ਗੱਲਾਂ ਨਾਲ ਦੂਜਿਆਂ ਨੂੰ ਕਾਇਲ ਕਰ ਸਕਦੇ ਹਾਂ। ਬੁੱਧੀਮਾਨ ਇਨਸਾਨ ਦੂਸਰਿਆਂ ਦੇ ਚੰਗੇ ਗੁਣ ਦੇਖਦਾ ਅਤੇ “ਯਹੋਵਾਹ ਉੱਤੇ ਭਰੋਸਾ” ਰੱਖਦਾ ਹੈ। ਜਦੋਂ ਅਸੀਂ ਦੂਸਰਿਆਂ ਵਿਚ ਚੰਗੇ ਗੁਣ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਉਨ੍ਹਾਂ ਦੀ ਸਿਫ਼ਤ ਕਰਨ ਲਈ ਪ੍ਰੇਰਿਤ ਹੋਵਾਂਗੇ। ਸਾਡੇ ਬੋਲ ਰੁੱਖੇ ਨਹੀਂ ਹੋਣਗੇ, ਸਗੋਂ ਇਨ੍ਹਾਂ ਵਿਚ ਮਿਠਾਸ ਹੋਵੇਗੀ ਜਿਨ੍ਹਾਂ ਨਾਲ ਦੂਸਰੇ ਕਾਇਲ ਹੋਣਗੇ। ਦੂਸਰਿਆਂ ਦੇ ਹਾਲਾਤ ਜਾਣਨ ਨਾਲ ਅਸੀਂ ਸਮਝ ਸਕਾਂਗੇ ਕਿ ਉਹ ਕਿਨ੍ਹਾਂ ਮੁਸ਼ਕਲਾਂ ਵਿੱਚੋਂ ਦੀ ਲੰਘ ਰਹੇ ਹਨ ਅਤੇ ਉਹ ਇਨ੍ਹਾਂ ਦਾ ਕਿਵੇਂ ਸਾਮ੍ਹਣਾ ਕਰ ਰਹੇ ਹਨ।

ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਵੀ ਸੋਚ-ਸਮਝ ਕੇ ਗੱਲ ਕਰਨ ਵਿਚ ਬੁੱਧ ਸਾਡੀ ਮਦਦ ਕਰਦੀ ਹੈ। ਜਦੋਂ ਅਸੀਂ ਦੂਸਰਿਆਂ ਨੂੰ ਪਰਮੇਸ਼ੁਰ ਦੇ ਬਚਨ ਦੀ ਸਿੱਖਿਆ ਦਿੰਦੇ ਹਾਂ, ਤਾਂ ਸਾਡਾ ਮਕਸਦ ਸਿਰਫ਼ ਗਿਆਨ ਦੇਣਾ ਹੀ ਨਹੀਂ ਹੁੰਦਾ। ਸਾਡਾ ਟੀਚਾ ਹੁੰਦਾ ਹੈ ਲੋਕਾਂ ਦੇ ਦਿਲ ਤਕ ਪਹੁੰਚਣਾ। ਇਸ ਲਈ ਜ਼ਰੂਰੀ ਹੈ ਕਿ ਅਸੀਂ ਦੂਸਰਿਆਂ ਨੂੰ ਕਾਇਲ ਕਰਨ ਦੀ ਕਾਬਲੀਅਤ ਪੈਦਾ ਕਰੀਏ। ਤਿਮੋਥਿਉਸ ਦੀ ਨਾਨੀ ਅਤੇ ਮਾਂ ਨੇ ਉਸ ਨੂੰ ਪਰਮੇਸ਼ੁਰ ਦਾ ਬਚਨ ਇੰਨੇ ਵਧੀਆ ਢੰਗ ਨਾਲ ਸਿਖਾਇਆ ਕਿ ਉਸ ਨੇ ਕਾਇਲ ਹੋ ਕੇ ਇਸ ਨੂੰ ‘ਸਤ ਮੰਨਿਆ।’ ਪੌਲੁਸ ਰਸੂਲ ਨੇ ਆਪਣੇ ਸਾਥੀ ਤਿਮੋਥਿਉਸ ਨੂੰ ਹੱਲਾਸ਼ੇਰੀ ਦਿੱਤੀ ਸੀ ਕਿ ਉਹ ਉਨ੍ਹਾਂ ਗੱਲਾਂ ਉੱਤੇ ਚੱਲਦਾ ਰਹੇ।—2 ਤਿਮੋਥਿਉਸ 3:14, 15.

ਕਾਇਲ ਕਰਨ ਦਾ ਮਤਲਬ ਹੈ ਦਲੀਲਾਂ ਦੇ ਕੇ ਜਾਂ ਸਹੀ ਤੇ ਗ਼ਲਤ ਵਿਚ ਫ਼ਰਕ ਸਮਝਾ ਕੇ ਕਿਸੇ ਦੇ ਮਨ ਨੂੰ ਬਦਲਣਾ। ਚੰਗੀਆਂ ਦਲੀਲਾਂ ਦੇ ਕੇ ਕਿਸੇ ਦੇ ਮਨ ਨੂੰ ਬਦਲਣ ਲਈ ਸਾਨੂੰ ਪਹਿਲਾਂ ਉਸ ਦੀ ਸੋਚ, ਰੁਚੀਆਂ, ਹਾਲਾਤਾਂ ਤੇ ਪਿਛੋਕੜ ਨੂੰ ਸਮਝਣਾ ਪਵੇਗਾ। ਪਰ ਅਸੀਂ ਇਹ ਸਭ ਕੁਝ ਕਿੱਦਾਂ ਜਾਣ ਸਕਦੇ ਹਾਂ? ਚੇਲੇ ਯਾਕੂਬ ਨੇ ਦੱਸਿਆ: ‘ਸੁਣਨ ਵਿੱਚ ਕਾਹਲੇ ਅਤੇ ਬੋਲਣ ਵਿੱਚ ਧੀਰੇ ਹੋਵੋ।’ (ਯਾਕੂਬ 1:19) ਸੋ ਅਸੀਂ ਦੂਸਰਿਆਂ ਨੂੰ ਸਵਾਲ ਪੁੱਛ ਕੇ ਅਤੇ ਫਿਰ ਉਨ੍ਹਾਂ ਦੇ ਜਵਾਬਾਂ ਨੂੰ ਧਿਆਨ ਨਾਲ ਸੁਣ ਕੇ ਜਾਣ ਸਕਦੇ ਹਾਂ ਕਿ ਉਨ੍ਹਾਂ ਦੇ ਦਿਲ ਵਿਚ ਕੀ ਹੈ।

ਪੌਲੁਸ ਰਸੂਲ ਦੂਜਿਆਂ ਨੂੰ ਕਾਇਲ ਕਰਨ ਵਿਚ ਮਾਹਰ ਸੀ। (ਰਸੂਲਾਂ ਦੇ ਕਰਤੱਬ 18:4) ਪੌਲੁਸ ਦਾ ਵਿਰੋਧ ਕਰਨ ਵਾਲੇ ਦੇਮੇਤ੍ਰਿਯੁਸ ਨਾਂ ਦੇ ਇਕ ਸੁਨਿਆਰ ਨੇ ਵੀ ਇਹ ਗੱਲ ਮੰਨੀ ਕਿ ਪੌਲੁਸ ਨੇ “ਨਿਰਾ ਅਫ਼ਸੁਸ ਵਿੱਚ ਹੀ ਨਹੀਂ ਸਗੋਂ ਸਾਰੇਕੁ ਅਸਿਯਾ ਵਿੱਚ ਬਹੁਤ ਸਾਰਿਆਂ ਲੋਕਾਂ ਨੂੰ ਸਮਝਾ ਸਮਝੂ ਕੇ” ਯਾਨੀ ਕਾਇਲ ਕਰ ਕੇ ਉਨ੍ਹਾਂ ਦਾ ਮਨ ਬਦਲ ਦਿੱਤਾ ਸੀ। (ਰਸੂਲਾਂ ਦੇ ਕਰਤੱਬ 19:26) ਕੀ ਪੌਲੁਸ ਨੇ ਪ੍ਰਚਾਰ ਦੇ ਕੰਮ ਵਿਚ ਮਿਲੀ ਕਾਮਯਾਬੀ ਦਾ ਸਿਹਰਾ ਆਪਣੇ ਸਿਰ ਲਿਆ? ਨਹੀਂ। ਉਹ ਮੰਨਦਾ ਸੀ ਕਿ ਉਸ ਦੇ ਪ੍ਰਚਾਰ ਦਾ ਕੰਮ ਪਰਮੇਸ਼ੁਰ ਦੀ ‘ਆਤਮਾ ਅਤੇ ਸਮਰੱਥਾ ਦਾ ਪਰਮਾਣ’ ਸੀ। (1 ਕੁਰਿੰਥੀਆਂ 2:4, 5) ਯਹੋਵਾਹ ਸਾਨੂੰ ਵੀ ਪਵਿੱਤਰ ਆਤਮਾ ਦਿੰਦਾ ਹੈ। ਕਿਉਂਕਿ ਅਸੀਂ ਯਹੋਵਾਹ ਉੱਤੇ ਭਰੋਸਾ ਰੱਖਦੇ ਹਾਂ, ਇਸ ਲਈ ਸਾਨੂੰ ਪੂਰਾ ਯਕੀਨ ਹੈ ਕਿ ਉਹ ਪ੍ਰਚਾਰ ਵਿਚ ਸੋਚ-ਸਮਝ ਕੇ ਗੱਲ ਕਰਨ ਵਿਚ ਸਾਡੀ ਮਦਦ ਕਰੇਗਾ ਤਾਂਕਿ ਅਸੀਂ ਦੂਜਿਆਂ ਨੂੰ ਕਾਇਲ ਕਰ ਸਕੀਏ।

ਬੁੱਧੀਮਾਨ ਇਨਸਾਨ ਲਈ ਬੁੱਧ “ਜੀਉਣ” ਦਾ ਸੋਮਾ ਹੈ। ਪਰ ਮੂਰਖਾਂ ਬਾਰੇ ਕੀ ਕਿਹਾ ਜਾ ਸਕਦਾ ਹੈ? ਉਹ ‘ਬੁੱਧ ਅਤੇ ਸਿੱਖਿਆ ਨੂੰ ਤੁੱਛ ਜਾਣਦੇ ਹਨ।’ (ਕਹਾਉਤਾਂ 1:7) ਉਨ੍ਹਾਂ ਨੂੰ ਯਹੋਵਾਹ ਦੀ ਸਿੱਖਿਆ ਜਾਂ ਅਨੁਸ਼ਾਸਨ ਨੂੰ ਰੱਦ ਕਰਨ ਦੇ ਕਿਹੜੇ ਨਤੀਜੇ ਭੁਗਤਣੇ ਪੈਂਦੇ ਹਨ? ਜਿਵੇਂ ਉੱਪਰ ਦੱਸਿਆ ਗਿਆ ਹੈ, ਸੁਲੇਮਾਨ ਨੇ ਕਿਹਾ: “ਮੂਰਖਾਂ ਦੀ ਸਿੱਖਿਆ ਮੂਰਖਤਾਈ ਹੀ ਹੈ।” (ਕਹਾਉਤਾਂ 16:22) ਉਨ੍ਹਾਂ ਨੂੰ ਹੋਰ ਅਨੁਸ਼ਾਸਨ ਮਿਲਦਾ ਹੈ ਜੋ ਅਕਸਰ ਸਜ਼ਾ ਦੇ ਰੂਪ ਵਿਚ ਹੁੰਦਾ ਹੈ। ਮੂਰਖ ਮੁਸੀਬਤਾਂ, ਨਮੋਸ਼ੀ, ਬੀਮਾਰੀਆਂ, ਇੱਥੋਂ ਤਕ ਕਿ ਅਣਿਆਈ ਮੌਤ ਦਾ ਵੀ ਸ਼ਿਕਾਰ ਹੁੰਦੇ ਹਨ।

ਸਾਡੀ ਬੋਲੀ ਉੱਤੇ ਬੁੱਧ ਦੇ ਚੰਗੇ ਅਸਰ ਬਾਰੇ ਦੱਸਦੇ ਹੋਏ ਰਾਜਾ ਸੁਲੇਮਾਨ ਨੇ ਕਿਹਾ: “ਸ਼ੁਭ ਬਚਨ ਮਖੀਰ ਦੀ ਛੱਲੀ ਵਾਂਙੁ ਹਨ, ਓਹ ਜੀ ਨੂੰ ਮਿੱਠੇ ਲੱਗਦੇ ਅਤੇ ਹੱਡੀਆਂ ਨੂੰ ਸਿਹਤ ਦਿੰਦੇ ਹਨ।” (ਕਹਾਉਤਾਂ 16:24) ਸ਼ਹਿਦ ਮਿੱਠਾ ਹੁੰਦਾ ਹੈ ਤੇ ਇਸ ਨੂੰ ਖਾ ਕੇ ਤਾਜ਼ਗੀ ਮਿਲਦੀ ਹੈ। ਇਸੇ ਤਰ੍ਹਾਂ ਮਿੱਠੇ ਬੋਲਾਂ ਤੋਂ ਦੂਸਰਿਆਂ ਨੂੰ ਹੌਸਲਾ ਤੇ ਤਾਜ਼ਗੀ ਮਿਲਦੀ ਹੈ। ਸ਼ਹਿਦ ਸਿਹਤ ਲਈ ਵੀ ਚੰਗਾ ਹੁੰਦਾ ਹੈ ਤੇ ਕਈ ਰੋਗਾਂ ਦੇ ਇਲਾਜ ਲਈ ਵਰਤਿਆ ਜਾਂਦਾ ਹੈ। ਇਸੇ ਤਰ੍ਹਾਂ ਚੰਗੇ ਬੋਲ ਸਾਡੀ ਅਧਿਆਤਮਿਕ ਸਿਹਤ ਲਈ ਫ਼ਾਇਦੇਮੰਦ ਸਾਬਤ ਹੁੰਦੇ ਹਨ।—ਕਹਾਉਤਾਂ 24:13, 14.

‘ਸਿੱਧੇ ਜਾਪਦੇ ਰਾਹ’ ਤੋਂ ਖ਼ਬਰਦਾਰ ਰਹੋ

ਸੁਲੇਮਾਨ ਨੇ ਕਿਹਾ: “ਇੱਕ ਅਜਿਹਾ ਰਾਹ ਹੈ ਜੋ ਮਨੁੱਖ ਨੂੰ ਸਿੱਧਾ ਜਾਪਦਾ ਹੈ, ਪਰ ਉਹ ਦੇ ਅੰਤ ਵਿੱਚ ਮੌਤ ਦੇ ਰਾਹ ਹਨ।” (ਕਹਾਉਤਾਂ 16:25) ਇੱਥੇ ਸਾਨੂੰ ਪਰਮੇਸ਼ੁਰੀ ਕਾਨੂੰਨ ਤੋਂ ਉਲਟ ਚੱਲਣ ਅਤੇ ਗ਼ਲਤ ਦਲੀਲਾਂ ਤੋਂ ਖ਼ਬਰਦਾਰ ਕੀਤਾ ਗਿਆ ਹੈ। ਸ਼ਾਇਦ ਕੋਈ ਗੱਲ ਸਾਨੂੰ ਸਹੀ ਲੱਗੇ, ਪਰ ਇਹ ਪਰਮੇਸ਼ੁਰ ਦੇ ਬਚਨ ਵਿਚ ਦੱਸੇ ਧਰਮੀ ਅਸੂਲਾਂ ਦੇ ਖ਼ਿਲਾਫ਼ ਹੋ ਸਕਦੀ ਹੈ। ਸ਼ਤਾਨ ਵੀ ਗ਼ਲਤ ਰਾਹ ਨੂੰ ਸਹੀ ਦਰਸਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੈ ਤਾਂਕਿ ਅਸੀਂ ਉਸ ਰਾਹ ਤੇ ਚੱਲਦੇ ਜਾਈਏ ਜੋ ਸਾਨੂੰ ਵਿਨਾਸ਼ ਵੱਲ ਲੈ ਜਾਵੇਗਾ।

ਹੀਰੇ-ਮੋਤੀਆਂ ਦੀ ਖੋਜ ਕਰੋ

(ਕਹਾਉਤਾਂ 15:15) ਮਸਕੀਨ ਦੇ ਸੱਭੇ ਦਿਨ ਬੁਰੇ ਹੁੰਦੇ ਹਨ, ਪਰ ਚੰਗੇ ਦਿਲ ਵਾਲਾ ਸਦਾ ਦਾਉਤਾਂ ਉਡਾਉਂਦਾ ਹੈ।

g1/14 16

ਕੀ ਤੁਸੀਂ ‘ਸਦਾ ਦਾਉਤਾਂ ਉਡਾਉਂਦੇ ਹੋ’?

“ਮਸਕੀਨ ਦੇ ਸੱਭੇ ਦਿਨ ਬੁਰੇ ਹੁੰਦੇ ਹਨ, ਪਰ ਚੰਗੇ ਦਿਲ ਵਾਲਾ ਸਦਾ ਦਾਉਤਾਂ ਉਡਾਉਂਦਾ ਹੈ।”—ਕਹਾਉਤਾਂ 15:15.

ਇਨ੍ਹਾਂ ਸ਼ਬਦਾਂ ਦਾ ਕੀ ਮਤਲਬ ਹੈ? ਇਹ ਇਨਸਾਨ ਦੇ ਦਿਲ ਅਤੇ ਮਨ ਦੀ ਹਾਲਤ ਬਾਰੇ ਦੱਸਦੇ ਹਨ। ਜਿਹੜਾ ਇਨਸਾਨ ਜ਼ਿੰਦਗੀ ਵਿਚ ਆਉਣ ਵਾਲੀਆਂ ਮੁਸ਼ਕਲਾਂ ਵੱਲ ਹੀ ਧਿਆਨ ਲਾਈ ਰੱਖਦਾ ਹੈ, ਉਸ ਦੇ “ਸੱਭੇ ਦਿਨ ਬੁਰੇ ਹੁੰਦੇ ਹਨ” ਯਾਨੀ ਨਿਰਾਸ਼ਾ ਨਾਲ ਭਰੇ ਹੁੰਦੇ ਹਨ। ਦੂਜੇ ਪਾਸੇ, “ਚੰਗੇ ਦਿਲ ਵਾਲਾ” ਯਾਨੀ ਚੰਗੀਆਂ ਗੱਲਾਂ ਵੱਲ ਧਿਆਨ ਦੇਣ ਵਾਲਾ ਇਨਸਾਨ “ਦਾਉਤਾਂ ਉਡਾਉਂਦਾ ਹੈ।” ਇਸ ਦਾ ਮਤਲਬ ਹੈ ਕਿ ਉਸ ਦੀ ਜ਼ਿੰਦਗੀ ਵਿਚ ਖ਼ੁਸ਼ੀ ਹੁੰਦੀ ਹੈ।

ਸਾਨੂੰ ਸਾਰਿਆਂ ਨੂੰ ਜ਼ਿੰਦਗੀ ਵਿਚ ਮੁਸ਼ਕਲਾਂ ਆਉਂਦੀਆਂ ਹਨ ਜੋ ਸਾਡੀ ਖ਼ੁਸ਼ੀ ਖੋਹ ਸਕਦੀਆਂ ਹਨ। ਫਿਰ ਵੀ ਮੁਸ਼ਕਲਾਂ ਦੇ ਬਾਵਜੂਦ ਅਸੀਂ ਖ਼ੁਸ਼ ਰਹਿਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਧਿਆਨ ਦਿਓ ਕਿ ਬਾਈਬਲ ਇਸ ਬਾਰੇ ਕੀ ਸਲਾਹ ਦਿੰਦੀ ਹੈ।

• ਕੱਲ੍ਹ ਦੀ ਚਿੰਤਾ ਦੇ ਬੋਝ ਹੇਠ ਅੱਜ ਨਾ ਦੱਬੇ ਜਾਓ। ਯਿਸੂ ਮਸੀਹ ਨੇ ਕਿਹਾ ਸੀ: “ਕਦੇ ਵੀ ਕੱਲ੍ਹ ਦੀ ਚਿੰਤਾ ਨਾ ਕਰੋ, ਕਿਉਂਕਿ ਕੱਲ੍ਹ ਦੀਆਂ ਆਪਣੀਆਂ ਚਿੰਤਾਵਾਂ ਹੋਣਗੀਆਂ। ਅੱਜ ਦੀਆਂ ਪਰੇਸ਼ਾਨੀਆਂ ਅੱਜ ਲਈ ਬਹੁਤ ਹਨ।”—ਮੱਤੀ 6:34.

• ਆਪਣੀ ਜ਼ਿੰਦਗੀ ਵਿਚ ਹੋ ਰਹੀਆਂ ਚੰਗੀਆਂ ਗੱਲਾਂ ਵੱਲ ਧਿਆਨ ਦਿਓ। ਜਦੋਂ ਤੁਸੀਂ ਨਿਰਾਸ਼ ਹੁੰਦੇ ਹੋ, ਤਾਂ ਕਿਉਂ ਨਾ ਉਨ੍ਹਾਂ ਚੰਗੀਆਂ ਗੱਲਾਂ ਨੂੰ ਲਿਖ ਲਓ ਤੇ ਉਨ੍ਹਾਂ ਬਾਰੇ ਸੋਚੋ? ਨਾਲੇ ਪਿਛਲੀਆਂ ਗ਼ਲਤੀਆਂ ਜਾਂ ਬੁਰੇ ਕੰਮਾਂ ਬਾਰੇ ਸੋਚਦੇ ਨਾ ਰਹੋ। ਉਨ੍ਹਾਂ ਤੋਂ ਕੁਝ ਸਿੱਖੋ ਤੇ ਅੱਗੇ ਵਧੋ। ਇਕ ਡ੍ਰਾਈਵਰ ਦੀ ਰੀਸ ਕਰੋ ਜੋ ਸ਼ੀਸ਼ੇ ਵਿੱਚੋਂ ਪਿੱਛੇ ਦੇਖਦਾ ਤਾਂ ਹੈ, ਪਰ ਦੇਖਦਾ ਨਹੀਂ ਰਹਿੰਦਾ। ਇਹ ਵੀ ਯਾਦ ਰੱਖੋ ਕਿ ਪਰਮੇਸ਼ੁਰ ਸਾਡੀਆਂ ਗ਼ਲਤੀਆਂ ਮਾਫ਼ ਕਰਦਾ ਹੈ।—ਜ਼ਬੂਰਾਂ ਦੀ ਪੋਥੀ 130:4.

• ਜਦੋਂ ਤੁਸੀਂ ਬਹੁਤ ਪਰੇਸ਼ਾਨ ਹੁੰਦੇ ਹੋ, ਤਾਂ ਕਿਉਂ ਨਾ ਕਿਸੇ ਨਾਲ ਗੱਲ ਕਰੋ ਜੋ ਤੁਹਾਡੀ ਉਦਾਸੀ ਦੂਰ ਕਰ ਸਕਦਾ ਹੈ ਤੇ ਤੁਹਾਨੂੰ ਹੌਸਲਾ ਦੇ ਸਕਦਾ ਹੈ? ਕਹਾਉਤਾਂ 12:25 ਵਿਚ ਲਿਖਿਆ ਹੈ: “ਮਨੁੱਖ ਦੇ ਦਿਲ ਵਿੱਚ ਚਿੰਤਾ ਉਹ ਨੂੰ ਝੁਕਾ ਦਿੰਦੀ ਹੈ, ਪਰ ਚੰਗਾ ਬਚਨ ਉਹ ਨੂੰ ਅਨੰਦ ਕਰ ਦਿੰਦਾ ਹੈ।” ਤੁਸੀਂ ਆਪਣੇ ਘਰ ਦੇ ਕਿਸੇ ਜੀਅ ਜਾਂ ਕਿਸੇ ਚੰਗੇ ਦੋਸਤ ਨਾਲ ਗੱਲ ਕਰ ਸਕਦੇ ਹੋ ਜੋ ਨਾ ਤਾਂ ਦੂਜਿਆਂ ਵਿਚ ਨੁਕਸ ਕੱਢਦਾ ਹੈ ਤੇ ਨਾ ਹੀ ਆਪ ਨਿਰਾਸ਼ ਰਹਿੰਦਾ ਹੈ, ਸਗੋਂ “ਹਰ ਵੇਲੇ ਪ੍ਰੇਮ ਕਰਦਾ ਹੈ।” (ਕਹਾਉਤਾਂ 17:17) ਉਸ ਦੇ ‘ਚੰਗੇ ਬਚਨ’ ਤੋਂ ਤੁਹਾਨੂੰ ਹੌਸਲਾ ਮਿਲ ਸਕਦਾ ਹੈ।

ਬਾਈਬਲ ਦੀਆਂ ਵਧੀਆ ਸਲਾਹਾਂ ਨੇ ਕਈ ਲੋਕਾਂ ਦੀ ਮਦਦ ਕੀਤੀ ਹੈ ਕਿ ਉਹ ਮੁਸ਼ਕਲਾਂ ਦੇ ਬਾਵਜੂਦ ਖ਼ੁਸ਼ ਰਹਿਣ। ਉਮੀਦ ਹੈ ਕਿ ਇਹ ਸਲਾਹਾਂ ਤੁਹਾਡੀ ਵੀ ਮਦਦ ਕਰਨਗੀਆਂ।

(ਕਹਾਉਤਾਂ 16:4) ਯਹੋਵਾਹ ਨੇ ਸਾਰੀਆਂ ਵਸਤਾਂ ਖਾਸ ਪਰੋਜਨ ਲਈ ਬਣਾਈਆਂ, ਹਾਂ, ਦੁਸ਼ਟ ਨੂੰ ਵੀ ਬਿਪਤਾ ਦੇ ਦਿਨ ਲਈ।

w07 5/15 18-19

“ਤੇਰੇ ਮਨੋਰਥ ਪੂਰੇ ਹੋਣਗੇ”

ਆਪਣੇ ਆਪ ਨਾਲ ਪਿਆਰ ਹੋਣ ਕਾਰਨ ਅਸੀਂ ਗ਼ਲਤੀਆਂ ਕਰ ਕੇ ਸਫ਼ਾਈ ਪੇਸ਼ ਕਰਦੇ ਹਾਂ, ਆਪਣੀਆਂ ਮਾੜੀਆਂ ਆਦਤਾਂ ਲੁਕਾਉਂਦੇ ਹਾਂ ਅਤੇ ਸਾਨੂੰ ਆਪਣੀਆਂ ਕਮਜ਼ੋਰੀਆਂ ਦਿਖਾਈ ਨਹੀਂ ਦਿੰਦੀਆਂ। ਪਰ ਯਹੋਵਾਹ ਨੂੰ ਅਸੀਂ ਧੋਖਾ ਨਹੀਂ ਦੇ ਸਕਦੇ ਕਿਉਂਕਿ ਉਹ ਰੂਹਾਂ ਨੂੰ ਜਾਂਚਦਾ ਹੈ। ਇੱਥੇ ਰੂਹ ਦਾ ਮਤਲਬ ਹੈ ਇਨਸਾਨ ਦਾ ਸੁਭਾਅ ਜਾਂ ਰਵੱਈਆ। ਸਾਡੀਆਂ ਸੋਚਾਂ ਅਤੇ ਜਜ਼ਬਾਤਾਂ ਦਾ ਸਾਡੇ ਸੁਭਾਅ ਉੱਤੇ ਬਹੁਤ ਅਸਰ ਪੈਂਦਾ ਹੈ। “ਮਨਾਂ ਦਾ ਪਰਖਣ ਵਾਲਾ” ਸਾਡੇ ਸੁਭਾਅ ਨੂੰ ਪਰਖਦਾ ਹੈ ਅਤੇ ਇਹ ਕਰਨ ਵੇਲੇ ਉਹ ਕਿਸੇ ਨਾਲ ਪੱਖਪਾਤ ਨਹੀਂ ਕਰਦਾ। ਇਸ ਲਈ ਆਪਣੇ ਸੁਭਾਅ ਜਾਂ ਰਵੱਈਏ ਦੀ ਰਾਖੀ ਕਰਨੀ ਸਮਝਦਾਰੀ ਹੈ।

“ਆਪਣੇ ਕੰਮਾਂ ਨੂੰ ਯਹੋਵਾਹ ਉੱਤੇ ਛੱਡ ਦੇਹ”

ਯੋਜਨਾਵਾਂ ਬਣਾਉਣ ਵੇਲੇ ਸਾਨੂੰ ਬਹੁਤ ਸੋਚਣਾ-ਵਿਚਾਰਨਾ ਪੈਂਦਾ ਹੈ। ਯੋਜਨਾ ਬਣਾਉਣ ਤੋਂ ਬਾਅਦ ਉਸ ਅਨੁਸਾਰ ਕੰਮ ਕੀਤਾ ਜਾਂਦਾ ਹੈ। ਆਪਣੀਆਂ ਯੋਜਨਾਵਾਂ ਵਿਚ ਕਾਮਯਾਬ ਹੋਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ? ਸੁਲੇਮਾਨ ਨੇ ਕਿਹਾ: “ਆਪਣੇ ਕੰਮਾਂ ਨੂੰ ਯਹੋਵਾਹ ਉੱਤੇ ਛੱਡ ਦੇਹ, ਤਾਂ ਤੇਰੇ ਮਨੋਰਥ ਪੂਰੇ ਹੋਣਗੇ।” (ਕਹਾਉਤਾਂ 16:3) ਆਪਣੇ ਕੰਮ ਯਹੋਵਾਹ ਉੱਤੇ ਛੱਡਣ ਦਾ ਮਤਲਬ ਹੈ ਕਿ ਅਸੀਂ ਉਸ ਉੱਤੇ ਭਰੋਸਾ ਰੱਖੀਏ, ਉਸ ਦੇ ਅਧੀਨ ਹੋਈਏ ਅਤੇ ਆਪਣਾ ਭਾਰ ਉਸ ਉੱਤੇ ਸੁੱਟੀਏ। ਜ਼ਬੂਰਾਂ ਦੇ ਲਿਖਾਰੀ ਨੇ ਇਕ ਗਾਣੇ ਵਿਚ ਕਿਹਾ: “ਆਪਣਾ ਰਾਹ ਯਹੋਵਾਹ ਦੇ ਗੋਚਰਾ ਕਰ, ਅਤੇ ਉਸ ਉੱਤੇ ਭਰੋਸਾ ਰੱਖ ਅਤੇ ਉਹ ਪੂਰਿਆਂ ਕਰੇਗਾ।”—ਜ਼ਬੂਰਾਂ ਦੀ ਪੋਥੀ 37:5.

ਪਰ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਯੋਜਨਾਵਾਂ ਸਫ਼ਲ ਹੋਣ, ਤਾਂ ਸਾਨੂੰ ਪਰਮੇਸ਼ੁਰ ਦੇ ਬਚਨ ਦੇ ਅਨੁਸਾਰ ਚੱਲਣਾ ਚਾਹੀਦਾ ਹੈ। ਇਨ੍ਹਾਂ ਯੋਜਨਾਵਾਂ ਦਾ ਮੰਤਵ ਵੀ ਸਹੀ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਸਾਨੂੰ ਯਹੋਵਾਹ ਨੂੰ ਮਦਦ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਬਾਈਬਲ ਵਿਚ ਦਿੱਤੀ ਸਲਾਹ ਉੱਤੇ ਦਿਲੋਂ ਚੱਲਣਾ ਚਾਹੀਦਾ ਹੈ। ਜਦੋਂ ਅਸੀਂ ਮੁਸ਼ਕਲਾਂ ਵਿਚ ਹੁੰਦੇ ਹਾਂ, ਸਾਨੂੰ ਉਦੋਂ ਖ਼ਾਸ ਤੌਰ ਤੇ ‘ਆਪਣਾ ਭਾਰ ਯਹੋਵਾਹ ਉੱਤੇ ਸੁੱਟਣਾ’ ਚਾਹੀਦਾ ਹੈ ਕਿਉਂਕਿ ‘ਉਹ ਸਾਨੂੰ ਸੰਭਾਲੇਗਾ।’ ਯਹੋਵਾਹ “ਧਰਮੀ ਨੂੰ ਕਦੇ ਡੋਲਣ ਨਾ ਦੇਵੇਗਾ।”—ਜ਼ਬੂਰਾਂ ਦੀ ਪੋਥੀ 55:22.

“ਯਹੋਵਾਹ ਨੇ ਸਾਰੀਆਂ ਵਸਤਾਂ ਖਾਸ ਪਰੋਜਨ ਲਈ ਬਣਾਈਆਂ”

ਆਪਣੇ ਕੰਮ ਯਹੋਵਾਹ ਉੱਤੇ ਛੱਡ ਦੇਣ ਦਾ ਕੀ ਫ਼ਾਇਦਾ ਹੋਵੇਗਾ? ਰਾਜਾ ਸੁਲੇਮਾਨ ਨੇ ਕਿਹਾ: “ਯਹੋਵਾਹ ਨੇ ਸਾਰੀਆਂ ਵਸਤਾਂ ਖਾਸ ਪਰੋਜਨ [ਯਾਨੀ ਮਕਸਦ] ਲਈ ਬਣਾਈਆਂ।” (ਕਹਾਉਤਾਂ 16:4ੳ) ਦੁਨੀਆਂ ਦੇ ਸਿਰਜਣਹਾਰ ਦੇ ਹਰ ਕੰਮ ਦਾ ਇਕ ਮਕਸਦ ਹੁੰਦਾ ਹੈ। ਜਦੋਂ ਅਸੀਂ ਆਪਣੇ ਕੰਮ ਯਹੋਵਾਹ ਉੱਤੇ ਛੱਡ ਦਿੰਦੇ ਹਾਂ, ਤਾਂ ਸਾਡੀਆਂ ਜ਼ਿੰਦਗੀਆਂ ਮਕਸਦ ਵਾਲੇ ਕੰਮਾਂ ਨਾਲ ਭਰ ਜਾਂਦੀਆਂ ਹਨ। ਇਹ ਐਵੇਂ ਵਿਅਰਥ ਨਹੀਂ ਜਾਂਦੀਆਂ। ਯਹੋਵਾਹ ਨੇ ਧਰਤੀ ਅਤੇ ਇਨਸਾਨ ਨੂੰ ਹਮੇਸ਼ਾ ਰਹਿਣ ਦੇ ਮਕਸਦ ਨਾਲ ਬਣਾਇਆ ਹੈ। (ਅਫ਼ਸੀਆਂ 3:11) ਉਸ ਨੇ ਧਰਤੀ ਨੂੰ “ਵੱਸਣ ਲਈ ਸਾਜਿਆ।” (ਯਸਾਯਾਹ 45:18) ਇਸ ਤੋਂ ਇਲਾਵਾ, ਇਨਸਾਨ ਲਈ ਪਰਮੇਸ਼ੁਰ ਦਾ ਜੋ ਮਕਸਦ ਹੈ, ਉਹ ਜ਼ਰੂਰ ਪੂਰਾ ਹੋਵੇਗਾ। (ਉਤਪਤ 1:28) ਜੋ ਇਨਸਾਨ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਦਾ ਹੈ, ਉਹ ਸਦਾ ਦੀ ਜ਼ਿੰਦਗੀ ਜੀਣ ਦੀ ਉਮੀਦ ਰੱਖਦਾ ਹੈ ਅਤੇ ਉਸ ਦੀ ਜ਼ਿੰਦਗੀ ਦਾ ਹਮੇਸ਼ਾ ਮਕਸਦ ਹੋਵੇਗਾ।

ਯਹੋਵਾਹ ਨੇ “ਦੁਸ਼ਟ ਨੂੰ ਵੀ ਬਿਪਤਾ ਦੇ ਦਿਨ ਲਈ” ਬਣਾਇਆ ਹੈ। (ਕਹਾਉਤਾਂ 16:4ਅ) ਲੋਕ ਦੁਸ਼ਟ ਆਪੇ ਬਣਦੇ ਹਨ, ਨਾ ਕਿ ਪਰਮੇਸ਼ੁਰ ਉਨ੍ਹਾਂ ਨੂੰ ਬਣਾਉਂਦਾ ਹੈ ਕਿਉਂਕਿ “ਉਸ ਦੀ ਕਰਨੀ ਪੂਰੀ ਹੈ।” (ਬਿਵਸਥਾ ਸਾਰ 32:4) ਪਰ ਉਸ ਨੇ ਉਨ੍ਹਾਂ ਨੂੰ ਉਦੋਂ ਤਕ ਜੀਉਂਦੇ ਰਹਿਣ ਦਿੱਤਾ ਹੈ ਜਦੋਂ ਤਕ ਉਹ ਉਨ੍ਹਾਂ ਨੂੰ ਢੁਕਵੇਂ ਸਮੇਂ ਤੇ ਉਨ੍ਹਾਂ ਦੇ ਮਾੜੇ ਕੰਮਾਂ ਦੀ ਸਜ਼ਾ ਨਹੀਂ ਦਿੰਦਾ। ਉਦਾਹਰਣ ਲਈ, ਯਹੋਵਾਹ ਨੇ ਮਿਸਰ ਦੇ ਫਿਰਊਨ ਨੂੰ ਕਿਹਾ ਸੀ: “ਮੈਂ ਤੈਨੂੰ ਏਸ ਕਰਕੇ ਘਲਿਆਰਿਆ ਅਤੇ ਏਸ ਕਰਕੇ ਤੈਨੂੰ ਆਪਣਾ ਬਲ ਵਿਖਾਇਆ ਤਾਂ ਜੋ ਮੇਰਾ ਨਾਮ ਸਾਰੀ ਧਰਤੀ ਵਿੱਚ ਪਰਗਟ ਹੋ ਜਾਵੇ।” (ਕੂਚ 9:16) ਮਿਸਰ ਉੱਤੇ ਆਈਆਂ ਦਸ ਬਵਾਂ ਅਤੇ ਲਾਲ ਸਮੁੰਦਰ ਵਿਚ ਫਿਰਊਨ ਅਤੇ ਉਸ ਦੀ ਫ਼ੌਜ ਦਾ ਖ਼ਾਤਮਾ ਯਹੋਵਾਹ ਦੀ ਅਸੀਮ ਤਾਕਤ ਦਾ ਸਬੂਤ ਸੀ।

ਯਹੋਵਾਹ ਹਾਲਾਤਾਂ ਨੂੰ ਅਜਿਹੇ ਤਰੀਕੇ ਨਾਲ ਵਰਤ ਸਕਦਾ ਹੈ ਕਿ ਦੁਸ਼ਟ ਅਣਜਾਣੇ ਵਿਚ ਉਸ ਦੇ ਮਕਸਦ ਨੂੰ ਪੂਰਾ ਕਰਨ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ ਸੀ: “ਸੱਚ ਮੁੱਚ ਆਦਮੀ ਦਾ ਗੁੱਸਾ ਤੇਰੀ [ਯਹੋਵਾਹ ਦੀ] ਸਲਾਹਤ ਕਰਾਵੇਗਾ, ਅਤੇ ਗੁੱਸੇ ਦੇ ਬਕੀਏ ਨਾਲ ਤੂੰ ਕਮਰ ਕੱਸੇਂਗਾ।” (ਜ਼ਬੂਰਾਂ ਦੀ ਪੋਥੀ 76:10) ਯਹੋਵਾਹ ਆਪਣੇ ਸੇਵਕਾਂ ਨੂੰ ਤਾੜਨਾ ਅਤੇ ਸਿਖਲਾਈ ਦੇਣ ਲਈ ਆਪਣੇ ਵੈਰੀਆਂ ਨੂੰ ਇਕ ਹੱਦ ਤਕ ਉਨ੍ਹਾਂ ਉੱਤੇ ਗੁੱਸਾ ਕੱਢਣ ਦੀ ਇਜਾਜ਼ਤ ਦਿੰਦਾ ਹੈ। ਵੈਰੀਆਂ ਦਾ ਗੁੱਸਾ ਹੱਦ ਪਾਰ ਕਰ ਜਾਣ ਤੇ ਯਹੋਵਾਹ ਦਖ਼ਲਅੰਦਾਜ਼ੀ ਕਰਦਾ ਹੈ।

ਯਹੋਵਾਹ ਨਿਮਰ ਲੋਕਾਂ ਨੂੰ ਸੰਭਾਲਦਾ ਹੈ। ਪਰ ਉਹ ਘਮੰਡੀ ਤੇ ਆਕੜਖ਼ੋਰ ਲੋਕਾਂ ਨਾਲ ਕਿਵੇਂ ਪੇਸ਼ ਆਉਂਦਾ ਹੈ? ਰਾਜਾ ਸੁਲੇਮਾਨ ਨੇ ਕਿਹਾ: “ਹਰੇਕ ਜਿਹ ਦੇ ਮਨ ਵਿੱਚ ਹੰਕਾਰ ਹੈ ਉਸ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ, ਪੱਕ ਮੰਨੋ ਉਹ ਬਿਨਾ ਡੰਨ ਨਾ ਛੁੱਟੇਗਾ।” (ਕਹਾਉਤਾਂ 16:5) ਜਿਨ੍ਹਾਂ ਦੇ “ਮਨ ਵਿੱਚ ਹੰਕਾਰ” ਹੈ, ਭਾਵੇਂ ਉਹ ਇਕ-ਦੂਜੇ ਦੀ ਕਿੰਨੀ ਹੀ ਹਿਮਾਇਤ ਕਿਉਂ ਨਾ ਕਰਨ, ਪਰ ਇਕ ਦਿਨ ਉਨ੍ਹਾਂ ਨੂੰ ਸਜ਼ਾ ਜ਼ਰੂਰ ਮਿਲਦੀ ਹੈ। ਇਸ ਲਈ ਆਪਣੇ ਅੰਦਰ ਨਿਮਰਤਾ ਪੈਦਾ ਕਰਨੀ ਸਮਝਦਾਰੀ ਹੈ, ਭਾਵੇਂ ਅਸੀਂ ਜਿੰਨੇ ਮਰਜ਼ੀ ਗਿਆਨਵਾਨ ਹੋਈਏ ਜਾਂ ਕਲੀਸਿਯਾ ਵਿਚ ਜੋ ਮਰਜ਼ੀ ਸਨਮਾਨ ਸਾਨੂੰ ਮਿਲੇ ਹੋਣ।

“ਯਹੋਵਾਹ ਦਾ ਭੈ”

ਪਾਪੀ ਪੈਦਾ ਹੋਣ ਕਰਕੇ ਸਾਡੇ ਤੋਂ ਗ਼ਲਤੀਆਂ ਹੋ ਹੀ ਜਾਂਦੀਆਂ ਹਨ। (ਰੋਮੀਆਂ 3:23; 5:12) ਅਸੀਂ ਅਜਿਹੀਆਂ ਯੋਜਨਾਵਾਂ ਬਣਾਉਣ ਤੋਂ ਕਿਵੇਂ ਬਚ ਸਕਦੇ ਹਾਂ ਜੋ ਸਾਨੂੰ ਗ਼ਲਤ ਰਾਹੇ ਲੈ ਜਾ ਸਕਦੀਆਂ ਹਨ? ਕਹਾਉਤਾਂ 16:6 ਵਿਚ ਕਿਹਾ ਹੈ: “ਦਯਾ ਅਤੇ ਸਚਿਆਈ ਨਾਲ ਕੁਧਰਮ ਢੱਕਿਆ ਜਾਂਦਾ ਹੈ, ਅਤੇ ਯਹੋਵਾਹ ਦਾ ਭੈ ਮੰਨਣ ਕਰਕੇ ਲੋਕ ਬੁਰਿਆਈ ਤੋਂ ਪਰੇ ਰਹਿੰਦੇ ਹਨ।” ਭਾਵੇਂ ਯਹੋਵਾਹ ਦਇਆ ਅਤੇ ਸੱਚਾਈ ਕਰਕੇ ਸਾਡੇ ਪਾਪ ਮਾਫ਼ ਕਰ ਦਿੰਦਾ ਹੈ, ਪਰ ਉਸ ਦਾ ਭੈ ਸਾਨੂੰ ਪਾਪ ਕਰਦੇ ਰਹਿਣ ਤੋਂ ਰੋਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਨਾਲ ਪਿਆਰ ਕਰਨ ਅਤੇ ਉਸ ਦੀ ਦਇਆ ਦੀ ਕਦਰ ਕਰਨ ਦੇ ਨਾਲ-ਨਾਲ ਉਸ ਨੂੰ ਨਾਰਾਜ਼ ਕਰਨ ਤੋਂ ਡਰੀਏ ਵੀ।

ਜਦੋਂ ਸਾਡੇ ਮਨ ਵਿਚ ਪਰਮੇਸ਼ੁਰ ਦੀ ਅਥਾਹ ਤਾਕਤ ਲਈ ਗਹਿਰੀ ਸ਼ਰਧਾ ਪੈਦਾ ਹੁੰਦੀ ਹੈ, ਤਾਂ ਸਾਡੇ ਅੰਦਰ ਆਪਣੇ ਆਪ ਉਸ ਦਾ ਡਰ ਵੀ ਆ ਜਾਂਦਾ ਹੈ। ਜ਼ਰਾ ਸ੍ਰਿਸ਼ਟੀ ਦੀਆਂ ਚੀਜ਼ਾਂ ਤੋਂ ਨਜ਼ਰ ਆਉਂਦੀ ਉਸ ਦੀ ਤਾਕਤ ਬਾਰੇ ਸੋਚੋ! ਜਦੋਂ ਅੱਯੂਬ ਨੂੰ ਸ੍ਰਿਸ਼ਟੀ ਦੀਆਂ ਉਦਾਹਰਣਾਂ ਦੇ ਕੇ ਪਰਮੇਸ਼ੁਰ ਦੀ ਤਾਕਤ ਬਾਰੇ ਯਾਦ ਕਰਾਇਆ ਗਿਆ, ਤਾਂ ਅੱਯੂਬ ਨੇ ਆਪਣੀ ਸੋਚ ਨੂੰ ਬਦਲਿਆ। (ਅੱਯੂਬ 42:1-6) ਜਦੋਂ ਅਸੀਂ ਬਾਈਬਲ ਵਿਚ ਪੜ੍ਹਦੇ ਹਾਂ ਕਿ ਯਹੋਵਾਹ ਨੇ ਆਪਣੇ ਲੋਕਾਂ ਲਈ ਕੀ-ਕੀ ਕੀਤਾ ਤੇ ਉਨ੍ਹਾਂ ਗੱਲਾਂ ਤੇ ਮਨਨ ਕਰਦੇ ਹਾਂ, ਤਾਂ ਅਸੀਂ ਵੀ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿੰਦੇ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ ਸੀ: “ਆਓ, ਪਰਮੇਸ਼ੁਰ ਦੇ ਕੰਮਾਂ ਨੂੰ ਵੇਖੋ, ਆਦਮ ਵੰਸੀਆਂ ਦੀ ਵੱਲ ਉਹ ਦੀ ਕਰਨੀ ਭਿਆਣਕ ਹੈ।” (ਜ਼ਬੂਰਾਂ ਦੀ ਪੋਥੀ 66:5) ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਯਹੋਵਾਹ ਸਾਡੇ ਤੇ ਦਇਆ ਕਰਦਾ ਰਹੇਗਾ। ਜਦੋਂ ਇਸਰਾਏਲੀ ‘ਆਕੀ ਹੋ ਗਏ, ਅਤੇ ਪਰਮੇਸ਼ੁਰ ਦੇ ਪਵਿੱਤਰ ਆਤਮਾ ਨੂੰ ਗਰੰਜ ਕੀਤਾ, ਉਹ ਉਲਟਾ ਓਹਨਾਂ ਦਾ ਵੈਰੀ ਬਣ ਗਿਆ, ਅਤੇ ਆਪ ਓਹਨਾਂ ਨਾਲ ਲੜਿਆ।’ (ਯਸਾਯਾਹ 63:10) ਦੂਸਰੇ ਪਾਸੇ, “ਜਦ ਕਿਸੇ ਦੀ ਚਾਲ ਯਹੋਵਾਹ ਨੂੰ ਭਾਉਂਦੀ ਹੈ, ਤਾਂ ਉਹ ਉਸ ਦੇ ਵੈਰੀਆਂ ਦਾ ਵੀ ਉਸ ਨਾਲ ਮੇਲ ਕਰਾਉਂਦਾ ਹੈ।” (ਕਹਾਉਤਾਂ 16:7) ਯਹੋਵਾਹ ਦਾ ਭੈ ਸੱਚ-ਮੁੱਚ ਸਾਡੇ ਲਈ ਪਨਾਹ ਹੈ!

ਰਾਜਾ ਸੁਲੇਮਾਨ ਨੇ ਕਿਹਾ: “ਧਰਮ ਨਾਲ ਥੋੜਾ ਜਿਹਾ ਕੁਨਿਆਉਂ ਦੀ ਵੱਡੀ ਆਮਦਨੀ ਨਾਲੋਂ ਚੰਗਾ ਹੈ।” (ਕਹਾਉਤਾਂ 16:8) ਕਹਾਉਤਾਂ 15:16 ਵਿਚ ਕਿਹਾ ਗਿਆ ਹੈ: “ਉਹ ਥੋੜਾ ਜਿਹਾ ਜੋ ਯਹੋਵਾਹ ਦੇ ਭੈ ਨਾਲ ਹੋਵੇ, ਉਸ ਵੱਡੇ ਖ਼ਜ਼ਾਨੇ ਨਾਲੋਂ ਚੰਗਾ ਹੈ ਜਿਹਦੇ ਨਾਲ ਘਬਰਾਹਟ ਹੋਵੇ।” ਸਹੀ ਰਸਤੇ ਤੇ ਚੱਲਦੇ ਰਹਿਣ ਵਾਸਤੇ ਪਰਮੇਸ਼ੁਰ ਲਈ ਸ਼ਰਧਾ ਹੋਣੀ ਜ਼ਰੂਰੀ ਹੈ।

“ਆਦਮੀ ਦਾ ਮਨ ਉਹ ਦਾ ਰਾਹ ਠਹਿਰਾਉਂਦਾ ਹੈ”

ਪਰਮੇਸ਼ੁਰ ਨੇ ਇਨਸਾਨ ਨੂੰ ਆਪਣੇ ਫ਼ੈਸਲੇ ਆਪ ਕਰਨ ਅਤੇ ਸਹੀ ਤੇ ਗ਼ਲਤ ਦੀ ਚੋਣ ਕਰਨ ਦੀ ਕਾਬਲੀਅਤ ਦਿੱਤੀ ਹੈ। (ਬਿਵਸਥਾ ਸਾਰ 30:19, 20) ਸਾਡੇ ਵਿਚ ਸੋਚ-ਵਿਚਾਰ ਕਰ ਕੇ ਫ਼ੈਸਲਾ ਕਰਨ ਦੀ ਕਾਬਲੀਅਤ ਹੈ ਕਿ ਕਿਹੜੀ ਗੱਲ ਸਾਡੇ ਲਈ ਠੀਕ ਰਹੇਗੀ। ਸੁਲੇਮਾਨ ਨੇ ਫ਼ੈਸਲੇ ਕਰਨ ਦੀ ਜ਼ਿੰਮੇਵਾਰੀ ਬਾਰੇ ਕਿਹਾ: “ਆਦਮੀ ਦਾ ਮਨ ਉਹ ਦਾ ਰਾਹ ਠਹਿਰਾਉਂਦਾ ਹੈ।” ਜਦੋਂ ਅਸੀਂ ਫ਼ੈਸਲਾ ਕਰ ਲੈਂਦੇ ਹਾਂ, ਤਾਂ ‘ਯਹੋਵਾਹ ਸਾਡੇ ਪੈਰਾਂ ਦੀ ਅਗਵਾਈ ਕਰਦਾ ਹੈ।’ (ਕਹਾਉਤਾਂ 16:9) ਯਹੋਵਾਹ ਸਾਡੀ ਅਗਵਾਈ ਕਰਦਾ ਹੈ, ਇਸ ਕਰਕੇ ‘ਆਪਣੇ ਮਨੋਰਥ ਪੂਰੇ ਕਰਨ ਲਈ’ ਉਸ ਦੀ ਮਦਦ ਲੈਣੀ ਸਮਝਦਾਰੀ ਹੈ।

24-30 ਅਕਤੂਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਕਹਾਉਤਾਂ 17-21

“ਦੂਜਿਆਂ ਨਾਲ ਸ਼ਾਂਤੀ ਬਣਾ ਕੇ ਰੱਖੋ”

(ਕਹਾਉਤਾਂ 19:11) ਬਿਬੇਕ ਆਦਮੀ ਨੂੰ ਕ੍ਰੋਧ ਵਿੱਚ ਧੀਮਾ ਬਣਾਉਂਦਾ ਹੈ, ਅਤੇ ਅਪਰਾਧ ਤੋਂ ਮੂੰਹ ਫੇਰ ਲੈਣ ਵਿੱਚ ਉਹ ਦੀ ਸ਼ਾਨ ਹੈ।

w15 01/01 12-13

“ਸਮਝਦਾਰ ਛੇਤੀ ਭੜਕਦਾ ਨਹੀਂ”

ਬਾਸਕੱਟ ਬਾਲ ਦੇ ਕੋਚ ਦੇ ਬੇਕਾਬੂ ਗੁੱਸੇ ਕਰਕੇ ਉਸ ਨੂੰ ਕਾਲਜ ਵਿੱਚੋਂ ਕੱਢ ਦਿੱਤਾ ਗਿਆ।

ਬੱਚੇ ਦੀ ਜ਼ਿੱਦ ਪੂਰੀ ਨਾ ਹੋਣ ਕਰਕੇ ਉਹ ਗੁੱਸੇ ਨਾਲ ਚੀਕਣ-ਚਿਲਾਉਣ ਲੱਗ ਪਿਆ।

ਮਾਂ-ਪੁੱਤ ਦੀ ਗਰਮਾ-ਗਰਮ ਬਹਿਸ ਹੋ ਗਈ ਕਿਉਂਕਿ ਮੁੰਡੇ ਨੇ ਕਮਰੇ ਵਿਚ ਖਿਲਾਰਾ ਪਾਇਆ ਹੋਇਆ ਸੀ।

ਅਸੀਂ ਸਾਰਿਆਂ ਨੇ ਲੋਕਾਂ ਨੂੰ ਗੁੱਸਾ ਕੱਢਦੇ ਹੋਏ ਦੇਖਿਆ ਹੈ। ਨਾਲੇ ਸਾਨੂੰ ਵੀ ਕਿਸੇ-ਨਾ-ਕਿਸੇ ਸਮੇਂ ਤੇ ਗੁੱਸਾ ਆਇਆ ਹੈ। ਭਾਵੇਂ ਕਿ ਸ਼ਾਇਦ ਅਸੀਂ ਸੋਚੀਏ ਕਿ ਗੁੱਸਾ ਕਰਨਾ ਚੰਗੀ ਗੱਲ ਨਹੀਂ ਅਤੇ ਸਾਨੂੰ ਆਪਣੇ ਗੁੱਸੇ ʼਤੇ ਕੰਟ੍ਰੋਲ ਕਰਨਾ ਚਾਹੀਦਾ ਹੈ, ਫਿਰ ਵੀ ਸਾਨੂੰ ਲੱਗਦਾ ਹੈ ਕਿ ਸਾਡੇ ਕੋਲ ਗੁੱਸਾ ਕਰਨ ਦਾ ਜਾਇਜ਼ ਕਾਰਨ ਹੈ, ਖ਼ਾਸ ਕਰਕੇ ਜਦੋਂ ਕਿਸੇ ਨੇ ਸਾਡੇ ਨਾਲ ਬੁਰਾ ਕੀਤਾ ਹੋਵੇ। ਅਮੈਰੀਕਨ ਸਾਈਕਲੋਜੀਕਲ ਐਸੋਸੀਏਸ਼ਨ ਦੇ ਇਕ ਲੇਖ ਵਿਚ ਕਿਹਾ ਗਿਆ ਹੈ ਕਿ “ਗੁੱਸਾ ਕੱਢਣਾ ਤਾਂ ਕੁਦਰਤੀ ਹੈ, ਇਸ ਦਾ ਸਾਡੀ ਸਿਹਤ ʼਤੇ ਚੰਗਾ ਅਸਰ ਪੈਂਦਾ ਹੈ।”

ਇਹ ਸੋਚ ਸ਼ਾਇਦ ਸਾਨੂੰ ਠੀਕ ਲੱਗੇ ਜਦੋਂ ਅਸੀਂ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਲਿਖੀਆਂ ਇਕ ਮਸੀਹੀ ਪੌਲੁਸ ਰਸੂਲ ਦੀਆਂ ਗੱਲਾਂ ਉੱਤੇ ਗੌਰ ਕਰਦੇ ਹਾਂ। ਉਸ ਨੂੰ ਪਤਾ ਸੀ ਕਿ ਲੋਕਾਂ ਨੂੰ ਕਦੀ-ਕਦਾਈਂ ਗੁੱਸਾ ਆ ਸਕਦਾ ਹੈ, ਇਸ ਲਈ ਉਸ ਨੇ ਕਿਹਾ: “ਜਦੋਂ ਤੁਹਾਨੂੰ ਗੁੱਸਾ ਆਵੇ, ਤਾਂ ਪਾਪ ਨਾ ਕਰੋ; ਸੂਰਜ ਡੁੱਬਣ ਤੋਂ ਪਹਿਲਾਂ ਆਪਣੇ ਗੁੱਸੇ ਨੂੰ ਥੁੱਕ ਦਿਓ।” (ਅਫ਼ਸੀਆਂ 4:26) ਇਸ ਗੱਲ ਨੂੰ ਮੱਦੇ-ਨਜ਼ਰ ਰੱਖਦੇ ਹੋਏ, ਕੀ ਸਾਨੂੰ ਗੁੱਸਾ ਕੱਢਣਾ ਚਾਹੀਦਾ ਹੈ ਜਾਂ ਕੀ ਸਾਨੂੰ ਗੁੱਸੇ ਨੂੰ ਕੰਟ੍ਰੋਲ ਕਰਨ ਲਈ ਉਹ ਕਰਨਾ ਚਾਹੀਦਾ ਜੋ ਅਸੀਂ ਕਰ ਸਕਦੇ ਹਾਂ?

ਕੀ ਤੁਹਾਨੂੰ ਗੁੱਸਾ ਕੱਢਣਾ ਚਾਹੀਦਾ ਹੈ?

ਜਦੋਂ ਪੌਲੁਸ ਨੇ ਗੁੱਸੇ ਬਾਰੇ ਸਲਾਹ ਦਿੱਤੀ, ਤਾਂ ਉਸ ਦੇ ਮਨ ਵਿਚ ਜ਼ਬੂਰਾਂ ਦੇ ਲਿਖਾਰੀ ਦੇ ਸ਼ਬਦ ਆਏ ਜਿਸ ਨੇ ਲਿਖਿਆ: “ਜਦੋਂ ਤੁਸੀਂ ਗੁੱਸੇ ਹੁੰਦੇ ਹੋ, ਪਾਪ ਨਾ ਕਰੋ।” (ਜ਼ਬੂਰਾਂ ਦੀ ਪੋਥੀ 4:4, ERV) ਪੌਲੁਸ ਨੇ ਕਿਸ ਇਰਾਦੇ ਨਾਲ ਸਲਾਹ ਦਿੱਤੀ ਸੀ? ਉਸ ਨੇ ਸਮਝਾਇਆ: “ਹਰ ਤਰ੍ਹਾਂ ਦਾ ਵੈਰ, ਗੁੱਸਾ, ਕ੍ਰੋਧ, ਚੀਕ-ਚਿਹਾੜਾ ਤੇ ਗਾਲ਼ੀ-ਗਲੋਚ ਕਰਨੋਂ ਹਟ ਜਾਓ, ਨਾਲੇ ਹਰ ਤਰ੍ਹਾਂ ਦੀ ਬੁਰਾਈ ਨੂੰ ਆਪਣੇ ਤੋਂ ਦੂਰ ਕਰੋ।” (ਅਫ਼ਸੀਆਂ 4:31) ਅਸਲ ਵਿਚ ਪੌਲੁਸ ਮਸੀਹੀਆਂ ਨੂੰ ਹੱਲਾਸ਼ੇਰੀ ਦੇ ਰਿਹਾ ਸੀ ਕਿ ਉਹ ਗੁੱਸਾ ਕੱਢਣ ਤੋਂ ਪਰਹੇਜ਼ ਕਰਨ। ਦਿਲਚਸਪੀ ਦੀ ਗੱਲ ਹੈ ਕਿ ਅਮੈਰੀਕਨ ਸਾਈਕਲੋਜੀਕਲ ਐਸੋਸੀਏਸ਼ਨ ਦਾ ਲੇਖ ਅੱਗੇ ਕਹਿੰਦਾ ਹੈ: ‘ਖੋਜ ਕਰਨ ਨਾਲ ਪਤਾ ਲੱਗਾ ਹੈ ਕਿ ਭੜਾਸ ਕੱਢਣ ਨਾਲ ਗੁੱਸੇ ਦੀ ਅੱਗ ਭੜਕਦੀ ਹੈ ਤੇ ਸਮੱਸਿਆ ਹੱਲ ਨਹੀਂ ਹੁੰਦੀ।’

ਅਸੀਂ ਗੁੱਸੇ ਅਤੇ ਇਸ ਦੇ ਬੁਰੇ ਅਸਰਾਂ ਤੋਂ “ਦੂਰ” ਕਿਵੇਂ ਰਹਿ ਸਕਦੇ ਹਾਂ? ਪ੍ਰਾਚੀਨ ਇਜ਼ਰਾਈਲ ਦੇ ਬੁੱਧੀਮਾਨ ਰਾਜਾ ਸੁਲੇਮਾਨ ਨੇ ਲਿਖਿਆ: “ਸਮਝਦਾਰ ਛੇਤੀ ਭੜਕਦਾ ਨਹੀਂ, ਅਤੇ ਉਸ ਦਾ ਸਭ ਤੋਂ ਵੱਡਾ ਗੁਣ ਹੈ ਕਿ ਉਹ ਦੂਜਿਆਂ ਨੂੰ ਮਾਫ਼ ਕਰ ਦਿੰਦਾ ਹੈ।” (ਕਹਾਉਤਾਂ 19:11, CL) ਜਦੋਂ ਇਕ ਇਨਸਾਨ ਦੇ ਅੰਦਰ ਗੁੱਸਾ ਉਬਾਲੇ ਖਾਂਦਾ ਹੈ, ਤਾਂ ‘ਸਮਝਦਾਰੀ’ ਉਸ ਦੀ ਮਦਦ ਕਿਵੇਂ ਕਰਦੀ ਹੈ?

ਸਮਝਦਾਰੀ ਗੁੱਸੇ ਨੂੰ ਕਿਵੇਂ ਸ਼ਾਂਤ ਕਰਦੀ ਹੈ?

ਸਮਝ ਉਹ ਕਾਬਲੀਅਤ ਹੈ ਜਿਸ ਨਾਲ ਇਨਸਾਨ ਮਾਮਲੇ ਨੂੰ ਉੱਪਰੋਂ-ਉੱਪਰੋਂ ਦੇਖਣ ਦੀ ਬਜਾਇ ਇਸ ਦੀ ਤਹਿ ਤਕ ਜਾਂਦਾ ਹੈ। ਇਹ ਗੱਲ ਸਾਡੀ ਕਿਵੇਂ ਮਦਦ ਕਰਦੀ ਹੈ ਜਦੋਂ ਕੋਈ ਸਾਨੂੰ ਗੁੱਸਾ ਚੜ੍ਹਾਉਂਦਾ ਹੈ?

ਜਦੋਂ ਅਸੀਂ ਬੇਇਨਸਾਫ਼ੀ ਹੁੰਦੀ ਦੇਖਦੇ ਹਾਂ, ਤਾਂ ਅਸੀਂ ਸ਼ਾਇਦ ਉਦੋਂ ਗੁੱਸੇ ਨਾਲ ਭਰ ਜਾਈਏ। ਪਰ ਜੇ ਅਸੀਂ ਗੁੱਸੇ ਵਿਚ ਆ ਕੇ ਕੁਝ ਕਰ ਬੈਠੀਏ, ਤਾਂ ਸ਼ਾਇਦ ਅਸੀਂ ਆਪਣੇ ਆਪ ਨੂੰ ਜਾਂ ਦੂਸਰਿਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਾਂ। ਜਿਵੇਂ ਬੇਕਾਬੂ ਹੋਈ ਅੱਗ ਇਕ ਘਰ ਨੂੰ ਜਲਾ ਕੇ ਰਾਖ ਕਰ ਸਕਦੀ ਹੈ, ਉਸੇ ਤਰ੍ਹਾਂ ਗੁੱਸੇ ਵਿਚ ਭੜਕਣ ਨਾਲ ਸ਼ਾਇਦ ਅਸੀਂ ਆਪਣੀ ਇੱਜ਼ਤ ਮਿੱਟੀ ਵਿਚ ਮਿਲਾ ਲਈਏ ਤੇ ਦੂਜਿਆਂ ਨਾਲ ਆਪਣਾ ਰਿਸ਼ਤਾ ਵਿਗਾੜ ਲਈਏ, ਇੱਥੋਂ ਤਕ ਕਿ ਰੱਬ ਨਾਲ ਵੀ। ਜਦੋਂ ਸਾਨੂੰ ਲੱਗਦਾ ਹੈ ਕਿ ਸਾਡਾ ਪਾਰਾ ਚੜ੍ਹ ਰਿਹਾ ਹੈ, ਤਾਂ ਸਾਨੂੰ ਮਾਮਲੇ ਦੀ ਤਹਿ ਤਕ ਜਾ ਕੇ ਸਾਰੀ ਗੱਲ ਨੂੰ ਸਮਝਣ ਦੀ ਲੋੜ ਹੈ। ਇਸ ਤਰ੍ਹਾਂ ਕਰ ਕੇ ਸਾਨੂੰ ਆਪਣੇ ਗੁੱਸੇ ʼਤੇ ਕਾਬੂ ਰੱਖਣ ਵਿਚ ਮਦਦ ਮਿਲੇਗੀ।

ਸੁਲੇਮਾਨ ਦਾ ਪਿਤਾ ਰਾਜਾ ਦਾਊਦ ਨਾਬਾਲ ਨਾਂ ਦੇ ਇਕ ਆਦਮੀ ਦੇ ਖ਼ੂਨ ਦਾ ਦੋਸ਼ੀ ਬਣਨ ਤੋਂ ਮਸਾਂ ਬਚਿਆ ਕਿਉਂਕਿ ਉਸ ਨੂੰ ਸਾਰੀ ਗੱਲ ਪਤਾ ਲੱਗ ਗਈ ਸੀ। ਯਹੂਦੀਆ ਦੀ ਉਜਾੜ ਵਿਚ ਦਾਊਦ ਅਤੇ ਉਸ ਦੇ ਆਦਮੀਆਂ ਨੇ ਨਾਬਾਲ ਦੀਆਂ ਭੇਡਾਂ ਦੀ ਰਾਖੀ ਕੀਤੀ ਸੀ। ਜਦੋਂ ਭੇਡਾਂ ਦੀ ਉੱਨ ਕਤਰਨ ਦਾ ਸਮਾਂ ਆਇਆ, ਤਾਂ ਦਾਊਦ ਨੇ ਨਾਬਾਲ ਕੋਲੋਂ ਕੁਝ ਖਾਣ-ਪੀਣ ਦੀਆਂ ਚੀਜ਼ਾਂ ਮੰਗੀਆਂ। ਉਸ ਸਮੇਂ ਨਾਬਾਲ ਨੇ ਜਵਾਬ ਦਿੱਤਾ: “ਭਲਾ, ਮੈਂ ਆਪਣੀ ਰੋਟੀ ਅਤੇ ਪਾਣੀ ਅਰ ਮਾਸ ਜੋ ਮੈਂ ਆਪਣੇ ਕਤਰਨ ਵਾਲਿਆਂ ਲਈ ਵੱਢਿਆ ਹੈ ਉਨ੍ਹਾਂ ਲੋਕਾਂ ਨੂੰ ਲਿਆ ਦਿਆਂ ਜਿਨ੍ਹਾਂ ਨੂੰ ਮੈਂ ਜਾਣਦਾ ਵੀ ਨਹੀਂ ਜੋ ਕਿੱਥੋਂ ਦੇ ਹਨ?” ਕਿੰਨੀ ਬੇਇੱਜ਼ਤੀ ਵਾਲੀ ਗੱਲ ਸੀ! ਜਦੋਂ ਦਾਊਦ ਨੇ ਇਹ ਸੁਣਿਆ, ਤਾਂ ਉਹ ਅੱਗ ਭਬੂਕਾ ਹੋ ਕੇ ਆਪਣੇ ਕੁਝ 400 ਆਦਮੀਆਂ ਨੂੰ ਲੈ ਕੇ ਨਾਬਾਲ ਤੇ ਉਸ ਦੇ ਘਰ ਦੇ ਸਾਰੇ ਜੀਆਂ ਨੂੰ ਮਾਰਨ ਲਈ ਨਿਕਲ ਤੁਰਿਆ।—1 ਸਮੂਏਲ 25:4-13.

ਨਾਬਾਲ ਦੀ ਪਤਨੀ ਅਬੀਗੈਲ ਨੂੰ ਇਹ ਸਾਰੀ ਗੱਲ ਪਤਾ ਲੱਗੀ ਤੇ ਉਹ ਦਾਊਦ ਨੂੰ ਮਿਲਣ ਗਈ। ਜਦੋਂ ਉਹ ਦਾਊਦ ਤੇ ਉਸ ਦੇ ਆਦਮੀਆਂ ਨੂੰ ਮਿਲੀ, ਤਾਂ ਉਸ ਨੇ ਦਾਊਦ ਦੇ ਪੈਰੀਂ ਪੈ ਕੇ ਕਿਹਾ: “ਆਪਣੀ ਟਹਿਲਣ ਨੂੰ ਤੁਹਾਡੇ ਕੰਨ ਵਿੱਚ ਇੱਕ ਗੱਲ ਆਖਣ ਦੀ ਪਰਵਾਨਗੀ ਦਿਓ ਅਤੇ ਆਪਣੀ ਟਹਿਲਣ ਦੀ ਬੇਨਤੀ ਸੁਣ ਲਓ।” ਫਿਰ ਉਸ ਨੇ ਦਾਊਦ ਨੂੰ ਦੱਸਿਆ ਕਿ ਨਾਬਾਲ ਤਾਂ ਮੂਰਖ ਹੈ ਅਤੇ ਜੇਕਰ ਤੂੰ ਇਹ ਖ਼ੂਨ-ਖ਼ਰਾਬਾ ਕੀਤਾ, ਤਾਂ ਤੈਨੂੰ ਬਾਅਦ ਵਿਚ ਇਸ ਗੱਲ ਦਾ ਬਹੁਤ ਪਛਤਾਵਾ ਹੋਵੇਗਾ।—1 ਸਮੂਏਲ 25:24-31.

ਅਬੀਗੈਲ ਦੀਆਂ ਗੱਲਾਂ ਤੋਂ ਉਸ ਨੂੰ ਕਿਹੜੀ ਗੱਲ ਸਮਝਣ ਵਿਚ ਮਦਦ ਮਿਲੀ ਜਿਸ ਕਰਕੇ ਉਸ ਦਾ ਗੁੱਸਾ ਸ਼ਾਂਤ ਹੋ ਗਿਆ? ਪਹਿਲੀ, ਉਹ ਜਾਣ ਸਕਿਆ ਕਿ ਨਾਬਾਲ ਤਾਂ ਮੂਰਖ ਸੀ ਅਤੇ ਦੂਜੀ, ਜੇ ਉਸ ਨੇ ਬਦਲਾ ਲਿਆ, ਤਾਂ ਉਹ ਉਸ ਦੇ ਖ਼ੂਨ ਦਾ ਦੋਸ਼ੀ ਬਣ ਸਕਦਾ ਸੀ। ਦਾਊਦ ਵਾਂਗ ਸ਼ਾਇਦ ਤੁਸੀਂ ਵੀ ਕਿਸੇ ਗੱਲ ਕਰਕੇ ਅੱਗ ਭਬੂਕਾ ਹੋ ਜਾਓ। ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਗੁੱਸੇ ਨੂੰ ਕੰਟ੍ਰੋਲ ਕਰਨ ਬਾਰੇ ਮੇਓ ਕਲਿਨਿਕ ਦਾ ਇਕ ਲੇਖ ਸੁਝਾਅ ਦਿੰਦਾ ਹੈ: “ਕੁਝ ਪਲਾਂ ਲਈ ਲੰਬੇ-ਲੰਬੇ ਸਾਹ ਲਓ ਤੇ ਦਸ ਤਕ ਗਿਣੋ।” ਥੋੜ੍ਹੇ ਸਮੇਂ ਲਈ ਸੋਚੋ ਕਿ ਸਮੱਸਿਆ ਦੀ ਜੜ੍ਹ ਕੀ ਹੈ ਅਤੇ ਜੇ ਤੁਸੀਂ ਗੁੱਸੇ ਵਿਚ ਕੁਝ ਕੀਤਾ, ਤਾਂ ਉਸ ਦੇ ਕੀ ਅੰਜਾਮ ਹੋ ਸਕਦੇ ਹਨ। ਸਮਝਦਾਰੀ ਨਾਲ ਆਪਣੇ ਗੁੱਸੇ ਨੂੰ ਸ਼ਾਂਤ ਕਰੋ ਜਾਂ ਇਸ ਨੂੰ ਥੁੱਕ ਦਿਓ।—1 ਸਮੂਏਲ 25:32-35.

ਉਸ ਵਾਂਗ ਅੱਜ ਬਹੁਤ ਸਾਰੇ ਲੋਕਾਂ ਨੂੰ ਆਪਣੇ ਗੁੱਸੇ ਉੱਤੇ ਕਾਬੂ ਪਾਉਣ ਵਿਚ ਮਦਦ ਮਿਲੀ ਹੈ। ਸਬੈਸਟੀਅਨ ਦੱਸਦਾ ਹੈ ਕਿ 23 ਸਾਲ ਦੀ ਉਮਰ ਵਿਚ ਜਦੋਂ ਉਸ ਨੂੰ ਇਕੱਲੇ ਨੂੰ ਪੋਲਿਸ਼ ਜੇਲ੍ਹ ਵਿਚ ਰੱਖਿਆ ਗਿਆ ਸੀ, ਤਾਂ ਉਸ ਨੇ ਬਾਈਬਲ ਦੀ ਸਟੱਡੀ ਕਰ ਕੇ ਕਿਵੇਂ ਆਪਣੇ ਗੁੱਸੇ ʼਤੇ ਕਾਬੂ ਪਾਉਣਾ ਸਿੱਖਿਆ। ਉਸ ਨੇ ਦੱਸਿਆ: “ਪਹਿਲਾਂ ਮੈਂ ਆਪਣੀ ਪਰੇਸ਼ਾਨੀ ਬਾਰੇ ਸੋਚਦਾ ਹਾਂ, ਫਿਰ ਮੈਂ ਬਾਈਬਲ ਦੀ ਸਲਾਹ ਲਾਗੂ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਦੇਖਿਆ ਕਿ ਬਾਈਬਲ ਹੀ ਅਜਿਹੀ ਕਿਤਾਬ ਹੈ ਜਿਸ ਵਿੱਚੋਂ ਸਭ ਤੋਂ ਵਧੀਆ ਸਲਾਹ ਮਿਲਦੀ ਹੈ।”

ਸੈਟਸੂਓ ਨੇ ਵੀ ਇਸੇ ਤਰ੍ਹਾਂ ਕੀਤਾ। ਉਸ ਨੇ ਦੱਸਿਆ: “ਕੰਮ ਤੇ ਜਦੋਂ ਮੈਨੂੰ ਕੋਈ ਗੁੱਸਾ ਚੜ੍ਹਾਉਂਦਾ ਸੀ, ਤਾਂ ਮੈਂ ਉਸ ਨੂੰ ਟੁੱਟ ਕੇ ਪੈ ਜਾਂਦਾ ਸੀ! ਬਾਈਬਲ ਦੀ ਸਟੱਡੀ ਕਰਨ ਤੋਂ ਬਾਅਦ ਹੁਣ ਮੈਂ ਕਿਸੇ ਉੱਤੇ ਗੁੱਸਾ ਕੱਢਣ ਤੋਂ ਪਹਿਲਾਂ ਸੋਚਦਾ ਹਾਂ: ‘ਕਸੂਰ ਕਿਸ ਦਾ ਹੈ? ਕੀ ਮੇਰਾ ਹੀ ਕਸੂਰ ਤਾਂ ਨਹੀਂ?’” ਇਸ ਤਰ੍ਹਾਂ ਦੇ ਸਵਾਲਾਂ ਬਾਰੇ ਸੋਚ ਕੇ ਉਸ ਦਾ ਗੁੱਸਾ ਠੰਢਾ ਹੋ ਜਾਂਦਾ ਸੀ ਅਤੇ ਉਹ ਆਪਣੇ ਗੁੱਸੇ ʼਤੇ ਕੰਟ੍ਰੋਲ ਕਰ ਸਕਿਆ ਜੋ ਉਸ ਦੇ ਦਿਲ ਵਿਚ ਉਬਾਲੇ ਖਾਂਦਾ ਸੀ।

ਸ਼ਾਇਦ ਤੁਹਾਨੂੰ ਲੱਗੇ ਕਿ ਗੁੱਸੇ ਦੀ ਅੱਗ ਨੂੰ ਬੁਝਾਉਣਾ ਬਹੁਤ ਔਖਾ ਹੈ, ਪਰ ਪਰਮੇਸ਼ੁਰ ਦੇ ਬਚਨ ਦੀ ਸਲਾਹ ਇਸ ਅੱਗ ਨਾਲੋਂ ਕਿਤੇ ਜ਼ਿਆਦਾ ਤਾਕਤਵਰ ਹੈ। ਬਾਈਬਲ ਦੀ ਸਲਾਹ ਮੰਨ ਕੇ ਅਤੇ ਰੱਬ ਨੂੰ ਮਦਦ ਲਈ ਪ੍ਰਾਰਥਨਾ ਕਰ ਕੇ ਤੁਸੀਂ ਵੀ ਸਮਝਦਾਰੀ ਨਾਲ ਆਪਣੇ ਗੁੱਸੇ ਨੂੰ ਸ਼ਾਂਤ ਜਾਂ ਕੰਟ੍ਰੋਲ ਕਰ ਸਕਦੇ ਹੋ।

(ਕਹਾਉਤਾਂ 18:13) ਗੱਲ ਸੁਣਨ ਤੋਂ ਪਹਿਲਾਂ ਜਿਹੜਾ ਉੱਤਰ ਦਿੰਦਾ ਹੈ,—ਇਹ ਉਹ ਦੇ ਲਈ ਮੂਰਖਤਾਈ ਅਤੇ ਲਾਜ ਹੈ।

(ਕਹਾਉਤਾਂ 18:17) ਜਿਹੜਾ ਮੁਕੱਦਮੇ ਵਿੱਚ ਪਹਿਲਾਂ ਬੋਲਦਾ ਹੈ ਓਹੋ ਸੱਚਾ ਜਾਪਦਾ ਹੈ, ਪਰ ਫੇਰ ਉਹ ਦਾ ਗੁਆਂਢੀ ਆਣ ਕੇ ਉਹ ਦੀ ਕਲੀ ਖੋਲ੍ਹਦਾ ਹੈ।

(ਕਹਾਉਤਾਂ 21:13) ਜਿਹੜਾ ਗਰੀਬ ਦੀ ਦੁਹਾਈ ਉੱਤੇ ਕੰਨ ਬੰਦ ਕਰ ਲਵੇ, ਉਹ ਆਪ ਵੀ ਪੁਕਾਰੇਗਾ ਪਰ ਉਹ ਨੂੰ ਉੱਤਰ ਨਾ ਮਿਲੇਗਾ।

w11 8/15 30 ਪੈਰੇ 11-14

ਸ਼ਾਂਤੀ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰੋ

ਬਜ਼ੁਰਗ ਕਿਵੇਂ ਮਦਦ ਕਰ ਸਕਦੇ ਹਨ

11 ਫੇਰ ਕੀ ਜੇ ਕਿਸੇ ਨੂੰ ਆਪਣੇ ਪਰਿਵਾਰ ਦੇ ਮੈਂਬਰ ਜਾਂ ਕਿਸੇ ਮਸੀਹੀ ਨਾਲ ਕੋਈ ਸਮੱਸਿਆ ਹੈ ਅਤੇ ਉਹ ਕਿਸੇ ਬਜ਼ੁਰਗ ਨਾਲ ਗੱਲ ਕਰਨੀ ਚਾਹੁੰਦਾ ਹੈ? ਕਹਾਉਤਾਂ 21:13 ਕਹਿੰਦਾ ਹੈ: “ਜਿਹੜਾ ਗਰੀਬ ਦੀ ਦੁਹਾਈ ਉੱਤੇ ਕੰਨ ਬੰਦ ਕਰ ਲਵੇ, ਉਹ ਆਪ ਵੀ ਪੁਕਾਰੇਗਾ ਪਰ ਉਹ ਨੂੰ ਉੱਤਰ ਨਾ ਮਿਲੇਗਾ।” ਜੇ ਇਕ ਬਜ਼ੁਰਗ ਉਸ ਭੈਣ-ਭਰਾ ਦੀ ਗੱਲ ਨੂੰ ਨਹੀਂ ਸੁਣਦਾ, ਤਾਂ ਉਹ ਇਕ ਤਰ੍ਹਾਂ ਨਾਲ ਆਪਣੇ “ਕੰਨ ਬੰਦ ਕਰ” ਰਿਹਾ ਹੋਵੇਗਾ। ਇਕ ਹੋਰ ਕਹਾਵਤ ਕਹਿੰਦੀ ਹੈ: “ਅਦਾਲਤ ਵਿਚ ਪਹਿਲਾਂ ਬੋਲਨਵਾਲਾ ਹਮੇਸ਼ਾਂ ਸੱਚਾ ਲੱਗਦਾ ਹੈ, ਪਰ ਕੇਵਲ ਉਸ ਸਮੇਂ ਤਕ ਜਦੋਂ ਤਕ ਉਸ ਦਾ ਵਿਰੋਧੀ ਆ ਕੇ ਉਸ ਤੋਂ ਪ੍ਰਸ਼ਨ ਨਹੀਂ ਪੁੱਛਦਾ।” (ਕਹਾ. 18:17, CL) ਬਜ਼ੁਰਗਾਂ ਨੂੰ ਸਾਰੀ ਗੱਲ ਧਿਆਨ ਨਾਲ ਸੁਣਨ ਤੋਂ ਬਾਅਦ ਹੀ ਫ਼ੈਸਲਾ ਕਰਨਾ ਚਾਹੀਦਾ ਹੈ। ਫਿਰ ਬਜ਼ੁਰਗ ਉਸ ਨੂੰ ਪੁੱਛ ਸਕਦਾ ਹੈ ਕਿ ਜਿਸ ਭੈਣ ਜਾਂ ਭਰਾ ਨਾਲ ਉਸ ਦੀ ਅਣਬਣ ਹੋਈ ਹੈ, ਕੀ ਉਸ ਨੇ ਉਸ ਨਾਲ ਗੱਲ ਕੀਤੀ ਹੈ ਜਾਂ ਨਹੀਂ? ਬਜ਼ੁਰਗ ਬਾਈਬਲ ਵਿੱਚੋਂ ਆਇਤਾਂ ਦਿਖਾ ਸਕਦਾ ਹੈ ਕਿ ਸਾਨੂੰ ਆਪਣੇ ਭੈਣਾਂ-ਭਰਾਵਾਂ ਨਾਲ ਸ਼ਾਂਤੀ ਬਣਾਈ ਰੱਖਣ ਲਈ ਕੀ ਕਰਨਾ ਚਾਹੀਦਾ ਹੈ।

12 ਕਿਸੇ ਸਮੱਸਿਆ ਬਾਰੇ ਸਿਰਫ਼ ਇਕ ਜਣੇ ਦੀ ਗੱਲ ਸੁਣ ਕੇ ਜਲਦਬਾਜ਼ੀ ਵਿਚ ਕੁਝ ਕਰਨਾ ਖ਼ਤਰਨਾਕ ਹੈ। ਬਾਈਬਲ ਵਿਚ ਇਸ ਬਾਰੇ ਕੁਝ ਤਿੰਨ ਮਿਸਾਲਾਂ ਦਰਜ ਹਨ। ਪਹਿਲੀ ਮਿਸਾਲ ਪੋਟੀਫ਼ਰ ਦੀ ਹੈ। ਉਸ ਦੀ ਪਤਨੀ ਨੇ ਯੂਸੁਫ਼ ʼਤੇ ਬਲਾਤਕਾਰ ਕਰਨ ਦਾ ਝੂਠਾ ਦੋਸ਼ ਲਾਇਆ। ਪੋਟੀਫ਼ਰ ਨੇ ਉਸ ਦੀ ਗੱਲ ਮੰਨ ਲਈ ਅਤੇ ਗੁੱਸੇ ਵਿਚ ਆ ਕੇ ਉਸ ਨੇ ਯੂਸੁਫ਼ ਨੂੰ ਜੇਲ੍ਹ ਵਿਚ ਸੁੱਟ ਦਿੱਤਾ। (ਉਤ. 39:19, 20) ਦੂਜੀ ਮਿਸਾਲ ਰਾਜਾ ਦਾਊਦ ਦੀ ਹੈ। ਮਫ਼ੀਬੋਸ਼ਥ ਦੇ ਨੌਕਰ ਸੀਬਾ ਨੇ ਦਾਊਦ ਨੂੰ ਕਿਹਾ ਕਿ ਮਫ਼ੀਬੋਸ਼ਥ ਦਾਊਦ ਦੇ ਦੁਸ਼ਮਣਾਂ ਦੀ ਮਦਦ ਕਰ ਰਿਹਾ ਸੀ। ਦਾਊਦ ਨੇ ਉਸ ਦੀ ਗੱਲ ਮੰਨ ਕੇ ਬਿਨਾਂ ਸੋਚੇ ਕਿਹਾ: “ਵੇਖ, ਜੋ ਕੁਝ ਮਫ਼ੀਬੋਸ਼ਥ ਦਾ ਹੈ ਸੋ ਸਭ ਤੇਰਾ ਹੋਇਆ।” (2 ਸਮੂ. 16:4; 19:25-27) ਤੀਜੀ ਮਿਸਾਲ ਰਾਜਾ ਅਰਤਹਸ਼ਸ਼ਤਾ ਦੀ ਹੈ। ਯਹੂਦੀਆਂ ਦੇ ਦੁਸ਼ਮਣਾਂ ਨੇ ਰਾਜੇ ਨੂੰ ਕਿਹਾ ਕਿ ਉਹ ਤੇਰੇ ਖ਼ਿਲਾਫ਼ ਬਗਾਵਤ ਕਰਨਾ ਚਾਹੁੰਦੇ ਹਨ ਤੇ ਯਰੂਸ਼ਲਮ ਨੂੰ ਦੁਬਾਰਾ ਬਣਾਉਣਾ ਚਾਹੁੰਦੇ ਹਨ। ਰਾਜੇ ਨੇ ਇਸ ਝੂਠ ਨੂੰ ਸੱਚ ਮੰਨ ਲਿਆ ਅਤੇ ਯਹੂਦੀਆਂ ਨੂੰ ਕੰਮ ਬੰਦ ਕਰਨ ਦਾ ਹੁਕਮ ਦੇ ਦਿੱਤਾ। (ਅਜ਼. 4:11-13, 23, 24) ਮਸੀਹੀ ਬਜ਼ੁਰਗਾਂ ਨੂੰ ਤਿਮੋਥਿਉਸ ਨੂੰ ਦਿੱਤੀ ਪੌਲੁਸ ਦੀ ਸਲਾਹ ਮੰਨਣੀ ਚਾਹੀਦੀ ਹੈ ਕਿ ਉਹ ਪੂਰੀ ਗੱਲ ਜਾਣਨ ਤੋਂ ਬਾਅਦ ਹੀ ਕੋਈ ਫ਼ੈਸਲਾ ਕਰਨ।—1 ਤਿਮੋਥਿਉਸ 5:21 ਪੜ੍ਹੋ।

13 ਬਾਈਬਲ ਕਹਿੰਦੀ ਹੈ: “ਜੇ ਕੋਈ ਆਪਣੇ ਭਾਣੇ ਕੁਝ ਜਾਣਦਾ ਹੋਵੇ ਤਾਂ ਜਿਵੇਂ ਜਾਣਨਾ ਚਾਹੀਦਾ ਹੈ ਤਿਵੇਂ ਅਜੇ ਨਹੀਂ ਜਾਣਦਾ।” (1 ਕੁਰਿੰ. 8:2) ਸਾਨੂੰ ਸ਼ਾਇਦ ਲੱਗੇ ਕਿ ਅਸੀਂ ਦੋ ਜਣਿਆਂ ਦੇ ਝਗੜੇ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਪਰ ਯਾਦ ਰੱਖੋ ਕਿ ਸ਼ਾਇਦ ਸਾਨੂੰ ਉਨ੍ਹਾਂ ਦੋਵਾਂ ਵਿਚਲੀ ਪੂਰੀ ਗੱਲ ਪਤਾ ਨਾ ਹੋਵੇ। ਫ਼ੈਸਲਾ ਕਰਨ ਤੋਂ ਪਹਿਲਾਂ ਬਜ਼ੁਰਗਾਂ ਨੂੰ ਧਿਆਨ ਦੇਣ ਦੀ ਲੋੜ ਹੈ ਕਿ ਉਹ ਝੂਠੀਆਂ ਜਾਂ ਸੁਣੀਆਂ-ਸੁਣਾਈਆਂ ਗੱਲਾਂ ਦੇ ਧੋਖੇ ਵਿਚ ਨਾ ਆਉਣ। ਨਾਲੇ ਉਨ੍ਹਾਂ ਨੂੰ ਪੱਖ-ਪਾਤ ਨਹੀਂ ਕਰਨਾ ਚਾਹੀਦਾ। ਪਰਮੇਸ਼ੁਰ ਦਾ ਚੁਣਿਆ ਹੋਇਆ ਨਿਆਈ ਯਿਸੂ ਮਸੀਹ “ਨਾ ਆਪਣੀਆਂ ਅੱਖਾਂ ਦੇ ਵੇਖਣ ਅਨੁਸਾਰ ਨਿਆਉਂ ਕਰੇਗਾ, ਨਾ ਆਪਣੇ ਕੰਨਾਂ ਦੇ ਸੁਣਨ ਅਨੁਸਾਰ ਫ਼ੈਸਲਾ ਦੇਵੇਗਾ।” (ਯਸਾ. 11:3, 4) ਜਿਵੇਂ ਯਿਸੂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਸੇਧ ਵਿਚ ਚੱਲਦਾ ਹੈ ਉਸੇ ਤਰ੍ਹਾਂ ਬਜ਼ੁਰਗਾਂ ਨੂੰ ਵੀ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਸੇਧ ਵਿਚ ਚੱਲਣਾ ਚਾਹੀਦਾ ਹੈ।

14 ਕਿਸੇ ਸਮੱਸਿਆ ਬਾਰੇ ਫ਼ੈਸਲਾ ਕਰਨ ਤੋਂ ਪਹਿਲਾਂ, ਬਜ਼ੁਰਗਾਂ ਨੂੰ ਪਵਿੱਤਰ ਸ਼ਕਤੀ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। ਉਹ ਬਾਈਬਲ ਅਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਤੋਂ ਮਿਲੀਆਂ ਕਿਤਾਬਾਂ ਵਰਤ ਕੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਸੇਧ ਵਿਚ ਚੱਲਦੇ ਹਨ।—ਮੱਤੀ 24:45.

(ਕਹਾਉਤਾਂ 17:9) ਜਿਹੜਾ ਅਪਰਾਧ ਨੂੰ ਢੱਕ ਲੈਂਦਾ ਹੈ ਉਹ ਪ੍ਰੇਮ ਨੂੰ ਭਾਲਦਾ ਹੈ, ਪਰ ਜੋ ਕਿਸੇ ਗੱਲ ਨੂੰ ਬਾਰੰਬਾਰ ਛੇੜਦਾ ਹੈ ਉਹ ਜਾਨੀ ਮਿੱਤ੍ਰਾਂ ਵਿੱਚ ਫੁੱਟ ਪਾ ਦਿੰਦਾ ਹੈ।

w11 8/15 31 ਪੈਰਾ 17

ਸ਼ਾਂਤੀ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰੋ

17 ਜ਼ਿਆਦਾਤਰ ਆਪਸੀ ਸਮੱਸਿਆਵਾਂ ਗੰਭੀਰ ਪਾਪ ਕਰਕੇ ਨਹੀਂ ਹੁੰਦੀਆਂ। ਸੋ ਬਿਹਤਰ ਹੋਵੇਗਾ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਪਿਆਰ ਕਰੀਏ ਅਤੇ ਉਨ੍ਹਾਂ ਦੀਆਂ ਗ਼ਲਤੀਆਂ ਨੂੰ ਭੁੱਲ ਜਾਈਏ। ਬਾਈਬਲ ਦੱਸਦੀ ਹੈ: “ਜਿਹੜਾ ਅਪਰਾਧ ਨੂੰ ਢੱਕ ਲੈਂਦਾ ਹੈ ਉਹ ਪ੍ਰੇਮ ਨੂੰ ਭਾਲਦਾ ਹੈ, ਪਰ ਜੋ ਕਿਸੇ ਗੱਲ ਨੂੰ ਬਾਰੰਬਾਰ ਛੇੜਦਾ ਹੈ ਉਹ ਜਾਨੀ ਮਿੱਤ੍ਰਾਂ ਵਿੱਚ ਫੁੱਟ ਪਾ ਦਿੰਦਾ ਹੈ।” (ਕਹਾ. 17:9) ਜੇ ਅਸੀਂ ਬਾਈਬਲ ਦੇ ਮੁਤਾਬਕ ਚੱਲਦੇ ਹਾਂ, ਤਾਂ ਅਸੀਂ ਸਾਰੇ ਆਪਸ ਵਿਚ ਅਤੇ ਯਹੋਵਾਹ ਨਾਲ ਆਪਣੀ ਸ਼ਾਂਤੀ ਬਣਾਈ ਰੱਖਾਂਗੇ।—ਮੱਤੀ 6:14, 15.

ਹੀਰੇ-ਮੋਤੀਆਂ ਦੀ ਖੋਜ ਕਰੋ

(ਕਹਾਉਤਾਂ 17:5) ਜਿਹੜਾ ਦੀਣ ਨੂੰ ਠੱਠਾ ਮਾਰਦਾ ਹੈ ਉਹ ਉਸ ਦੇ ਕਰਤਾ ਨੂੰ ਉਲਾਂਭਾ ਦਿੰਦਾ ਹੈ, ਅਤੇ ਜੋ ਬਿਪਤਾ ਤੋਂ ਅਨੰਦ ਹੁੰਦਾ ਹੈ ਉਹ ਡੰਨੋਂ ਬਿਨਾ ਨਾ ਛੁੱਟੇਗਾ।

w10 11/15 6 ਪੈਰਾ 17

ਨੌਜਵਾਨੋ—ਪਰਮੇਸ਼ੁਰ ਦੇ ਬਚਨ ਦੀ ਸੇਧ ਨਾਲ ਚੱਲੋ

17 ਇਕੱਲੇ ਹੁੰਦਿਆਂ ਪਰਮੇਸ਼ੁਰ ਪ੍ਰਤਿ ਵਫ਼ਾਦਾਰ ਰਹਿਣ ਲਈ ਤੁਹਾਨੂੰ ਆਪਣੀਆਂ “ਗਿਆਨ ਇੰਦਰੀਆਂ” ਵਿਕਸਿਤ ਕਰਨ ਦੀ ਲੋੜ ਹੈ ਤਾਂਕਿ ਤੁਸੀਂ “ਭਲੇ ਬੁਰੇ ਦੀ ਜਾਚ” ਕਰ ਸਕੋ ਅਤੇ ਫਿਰ ਇਨ੍ਹਾਂ ਇੰਦਰੀਆਂ ਦਾ “ਅਭਿਆਸ” ਕਰ ਕੇ ਉਹੀ ਕੰਮ ਕਰੋ ਜੋ ਤੁਹਾਨੂੰ ਸਹੀ ਲੱਗਦੇ ਹਨ। ਇਸ ਤਰ੍ਹਾਂ ਤੁਸੀਂ ਇਨ੍ਹਾਂ ਇੰਦਰੀਆਂ ਨੂੰ ਸਿਖਲਾਈ ਦਿੰਦੇ ਹੋ। (ਇਬ. 5:14) ਮਿਸਾਲ ਲਈ, ਜਦੋਂ ਤੁਸੀਂ ਚੁਣਦੇ ਹੋ ਕਿ ਕਿਹੜਾ ਸੰਗੀਤ ਸੁਣੋਗੇ, ਕਿਹੜੀਆਂ ਫਿਲਮਾਂ ਦੇਖੋਗੇ ਜਾਂ ਇੰਟਰਨੈੱਟ ਉੱਤੇ ਕਿਸ ਵੈੱਬ ਸਾਈਟ ਉੱਤੇ ਜਾਓਗੇ, ਤਾਂ ਅੱਗੇ ਦਿੱਤੇ ਸਵਾਲਾਂ ਦੀ ਮਦਦ ਨਾਲ ਤੁਸੀਂ ਸਹੀ ਚੋਣ ਕਰ ਸਕੋਗੇ ਅਤੇ ਗ਼ਲਤ ਚੋਣ ਕਰਨ ਤੋਂ ਬਚ ਸਕੋਗੇ। ਆਪਣੇ ਤੋਂ ਇਹ ਸਵਾਲ ਪੁੱਛੋ: ‘ਜੋ ਵੀ ਮੈਂ ਸੁਣਦਾ ਜਾਂ ਦੇਖਦਾ ਹਾਂ, ਕੀ ਉਸ ਨਾਲ ਮੈਨੂੰ ਹਮਦਰਦ ਬਣਨ ਦੀ ਹੱਲਾਸ਼ੇਰੀ ਮਿਲੇਗੀ ਜਾਂ ਕੀ ਇਹ ਮੈਨੂੰ ਦੂਜੇ ਦੀ “ਬਿਪਤਾ” ਉੱਤੇ ਖ਼ੁਸ਼ ਹੋਣ ਲਈ ਉਕਸਾਵੇਗਾ?’ (ਕਹਾ. 17:5) ‘ਕੀ ਇਹ ‘ਨੇਕੀ ਨੂੰ ਪਿਆਰ ਕਰਨ’ ਵਿਚ ਮੇਰੀ ਮਦਦ ਕਰੇਗਾ ਜਾਂ ਕੀ ਇਹ ‘ਬਦੀ ਤੋਂ ਘਿਣ ਕਰਨੀ’ ਮੇਰੇ ਲਈ ਔਖਾ ਕਰ ਦੇਵੇਗਾ?’ (ਆਮੋ. 5:15) ਇਕੱਲਿਆਂ ਹੁੰਦਿਆਂ ਤੁਸੀਂ ਜੋ ਕੁਝ ਕਰਦੇ ਹੋ, ਉਸ ਤੋਂ ਜ਼ਾਹਰ ਹੁੰਦਾ ਹੈ ਕਿ ਤੁਸੀਂ ਕਿਹੜੀਆਂ ਗੱਲਾਂ ਨੂੰ ਪਸੰਦ ਕਰਦੇ ਹੋ।—ਲੂਕਾ 6:45.

w10 11/15 31 ਪੈਰਾ 15

ਅਸੀਂ ਵਫ਼ਾਦਾਰੀ ਨਾਲ ਚੱਲਾਂਗੇ!

15 ਧਰਮੀ ਅੱਯੂਬ ਉਦੋਂ ਖ਼ੁਸ਼ ਨਹੀਂ ਹੋਇਆ ਜਦੋਂ ਉਸ ਨਾਲ ਨਫ਼ਰਤ ਕਰਨ ਵਾਲੇ ਉੱਤੇ ਕੋਈ ਬਿਪਤਾ ਆਉਂਦੀ ਸੀ। ਬਾਅਦ ਵਿਚ ਲਿਖੀ ਕਹਾਵਤ ਚੇਤਾਵਨੀ ਦਿੰਦੀ ਹੈ: “ਜਦ ਤੇਰਾ ਵੈਰੀ ਡਿੱਗੇ ਤਾਂ ਤੂੰ ਅਨੰਦ ਨਾ ਹੋਵੀਂ, ਅਤੇ ਜਾਂ ਉਹ ਠੋਕਰ ਖਾਵੇ ਤਾਂ ਤੇਰਾ ਮਨ ਪਰਸੰਨ ਨਾ ਹੋਵੇ, ਮਤੇ ਯਹੋਵਾਹ ਇਹ ਵੇਖ ਕੇ ਬੁਰਾ ਮੰਨੇ, ਅਤੇ ਆਪਣਾ ਕ੍ਰੋਧ ਉਸ ਤੋਂ ਹਟਾ ਲਵੇ।” (ਕਹਾ. 24:17, 18) ਕਿਉਂਕਿ ਯਹੋਵਾਹ ਸਾਡੇ ਦਿਲਾਂ ਨੂੰ ਪੜ੍ਹ ਸਕਦਾ ਹੈ, ਇਸ ਲਈ ਉਸ ਨੂੰ ਪਤਾ ਲੱਗ ਜਾਂਦਾ ਹੈ ਜਦੋਂ ਅਸੀਂ ਕਿਸੇ ਦੂਸਰੇ ਦੇ ਦੁੱਖ ਨੂੰ ਦੇਖ ਕੇ ਮਨ ਹੀ ਮਨ ਵਿਚ ਖ਼ੁਸ਼ ਹੁੰਦੇ ਹਾਂ। ਉਹ ਅਜਿਹੇ ਰਵੱਈਏ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦਾ। (ਕਹਾ. 17:5) ਸ਼ਾਇਦ ਪਰਮੇਸ਼ੁਰ ਵੀ ਸਾਡੇ ਨਾਲ ਸਾਡੇ ਰਵੱਈਏ ਅਨੁਸਾਰ ਪੇਸ਼ ਆਵੇ ਕਿਉਂਕਿ ਉਹ ਕਹਿੰਦਾ ਹੈ: “ਬਦਲਾ ਦੇਣਾ ਅਤੇ ਬਦਲਾ ਲੈਣਾ ਮੇਰਾ ਕੰਮ ਹੈ।”—ਬਿਵ. 32:35.

(ਕਹਾਉਤਾਂ 20:25) ਜੇ ਬਿਨਾ ਵਿਚਾਰੇ ਕੋਈ ਆਖੇ, ਇਹ ਵਸਤ ਪਵਿੱਤਰ ਹੈ, ਤੇ ਸੁੱਖਣਾ ਸੁੱਖ ਕੇ ਪੁੱਛਣ ਲੱਗੇ ਤਾਂ ਉਹ ਉਸ ਆਦਮੀ ਲਈ ਫਾਹੀ ਹੈ।

w09 5/15 15-16 ਪੈਰੇ 12-13

ਨੌਜਵਾਨੋ—ਆਪਣੀ ਤਰੱਕੀ ਜ਼ਾਹਰ ਕਰੋ

ਸਫ਼ਲ ਵਿਆਹ ਬਾਰੇ ਸੋਚ-ਵਿਚਾਰ ਕਰਦਿਆਂ

12 ਅੱਲ੍ਹੜ ਉਮਰ ਨੂੰ ਪਾਰ ਕਰ ਚੁੱਕੇ ਕੁਝ ਮੁੰਡੇ-ਕੁੜੀਆਂ ਨੇ ਵਿਆਹ ਕਰਾਉਣ ਵਿਚ ਜਲਦਬਾਜ਼ੀ ਕੀਤੀ। ਉਨ੍ਹਾਂ ਨੇ ਸੋਚਿਆ ਕਿ ਵਿਆਹ ਹੀ ਉਨ੍ਹਾਂ ਦੀ ਨਿਰਾਸ਼ਾ, ਇਕੱਲੇਪਣ, ਬੋਰੀਅਤ ਅਤੇ ਘਰੇਲੂ ਸਮੱਸਿਆਵਾਂ ਦਾ ਹੱਲ ਹੈ। ਪਰ ਯਾਦ ਰੱਖੋ ਕਿ ਵਿਆਹ ਵੇਲੇ ਖਾਧੀਆਂ ਕਸਮਾਂ ਬਹੁਤ ਮਾਅਨੇ ਰੱਖਦੀਆਂ ਹਨ। ਪੁਰਾਣੇ ਜ਼ਮਾਨੇ ਵਿਚ ਕੁਝ ਲੋਕਾਂ ਨੇ ਬਿਨਾਂ ਸੋਚੇ-ਸਮਝੇ ਪਰਮੇਸ਼ੁਰ ਅੱਗੇ ਸੌਂਹ ਖਾਣ ਵਿਚ ਜਲਦਬਾਜ਼ੀ ਕੀਤੀ। (ਕਹਾਉਤਾਂ 20:25 ਪੜ੍ਹੋ।) ਨੌਜਵਾਨ ਕਦੇ-ਕਦੇ ਗੰਭੀਰਤਾ ਨਾਲ ਨਹੀਂ ਸੋਚਦੇ ਕਿ ਵਿਆਹ ਤੋਂ ਬਾਅਦ ਉਨ੍ਹਾਂ ਦੇ ਸਿਰ ʼਤੇ ਕਿਹੜੀਆਂ ਜ਼ਿੰਮੇਵਾਰੀਆਂ ਆਉਣਗੀਆਂ। ਬਾਅਦ ਵਿਚ ਜਾ ਕੇ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਕਿੰਨਾ ਕੁਝ ਕਰਨ ਦੀ ਲੋੜ ਹੈ।

13 ਮੁੰਡੇ-ਕੁੜੀਓ, ਇਕ-ਦੂਜੇ ਨੂੰ ਜਾਣਨ ਤੋਂ ਪਹਿਲਾਂ ਆਪਣੇ ਤੋਂ ਪੁੱਛੋ: ‘ਮੈਂ ਵਿਆਹ ਕਿਉਂ ਕਰਾਉਣਾ ਚਾਹੁੰਦਾ ਜਾਂ ਚਾਹੁੰਦੀ ਹਾਂ? ਮੈਂ ਉਸ ਕੁੜੀ ਜਾਂ ਮੁੰਡੇ ਤੋਂ ਕਿਹੜੀਆਂ ਉਮੀਦਾਂ ਰੱਖਦਾ ਜਾਂ ਰੱਖਦੀ ਹਾਂ? ਕੀ ਇਹ ਮੁੰਡਾ ਜਾਂ ਕੁੜੀ ਮੇਰੇ ਲਈ ਸਹੀ ਹੈ? ਕੀ ਮੈਂ ਵਿਆਹ ਦੀਆਂ ਜ਼ਿੰਮੇਵਾਰੀਆਂ ਚੁੱਕਣ ਲਈ ਤਿਆਰ ਹਾਂ?’ ਵਿਆਹ ਬਾਰੇ ਸੋਚ-ਸਮਝ ਕੇ ਫ਼ੈਸਲਾ ਕਰਨ ਸੰਬੰਧੀ ਤੁਹਾਡੀ ਮਦਦ ਕਰਨ ਲਈ “ਮਾਤਬਰ ਅਤੇ ਬੁੱਧਵਾਨ ਨੌਕਰ” ਨੇ ਖ਼ਾਸ ਲੇਖ ਛਾਪੇ ਹਨ। (ਮੱਤੀ 24:45-47) ਇਸ ਜਾਣਕਾਰੀ ਨੂੰ ਇੱਦਾਂ ਸਮਝੋ ਜਿਵੇਂ ਯਹੋਵਾਹ ਖ਼ੁਦ ਤੁਹਾਨੂੰ ਸਲਾਹ ਦੇ ਰਿਹਾ ਹੋਵੇ। ਧਿਆਨ ਨਾਲ ਇਹ ਜਾਣਕਾਰੀ ਪੜ੍ਹੋ ਅਤੇ ਇਸ ਨੂੰ ਲਾਗੂ ਕਰੋ। ਕਦੇ ਵੀ ‘ਘੋੜੇ ਅਤੇ ਖੱਚਰ ਵਰਗੇ ਨਾ ਹੋਵੋ ਜਿਹੜੇ ਬੇਸਮਝ ਹਨ।’ (ਜ਼ਬੂ. 32:8, 9) ਸਿਆਣਿਆਂ ਵਾਂਗ ਸੋਚੋ ਕਿ ਵਿਆਹ ਤੋਂ ਬਾਅਦ ਦੀਆਂ ਜ਼ਿੰਮੇਵਾਰੀਆਂ ਨੂੰ ਤੁਸੀਂ ਪੂਰੀਆਂ ਕਰ ਸਕੋਗੇ ਜਾਂ ਨਹੀਂ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਵਿਆਹ ਕਰਨ ਲਈ ਤਿਆਰ ਹੋ, ਤਾਂ ਹਮੇਸ਼ਾ ਯਾਦ ਰੱਖੋ ਕਿ ਤੁਹਾਨੂੰ ‘ਪਵਿੱਤਰਤਾਈ ਵਿੱਚ ਨਮੂਨਾ ਬਣਨ’ ਦੀ ਲੋੜ ਹੈ।—1 ਤਿਮੋ. 4:12.

31 ਅਕਤੂਬਰ–6 ਨਵੰਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਕਹਾਉਤਾਂ 22-26

“ਬਾਲਕ ਨੂੰ ਉਹ ਦਾ ਠੀਕ ਰਾਹ ਸਿਖਲਾ”

(ਕਹਾਉਤਾਂ 22:6) ਬਾਲਕ ਨੂੰ ਉਹ ਦਾ ਠੀਕ ਰਾਹ ਸਿਖਲਾ, ਤਾਂ ਉਹ ਵੱਡਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ।

(ਕਹਾਉਤਾਂ 23:24, 25) ਧਰਮੀ ਦਾ ਪਿਉ ਅੱਤ ਖੁਸ਼ ਹੋਵੇਗਾ, ਅਤੇ ਜਿਹਦੇ ਬੁੱਧਵਾਨ ਪੁੱਤ੍ਰ ਜੰਮੇ ਉਹ ਉਸ ਉੱਤੇ ਅਨੰਦ ਰਹੇਗਾ। 25 ਤੇਰੇ ਮਾਪੇ ਅਨੰਦ ਹੋਣ, ਤੇਰੀ ਜਣਨ ਵਾਲੀ ਖੁਸ਼ ਹੋਵੇ!”

w08 7/1 16

ਆਜ਼ਾਦੀ ਦੀ ਦੁਨੀਆਂ ਵਿਚ ਬੱਚਿਆਂ ਦੀ ਪਰਵਰਿਸ਼

ਤੀਰ ਨੂੰ ਸੇਧ ਦੇਣੀ

ਧਿਆਨ ਦਿਓ ਕਿ ਜ਼ਬੂਰ 127:4, 5 ਵਿਚ “ਸੂਰਮੇ” ਦਾ ਜ਼ਿਕਰ ਕੀਤਾ ਗਿਆ ਹੈ। ਕੀ ਇਸ ਦਾ ਇਹ ਅਰਥ ਹੈ ਕਿ ਸਿਰਫ਼ ਪਿਤਾ ਹੀ ਆਪਣੇ ਬੱਚਿਆਂ ਦੀ ਚੰਗੀ ਤਰ੍ਹਾਂ ਪਰਵਰਿਸ਼ ਕਰ ਸਕਦਾ ਹੈ? ਨਹੀਂ। ਅਸਲ ਵਿਚ ਇਸ ਮਿਸਾਲ ਦਾ ਅਸੂਲ ਮਾਤਾ-ਪਿਤਾ ਦੋਵਾਂ ਤੇ ਲਾਗੂ ਹੁੰਦਾ ਹੈ। (ਕਹਾਉਤਾਂ 1:8) “ਸੂਰਮੇ” ਸ਼ਬਦ ਤੋਂ ਇਹ ਸੰਕੇਤ ਮਿਲਦਾ ਹੈ ਕਿ ਕਮਾਨ ਤਾਣਨ ਲਈ ਤੀਰਅੰਦਾਜ਼ ਨੂੰ ਕਾਫ਼ੀ ਜ਼ੋਰ ਲਾਉਣ ਦੀ ਲੋੜ ਪੈਂਦੀ ਹੈ। ਪੁਰਾਣਿਆਂ ਜ਼ਮਾਨਿਆਂ ਵਿਚ ਕਮਾਨ ਉੱਤੇ ਪਿੱਤਲ ਮੜਿਆ ਜਾਂਦਾ ਸੀ। ਸੋ ਕਮਾਨ ਉੱਤੇ ਚਿੱਲਾ ਚੜ੍ਹਾਉਣ ਲਈ ਸਿਪਾਹੀ ਪੈਰ ਨਾਲ “ਧਣੁਖ ਝੁਕਾਉਂਦੇ” ਸਨ। (ਯਿਰਮਿਯਾਹ 50:29) ਬਿਨਾਂ ਸ਼ੱਕ, ਇੰਨੇ ਕੱਸ ਕੇ ਤਾਣੇ ਹੋਏ ਕਮਾਨ ਦੀ ਡੋਰੀ ਨੂੰ ਖਿੱਚਣ ਲਈ ਕਾਫ਼ੀ ਜ਼ੋਰ ਲੱਗਦਾ ਸੀ!

ਇਸੇ ਤਰ੍ਹਾਂ ਬੱਚਿਆਂ ਦੀ ਪਰਵਰਿਸ਼ ਵਿਚ ਬਹੁਤ ਮਿਹਨਤ ਕਰਨੀ ਪੈਂਦੀ ਹੈ। ਜਿਵੇਂ ਤੀਰ ਆਪਣੇ ਨਿਸ਼ਾਨੇ ʼਤੇ ਆਪੇ ਨਹੀਂ ਜਾ ਲੱਗਦਾ, ਉਸੇ ਤਰ੍ਹਾਂ ਬੱਚੇ ਮਾਪਿਆਂ ਦੀ ਮਦਦ ਦੇ ਬਿਨਾਂ ਆਪਣੇ ਆਪ ਚੰਗੇ ਇਨਸਾਨ ਨਹੀਂ ਬਣ ਜਾਣਗੇ। ਦੁੱਖ ਦੀ ਗੱਲ ਹੈ ਕਿ ਅੱਜ-ਕੱਲ੍ਹ ਕਈ ਮਾਪੇ ਬੱਚਿਆਂ ਨੂੰ ਸਹੀ ਸੇਧ ਦੇਣ ਲਈ ਬਿਲਕੁਲ ਮਿਹਨਤ ਨਹੀਂ ਕਰਦੇ। ਉਹ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਦਿੰਦੇ ਹਨ। ਉਨ੍ਹਾਂ ਦੇ ਬੱਚੇ ਟੀ. ਵੀ. ਜਾਂ ਹਾਣੀਆਂ ਤੋਂ ਹਰ ਕਿਸਮ ਦਾ ਗੰਦ-ਮੰਦ ਸਿੱਖਦੇ ਹਨ। ਮਾਪੇ ਆਪਣੇ ਬੱਚਿਆਂ ਨੂੰ ਜੋ ਜੀ ਚਾਹੇ ਖ਼ਰੀਦਣ ਦਿੰਦੇ ਹਨ। ਜਦੋਂ ਨਾਂਹ ਕਹਿਣੀ ਔਖੀ ਲੱਗਦੀ ਹੈ, ਤਾਂ ਮਾਪੇ ਹਾਂ ਕਹਿ ਕੇ ਆਪਣੀ ਜਾਨ ਛੁਡਾਉਂਦੇ ਹਨ। ਉਹ ਆਪਣੀ ਸਫ਼ਾਈ ਵਿਚ ਕਹਿੰਦੇ ਹਨ ਕਿ ਉਹ ਨਿਆਣਿਆਂ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦੇ। ਅਸਲੀਅਤ ਤਾਂ ਇਹ ਹੈ ਕਿ ਉਹ ਆਪਣੇ ਨਿਆਣਿਆਂ ਨੂੰ ਹੱਦੋਂ ਵੱਧ ਆਜ਼ਾਦੀ ਦੇ ਕੇ ਵਿਗਾੜ ਰਹੇ ਹੁੰਦੇ ਹਨ।

ਬਾਈਬਲ ਦੇ ਅਸੂਲਾਂ ਮੁਤਾਬਕ ਬੱਚਿਆਂ ਦੀ ਪਰਵਰਿਸ਼ ਕਰਨੀ ਸੌਖਾ ਕੰਮ ਨਹੀਂ ਹੈ। ਪਰ ਜੇਕਰ ਮਾਪੇ ਪੂਰੇ ਦਿਲ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣਗੇ, ਤਾਂ ਉਨ੍ਹਾਂ ਨੂੰ ਆਪਣੀ ਮਿਹਨਤ ਦਾ ਚੰਗਾ ਫਲ ਮਿਲੇਗਾ। ਮਾਪੇ (ਅੰਗ੍ਰੇਜ਼ੀ) ਨਾਂ ਦੇ ਰਸਾਲੇ ਅਨੁਸਾਰ ‘ਪਰਿਵਾਰਾਂ ਉੱਤੇ ਕੀਤੇ ਅਧਿਐਨ ਦਿਖਾਉਂਦੇ ਹਨ ਕਿ ਜਿਹੜੇ ਮਾਪੇ ਪਿਆਰ ਨਾਲ ਬੱਚਿਆਂ ਨੂੰ ਪੂਰਾ ਸਮਰਥਨ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਲੋੜੀਂਦਾ ਅਨੁਸ਼ਾਸਨ ਵੀ ਦਿੰਦੇ ਹਨ, ਉਨ੍ਹਾਂ ਦੇ ਬੱਚੇ ਪੜ੍ਹਾਈ ਵਿਚ ਤੇਜ਼ ਹੁੰਦੇ ਹਨ, ਦੂਜਿਆਂ ਨਾਲ ਚੰਗੀ ਤਰ੍ਹਾਂ ਮਿਲਦੇ-ਵਰਤਦੇ ਹਨ, ਉਨ੍ਹਾਂ ਦਾ ਆਪਣੇ ʼਤੇ ਭਰੋਸਾ ਹੁੰਦਾ ਹੈ ਅਤੇ ਉਹ ਉਨ੍ਹਾਂ ਬੱਚਿਆਂ ਨਾਲੋਂ ਜ਼ਿਆਦਾ ਖ਼ੁਸ਼ ਰਹਿੰਦੇ ਹਨ ਜਿਨ੍ਹਾਂ ਦੇ ਮਾਪੇ ਅਨੁਸ਼ਾਸਨ ਦੇਣ ਦੇ ਮਾਮਲੇ ਵਿਚ ਜਾਂ ਤਾਂ ਬਹੁਤ ਸਖ਼ਤ ਹਨ ਜਾਂ ਬਿਲਕੁਲ ਢਿੱਲੇ।’

ਬੱਚਿਆਂ ਦੀ ਚੰਗੀ ਪਰਵਰਿਸ਼ ਕਰਨ ਦਾ ਇਕ ਹੋਰ ਵਧੀਆ ਨਤੀਜਾ ਨਿਕਲੇਗਾ। ਇਸ ਲੇਖ ਵਿਚ ਅਸੀਂ ਕਹਾਉਤਾਂ 22:6 ਦੇ ਪਹਿਲੇ ਹਿੱਸੇ ਉੱਤੇ ਧਿਆਨ ਦਿੱਤਾ ਸੀ ਜੋ ਕਹਿੰਦਾ ਹੈ ਕਿ “ਬਾਲਕ ਨੂੰ ਉਹ ਦਾ ਠੀਕ ਰਾਹ ਸਿਖਲਾ।” ਇਸੇ ਆਇਤ ਦਾ ਬਾਕੀ ਹਿੱਸਾ ਕਹਿੰਦਾ ਹੈ: “ਤਾਂ ਉਹ ਵੱਡਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ।” ਕੀ ਇਸ ਦਾ ਇਹ ਮਤਲਬ ਹੈ ਕਿ ਜੇ ਤੁਸੀਂ ਇਸ ਆਇਤ ਵਿਚ ਦਿੱਤੀ ਸਲਾਹ ਉੱਤੇ ਚੱਲੋਗੇ, ਤਾਂ ਤੁਹਾਡਾ ਬੱਚਾ ਕਦੇ ਕੁਰਾਹੇ ਨਹੀਂ ਪਵੇਗਾ? ਨਹੀਂ। ਯਾਦ ਰੱਖੋ ਕਿ ਤੁਹਾਡਾ ਬੱਚਾ ਵੱਡਾ ਹੋ ਕੇ ਆਪਣੇ ਫ਼ੈਸਲੇ ਆਪ ਕਰੇਗਾ, ਸੋ ਉਹ ਗ਼ਲਤ ਰਾਹ ਵੀ ਚੁਣ ਸਕਦਾ ਹੈ। ਪਰ ਇਹ ਆਇਤ ਮਾਪਿਆਂ ਨੂੰ ਭਰੋਸਾ ਦਿੰਦੀ ਹੈ। ਕਿਸ ਗੱਲ ਦਾ ਭਰੋਸਾ?

ਜੇ ਤੁਸੀਂ ਬਾਈਬਲ ਦੀ ਸਲਾਹ ਅਨੁਸਾਰ ਆਪਣੇ ਬੱਚਿਆਂ ਦੀ ਪਰਵਰਿਸ਼ ਕਰਦੇ ਹੋ, ਤਾਂ ਤੁਸੀਂ ਹੁਣ ਉਨ੍ਹਾਂ ਦੇ ਭਵਿੱਖ ਲਈ ਪੱਕੀ ਨੀਂਹ ਧਰ ਰਹੇ ਹੋ। ਤੁਸੀਂ ਆਪਣੇ ਬੱਚਿਆਂ ਨੂੰ ਸੁਖੀ, ਸੰਤੁਸ਼ਟ ਤੇ ਜ਼ਿੰਮੇਵਾਰ ਇਨਸਾਨ ਬਣਦੇ ਦੇਖਣ ਦੀ ਉਮੀਦ ਰੱਖ ਸਕਦੇ ਹੋ। (ਕਹਾਉਤਾਂ 23:24) ਇਸ ਲਈ ਕਿਉਂ ਨਾ ਆਪਣੇ “ਬਾਣਾਂ” ਨੂੰ ਚੰਗੀ ਤਰ੍ਹਾਂ ਤਿਆਰ ਕਰੋ, ਬਚਾ ਕੇ ਰੱਖੋ ਤੇ ਸਹੀ ਸੇਧ ਦਿਓ? ਤੁਹਾਨੂੰ ਬਾਅਦ ਵਿਚ ਕੋਈ ਪਛਤਾਵਾ ਨਹੀਂ ਹੋਵੇਗਾ।

w07 6/1 31

ਪਾਠਕਾਂ ਵੱਲੋਂ ਸਵਾਲ

ਕੀ ਕਹਾਉਤਾਂ 22:6 ਦਾ ਹਵਾਲਾ ਇਸ ਗੱਲ ਦੀ ਗਾਰੰਟੀ ਹੈ ਕਿ ਜਿਨ੍ਹਾਂ ਬੱਚਿਆਂ ਨੂੰ ਯਹੋਵਾਹ ਦੇ ਰਾਹਾਂ ਤੇ ਚੱਲਣਾ ਸਿਖਾਇਆ ਜਾਂਦਾ ਹੈ, ਉਹ ਯਹੋਵਾਹ ਦਾ ਲੜ ਕਦੇ ਨਹੀਂ ਛੱਡਣਗੇ?

ਇਸ ਆਇਤ ਵਿਚ ਲਿਖਿਆ ਹੈ: “ਬਾਲਕ ਨੂੰ ਉਹ ਦਾ ਠੀਕ ਰਾਹ ਸਿਖਲਾ, ਤਾਂ ਉਹ ਵੱਡਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ।” ਜਿਵੇਂ ਟਹਿਣੀ ਨੂੰ ਵਿੰਗਾ-ਟੇਢਾ ਕਰ ਕੇ ਮਨ-ਪਸੰਦ ਦੇ ਆਕਾਰ ਵਿਚ ਉਗਾਇਆ ਜਾਂਦਾ ਹੈ, ਤਿਵੇਂ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਉਮੀਦ ਰੱਖੀ ਜਾਂਦੀ ਹੈ ਕਿ ਉਹ ਵੱਡੇ ਹੋ ਕੇ ਯਹੋਵਾਹ ਦੇ ਰਾਹਾਂ ਤੇ ਚੱਲਦੇ ਰਹਿਣ। ਸਾਰੇ ਮਾਪੇ ਜਾਣਦੇ ਹਨ ਕਿ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਲਈ ਸਮੇਂ ਅਤੇ ਮਿਹਨਤ ਦੀ ਲੋੜ ਹੈ। ਬੱਚਿਆਂ ਨੂੰ ਮਸੀਹ ਦੇ ਚੇਲੇ ਬਣਾਉਣ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਧਿਆਨ ਨਾਲ ਉਨ੍ਹਾਂ ਨੂੰ ਸਿੱਖਿਆ ਦੇਣ, ਤਾੜਨ, ਸੁਧਾਰਨ ਅਤੇ ਉਤਸ਼ਾਹਿਤ ਕਰਨ। ਇਸ ਦੇ ਨਾਲ-ਨਾਲ ਮਾਪਿਆਂ ਨੂੰ ਆਪ ਵੀ ਚੰਗੀ ਮਿਸਾਲ ਕਾਇਮ ਕਰਨ ਦੀ ਲੋੜ ਹੈ। ਇਸ ਤਰ੍ਹਾਂ ਉਨ੍ਹਾਂ ਨੂੰ ਪਿਆਰ ਨਾਲ ਕਈ ਸਾਲਾਂ ਤਕ ਕਰਦੇ ਰਹਿਣਾ ਚਾਹੀਦਾ ਹੈ।

ਫਿਰ ਵੀ ਜੇ ਬੱਚਾ ਯਹੋਵਾਹ ਤੋਂ ਮੂੰਹ ਮੋੜ ਲਵੇ, ਤਾਂ ਕੀ ਇਸ ਦਾ ਇਹ ਮਤਲਬ ਹੈ ਕਿ ਮਾਪਿਆਂ ਵੱਲੋਂ ਉਸ ਨੂੰ ਸਿੱਖਿਆ ਦੇਣ ਵਿਚ ਕੋਈ ਕਮੀ ਰਹਿ ਗਈ ਹੈ? ਹੋ ਸਕਦਾ ਹੈ ਕਿ ਕੁਝ ਮਾਪਿਆਂ ਨੇ ਬੱਚਿਆਂ ਨੂੰ ਯਹੋਵਾਹ ਦੀ ਸਿੱਖਿਆ ਅਤੇ ਮੱਤ ਦੇਣ ਵਿਚ ਥੋੜ੍ਹੀ-ਬਹੁਤੀ ਲਾਪਰਵਾਹੀ ਵਰਤੀ ਹੋਵੇ। (ਅਫ਼ਸੀਆਂ 6:4) ਪਰ ਕਹਾਉਤਾਂ ਦਾ ਹਵਾਲਾ ਇਹ ਗਾਰੰਟੀ ਨਹੀਂ ਦਿੰਦਾ ਕਿ ਚੰਗੀ ਸਿੱਖਿਆ ਮਿਲਣ ਦੇ ਕਾਰਨ ਬੱਚਾ ਹਮੇਸ਼ਾ ਯਹੋਵਾਹ ਦੀ ਸੇਵਾ ਵਫ਼ਾਦਾਰੀ ਨਾਲ ਕਰਦਾ ਰਹੇਗਾ। ਮਾਪੇ ਆਪਣੇ ਬੱਚਿਆਂ ਨੂੰ ਆਪਣੀ ਮਨ-ਪਸੰਦ ਦੇ ਇਨਸਾਨ ਬਣਨ ਲਈ ਮਜਬੂਰ ਨਹੀਂ ਕਰ ਸਕਦੇ। ਸਿਆਣਿਆਂ ਵਾਂਗ ਬੱਚਿਆਂ ਨੂੰ ਵੀ ਆਪਣੇ ਫ਼ੈਸਲੇ ਆਪ ਕਰਨ ਦੀ ਆਜ਼ਾਦੀ ਹੈ। (ਬਿਵਸਥਾ ਸਾਰ 30:15, 16, 19) ਕੁਝ ਮਾਪਿਆਂ ਦੀ ਸਖ਼ਤ ਮਿਹਨਤ ਦੇ ਬਾਵਜੂਦ ਉਨ੍ਹਾਂ ਦੇ ਬੱਚੇ ਯਹੋਵਾਹ ਪ੍ਰਤੀ ਵਫ਼ਾਦਾਰ ਨਹੀਂ ਰਹਿੰਦੇ। ਮਿਸਾਲ ਲਈ, ਕਹਾਉਤਾਂ ਦੇ ਲਿਖਾਰੀ ਸੁਲੇਮਾਨ ਨੇ ਵੀ ਯਹੋਵਾਹ ਤੋਂ ਮੂੰਹ ਮੋੜ ਲਿਆ ਸੀ। ਇਸ ਤੋਂ ਇਲਾਵਾ ਯਹੋਵਾਹ ਦੇ ਕੁਝ ਸਵਰਗੀ ਪੁੱਤਰਾਂ ਨੇ ਵੀ ਉਸ ਨਾਲ ਦਗ਼ਾ ਕੀਤਾ ਸੀ।

ਸੋ ਇਸ ਹਵਾਲੇ ਦਾ ਅਰਥ ਇਹ ਨਹੀਂ ਕਿ ਹਰ ਬੱਚਾ ਜਿਸ ਨੂੰ ਪਰਮੇਸ਼ੁਰ ਦੇ ਰਾਹ ਤੇ ਚੱਲਣਾ ਸਿਖਾਇਆ ਗਿਆ ਹੈ, ਉਹ ‘ਇਸ ਰਾਹ ਤੋਂ ਕਦੀ ਨਾ ਹਟੇਗਾ’, ਪਰ ਆਮ ਤੌਰ ਤੇ ਇਹ ਗੱਲ ਸੱਚ ਸਾਬਤ ਹੁੰਦੀ ਹੈ। ਇਸ ਗੱਲ ਤੋਂ ਮਾਪਿਆਂ ਨੂੰ ਕਿੰਨਾ ਹੌਸਲਾ ਮਿਲਦਾ ਹੈ! ਮਾਪਿਆਂ ਨੂੰ ਇਸ ਗੱਲ ਤੋਂ ਦਿਲਾਸਾ ਪਾਉਣਾ ਚਾਹੀਦਾ ਹੈ ਕਿ ਬੱਚਿਆਂ ਨੂੰ ਯਹੋਵਾਹ ਦੇ ਰਾਹਾਂ ਬਾਰੇ ਸਿੱਖਿਆ ਦੇਣ ਦੇ ਉਨ੍ਹਾਂ ਦੇ ਜਤਨ ਸਦਕਾ ਉਨ੍ਹਾਂ ਨੂੰ ਚੰਗਾ ਫਲ ਮਿਲੇਗਾ। ਮਾਪਿਆਂ ਦੀ ਜ਼ਿੰਮੇਵਾਰੀ ਭਾਰੀ ਹੈ ਅਤੇ ਉਨ੍ਹਾਂ ਦਾ ਬੱਚਿਆਂ ਉੱਤੇ ਬਹੁਤ ਪ੍ਰਭਾਵ ਪੈਂਦਾ ਹੈ, ਇਸ ਲਈ ਉਨ੍ਹਾਂ ਨੂੰ ਆਪਣੀ ਜ਼ਿੰਮੇਵਾਰੀ ਗੰਭੀਰਤਾ ਨਾਲ ਨਿਭਾਉਣੀ ਚਾਹੀਦੀ ਹੈ।—ਬਿਵਸਥਾ ਸਾਰ 6:6, 7.

ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਪਾਲਦੇ ਹਨ, ਉਹ ਉਮੀਦ ਰੱਖ ਸਕਦੇ ਹਨ ਕਿ ਭਾਵੇਂ ਉਨ੍ਹਾਂ ਦੇ ਬੱਚੇ ਯਹੋਵਾਹ ਤੋਂ ਮੂੰਹ ਮੋੜ ਵੀ ਲੈਣ, ਉਹ ਸੁਧਰ ਕੇ ਮੁੜ ਯਹੋਵਾਹ ਨਾਲ ਰਿਸ਼ਤਾ ਜੋੜ ਸਕਦੇ ਹਨ। ਬਾਈਬਲ ਦੀ ਸੱਚਾਈ ਬਹੁਤ ਪ੍ਰਭਾਵਸ਼ਾਲੀ ਹੈ ਅਤੇ ਮਾਪਿਆਂ ਦੀ ਸਿੱਖਿਆ ਛੇਤੀ ਨਹੀਂ ਭੁੱਲਦੀ।—ਜ਼ਬੂਰਾਂ ਦੀ ਪੋਥੀ 19:7.

(ਕਹਾਉਤਾਂ 22:15) ਬਾਲਕ ਦੇ ਮਨ ਵਿੱਚ ਮੂਰਖਤਾਈ ਬੱਧੀ ਹੋਈ ਹੁੰਦੀ ਹੈ, ਤਾੜ ਦੀ ਛਿਟੀ ਉਹ ਨੂੰ ਉਸ ਤੋਂ ਦੂਰ ਕਰ ਦਿੰਦੀ ਹੈ।

(ਕਹਾਉਤਾਂ 23:13, 14) ਬਾਲਕ ਦੇ ਤਾੜਨ ਤੋਂ ਨਾ ਰੁਕ, ਭਾਵੇਂ ਤੂੰ ਛਿਟੀ ਨਾਲ ਉਹ ਨੂੰ ਮਾਰੇਂ ਤਾਂ ਉਹ ਨਾ ਮਰੇਗਾ। 14 ਤੂੰ ਛਿਟੀ ਨਾਲ ਉਹ ਨੂੰ ਮਾਰ, ਅਤੇ ਉਹ ਦੀ ਜਾਨ ਨੂੰ ਪਤਾਲੋਂ ਬਚਾ ਲੈ।

w97 10/1 32

ਬੱਚਿਆਂ ਵਿਚ ਨੈਤਿਕ ਗੁਣ ਵਿਕਸਿਤ ਕਰਨਾ ਕੀ ਇਹ ਅਜੇ ਵੀ ਸੰਭਵ ਹੈ?

“ਅਸੀਂ ਹੁਣ ਇਕ ਬਹੁਤ ਗੁੰਝਲਦਾਰ ਸਮਾਜ, ਅਰਥਾਤ ਇਕ ਬਹੁਤ ਵਿਰੋਧੀ ਸਭਿਆਚਾਰ ਵਿਚ ਰਹਿੰਦੇ ਹਾਂ, ਜਿੱਥੇ ਨੈਤਿਕਤਾ ਦੀ ਕੋਈ ਇਕ ਨਿਯਮਾਵਲੀ ਨਹੀਂ ਹੈ,” ਓਟਾਵਾ, ਕੈਨੇਡਾ, ਵਿਚ ਪਰਿਵਾਰ ਲਈ ਵਾਨਯੇ ਸੰਸਥਾ ਦੇ ਰੌਬਰਟ ਗਲੌਸਪ ਨੇ ਟਿੱਪਣੀ ਕੀਤੀ। ਇਸ ਦਾ ਨਤੀਜਾ ਕੀ ਨਿਕਲਦਾ ਹੈ? ਦ ਟੋਰੌਂਟੋ ਸਟਾਰ ਅਖ਼ਬਾਰ ਵਿਚ ਇਕ ਰਿਪੋਰਟ ਕਹਿੰਦੀ ਹੈ: “ਕਿਸ਼ੋਰ-ਆਯੂ ਵਿਚ ਗਰਭ-ਅਵਸਥਾ, ਨੌਜਵਾਨਾਂ ਵਿਚ ਹਿੰਸਾ ਅਤੇ ਕਿਸ਼ੋਰਾਂ ਵਿਚ ਆਤਮ-ਹੱਤਿਆ, ਇਹ ਸਭ ਚੀਜ਼ਾਂ ਵੱਧ ਰਹੀਆਂ ਹਨ।”

ਇਹ ਸਮੱਸਿਆ ਸਿਰਫ਼ ਉੱਤਰੀ ਅਮਰੀਕਾ ਤਕ ਹੀ ਸੀਮਿਤ ਨਹੀਂ ਹੈ। ਰੋਡ ਆਈਲੈਂਡ, ਯੂ. ਐੱਸ. ਏ., ਵਿਚ ਬਰਾਊਨ ਯੂਨੀਵਰਸਿਟੀ ਵਿਚ ਮਾਨਵ ਵਿਕਾਸ ਦੇ ਕੇਂਦਰ ਦੇ ਨਿਰਦੇਸ਼ਕ, ਬਿਲ ਡੇਮਨ ਨੇ ਬਰਤਾਨੀਆ ਅਤੇ ਦੂਸਰੇ ਯੂਰਪੀ ਦੇਸ਼ਾਂ, ਅਤੇ ਆਸਟ੍ਰੇਲੀਆ, ਇਜ਼ਰਾਈਲ, ਅਤੇ ਜਪਾਨ ਵਿਚ ਵੀ ਇਨ੍ਹਾਂ ਸਮੱਸਿਆਵਾਂ ਦਾ ਅਧਿਐਨ ਕੀਤਾ ਹੈ। ਉਸ ਨੇ ਜਵਾਨਾਂ ਨੂੰ ਅਗਵਾਈ ਦੇਣ ਵਿਚ ਗਿਰਜਿਆਂ, ਸਕੂਲਾਂ, ਅਤੇ ਦੂਸਰੀਆਂ ਸੰਸਥਾਵਾਂ ਦੇ ਪਤਨ ਵੱਲ ਇਸ਼ਾਰਾ ਕੀਤਾ। ਉਹ ਮੰਨਦਾ ਹੈ ਕਿ ਸਾਡਾ ਸਭਿਆਚਾਰ, “ਸਚੇਤ ਨਹੀਂ ਹੈ ਕਿ ਬੱਚਿਆਂ ਵਿਚ ਆਚਰਣ ਅਤੇ ਯੋਗਤਾਵਾਂ ਪੈਦਾ ਕਰਨ ਲਈ ਕੀ ਜ਼ਰੂਰੀ ਹੈ।” ਪਰਵਰਿਸ਼ ਮਾਹਰਾਂ ਦੀ ਸਿਖਾਈ ਗਈ ਗੱਲ ਦਾ ਹਵਾਲਾ ਦਿੰਦੇ ਹੋਏ ਕਿ “ਅਨੁਸ਼ਾਸਨ ਬੱਚਿਆਂ ਦੀ ਸਿਹਤ ਅਤੇ ਕਲਿਆਣ ਲਈ ਖ਼ਤਰਨਾਕ ਹੈ,” ਡੇਮਨ ਦਾਅਵੇ ਨਾਲ ਕਹਿੰਦਾ ਹੈ ਕਿ ਇਹ “ਬੱਚਿਆਂ ਨੂੰ ਹਠੀਲੇ ਅਤੇ ਅਵੱਗਿਆਕਾਰੀ ਬਣਾਉਣ ਦਾ ਨੁਸਖਾ ਹੈ।”

ਅੱਜ ਦੇ ਨੌਜਵਾਨਾਂ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ? ਉਨ੍ਹਾਂ ਨੂੰ ਨਿਰੰਤਰ ਪ੍ਰੇਮਮਈ ਸਿਖਲਾਈ ਦੀ ਜ਼ਰੂਰਤ ਹੈ ਜੋ ਉਨ੍ਹਾਂ ਦੇ ਮਨਾਂ ਅਤੇ ਦਿਲਾਂ ਨੂੰ ਸਿੱਧਾ ਰੱਖਦੀ ਹੈ। ਵੱਖਰੇ-ਵੱਖਰੇ ਨੌਜਵਾਨਾਂ ਨੂੰ ਵੱਖਰੀ-ਵੱਖਰੀ ਕਿਸਮ ਦੇ ਅਨੁਸ਼ਾਸਨ ਦੀ ਲੋੜ ਹੁੰਦੀ ਹੈ। ਜਦੋਂ ਅਨੁਸ਼ਾਸਨ ਪ੍ਰੇਮ ਦੁਆਰਾ ਪ੍ਰੇਰਿਤ ਹੁੰਦਾ ਹੈ, ਤਾਂ ਇਹ ਅਕਸਰ ਤਰਕ ਦੁਆਰਾ ਦਿੱਤਾ ਜਾ ਸਕਦਾ ਹੈ। ਇਸੇ ਲਈ ਕਹਾਉਤਾਂ 8:33 ਵਿਚ ਸਾਨੂੰ ਦੱਸਿਆ ਗਿਆ ਹੈ ਕਿ “ਸਿੱਖਿਆ [“ਅਨੁਸ਼ਾਸਨ,” ਨਿ ਵ] ਨੂੰ ਸੁਣੋ।” ਪਰੰਤੂ ਕੁਝ ‘ਨਿਰੀਆਂ ਗੱਲਾਂ ਨਾਲ ਨਹੀਂ ਸੌਰਦੇ’ ਹਨ। ਉਨ੍ਹਾਂ ਨੂੰ ਅਵੱਗਿਆਕਾਰੀ ਲਈ ਉਚਿਤ ਹੱਦ ਤਕ ਸਜ਼ਾ ਦੇਣੀ ਸ਼ਾਇਦ ਜ਼ਰੂਰੀ ਹੋਵੇ। (ਕਹਾਉਤਾਂ 17:10; 23:13, 14; 29:19) ਇਹ ਸਲਾਹ ਦਿੰਦੇ ਸਮੇਂ, ਬਾਈਬਲ ਗੁੱਸੇ ਵਿਚ ਬੱਚੇ ਨੂੰ ਬੈਂਤਾਂ ਮਾਰਨ ਜਾਂ ਬੁਰੀ ਤਰ੍ਹਾਂ ਕੁੱਟਣ ਦੀ ਪੁਸ਼ਟੀ ਨਹੀਂ ਕਰਦੀ ਹੈ, ਜਿਸ ਨਾਲ ਬੱਚੇ ਦੇ ਨੀਲ ਪੈ ਸਕਦੇ ਹਨ ਜਾਂ ਬੱਚਾ ਜ਼ਖ਼ਮੀ ਹੋ ਸਕਦਾ ਹੈ। (ਕਹਾਉਤਾਂ 16:32) ਇਸ ਦੀ ਬਜਾਇ, ਬੱਚੇ ਨੂੰ ਸਮਝਣਾ ਚਾਹੀਦਾ ਹੈ ਕਿ ਉਸ ਨੂੰ ਕਿਉਂ ਸੁਧਾਰਿਆ ਜਾ ਰਿਹਾ ਹੈ ਅਤੇ ਮਹਿਸੂਸ ਹੋਣਾ ਚਾਹੀਦਾ ਹੈ ਕਿ ਇਹ ਇਸ ਕਰਕੇ ਹੈ ਕਿ ਉਸ ਦੇ ਮਾਤਾ-ਪਿਤਾ ਉਸ ਦੀ ਭਲਾਈ ਚਾਹੁੰਦੇ ਹਨ।—ਤੁਲਨਾ ਕਰੋ ਇਬਰਾਨੀਆਂ 12:6, 11.

ਅਜਿਹੀ ਵਿਵਹਾਰਕ ਅਤੇ ਵਧੀਆ ਬਾਈਬਲੀ ਸਲਾਹ ਪਰਿਵਾਰਕ ਖ਼ੁਸ਼ੀ ਦਾ ਰਾਜ਼ ਕਿਤਾਬ ਵਿਚ ਦਿੱਤੀ ਗਈ ਹੈ।

it-2 818 ਪੈਰਾ 4

ਛਿਟੀ, ਡੰਡਾ

ਮਾਪਿਆਂ ਦਾ ਅਧਿਕਾਰ। “ਛਿਟੀ” ਬੱਚਿਆਂ ਉੱਤੇ ਮਾਪਿਆਂ ਦੇ ਅਧਿਕਾਰ ਨੂੰ ਵੀ ਦਰਸਾਉਂਦੀ ਹੈ। ਕਹਾਉਤਾਂ ਦੀ ਕਿਤਾਬ ਵਿਚ ਕਈ ਵਾਰ ਇਸ ਅਧਿਕਾਰ ਦਾ ਜ਼ਿਕਰ ਆਉਂਦਾ ਹੈ। ਛਿਟੀ ਹਰ ਤਰ੍ਹਾਂ ਦੇ ਅਨੁਸ਼ਾਸਨ ਨੂੰ ਦਰਸਾਉਂਦੀ ਹੈ ਤੇ ਇਸ ਵਿਚ ਸਜ਼ਾ ਦੇਣ ਲਈ ਸੱਚ-ਮੁੱਚ ਦੇ ਡੰਡੇ ਨੂੰ ਵੀ ਵਰਤਿਆ ਜਾਂਦਾ ਹੈ। ਬੱਚਿਆਂ ਨੂੰ ਕੰਟ੍ਰੋਲ ਕਰਨ ਲਈ ਡੰਡੇ ਦੀ ਵਰਤੋਂ ਕਰਨ ਵਾਸਤੇ ਮਾਪੇ ਪਰਮੇਸ਼ੁਰ ਅੱਗੇ ਜਵਾਬਦੇਹ ਹਨ। ਜੇ ਕੋਈ ਮਾਪਾ ਇਸ ਡੰਡੇ ਨੂੰ ਨਹੀਂ ਵਰਤਦਾ, ਤਾਂ ਉਹ ਆਪਣੇ ਬੱਚੇ ਦੀ ਤਬਾਹੀ, ਮੌਤ ਅਤੇ ਬਦਨਾਮੀ ਦਾ ਕਾਰਨ ਬਣੇਗਾ ਤੇ ਮਾਂ ਜਾਂ ਬਾਪ ʼਤੇ ਪਰਮੇਸ਼ੁਰ ਦੀ ਮਿਹਰ ਨਹੀਂ ਰਹੇਗੀ। (ਕਹਾ 10:1; 15:20; 17:25; 19:13) “ਬਾਲਕ ਦੇ ਮਨ ਵਿੱਚ ਮੂਰਖਤਾਈ ਬੱਧੀ ਹੋਈ ਹੁੰਦੀ ਹੈ, ਤਾੜ ਦੀ ਛਿਟੀ ਉਹ ਨੂੰ ਉਸ ਤੋਂ ਦੂਰ ਕਰ ਦਿੰਦੀ ਹੈ।” “ਬਾਲਕ ਦੇ ਤਾੜਨ ਤੋਂ ਨਾ ਰੁਕ, ਭਾਵੇਂ ਤੂੰ ਛਿਟੀ ਨਾਲ ਉਹ ਨੂੰ ਮਾਰੇਂ ਤਾਂ ਉਹ ਨਾ ਮਰੇਗਾ। ਤੂੰ ਛਿਟੀ ਨਾਲ ਉਹ ਨੂੰ ਮਾਰ, ਅਤੇ ਉਹ ਦੀ ਜਾਨ ਨੂੰ ਪਤਾਲੋਂ ਬਚਾ ਲੈ।” (ਕਹਾ 22:15; 23:13, 14) ਅਸਲ ਵਿਚ “ਜਿਹੜਾ ਪੁੱਤ੍ਰ ਉੱਤੇ ਛੂਛਕ ਨਹੀਂ ਚਲਾਉਂਦਾ ਉਹ ਉਸ ਦਾ ਵੈਰੀ ਹੈ, ਪਰ ਜਿਹੜਾ ਉਸ ਦੇ ਨਾਲ ਪਿਆਰ ਕਰਦਾ ਹੈ ਉਹ ਵੇਲੇ ਸਿਰ ਉਸ ਨੂੰ ਤਾੜਦਾ ਹੈ।”—ਕਹਾ 13:24; 19:18; 29:15; 1 ਸਮੂ 2:27-36.

(ਕਹਾਉਤਾਂ 23:22) ਆਪਣੇ ਪਿਉ ਦੀ ਗੱਲ ਸੁਣ ਜਿਸ ਤੋਂ ਤੂੰ ਜੰਮਿਆ ਹੈਂ, ਅਤੇ ਆਪਣੀ ਮਾਂ ਨੂੰ ਉਹ ਦੇ ਬੁਢੇਪੇ ਦੇ ਸਮੇਂ ਤੁੱਛ ਨਾ ਜਾਣ।

w04 6/15 14 ਪੈਰੇ 1-3

ਆਪਣੀ ਜ਼ਿੰਦਗੀ ਦੀ ਕੀਮਤ ਪਛਾਣੋ

ਜੇ ਤੁਹਾਨੂੰ ਆਪਣੀ ਜ਼ਿੰਦਗੀ ਦੀ ਕੀਮਤ ਲਗਾਉਣ ਲਈ ਕਿਹਾ ਜਾਵੇ, ਤਾਂ ਤੁਸੀਂ ਇਸ ਦੀ ਕਿੰਨੀ ਕੀਮਤ ਲਗਾਓਗੇ? ਅਸੀਂ ਆਪਣੀ ਤੇ ਦੂਸਰਿਆਂ ਦੀ ਜ਼ਿੰਦਗੀ ਨੂੰ ਬੇਸ਼ਕੀਮਤੀ ਸਮਝਦੇ ਹਾਂ। ਇਸ ਕਰਕੇ ਬੀਮਾਰ ਹੋਣ ਤੇ ਜਾਂ ਫਿਰ ਪੂਰਾ ਚੈੱਕਅਪ ਕਰਾਉਣ ਵਾਸਤੇ ਅਸੀਂ ਡਾਕਟਰ ਕੋਲ ਜਾਂਦੇ ਹਾਂ। ਅਸੀਂ ਚੰਗੀ ਸਿਹਤ ਮਾਣਦੇ ਹੋਏ ਜੀਣਾ ਚਾਹੁੰਦੇ ਹਾਂ। ਜ਼ਿਆਦਾਤਰ ਬਿਰਧ ਜਾਂ ਅਪਾਹਜ ਲੋਕ ਵੀ ਮਰਨਾ ਨਹੀਂ ਚਾਹੁੰਦੇ, ਉਹ ਵੀ ਜੀਣਾ ਚਾਹੁੰਦੇ ਹਨ।

2 ਜ਼ਿੰਦਗੀ ਬਾਰੇ ਤੁਹਾਡਾ ਨਜ਼ਰੀਆ ਦੂਸਰਿਆਂ ਨਾਲ ਤੁਹਾਡੇ ਰਿਸ਼ਤੇ ਨੂੰ ਪ੍ਰਭਾਵਿਤ ਕਰਦਾ ਹੈ। ਉਦਾਹਰਣ ਲਈ, ਪਰਮੇਸ਼ੁਰ ਦਾ ਬਚਨ ਹੁਕਮ ਦਿੰਦਾ ਹੈ: “ਆਪਣੇ ਪਿਉ ਦੀ ਗੱਲ ਸੁਣ ਜਿਸ ਤੋਂ ਤੂੰ ਜੰਮਿਆ ਹੈਂ, ਅਤੇ ਆਪਣੀ ਮਾਂ ਨੂੰ ਉਹ ਦੇ ਬੁਢੇਪੇ ਦੇ ਸਮੇਂ ਤੁੱਛ ਨਾ ਜਾਣ।” (ਕਹਾਉਤਾਂ 23:22) ਇੱਥੇ ‘ਸੁਣਨ’ ਦਾ ਮਤਲਬ ਇਹ ਨਹੀਂ ਕਿ ਅਸੀਂ ਇਕ ਕੰਨੋਂ ਗੱਲ ਸੁਣ ਕੇ ਦੂਜੇ ਕੰਨੋਂ ਕੱਢ ਦੇਈਏ। ਪਰ ਇਸ ਦਾ ਮਤਲਬ ਹੈ ਗੱਲ ਸੁਣ ਕੇ ਕਹਿਣਾ ਮੰਨਣਾ। (ਕੂਚ 15:26; ਬਿਵਸਥਾ ਸਾਰ 7:12; 13:18; 15:5; ਯਹੋਸ਼ੁਆ 22:2; ਜ਼ਬੂਰਾਂ ਦੀ ਪੋਥੀ 81:13) ਪਰਮੇਸ਼ੁਰ ਦੇ ਬਚਨ ਵਿਚ ਮਾਪਿਆਂ ਦੀ ਗੱਲ ਸੁਣਨ ਦਾ ਕਿਹੜਾ ਕਾਰਨ ਦਿੱਤਾ ਗਿਆ ਹੈ? ਇਸ ਦਾ ਕਾਰਨ ਸਿਰਫ਼ ਇਹ ਹੀ ਨਹੀਂ ਕਿ ਤੁਹਾਡੇ ਮਾਤਾ-ਪਿਤਾ ਤੁਹਾਡੇ ਨਾਲੋਂ ਵੱਡੇ ਹਨ ਜਾਂ ਫਿਰ ਉਨ੍ਹਾਂ ਨੂੰ ਜ਼ਿਆਦਾ ਤਜਰਬਾ ਹੈ। ਇਸ ਦਾ ਇਹ ਵੀ ਕਾਰਨ ਹੈ ਕਿ ਉਨ੍ਹਾਂ ਨੇ ਤੁਹਾਨੂੰ “ਜੰਮਿਆ” ਹੈ। ਕੁਝ ਬਾਈਬਲਾਂ ਵਿਚ ਇਸ ਆਇਤ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਗਿਆ ਹੈ: “ਆਪਣੇ ਪਿਤਾ ਦੀ ਗੱਲ ਸੁਣ ਜਿਸ ਨੇ ਤੈਨੂੰ ਜ਼ਿੰਦਗੀ ਦਿੱਤੀ ਹੈ।” ਇਸ ਲਈ ਜੇ ਤੁਸੀਂ ਆਪਣੀ ਜ਼ਿੰਦਗੀ ਦੀ ਕਦਰ ਕਰਦੇ ਹੋ, ਤਾਂ ਤੁਸੀਂ ਆਪਣੇ ਮਾਪਿਆਂ ਦੀ ਵੀ ਕਦਰ ਕਰੋਗੇ।

3 ਜੇ ਤੁਸੀਂ ਸੱਚੇ ਮਸੀਹੀ ਹੋ, ਤਾਂ ਤੁਸੀਂ ਮੰਨੋਗੇ ਕਿ ਯਹੋਵਾਹ ਹੀ ਜੀਵਨਦਾਤਾ ਹੈ। ਉਸ ਕਰਕੇ ਤੁਸੀਂ “ਜੀਉਂਦੇ” ਹੋ; ਤੁਸੀਂ “ਤੁਰਦੇ ਫਿਰਦੇ” ਹੋ, ਤੁਹਾਡੇ ਵਿਚ ਭਾਵਨਾਵਾਂ ਹਨ; ਤੁਸੀਂ “ਮਜੂਦ” ਹੋ ਅਤੇ ਭਵਿੱਖ ਬਾਰੇ ਯੋਜਨਾਵਾਂ ਬਣਾ ਸਕਦੇ ਹੋ, ਇੱਥੋਂ ਤਕ ਕਿ ਅਨੰਤ ਜ਼ਿੰਦਗੀ ਬਾਰੇ ਵੀ। (ਰਸੂਲਾਂ ਦੇ ਕਰਤੱਬ 17:28; ਜ਼ਬੂਰਾਂ ਦੀ ਪੋਥੀ 36:9; ਉਪਦੇਸ਼ਕ ਦੀ ਪੋਥੀ 3:11) ਕਹਾਉਤਾਂ 23:22 ਤੋਂ ਅਸੀਂ ਇਹ ਵੀ ਸਮਝ ਸਕਦੇ ਹਾਂ ਕਿ ਅਸੀਂ ਪਰਮੇਸ਼ੁਰ ਦੀ ਗੱਲ “ਸੁਣ” ਕੇ ਉਸ ਦਾ ਕਹਿਣਾ ਮੰਨੀਏ। ਸਾਨੂੰ ਜ਼ਿੰਦਗੀ ਬਾਰੇ ਇਨਸਾਨੀ ਨਜ਼ਰੀਆ ਅਪਣਾਉਣ ਦੀ ਬਜਾਇ ਪਰਮੇਸ਼ੁਰ ਦੇ ਨਜ਼ਰੀਏ ਨੂੰ ਸਮਝਣ ਅਤੇ ਉਸ ਦੇ ਮੁਤਾਬਕ ਚੱਲਣ ਦੀ ਇੱਛਾ ਰੱਖਣੀ ਚਾਹੀਦੀ ਹੈ।

w00 6/15 21 ਪੈਰਾ 13

“ਤੁਸੀਂ ਸੱਭੋ ਭਾਈ ਹੋ”

13 ਪਰਿਵਾਰ ਦੇ ਮੈਂਬਰਾਂ ਦਾ ਆਦਰ ਕਰਨ ਵਿਚ ਸਿਰਫ਼ ਪਤਨੀ ਅਤੇ ਬੱਚਿਆਂ ਨੂੰ ਮਾਣ ਬਖ਼ਸ਼ਣ ਦੀ ਗੱਲ ਨਹੀਂ ਹੁੰਦੀ। ਇਕ ਜਪਾਨੀ ਕਹਾਵਤ ਕਹਿੰਦੀ ਹੈ ਕਿ “ਜਦੋਂ ਤੁਸੀਂ ਸਿਆਣੇ ਹੋ ਜਾਂਦੇ ਹੋ ਤਾਂ ਆਪਣੇ ਬੱਚਿਆਂ ਦੀ ਗੱਲ ਸੁਣੋ।” ਇਸ ਕਹਾਵਤ ਦਾ ਮਤਲਬ ਇਹ ਹੈ ਕਿ ਸਿਆਣਿਆਂ ਮਾਪਿਆਂ ਨੂੰ ਆਪਣੇ ਬੱਚਿਆਂ ਉੱਤੇ ਆਪਣੇ ਅਧਿਕਾਰ ਦਾ ਜ਼ਿਆਦਾ ਹੱਕ ਨਹੀਂ ਜਤਾਉਣਾ ਚਾਹੀਦਾ। ਉਨ੍ਹਾਂ ਨੂੰ ਆਪਣੇ ਵੱਡੇ ਹੋਏ ਬੱਚਿਆਂ ਦੀਆਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਇਹ ਸੱਚ ਹੈ ਕਿ ਬਾਈਬਲ ਦੇ ਅਨੁਸਾਰ ਮਾਪਿਆਂ ਨੂੰ ਬੱਚਿਆਂ ਦੀ ਗੱਲ ਸੁਣਨ ਦੁਆਰਾ ਉਨ੍ਹਾਂ ਦਾ ਆਦਰ ਕਰਨਾ ਚਾਹੀਦਾ ਹੈ, ਲੇਕਿਨ ਬੱਚਿਆਂ ਨੂੰ ਵੀ ਪਰਿਵਾਰ ਦੇ ਸਿਆਣੇ ਮੈਂਬਰਾਂ ਦਾ ਆਦਰ ਕਰਨਾ ਚਾਹੀਦਾ ਹੈ। ਕਹਾਉਤਾਂ 23:22 ਵਿਚ ਲਿਖਿਆ ਹੈ ਕਿ “ਆਪਣੀ ਮਾਂ ਨੂੰ ਉਹ ਦੇ ਬੁਢੇਪੇ ਦੇ ਸਮੇਂ ਤੁੱਛ ਨਾ ਜਾਣ।” ਰਾਜਾ ਸੁਲੇਮਾਨ ਨੇ ਇਸ ਕਹਾਵਤ ਨੂੰ ਲਾਗੂ ਕਰਦੇ ਹੋਏ ਆਪਣੀ ਮਾਂ ਦਾ ਆਦਰ ਕੀਤਾ ਸੀ ਜਦੋਂ ਉਹ ਉਸ ਨਾਲ ਗੱਲ ਕਰਨ ਆਈ ਸੀ। ਉਸ ਨੇ ਆਪਣੇ ਸੱਜੇ ਪਾਸੇ ਆਪਣੀ ਸਿਆਣੀ ਮਾਂ, ਬਥ-ਸ਼ਬਾ, ਲਈ ਇਕ ਸ਼ਾਹੀ ਕੁਰਸੀ ਡਾਹੀ ਅਤੇ ਉਸ ਦੀ ਗੱਲ ਸੁਣੀ।—1 ਰਾਜਿਆਂ 2:19, 20.

ਹੀਰੇ-ਮੋਤੀਆਂ ਦੀ ਖੋਜ ਕਰੋ

(ਕਹਾਉਤਾਂ 24:16) ਧਰਮੀ ਸੱਤ ਵਾਰੀ ਡਿੱਗ ਕੇ ਉੱਠ ਖਲੋਂਦਾ ਹੈ, ਪਰ ਦੁਸ਼ਟ ਬਿਪਤਾ ਨਾਲ ਉਲਟਾਏ ਜਾਂਦੇ ਹਨ।

w13 3/15 4-5 ਪੈਰੇ 5-8

ਯਹੋਵਾਹ ਦੇ ਸੇਵਕਾਂ ਨੂੰ “ਕੋਈ ਠੋਕਰ ਨਹੀਂ ਲੱਗਦੀ”

ਜੇ ਤੁਸੀਂ ਡਿਗ ਪੈਂਦੇ ਹੋ, ਤਾਂ ਦੌੜਨਾ ਨਾ ਛੱਡੋ

5 ਜਦੋਂ ਅਸੀਂ ਡਿਗ ਪੈਂਦੇ ਹਾਂ, ਉਸ ਵੇਲੇ ਅਸੀਂ ਜੋ ਕਰਦੇ ਹਾਂ ਉਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਕਿਹੋ ਜਿਹੇ ਇਨਸਾਨ ਹਾਂ। ਕਈ ਡਿਗ ਪੈਂਦੇ ਹਨ, ਪਰ ਉਹ ਤੋਬਾ ਕਰਦੇ ਹਨ ਅਤੇ ਪਰਮੇਸ਼ੁਰ ਦੀ ਸੇਵਾ ਕਰਦੇ ਰਹਿੰਦੇ ਹਨ। ਕਈ ਤੋਬਾ ਨਹੀਂ ਕਰਨੀ ਚਾਹੁੰਦੇ। ਕਹਾਉਤਾਂ 24:16 ਵਿਚ ਲਿਖਿਆ ਹੈ: “ਧਰਮੀ ਸੱਤ ਵਾਰੀ ਡਿੱਗ ਕੇ ਉੱਠ ਖਲੋਂਦਾ ਹੈ, ਪਰ ਦੁਸ਼ਟ ਬਿਪਤਾ ਨਾਲ ਉਲਟਾਏ ਜਾਂਦੇ ਹਨ।”

6 ਜਿਹੜੇ ਲੋਕ ਯਹੋਵਾਹ ʼਤੇ ਨਿਹਚਾ ਰੱਖਦੇ ਹਨ, ਯਹੋਵਾਹ ਉਨ੍ਹਾਂ ਨੂੰ ਕਿਸੇ ਵੀ ਮੁਸ਼ਕਲ ਕਰਕੇ ਇੰਨੀ ਬੁਰੀ ਤਰ੍ਹਾਂ ਡਿਗਣ ਨਹੀਂ ਦੇਵੇਗਾ ਕਿ ਉਹ ਕਦੀ ਉੱਠ ਹੀ ਨਾ ਸਕਣ। ਸਾਨੂੰ ਪੂਰਾ ਭਰੋਸਾ ਹੈ ਕਿ ਯਹੋਵਾਹ ਸਾਡੀ ‘ਉੱਠ ਖਲੋਣ’ ਵਿਚ ਮਦਦ ਕਰੇਗਾ ਤਾਂਕਿ ਅਸੀਂ ਉਸ ਦੀ ਸੇਵਾ ਕਰਦੇ ਰਹੀਏ। ਇਸ ਗੱਲ ਤੋਂ ਉਨ੍ਹਾਂ ਲੋਕਾਂ ਨੂੰ ਕਿੰਨੀ ਤਸੱਲੀ ਮਿਲਦੀ ਹੈ ਜਿਹੜੇ ਯਹੋਵਾਹ ਨਾਲ ਦਿਲੋਂ ਪਿਆਰ ਕਰਦੇ ਹਨ। ਪਰ ਦੁਸ਼ਟਾਂ ਵਿਚ ਦੁਬਾਰਾ ਉੱਠਣ ਦੀ ਇੱਛਾ ਨਹੀਂ ਹੁੰਦੀ। ਉਹ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਜਾਂ ਉਸ ਦੇ ਲੋਕਾਂ ਦੀ ਮਦਦ ਨਹੀਂ ਲੈਂਦੇ। ਜੇ ਕੋਈ ਉਨ੍ਹਾਂ ਦੀ ਮਦਦ ਕਰਨੀ ਚਾਹੁੰਦਾ ਹੈ, ਤਾਂ ਉਹ ਮਦਦ ਸਵੀਕਾਰ ਨਹੀਂ ਕਰਦੇ। ਇਸ ਦੀ ਬਜਾਇ, ਯਹੋਵਾਹ ਦੀ ‘ਬਿਵਸਥਾ ਦੇ ਪ੍ਰੇਮੀਆਂ ਨੂੰ ਕੋਈ ਠੋਕਰ ਨਹੀਂ ਲੱਗਦੀ।’ ਇਸ ਦਾ ਮਤਲਬ ਹੈ ਕਿ ਉਨ੍ਹਾਂ ਸਾਮ੍ਹਣੇ ਅਜਿਹੀ ਕੋਈ ਰੁਕਾਵਟ ਖੜ੍ਹੀ ਨਹੀਂ ਹੁੰਦੀ ਜਿਸ ਨਾਲ ਉਹ ਠੋਕਰ ਖਾ ਕੇ ਹਮੇਸ਼ਾ ਲਈ ਡਿਗ ਪੈਣ ਅਤੇ ਦੌੜ ਵਿੱਚੋਂ ਬਾਹਰ ਹੋ ਜਾਣ।—ਜ਼ਬੂਰਾਂ ਦੀ ਪੋਥੀ 119:165 ਪੜ੍ਹੋ।

7 ਕੋਈ ਮਸੀਹੀ ਆਪਣੀ ਕਿਸੇ ਕਮਜ਼ੋਰੀ ਕਰਕੇ ਕੋਈ ਗ਼ਲਤੀ ਕਰ ਬੈਠਦਾ ਹੈ, ਸ਼ਾਇਦ ਉਹ ਵਾਰ-ਵਾਰ ਗ਼ਲਤੀ ਕਰੇ। ਪਰ ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਧਰਮੀ ਰਹੇਗਾ ਜੇ ਉਹ “ਉੱਠ ਖਲੋਂਦਾ” ਹੈ ਯਾਨੀ ਦਿਲੋਂ ਤੋਬਾ ਕਰਦਾ ਹੈ ਅਤੇ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਦਾ ਰਹਿੰਦਾ ਹੈ। ਯਹੋਵਾਹ ਇਜ਼ਰਾਈਲੀਆਂ ਨੂੰ ਵੀ ਧਰਮੀ ਸਮਝਦਾ ਰਿਹਾ ਜਿੰਨਾ ਚਿਰ ਉਹ ਆਪਣੀਆਂ ਗ਼ਲਤੀਆਂ ਤੋਂ ਪਛਤਾਉਂਦੇ ਰਹੇ। (ਯਸਾ. 41:9, 10) ਧਿਆਨ ਦਿਓ ਕਿ ਕਹਾਉਤਾਂ 24:16 ਵਿਚ ਇਸ ਗੱਲ ʼਤੇ ਜ਼ੋਰ ਨਹੀਂ ਦਿੱਤਾ ਗਿਆ ਕਿ ਅਸੀਂ “ਡਿੱਗ” ਪੈਂਦੇ ਹਾਂ, ਸਗੋਂ ਇਸ ਗੱਲ ʼਤੇ ਜ਼ੋਰ ਦਿੱਤਾ ਗਿਆ ਹੈ ਕਿ ਅਸੀਂ ਆਪਣੇ ਦਿਆਲੂ ਪਰਮੇਸ਼ੁਰ ਦੀ ਮਦਦ ਨਾਲ ‘ਉੱਠ ਖਲੋਂਦੇ’ ਹਾਂ। (ਯਸਾਯਾਹ 55:7 ਪੜ੍ਹੋ।) ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਨੂੰ ਸਾਡੇ ਉੱਤੇ ਭਰੋਸਾ ਹੈ, ਇਸੇ ਲਈ ਉਹ ਸਾਨੂੰ ‘ਉੱਠ ਖਲੋਣ’ ਦੀ ਹੱਲਾਸ਼ੇਰੀ ਦਿੰਦੇ ਹਨ।—ਜ਼ਬੂ. 86:5; ਯੂਹੰ. 5:19.

8 ਮੈਰਾਥਨ ਵਿਚ ਜੇ ਕੋਈ ਦੌੜਾਕ ਡਿਗ ਪੈਂਦਾ ਹੈ, ਤਾਂ ਉਹ ਆਪਣੀ ਦੌੜ ਪੂਰੀ ਕਰ ਸਕਦਾ ਹੈ ਜੇ ਉਹ ਫਟਾਫਟ ਉੱਠ ਕੇ ਦੌੜਨਾ ਸ਼ੁਰੂ ਕਰ ਦੇਵੇ। ਸਾਨੂੰ ਪਤਾ ਨਹੀਂ ਕਿ ਹਮੇਸ਼ਾ ਦੀ ਜ਼ਿੰਦਗੀ ਦੀ ਦੌੜ ਕਦੋਂ ਖ਼ਤਮ ਹੋਵੇਗੀ। ਇਸ ਲਈ ਜੇ ਅਸੀਂ ਡਿਗ ਪਈਏ, ਤਾਂ ਸਾਨੂੰ ਵੀ ਫਟਾਫਟ ਉੱਠ ਕੇ ਦੌੜਨ ਦੀ ਲੋੜ ਹੈ। (ਮੱਤੀ 24:36) ਪਰ ਜੇ ਅਸੀਂ ਡਿਗਣ ਤੋਂ ਬਚਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਅੰਤ ਤਕ ਦੌੜਦੇ ਰਹਿ ਸਕਾਂਗੇ। ਸੋ ਅਸੀਂ ਡਿਗਣ ਤੋਂ ਕਿਵੇਂ ਬਚ ਸਕਦੇ ਹਾਂ?

(ਕਹਾਉਤਾਂ 24:27) ਪਹਿਲਾਂ ਬਾਹਰ ਆਪਣਾ ਕੰਮ ਤਿਆਰ ਕਰ ਅਤੇ ਖੇਤ ਨੂੰ ਸੁਆਰ, ਫੇਰ ਆਪਣਾ ਘਰ ਬਣਾ।

w09 10/15 12 ਪੈਰਾ 1

ਪਾਠਕਾਂ ਵੱਲੋਂ ਸਵਾਲ

ਨੌਜਵਾਨਾਂ ਵਾਸਤੇ ਸਲਾਹ ਦਿੰਦੇ ਹੋਏ ਕਹਾਉਤਾਂ ਦੇ ਲਿਖਾਰੀ ਨੇ ਕਿਹਾ: “ਪਹਿਲਾਂ ਬਾਹਰ ਆਪਣਾ ਕੰਮ ਤਿਆਰ ਕਰ ਅਤੇ ਖੇਤ ਨੂੰ ਸੁਆਰ, ਫੇਰ ਆਪਣਾ ਘਰ ਬਣਾ।” ਪਰਮੇਸ਼ੁਰ ਦੀ ਪ੍ਰੇਰਣਾ ਨਾਲ ਲਿਖੀ ਇਸ ਕਹਾਵਤ ਵਿਚ ਕਿਹੜੀ ਗੱਲ ਸਮਝਾਈ ਗਈ ਹੈ? ਇਹ ਕਿ ਵਿਆਹ ਕਰਾਉਣ ਅਤੇ ਬੱਚੇ ਪੈਦਾ ਕਰਨ ਤੋਂ ਪਹਿਲਾਂ ਇਕ ਆਦਮੀ ਨੂੰ ਚੰਗੀ ਤਰ੍ਹਾਂ ਤਿਆਰ ਹੋਣਾ ਚਾਹੀਦਾ ਹੈ। ਮਤਲਬ ਕਿ ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਉੱਤੇ ਕਿਹੜੀਆਂ ਜ਼ਿੰਮੇਵਾਰੀਆਂ ਆਉਣਗੀਆਂ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ